GURSOCH

20201229

Envisioning  The Creator - ਕਰਤਾਰ ਜੀ ਨੂੰ ਵੇਖਣਾ

 https://www.gursoch.com/

(Its English version is at the end)

ਹੇਠ ਦਿੱਤਾ ਸਲੋਕ ਸ਼੍ਰੀ ਗੁਰੂ ਅੰਗਦ ਜੀ ਦਾ ਹੈ, ਇਹ  ਅੰਗ 139 ਉੱਤੇ ਦਰਜ ਹੈ | ਇਸ ਸਲੋਕ ਵਿੱਚ ਗੁਰੂ ਜੀ ਇਹੋ ਦੱਸਦੇ ਹਨ ਕਿ  ਆਪਣੇ ਕਰਤਾਰ ਜੀ ਨੂੰ ਮਿਲਣ ਲਈ ਇਨਸਾਨ ਨੂੰ ਆਪਣੇ ਆਪ ਦੀ ਹਾਉਂ ਨੂੰ ਬਿਲਕੁਲ ਮਾਰਕੇ ਜੀਣਾ ਪੈਂਦਾ ਹੈ, ਕਿਉਂਕਿ ਸਾਡੇ ਹੱਥ, ਪੈਰ, ਕੰਨ , ਜੀਭ ਤੇ ਅੱਖਾਂ ਸਾਡੀ ਹਾਉਂ ਦੇ ਅਧੀਨ ਰਹਿੰਦੇ ਹਨ ਅਤੇ ਕਰਤਾਰ ਜੀ ਨੂੰ ਮਿਲਣਾ ਅਸੰਭਵ ਬਣਿਆ ਰਹਿੰਦਾ ਹੈ !

ਸਲੋਕ ਮ: ੨ ॥ ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ ॥

ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ ॥

ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ ॥

ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ ॥੧॥ {ਪੰਨਾ ੧੩੯}

ਅਰਥ : ਜੇ ਅੱਖਾਂ ਤੋਂ ਬਿਨਾ ਵੇਖੀਏ (ਭਾਵ, ਜੇ ਪਰਾਇਆ ਰੂਪ ਤੱਕਣ ਦੀ ਵਾਦੀ ਵਲੋਂ ਇਹਨਾਂ ਅੱਖਾਂ ਨੂੰ ਹਟਾ ਕੇ ਜਗਤ ਨੂੰ ਵੇਖੀਏ), ਕੰਨਾਂ ਤੋਂ ਬਿਨਾ ਸੁਣੀਏ (ਭਾਵ, ਜੇ ਨਿੰਦਾ ਸੁਣਨ ਦੀ ਵਾਦੀ ਹਟਾ ਕੇ ਇਹ ਕੰਨ ਵਰਤੀਏ), ਜੇ ਪੈਰਾਂ ਤੋਂ ਬਿਨਾ ਤੁਰੀਏ (ਭਾਵ, ਜੇ ਮੰਦੇ ਪਾਸੇ ਵਲ ਦੌੜਨ ਤੋਂ ਪੈਰਾਂ ਨੂੰ ਵਰਜ ਰੱਖੀਏ), ਜੇ ਹੱਥਾਂ ਤੋਂ ਬਿਨਾ ਕੰਮ ਕਰੀਏ (ਭਾਵ, ਜੇ ਪਰਾਇਆ ਨੁਕਸਾਨ ਕਰਨ ਵਲੋਂ ਰੋਕ ਕੇ ਹੱਥਾਂ ਨੂੰ ਵਰਤੀਏ), ਜੇ ਜੀਭ ਤੋਂ ਬਿਨਾ ਬੋਲੀਏ, (ਭਾਵ ਜੇ ਨਿੰਦਾ ਕਰਨ ਦੀ ਵਾਦੀ ਹਟਾ ਕੇ ਜੀਭ ਤੋਂ ਬੋਲਣ ਦਾ ਕੰਮ ਲਈਏ), ਇਸ ਤਰ੍ਹਾਂ ਜਿਊਂਦਿਆਂ ਮਰੀਦਾ ਹੈ । ਹੇ ਨਾਨਕ! ਖਸਮ ਪ੍ਰਭੂ ਦਾ ਹੁਕਮ ਪਛਾਣੀਏ ਤਾਂ ਉਸ ਨੂੰ ਮਿਲੀਦਾ ਹੈ (ਭਾਵ, ਜੇ ਇਹ ਸਮਝ ਲਈਏ ਕਿ ਖਸਮ ਪ੍ਰਭੂ ਵਲੋਂ ਅੱਖਾਂ ਆਦਿਕ ਇੰਦ੍ਰਿਆਂ ਨੂੰ ਕਿਵੇਂ ਵਰਤਣ ਦਾ ਹੁਕਮ ਹੈ, ਤਾਂ ਉਸ ਪ੍ਰਭੂ ਨੂੰ ਮਿਲ ਪਈਦਾ ਹੈ) ।੧। (ਡਾਕਟਰ ਸਾਹਿਬ ਸਿੰਘ )

 

                   ਦਰਅਸਲ ਗੁਰੂ ਜੀ ਉਸ ਮਾਨਸਿਕ ਸਥਿਤੀ ਬਾਰੇ ਦੱਸਦੇ ਹਨ ਜੋ ਆਮ ਬੰਦਿਆਂ ਨੂੰ ਪ੍ਰਾਪਤ ਕਰਨੀ ਮੁਸ਼ਕਿਲ ਹੈ | ਇਹ ਸੰਸਾਰ ਹੈ; ਇਸ ਦਾ ਧੁਰਾ ਮਾਇਆ ਦੁਆਲੇ ਘੁਮਦਾ ਹੈ ਅਤੇ ਮਾਇਆ  ਨੂੰ ਇੱਛਾਵਾਂ ਲੱਭਦੀਆਂ ਫਿਰਦੀਆਂ ਹਨ | ਇਸ ਸਥਿਤੀ ਵਿੱਚ ਹੀ ਅਕਸਰ ਸਾਡਾ ਮਨ ਟਿਕਿਆ ਰਹਿੰਦਾ ਹੈ | ਗੁਰੂ ਜੀ ਸਾਫ ਆਖਦੇ ਹਨ ਕੀ ਕਰਤਾਰ ਜੀ ਨੂੰ ਵੇਖਣ ਲਈ ਇਹ ਜੋ ਸਾਡੀਆਂ ਅੱਖੀਆਂ ਹਨ, ਕੰਮ ਨਹੀਂ ਆਉਂਦੀਆਂ ਕਿਉਂਕਿ ਇਹ ਉਸ ਵਸਤੂ ਵਿੱਚ ਮਸਤ ਹਨ ਜੋ ਕਰਤਾਰ ਦੇ ਰਾਹੇ  ਤੁਰਨ ਵਿੱਚ  ਅੜਿੱਕਾ ਬਣੀ ਰਹਿੰਦੀ ਹੈ | ਜਦੋਂ ਇਨਾਂ ਅੱਖਾਂ ਨੂੰ  ਸੀਮਤ ਕਰਕੇ ਅਸੀਂ ਕਰਤਾਰ ਜੀ ਵੱਲ ਮੁੜਦੇ ਹਾਂ, ਤਦ ਵੈਰ  ਵਿਰੋਧ, ਲਾਲਸਾ, ਗੁੱਸਾ, ਲਾਲਚ, ਕਾਮ ਤੇ ਹਾਉਂ ਸਾਡੇ ਕੰਮ ਨਹੀਂ ਆਉਂਦੇ | ਜਦੋਂ ਅੱਖ ਪਰਾਏ  ਰੂਪ ਜਾਂ ਧਨ ਵੱਲ ਨਹੀਂ ਵੇਖਦੀ, ਤਦ ਇਹ ਸਿਰਫ਼ ਕਰਤਾਰ ਦੇ  ਕੌਤਕ ਵੇਖਦੀ ਹੈ | ਕੰਨ ਜਦੋਂ ਗਲਤ ਗੱਲਾਂ ਅਤੇ ਮਨ ਨੂੰ ਭੜਕਾਉਣ ਵਾਲੇ ਵਿਸ਼ਿਆਂ ਬਾਰੇ ਦਿਲਚਸਪੀ ਛੱਡ ਦੇਂਦੇ ਹਨ, ਤਦ ਇਹ ਕਰਤਾਰ ਜੀ ਦੀ ਸਿਫਤ ਤੇ ਉਸ ਦਾ ਨਾਮ ਸੁਣਨ ਵਿੱਚੋਂ ਰਸ ਲੱਭਨ ਲੱਗ ਪੈਂਦੇ ਹਨ |  ਇਸ ਸਥਿਤੀ ਵਿੱਚ ਪੈਰ ਗਲਤ ਪਾਸੇ ਜਾਣ ਦੀ ਥਾਂ ਚੰਗਿਆਈ ਕਰਨ ਲਈ ਤੁਰਦੇ ਹਨ, ਉੱਥੇ ਜਾਣ ਨੂੰ ਲੋਚਦੇ ਹਨ ਜਿੱਥੇ ਕਰਤਾਰ ਜੀ ਦੀ ਸਿਫਤ ਹੋਵੇ | ਇਸ ਮਾਨਸਿਕ ਸਥਿਤੀ ਵਿੱਚ, ਹੱਥ ਕਿਸੇ ਵੀ ਗਲਤ ਭਾਵ ਹਿੱਤ  ਕੁਝ ਵੀ ਕਰਨੋਂ ਅਸਮਰੱਥ ਹੋ ਜਾਂਦੇ ਹਨ; ਇਹ ਸੇਵਾ ਵਿੱਚ ਲੱਗਦੇ ਹਨ ਅਤੇ ਇਹੋ ਹੱਥ ਕਰਤਾਰ ਵੱਲ ਬਾਹਾਂ ਖੋਹਲਕੇ ਚੱਲਦੇ ਹਨ, ਕਿਉਂਕਿ ਇਹ ਉਸ ਦੀ ਕੁਦਰਤ ਦੀ ਸੇਵਾ ਵਿੱਚ  ਲੱਗਦੇ ਹਨ; ਉਸ ਦੀ ਸਿਫਤ ਦਾ ਸੰਗੀਤ ਬਣਾਉਂਦੇ ਹਨ ਤੇ ਉਸ ਦੀ ਸਿਫਤ ਲਿਖਦੇ ਹਨ  | ਜੀਭ ਜੋ ਵੰਨ ਸਵੰਨੇ ਚਸਕੀਆਂ ਵਿੱਚ ਗਲਤਾਨ  ਰਹਿੰਦੀ ਹੈ, ਇਸ ਨਵੀਂ ਸਥਿਤੀ ਵਿੱਚ ਮਿੱਠੇ ਬੋਲ ਹੀ ਬੋਲਦੀ ਹੈ | ਕਰਤਾਰ ਦੀ ਸਿਫਤ ਵਿੱਚ ਲੱਗਦੀ ਹੈ ਅਤੇ ਆਪਣੇ ਸਵਾਦ ਛੱਡ ਕੇ ਸਾਦਗੀ ਨਾਲ ਸੰਤੁਸ਼ਟ  ਹੋਈ ਰਹਿੰਦੀ ਹੈ | ਇੰਝ ਇਸ ਸਥਿਤੀ ਵਿੱਚ ਇਨਸਾਨ ਜਿਉਂਦਿਆਂ ਮਰਕੇ ਜੀਂਦਾ ਹੈ | ਇਸ ਮਾਨਸਿਕ ਸਥਿਤੀ ਵਿੱਚ ਉਹ ਦੁਨਿਆਵੀ  ਜੋਰ ਤੋਂ ਮੁਕਤ ਹੋ ਜਾਂਦਾ ਹੈ | ਇਸੇ ਸਥਿਤੀ ਵਿੱਚ ਉਹ ਵੈਰ  ਵਿਰੋਧ ਦੇ ਚੱਕਰ ਵਿੱਚੋਂ ਨਿਕਲ ਜਾਂਦਾ ਹੈ | ਇਸ ਗੱਲ ਨੂੰ ਸਮਝਣ ਲਈ ਇੱਕ ਮਿਸਾਲ ਲੈ ਲਵੋ |

                  ਦੋ ਇਨਸਾਨ ਹਨ, ਇੱਕ ਨੂੰ ਕੁਦਰਤ ਬਹੁਤ ਖਿਚਦੀ  ਹੈ ਅਤੇ ਦੂਸਰੇ ਨੂੰ ਧਨ | ਕੁਦਰਤ ਨੂੰ ਪਿਆਰ ਕਰਨ ਵਾਲਾ ਕੁਦਰਤ ਦੇ ਦ੍ਰਿਸ਼ਾਂ ਦੀ ਖੋਜ ਕਰੇਗਾ, ਪਰ ਧਨ ਦੇ ਪਿਆਰ ਵਿੱਚ ਮਸਤ ਇਨਸਾਨ ਇਹੋ ਸੋਚੇਗਾ ਕੀ ਹੋਰ ਧਨ ਕਿੰਝ ਮਿਲ ਸਕਦਾ ਹੈ | ਇਹ ਕੀ ਹੈ ਸਭ ਕੁਝ ? ਗੁਰੂ ਜੀ ਆਪਣੇ ਸਿੱਖ ਨੂੰ  ਆਪਣੀ ਰੁਚੀ ਦੁਨਿਆਵੀ ਗੱਲਾਂ ਵਿੱਚ ਲਗਾਉਣ ਨਾਲੋਂ ਕਰਤਾਰ ਵੱਲ ਲਾਉਣ ਲਈ ਹੀ ਆਖਦੇ ਹਨ | ਜੇ ਕੋਈ ਮਾਇਆ ਵਿੱਚ ਗਲਤਾਨ ਇਨਸਾਨ ਕਰਤਾਰ ਜੀ ਦੇ ਦਰਸ਼ਨ ਦੀ ਲੋਚਾ ਕਰੇ, ਉਹ ਨਹੀਂ ਕਰ ਸਕੇਗਾ ਕਿਉਂਕਿ ਕਰਤਾਰ ਜੀ ਦੇ ਦਰਸ਼ਨ ਲਈ, ਗੁਰੂ ਜੀ ਮੁਤਾਬਕ, ਆਪਣੇ ਆਪ ਨੂੰ ਬਿਲਕੁਲ ਮਰਕੇ ਜਿਉਣ ਦੀ ਲੋੜ ਹੈ ! 

ਸ਼ੁਭ ਇੱਛਾਵਾਂ ,

ਗੁਰਦੀਪ ਸਿੰਘ

Envisioning  The Creator

The following  slok is on SGGS 139 in which the Guru says that one should get rid of one’s conceit to realize the Creator. As we keep our eyes, ears, hands and foot for other pursuits that do not allow us to be with Him, it is impossible to be with Him.

ਸਲੋਕ ਮ: ੨ ॥ ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ ॥

ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ ॥

ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ ॥

ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ ॥੧॥ {ਪੰਨਾ ੧੩੯}

Salok mėhlā 2.

Akẖī bājẖahu vekẖ-ṇā viṇ kanna sunṇā.

Pairā bājẖahu cẖalṇā viṇ hathā karṇā.

Jībẖai bājẖahu bolṇā i-o jīvaṯ marṇā.

Nānak hukam pacẖẖāṇ kai ṯa-o kẖasmai milṇā. ||1||

Slok of Second Nanak.

In essence: (To be with Ekankar, one needs to change totally). Oh Nanak! To meet our Master, we must realize His ordinance; we need to see Him without using our eyes, hear about Him without using our ears; we need to go close to him without using our feet and work to be with Him without using our hands; this is the way to live (being dead) without an iota of conceit (one has to overcome one’s self-conceit and live-in utter humility by understanding His ordinance, because the given eyes, ears, hands, feet and tongue do not help us to be with Him).

                  Actually, the Guru describes that state of mind in which one gets involved with the Creator by keeping one’s focus on the Creator; one doesn’t follow wrong paths, one doesn’t see thing that hits the balance of one’s focus on Him. Greed, anger, lust, attachment and ego guide us; if they are in control, we have the capacity to realize the Creator by turning totally toward Him. When one’s eyes set on others spouses, one’s ears indulge in hearing backbiting, one follows Maya and one’s hands indulge in greed, it is impossible to realize the Creator. One needs to abandon such tastes and pursuits that take one’s focus on Him away. It is the mind that gets what it wants; therefore, if it is counseled right to love the Creator sincerely, it will realize Him eventually. Thus, living without ego and remaining in love with Him are the vital tendencies to realize Him.

Wishes

G Singh

www.gursoch.com

 

 

20201202

Death And Life - ਮੌਤ ਅਤੇ ਜੀਵਨ

 https://www.gursoch.com/

(Its English version is at the end)

ਗੁਰਬਾਣੀ ਵਿੱਚ ਇਨਸਾਨ ਨੂੰ ਮੌਤ ਨੂੰ ਯਾਦ ਰੱਖਕੇ ਜਿਉਣ ਦੀ ਨਸੀਹਤ ਹੈ; ਇਸ ਗਲ ਦਾ ਸੰਬੰਧ ਦਰਅਸਲ ਮਨੁੱਖ ਦੇ ਮਨ ਨਾਲ ਜੋੜਿਆ ਗਿਆ ਹੈ | ਸਾਦੇ ਸ਼ਬਦਾਂ ਵਿੱਚ, ਜੇ ਮਨੁੱਖ ਆਪਣੇ ਅੰਤ ਨੂੰ ਯਾਦ ਰੱਖੇ ਅਤੇ ਆਪਣੇ ਕਿਰਦਾਰ ਵਿੱਚ ਗੁਣ ਭਰੇ ਇਹ ਸੋਚਕੇ ਕਿ ਰਹਿਣਾ ਤਾਂ ਏਥੇ ਹੈ ਨਹੀਂ, ਫੇਰ ਗਲਤ ਕੰਮਾਂ ਵਿੱਚ ਪੈ ਕੇ ਜਿੰਦਗੀ ਨੂੰ ਕਿਉਂ ਰੋਲਿਆ ਜਾਵੇ | ਧਨ ਦੌਲਤ ਇਕੱਤਰ ਕਰਕੇ ਇਨਸਾਨ ਏਥੇ ਹੀ ਛੱਡ ਜਾਂਦਾ ਹੈ ਅਤੇ ਆਪਣੀਆਂ ਆਉਣ ਵਾਲਿਆਂ ਪੀੜੀਆਂ ਬਾਰੇ ਸੋਚਕੇ ਆਪਣੇ ਇਖਲਾਕ ਨੂੰ ਧਨ ਲਈ ਗਿਰਵੀ ਰੱਖੀ ਜਾਂਦਾ ਹੈ | ਆਪਣੇ ਜੀਵਨ ਤੋਂ ਬਾਅਦ ਪੀੜੀਆਂ ਲਈ ਗਲਤ ਕੰਮ ਕਰ  ਜਾਣੇ ਇੱਕਤਰ੍ਹਾਂ ਨਾਲ ਆਪਣੇ ਆਪ ਨੂੰ ਮੰਦੇ  ਰਸਤੇ ਉੱਤੇ ਤੋਰਨ ਤੋਂ ਵੱਧ ਕੁਝ ਵੀ ਨਹੀਂ | ਇਸੇ ਪ੍ਰਸੰਗ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਹੇਠ ਲਿਖੇ ਸਲੋਕ ਜੀ 1244 ਉਤੇ ਹੈ , ਨੂੰ ਵਿਚਾਰੋ ਅਤੇ ਮਨ ਵਿੱਚ ਵਸਾਓ ਕਿ ਜੇ ਸਦਾ ਰਹਿਣਾ ਹੀ ਨਹੀਂ ਇਸ ਜਗ ਵਿੱਚ, ਫੇਰ ਇਹ ਸਭ ਭ੍ਰਿਸ਼ਟਾਚਾਰ ਤੇ ਬੇਇਨਸਾਫ਼ੀ ਕਰਨ ਦੀ ਗੰਦਗੀ ਵਿੱਚ ਕਿਉਂ ਡਿੱਗਿਆ ਜਾਵੇ ?

ਸਲੋਕ ਮਃ ੧ ॥ ਮਰਣਿ ਨ ਮੂਰਤੁ ਪੁਛਿਆ ਪੁਛੀ ਥਿਤਿ ਨ ਵਾਰੁ ॥ ਇਕਨ੍ਹ੍ਹੀ ਲਦਿਆ ਇਕਿ ਲਦਿ ਚਲੇ ਇਕਨ੍ਹ੍ਹੀ ਬਧੇ ਭਾਰ ॥ ਇਕਨ੍ਹ੍ਹਾ ਹੋਈ ਸਾਖਤੀ ਇਕਨ੍ਹ੍ਹਾ ਹੋਈ ਸਾਰ ॥ ਲਸਕਰ ਸਣੈ ਦਮਾਮਿਆ ਛੁਟੇ ਬੰਕ ਦੁਆਰ ॥ ਨਾਨਕ ਢੇਰੀ ਛਾਰੁ ਕੀ ਭੀ ਫਿਰਿ ਹੋਈ ਛਾਰ ॥੧॥ {ਪੰਨਾ 1244}

ਅਰਥ : ਮੌਤ ਕੋਈ ਮਹੂਰਤ ਨਹੀਂ ਕੱਢਦੀ ਤੇ ਨਾ ਕੋਈ ਖਾਸ ਦਿਨ ਚੁਣਦੀ ਹੈ ਜਦੋਂ ਆਉਂਦੀ ਹੈ | ਕੁਝ ਨੂੰ ਸੱਦੇ ਆ ਗਏ ਉਹ  ਤਿਆਰ ਹੋ ਗਏ  ਤੇ ਕੁਝ ਤਿਆਰ ਹੋ ਰਹੇ | ਇੰਝ  ਕੁਝ ਚਲੇ ਗਏ ਇਸ ਸੰਸਾਰ ਵਿੱਚੋਂ ਅਤੇ ਕਈ ਤਿਆਰ ਹੋ ਗਏ ਤੁਰਨ ਲਈ ਤੇ ਉਨਾਂ ਦੇ  ਵੱਡੇ ਧੌਲਰ   ਤੇ ਸੁਹਣੇ ਘਰ  ਏਥੇ ਹੀ ਰਹਿ ਗਏ | ਮਿੱਟੀ ਦਾ ਸਰੀਰ ਫੇਰ ਮਿੱਟੀ ਹੋ ਗਿਆ !

ਫੇਰ ਧਿਆਨ ਦੇਵੋ ਹੇਠਲੇ ਸਲੋਕ ਉੱਤੇ ::

ਮਃ ੧ ॥ ਨਾਨਕ ਢੇਰੀ ਢਹਿ ਪਈ ਮਿਟੀ ਸੰਦਾ ਕੋਟੁ ॥ ਭੀਤਰਿ ਚੋਰੁ ਬਹਾਲਿਆ ਖੋਟੁ ਵੇ ਜੀਆ ਖੋਟੁ ॥੨॥ {ਪੰਨਾ 1244}

ਅਰਥ : ਹੇ ਨਾਨਕ! ਇਹ ਸਰੀਰ ਮਿੱਟੀ ਦੀ ਵਲਗਣ ਸੀ, ਸੋ ਅੰਤ ਨੂੰ  ਮਿੱਟੀ ਦੀ ਇਹ ਢੇਰੀ  ਢਹਿ ਹੀ ਪਈ । ਹੇ ਜਿੰਦੇ! ਤੂੰ ਨਿਤ ਖੋਟੇ ਕੰਮ ਹੀ  ਕਰਦੀ  ਰਹੀ ਤੇ ਆਪਣੇ ਅੰਦਰ ਤੂੰ ਚੋਰ-ਮਨ ਨੂੰ ਬਿਠਾਈ ਰੱਖਿਆ  ।

ਭਾਵ ਜਿੰਦਗੀ ਕੁਝ ਆਰਸੇ ਲਈ ਹੈ  ਤੇ ਜਦੋਂ ਸਮਾਂ ਆ ਗਿਆ ਇਨਸਾਨ ਇੱਥੋਂ ਤੁਰ  ਜਾਂਦਾ ਹੈ ! ਮਨ ਨੂੰ ਚੋਰ ਬਣਾਕੇ ਕਿਉਂ ਰੱਖਿਆ ਜਾਵੇ ?

ਸਿਰਫ਼ ਇਨਸਾਨ ਹੀ ਆਪਣੇ ਆਪ ਉੱਤੇ ਉਂਗਲੀ ਕਰਕੇ ਤੇ ਬੁਰੇ ਕੰਮ ਲਈ ਪਛਤਾਵੇ ਕਰਕੇ ਆਪਣੇ ਮਨ ਨੂੰ ਮਾਨਵਤਾ ਦੀ ਭਲਾਈ ਵੱਲ ਪਰਤ ਸਕਦਾ ਹੈ ਜੇ ਉਹ ਇਸ ਗਲ ਦਾ ਅਹਿਸਾਸ ਕਰ ਲਵੇ ਕਿ ਏਥੇ ਰੈਣ ਬਸੇਰਾ ਸਥਿਰ ਨਹੀਂ; ਵੱਡੇ ਵੱਡੇ ਧਨਾਡ , ਪਾਪੀ ਅਤੇ ਤਾਕਤਵਰ ਕੂਚ ਕਰ ਗਏ ਬਿਨਾਂ ਕੁਝ ਆਪਣੇ ਨਾਲ ਲੈਕੇ | ਮੌਤ ਦੀ ਯਾਦ ਨੂੰ ਇਸੇ ਕਰਕੇ ਗੁਰਬਾਣੀ ਵਿੱਚ ਬਹੁਤ ਅਹਿਮੀਅਤ ਦਿੱਤੀ ਗਈ ਹੈ | ਮਨ ਦੀਆਂ ਮੌਜਾਂ ਵਿੱਚ ਗ੍ਰਹਸਥ ਹੋਕੇ ਆਪਣੇ ਕਰਤੇ ਨੂੰ ਵਸਾਰਕੇ ਮਤਲਬ ਪ੍ਰਸਤੀ ਵਿੱਚ ਡੂਬਕੇ ਜੀਣਾ ਅੰਤ ਵਿੱਚ ਬੇਕਾਰ ਹੋ ਨਿਬੜ ਦਾ ਹੈ |

ਸ਼ੁਭ ਇੱਛਾਵਾਂ !

ਗੁਰਦੀਪ ਸਿੰਘ

Death And Life

  In the Gurbani, it is stressed that a person should live without ever forgetting that there is a time that will end his or her life; when the death is certain, why to take that path which needs dishonesty and exploitation to get rich or enjoy a luxurious life. Earning by dishonestful way and exploitation is of no use for the peace of mind; Gathering wealth and property through exploitation and leaving all that for the next generation is another folly a person commits. The History states that the so called rich and powerful people left this world without taking anything with them and their generations lost everything they gathered eventually. The Gurbani advises us to be hard workers; it reminds us about our death so that we should refrain from dishonestful living.

ਸਲੋਕ ਮਃ ੧ ॥ ਮਰਣਿ ਨ ਮੂਰਤੁ ਪੁਛਿਆ ਪੁਛੀ ਥਿਤਿ ਨ ਵਾਰੁ ॥

ਇਕਨ੍ਹ੍ਹੀ ਲਦਿਆ ਇਕਿ ਲਦਿ ਚਲੇ ਇਕਨ੍ਹ੍ਹੀ ਬਧੇ ਭਾਰ ॥

ਇਕਨ੍ਹ੍ਹਾ ਹੋਈ ਸਾਖਤੀ ਇਕਨ੍ਹ੍ਹਾ ਹੋਈ ਸਾਰ ॥

ਲਸਕਰ ਸਣੈ ਦਮਾਮਿਆ ਛੁਟੇ ਬੰਕ ਦੁਆਰ ॥

ਨਾਨਕ ਢੇਰੀ ਛਾਰੁ ਕੀ ਭੀ ਫਿਰਿ ਹੋਈ ਛਾਰ ॥੧॥ {ਪੰਨਾ 1244}

Salok mėhlā 1.

Maraṇ na mūraṯ pucẖẖi-ā pucẖẖī thiṯ na vār.

Iknĥī laḏi-ā ik laḏ cẖale iknĥī baḏẖe bẖār.

Laskar saṇai ḏamāmi-ā cẖẖute bank ḏu-ār.

Iknĥā ho-ī sākẖ-ṯī iknĥā ho-ī sār.

Nānak dẖerī cẖẖār kī bẖī fir ho-ī cẖẖār. ||1||

Sloka of First Nanak.

In essence: The death doesn’t ask for any special time or a lunar day or a weekday. In this world, there are some, who are ready to depart from here and some who are leaving. Some people are preparing to go and some are called for. The mortals leave behind them their army, drums and beauteous mansions. Oh Nanak! This way, the body crumbles and becomes dust.

Here is another slok of the Guru that says so as well:

ਮਃ ੧ ॥ ਨਾਨਕ ਢੇਰੀ ਢਹਿ ਪਈ ਮਿਟੀ ਸੰਦਾ ਕੋਟੁ ॥ ਭੀਤਰਿ ਚੋਰੁ ਬਹਾਲਿਆ ਖੋਟੁ ਵੇ ਜੀਆ ਖੋਟੁ ॥੨॥ {ਪੰਨਾ 1244}

Mėhlā 1. Nānak dẖerī dẖėh pa-ī mitī sanḏā kot.  Bẖīṯar cẖor bahāli-ā kẖot ve jī-ā kẖot. ||2||

The bani of First Nanak.

In essence: Oh Nanak! The body is like fortress of dust; in the ends, it crumbles down. Oh soul! You have kept the thief within you and all you have done are the deeds of falsehood.

 

It is only the humans who can analyze their acts and repent for their misdeeds and take a path of helping the humans, other lives and the entire nature they live in. When everyone departs from here then why to indulge in exploitation and self-centered activities. If one doesn’t remember the death time and considers to stay here forever, one lives in a fantasy and ruins one’s life that could be spent in a virtuous way.

Wishes

Gurdeep Singh

www.gursoch.com

20201031

Conceit And Union With The Creator - ਘੁਮੰਡ ਤੇ ਕਰਤੇ ਨਾਲ ਮਿਲਣ ਦਾ ਰਾਹ

 https://www.gursoch.com/

(Its English version is at the end)

         ਹੇਠਲੇ ਸ਼ਲੋਕ ਵਿੱਚ ਗੁਰੂ ਨਾਨਕ ਜੀ ਸਾਨੂੰ ਕੁਝ ਮਿਸਾਲਾਂ ਦੇਕੇ ਇਹ ਸਮਝਾਉਂਦੇ ਹਨ ਕਿ ਘੁਮੰਡ ਦਾ ਅੰਤ ਘਿਨਾਉਣਾ ਹੈ; ਇਸ ਤੋਂ ਗੁਰੇਜ ਕਰਨਾ ਚਾਹੀਦਾ ਹੈ |ਉਹ ਜੀਵ ਭਾਵੇਂ ਕਿੰਨਾ ਨਿੱਕਾ ਹੋਵੇ ਜਾਂ ਭਾਵੇਂ ਕਿੰਨਾ ਗਰੀਬ ਹੋਵੇ ਸੁਖੀ ਰਹਿੰਦਾ ਏ ਜੋ ਆਪਣੇ ਕਰਤੇ ਨੂੰ ਯਾਦ ਕਰਕੇ ਜਿਉਂਦਾ ਹੈ  ਗੁਰਬਾਣੀ ਅਨੁਸਾਰ ਆਪਣੇ ਕਰਤਾਰ ਨਾਲ ਮਿਲਣ ਦੀ ਤਾਂਘ ਘੁਮੰਡ ਦਾ ਅੰਤ ਕਰਿਆਂ ਹੀ ਪੂਰੀ ਹੋ ਸਕਦੀ ਹੈ | ਘੁਮੰਡ ਸਾਨੂੰ ਖੁਸ਼ੀ ਨਹੀਂ ਦੇੰਦਾ; ਇਹ ਸਾਡੀ ਮੈਂ ਨੂੰ ਐਨਾ ਵੱਡੀ ਕਰ ਦੇੰਦਾ ਏ ਕਿ ਅਸੀਂ ਬੇਫਿਕਰਾਂ ਵਾਲੀ ਖੁਸ਼ੀ  ਕਦੇ ਮਾਣ  ਹੀ ਨਹੀਂ ਸਕਦੇ | ਆਓ ਗੁਰੂ ਜੀ ਦੇ ਸਲੋਕਾਂ ਵਿੱਚ ਛਿਪੀ ਸਿਆਣਪ ਦਾ ਲਾਭ ਉਠਾਈਏ , ਇਹ ਸਲੋਕ ਅੰਗ 1286 ਉੱਤੇ ਹੈ :

ਮਃ ੧ ॥ ਸਉ ਮਣੁ ਹਸਤੀ ਘਿਉ ਗੁੜੁ ਖਾਵੈ ਪੰਜਿ ਸੈ ਦਾਣਾ ਖਾਇ ॥ ਡਕੈ ਫੂਕੈ ਖੇਹ ਉਡਾਵੈ ਸਾਹਿ ਗਇਐ ਪਛੁਤਾਇ ॥ ਅੰਧੀ ਫੂਕਿ ਮੁਈ ਦੇਵਾਨੀ ॥ ਖਸਮਿ ਮਿਟੀ ਫਿਰਿ ਭਾਨੀ ॥ ਅਧੁ ਗੁਲ੍ਹਾ ਚਿੜੀ ਕਾ ਚੁਗਣੁ ਗੈਣਿ ਚੜੀ ਬਿਲਲਾਇ ॥ ਖਸਮੈ ਭਾਵੈ ਓਹਾ ਚੰਗੀ ਜਿ ਕਰੇ ਖੁਦਾਇ ਖੁਦਾਇ ॥ ਸਕਤਾ ਸੀਹੁ ਮਾਰੇ ਸੈ ਮਿਰਿਆ ਸਭ ਪਿਛੈ ਪੈ ਖਾਇ ॥ ਹੋਇ ਸਤਾਣਾ ਘੁਰੈ ਨ ਮਾਵੈ ਸਾਹਿ ਗਇਐ ਪਛੁਤਾਇ ॥ ਅੰਧਾ ਕਿਸ ਨੋ ਬੁਕਿ ਸੁਣਾਵੈ ॥ ਖਸਮੈ ਮੂਲਿ ਨ ਭਾਵੈ ॥ ਅਕ ਸਿਉ ਪ੍ਰੀਤਿ ਕਰੇ ਅਕ ਤਿਡਾ ਅਕ ਡਾਲੀ ਬਹਿ ਖਾਇ ॥ ਖਸਮੈ ਭਾਵੈ ਓਹੋ ਚੰਗਾ ਜਿ ਕਰੇ ਖੁਦਾਇ ਖੁਦਾਇ ॥ ਨਾਨਕ ਦੁਨੀਆ ਚਾਰਿ ਦਿਹਾੜੇ ਸੁਖਿ ਕੀਤੈ ਦੁਖੁ ਹੋਈ ॥ ਗਲਾ ਵਾਲੇ ਹੈਨਿ ਘਣੇਰੇ ਛਡਿ ਨ ਸਕੈ ਕੋਈ ॥ ਮਖੀ= ਮਿਠੈ ਮਰਣਾ ॥ ਜਿਨ ਤੂ ਰਖਹਿ ਤਿਨ ਨੇੜਿ ਨ ਆਵੈ ਤਿਨ ਭਉ ਸਾਗਰੁ ਤਰਣਾ ॥੨॥ {ਪੰਨਾ 1286}

ਅਰਥ: ਹਾਥੀ ਕਿਤਨਾ ਹੀ ਘਿਉ ਗੁੜ ਤੇ ਕਈ ਮਣਾਂ ਦਾਣਾ ਖਾਂਦਾ ਹੈ; (ਰੱਜ ਕੇ) ਡਕਾਰਦਾ ਹੈ, ਸ਼ੂਕਦਾ ਹੈ, ਮਿੱਟੀ (ਸੁੰਡ ਨਾਲ) ਉਡਾਂਦਾ ਹੈ, ਪਰ ਜਦੋਂ ਸਾਹ ਨਿਕਲ ਜਾਂਦਾ ਹੈ ਤਾਂ ਉਸ ਦਾ ਡਕਾਰਨਾ ਸ਼ੂਕਣਾ ਮੁੱਕ ਜਾਂਦਾ ਹੈ। (ਧਨ-ਪਦਾਰਥ ਦੇ ਮਾਣ ਵਿਚ) ਅੰਨ੍ਹੀ ਤੇ ਕਮਲੀ (ਹੋਈ ਦੁਨੀਆ ਭੀ ਹਾਥੀ ਵਾਂਘ) ਫੂਕਰਾਂ ਮਾਰ ਕੇ ਮਰਦੀ ਹੈ: (ਆਤਮਕ ਮੌਤ ਸਹੇੜਦੀ ਹੈ) । ਜੇ (ਅਹੰਕਾਰ ਗਵਾ ਕੇ) ਖਸਮ ਵਿਚ ਸਮਾਏ ਤਾਂ ਹੀ ਖਸਮ ਨੂੰ ਭਾਉਂਦੀ ਹੈ।

         ਚਿੜੀ ਦੀ ਚੋਗ ਹੈ ਅੱਧਾ ਦਾਣਾ (ਭਾਵ, ਬਹੁਤ ਥੋੜ੍ਹੀ ਜਿਹੀ) , (ਇਹ ਥੋੜ੍ਹੀ ਜਿਹੀ ਚੋਗ ਚੁਗ ਕੇ) ਉਹ ਆਕਾਸ਼ ਵਿਚ ਉੱਡਦੀ ਹੈ ਤੇ ਬੋਲਦੀ ਹੈ; ਜੇ ਜੋ ਉਹ ਮਾਲਕ-ਪ੍ਰਭੂ ਨੂੰ ਯਾਦ ਕਰਦੀ ਹੈ ਤੇ ਉਸ ਨੂੰ ਭਾਉਂਦੀ ਹੈ ਤਾਂ ਉਹ ਚਿੜੀ ਹੀ ਚੰਗੀ ਹੈ (ਡਕਾਰਨ ਤੇ ਫੂਕਰਾਂ ਮਾਰਨ ਵਾਲੇ ਹਾਥੀ ਨਾਲੋਂ ਇਹ ਨਿੱਕੀ ਜਿਹੀ ਚਿੜੀ ਚੰਗੀ ਹੈ) ।

         ਇਕ ਬਲੀ ਸ਼ੇਰ ਸੈਂਕੜੇ ਮਿਰਗਾਂ ਨੂੰ ਮਾਰਦਾ ਹੈ, ਉਸ ਸ਼ੇਰ ਦੇ ਪਿੱਛੇ ਕਈ ਹੋਰ ਜੰਗਲੀ ਪਸ਼ੂ ਭੀ ਪੇਟ ਭਰਦੇ ਹਨ; ਤਾਕਤ ਦੇ ਮਾਣ ਵਿਚ ਉਹ ਸ਼ੇਰ ਆਪਣੇ ਘੁਰਨੇ ਵਿਚ ਨਹੀਂ ਸਮਾਂਦਾ, ਪਰ ਜਦੋਂ ਉਸ ਦਾ ਸਾਹ ਨਿਕਲ ਜਾਂਦਾ ਹੈ ਤਾਂ ਉਸ ਦਾ ਬੁੱਕਣਾ ਮੁੱਕ ਜਾਂਦਾ ਹੈ। ਉਹ ਅੰਨ੍ਹਾ ਕਿਸ ਨੂੰ ਬੁੱਕ ਬੁੱਕ ਕੇ ਸੁਣਾਂਦਾ ਹੈ? ਖਸਮ-ਪ੍ਰਭੂ ਨੂੰ ਤਾਂ ਉਸ ਦਾ ਬੁੱਕਣਾ ਚੰਗਾ ਨਹੀਂ ਲੱਗਦਾ। (ਇਸ ਸ਼ੇਰ ਦੇ ਟਾਕਰੇ ਤੇ, ਵੇਖੋ,) ਅੱਕ-ਤਿੱਡਾ ਅੱਕ ਨਾਲ ਪਿਆਰ ਕਰਦਾ ਹੈ, ਅੱਕ ਦੀ ਡਾਲੀ ਉਤੇ ਬੈਠ ਕੇ ਅੱਕ ਹੀ ਖਾਂਦਾ ਹੈ; ਪਰ ਜੇ ਉਹ ਮਾਲਕ-ਪ੍ਰਭੂ ਨੂੰ ਯਾਦ ਕਰਦਾ ਹੈ ਤੇ ਉਸ ਨੂੰ ਭਾਉਂਦਾ ਹੈ ਤਾਂ (ਬੁੱਕ ਬੁੱਕ ਕੇ ਹੋਰਨਾਂ ਨੂੰ ਡਰਾਣ ਵਾਲੇ ਸ਼ੇਰ ਨਾਲੋਂ) ਉਹ ਅੱਕ-ਤਿੱਡਾ ਹੀ ਚੰਗਾ ਹੈ।

         ਹੇ ਨਾਨਕ! ਦੁਨੀਆ (ਵਿਚ ਜੀਉਣ) ਚਾਰ ਦਿਨਾਂ ਦਾ ਹੈ, ਇਥੇ ਮੌਜ ਮਾਣਿਆਂ ਦੁੱਖ ਹੀ ਨਿਕਲਦਾ ਹੈ, (ਇਹ ਦੁਨੀਆ ਦੀ ਮਿਠਾਸ ਐਸੀ ਹੈ ਕਿ ਜ਼ਬਾਨੀ ਗਿਆਨ ਦੀਆਂ) ਗੱਲਾਂ ਕਰਨ ਵਾਲੇ ਤਾਂ ਬੜੇ ਹਨ ਪਰ (ਇਸ ਮਿਠਾਸ ਨੂੰ) ਕੋਈ ਛੱਡ ਨਹੀਂ ਸਕਦਾ।

         ਮੱਖੀਆਂ ਇਸ ਮਿਠਾਸ ਉਤੇ ਮਰਦੀਆਂ ਹਨ। ਪਰ, ਹੇ ਪ੍ਰਭੂ! ਜਿਨ੍ਹਾਂ ਨੂੰ ਤੂੰ ਬਚਾਏਂ ਉਹਨਾਂ ਦੇ ਇਹ ਮਿਠਾਸ ਨੇੜੇ ਨਹੀਂ ਢੁਕਦੀ, ਉਹ ਸੰਸਾਰ-ਸਮੁੰਦਰ ਤੋਂ (ਸਾਫ਼) ਤਰ ਕੇ ਲੰਘ ਜਾਂਦੇ ਹਨ।2।  (ਅਰਥ ਡਾਕਟਰ ਸਾਹਿਬ ਸਿੰਘ ਹੋਰਾਂ ਦੇ ਕੀਤੇ ਹੋ ਹਨ )

         ਮੁਕਦੀ ਗੱਲ ਏ ਕਿ ਅਸੀਂ ਵੇਖਦੇ ਹਾਂ ਕਿ ਸਭ ਅੰਤ ਨੂੰ ਰਾਖ ਹੀ ਬਣ ਜਾਂਦੇ ਹਨ ਅਤੇ ਉਹ ਘੁਮੰਡ ਜਿਸ ਨਾਲ ਅਸੀਂ ਆਫਰੇ ਰਹਿੰਦੇ ਹਾਂ, ਉਹ ਦੇੰਦਾ ਕੀ ਹੈ ਸਾਨੂੰ ? ਥੋੜੇ ਵਕਤ ਦੇ ਵਿੱਚ ਕੈਦ ਤਾਂ ਹੈ ਇਹ, ਪਰ  ਜਦ ਅੰਤ ਆਉਂਦਾ ਹੈ ਤਦ ਇੱਕ ਬੇਵਸੀ ਤੋਂ ਬਿਨਾਂ ਹੋਰ ਕੁਝ ਪੱਲੇ ਨਹੀਂ ਰਹਿੰਦਾ | ਜਿਸ ਇਨਸਾਨ ਨੇ ਇਸ ਤੋਂ ਛੁਟਕਾਰਾ ਪਾਕੇ ਨਿਮਰਤਾ ਨਾਲ ਜੀ ਲਿਆ ਤਦ ਉਸ ਵਿੱਚ ਉਹ ਸਹਿਜਤਾ ਆਉਂਦੀ ਹੈ ਜੋ ਉਸ ਨੂੰ ਪ੍ਰਭ ਜੀ ਨਾਲ ਮਿਲਾਉਣ ਵਿੱਚ ਸਹਾਈ ਹੁੰਦੀ ਹੈ |

ਸ਼ੁਭ ਇਛਾਵਾਂ,

ਗੁਰਦੀਪ ਸਿੰਘ

Conceit And Union With The Creator

In the following Slok, Guru Nanak ji explains with various examples that the end of a conceited life is very pitiable and horrible. According to the Gurbani, to realize our Creator, we need to eliminate our conceit. Those who live praising the Creator live worry free life. The conceit never let us enjoy happiness; it inflates our sense of pride so big that we can never be happy. Let us take advantage of the advice enveloped in the following Slok at SGGS 1286.

ਮਃ ੧ ॥ ਸਉ ਮਣੁ ਹਸਤੀ ਘਿਉ ਗੁੜੁ ਖਾਵੈ ਪੰਜਿ ਸੈ ਦਾਣਾ ਖਾਇ ॥ ਡਕੈ ਫੂਕੈ ਖੇਹ ਉਡਾਵੈ ਸਾਹਿ ਗਇਐ ਪਛੁਤਾਇ ॥ ਅੰਧੀ ਫੂਕਿ ਮੁਈ ਦੇਵਾਨੀ ॥ ਖਸਮਿ ਮਿਟੀ ਫਿਰਿ ਭਾਨੀ ॥ ਅਧੁ ਗੁਲ੍ਹਾ ਚਿੜੀ ਕਾ ਚੁਗਣੁ ਗੈਣਿ ਚੜੀ ਬਿਲਲਾਇ ॥ ਖਸਮੈ ਭਾਵੈ ਓਹਾ ਚੰਗੀ ਜਿ ਕਰੇ ਖੁਦਾਇ ਖੁਦਾਇ ॥ ਸਕਤਾ ਸੀਹੁ ਮਾਰੇ ਸੈ ਮਿਰਿਆ ਸਭ ਪਿਛੈ ਪੈ ਖਾਇ ॥ ਹੋਇ ਸਤਾਣਾ ਘੁਰੈ ਨ ਮਾਵੈ ਸਾਹਿ ਗਇਐ ਪਛੁਤਾਇ ॥ ਅੰਧਾ ਕਿਸ ਨੋ ਬੁਕਿ ਸੁਣਾਵੈ ॥ ਖਸਮੈ ਮੂਲਿ ਨ ਭਾਵੈ ॥ ਅਕ ਸਿਉ ਪ੍ਰੀਤਿ ਕਰੇ ਅਕ ਤਿਡਾ ਅਕ ਡਾਲੀ ਬਹਿ ਖਾਇ ॥ ਖਸਮੈ ਭਾਵੈ ਓਹੋ ਚੰਗਾ ਜਿ ਕਰੇ ਖੁਦਾਇ ਖੁਦਾਇ ॥ ਨਾਨਕ ਦੁਨੀਆ ਚਾਰਿ ਦਿਹਾੜੇ ਸੁਖਿ ਕੀਤੈ ਦੁਖੁ ਹੋਈ ॥ ਗਲਾ ਵਾਲੇ ਹੈਨਿ ਘਣੇਰੇ ਛਡਿ ਨ ਸਕੈ ਕੋਈ ॥ ਮਖੀ= ਮਿਠੈ ਮਰਣਾ ॥ ਜਿਨ ਤੂ ਰਖਹਿ ਤਿਨ ਨੇੜਿ ਨ ਆਵੈ ਤਿਨ ਭਉ ਸਾਗਰੁ ਤਰਣਾ ॥੨॥ {ਪੰਨਾ 1286}

Mėhlā 1.   Sa-o maṇ hasṯī gẖi-o guṛ kẖāvai panj sai ḏāṇā kẖā-e.   Dakai fūkai kẖeh udāvai sāhi ga-i-ai pacẖẖuṯā-e.   Anḏẖī fūk mu-īḏevānī.   Kẖasam mitī fir bẖānī.   Aḏẖ gulĥā cẖiṛī kā cẖugaṇ gaiṇ cẖaṛī billā-e.   Kẖasmai bẖāvai ohā cẖangī jė kare kẖuḏā-e kẖuḏā-e.   Sakṯā sīhu māre sai miri-ā sabẖ picẖẖai pai kẖā-e.   Ho-e saṯāṇā gẖurai na māvai sāhi ga-i-ai pacẖẖuṯā-e.   Anḏẖā kis no buk suṇāvai.   Kẖasmai mūl na bẖāvai.   Ak si-o parīṯ kare ak ṯidā ak dālī bahi kẖā-e.   Kẖasmai bẖāvai oho cẖanga jė kare kẖuḏā-e kẖuḏā-e.   Nānak ḏunī-ā cẖār ḏihāṛe sukẖ kīṯai ḏukẖ ho-ī.   Galā vāle hain gẖaṇere cẖẖad na sakai ko-ī.   Makẖīʼn miṯẖai marṇā.   Jin ṯū rakẖėh ṯin neṛ na āvai ṯin bẖa-o sāgar ṯarṇā. ||2||

The bani of First Nanak: In essence: (Look at an elephant) Elephant eats hundred monds of Ghee, molasses (Sugar-gurh )and five times of corn; it belches, blows air out and scatters dust(with its feet), but all this ends as it breathes its last(in the same way, some people eat lavishly and in pride show their power, but they will regret when their death-call comes). The blind and foolish world is dying because of its conceit. One, who is in His love, eradicates one’s self-conceit and pleases to one’s Master Akalpurakh. Look at a sparrow: it eats half a gram of corn, but as it ascends to the sky, it chirps; it appears it is uttering His name. One, who utters His name, pleases to the Master. A strong lion makes a kill, besides it, others too eat. Being strong (with so much meat) and fat, it becomes too big to enter its own den, but when it dies, its all bodily strength vanishes. Being strong, for whom it roars? Such lives do not please Akalpurakh. The milkweed cricket loves milkweed; it remains on it and eats its bough. If it utters Akalpurakh’s name, it pleases Him. Oh Nanak! This worldly show is for a short period, with its reveling, the mind wells up in pain. There are many people, who just talk of renouncing the worldly attractions, but rare are those, who actually do it. (Just as) A fly dies for sweets (people die in Maya) Oh Akalpurakh! Sweet Maya does not influence those, whom you save; in your fear, they swim across the worldly ocean.

         The concluding idea is that we eventually become ash after death and the conceit we remain inflated with does give us what? It is limited to a limited time, and when we face death, we are left with nothing. One who gets rid of it and lives without being proud secures a state of calmness which eventually helps us in realizing our Creator.

Wishes,

G Singh

www.gursoch.com

20200930

BIRTH, MAYA AND CONCENTRATION- ਜਨਮ, ਮਾਇਆ ਤੇ ਸੂਰਤ

 www.gursoch.com

(Its English version is at the end)

ਗੁਰਬਾਣੀ ਵਿੱਚ ਆਏ ਜਨਮ, ਮਾਇਆ ਅਤੇ ਸੁਰਤ ਤਿੰਨੋਂ ਸ਼ਬਦ ਧਿਆਨ ਮੰਗਦੇ ਹਨ ; ਗੁਰਬਾਣੀ ਮੁਤਾਬਿਕ ਸਾਡਾ ਜਨਮ ਅਸਲ ਵਿੱਚ ਆਪਣੇ ਕਰਤੇ ਨਾਲ ਇੱਕ ਹੋਣ ਲਈ ਏ, ਪਰ ਕਰਤੇ ਦੀ ਆਪ ਬਣਾਈ ਮਾਇਆ ਸਾਡੀ ਸੁਰਤ ਨੁੰ ਕਰਤੇ ਵੱਲ ਸੁਹਿਰਦਤਾ ਨਾਲ ਲੱਗਣ ਹੀ ਨਹੀਂ ਦੇਂਦੀ, ਕਿਉਂਕਿ ਅਸੀਂ ਮਾਇਆ ਦੇ ਨਸ਼ੇ ਵਿੱਚ ਡੁੱਬੇ ਰਹਿੰਦੇ ਹਾਂ  | ਇਸ ਨੂੰ  ਹੋਰ ਸੌਖਾ ਕਰਕੇ ਇੰਝ ਵੀ ਦੱਸਿਆ ਜਾ ਸਕਦਾ ਏ ਕਿ ਜਿਵੇਂ ਬਹੁਤ ਗੰਭੀਰ ਵਿਸ਼ੇ ਤੇ ਪੜਦਿਆਂ  ਅਸੀਂ ਆਪਣਾ ਧਿਆਨ ਟੀ ਵੀ ਵੱਲ ਲਾਈ  ਰੱਖੀਏ , ਤਦ ਅਸੀਂ ਉਸ ਗੰਭੀਰ ਵਿਸ਼ੇ ਨੂੰ ਪੂਰੀ ਤਰ੍ਹਾਂ ਨਹੀਂ ਸਮਝ ਸਕਦੇ | ਇਸ ਮਾਨਸਿਕ ਪ੍ਰਸਥਿਤੀ ਬਾਰੇ ਗੁਰੂ ਸਾਹਿਬ ਆਪਣੇ ਬਾਣੀ ਆਨੰਦ ਸਾਹਿਬ ਵਿੱਚ 921 ਅੰਗ ਤੇ ਦਰਸਾਉਂਦੇ ਹਨ !

ਜੈਸੀ ਅਗਨਿ ਉਦਰ ਮਹਿ ਤੈਸੀ ਬਾਹਰਿ ਮਾਇਆ ॥
ਮਾਇਆ ਅਗਨਿ ਸਭ ਇਕੋ ਜੇਹੀ ਕਰਤੈ ਖੇਲੁ ਰਚਾਇਆ ॥
ਜਾ ਤਿਸੁ ਭਾਣਾ ਤਾ ਜੰਮਿਆ ਪਰਵਾਰਿ ਭਲਾ ਭਾਇਆ ॥
ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ ॥
ਏਹ ਮਾਇਆ ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ ॥
ਕਹੈ ਨਾਨਕੁ ਗੁਰ ਪਰਸਾਦੀ ਜਿਨਾ ਲਿਵ ਲਾਗੀ ਤਿਨੀ ਵਿਚੇ ਮਾਇਆ ਪਾਇਆ ॥੨੯॥

Jaisee agan udar meh taisee baahar maa-i-aa.

Maa-i-aa agan sabh iko jayhee kartai khayl rachaa-i-aa.

Jaa tis bhaanaa taa jammi-aa parvaar bhalaa bhaa-i-aa.

Liv chhurhkee lagee tarisnaa maa-i-aa amar vartaa-i-aa.

Ayh maa-i-aa jit har visrai moh upjai bhaa-o doojaa laa-i-aa.

Kahai naanak gur parsaadee jinaa liv laagee tinee vichay maa-i-aa paa-i-aa. ||29|| 921, SGGS

ਅਰਥ : ਜਿਸ ਤਰ੍ਹਾਂ ਦੀ ਅੱਗ ਗਰਭ ਸਥਾਨ ਦੇ ਅੰਦਰਵਾਰਾਂ ਹੈ, ਉਸੇ ਤਰ੍ਹਾਂ ਦੀ ਹੀ ਅੱਗ ਬਾਹਰਵਾਰਾਂ ਦੁਨਿਆਂਦਾਰੀ ਦੀ ਹੈ। ਸੰਸਾਰੀ ਪਦਾਰਥਾਂ ਅਤੇ ਗਰਭ ਸਥਾਨ ਦੀਆਂ ਅੱਗਾਂ, ਸਮੂਹ ਇੱਕ ਸਮਾਨ ਹਨ। ਸਿਰਜਣਹਾਰ ਨੇ ਇਹ ਖੇਡ ਬਣਾਈ ਹੈ। ਜਦ ਉਸ ਨੂੰ ਚੰਗਾ ਲਗਦਾ ਹੈ, ਤਦ ਬਾਲ ਪੈਦਾ ਹੋ ਜਾਂਦਾ ਹੈ ਅਤੇ ਟੱਬਰ ਕਬੀਲਾ ਬੁਹਤ ਖੁਸ਼ ਹੰਦਾ ਹੈ। ਪ੍ਰਭੂ ਦੀ ਪ੍ਰੀਤ ਦੂਰ ਹੋ ਜਾਂਦੀ ਹੈ, ਲੋਭ ਬਾਲ ਨੂੰ ਚਿੰਮੜ ਜਾਂਦਾ ਹੈ ਅਤੇ ਮੋਹਨੀ ਮਾਇਆ ਦਾ ਰਾਜ ਭਾਗ ਚਾਲੂ ਹੋ ਜਾਂਦਾ ਹੈ। ਜਿਨਾਂ ਦੀ ਗੁਰੂ ਦੀ ਕਿਰਪਾ ਨਾਲ ਕਰਤੇ ਨਾਲ ਲਿਵ ਜੁੜ ਜਾਂਦੀ ਹੈ ਉਹ ਇਸ ਮਾਇਆ ਵਿੱਚ ਰਹਿਕੇ ਕਰਤੇ ਨੂੰ ਪਾ ਲੈਂਦੇ ਹਨ (ਅਰਥ ਮਨਮੋਹਨ ਸਿੰਘ ਜੀ ਦੇ ਕੀਤੇ ਹੋਏ ਹਨ )!

 

ਥੋੜਾ ਜਿਹਾ ਵਿਚਾਰੋ ਕਿ ਮਾਂ ਦੇ ਗਰਭ ਦੀ ਅੱਗ  ਨੂੰ ਦੁਨਿਆਵੀ ਗਰਭ ਨਾਲ ਕਿਉਂ ਮਿਲਾਇਆ ਗਿਆ ਹੈ ? ਕਾਰਣ ਸਾਫ ਹੈ ਕਿ ਜਿਵੇਂ ਮਾਂ ਦੇ ਗਰਭ ਦੀ ਅੱਗ ਵਿੱਚ ਬੱਚਾ ਪਲਦਾ ਹੈ ਉਵੇਂ ਅਸੀਂ ਸੰਸਾਰੀ ਮਾਇਆ ਵਿੱਚ ਜੀਓਂਦੇ ਹੀ ਨਹੀਂ ਬਲਕੇ ਜੀਵਨ ਨੂੰ ਰੰਗਾਂ ਨਾਲ ਰੰਗਦੇ ਹਾਂ | ਇਸ ਵਿੱਚ ਮਾਇਆ ਵਿੱਚ ਰਹਿੰਦਿਆਂ ਵੀ ਅਸੀਂ  ਆਪਣੇ ਕਰਤੇ ਨਾਲ ਜੁੜੇ ਰਹਿ ਸਕਦੇ ਹਾਂ ਜੇ ਇਸ ਅੱਗ ਵਿੱਚ ਸੜਕੇ ਨਾ ਜਲਦੇ ਰਹੀਏ ਮਤਲਬ ਮਾਇਆ ਦੌੜ ਵਿੱਚ ਨਾ ਪਈਏ ਗੁਰੂ ਦੀ ਮਤ ਲੈਕੇ  ! ਜੇ ਕੋਈ ਮਾਇਆ ਦੇ ਮੋਹ ਵਿੱਚ ਰਹੇ , ਕਰਮ ਕਿਰਿਆ ਕਰੇ ਪਰ ਸਤ ਸੰਤੋਖ ਤੋਂ ਖਾਲੀ ਰਹੇ, ਉਹਨੇ ਕਰਤੇ ਨੁੰ ਪਾਉਣਾ ਤਾਂ ਇੱਕ ਪਾਸੇ ਉਹ ਕਰਤੇ ਨੂੰ ਪਿਆਰ ਵੀ ਨਹੀਂ ਕਰ ਸਕਦਾ ਕਿਉਂਕਿ

"ਭਗਤਾ ਕੀ ਚਾਲ ਨਿਰਾਲੀ ॥ ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ ॥
ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ ਬਹੁਤੁ ਨਾਹੀ ਬੋਲਣਾ ॥"੯੧੮

ਅਰਥ:ਭਗਤਾਂ ਦੀ ਜੀਵਨ ਜਾਚ ਵੱਖਰੀ ਹੁੰਦੀ ਹੈ ਕਿਉਂਕਿ ਉਹ ਬਹੁਤ ਔਖੇ ਰਸਤੇ ਤੇ ਚੱਲਦੇ ਹਨ|(ਕਿਵੇਂ ?) ਉਹ ਆਪਣੇ ਅੰਦਰੋਂ  ਲਾਲਚ , ਤਮਾਹ ਤੇ  ਖਾਹਸ਼ਾਂ ਨੂੰ ਮੁਕਾ ਦੇਂਦੇ ਹਨ ਤੇ ਬਹੁਤ ਘੱਟ ਬੋਲਦੇ ਹਨ |

 

ਗੁਰੂ ਸਾਨੂੰ ਸਿਰਫ਼ ਕਰਤੇ ਨਾਲ ਜੋੜਦੇ ਹਨ  ਤੇ ਮਾਇਆ ਦੀ ਅਹਮਿਆਤ ਸਭ ਕੁਝ ਮੰਨ ਲੈਣ ਤੋਂ ਵਰਜਦੇ ਹਨ ਅਤੇ ਆਪਣੀ ਸੁਰਤ ਕਰਤੇ ਉਤੇ ਟਿਕਾਈ ਰੱਖਣ  ਵਿੱਚ ਮੱਦਦ ਕਰਦੇ ਹਨ; ਇੰਝ ਮਾਇਆ ਕਦੇ ਵੀ ਕਰਤੇ ਨਾਲ ਜੁੜਨ ਤੋਂ ਨਹੀਂ ਰੋਕਦੀ ਕਿਉਂਕ ਇਸ ਅਧੀਨ ਅਸੀਂ ਹਾਉਂ, ਕਾਮ, ਕ੍ਰੋਧ , ਲਾਲਚ  ਅਤੇ ਤਮਹ ਤੋਂ ਬਚੇ ਰਹਿੰਦੇ ਹਾ ਜੋ ਮਾਇਆ ਦਾ ਹੀ ਇੱਕ ਹਿੱਸਾ ਹਨ ! ਇੰਝ ਮਾਇਆ ਸਾਨੂੰ ਸਾੜ ਨਹੀਂ ਸਕਦੀ ਤੇ ਕਰਤੇ ਦਾ ਪਿਆਰ ਹੀ ਸਾਡੇ ਉੱਤੇ ਭਾਰੂ ਰਹਿੰਦਾ ਹੈ !

ਸ਼ੁਭ ਇਛਾਵਾਂ,

ਗੁਰਦੀਪ ਸਿੰਘ

 

BIRTH, MAYA AND CONCENTRATION

 The words used in the Gurbani like birth, Maya ( the worldly attachment and wealth) and concentration need to be understood. According to the Gurbani, the birth is a chance to be one with the Creator; however, the Creator’s created Maya can come between Him and us, because it makes us drowned in it and we fail to connect to Him. It is like we are reading a very philosophical essay and we keep watching T.V; in that case we will fail to grasp the content of it. In other words our concentration should remain our Creator. The same kind of state of mind, the Guru expresses on 921, SGGS. Let us look at that:

 ਜੈਸੀ ਅਗਨਿ ਉਦਰ ਮਹਿ ਤੈਸੀ ਬਾਹਰਿ ਮਾਇਆ ॥
ਮਾਇਆ ਅਗਨਿ ਸਭ ਇਕੋ ਜੇਹੀ ਕਰਤੈ ਖੇਲੁ ਰਚਾਇਆ ॥
ਜਾ ਤਿਸੁ ਭਾਣਾ ਤਾ ਜੰਮਿਆ ਪਰਵਾਰਿ ਭਲਾ ਭਾਇਆ ॥
ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ ॥
ਏਹ ਮਾਇਆ ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ ॥
ਕਹੈ ਨਾਨਕੁ ਗੁਰ ਪਰਸਾਦੀ ਜਿਨਾ ਲਿਵ ਲਾਗੀ ਤਿਨੀ ਵਿਚੇ ਮਾਇਆ ਪਾਇਆ ॥੨੯॥

Jaisee agan udar meh taisee baahar maa-i-aa.

Maa-i-aa agan sabh iko jayhee kartai khayl rachaa-i-aa.

Jaa tis bhaanaa taa jammi-aa parvaar bhalaa bhaa-i-aa.

Liv chhurhkee lagee tarisnaa maa-i-aa amar vartaa-i-aa.

Ayh maa-i-aa jit har visrai moh upjai bhaa-o doojaa laa-i-aa.

Kahai naanak gur parsaadee jinaa liv laagee tinee vichay maa-i-aa paa-i-aa. ||29|| 921, SGGS

In essence: The fire of this Maya (in the world) is just like the fire in mother’s womb. Maya and the fire are the same (in nature); the Creator has staged a play (to go on). As per His Will, the child is born and the family loves the child. ( in this love) the love for the Creator departs and the mortal gets attached to greed, and Maya commands over him. This is Maya that causes to forget Akalpurakh and traps the mortal in the dual-love. Nanak says: those who are imbued with Akalpurakh, obtain Him while living right in Maya (“Maya” here represents other form of love toward relations, property and wealth by forgetting Akalpurakh).

 

Let us ponder over this idea: why does the Guru compare the Maya fire with the fire within a pregnant mother? The reason is very obvious; as the fire of mother’s womb is there for the child, the worldly Maya is here for in the world, in which we entangle to live our lives; however, our deep love for Maya obstructs us from involving deeply with our Creator. We can sincerely fall in love with Him if we don’t get involve with the Maya uncontrollably; in other words, we let greed, lust, anger and avrice overcome ourselves; however, the Guru guides us in this context and it becomes easy for us to love the Creator sincerely; otherwise, it very much impossible to love Him while being in love with the Maya. Why it is so?

Because

"ਭਗਤਾ ਕੀ ਚਾਲ ਨਿਰਾਲੀ ॥ ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ ॥
ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ ਬਹੁਤੁ ਨਾਹੀ ਬੋਲਣਾ ॥"੯੧੮

In essence: The way of the Creator’s devotees is very different, because they walk on the life path by getting rid of, conceit, greed, lust, anger and avrice and they don’t speak unnecessarily.

 

Thus, the Guru connects us with the Creator and totally decreases our given importance to Maya by focusing our concentration on Him. As we follow the Guru, the Maya fire can neither burn us, nor it can stop us in anyway from falling in love with our Creator. In a nut shell, we utilize our birth to be with the Creator even being in His created Maya because our concentration remains fixed on Him.

Wishes,

G Singh

www.gursoch.com

20200829

The Importance Of The Universal Creator's Grace - ਪ੍ਰਭ ਜੀ ਦੀ ਕਿਰਪਾ ਤੇ ਪ੍ਰਭਜੀ ਨਾਲ ਪਿਆਰ !

 www.gursoch.com

(Its English version is at the end)

ਗੁਰਬਾਣੀ ਮੁਤਾਬਿਕ ਪ੍ਰਭਜੀ ਦੇ ਨਾਲ ਜੁੜਨਾ ਪ੍ਰਭਜੀ ਦੀ ਕਿਰਪਾ ਉਤੇ ਨਿਰਭਰ ਹੈ, ਨਹੀਂ ਤਾਂ ਬਹੁਤ ਲੋਕ ਹਨ ਜੋ ਗੁਰੂ ਨਾਲ ਜੁੜਕੇ ਵੀ ਮਾਇਆ ਦੇ ਚੱਕਰਾਂ ਚੋਂ, ਕਿਸੇ ਉਤੇ ਖਾਰ ਖਾਣ ਤੋਂ, ਜਿਸ ਨਾਲ ਨਹੀਂ ਬਣਦੀ ਜਾਂ ਨਹੀਂ ਰਲਦੀ ਦੀ ਨਿੰਦਿਆ ਕਰਨੋਂ ਨਹੀਂ ਹਟਦੇ | ਅੰਗ 732, ਸ.ਗ.ਗ.ਸ  ਉਤੇ, ਗੁਰੂ ਸਾਹਿਬ ਜੀ ਇਸ ਗੱਲ ਨੁੰ ਬਹੁਤ ਸਪਸ਼ਟ ਕਰ ਦੇਂਦੇ ਹਨ | ਇਹ ਸ਼ਬਦ ਪੜਨ ਤੋਂ ਬਾਅਦ ਗੁਰੂ ਵਿੱਚ ਅਤੁੱਟ  ਵਿਸ਼ਵਾਸ਼ ਕਰਨ ਵਾਲਾ ਆਪਣੀ ਰੁਚੀ ਪ੍ਰਭਜੀ ਦੇ ਪਿਆਰ ਵਿੱਚ ਲਾ ਲੈਂਦਾ  ਹੈ ਅਤੇ ਮਾਇਆ ਦੇ ਲਾਹਿਆਂ  ਤੋਂ ਕਤਰਾਉਣ ਲੱਗ ਪੈਂਦਾ  ਹੈ | ਆਓ ਇਸ ਸ਼ਬਦ ਨੂੰ  ਵਿਚਾਰੀਏ :

ਸੂਹੀ ਮਹਲਾ ੪ ॥ ਹਰਿ ਕ੍ਰਿਪਾ ਕਰੇ ਮਨਿ ਹਰਿ ਰੰਗੁ ਲਾਏ ॥ ਗੁਰਮੁਖਿ ਹਰਿ ਹਰਿ ਨਾਮਿ ਸਮਾਏ ॥੧॥ ਹਰਿ ਰੰਗਿ ਰਾਤਾ ਮਨੁ ਰੰਗ ਮਾਣੇ ॥ ਸਦਾ ਅਨੰਦਿ ਰਹੈ ਦਿਨ ਰਾਤੀ ਪੂਰੇ ਗੁਰ ਕੈ ਸਬਦਿ ਸਮਾਣੇ ॥੧॥ ਰਹਾਉ ॥ ਹਰਿ ਰੰਗ ਕਉ ਲੋਚੈ ਸਭੁ ਕੋਈ ॥ ਗੁਰਮੁਖਿ ਰੰਗੁ ਚਲੂਲਾ ਹੋਈ ॥੨॥ ਮਨਮੁਖਿ ਮੁਗਧੁ ਨਰੁ ਕੋਰਾ ਹੋਇ ॥ ਜੇ ਸਉ ਲੋਚੈ ਰੰਗੁ ਨ ਹੋਵੈ ਕੋਇ ॥੩॥ ਨਦਰਿ ਕਰੇ ਤਾ ਸਤਿਗੁਰੁ ਪਾਵੈ ॥ ਨਾਨਕ ਹਰਿ ਰਸਿ ਹਰਿ ਰੰਗਿ ਸਮਾਵੈ ॥੪॥੨॥੬॥ {ਪੰਨਾ 732}

ਅਰਥ : ਜੇ ਪ੍ਰਭਜੀ ਕਿਰਪਾ ਕਰਨ ਤਦੇ ਉਨ੍ਹਾਂ ਨਾਲ ਪਿਆਰ ਹੁੰਦਾ ਹੈ; ਤਦੇ ਗੁਰੂ ਨਾਲ ਇਕਮੁਕ ਹੋਇਆ ਇਨਸਾਨ ਪ੍ਰਭਜੀ ਦੇ ਨਾਮ ਵਿੱਚ ਆਪਣੇ ਆਪ ਨੂੰ  ਖਤਮ ਕਰ ਦੇਂਦਾ ਹੈ | ਜੋ ਪ੍ਰਭਜੀ ਦੇ ਪਿਆਰ ਵਿੱਚ ਰੰਗਿਆ ਜਾਂਦਾ ਹੈ ਉਹ ਉਸ ਪਿਆਰ ਦਾ ਆਨੰਦ ਲੈਂਦਾ ਹੈ ਪਰ ਇਹ ਤਾਂ  ਹੁੰਦਾ ਹੈ ਜੇ ਇਨਸਾਨ ਗੁਰੂ ਉਪਦੇਸ਼ ਰਾਹੀਂ ਆਪਣੇ ਆਪ ਨੂੰ ਪ੍ਰਭਜੀ ਦੇ ਰੰਗ ਵਿੱਚ ਰੰਗ ਲਵੇ | ਉਂਝ ਤਾਂ ਹਰ ਕੋਈ ਪ੍ਰਭ  ਜੀ ਦੇ ਪਿਆਰ ਵਿੱਚ ਰੰਗੇ  ਜਾਣ ਲਈ ਲੋਚਾ ਰੱਖਦਾ ਏ, ਪਰ ਅਸਲ ਵਿੱਚ ਗੁਰੂ ਨਾਲ ਜੁੜਿਆ ਇਨਸਾਨ (ਗੁਰੂ ਦੇ ਉਪਦੇਸ਼ ਰਾਹੀਂ , ਇਹ ਯਾਦ ਰੱਖਣ ਕਿ ਗੁਰੂ ਕਾ ਸ਼ਬਦ ਹੀ ਗੁਰ ਉਪਦੇਸ਼ ਹੈ ਵੇਖੋ ਪੰਨਾ 22 ਉਤੇ “ਹੋਰੁ ਕਿਤੈ ਭਗਤਿ ਨ ਹੋਵਈ ਬਿਨੁ ਸਤਿਗੁਰ ਕੇ ਉਪਦੇਸ ॥੧॥") ਪ੍ਰਭ ਜੀ ਦੇ ਪਿਆਰ ਵਿੱਚ ਰੰਗਿਆ ਜਾਂਦਾ  ਏ ਪੂਰੀ ਤਰ੍ਹਾਂ | ਜੋ ਇਨਸਾਨ ਆਪਣੇ ਮਨ ਮਗਰ ਲੱਗ ਕੇ ਹੀ ਜਿਉਂਦਾ ਰਹਿੰਦਾ ਏ, ਮਤਲਬ ਮੂਰਖ ਮਨਮੁਖ, ਉਸ  ਦਾ ਹਿਰਦਾ ਪ੍ਰਭਜੀ ਪ੍ਰਤੀ ਇਸ ਦਰਜਾ ਉੱਚੇ ਪਿਆਰ ਤੋਂ ਸੱਖਣਾ ਹੀ ਰਹਿੰਦਾ ਏ | ਅਜਿਹਾ ਮਨੁੱਖ ਭਾਵੇਂ ਲੱਖ ਚਾਹੇ ਉਹ ਪ੍ਰਭਜੀ ਦੇ ਪਿਆਰ ਵਿੱਚ ਰੰਗਿਆ ਨਹੀਂ ਜਾਂਦਾ (ਦਾਹਵੇ ਪਿਆ ਕਰੇ )| ਜੇ ਪ੍ਰਭ ਜੀ ਅਜਿਹੇ ਮਨੁੱਖ ਉਤੇ ਨਦਰ ਕਰੇ, ਤਦ ਉਹ ਇਨਸਾਨ ਸਤਿਗੁਰੂ ਦੀ ਸ਼ਰਨ ਵਿੱਚ ਆਉਂਦਾ ਏ ਭਾਵ ਆਪਣਾ ਮਨ ਦੀ ਮੱਤ ਉੱਤੇ ਨਹੀਂ ਬਲਕੇ ਗੁਰੂ ਦੀ ਮੱਤ ਉਤੇ ਚੱਲਦਾ ਏ | ਹੇ  ਨਾਨਕ ! ਇੰਝ ਇਨਸਾਨ ਪ੍ਰਭਜੀ ਦੇ ਪਿਆਰ ਵਿੱਚ ਸਮਾ ਜਾਂਦਾ ਹੈ |

ਇਸ ਪ੍ਰਸੰਗ ਵਿੱਚ ਸਤਿਗੁਰੂ ਨਾਨਕ ਜੀ ਪੰਨਾ 750 ਉਤੇ ਦੱਸਦੇ ਹਨ:

ਭਣਤਿ ਨਾਨਕੁ ਸਹੁ ਹੈ ਭੀ ਹੋਸੀ ॥ ਜੈ ਭਾਵੈ ਪਿਆਰਾ ਤੈ ਰਾਵੇਸੀ ॥੮॥੧॥ {ਪੰਨਾ 750}

ਅਰਥ : ਖਸਮ ਪ੍ਰਭਜੀ ਹੁਣ ਹਨ ਅਤੇ ਹਮੇਸ਼ਾ ਰਹਿਣਗੇ; ਜੋ ਉਨ੍ਹਾਂ ਨੂੰ ਪਿਆਰਾ  ਲੱਗਦਾ ਏ ਉਸ ਨੂੰ ਉਹ ਆਪਣੇ  ਨਾਲ ਲਾ  ਲੈਂਦੇ ਹਨ |

ਪਰ ਕਿਵੇਂ? ਗੁਰੂ ਜੀ ਫ਼ਰਮਾਉਂਦੇ ਹਨ:

ਸਹਜਿ ਸੀਗਾਰ ਕਾਮਣਿ ਕਰਿ ਆਵੈ ॥ ਤਾ ਸੋਹਾਗਣਿ ਜਾ ਕੰਤੈ ਭਾਵੈ ॥੨॥  

ਅਰਥ : ਜਦੋਂ ਜੀਵ ਇਸਤ੍ਰੀ ਸਹਿਜ ਰਾਹੀਂ ਸਜ ਕੇ ਪ੍ਰਭ ਜੀ ਦੇ ਦਰ ਤੇ ਆਉਂਦੀ ਹੈ ਤੇ ਉਸ ਨੁੰ ਚੰਗੀ ਲੱਗਦੀ ਹੈ, ਤਦ ਉਹ ਭਾਗਾਂ ਵਾਲੀ ਬਣ ਜਾਂਦੀ ਹੈ |

 ਗੁਰੂ ਜੀ ਦੱਸਦੇ ਹਨ ਕਿ ਮਾਇਆ ਮੋਹ ਪ੍ਰਭਜੀ ਦੇ ਹੁਕਮ ਵਿੱਚ ਹੀ ਹੈ, “ਵਿਚਹੁ ਮੋਹੁ ਚੁਕਾਇਆ ਜਾ ਹਰਿ ਭਾਇਆ ਹਰਿ ਕਾਮਣਿ ਮਨਿ ਭਾਣੀ ॥ (ਪੰਨਾ 771) ਜਦੋਂ ਤੀਕ ਮਾਇਆ ਮੋਹ ਅੰਦਰ ਹੈ, ਉਦੋਂ ਤੀਕ ਪ੍ਰਭਜੀ ਨਾਲ ਸਹਿਰਦਤਾ ਨਾਲ ਜੁੜਨਾ ਔਖਾ ਰਹਿੰਦਾ ਹੈ, ਪਰ ਇਸ ਖਾਤਰ ਵੀ ਉਸ ਦੀ ਮੇਹਰ ਚਾਹੀਦੀ ਹੈ |

ਜਰੂਰਤ ਹੈ ਗੁਰੂ ਮੁਤਾਬਿਕ ਸੰਸਾਰਿਕ ਮਾਇਆ ਨਾਲ ਨਹੀਂ ਬਲਕੇ ਆਪਣੇ ਕਰਤਾ ਨਾਲ ਜੁੜਨ ਦੀ; ਅਸਲੀਅਤ  ਵਿੱਚ ਜੇ ਸਾਡਾ ਮਨ ਜੁੜ ਗਿਆ ਆਪਣੇ ਕਰਤੇ ਨਾਲ, ਤਦ ਅਸੀਂ ਮਾਇਆ ਲਾਹਿਆਂ ਤੋਂ ਮੁਕਤ ਹੋ ਜਾਵਾਂਗੇ ਅਤੇ ਪ੍ਰਭ ਜੀ ਨਾਲ ਸਚੀਂ ਜੁੜ ਸਕਾਂਗੇ  |

ਸ਼ੁਭ ਇਛਾਵਾਂ,

ਗੁਰਦੀਪ ਸਿੰਘ

The Importance Of The Universal Creator's Grace

The According to the Gurbani, to get attached to the universal Creator, one needs His grace; otherwise many people who get attached to the Guru may remain involved in the Maya pursuits; in other words, they never get rid of their interests in Maya race or feeling jealousy of others or slandering those with whom they don’t get along. On 732, SGGS, in a shabad, the Guru makes this idea very clear. After going through this shabda, one starts feeling in love with the Creator with sincerity for His grace. Let us ponder over this shabda:

ਸੂਹੀ ਮਹਲਾ ੪ ॥ ਸੂਹੀ ਮਹਲਾ ੪ ॥ ਹਰਿ ਕ੍ਰਿਪਾ ਕਰੇ ਮਨਿ ਹਰਿ ਰੰਗੁ ਲਾਏ ॥ ਗੁਰਮੁਖਿ ਹਰਿ ਹਰਿ ਨਾਮਿ ਸਮਾਏ ॥੧॥ ਹਰਿ ਰੰਗਿ ਰਾਤਾ ਮਨੁ ਰੰਗ ਮਾਣੇ ॥ ਸਦਾ ਅਨੰਦਿ ਰਹੈ ਦਿਨ ਰਾਤੀ ਪੂਰੇ ਗੁਰ ਕੈ ਸਬਦਿ ਸਮਾਣੇ ॥੧॥ ਰਹਾਉ ॥ ਹਰਿ ਰੰਗ ਕਉ ਲੋਚੈ ਸਭੁ ਕੋਈ ॥ ਗੁਰਮੁਖਿ ਰੰਗੁ ਚਲੂਲਾ ਹੋਈ ॥੨॥ ਮਨਮੁਖਿ ਮੁਗਧੁ ਨਰੁ ਕੋਰਾ ਹੋਇ ॥ ਜੇ ਸਉ ਲੋਚੈ ਰੰਗੁ ਨ ਹੋਵੈ ਕੋਇ ॥੩॥ ਨਦਰਿ ਕਰੇ ਤਾ ਸਤਿਗੁਰੁ ਪਾਵੈ ॥ ਨਾਨਕ ਹਰਿ ਰਸਿ ਹਰਿ ਰੰਗਿ ਸਮਾਵੈ ॥੪॥੨॥੬॥

Sūhī mėhlā 4. Har kirpā kare man har rang lā-e. Gurmukẖ har har nām samā-e. ||1|| Har rang rāṯā man rang māṇe. Saḏā anand rahai ḏin rāṯī pūre gur kai sabaḏ samāṇe. ||1|| rahā-o. Har rang ka-o locẖai sabẖ ko-ī. Gurmukẖ rang cẖalūlā ho-ī. ||2|| Manmukẖ mugaḏẖ nar korā ho-e. Je sa-o locẖai rang na hovai ko-e. ||3|| Naḏar kare ṯā saṯgur pāvai. Nānak har ras har rang samāvai. |4||2||6||

Raag Soohi, the bani of Fourth Guru.

In essence: When Har graces the mortals, He attaches them to His love. Through the Guru, they get absorbed in His name.

The mind, which is drenched in Har’s love, enjoys His love and through the perfect Guru shabda (This is to remember that the Guru’s teachings are very vital in this context “ਹੋਰੁ ਕਿਤੈ ਭਗਤਿ ਨ ਹੋਵਈ ਬਿਨੁ ਸਤਿਗੁਰ ਕੇ ਉਪਦੇਸ ॥੧॥ SGGS, 22"), it enjoys peace and joy forever. Pause.  Everyone wants to be in Har’s love, but His love becomes permanent through the Guru. The mind-slave remains unmoved. Even if he longs to have Har’s love, he remains empty of it (the love for Har doesn’t blossom in him). Oh Nanak! If Har bestows grace upon one, only then one obtains the Satiguru and gets absorbed in His love.

In this context Satiguru Nanak explains it further on 750, SGGS:

ਭਣਤਿ ਨਾਨਕੁ ਸਹੁ ਹੈ ਭੀ ਹੋਸੀ ॥ ਜੈ ਭਾਵੈ ਪਿਆਰਾ ਤੈ ਰਾਵੇਸੀ ॥੮॥੧॥

Bhanat naanak saho hai bhee hosee. Jai bhaavai pi-aaraa tai raavaysee. ||8||1||

Nanak humbly says:  Our Spouse, Prabh, is present now and shall be in the future, but He unites with Him that soul-bride, who becomes pleasing to Him.

But how:

ਸਹਜਿ ਸੀਗਾਰ ਕਾਮਣਿ ਕਰਿ ਆਵੈ ॥ ਤਾ ਸੋਹਾਗਣਿ ਜਾ ਕੰਤੈ ਭਾਵੈ ॥੨॥

Sahj seegaar kaaman kar aavai. Taa sohagan jaa kantai bhaavai. ||2||

A bride decorates (does all religious deeds and wears religious garb) herself, but she can only be called fortunate bride if her Spouse loves her.

All the decorations and beauty become useless for the bride if her spouse doesn’t acknowledge her. It is important to attract Prabh ji and it is done through eliminating one’s self-conceit.

So, it is important to get attached to our Creator sincerely; if in reality, we truly get attached to Him, our hunger for Maya pursuits will end and we will enjoy being in love with Him.

Wishes!

G.Singh

www.gursoch.com

20200802

Self-counseling - ਸਵੈਵਿਸ਼ਲੇਸ਼ਣ

www.gursoch.com

(Its English version is at the end)

ਸਵੈਵਿਸ਼ਲੇਸ਼ਣ/ ਸਵੈਪਰਖ  ਇਮਾਨਦਾਰੀ ਦਾ ਬੀਜ ਹੁੰਦਾ ਜਿਸ ਨਾਲ ਮਨ ਜੁਆਰਤ ਕਰਦਾ ਹੈ ਆਪਣੇ ਆਪ ਨੂੰ ਜੱਜ ਕਰਨ ਦੀ; ਗੁਰਬਾਣੀ ਵਿੱਚ ਸਵੈਪਰਖ ਦੀ ਨਸੀਹਤ ਬਹੁਤ ਵਾਰ ਦੁਹਰਾਈ ਗਈ ਹੈ; ਇਸ ਦੁਰਹਾ ਵਿੱਚ ਗੁਰੂ ਜੀ ਆਪਣੇ ਸਿੱਖ ਨੂੰ ਯਥਾਰਥਿਕ ਤੌਰ ਤੇ ਆਪਣੇ ਅੰਦਰਲੇ ਨੁਕਸਾਂ ਵੱਲ ਝਾਤੀ ਮਾਰਕੇ, ਉਨ੍ਹਾਂ  ਨੂੰ ਸੁਧਾਰਣ ਦੀ ਪ੍ਰੇਰਣਾ ਕਰਦੇ ਹਨ| ਦੂਸਰਿਆਂ  ਉਤੇ ਕਿੰਤੂ ਕਰਨਾ ਬਹੁਤ ਆਸਾਨ ਹੈ ਪਰ ਆਪਣੀਆਂ  ਊਣਾਂ ਦਾ ਅਹਿਸਾਸ ਕਰਣਾ ਔਖਾ ਹੁੰਦਾ ਹੈ | ਇਹ ਸਵੈਪਰਖ ਹੀ ਸਿੱਖਾਂ ਨੂੰ ਸੱਚੇ ਗੁਰਮੁੱਖ ਬਣਾਉਂਦੀ ਹੈ | ਆਓ  ਗੁਰੂ ਜੀ ਦੇ ਦੋ ਹੇਠਲੇ ਸਲੋਕਾਂ ਨੂੰ ਵਿਚਾਰੀਏ ਇਸੇ  ਪ੍ਰਸੰਗ  ਵਿੱਚ :

ਮਹਲਾ ੨ ॥ ਨਾਨਕ ਪਰਖੇ ਆਪ ਕਉ ਤਾ ਪਾਰਖੁ ਜਾਣੁ ॥ ਰੋਗੁ ਦਾਰੂ ਦੋਵੈ ਬੁਝੈ ਤਾ ਵੈਦੁ ਸੁਜਾਣੁ ॥ ਵਾਟ ਨ ਕਰਈ ਮਾਮਲਾ ਜਾਣੈ ਮਿਹਮਾਣੁ ॥ ਮੂਲੁ ਜਾਣਿ ਗਲਾ ਕਰੇ ਹਾਣਿ ਲਾਏ ਹਾਣੁ ॥ ਲਬਿ ਨ ਚਲਈ ਸਚਿ ਰਹੈ ਸੋ ਵਿਸਟੁ ਪਰਵਾਣੁ ॥ ਸਰੁ ਸੰਧੇ ਆਗਾਸ ਕਉ ਕਿਉ ਪਹੁਚੈ ਬਾਣੁ ॥ ਅਗੈ ਓਹੁ ਅਗੰਮੁ ਹੈ ਵਾਹੇਦੜੁ ਜਾਣੁ ॥੨॥ {ਪੰਨਾ 148}

ਅਰਥ: ਹੇ ਨਾਨਕ! (ਦੂਜਿਆਂ ਦੀ ਪੜਚੋਲ ਕਰਨ ਦੇ ਥਾਂ) ਜੇ ਮਨੁੱਖ ਆਪਣੇ ਆਪ ਨੂੰ ਪਰਖੇ, ਤਾਂ ਉਸ ਨੂੰ (ਅਸਲ) ਪਾਰਖੂ ਸਮਝੋ, (ਦੂਜਿਆਂ ਦੇ ਵਿਕਾਰ-ਰੂਪ ਰੋਗ ਲੱਭਣ ਦੇ ਥਾਂ) ਜੇ ਮਨੁੱਖ ਆਪਣਾ (ਆਤਮਕ) ਰੋਗ ਤੇ ਰੋਗ ਦਾ ਇਲਾਜ ਦੋਵੇਂ ਸਮਝ ਲਏ ਤਾਂ ਉਸ ਨੂੰ ਸਿਆਣਾ ਹਕੀਮ ਜਾਣ ਲਵੋ। (ਇਹੋ ਜਿਹਾ 'ਸੁਜਾਣ ਵੈਦ') (ਜ਼ਿੰਦਗੀ ਦੇ) ਰਾਹ ਵਿਚ (ਹੋਰਨਾਂ ਨਾਲ) ਝੇੜੇ ਨਹੀਂ ਪਾ ਬੈਠਦਾ, ਉਹ (ਆਪਣੇ ਆਪ ਨੂੰ ਜਗਤ ਵਿਚ) ਮੁਸਾਫ਼ਿਰ ਜਾਣਦਾ ਹੈ, (ਆਪਣੇ) ਅਸਲੇ (ਪ੍ਰਭੂ) ਨਾਲ ਡੂੰਘੀ ਸਾਂਝ ਪਾ ਕੇ, ਜੋ ਭੀ ਗੱਲ ਕਰਦਾ ਹੈ ਆਪਣਾ ਸਮਾ ਸਤ-ਸੰਗੀਆਂ ਨਾਲ (ਮਿਲ ਕੇ) ਗੁਜ਼ਾਰਦਾ ਹੈ। ਉਹ ਮਨੁੱਖ ਲੱਬ ਦੇ ਆਸਰੇ ਨਹੀਂ ਤੁਰਦਾ, ਸੱਚ ਵਿਚ ਟਿਕਿਆ ਰਹਿੰਦਾ ਹੈ (ਐਸਾ ਮਨੁੱਖ ਆਪ ਤਾਂ ਤੁਰਦਾ ਹੀ ਹੈ, ਹੋਰਨਾਂ ਲਈ ਭੀ) ਪਰਮਾਣੀਕ ਵਿਚੋਲਾ ਬਣ ਜਾਂਦਾ ਹੈ।

(ਪਰ ਜੇ ਆਪ ਹੋਵੇ ਮਨਮੁਖ ਤੇ ਅੜੇ ਗੁਰਮੁਖਾਂ ਨਾਲ, ਉਹ ਇਉਂ ਹੀ ਹੈ ਜਿਵੇਂ ਆਕਾਸ਼ ਨੂੰ ਤੀਰ ਮਾਰਦਾ ਹੈ) ਜੋ ਮਨੁੱਖ ਆਕਾਸ਼ ਵਲ ਤੀਰ ਚਲਾਂਦਾ ਹੈ, (ਉਸ ਦਾ) ਤੀਰ ਕਿਵੇਂ (ਨਿਸ਼ਾਨੇ ਤੇ) ਅੱਪੜੇ? ਉਹ ਆਕਾਸ਼ ਤਾਂ ਅੱਗੋਂ ਅਪਹੁੰਚ ਹੈ, ਸੋ, (ਯਕੀਨ) ਜਾਣੋ ਕਿ ਤੀਰ ਚਲਾਣ ਵਾਲਾ ਹੀ (ਵਿੰਨ੍ਹਿਆ ਜਾਂਦਾ ਹੈ) ।2। (ਅਰਥ ਡਾਕਟਰ ਸਾਹਿਬ ਸਿੰਘ ਜੀ ਦੇ ਹਨ )

ਭਾਵ : ਗੁਰੂ ਜੀ ਮੁਤਾਬਿਕ ਪਾਰਖੂ ਉਹ ਨਹੀਂ ਜੋ ਦੂਸਰਿਆਂ ਨੂੰ ਪਰਖਦਾ ਹੈ ਬਲਕਿ ਉਹ ਜੋ ਆਪਣੇ ਆਪ ਨੂੰ ਇੱਕ ਜੱਜ ਵਾਂਗ ਵੇਖਦਾ; ਆਪਣੇ ਔਗੁਣਾਂ ਦਾ ਅਹਿਸਾਸ ਕਰਕੇ ਉਨ੍ਹਾਂ ਤੋਂ ਮੁਕਤੀ ਕਰਨ ਵਿੱਚ ਲੱਗਾ ਰਹਿੰਦਾ ਹੈ ਬਿਲਕੁਲ ਉਸੇ ਤਰ੍ਹਾਂ ਜਿਵੇਂ ਇੱਕ ਵੈਦ ਰੋਗ ਜਾਣਕੇ ਉਸ ਦੀ ਸਹੀ  ਦੁਆਈ ਦੇਂਦਾ ਏ | ਇਸ ਜਗਤ ਵਿੱਚ ਜੋ ਇੱਕ ਮਹਿਮਾਨ ਵਾਂਗ ਵਿਚਰਦਾ ਹੈ ਬਿਨਾਂ ਕਿਸੇ  ਨਾਲ ਝਗੜੇ ਪਾਉਣ ਦੇ | ਆਪਣੀ ਹੋਂਦ ਪ੍ਰਭਜੀ ਦੀ ਹੋਂਦ ਦਾ ਅਹਿਸਾਸ ਕਰਕੇ, ਉਹ  ਉਸੇ ਤਰ੍ਹਾਂ ਦੇ ਸਾਥੀਆਂ ਦੀ ਸੰਗਤ ਵਿੱਚ ਇਸੇ ਤੱਥ ਦੀ ਸਾਂਝ ਪਾਕੇ ਵਿਚਰਦਾ ਹੈ | ਉਸ ਨੂੰ ਇਸ ਗੱਲ ਦਾ ਅਹਿਸਾਸ ਰਹਿੰਦਾ ਹੈ ਕਿ ਆਕਾਸ਼ ਵਿੱਚ ਤੀਰ ਮਾਰੇ ਦਾ ਕੋਈ ਲਾਭ ਨਹੀਂ ਮਤਲਬ ਉਲਝਣ ਕਿਸੇ ਨਾਲ ਬੇਅਰਥ ਸ਼ਾਂਤੀ ਖੋਣੀ ਹੀ ਹੈ | ਉਹ ਜਾਣੇ ਕਿ ਉਹ ਪ੍ਰਭ ਬੇਅੰਤ ਹੈ | ਇੰਝ ਉਹ ਬਿਨਾਂ ਹਉਮੈ ਤੋਂ ਜੀਵੇਗਾ ਪ੍ਰਭ ਦੇ ਗੁਣ ਗਾਓਂਦਿਆਂ ਅਤੇ ਹੋਰਾਂ ਨੁੰ ਵੀ ਪ੍ਰੇਰਤ ਕਰੇਗਾ | ਇਹ ਸਾਡੇ ਹੱਥ ਵਿੱਚ ਹੈ ਕਿ ਅਸੀਂ ਗੁਰੂ ਜੀ ਦੀ ਨਸੀਹਤ ਲੈਣੀ ਹੈ ਕਿ ਆਪਣੀ ਮਤ ਨਾਲ ਹੀ ਜੀਣਾ ਹੈ !

ਸ਼ੁਭ ਇੱਛਾਵਾਂ ,

ਗੁਰਦੀਪ ਸਿੰਘ

 Self-counseling 

Self-analysis works as seed for the honesty because through it, the mind dares criticizing itself. In the Gurbani, to do self-dialogue, a kind of self-counseling or self analysis is repeatedly stressed. By repeating it, the Guru wants his Sikhs to judge himself/herself rationally to get improved and to adopt virtues for becoming a true Guru-follower. It is easy to find faults in others but it is hard to do self-criticism; thus self-counseling helps in becoming a virtuous person. Let us ponder over the Guru’s two following slokas in this context which is on 148, SGGS: 

ਮਹਲਾ ੨ ॥

ਨਾਨਕ ਪਰਖੇ ਆਪ ਕਉ ਤਾ ਪਾਰਖੁ ਜਾਣੁ ॥ ਰੋਗੁ ਦਾਰੂ ਦੋਵੈ ਬੁਝੈ ਤਾ ਵੈਦੁ ਸੁਜਾਣੁ ॥

ਵਾਟ ਨ ਕਰਈ ਮਾਮਲਾ ਜਾਣੈ ਮਿਹਮਾਣੁ ॥ ਮੂਲੁ ਜਾਣਿ ਗਲਾ ਕਰੇ ਹਾਣਿ ਲਾਏ ਹਾਣੁ ॥

ਲਬਿ ਨ ਚਲਈ ਸਚਿ ਰਹੈ ਸੋ ਵਿਸਟੁ ਪਰਵਾਣੁ ॥

ਸਰੁ ਸੰਧੇ ਆਗਾਸ ਕਉ ਕਿਉ ਪਹੁਚੈ ਬਾਣੁ ॥

ਅਗੈ ਓਹੁ ਅਗੰਮੁ ਹੈ ਵਾਹੇਦੜੁ ਜਾਣੁ ॥੨॥

Mėhlā 2.

Nānak parkẖe āp ka-o ṯā pārakẖ jāṇ.

Rog ḏārū ḏovai bujẖai ṯā vaiḏ sujāṇ.

Vāt na kar-ī māmlā jāṇai mihmāṇ. Mūl jāṇ galā kare hāṇ lā-e hāṇ.

Lab na cẖal-ī sacẖ rahai so visat parvāṇ.

Sar sanḏẖe āgās ka-o ki-o pahucẖai bāṇ.

Agai oh agamm hai vāheḏaṛ jāṇ. ||2|| (SGGS148)

The bani of Second Nanak.

In essence: Oh Nanak! If a man assesses his “inner self”, only then he should be called an assessor. If one understands and diagnoses the disease and gives its medicine, one should be considered a shrewd physician. One should not involve in strife; instead one should live like a guest here. One should know Akalpurakh, the origin of all; one should live in the company of likewise devotees. If one does so, one doesn’t hold on to avarice but remains imbued with Akalpurakh. Thus, one becomes broker for others to bring them close to Akalpurakh. Such a broker becomes accepted one. If an arrow is aimed in the sky, which is inaccessible, what can it hit? It will fall back on the archer (because of his ignorance).

Wishes

Gurdeep  Singh

www.gursoch.com

20200630

Trusting The Creator Without Any Doubt - ਅਟੁੱਟ  ਭਰੋਸਾ

http://www.gursoch.com/

(Its English version is at the end)

ਗੁਰੂ ਜੀ ਆਖਦੇ ਹਨ ਕਿ ਕਰਤਾਰ ਜੀ ਆਪਣੀ ਬਣਾਈ ਕੁਦਰਤ ਵਿੱਚ ਵਸਦਾ ਹੈ ਪਰ ਸਾਨੂੰ ਕਿਉਂ  ਨਹੀਂ ਵਿਖਦਾ ? ਇਸ ਬਾਰੇ ਗੁਰੂ ਜੀ ਚਾਨਣ ਪਾਉਂਦੇ ਅੰਗ 84 ਉਤੇ :
ਸਲੋਕ ਮਃ ੧ ॥ ਕੁਦਰਤਿ ਕਰਿ ਕੈ ਵਸਿਆ ਸੋਇ ॥ ਵਖਤੁ ਵੀਚਾਰੇ ਸੁ ਬੰਦਾ ਹੋਇ ॥ ਕੁਦਰਤਿ ਹੈ ਕੀਮਤਿ ਨਹੀ ਪਾਇ ॥ ਜਾ ਕੀਮਤਿ ਪਾਇ ਤ ਕਹੀ ਨ ਜਾਇ ॥ ਸਰੈ ਸਰੀਅਤਿ ਕਰਹਿ ਬੀਚਾਰੁ ॥ ਬਿਨੁ ਬੂਝੇ ਕੈਸੇ ਪਾਵਹਿ ਪਾਰੁ ॥ ਸਿਦਕੁ ਕਰਿ ਸਿਜਦਾ ਮਨੁ ਕਰਿ ਮਖਸੂਦੁ ॥ ਜਿਹ ਧਿਰਿ ਦੇਖਾ ਤਿਹ ਧਿਰਿ ਮਉਜੂਦੁ ॥੧॥ {ਪੰਨਾ 84}
ਅਰਥ: ਸ੍ਰਿਸ਼ਟੀ (ਪੈਦਾ ਕਰਨ ਵਾਲਾ ਪ੍ਰਭੂ) ਆਪ ਹੀ (ਇਸ ਵਿਚ) ਵੱਸ ਰਿਹਾ ਹੈ। ਇੱਥੇ ਜੋ ਮਨੁੱਖ (ਮਨੁੱਖਾ ਜਨਮ) ਦੇ ਸਮੇ ਨੂੰ ਵਿਚਾਰਦਾ ਹੈ (ਭਾਵ, ਜੋ ਇਹ ਸੋਚਦਾ ਹੈ ਕਿ ਇਸ ਸ੍ਰਿਸ਼ਟੀ ਵਿਚ ਮਨੁੱਖਾ ਸਰੀਰ ਕਾਹਦੇ ਲਈ ਮਿਲਿਆ ਹੈ) ਉਹ (ਉਸ ਪ੍ਰਭੂ ਦਾ) ਸੇਵਕ ਬਣ ਜਾਂਦਾ ਹੈ। ਪ੍ਰਭੂ (ਆਪਣੀ ਰਚੀ) ਕੁਦਰਤਿ ਵਿਚ ਵਿਆਪਕ ਹੈ, ਉਸ ਦਾ ਮੁੱਲ ਪੈ ਨਹੀਂ ਸਕਦਾ; ਜੇ ਕੋਈ ਮੁੱਲ ਪਾਣ ਦਾ ਜਤਨ ਭੀ ਕਰੇ, ਤਾਂ ਉਸ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ।
ਜੋ ਮਨੁੱਖ ਨਿਰੀ ਸ਼ਰ੍ਹਾ ਆਦਿ (ਭਾਵ, ਬਾਹਰਲੀਆਂ ਧਾਰਮਿਕ ਰਸਮਾਂ) ਦੀ ਹੀ ਵਿਚਾਰ ਕਰਦੇ ਹਨ, ਉਹ (ਜੀਵਨ ਦੇ ਸਹੀ ਮਨੋਰਥ ਨੂੰ) ਸਮਝਣ ਤੋਂ ਬਿਨਾ (ਜੀਵਨ ਦਾ) ਪਾਰਲਾ ਕੰਢਾ ਕਿਵੇਂ ਲੱਭ ਸਕਦੇ ਹਨ ? (ਹੇ ਭਾਈ!) ਰੱਬ ਤੇ ਭਰੋਸਾ ਰੱਖ = ਇਹ ਹੈ ਉਸ ਦੇ ਅੱਗੇ ਸਿਰ ਨਿਵਾਉਣਾ, ਆਪਣੇ ਮਨ ਨੂੰ ਰੱਬ ਵਿਚ ਜੋੜਨਾ = ਇਸ ਨੂੰ ਜ਼ਿੰਦਗੀ ਦਾ ਨਿਸ਼ਾਨਾ ਬਣਾ। ਫਿਰ ਜਿਸ ਪਾਸੇ ਵੇਖੀਏ, ਉਸ ਪਾਸੇ ਰੱਬ ਹਾਜ਼ਰ ਦਿੱਸਦਾ ਹੈ।1। (ਇਹ ਵਿਆਖਿਆ ਡਾਕਟਰ ਸਾਹਿਬ ਸਿੰਘ ਜੀ ਦੀ ਹੈ)


ਜੇ ਇਨਸਾਨ ਇਸ  ਤੱਥ ਨੁੰ ਵਿਚਾਰੇ ਕਿ, “ ਕਰਤਾਰ ਜੀ  ਜਿਸ ਨੇ ਸ੍ਰਸ਼ਟੀ ਰਚੀ ਹੈ ਤੇ ਵਿੱਚ ਵਸਦਾ ਹੈ”, ਤੇ ਉਨਾਂ  ਨਾਲ ਲਗਾਓ ਲਾਵੇ ਤਦ ਉਨਾਂ  ਦਾ ਸੇਵਕ ਹੋਵੀਦਾ ਹੈ |  ਅਥਾਹ ਕੁਦਰਤ ਦੇ ਕਰਤਾ ਤੇ ਉਨਾਂ ਦੇ ਕੁਦਰਤ  ਵਿੱਚ ਬਣੇ ਨਿਵਾਸ ਦੀ ਕੀਮਤ ਬਿਲਕੁਲ ਨਹੀਂ ਪਾਈ ਜਾਂ ਸਕਦੀ |ਜੇ ਕੋਸ਼ਿਸ਼ ਕੀਤੀ ਵੀ ਜਾਵੇ ਤਦ ਵੀ ਨਹੀਂ ਸਫਲ ਨਹੀਂ ਹੋ ਸਕੀਦਾ ਕਿਓਂਕਿ ਉਹ ਅਪਾਰ ਹੈ | ਸੰਸਾਰ ਰਵਾਇਤੀ ਧਾਰਮਿਕ ਰਸਮ ਨੁੰ ਹੀ ਵਿਚਾਰਨ ਵਿੱਚ ਉਲਝਿਆ ਰਹਿੰਦਾ ਹੈ  ਪਰ ਉਸ ਕਰਤਾਰ ਜੀ  ਨੂੰ  ਬਿਨਾਂਜਾਣਿਆਂ  ਭਲਾਂ ਉਹ  ਕਿਵੇਂ ਪਾਰ ਲੰਘ ਸਕਦੇ ਹਨ ? ਜਦੋਂ ਮਨੁੱਖ  ਨੁੰ ਅਹਿਸਾਸ ਹੋ  ਜਾਂਦਾ ਹੈ ਕਿ ਉਹ ਖੁਦ ਉਸੇ ਦਾ ਇੱਕ ਹਿੱਸਾ ਹੈ, ਉਸ ਨੁੰ ਗੁਰੂ ਜੀ ਦੀ ਆਖੀ ਗੱਲ ਸਮਝ ਆ ਜਾਂਦੀ ਹੈ ; ਅਗਲੀਆਂ ਸਤਰਾਂ ਵਿੱਚ ਗੁਰੂ ਜੀ ਆਪਣੇ ਵਿਚਾਰ ਦੀ ਘੁੰਡੀ ਖੋਲਦੇ ਹਨ; ਉਹ  ਹੈ ਕਿ ਸਾਨੂੰ ਪ੍ਰਭਜੀ ਵਿੱਚ ਭਰੋਸਾ ਹੋਣਾ  ਚਾਹੀਦਾ ਹੈ ਤੇ ਇਹੋ ਭਰੋਸਾ ਉਸ ਕਰਤਾਰ ਲਈ ਸਿਂਜਦਾ  ਬਣਿਆ ਰਹੇ | ਇਸ ਭਰੋਸੇ ਸਹਾਰੇ ਮਨ ਨੁੰ ਉਸ ਨਾਲ ਬੰਨ੍ਹਣ ਨੁੰ ਜਿੰਦਗੀ ਦਾ ਨਿਸ਼ਾਨ ਬਣਾ ਲਿਆ ਜਾਵੇ ਤਦ  ਫੇਰ ਜਿੱਧਰ ਵੀ ਵੇਖੀਏ  ਤਾਂ ਉਧਰ ਕਰਤਾਰ ਜੀ ਨਜਰ ਆਵਣਗੇ |
ਸਾਡੀ ਅਕਸਰ ਹਾਲਤ ਜਦੋਂ ਉਨਾਂ ਲੋਕਾਂ ਵਰਗੀ ਹੋ ਜਾਂਦੀ ਹੈ ਜੋ ਭੇਖਾਂ ਤੇ ਵਿਖਾਵੀਆਂ ਰਾਹੀਂ  ਕਰਤਾਰ ਜੀ ਦੇ ਸੱਚੇ ਭਗਤਾਂ ਦੀ ਰੀਸ ਕਰਦੇ ਹਨ, ਤਦ ਸਦਾ ਕਰਤਾਰ ਜੀ ਦਾ ਅਹਿਸਾਸ ਕਰਨਾ ਔਖਾ ਹੁੰਦਾ ਹੈ, ਵੇਖੋ ਇਸ ਬਾਰੇ ਗੁਰੂ ਜੀ ਅੰਗ 85 ਉਤੇ ਕੀ ਆਖਦੇ ਹਨ  :
ਮਃ ੧ ॥ ਗਲੀ= ਅਸੀ ਚੰਗੀਆ ਆਚਾਰੀ ਬੁਰੀਆਹ ॥ ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ ॥ ਰੀਸਾ ਕਰਿਹ ਤਿਨਾੜੀਆ ਜੋ ਸੇਵਹਿ ਦਰੁ ਖੜੀਆਹ ॥ ਨਾਲਿ ਖਸਮੈ ਰਤੀਆ ਮਾਣਹਿ ਸੁਖਿ ਰਲੀਆਹ ॥ ਹੋਦੈ ਤਾਣਿ ਨਿਤਾਣੀਆ ਰਹਹਿ ਨਿਮਾਨਣੀਆਹ ॥ ਨਾਨਕ ਜਨਮੁ ਸਕਾਰਥਾ ਜੇ ਤਿਨ ਕੈ ਸੰਗਿ ਮਿਲਾਹ ॥੨॥ {ਪੰਨਾ 85}
ਅਰਥ: ਅਸੀਂ ਗੱਲਾਂ ਵਿਚ ਸੁਚੱਜੀਆਂ (ਹਾਂ, ਪਰ) ਆਚਰਨ ਦੀਆਂ ਮਾੜੀਆਂ ਹਾਂ, ਮਨੋਂ ਖੋਟੀਆਂ ਤੇ ਕਾਲੀਆਂ (ਹਾਂ, ਪਰ) ਬਾਹਰੋਂ ਸਾਫ਼ ਸੁਥਰੀਆਂ। (ਫਿਰ ਭੀ) ਅਸੀਂ ਰੀਸਾਂ ਉਹਨਾਂ ਦੀਆਂ ਕਰਦੀਆਂ ਹਾਂ ਜੋ ਸਾਵਧਾਨ ਹੋ ਕੇ ਖਸਮ ਦੇ ਪਿਆਰ ਵਿਚ ਭਿੱਜੀਆਂ ਹੋਈਆਂ ਹਨ ਤੇ ਆਨੰਦ ਵਿਚ ਰਲੀਆਂ ਮਾਣਦੀਆਂ ਹਨ, ਜੋ ਤਾਣ ਹੁੰਦਿਆਂ ਭੀ ਨਿਰਮਾਣ ਰਹਿੰਦੀਆਂ ਹਨ। ਹੇ ਨਾਨਕ! (ਸਾਡਾ) ਜਨਮ ਸਫਲ (ਤਾਂ ਹੀ ਹੋ ਸਕਦਾ ਹੈ) ਜੇ ਉਹਨਾਂ ਦੀ ਸੰਗਤਿ ਵਿਚ ਰਹੀਏ।2। ( ਇਹ ਵਿਆਖਿਆ ਡਾਕਟਰ ਸਾਹਿਬ ਸਿੰਘ ਜੀ ਦੀ ਹੈ )


ਭਾਵ ਕਿ ਸੱਚੇ ਦਿਲੋਂ ਹੀ ਕਰਤਾਰ ਜੀ ਵਿੱਚ ਵਿਸ਼ਵਾਸ਼ ਹੋਣਾ ਚਾਹੀਦਾ ਹੈ ਅਤੇ ਸੱਚੇ ਦਿਲੋਂ ਹੀ ਆਪਣੀ ਧੁਨ ਉਨਾਂ ਨਾਲ ਲੱਗਾਉਣੀ ਚਾਹੀਦੀ ਹੈ | ਵਿਖਾਵੇ ਦਰਅਸਲ  ਸਾਨੂੰ ਕਰਤਾਰ ਜੀ ਤੋਂ ਦੂਰ ਲੈ ਜਾਂਦੇ ਹਨ |
ਸ਼ੁਭ ਇੱਛਾਵਾਂ
ਗੁਰਦੀਪ ਸਿੰਘ

 Trusting The Creator Without Any Doubt

 On 84, SGGS, the Guru tells us that the Creator dwells in His own created creation; however, why cannot we see Him? The Guru guides us on this issue: 
ਸਲੋਕ ਮ; ੧ ॥
ਕੁਦਰਤਿ ਕਰਿ ਕੈ ਵਸਿਆ ਸੋਇ ॥
ਵਖਤੁ ਵੀਚਾਰੇ ਸੁ ਬੰਦਾ ਹੋਇ ॥
ਕੁਦਰਤਿ ਹੈ ਕੀਮਤਿ ਨਹੀ ਪਾਇ ॥
ਜਾ ਕੀਮਤਿ ਪਾਇ ਤਾ ਕਹੀ ਨਾ ਜਾਇ ॥

ਸਰੈ ਸਰੀਅਤ ਕਰਹਿ ਬੀਚਾਰੁ ॥
ਬਿਨੁ ਬੂਝੈ ਕੈਸੇ ਪਾਵਹਿ ਪਾਰਿ ॥
ਸਿਦਕੁ ਕਰਿ ਸਿਜਦਾ ਮਨ ਕਰਿ ਮਖਸੂਦੁ ॥
ਜਿਹ ਧਿਰਿ ਦੇਖਾ ਤਿਹ ਧਿਰਿ ਮਉਜੂਦੁ ॥੧॥ ੮੩-੮੪
Salok mėhlā 1.
Kuḏraṯ kar kai vasi-ā so-e.
Vakẖaṯ vīcẖāre so banḏā ho-e.
Kuḏraṯ hai kīmaṯ nahī pā-e.
Jā kīmaṯ pā-e ṯa kahī na jā-e.
Sarai sarī-aṯ karahi bīcẖār.
Bin būjẖe kaise pāvahi pār.
Siḏak kar sijḏā man kar makẖsūḏ.
Jih ḏẖir ḏekẖā ṯih ḏẖir ma-ujūḏ. ||1||
Slok of first Nanak.
In essence: Akalpurakh, after creating the nature, abides in it. One who ponders over one’s purpose of life here (to serve the Creator) becomes His devotee; His created nature cannot be appraised. If one knows it, even then it cannot be expressed fully. Those ones, who keep considering religious rules as a way of life without knowing Akalpurakh, cannot swim across the worldly ocean. If we make full faith in Him, it will be our bowing to Him. If we keep our goal of life to fix our minds on Him, then wherever we look, we will see Him present.

Obviously, our way of life of searching Him is faulty. Our minds involved in religious rituals; our faith in Him is not perfect. If our faith in Him becomes perfect, it becomes our bowing to Him and we keep focusing on Him while performing our family duties, it will help us seeing Him everywhere, because our duality will go way.

Somehow we are enveloped in hypocrisy What have we become eventually? Here is what the Guru explains on 85, SGGS:
 ਮ;੧ ॥
ਗਲਂੀ ਅਸੀ ਚੰਗੀਆ, ਆਚਾਰੀ ਬੁਰੀਆਹ ॥
ਮਨਹੁ ਕੁਸਧਾ ਕਾਲੀਆ, ਬਾਹਰਿ ਚਿਟਵੀਆਹ ॥
ਰੀਸਾ ਕਰਿਹ ਤਿਨਾੜੀਆ, ਜੋ ਸੇਵਹਿ ਦਰੁ ਖੜੀਆਹ ॥
ਨਾਲਿ ਖਸਮੈ ਰਤੀਆ, ਮਾਣਹਿ ਸੁਖਿ ਰਲੀਆਹ ॥
ਹੋਦੈ ਤਾਣਿ ਨਿਤਾਣੀਆ ਰਹਿਹ ਨਿਮਾਨਣੀਆ ॥
ਨਾਨਕ ਜਨਮੁ ਸਕਾਰਥਾ ਜੇ ਤਿਨ ਕੈ ਸੰਗਿ ਮਿਲਾਹ ॥੨॥
Mėhlā 1.
Galīʼn asī cẖangī-ā ācẖārī burī-āh.
Manhu kusuḏẖā kālī-ā bāhar cẖitvī-āh.
Rīsā karih ṯināṛī-ā jo sevėh ḏar kẖaṛī-āh.
Nāl kẖasmai raṯī-ā māṇėh sukẖ ralī-āh.
Hoḏai ṯāṇ niṯāṇī-ā rahėh nimānṇī-āh.
Nānak janam sakārthā je ṯin kai sang milāh. ||2||
Slok of First Nanak.
In essence: We are good at mere talks, but according to our actions, we are bad. Our minds are dark with impurity, but we appear to be clean. Being in that kind of plight, we compare ourselves with those devotees, who are completely drenched in the Creator’s love and who enjoy His blessed “bliss”. (the Guru is defining the virtues of those ones, who have become one with Akalpurakh) Even having power, they (His true devotees) live in utter humility. Oh Nanak! If their company is met, life becomes useful.

We try to be virtuous only through talk but our way of life, treating others or dealing with others is impure far from sincerity. Our claims of to be with Him or to be His devotees are empty. We are not even close to those who are drenched in His love.

Thus, we need to do self-counseling or to do internal dialogue so that we can get rid of our intentions littered with ego, jealousy, greed, lust and anger. Heartily we need to focus on Him to live our lives virtuously; otherwise,  our hypocritic  way of life can take us away from Him.

Wishes
Gurdeep Singh
www.gursoch.com



20200531

The Worldly Behavior And The Guru - ਸੰਸਾਰਿਕ ਵਿਵਹਾਰ ਅਤੇ ਗੁਰੂ

www.gursoch.com

(Its English version is at the end)

ਕੰਮ ਕਰਕੇ ਰੋਜੀ ਕਮਾਉਣੀ ਨੁੰ ਗੁਰਬਾਣੀ ਵਿੱਚ ਸਲਾਹਿਆ ਗਿਆ, ਪਰ ਮਾਇਆ ਵਿੱਚ ਖੋ ਕੇ ਧਨ ਆਦਿ ਸੰਸਾਰੀ ਵਸਤਾਂ ਨੁੰ ਇਕੱਤਰ ਕਰਦਿਆਂ ਗਲਤ ਕੰਮ ਕਰਨੇ, ਕਿਸੇ ਨੁੰ ਧੋਖਾ ਦੇਣਾ ਮਾਇਆ ਲਈ ਆਦਿ ਕਾਰਜ ਗੁਰਬਾਣੀ ਵਿੱਚ ਨਿੰਦੇ ਗਏ ਹਨ | ਕਿਸੇ ਦਾ ਕਰਿਆ ਭੁਲਾਕੇ, ਆਪਣੀ ਖਾਤਰ ਮਾਇਆ ਵਿੱਚ ਰਚ ਮਿਚ  ਜਾਣ ਨੁੰ ਗੁਰਬਾਣੀ ਚੰਗਾ ਨਹੀਂ ਸਮਝਦੀ | ਇਸ ਪਰਸੰਗ ਵਿੱਚ ਹੇਠਲੇ ਸ਼ਬਦ ਵਿੱਚ ਜੋ ਅੰਗ 178 ਉੱਤੇ ਹੈ, ਗੁਰੂ ਜੀ ਸਾਨੂੰ ਉਨਾਂ ਕੋਲੋਂ ਸਿੱਖਣ ਨੁੰ ਆਖਦੇ ਹਨ ਜੋ ਮਾਇਆ ਦੀ ਭੱਜ ਨੱਸ ਵਿੱਚ ਹੀ ਜਿੰਦਗੀ ਕੱਟਣ ਨਾਲੋਂ ਕਰਤਾਰ ਦੀ ਸਿਫਤ ਅਤੇ ਭਲੇ ਕੰਮ ਕਰਨ ਲਈ ਪ੍ਰੇਰਦੇ ਹਨ: 
ਗਉੜੀ ਗੁਆਰੇਰੀ ਮਹਲਾ ੫ ॥
ਅਗਲੇ ਮੁਏ ਸਿ ਪਾਛੈ ਪਰੇ ॥ ਜੋ ਉਬਰੇ ਸੇ ਬੰਧਿ ਲਕੁ ਖਰੇ ॥
ਜਿਹ ਧੰਧੇ ਮਹਿ ਓਇ ਲਪਟਾਏ ॥ ਉਨ ਤੇ ਦੁਗੁਣ ਦਿੜੀ ਉਨ ਮਾਏ ॥੧॥
Ga-oṛī gu-ārerī mėhlā 5.
Agle mu-e sė pācẖẖai pare. Jo ubre se banḏẖ lak kẖare.
Jih ḏẖanḏẖe mėh o-e laptā-e. Un ṯe ḏuguṇ ḏiṛī un mā-e. ||1||
ਅਰਥ : ਜੋ ਪਹਿਲਾਂ ਸੀ, ਉਹ ਮਰ ਗਏ; ਜੋ ਬਚ ਗਏ, ਉਹ ਲੱਕ ਬੰਨੀ ਖਲੋਤੇ ਹਨ (ਤਿਆਰ ਬਰ ਤਿਆਰ ); ਜਿਸ ਧੰਦੇ (ਮਾਇਆ ਦੇ) ਵਿੱਚ ਪਹਿਲੇ ਸਨ, ਉਸੇ ਧੰਦੇ ਵਿੱਚ ਜੋ ਬਚੇ ਉਹ ਲਿਪਟ ਗਏ |
ਭਾਵ ਕਿ ਮਾਇਆ ਦੇ ਧੰਦੇ ਵਿੱਚ ਲਿਪਟੇ ਲੋਕ ਮਰ ਗਏ ਸਭ ਕੁਝ ਏਥੇ ਛੱਡ ਕੇ, ਪਰ ਉਹਨਾਂ ਦੇ ਅਗਲੇ, ਉਹਨਾਂ ਤੋਂ ਵੀ ਵੱਧਕੇ ਮਾਇਆ ਪਿੱਛੇ ਲੱਗਣ ਲਈ ਤਿਆਰ ਹੋ ਜਾਂਦੇ ਹਨ | ਇਹ ਹੈ ਆਪਣੇ ਸੰਸਾਰ ਦੀ ਤਸਵੀਰ ਜੋ ਗੁਰਾਂ ਨੇ ਜੋ ਸਾਡੇ ਸਾਹਮਣੇ ਰੱਖੀ ਹੈ; ਮਾਇਆ  ਦਾ ਪਿੱਛਾ ਕਰਦੇ ਤੇ ਉਸ ਨੂੰ  ਇਕੱਠੀ ਕਰਦੇ ਕਰਦੇ, ਬਹੁਤ ਸਾਰੇ ਲੋਕ  ਉਸ ਨੁੰ ਏਥੇ ਹੀ ਛੱਡ ਕੇ ਸੰਸਾਰੋਂ ਕੂਚ ਕਰ ਜਾਂਦੇ ਹਨ, ਪਰ ਜੋ ਪਿੱਛੇ ਹੁੰਦੇ ਹਨ, ਉਹ ਵੀ ਮਰ ਗਿਆਂ ਵੰਗਰ ਉਸੇ  ਦੌੜ੍ਹ ਵਿੱਚ ਵੱਧ ਚੜ੍ਹਕੇ ਹਿੱਸਾ ਲੈਂਦੇ ਹਨ ਬਿਨਾਂ ਕੋਈ ਸਿੱਖਿਆ ਲਏ ਉਨਾਂ ਤੋਂ ਜੋ ਇਸ ਖਾਤਰ ਬੁਰੇ ਕੰਮ ਵੀ ਕਰਦੇ ਰਹੇ ਪਰ ਅਖੀਰ ਨੁੰ ਖਾਲੀ ਹੱਥ ਤੁਰ  ਗਏ |
ਓਹ ਬੇਲਾ ਕਛੁ ਚੀਤਿ ਨ ਆਵੈ ॥ ਬਿਨਸਿ ਜਾਇ ਤਾਹੂ ਲਪਟਾਵੈ ॥੧॥ ਰਹਾਉ ॥
Oh belā kacẖẖ cẖīṯ na āvai. Binas jā-e ṯāhū laptāvai. ||1||Rahā-o.
ਲੋਕਾਂ ਨੁੰ ਮਰਨ ਵਾਲਾ ਵਕਤ ਚੇਤੇ ਹੀ ਨਹੀਂ ਆਉਂਦਾ ਅਤੇ ਮਾਇਆ ਨੁੰ ਚਿਪਕੇ ਹੀ ਖਤਮ ਹੋ ਜਾਂਦੇ ਹਨ |
ਜਦੋਂ ਇਕੱਠੀ ਕੀਤੀ ਮਾਇਆ ਛੱਡ ਕੇ ਸਾਡੇ ਸਾਹਮਣੇ ਲੋਕੀਂ ਤੁਰਦੇ ਹਨ, ਕੀ ਅਸੀਂ ਵਿਚਾਰਦੇ ਹਾਂ  ਕਿ ਇਸ ਧੰਦੇ  ਵਿੱਚ ਹੀ ਜੀਵਨ ਖਤਮ ਕਰੀਦਾ ਹੈ? ਕੀ ਇਸ ਤੋਂ ਬਿਨਾਂ ਹੋਰ ਭਲੇ ਕੰਮ ਅਤੇ ਪ੍ਰਭ, ਜਿਸ ਨੇ ਸਭ ਕੁਝ ਦਿੱਤਾ ਹੈ,  ਦੀ ਸਿਫਤ ਵਿੱਚ ਮਸਤ  ਹੋਣ ਦੀ ਜਰੂਰਤ ਹੀ ਨਹੀਂ ? ਇਸ ਮਾਨਸਿਕ ਹਾਲਤ ਦੇ ਅਸਲੀ ਕਾਰਣ ਹਨ  :
ਆਸਾ ਬੰਧੀ ਮੂਰਖ ਦੇਹ ॥ ਕਾਮ ਕ੍ਰੋਧ ਲਪਟਿਓ ਅਸਨੇਹ ॥
ਸਿਰ ਊਪਰਿ ਠਾਢੋ ਧਰਮ ਰਾਇ ॥ ਮੀਠੀ ਕਰਿ ਕਰਿ ਬਿਖਿਆ ਖਾਇ ॥੨॥
Āsā banḏẖī mūrakẖ ḏeh. Kām kroḏẖ lapti-o asneh.
Sir ūpar ṯẖādẖo ḏẖaram rā-e. Mīṯẖī kar kar bikẖi-ā kẖā-e. ||2||
ਸਰੀਰ ਆਸਾਂ ਨਾਲ ਬੰਨ੍ਹਿਆ ਹੋਇਆ ਹੈ; ਇੰਝ ਮਨੁੱਖ  ਕਾਮ, ਕ੍ਰੋਧ ਤੇ ਮਮਤਾ ਵਿੱਚ ਡੁੱਬਿਆ ਹੋਇਆ  ਹੈ | ਮਾਇਆ ਜ਼ਹਿਰ ਨੁੰ ਮਿੱਠੀ ਕਰਕੇ ਖਾਂਦਾ ਹੈ, ਧਰਮ ਦਾ ਇਨਸਾਫ ਜੋ ਮਨੁੱਖ ਦੇ ਸਿਰ ਤੇ ਲਟਕ ਰਿਹਾ ਹੈ, ਉਸ ਬਾਰੇ ਬੇਫਿਕਰ ਹੈ |
ਕ੍ਰੋਧ, ਕਾਮ ਅਤੇ ਮਮਤਾ ਹੋਰ ਪਾਸੇ ਮਨੁੱਖ ਦਾ  ਧਿਆਨ ਜਾਣ ਹੀ ਨਹੀਂ ਦੇਂਦੇ |ਮਨੁੱਖ ਦਾ ਮਨ ਮੰਨਦਾ ਹੀ ਨਹੀਂ ਕਿ ਧਰਮ ਦਾ ਇਨਸਾਫ ਉਸ ਦੀ ਸਿਰ ਉੱਤੇ ਹਮੇਸ਼ਾ ਹੈ | ਇੰਝ ਆਪਣੀ ਹਉਮੈ ਵਿੱਚ ਗਲਤਾਨ, ਮਨੁੱਖ ਇੰਝ ਸਕੀਮ ਬਣਾਉਂਦਾ ਰਹਿੰਦਾ ਹੈ :
ਹਉ ਬੰਧਉ ਹਉ ਸਾਧਉ ਬੈਰੁ ॥ ਹਮਰੀ ਭੂਮਿ ਕਉਣੁ ਘਾਲੈ ਪੈਰੁ ॥  
ਹਉ ਪੰਡਿਤੁ ਹਉ ਚਤੁਰੁ ਸਿਆਣਾ ॥ ਕਰਣੈਹਾਰੁ ਨ ਬੁਝੈ ਬਿਗਾਨਾ ॥੩॥
Ha-o banḏẖa-o ha-o sāḏẖa-o bair. Hamrī bẖūm ka-uṇ gẖālai pair.
Ha-o pandiṯ ha-o cẖaṯur si-āṇā. Karṇaihār na bujẖai bigānā. ||3||
ਮੈਂ ਇਸ ਨੂੰ ਜਾਂ ਉਸ ਨੂੰ  (ਵੈਰੀ ਨੂੰ ) ਬੰਨ੍ਹ ਲਵਾਂਗਾ, ਫਲਾਣੇ ਨੂੰ ਸੋਧ ਦਿਆਂਗਾ (ਇੰਝ ਦਾਹਵੇ ਕਰਦਾ ਰਹਿੰਦਾ ਹੈ ); ਸਾਡੀ ਭੂਮੀ ਉਤੇ ਕੌਣ ਪੈਰ ਧਰ ਸਕਦਾ ਹੈ; ਦਾਹਵੇ ਕਰਦਾ ਹੈ ਕਿ ਮੈਂ ਬਹੁਤ ਤਾਲੀਮ ਹਾਸਲ ਕੀਤੀ ਹੋਈ  ਹੈ; ਮੈਂ ਬਹੁਤ ਸਿਆਣਾ ਹਾਂ, ਪਰ ਬੇਸਮਝ ਕਰਤਾਰ ਜੀ ਨੁੰ ਜਾਣਨ ਦੀ ਕੋਸ਼ਿਸ਼ ਨਹੀਂ ਕਰਦਾ|
ਇਹ ਮਨੁੱਖ ਦਾ ਹੰਕਾਰ ਹੈ ਜੋ ਉਸ ਨੂੰ  ਰੱਬ ਜੀ ਦੇ ਪਿਆਰ  ਤੋਂ ਵਿਹੂਣਾ ਬਣਾਉਂਦਾ ਹੈ ਅਤੇ ਆਪਣੇ ਕਰਤਾਰ ਜੀ ਨਾਲੋਂ ਵੱਖਰੇ ਕਰਦਾ ਹੈ; ਇਸੇ ਕਾਰਣ ਮਨੁੱਖ ਹੋਰਾਂ ਨਾਲ ਧੱਕੇ ਅਤੇ ਧੋਖੇ  ਕਰਦਾ ਹੈ ਅਤੇ ਵੈਰ  ਵਿਰੋਧ ਪਾਲਦਾ ਹੈ ; ਇਹ  ਮਨੁੱਖ  ਦਾ ਹੰਕਾਰ ਹੀ ਹੈ ਜੋ ਕਰਤਾਰ ਜੀ ਦੀ ਹੋਂਦ ਅਤੇ ਜਰੂਰਤ ਤੋਂ  ਉਸ ਨੂੰ ਪਾਸੇ ਰੱਖਦਾ ਹੈ |
ਅਪੁਨੀ ਗਤਿ ਮਿਤਿ ਆਪੇ ਜਾਨੈ ॥ ਕਿਆ ਕੋ ਕਹੈ ਕਿਆ ਆਖਿ ਵਖਾਨੈ ॥
ਜਿਤੁ ਜਿਤੁ ਲਾਵਹਿ ਤਿਤੁ ਤਿਤੁ ਲਗਨਾ ॥ ਅਪਨਾ ਭਲਾ ਸਭ ਕਾਹੂ ਮੰਗਨਾ ॥੪॥
Apunī gaṯ miṯ āpe jānai. Ki-ā ko kahai ki-ā ākẖ vakẖānai.
Jiṯ jiṯ lāvėh ṯiṯ ṯiṯ lagnā. Apnā bẖalā sabẖ kāhū mangnā. ||4||
ਦਰਅਸਲ ਇਹ ਸਭ ਕੁਝ ਕਰਤਾਰ ਜੀ ਹੀ ਜਾਣਦੇ ਹਨ ਕਿ ਉਹ ਕਿਹੋ ਜਿਹੇ  ਹਨ | ਉਹਨਾਂ ਬਾਰੇ ਦੂਸਰਾ ਕੋਈ ਹੋਰ  ਕੁਝ ਦੱਸ ਵੀ ਨਹੀਂ ਸਕਦਾ | ਜਿਸ ਪਾਸੇ ਉਹ ਮਨੁੱਖ ਨੂੰ ਲਾਉਂਦੇ ਹਨ ਉਹ ਲੱਗ ਜਾਂਦਾ ਹੈ | ਹਰ ਜੀਵ ਆਪਣੇ ਭਲੇ ਦੀ ਆਸ ਕਰਦਾ ਹੈ |
ਪ੍ਰਭ ਜੀ ਦੀ ਤਾਕਤ ਅਤੇ ਉਸ ਦੇ ਹੁਕਮ ਬਾਰੇ ਗੁਰੂ ਜੀ ਦੱਸਦੇ ਹਨ ਕਿ ਕਿੰਝ ਮਨੁੱਖ ਫਸਿਆ ਰਹਿੰਦਾ ਹੈ ਪ੍ਰਭ ਜੀ ਦੀ ਮੇਹਰ ਤੋਂ ਬਿਨਾਂ | ਅੰਤ ਵਿੱਚ ਗੁਰੂ ਜੀ ਅਰਦਾਸ ਕਰਦੇ ਹਨ ਕਰਤਾਰ ਜੀ ਅੱਗੇ :
ਸਭ ਕਿਛੁ ਤੇਰਾ ਤੂੰ ਕਰਣੈਹਾਰੁ ॥ ਅੰਤੁ ਨਾਹੀ ਕਿਛੁ ਪਾਰਾਵਾਰੁ ॥
ਦਾਸ ਅਪਨੇ ਕਉ ਦੀਜੈ ਦਾਨੁ ॥ ਕਬਹੂ ਨ ਵਿਸਰੈ ਨਾਨਕ ਨਾਮੁ ॥੫॥੯॥੭੮॥
Sabẖ kicẖẖ ṯerā ṯūʼn karṇaihār. Anṯ nāhī kicẖẖ pārāvār.
Ḏās apne ka-o ḏījai ḏān. Kabhū na visrai Nānak nām. ||5||9||78||
ਉਹ ਕਰਤਾਰ ਜੀ | ਇਹ ਸਭ ਕੁਝ ਤੁਹਾਡਾ ਹੀ ਹੈ ਅਤੇ ਤੁਸੀਂ ਇਸ ਦੇ ਕਰਤੇ ਹੋ | ਤੁਹਾਡਾ ਕੋਈ ਅੰਤ ਨਹੀਂ | ਆਪਣੇ ਦਾਸ ਉਤੇ ਮੇਹਰ ਕਰੋ ਕਿ ਤੁਹਾਡਾ ਦਾਸ  ਨਾਨਕ ਤੁਹਾਡੇ ਨਾਮ ਨੂੰ ਕਦੇ ਵੀ ਨਾ ਭੁਲਾਵੇ |
ਸਿੱਖਿਆ ਇਹੋ ਕਿ ਇਮਾਨਦਾਰੀ ਨਾਲ ਇਸ ਸੰਸਾਰ ਵਿੱਚ ਰਿਹਾ ਜਾਵੇ ਅਤੇ ਆਪਣੇ ਕਰਤਾਰ ਜੀ ਨੂੰ ਕਦੇ ਵੀ ਨਾ ਭੁਲਾਇਆ ਜਾਵੇ ਕਿਉਂਕਿ  ਉਨਾਂ ਦੀ ਆਪਣੇ ਦਿਲ ਵਿੱਚ ਰੱਖੀ ਯਾਦ ਸਾਨੂੰ ਸੱਚੇ ਰਸਤੇ ਉਤੇ ਰੱਖੇਗੀ |
ਸ਼ੁਭ  ਆਸ਼ਾਵਾਂ ,
ਗੁਰਦੀਪ ਸਿੰਘ

The Worldly Behavior And The Guru

The Gurbani praises those who earn their living by working hard; however, it questions those who are ready to do anything for the sake of the worldly establishment; it doesn’t approve those who commit crimes or betray and exploit others to gather wealth. In this context, on SGGS 178, the Guru inspires us to learn from those who solely spent their lives to gather the materialistic things and left without taking anything with them:
ਗਉੜੀ ਗੁਆਰੇਰੀ ਮਹਲਾ ੫ ॥
ਅਗਲੇ ਮੁਏ ਸਿ ਪਾਛੈ ਪਰੇ ॥ ਜੋ ਉਬਰੇ ਸੇ ਬੰਧਿ ਲਕੁ ਖਰੇ ॥
ਜਿਹ ਧੰਧੇ ਮਹਿ ਓਇ ਲਪਟਾਏ ॥ ਉਨ ਤੇ ਦੁਗੁਣ ਦਿੜੀ ਉਨ ਮਾਏ ॥੧॥
Ga-oṛī gu-ārerī mėhlā 5.
Agle mu-e sė pācẖẖai pare. Jo ubre se banḏẖ lak kẖare.
Jih ḏẖanḏẖe mėh o-e laptā-e. Un ṯe ḏuguṇ ḏiṛī un mā-e. ||1||
Raag Gaurhi Guareri, the bani of Fifth Nanak.
In essence: (The Guru points out how we don’t learn from our ancestors, who were in Maya and who got nothing of it when they left). Those ones, who have died, have been forgotten (that they left their wealth here). Those ones who are alive are ready to gather it in the same way their ancestors did (Without learning anything from their ancestors who departed empty handed) the new generation gets into wealth-gathering more aggressively).
ਓਹ ਬੇਲਾ ਕਛੁ ਚੀਤਿ ਨ ਆਵੈ ॥ ਬਿਨਸਿ ਜਾਇ ਤਾਹੂ ਲਪਟਾਵੈ ॥੧॥ ਰਹਾਉ ॥
Oh belā kacẖẖ cẖīṯ na āvai. Binas jā-e ṯāhū laptāvai. ||1||Rahā-o.
The mortals do not remember the death of their ancestors, who left everything here at death. They cling to it and perish (in the same way their ancestors depart without taking it with them). Pause.
ਆਸਾ ਬੰਧੀ ਮੂਰਖ ਦੇਹ ॥ ਕਾਮ ਕ੍ਰੋਧ ਲਪਟਿਓ ਅਸਨੇਹ ॥
ਸਿਰ ਊਪਰਿ ਠਾਢੋ ਧਰਮ ਰਾਇ ॥ ਮੀਠੀ ਕਰਿ ਕਰਿ ਬਿਖਿਆ ਖਾਇ ॥੨॥
Āsā banḏẖī mūrakẖ ḏeh. Kām kroḏẖ lapti-o asneh.
Sir ūpar ṯẖādẖo ḏẖaram rā-e. Mīṯẖī kar kar bikẖi-ā kẖā-e. ||2||
The foolish mortals are bound in desires. They are involved in lust, anger, and the worldly love. The righteous judge watches over them; however, they keep taking the poison (Maya) believing it to be sweet.
ਹਉ ਬੰਧਉ ਹਉ ਸਾਧਉ ਬੈਰੁ ॥ ਹਮਰੀ ਭੂਮਿ ਕਉਣੁ ਘਾਲੈ ਪੈਰੁ ॥  
ਹਉ ਪੰਡਿਤੁ ਹਉ ਚਤੁਰੁ ਸਿਆਣਾ ॥ ਕਰਣੈਹਾਰੁ ਨ ਬੁਝੈ ਬਿਗਾਨਾ ॥੩॥
Ha-o banḏẖa-o ha-o sāḏẖa-o bair. Hamrī bẖūm ka-uṇ gẖālai pair.
Ha-o pandiṯ ha-o cẖaṯur si-āṇā. Karṇaihār na bujẖai bigānā. ||3||
(the Guru expresses the thoughts of a conceited person) I will get that and take revenge on such and such person. Who can even enter in my land? I am very educated, knowledgeable, clever, and wise man. The ignorant mortal doesn’t recognize Ekankar, who is the Creator.
 The Guru describes how we get burned in our conceit-guided behavior. It happens, because we don’t remember Ekankar. If He is remembered and His ordinance in force is accepted, we will not act foolishly. If He is remembered, we will become humble; we will perform our duties truthfully and remain involved in His praise.
ਅਪੁਨੀ ਗਤਿ ਮਿਤਿ ਆਪੇ ਜਾਨੈ ॥ ਕਿਆ ਕੋ ਕਹੈ ਕਿਆ ਆਖਿ ਵਖਾਨੈ ॥
ਜਿਤੁ ਜਿਤੁ ਲਾਵਹਿ ਤਿਤੁ ਤਿਤੁ ਲਗਨਾ ॥ ਅਪਨਾ ਭਲਾ ਸਭ ਕਾਹੂ ਮੰਗਨਾ ॥੪॥
Apunī gaṯ miṯ āpe jānai. Ki-ā ko kahai ki-ā ākẖ vakẖānai.
Jiṯ jiṯ lāvėh ṯiṯ ṯiṯ lagnā. Apnā bẖalā sabẖ kāhū mangnā. ||4||
Only Akalpurakh knows Himself. What can we say and how can we describe Him? Oh Akalpurakh! To whatever assignment you assign us, we have to do that. Everyone seeks his or her own betterment from you.
ਸਭ ਕਿਛੁ ਤੇਰਾ ਤੂੰ ਕਰਣੈਹਾਰੁ ॥ ਅੰਤੁ ਨਾਹੀ ਕਿਛੁ ਪਾਰਾਵਾਰੁ ॥
ਦਾਸ ਅਪਨੇ ਕਉ ਦੀਜੈ ਦਾਨੁ ॥ ਕਬਹੂ ਨ ਵਿਸਰੈ ਨਾਨਕ ਨਾਮੁ ॥੫॥੯॥੭੮॥
Sabẖ kicẖẖ ṯerā ṯūʼn karṇaihār. Anṯ nāhī kicẖẖ pārāvār.
Ḏās apne ka-o ḏījai ḏān. Kabhū na visrai Nānak nām. ||5||9||78||
(Addressed To Akalpurakh as a prayer) All the lives are yours and you are their Creator. You are beyond limits! Bestow your grace on your servant, Nanak, so that he never forgets your name.
Advice is to start living honestly and to love the Creator who blesses us with so much in this world, because His memory will keep us on a righteous path.
Wishes
Gurdeep Singh
www.gursoch.com


20200501

The Creator’s True Devotees and The Worldly People

http://www.gursoch.com

(Its English version is at the end)


ਅੱਜ ਕੱਲ੍ ਹੀ ਨਹੀਂ, ਸ਼ੁਰੂ ਤੋਂ ਹੀ ਦੁਨੀਆਂ ਆਪਣੀ ਸਿਆਣਪ ਨੂੰ  ਮੁੱਖ ਰੱਖਕੇ ਉਨ੍ਹਾਂ ਲੋਕਾਂ ਨੂੰ  ਨਿੰਦ ਦੀ ਆ ਰਾਹੀਂ ਹੈ ਜਿਨ੍ਹਾਂ ਨੇ ਅਧਿਆਤਮਿਕ ਗਿਆਨ ਨਾਲ ਸਰਬ ਨਿਵਾਸੀ ਕਰਤਾਰ ਨਾਲ ਇੱਕ ਮੁੱਕ ਹੋਕੇ ਜੀਵਿਆ ਹੈ |  ਕੁਝ ਗੱਲਾਂ ਸਮਝਣ ਵਾਲਿਆਂ ਹਨ ਕਿ  ਸਰਬ ਨਿਵਾਸੀ ਕਰਤਾਰ ਦੀ ਹੋਂਦ ਨੂੰ ਮੰਨਕੇ, ਉਸ ਦੇ ਹੁਕਮ ਵਿੱਚ ਰਹਿ ਕੇ ਤੇ ਕਿਰਤ ਕਮਾਈ  ਨਾਲ ਸਾਦਗੀ ਵਿੱਚ ਜੀਵਨ ਜਿਓਕੇ ਅਤੇ  ਉਸ ਦੇ ਪਿਆਰ ਨੂੰ ਦਿਲ ਵਿੱਚ ਉਤਾਰਕੇ ਆਪਣੇ ਆਪ ਨੂੰ ਉਸੇ ਦਾ ਇੱਕ ਹਿੱਸਾ ਮੰਨਕੇ  ਜਿਊਣ  ਨਾਲ ਇਨਸਾਨ ਭੇਡ ਚਲੀ ਦੁਨੀਆਂ ਤੋਂ ਵੱਖਰਾ ਹੋ ਜਾਇਆ ਕਰਦਾ ਹੈ | ਇਸ ਗੱਲ ਦੀ ਸ਼ਾਖੀ  ਸ਼੍ਰੀ ਗੁਰੂ ਨਾਨਕ ਜੀ ਅੰਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ  991 ਤੇ ਕਰਦੇ ਹਨ  ਆਪਣੀ ਆਪ ਬੀਤੀ ਦੱਸਦੇ ਹੋਏ | ਆਵੋ ਇਸ ਸ਼ਬਦ ਨੂੰ ਵਿਚਾਰੀਏ  ਅਤੇ ਇਹ ਮਨ ਵਿੱਚ ਧਾਰੀਏ ਕਿ  ਰੱਬ ਜੀ ਨਾਲ ਇੱਕ ਮਿਕਤਾ ਦੀ  ਕੋਸ਼ਿਸ਼ ਕਰਦਿਆਂ ਦੁਨੀਆਂ ਦੀ ਚਰਚਾ ਨੂੰ ਅਹਮਿਆਤ ਨਾ ਦੇਵੀਏ  ਪਰ ਇਹ ਸੋਚਦਿਆਂ ਵੀ ਆਪਣੇ ਆਪ ਨੂੰ ਦੁਨੀ ਨਾਲੋਂ ਵਧੀਆ ਹੋਣ ਦੇ ਅਹਸਾਸ ਨੂੰ ਮੂੰਹ ਨਾ ਲਾਈਏ  :
ਮਾਰੂ ਮਹਲਾ ੧ ॥
ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ ॥
ਕੋਈ ਆਖੈ ਆਦਮੀ ਨਾਨਕੁ ਵੇਚਾਰਾ ॥੧॥
Mārū mėhlā 1.
Ko-ī ākẖai bẖūṯnā ko kahai beṯālā.
Ko-ī ākẖai āḏmī Nānak vecẖārā. ||1||
ਅਰਥ : ਕੋਈ ਮੈਨੂੰ  ਭੂਤਨਾ ਆਖ ਰਿਹਾ ਹੈ ਅਤੇ ਕੋਈ ਬੇਤਾਲਾ ਪਰ ਕੋਈ ਆਖ ਰਿਹਾ ਕਿ ਨਾਨਕ ਤਾਂ ਵਿਚਾਰਾ ਹੈ!
ਕਿਉਂ ਆਖ ਰਹੇ ਸੀ ਗੁਰੂ ਜੀ ਨੂੰ ਲੋਕੀਂ ਇੰਝ | ਸਾਫ ਜਾਹਰ ਹੈ ਕਿ ਕਿਤੇ ਦਰੱਖਤ ਨਾਲ ਲੱਗ ਕੇ ਉਨ੍ਹਾਂ ਸੁਰਤ ਕਰਤਾਰ ਜੀ ਵਿੱਚ ਲੱਗ ਗਈ ਹੋਣੀਂ  ਏਂ ਤੇ ਦੁਨੀਆਂ ਤੋਂ  ਅਵੇਸਲੇ ਹੋ ਗਏ ਤੇ ਕਿਤੇ ਉਂਝ ਹੀ ਲੇਟਕੇ ਪ੍ਰਭ ਜੀ ‘ਚ  ਹੀ ਸੂਰਤ ਲਾ ਲਈ, ਪਰ  ਵੇਖਣ ਵਾਲੇ ਤਾਮਾਸ਼ਬੀਨ ਆਪਣੇ ਹੋਛੀ ਸੋਚ ਨਾਲ ਉਨਾਂ ਦੀ ਹਾਲਤ ਨੁੰ  ਹੋਰ ਹੀ ਅਰਥ ਦੇਂਦੇ ਰਹੇ , ਪਰ ਗੁਰੂ ਜੀ ਸਭ ਕੁਝ ਸਮਝ ਰਹੇ ਸੀ ਅਤੇ ਉਸ ਪ੍ਰਤੀ ਆਪਣੀ ਪ੍ਰਤਿਕਿਰਿਆ ਵੀ ਦੇਂਦੇ ਸਨ |
ਭਇਆ ਦਿਵਾਨਾ ਸਾਹ ਕਾ ਨਾਨਕੁ ਬਉਰਾਨਾ ॥
ਹਉ ਹਰਿ ਬਿਨੁ ਅਵਰੁ ਨ ਜਾਨਾ ॥੧॥ ਰਹਾਉ ॥
Bẖa-i-ā ḏivānā sāh kā Nānak ba-urānā.
Ha-o har bin avar na jānā. ||1|| Rahā-o.
ਅਰਥ : ਨਾਨਕ ਤਾਂ ਆਪਣੇ ਮਲਿਕ ਅਕਾਲਪੁਰਖ ਦੇ ਪਿਆਰ ਵਿੱਚ ਦੀਵਾਨਾ ਹੋ ਚੁੱਕਿਆ ਸੀ ਕਿਉਂਕਿ ਉਹ ਤਾਂ ਹਰ ਜੀ ਬਿਨ੍ਹਾਂ ਕੋਈ ਹੋਰ ਹਸਤੀ ਨੁੰ ਮੰਨਦਾ  ਹੀ ਨਹੀਂ ਸੀ |
ਗੁਰੂ ਜੀ ਦੱਸਦੇ ਹਨ ਕਿ ਦਰਅਸਲ ਲੋਕੀਂ ਜਾਣਦੇ ਹੀ ਨਹੀਂ ਸਨ ਜਾਂ ਆਖ ਲਵੋ ਲੋਕਾਂ ਦੀ ਇਹ ਸਮਝ ਤੋਂ ਬਾਹਰ ਸੀ ਕਿ  ਉਹ ਤਾਂ ਕਰਤਾਰ ਜੀ ਦੇ ਪਿਆਰ ਵਿੱਚ ਪਾਗਲ ਹੀ ਹੋ ਚੁੱਕੇ ਸਨ ਅਤੇ ਸਿਰਫ਼ ਉਸੇ ਦੀ ਹਸਤੀ ਵਿੱਚ ਲੀਨ ਸਨ |ਹੁਣ ਅਗਲੀਆਂ ਸਤਰਾਂ ਵਿੱਚ ਗੁਰੂ ਜੀ ਆਪਣੀ ਦੀਵਾਨਗੀ ਨੂੰ ਦਰਸਾਉਂਦੇ ਹਨ ਕਿ  ਅਸਲ ਵਿੱਚ ਇਹ ਹੁੰਦੀ ਕੀ ਹੈ ਅਤੇ ਕਿੰਝ ਇਸ ਵਿੱਚ ਭਿਜ ਕੇ ਉਸ ਕਰਤਾਰ ਵਿੱਚ ਲੀਨ ਹੋ ਜਾਈਦਾ ਹੈ |
ਤਉ ਦੇਵਾਨਾ ਜਾਣੀਐ ਜਾ ਭੈ ਦੇਵਾਨਾ ਹੋਇ ॥
ਏਕੀ ਸਾਹਿਬ ਬਾਹਰਾ ਦੂਜਾ ਅਵਰੁ ਨ ਜਾਣੈ ਕੋਇ ॥੨॥
Ŧa-o ḏevānā jāṇī-ai jā bẖai ḏevānā ho-e.
Ėkī sāhib bāhrā ḏūjā avar na jāṇai ko-e. ||2||
ਅਰਥ : ਦੀਵਾਨਾ  ਰੱਬ ਜੀ ਦਾ ਉਦੋਂ ਹੋ ਸਕੀਦਾ ਹੈ ਜਦੋਂ ਰੱਬ ਜੀ ਦਾ ਮਨ ਵਿੱਚ ਪਾਲਿਆ ਹੋਵੇ ਅਤੇ ਉਸੇ ਦੇ ਭੈ ਤੇ ਪਿਆਰ ਵਿੱਚ ਮਨ ਇਸ ਗੱਲ ਉੱਤੇ ਟੀਕੇ ਕਿ ਉਸ ਸਾਹਿਬ ਜੀ ਤੋਂ ਬਿਨਾਂ ਹੋਰ ਨੁੰ ਮਨ ਮੰਨੇ  ਹੀ ਨਾ |
ਗੁਰੂ ਜੀ ਦੱਸਦੇ ਹਨ ਕਿ  ਪ੍ਰਭ ਜੀ ਦੇ ਭੈ ਵਿੱਚ ਰਹਿ ਕੇ ਤੇ  ਉਸ ਦੇ ਪਿਆਰ ਵਿੱਚ ਖੋਕੇ ਜਿੰਦਗੀ ਬਸਰ ਕਰਨੀ ਅਸਲ ਵਿੱਚ ਉਸ ਦੀ ਦੀਵਾਨਗੀ ਕਮਾਉਣੀ ਹੁੰਦੀ ਹੈ; ਜਦੋਂ ਉਸ ਦਾ ਭੈ ਅਤੇ ਪਿਆਰ ਵਿੱਚ ਮਨ ਉਸ ਨਾਲ ਇੱਕ ਹੋ  ਜਾਂਦਾ ਹੈ, ਫੇਰ ਉਸ ਤੋਂ ਬਿਨ੍ਹਾਂ ਕਿਸੇ ਹੋਰ ਨੂੰ ਮਨ ਮੰਨ ਹੀ ਨਹੀਂ ਸਕੇਗਾ | ‘ਰੱਬ ਵਰਗਾ  ਯਾਰ’ ਆਦਿ ਫ਼ਿਕਰੇ ਉਸ ਦੀ ਤੂਹੀਣ  ਲੱਗਣ ਲੱਗ ਪੈਂਦੇ ਹਨ |  ਡਰ ‘ਚ ਦਰ ਦਰ  ਉਹ ਭਟਕਦੇ ਹਨ ਜਿਨ੍ਹਾਂ ਨੇ ਕਰਤਾਰ ਜੀ ਦੇ ਪਿਆਰ ਵਿੱਚ ਦੀਵਾਨਗੀ ਨਹੀਂ ਕਮਾਈ | ਇਸੇ ਨੁਕਤੇ ਨੂੰ ਅਗਲੇ ਵਾਕਾਂ ਵਿੱਚ ਗੁਰੂ ਜੀ ਹੋਰ ਸਾਫ ਕਰਦੇ ਹਨ :
ਤਉ ਦੇਵਾਨਾ ਜਾਣੀਐ ਜਾ ਏਕਾ ਕਾਰ ਕਮਾਇ ॥
ਹੁਕਮੁ ਪਛਾਣੈ ਖਸਮ ਕਾ ਦੂਜੀ ਅਵਰ ਸਿਆਣਪ ਕਾਇ ॥੩॥
Ŧa-o ḏevānā jāṇī-ai jā ekā kār kamā-e.
Hukam pacẖẖāṇai kẖasam kā ḏūjī avar si-āṇap kā-e. ||3||
ਅਰਥ : ਕਰਤਾਰ ਜੀ ਦਾ ਦੀਵਾਨਾ  ਤਦੇ ਬੰਦੇ ਨੁੰ ਜਾਣੋ ਜਦੋਂ ਉਹ ਸਿਰਫ਼ ਇੱਕੋ ਕਰਤਾਰ ਜੀ ਦੀ ਕਾਰ ਵਿੱਚ ਲੱਗਿਆ ਰਹੇ; ਉਹ ਆਪਣੇ ਮਲਿਕ ਦੀ ਸਿਫਤ ਵਿੱਚ ਲੱਗੇ ਤੇ  ਉਹ ਆਪਣੇ ਮਲਿਕ  ਦੇ  ਹੁਕਮ ਨੁੰ ਪਛਾਣੇ | ਕੋਈ ਦੂਸਰੀ ਹੋਰ ਸਿਆਣਪ ਹੈ ਵੀ ਕੋਈ ਨਹੀਂ (ਇਸ ਪਰਸੰਗ ਵਿੱਚ )
 ਇੱਕ ਕਰਤਾਰ ਜੀ ਦੇ ਪਿਆਰ ਵਿੱਚ ਦੀਵਾਨਾ  ਬਣਕੇ ਅਤੇ ਉਸ ਦੇ ਭੈ  ਤੇ ਪਿਆਰ ਵਿੱਚ ਰਹਿਕੇ  ਜਦੋਂ ਇਨਸਾਨ  ਕਰਤਾਰ ਜੀ ਦੇ ਸਰਬ ਵਿਆਪਕ ਹੁਕਮ ਨੁੰ ਜਾਣ ਲੈਂਦਾ ਹੈ, ਤਦ ਉਹ ਹੋਰ ਕਿਸੇ ਸਿਆਣਪ ਨੁੰ ਨਹੀਂ ਸਿਆਣਦਾ |
ਤਉ ਦੇਵਾਨਾ ਜਾਣੀਐ ਜਾ ਸਾਹਿਬ ਧਰੇ ਪਿਆਰੁ ॥
ਮੰਦਾ ਜਾਣੈ ਆਪ ਕਉ ਅਵਰੁ ਭਲਾ ਸੰਸਾਰੁ ॥੪॥੭॥
Ŧa-o ḏevānā jāṇī-ai jā sāhib ḏẖare pi-ār.
Manḏā jāṇai āp ka-o avar bẖalā sansār. ||4||7||
ਅਰਥ : ਉਸ ਕਰਤਾਰ ਜੀ ਦਾ ਦੀਵਾਨਾ  ਤਦੇ ਮੰਨਿਆ ਜਾਏਗਾ ਜੇ  ਕੋਈ ਆਪਣੇ ਉਸ ਮਲਿਕ ਪ੍ਰਤੀ ਪਿਆਰ ਬਣਾਈ ਰੱਖੇ (ਪਿਆਰ ਵਿੱਚ ਕਿੰਤੂ ਨਹੀਂ ਹੁੰਦੇ ) ਇਸ ਪਰਸੰਗ ਵਿੱਚ ਆਪਣੇ ਆਪ ਵਿੱਚ ਹੀ ਨੁਕਸ ਵੇਖੇ  ਹੋਰਾਂ ਦੇ ਨੁਕਸ ਵੇਖਣ ਦੀ ਥਾਂ; ਬਲਕੇ ਹੋਰਾਂ ਨੂੰ ਭਲਾ ਆਖੇ |
ਆਪ ਨੇ ਵੇਖਿਆ ਹੈ ਕਿ  ਸਭ ਤੋਂ ਪਹਿਲਾਂ ਗੁਰੂ ਜੀ ਨੁੰ ਪ੍ਰਭ ਜੀ ਦੇ ਪਿਆਰ ਵਿੱਚ ਖੋਇਆ ਵੇਖਕੇ, ਲੋਕੀਂ  ਉਨਾਂ ਨੂੰ ਪਗਲਾ ਤੀਕ ਆਖ ਗਏ ਤੇ ਫੇਰ ਗੁਰੂ ਜੀ ਆਪ ਹੀ ਦੱਸਦੇ ਹਨ ਕਿ ਉਹ ਪਾਗਲ ਹਨ ਪਰ ਸਿਰਫ਼  ਪ੍ਰਭ ਜੀ ਦੇ ਪਿਆਰ ਵਿੱਚ ਪਰ  ਲੋਕੀਂ ਕਿਉਂਕਿ ਪਾਗਲ ਮਾਇਆ ਵਿੱਚ ਹੁੰਦੇ ਹਨ ਜਿਸ ਕਰਕੇ ਗੁਰੂ ਜੀ ਦੀ ਕਰਤਾਰ ਜੀ ਪ੍ਰਤੀ ਦੀਵਾਨਗੀ  ਸਮਝਣੋਂ ਅਸਮਰੱਥ ਸਨ | ਇਸੇ ਪਰਸੰਗ ਵਿੱਚ ਗੁਰੂ ਜੀ ਆਪਣੇ ਸ਼ਰਧਾਲੂਆਂ ਨੂੰ ਸਮਝਾਉਂਦੇ ਹਨ ਕਿ  ਮਾਇਆ ਪਿੱਛੇ ਪਾਗਲ ਹੋਣ ਨਾਲੋਂ ਕਰਤਾਰ ਜੀ ਦੇ ਪਿਆਰ ਵਿੱਚ ਪਾਗਲ  ਹੋਣ ਚੰਗਾ ਹੈ ; ਜਦੋਂ ਇੰਝ ਇਨਸਾਨ ਕਰਦਾ ਏ, ਤਦ ਕਰਤਾਰ ਜੀ ਦੇ ਸੰਸਾਰ ਪ੍ਰਤੀ ਵੀ ਉਸ ਦਾ ਵਤੀਰਾ ਬਦਲ ਜਾਂਦਾ ਹੈ | ਉਸ ਨੁੰ  ਸੰਸਾਰ ਚੰਗਾ ਲੱਗਦਾ ਹੈ ਪਰ ਆਪਣੇ ਵਿੱਚ ਦਿਸਦੇ ਨੁਕਸ ਵੱਡੇ ਲੱਗਦੇ ਹਨ | ਸੰਸਾਰ  ਨੇ ਜੋ ਆਖ ਲਿਆ ਉਨ੍ਹਾਂ ਪ੍ਰਤੀ ਗੁਰੂ ਜੀ ਕੋਈ ਗਿੱਲ ਨਹੀਂ ਕਰਦੇ ਤੇ ਉਨਾਂ ਦੇ ਸ਼ਰਧਾਲੂਆਂ ਨੁੰ ਵੀ ਇਹੋ ਸੁਨੇਹਾ ਹੈ ਕਿ  ਹੋਰਾਂ ਦੇ ਨੁਕਸ ਕੱਢਣ ਉਤੇ ਜੋਰ ਦੇਣ ਨਾਲੋਂ  ਕਰਤਾਰ ਜੀ ਦੇ ਪਿਆਰ ਵਿੱਚ ਆਪਣੇ ਆਪ ਨੁੰ ਹੀ ਨੁਕਸਾਨ ਤੋਂ ਮੁਕਤ ਕਰ ਲੈਣ ਚੰਗਾ ਹੈ | ਇੰਝ ਹੀ ਕਰਤਾਰ ਜੀ ਦਾ ਹੁਕਮ ਪਹਚਾਣਿਆਂ  ਜਾਂਦਾ ਹੈ ਤੇ ਇੰਝ ਮਨੁੱਖ ਦੁਨਿਆਵੀ ਗੁਲਾਮੀਆਂ ਤੇ ਫਿਕਰਾਂ ਤੋਂ ਮੁਕਤ ਹੋ ਜਾਂਦਾ ਹੈ | ਫੇਰ ਉਹ  ਕਰਤਾਰ ਜੀ ਦੇ ਬਣੇ ਸੰਸਾਰ ਨੁੰ ਸਿਰਫ਼ ਪਿਆਰ ਦੀ ਨਜਰ ਨਾਲ ਵੇਖਣਾ ਸਿੱਖਦਾ ਹੈ |
ਸ਼ੁਭ ਇੱਛਾਵਾਂ
ਗੁਰਦੀਪ ਸਿੰਘ

How Usually A Society Reacts Towards the Creator’s True Devotee?

Not only today, the world has been criticizing the Creator’ true devotees who lived by becoming one with Him for a long time. There are a few points to be comprehended that by believing in the universal Creator, living by understanding His prevailed ordinance, living by working hard in modesty and by living  being in love with Him, one becomes separate from the rest of the world that usually harbors crowd mentality. Sri Guru Nanak, on SGGS 991, supports this fact while expressing his personal experience with the people.
ਮਾਰੂ ਮਹਲਾ ੧ ॥
ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ ॥
ਕੋਈ ਆਖੈ ਆਦਮੀ ਨਾਨਕੁ ਵੇਚਾਰਾ ॥੧॥
Mārū mėhlā 1.
Ko-ī ākẖai bẖūṯnā ko kahai beṯālā.
Ko-ī ākẖai āḏmī Nānak vecẖārā. ||1||
Raag Maroo, the bani of First Nanak
In essence: Some people say that Nanak is a ghost; some say he is a spirit-haunted and others say that he is just a poor thing.
Why the people of his times were saying these things to the Guru; obviously he might have been seen imbued with the Creator while taking support fom a tree, or while being laying on the ground, they saw him totally lost in His memory and they started making fun of him or giving their judgement on him since they never had that experience. The Guru comprehended everything about them. He then explains why he was like that:
ਭਇਆ ਦਿਵਾਨਾ ਸਾਹ ਕਾ ਨਾਨਕੁ ਬਉਰਾਨਾ ॥
ਹਉ ਹਰਿ ਬਿਨੁ ਅਵਰੁ ਨ ਜਾਨਾ ॥੧॥ ਰਹਾਉ ॥
Bẖa-i-ā ḏivānā sāh kā Nānak ba-urānā.
Ha-o har bin avar na jānā. ||1|| Rahā-o.
Nanak has gone crazy by falling in love with Akalpurakh, and he doesn’t recognize any other than Him.
The guru states that by being crazy in the love of the Creator is to remain in His fear which means, deeming the world as His creation, not to prefer one’s own agenda but good will of the entire humanity. And this is the way to live in His love. Besides, one should not  believe any other established entity. Only those people live in fear of this or that all the time who are not in love with Him. The Guru elaborates this point in the next verses:
ਤਉ ਦੇਵਾਨਾ ਜਾਣੀਐ ਜਾ ਭੈ ਦੇਵਾਨਾ ਹੋਇ ॥
ਏਕੀ ਸਾਹਿਬ ਬਾਹਰਾ ਦੂਜਾ ਅਵਰੁ ਨ ਜਾਣੈ ਕੋਇ ॥੨॥
Ŧa-o ḏevānā jāṇī-ai jā bẖai ḏevānā ho-e.
Ėkī sāhib bāhrā ḏūjā avar na jāṇai ko-e. ||2||
Only then one is considered crazy for Him if one becomes fearless from other fears but Akalpurakh’s fear, and one doesn’t recognize any other than Him (doesn’t do spoon feedings of others or worship others)
When one realizes the ordinance of the Creator by being totally in love and fear (fearing from Him by eliminating one’s pride) of Him, then one doesn’t care about other kind of wisdom presented by others to one because one only believes in Him.
ਤਉ ਦੇਵਾਨਾ ਜਾਣੀਐ ਜਾ ਏਕਾ ਕਾਰ ਕਮਾਇ ॥
ਹੁਕਮੁ ਪਛਾਣੈ ਖਸਮ ਕਾ ਦੂਜੀ ਅਵਰ ਸਿਆਣਪ ਕਾਇ ॥੩॥
Ŧa-o ḏevānā jāṇī-ai jā ekā kār kamā-e.
Hukam pacẖẖāṇai kẖasam kā ḏūjī avar si-āṇap kā-e. ||3||
Only then one can be called crazy in His love if one performs only Ekankar’s service and comprehends His command. There is no other wisdom (better than understanding His order and living under it).
ਤਉ ਦੇਵਾਨਾ ਜਾਣੀਐ ਜਾ ਸਾਹਿਬ ਧਰੇ ਪਿਆਰੁ ॥
ਮੰਦਾ ਜਾਣੈ ਆਪ ਕਉ ਅਵਰੁ ਭਲਾ ਸੰਸਾਰੁ ॥੪॥੭॥
Ŧa-o ḏevānā jāṇī-ai jā sāhib ḏẖare pi-ār.
Manḏā jāṇai āp ka-o avar bẖalā sansār. ||4||7||
Only then one is called “crazy for Ekankar” if one cherishes love for Him and considers oneself bad compared to the rest of the world.
 In other words, the Guru advises the seekers to remain in love with Him and in His love, one should judge one’s own flaws by keeping in mind that the rest of the world is better than one’s own self. Through these words, the Guru prohibits the seeker from becoming critic of others in quest to promote one’s own thoughts. It is like dismantling one’s conceit, anger, greed.
Wishes
Gurdeep Singh

www.gursoch.com

20200401

What To Do To Be With The Creator, In The Guru’s Words ਆਪਣੇ ਕਰਤਾਰ ਜੀ ਨਾਲ ਇੱਕ ਮਿਕ ਹੋਣ ਲਈ ਕੀ ਕੀਤਾ ਜਾਵੇ : ਗੁਰੂ ਜੀ ਦੇ ਆਪਣੇ ਸ਼ਬਦਾਂ ਵਿੱਚ

www.gursoch.com

(Its English version is at the end)

ਰਾਗ ਮਾਰੂ ਵਿੱਚ ਸ਼੍ਰੀ ਗੁਰੂ ਨਾਨਕ ਜੀ ਆਪਣੇ ਸਿੱਖਾਂ ਲਈ ਬਹੁਤ ਹੀ ਸਰਲ ਸ਼ਬਦਾਂ ਵਿੱਚ ਅਕਾਲਪੁਰਖ ਦੇ ਪ੍ਰਸੰਗ ਵਿੱਚ ਬਹੁਤ ਪਤੇ ਦੀਆਂ ਗੱਲਾਂ ਦੱਸਦੇ ਹਨ | ਉਨਾਂ ਗੱਲਾਂ ਵਿੱਚ ਮੁੱਖ ਗੱਲ ਹੈ ਆਪਣੇ ਕਰਤਾਰ ਨੂੰ ਯਾਦ ਕਰਨਾ  ਗੁਰੂ ਦੇ ਬੱਚਨ ਮੁਤਾਬਕ ਉਸ ਦਾ ਨਾਮ ਲੈਕੇ, ਪਰ ਇਹ ਗੁਰੂ ਬਚਨ ਉਨਾਂ ਸੰਤਨ ਦੀ ਸੰਗਤ ਵਿੱਚੋਂ ਲੈਣਾ  ਹੈ ਜੋ ਅਸਲੀ ਸੰਤ ਹਨ | ਅਸਲ ਸੰਤ ਪਹਰਾਵਿਆਂ  ਅਤੇ ਲੋਕਾਚਾਰੀ ਦੇ ਬੰਧਨ ਵਿੱਚ ਜਾਂ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੁੰਦੇ ਹਨ | ਚੇਤੇ ਰੱਖਣਾ  ਪੈਸਾ ਇਕੱਤਰ ਕਰਨ ਵਾਲੇ ਅਖੌਤੀ ਸੰਤਾਂ  ਨੂੰ ਗੁਰੂ ਜੀ ਸੰਤ ਮੰਨ ਦੇ ਹੀ ਨਹੀਂ (ਸਾਧੂ ਸੰਤੁ ਸੁਜਾਣੁ ਸੋਈ ਜਿਸਹਿ ਪ੍ਰਭ ਜੀ ਮਾਨਈ ॥ (925)| ਹੇਠਲੀਆਂ ਗੁਰੂ ਸਤਰਾਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 1030 ਅੰਗ ਉਤੇ ਹਨ :
ਰਾਮ ਨਾਮੁ ਗੁਰ ਬਚਨੀ ਬੋਲਹੁ ॥
ਸੰਤ ਸਭਾ ਮਹਿ ਇਹੁ ਰਸੁ ਟੋਲਹੁ ॥
ਗੁਰਮਤਿ ਖੋਜਿ ਲਹਹੁ ਘਰੁ ਅਪਨਾ ਬਹੁੜਿ ਨ ਗਰਭ ਮਝਾਰਾ ਹੇ ॥੪॥
Rām nām gur bacẖnī bolhu.
Sanṯ sabẖā mėh ih ras tolahu.
Gurmaṯ kẖoj lahhu gẖar apnā bahuṛ na garabẖ majẖārā he. ||4||
ਅਰਥ: ਗੁਰੂ ਜੀ ਦੀ ਦਿੱਤੀ ਸਲਾਹ ਉਤੇ ਅਕਾਲਪੁਰਖ ਦਾ ਨਾਮ ਲਵੋ; ਨਾਮ ਦਾ ਇਹ ਰੰਗ ਰਸ ਸੰਤਾਂ ਦੀ ਸਭਾ ਵਿੱਚ ਜਾਕੇ ਲਵੋ | ਜੇ ਇੰਝ ਗੁਰੂ ਜੀ ਰਾਹੀਂ  ਆਪਣੇ ਆਪ ਦੀ ਪਹਿਚਾਣ ਕਰ ਲਵੋਂ (ਕਿ ਅਸਲ ਵਿੱਚ ਉਸੇ ਪ੍ਰਭਜੀ ਦੀ ਜੋਤ ਦਾ ਤੁਸੀਂ ਇੱਕ ਹਿੱਸਾ ਹੀ ਹੋ ), ਤਦ ਦੁਬਾਰਾ ਫੇਰ ਗਰਭ ਵਿੱਚ ਨਹੀਂ ਪਾਈਦਾ |
              ਕੀ ਪ੍ਰਭਜੀ ਨੂੰ ਯਾਦ ਕਰਨ ਨਾਲ ਹੀ ਇੰਝ ਉਸ ਨਾਲ ਇਕਮਿਕ ਹੋ ਜਾਈਦਾ ਹੈ ? ਗੁਰੂ ਜੀ ਆਖਦੇ ਹਨ “ਬਿਲਕੁਲ ਪਰ ਸ਼ਰਤ ਇਹ ਹੈ ਕੀ ਆਪਣੇ ਵਾਤਾਵਰਣ ਨੂੰ ਬਦਲੋ; ਉਨਾਂ ਦੀ ਸੰਗਤ ਕਰੋ ਜਿਨਾਂ ਦੇ ਮਿਲਦਿਆਂ ਕਰਤਾਰ ਜੀ ਦੀ ਯਾਦ ਵਿੱਚ ਡੁੱਬਿਆ ਜਾ ਸਕੇ |” ਲੱਚਰ ਵਾਤਾਵਰਣ ਕਰਤਾਰ ਜੀ ਵੱਲ ਜਾਣ ਹੀ ਨਹੀਂ ਦੇੰਦਾ| ਐਵੇਂ ਇੱਕ ਕਿਰਿਆ ਕਾਂਡ ਵਾਂਗ ਗੁਰਬਾਣੀ ਉਚਾਰੀ ਪਰ ਮਨ ਮਾਇਆ ਵਿੱਚ ਹੀ ਡਬੋ ਕੇ ਰੱਖਣਾ, ਇੰਝ  ਗੱਲ ਨਹੀਂ ਬਣਨੀ, ਕਿਉਂਕਿ  ਗੁਰੂ ਜੀ ਸੰਤ ਸਭਾ ਦੀ ਸੰਗਤ ਨੂੰ ਬਹੁਤ ਅਹਮਿਆਤ ਦੇਂਦੇ ਹਨ; ਉਹ   ਇਸ ਲਈ ਕਿ  ਮਾਇਆ ਜੇ ਡੋਲਾਵੇ ਵੀ  ਤਦ ਸੰਤ- ਸੰਗਤ ਬੰਦੇ ਨੂੰ ਡੋਲਨ ਹੀ ਨਹੀਂ ਦੇਂਦੀ | ਬਾਕੀ ਜੋ ਆਪ ਮਾਇਆ ਵਿੱਚ ਡੁੱਬੇ ਹੋਈ ਹਨ ਉਹ   ਭਲਾਂ ਕਿਸੇ ਨੂੰ ਕੀ ਸਮਝਾ ਸਕਦੇ ਹਨ ?
              ਅਗਲੀਆਂ ਸਤਰਾਂ ਵਿੱਚ ਗੁਰੂਜੀ ਸਮਝਾਉਂਦੇ ਹਨ ਕਿ  ਅਸਲ ਤੀਰਥ ਕਰੋ; ਗੁਰੂ ਰਾਹੀਂ  ਦੱਸੀ ਪ੍ਰਭ ਜੀ ਯਾਦ ਕਰਨ ਦੀ ਯੁਗਤ ਰਾਹੀਂ ਮਨ ਨੂੰ ਧੋਵੋ ਰੱਬ ਜੀ ਦੀ ਯਾਦ ਵਿੱਚ ਖੋਕੇ  ਅਤੇ  ਫੇਰ ਸਿਰਫ਼ ਸਰੀਰ ਧੋਣ ਲਈ ਤੀਰਥਾਂ ਤੇ ਕਿਓਂ ਭਟਕਿਆ ਜਾਵੇ (‘ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ ॥ 61’ ਅਤੇ ‘ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ॥ (687)’ )? ਕਿਉਂਕਿ  ਉਸ ਕਰਤਾਰ ਦੀ ਸਿਫਤ ਸਲਾਹ ਹੀ ਸਭ ਕੁਝ ਪੂਰਦੀ ਹੈ :
ਸਚੁ ਤੀਰਥਿ ਨਾਵਹੁ ਹਰਿ ਗੁਣ ਗਾਵਹੁ ॥
ਤਤੁ ਵੀਚਾਰਹੁ ਹਰਿ ਲਿਵ ਲਾਵਹੁ ॥
ਅੰਤ ਕਾਲਿ ਜਮੁ ਜੋਹਿ ਨ ਸਾਕੈ ਹਰਿ ੋਲਹੁ ਰਾਮੁ ਪਿਆਰਾ ਹੇ ॥੫॥
Sacẖ ṯirath nāvhu har guṇ gāvhu.
Ŧaṯ vīcẖārahu har liv lāvhu.
Anṯ kāl jam johi na sākai har bolhu rām pi-ārā he. ||5||
ਅਰਥ : ਹਰਿ ਦੇ ਗੁਣ ਗਾਵੋ ਤੇ ਇੰਝ ਉਸ ਦੀ ਸਿਫਤ ਰਾਹੀਂ ਆਪਣੇ ਆਪ ਨੂੰ ਸਾਫ ਕਰੋ; ਉਸ ਬਾਰੇ ਵਿਚਾਰਾਂ ਕਰੋ ਅਤੇ ਆਪਣਾ ਮਨ ਕਰਤਾਰ ਜੀ ਵਿੱਚ ਹੀ ਲਾਕੇ ਰੱਖੋ; ਇੰਝ ਕਰਨ ਨਾਲ ਜਮਾਂ ਦਾ ਡਰ  ਖਤਮ ਹੋ ਜਾਏਗਾ (ਫੇਰ ਕਿਉਂਕਿ  ਮੌਤ ਇੱਕ ਡਰ ਨਹੀਂ ਲੱਗੇਗੀ ਬਲਕੇ ਉਸ ਵਿੱਚ ਇੱਕ ਮਿਕ  ਹੋਣ ਦਾ ਮੌਕਾ ਲੱਗੇਗੀ )|
           ਇਹ ਸਭ ਕੁਝ ਕਰਨ ਲਈ ਗੁਰੂ ਜੀ ਕੁਝ ਅਜੇਹੇ ਗੁਣ ਅਪਨਾਉਣ ਦੀ ਸਲਾਹ ਦੇਂਦੇ ਹਨ ਜਿਨਾਂ ਕਰਕੇ ਕਰਤਾਰ ਜੀ ਦੀ ਸਿਫਤ ਕਰਨੀ ਆਸਾਨ ਅਤੇ ਉੱਚ ਪਾਈਦੀ ਹੋ ਜਾਂਦੀ ਹੈ| ਉਹ   ਗੁਣ ਹਨ :
ਸਤ ਸੰਤੋਖਿ ਰਹਹੁ ਜਨ ਭਾਈ ॥
ਖਿਮਾ ਗਹਹੁ ਸਤਿਗੁਰ ਸਰਣਾਈ ॥
ਆਤਮੁ ਚੀਨਿ ਪਰਾਤਮੁ ਚੀਨਹੁ ਗੁਰ ਸੰਗਤਿ ਇਹੁ ਨਿਸਤਾਰਾ ਹੇ ॥੮॥
Saṯ sanṯokẖ rahhu jan bẖā-ī.
Kẖimā gahhu saṯgur sarṇā-ī.
Āṯam cẖīn parāṯam cẖīnahu gur sangaṯ ih nisṯārā he. ||8||
ਅਰਥ: ਉਹ   ਭਾਈ! ਸੱਤ  ਅਤੇ ਸੰਤੋਖ ਵਿੱਚ ਰਹੋ; ਸਤਿਗੁਰੂ  ਜੀ ਦੀ ਓਟ ਵਿੱਚ ਰਹੰਦਿਆਂ ਹੋਰਾਂ ਨੂੰ ਮੁਆਫ਼ ਕਰ ਸਕਣ ਦੀ ਸ਼ਕਤੀ ਆਪਣੇ ਅੰਦਰ ਪਾਓ | ਇਹ ਜਾਣ  ਲਵੋ ਕੀ ਆਪਣਾ ਆਪ ਕੀ ਹੈ?(ਆਪਣੇ ਆਪ ਨੂੰ ਕਰਤਾਰ ਜੀ ਦਾ ਹਿੱਸਾ ਜਾਣੋ ) ਇੰਝ ਹੀ ਉਸ ਕਰਤਾਰ ਜੀ ਨੂੰ ਜਾਣ ਲਵੋ |ਇਸ ਸਭ ਕੁਝ ਗੁਰੂ ਜੀ ਦੀ ਸੰਗਤ ਵਿੱਚ ਜਾਣੋ |
            ਸੱਤ ਸੰਤੋਖ ਵਰਗੇ ਗੁਣ ਮਨੁੱਖ ਦੇ ਗਲਤ ਸੁਭਾਅ ਨੂੰ ਠੀਕ ਕਰਦੇ ਹਨ; ਗੁਰੂ ਦੀ ਨਸੀਹਤ ਨੂੰ ਹੀ ਰਹਨੁਮਾ ਬਣਾਓ ਅਤੇ ਇਸ ਤੱਥ  ਦਾ ਅਹਸਾਸ ਕਰੋ ਕਿ  ਅਸੀਂ ਉਸੇ ਅਕਾਲਪੁਰਖ ਦੀ ਜੋਤ ਦਾ ਇੱਕ ਹਿੱਸਾ ਹਾਂ; ਇਹ ਜਾਣਨ ਨਾਲ ਕਰਤਾਰ ਜੀ ਨੂੰ ਵੀ ਜਾਣਿਆ ਜਾਂ ਸਕਦਾ ਹੈ ਫੇਰ| ਗੁਰੂ ਜੀ ਬਹੁਤ ਹੀ ਸਾਫ ਸ਼ਬਦਾਂ ਵਿੱਚ ਸਾਡੀ ਰਹਨੁਅਮਈ ਕਰਦੇ ਹਨ, ਪਰ ਕੀ ਅਸੀਂ ਉਨਾਂ ਦੀ ਦਿੱਤੀ ਸਿਆਣਪ ਤੋਂ ਕਂਮ ਲੈਣਾ  ਹੈ ਜਾਂ ਆਪਣੇ ਮਨਮਤ ਵਿੱਚ ਹੀ ਜੀਵਨ ਗੁਜਾਰਨਾ ਹੈ, ਇਹ ਫੈਸਲਾ ਗੁਰੂ ਜੀ ਨੇ ਸਾਡੇ ਉਤੇ ਛੱਡ ਦਿੱਤਾ ਹੋਇਆ ਹੈ |
ਸ਼ੁਭ ਇੱਛਾਵਾਂ !
ਗੁਰਦੀਪ ਸਿੰਘ

What To Do To Be With The Creator, In The Guru’s Words

 In Sri Guru Granth Sahib on 1030, measure Maaru, Sri Guru Nanak ji guides his followers in very lucid language about some vital points to live in our Creator’s love. One of the points the Guru states is to remember the Creator through the Guru’s guidance in the company of those who are already devoted towards His praise constantly. The real Sants rise above attachment and other Maya influences. Remember, the Guru doesn’t accept a person a Sant if he is involved in the Maya pursuits. ( ਸਾਧੂ ਸੰਤੁ ਸੁਜਾਣੁ ਸੋਈ ਜਿਸਹਿ ਪ੍ਰਭ ਜੀ ਮਾਨਈ ॥ 925: Sadhu or Sant is that wise one who is accepted by Prabh). The following verses are on SGGS, 1030:
ਰਾਮ ਨਾਮੁ ਗੁਰ ਬਚਨੀ ਬੋਲਹੁ ॥
ਸੰਤ ਸਭਾ ਮਹਿ ਇਹੁ ਰਸੁ ਟੋਲਹੁ ॥
ਗੁਰਮਤਿ ਖੋਜਿ ਲਹਹੁ ਘਰੁ ਅਪਨਾ ਬਹੁੜਿ ਨ ਗਰਭ ਮਝਾਰਾ ਹੇ ॥੪॥
Rām nām gur bacẖnī bolhu.
Sanṯ sabẖā mėh ih ras tolahu.
Gurmaṯ kẖoj lahhu gẖar apnā bahuṛ na garabẖ majẖārā he. ||4||
In essence: Utter Akalpurakh’s name through the Guru’s advice; find His name-essence in His devotees’ company. Through the Guru, search out your inner self and its abode, and then there will be no womb-birth again.
         Does remembering the Creator helps in becoming one with Him; the Guru says that it is possible absolutely only if one changes one’s atmosphere suitable to concentrate on Him. It means stay in the company of those who remain imbued with the Creator and keep praising Him so that one can remain focused on Him.. Obscene culture littered in Maya doesn’t let a person concentrate on Him. The company of the Sants doesn’t let Maya influence His devotees, and the ones who already strayed in Maya cannot guide others in the pursuit of the Creator. The Guru counsels us that the praising sincerely the Creator helps in becoming free from the idea of doing pilgrimages (because if the mind is impure what body washing at pilgrimage-places will do and actually pilgrimage is His Naam that cleanses the mind “ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ ॥ 61’ ਅਤੇ ‘ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ॥ 687)::
ਸਚੁ ਤੀਰਥਿ ਨਾਵਹੁ ਹਰਿ ਗੁਣ ਗਾਵਹੁ ॥
ਤਤੁ ਵੀਚਾਰਹੁ ਹਰਿ ਲਿਵ ਲਾਵਹੁ ॥
ਅੰਤ ਕਾਲਿ ਜਮੁ ਜੋਹਿ ਨ ਸਾਕੈ ਹਰਿ ਬੋਲਹੁ ਰਾਮੁ ਪਿਆਰਾ ਹੇ ॥੫॥
Sacẖ ṯirath nāvhu har guṇ gāvhu.
Ŧaṯ vīcẖārahu har liv lāvhu.
Anṯ kāl jam johi na sākai har bolhu rām pi-ārā he. ||5||
Praise Har’s virtues; doing so is like doing a pilgrimage. Fix your attention on Him by contemplating Him. Utter my dear Har’s name; the fear of death will not affect you in the end.
           To do all this, the Guru asks the seekers to gather the virtues that become helpful in praising Him and becoming one with Him. Those virtues are:
ਸਤ ਸੰਤੋਖਿ ਰਹਹੁ ਜਨ ਭਾਈ ॥
ਖਿਮਾ ਗਹਹੁ ਸਤਿਗੁਰ ਸਰਣਾਈ ॥
ਆਤਮੁ ਚੀਨਿ ਪਰਾਤਮੁ ਚੀਨਹੁ ਗੁਰ ਸੰਗਤਿ ਇਹੁ ਨਿਸਤਾਰਾ ਹੇ ॥੮॥
Saṯ sanṯokẖ rahhu jan bẖā-ī.
Kẖimā gahhu saṯgur sarṇā-ī.
Āṯam cẖīn parāṯam cẖīnahu gur sangaṯ ih nisṯārā he. ||8||
Oh brother! Live contentedly by holding on to the virtues; attain forgiveness and tolerance in the Satiguru’s refuge; understand the soul and the Supreme Soul (Prabh); all this is understood in the Guru’s association.
               The Truth and the contentment correct the ill behavior of the people; so, follow the Guru’s advice and must realize this that actually we are a part of the Creator’s own light/energy. By knowing this fact, it becomes possible to realize Him. Thus, the Guru guides the seekers very clearly to lead them to our Creator, but it is up to them if we should practice the Guru’s advice or live only as our own mind to practice divinity; the Guru leaves the entire act of becoming one with Him   up to them.
Wishes!
Gurdeep Singh

www.gursoch.com

20200228

Praising Only The Universal Creator - ਸਿਰਫ਼ ਕਰਤਾਰ ਜੀ ਦੀ  ਬੰਦਗੀ

www.gursoch.com

(Its English version is at the end)

ਸਿੱਖੀ ਸਿਰਫ਼ ਅਕਾਲਪੁਰਖ ਦੀ ਬੰਦਗੀ ਕਰਨੀ ਅਤੇ ਮਿਹਨਤ ਕਰਕੇ ਵੰਡ ਛੱਕਣ ਵੱਲ ਸਿੱਖਾਂ ਨੂੰ ਜੋੜਦੀ ਹੈ ; ਗੁਰਬਾਣੀ ਇੱਕ ਪ੍ਰਭ ਜੀ ਨਾਲ ਪਿਆਰ ਪਾਉਣ ਲਈ ਉਕਸਾਉਂਦਿਆਂ ਸਿੱਖਾਂ ਨੂੰ ਬਹੁਤ ਸਾਰੀਆਂ ਮਿਸਾਲਾਂ ਦੇਂਦੀ ਹੈ ਤਾਂਕਿ  ਉਹ  ਕਿਸੇ ਦੇਹਧਾਰੀ ਦੇ ਮਗਰ ਲੱਗ ਕੇ ਪ੍ਰਭਜੀ ਵੱਲੋਂ ਬੇਧਿਆਨੇ ਨਾ ਹੋ ਜਾਵਣ |  ਚੌਥੇ ਪਾਤਸ਼ਾਹ ਦਾ ਹੇਠ ਲਿਖਿਆ ਸਲੋਕ ਇਸੇ ਗੱਲ ਉਤੇ ਜੋਰ ਦੇੰਦਾ ਹੈ : 
ਸਾਹਿਬੁ ਜਿਸ ਕਾ ਨੰਗਾ ਭੁਖਾ ਹੋਵੈ ਤਿਸ ਦਾ ਨਫਰੁ ਕਿਥਹੁ ਰਜਿ ਖਾਏ ॥
ਜਿ ਸਾਹਿਬ ਕੈ ਘਰਿ ਵਥੁ ਹੋਵੈ ਸੁ ਨਫਰੈ ਹਥਿ ਆਵੈ ਅਣਹੋਦੀ ਕਿਥਹੁ ਪਾਏ ॥
ਜਿਸ ਦੀ ਸੇਵਾ ਕੀਤੀ ਫਿਰਿ ਲੇਖਾ ਮੰਗੀਐ ਸਾ ਸੇਵਾ ਅਉਖੀ ਹੋਈ ॥
ਨਾਨਕ ਸੇਵਾ ਕਰਹੁ ਹਰਿ ਗੁਰ ਸਫਲ ਦਰਸਨ ਕੀ ਫਿਰਿ ਲੇਖਾ ਮੰਗੈ ਨ ਕੋਈ ॥੨॥
Mėhlā 4.
Sāhib jis kā nangā bẖukẖā hovai ṯis ḏā nafar kithhu raj kẖā-e.
Jė sāhib kai gẖar vath hovai so nafrai hath āvai aṇhoḏī kithhu pā-e.
Jis ḏī sevā kīṯī fir lekẖā mangī-ai sā sevā a-ukẖī ho-ī.
Nānak sevā karahu har gur safal ḏarsan kī fir lekẖā mangai na ko-ī. ||2||305
ਅਰਥ: ਜਿਸ ਨੌਕਰ ਦਾ ਮਾਲਕ ਭੁੱਖਾ  ਜਾਂ  ਨੰਗਾ  ਹੋਵੇ ਉਹ ਰੱਜਕੇ ਕਿਵੇਂ ਖਾ ਸਕਦਾ ਹੈ ? ਜਦੋਂ ਘਰ ਉਸ ਦੇ ਹੈ ਹੀ ਨਹੀਂ ਕੁਝ, ਤਦ ਨੌਕਰ ਲਵੇ ਵੀ ਕੀ ? ਜਿਸ ਦੀ ਸੇਵਾ ਕਰਨ ਉਪਰੰਤ ਵੀ ਜੇ  ਫੇਰ ਉਸ ਦਾ ਲੇਖਾ ਮੰਗਿਆ ਹੀ ਜਾਣਾ ਹੈ, ਉਹ  ਸੇਵਾ ਵੀ ਔਖੀ ਹੀ ਹੋਈ | ਹੇ ਨਾਨਕ ! ਸੇਵਾ ਉਸ ਅਕਾਲਪੁਰਖ ਦੀ ਹੀ ਕਰੋ (ਉਸ ਦੀ ਸਿਫਤ ਕਰਕੇ ਅਤੇ ਉਸ ਨੂੰ ਯਾਦ ਰੱਖਦਿਆਂ ਜੀਵਨ ਜਿਉਂਦਿਆਂ) ਤਾਂ ਕਿ ਲੇਖਾ ਕੋਈ ਮੰਗੇ ਹੀ ਨਾ  (ਕਿਉਂਕਿ  ਉਹ ਸਭ ਕੁਝ ਹੈ, ਲੇਖਾ  ਹੋਰ ਕੌਣ ਮੰਗ ਸਕੇਗਾ, ਇਸ਼ਾਰਾ ਪ੍ਰਭ ਜੀ ਵੱਲ ਹੈ )|
             ਇਸ ਸਲੋਕ ਰਾਹੀਂ  ਗੁਰੂ ਜੀ ਸਿੱਖਾਂ ਨੂੰ ਚੁਕੰਨੇ ਕਰਦੇ ਹਨ ਇਕ ਅਕਾਲਪੁਰਖ ਤੋਂ ਬਿਨਾਂ ਕਿਸੇ ਹੋਰ ਦੀ ਪੂਜਾ ਕਰਨ ਤੋਂ ਜਾਂ ਹੋਰ ਪਾਸੇ ਲੱਗਣ ਤੋਂ; ਅਕਾਲਪੁਰਖ ਵਿੱਚ ਭਰੋਸਾ ਰੱਖਕੇ, ਮਿਹਨਤ ਕਰਕੇ ਜੀਵਨ ਬਤੀਤ ਕਰਨ ਨਾਲ ਕਿਸੇ ਹੋਰ ਅੱਗੇ ਗੋਡੇ ਟੇਕਣ ਦੀ ਜਰੂਰਤ ਨਹੀਂ ਰਹਿੰਦੀ | ਦੂਸਰੇ ਪਾਸੇ ਘੁਮਰਾਹ ਕਰਨ ਵਾਲੇ ਉਪਦੇਸ਼ ਹਨ; ਸੇਵਾ ਦੇ ਨਾਮ ਹੇਠ ਲੁੱਟ ਕਸੁੱਟ ਹੈ | ਆਪਣੇ ਆਲੇ ਦੁਆਲੇ ਵੇਖ ਲੋਵੋ ਕਿ  ਕਿਵੇਂ ਧਰਮ ਦੇ ਨਾਮ ਹੇਠ ਲੋਕ ਲੋਕਾਂ ਨੂੰ ਲੁੱਟੀ  ਜਾ ਰਹੇ ਹਨ | ਜੋ ਦੇਹਧਾਰੀ ਪੈਸਾ ਇਕੱਠਾ  ਕਰਨ ਵਿੱਚ ਮਸਤ ਹਨ ਉਨਾਂ ਕੋਲ ਸ਼ਰਧਾਲੂਆਂ ਨੂੰ ਦੇਣ ਨੂੰ ਹੈ ਕੀ ? ਖੁਦ ਅਧਿਆਮਿਕ ਤੌਰਤੇ ਖਾਲੀ ਹਨ ਬਲਕਿ ਮਾਇਆ ਵਿੱਚ ਖੋਏ ਹੋਏ ਹਨ; ਉਹ ਕਿਸ ਕੰਮ ? ਅਜੇਹੇ  ਲੋਕਾਂ ਵੱਲ ਹੀ ਗੁਰੂ ਜੀ ਇਸ਼ਾਰਾ ਕਰ ਰਹੇ ਹਨ | ਬਹੁਤ ਹੀ ਖੇਦ ਵਾਲੀ ਗੱਲ ਹੈ ਕਿ ਬਹੁਤ ਸਾਰੇ ਸਿੱਖ ਇਸੇ ਦੁਨਿਆਵੀ  ਜਾਲ ਵਿੱਚ ਫਸਕੇ ਅੱਖਾਂ ਬੰਦ ਕਰਕੇ ਅਧਿਆਤਮਕ  ਪੱਖੋਂ ਨੰਗ ਲੋਕਾਂ ਦੇ ਮਗਰ ਚੱਲ ਪੈ ਹਨ | ਗੁਰਬਾਣੀ ਸਾਧ ਅਤੇ ਸੱਤ ਸੰਗਤ ਉਤੇ ਵੀ ਜੋਰ ਦੇਂਦੀ ਹੈ; ਸਾਧ ਉਹ ਹੈ ਜਿਸ ਨੇ ਦੁਨਿਆਵੀ ਲਗਾਓ ਛੱਡ ਦਿੱਤਾ ਅਤੇ ਕਰਤਾਰ ਜੀ ਦੀ ਸਿਫਤ ਵਿੱਚ ਲੱਗ ਗਿਆ ਅਤੇ ਲੋਕਾਂ ਨੂੰ ਵੀ ਲਾ ਦਿੱਤਾ; ਉਸ ਦੇ ਸੁਭਾਅ ਵਿੱਚ ਹਲੀਮੀ, ਸਾਦਗੀ  ਅਤੇ ਗਰੀਬੀ ਹੀ ਹੁੰਦੀ ਹੈ; ਜੇ ਅਜੇਹਾ ਕੋਈ ਮਿਲਦਾ ਹੈ ਤਦ ਉਸ ਕੋਲ ਜਾਵੋ ਅਤੇ ਆਪਣੇ ਆਪ ਨੂੰ ਕਰਤਾਰ ਜੀ ਨਾਲ ਲੱਗਣਾ ਸਿੱਖੋ | ਸੱਤ ਸੰਗਤ ਉਨਾਂ ਲੋਕਾਂ ਦੀ ਸੰਗਤ ਹੁੰਦੀ ਹੈ, ਜਿੱਥੇ ਕਰਤਾਰ ਜੀ ਦੀ ਹੀ  ਸਿਫਤ ਹੋਵੇ ਅਤੇ ਦੁਨਿਆਵੀ ਪ੍ਰਾਪਤੀਆਂ ਦੀਆਂ ਗੱਲਾਂ ਨ ਹੋਵਣ |  ਇਹ ਸਲੋਕ ਇਹ ਸਮਝਣ ਲਈ ਕਾਫੀ ਹੈ ਕਿ  ਕਰਤਾਰ ਜੀ ਤੋਂ ਬਿਨਾਂ ਹੋਰ ਪਾਸੇ ਵੇਖਣ ਦੀ ਵੀ ਜਰੂਰਤ ਨਹੀਂ |
ਸ਼ੁਭ ਇੱਛਾਵਾਂ,
ਗੁਰਦੀਪ ਸਿੰਘ

 Praising Only The Universal Creator

The Sikhi inspires the Sikhs to remember and worship only the universal Creator, to make a living with hard work and to share with others. The Gurbani gives various examples not to connect to the people indulged in Maya so that they don’t get caught in the net of exploitation of these people. The following Slok of Fourth Guru stresses on this very issue: 
ਸਾਹਿਬੁ ਜਿਸ ਕਾ ਨੰਗਾ ਭੁਖਾ ਹੋਵੈ ਤਿਸ ਦਾ ਨਫਰੁ ਕਿਥਹੁ ਰਜਿ ਖਾਏ ॥
ਜਿ ਸਾਹਿਬ ਕੈ ਘਰਿ ਵਥੁ ਹੋਵੈ ਸੁ ਨਫਰੈ ਹਥਿ ਆਵੈ ਅਣਹੋਦੀ ਕਿਥਹੁ ਪਾਏ ॥
ਜਿਸ ਦੀ ਸੇਵਾ ਕੀਤੀ ਫਿਰਿ ਲੇਖਾ ਮੰਗੀਐ ਸਾ ਸੇਵਾ ਅਉਖੀ ਹੋਈ ॥
ਨਾਨਕ ਸੇਵਾ ਕਰਹੁ ਹਰਿ ਗੁਰ ਸਫਲ ਦਰਸਨ ਕੀ ਫਿਰਿ ਲੇਖਾ ਮੰਗੈ ਨ ਕੋਈ ॥੨॥
Mėhlā 4.
Sāhib jis kā nangā bẖukẖā hovai ṯis ḏā nafar kithhu raj kẖā-e.
Jė sāhib kai gẖar vath hovai so nafrai hath āvai aṇhoḏī kithhu pā-e.
Jis ḏī sevā kīṯī fir lekẖā mangī-ai sā sevā a-ukẖī ho-ī.
Nānak sevā karahu har gur safal ḏarsan kī fir lekẖā mangai na ko-ī. ||2||SGGS305
The bani of Fourth Nanak.
In essence: If a master is hungry and poor, from where his servant can eat? If the master has a thing, his servant can have it, but if there is nothing, from where the servant can have anything? If by performing someone’s service, still the account of deeds is called for, then that service is hurtful. Serve Akalpurakh through the Satiguru; it is successful, because then the account of deeds is not called for.
                          Through this slok, the Guru makes aware the Sikhs not to worship other entity than Akalpurakh. Once a Sikh gets attached to Akalpurakh by having deep faith in Him, he or she doesn’t need to bow before anyone else, because at other doors, there are teachings to misguide people so that they can be exploited. Look around how some people are exploiting other people in the name of the religion. The human being posing to be spiritual seers are into a profession of making money and what can they give to the people about divinity.
                          For those who are spiritually bankrupt, of what purpose are they?  The Guru is calling for these people. It is very sad that many Sikh people blindly are following such religious leaders whose purpose is to make money. The Gurbani, of course, stresses also to be with a “Sadh” and in “Sattsangat”; Sadh is a person who is detached from the worldly things and committed to connect the people to the universal Creator. His heart is dipped in humility and modesty. If there is a such sadh, it is worth learning from him how to connect with Akaalpurakh।  Sattsangat is a group of people that is into praising the Creator and it  is far away from the talk of making money. This slok is enough to understand that it is not worth to praise others but the universal Creator only.
Wishes
Gurdeep Singh
www.gursoch.com