(Its English version is at the end)
ਹੇਠਲੇ ਸ਼ਲੋਕ ਵਿੱਚ ਗੁਰੂ ਨਾਨਕ ਜੀ ਸਾਨੂੰ ਕੁਝ ਮਿਸਾਲਾਂ ਦੇਕੇ ਇਹ ਸਮਝਾਉਂਦੇ ਹਨ ਕਿ ਘੁਮੰਡ ਦਾ ਅੰਤ ਘਿਨਾਉਣਾ ਹੈ; ਇਸ ਤੋਂ ਗੁਰੇਜ ਕਰਨਾ ਚਾਹੀਦਾ ਹੈ |ਉਹ ਜੀਵ ਭਾਵੇਂ ਕਿੰਨਾ ਨਿੱਕਾ ਹੋਵੇ ਜਾਂ ਭਾਵੇਂ ਕਿੰਨਾ ਗਰੀਬ ਹੋਵੇ ਸੁਖੀ ਰਹਿੰਦਾ ਏ ਜੋ ਆਪਣੇ ਕਰਤੇ ਨੂੰ ਯਾਦ ਕਰਕੇ ਜਿਉਂਦਾ ਹੈ ਗੁਰਬਾਣੀ ਅਨੁਸਾਰ ਆਪਣੇ ਕਰਤਾਰ ਨਾਲ ਮਿਲਣ ਦੀ ਤਾਂਘ ਘੁਮੰਡ ਦਾ ਅੰਤ ਕਰਿਆਂ ਹੀ ਪੂਰੀ ਹੋ ਸਕਦੀ ਹੈ | ਘੁਮੰਡ ਸਾਨੂੰ ਖੁਸ਼ੀ ਨਹੀਂ ਦੇੰਦਾ; ਇਹ ਸਾਡੀ ਮੈਂ ਨੂੰ ਐਨਾ ਵੱਡੀ ਕਰ ਦੇੰਦਾ ਏ ਕਿ ਅਸੀਂ ਬੇਫਿਕਰਾਂ ਵਾਲੀ ਖੁਸ਼ੀ ਕਦੇ ਮਾਣ ਹੀ ਨਹੀਂ ਸਕਦੇ | ਆਓ ਗੁਰੂ ਜੀ ਦੇ ਸਲੋਕਾਂ ਵਿੱਚ ਛਿਪੀ ਸਿਆਣਪ ਦਾ ਲਾਭ ਉਠਾਈਏ , ਇਹ ਸਲੋਕ ਅੰਗ 1286 ਉੱਤੇ ਹੈ :
ਮਃ ੧ ॥ ਸਉ ਮਣੁ ਹਸਤੀ ਘਿਉ ਗੁੜੁ ਖਾਵੈ ਪੰਜਿ ਸੈ ਦਾਣਾ ਖਾਇ ॥ ਡਕੈ ਫੂਕੈ ਖੇਹ ਉਡਾਵੈ ਸਾਹਿ ਗਇਐ ਪਛੁਤਾਇ ॥ ਅੰਧੀ ਫੂਕਿ ਮੁਈ ਦੇਵਾਨੀ ॥ ਖਸਮਿ ਮਿਟੀ ਫਿਰਿ ਭਾਨੀ ॥ ਅਧੁ ਗੁਲ੍ਹਾ ਚਿੜੀ ਕਾ ਚੁਗਣੁ ਗੈਣਿ ਚੜੀ ਬਿਲਲਾਇ ॥ ਖਸਮੈ ਭਾਵੈ ਓਹਾ ਚੰਗੀ ਜਿ ਕਰੇ ਖੁਦਾਇ ਖੁਦਾਇ ॥ ਸਕਤਾ ਸੀਹੁ ਮਾਰੇ ਸੈ ਮਿਰਿਆ ਸਭ ਪਿਛੈ ਪੈ ਖਾਇ ॥ ਹੋਇ ਸਤਾਣਾ ਘੁਰੈ ਨ ਮਾਵੈ ਸਾਹਿ ਗਇਐ ਪਛੁਤਾਇ ॥ ਅੰਧਾ ਕਿਸ ਨੋ ਬੁਕਿ ਸੁਣਾਵੈ ॥ ਖਸਮੈ ਮੂਲਿ ਨ ਭਾਵੈ ॥ ਅਕ ਸਿਉ ਪ੍ਰੀਤਿ ਕਰੇ ਅਕ ਤਿਡਾ ਅਕ ਡਾਲੀ ਬਹਿ ਖਾਇ ॥ ਖਸਮੈ ਭਾਵੈ ਓਹੋ ਚੰਗਾ ਜਿ ਕਰੇ ਖੁਦਾਇ ਖੁਦਾਇ ॥ ਨਾਨਕ ਦੁਨੀਆ ਚਾਰਿ ਦਿਹਾੜੇ ਸੁਖਿ ਕੀਤੈ ਦੁਖੁ ਹੋਈ ॥ ਗਲਾ ਵਾਲੇ ਹੈਨਿ ਘਣੇਰੇ ਛਡਿ ਨ ਸਕੈ ਕੋਈ ॥ ਮਖੀ= ਮਿਠੈ ਮਰਣਾ ॥ ਜਿਨ ਤੂ ਰਖਹਿ ਤਿਨ ਨੇੜਿ ਨ ਆਵੈ ਤਿਨ ਭਉ ਸਾਗਰੁ ਤਰਣਾ ॥੨॥ {ਪੰਨਾ 1286}
ਅਰਥ: ਹਾਥੀ ਕਿਤਨਾ ਹੀ ਘਿਉ ਗੁੜ ਤੇ ਕਈ ਮਣਾਂ ਦਾਣਾ ਖਾਂਦਾ ਹੈ; (ਰੱਜ ਕੇ) ਡਕਾਰਦਾ ਹੈ, ਸ਼ੂਕਦਾ ਹੈ, ਮਿੱਟੀ (ਸੁੰਡ ਨਾਲ) ਉਡਾਂਦਾ ਹੈ, ਪਰ ਜਦੋਂ ਸਾਹ ਨਿਕਲ ਜਾਂਦਾ ਹੈ ਤਾਂ ਉਸ ਦਾ ਡਕਾਰਨਾ ਸ਼ੂਕਣਾ ਮੁੱਕ ਜਾਂਦਾ ਹੈ। (ਧਨ-ਪਦਾਰਥ ਦੇ ਮਾਣ ਵਿਚ) ਅੰਨ੍ਹੀ ਤੇ ਕਮਲੀ (ਹੋਈ ਦੁਨੀਆ ਭੀ ਹਾਥੀ ਵਾਂਘ) ਫੂਕਰਾਂ ਮਾਰ ਕੇ ਮਰਦੀ ਹੈ: (ਆਤਮਕ ਮੌਤ ਸਹੇੜਦੀ ਹੈ) । ਜੇ (ਅਹੰਕਾਰ ਗਵਾ ਕੇ) ਖਸਮ ਵਿਚ ਸਮਾਏ ਤਾਂ ਹੀ ਖਸਮ ਨੂੰ ਭਾਉਂਦੀ ਹੈ।
ਚਿੜੀ ਦੀ ਚੋਗ ਹੈ ਅੱਧਾ ਦਾਣਾ (ਭਾਵ, ਬਹੁਤ ਥੋੜ੍ਹੀ ਜਿਹੀ) , (ਇਹ ਥੋੜ੍ਹੀ ਜਿਹੀ ਚੋਗ ਚੁਗ ਕੇ) ਉਹ ਆਕਾਸ਼ ਵਿਚ ਉੱਡਦੀ ਹੈ ਤੇ ਬੋਲਦੀ ਹੈ; ਜੇ ਜੋ ਉਹ ਮਾਲਕ-ਪ੍ਰਭੂ ਨੂੰ ਯਾਦ ਕਰਦੀ ਹੈ ਤੇ ਉਸ ਨੂੰ ਭਾਉਂਦੀ ਹੈ ਤਾਂ ਉਹ ਚਿੜੀ ਹੀ ਚੰਗੀ ਹੈ (ਡਕਾਰਨ ਤੇ ਫੂਕਰਾਂ ਮਾਰਨ ਵਾਲੇ ਹਾਥੀ ਨਾਲੋਂ ਇਹ ਨਿੱਕੀ ਜਿਹੀ ਚਿੜੀ ਚੰਗੀ ਹੈ) ।
ਇਕ ਬਲੀ ਸ਼ੇਰ ਸੈਂਕੜੇ ਮਿਰਗਾਂ ਨੂੰ ਮਾਰਦਾ ਹੈ, ਉਸ ਸ਼ੇਰ ਦੇ ਪਿੱਛੇ ਕਈ ਹੋਰ ਜੰਗਲੀ ਪਸ਼ੂ ਭੀ ਪੇਟ ਭਰਦੇ ਹਨ; ਤਾਕਤ ਦੇ ਮਾਣ ਵਿਚ ਉਹ ਸ਼ੇਰ ਆਪਣੇ ਘੁਰਨੇ ਵਿਚ ਨਹੀਂ ਸਮਾਂਦਾ, ਪਰ ਜਦੋਂ ਉਸ ਦਾ ਸਾਹ ਨਿਕਲ ਜਾਂਦਾ ਹੈ ਤਾਂ ਉਸ ਦਾ ਬੁੱਕਣਾ ਮੁੱਕ ਜਾਂਦਾ ਹੈ। ਉਹ ਅੰਨ੍ਹਾ ਕਿਸ ਨੂੰ ਬੁੱਕ ਬੁੱਕ ਕੇ ਸੁਣਾਂਦਾ ਹੈ? ਖਸਮ-ਪ੍ਰਭੂ ਨੂੰ ਤਾਂ ਉਸ ਦਾ ਬੁੱਕਣਾ ਚੰਗਾ ਨਹੀਂ ਲੱਗਦਾ। (ਇਸ ਸ਼ੇਰ ਦੇ ਟਾਕਰੇ ਤੇ, ਵੇਖੋ,) ਅੱਕ-ਤਿੱਡਾ ਅੱਕ ਨਾਲ ਪਿਆਰ ਕਰਦਾ ਹੈ, ਅੱਕ ਦੀ ਡਾਲੀ ਉਤੇ ਬੈਠ ਕੇ ਅੱਕ ਹੀ ਖਾਂਦਾ ਹੈ; ਪਰ ਜੇ ਉਹ ਮਾਲਕ-ਪ੍ਰਭੂ ਨੂੰ ਯਾਦ ਕਰਦਾ ਹੈ ਤੇ ਉਸ ਨੂੰ ਭਾਉਂਦਾ ਹੈ ਤਾਂ (ਬੁੱਕ ਬੁੱਕ ਕੇ ਹੋਰਨਾਂ ਨੂੰ ਡਰਾਣ ਵਾਲੇ ਸ਼ੇਰ ਨਾਲੋਂ) ਉਹ ਅੱਕ-ਤਿੱਡਾ ਹੀ ਚੰਗਾ ਹੈ।
ਹੇ ਨਾਨਕ! ਦੁਨੀਆ (ਵਿਚ ਜੀਉਣ) ਚਾਰ ਦਿਨਾਂ ਦਾ ਹੈ, ਇਥੇ ਮੌਜ ਮਾਣਿਆਂ ਦੁੱਖ ਹੀ ਨਿਕਲਦਾ ਹੈ, (ਇਹ ਦੁਨੀਆ ਦੀ ਮਿਠਾਸ ਐਸੀ ਹੈ ਕਿ ਜ਼ਬਾਨੀ ਗਿਆਨ ਦੀਆਂ) ਗੱਲਾਂ ਕਰਨ ਵਾਲੇ ਤਾਂ ਬੜੇ ਹਨ ਪਰ (ਇਸ ਮਿਠਾਸ ਨੂੰ) ਕੋਈ ਛੱਡ ਨਹੀਂ ਸਕਦਾ।
ਮੱਖੀਆਂ ਇਸ ਮਿਠਾਸ ਉਤੇ ਮਰਦੀਆਂ ਹਨ। ਪਰ, ਹੇ ਪ੍ਰਭੂ! ਜਿਨ੍ਹਾਂ ਨੂੰ ਤੂੰ ਬਚਾਏਂ ਉਹਨਾਂ ਦੇ ਇਹ ਮਿਠਾਸ ਨੇੜੇ ਨਹੀਂ ਢੁਕਦੀ, ਉਹ ਸੰਸਾਰ-ਸਮੁੰਦਰ ਤੋਂ (ਸਾਫ਼) ਤਰ ਕੇ ਲੰਘ ਜਾਂਦੇ ਹਨ।2। (ਅਰਥ ਡਾਕਟਰ ਸਾਹਿਬ ਸਿੰਘ ਹੋਰਾਂ ਦੇ ਕੀਤੇ ਹੋ ਹਨ )
ਮੁਕਦੀ ਗੱਲ ਏ ਕਿ ਅਸੀਂ ਵੇਖਦੇ ਹਾਂ ਕਿ ਸਭ ਅੰਤ ਨੂੰ ਰਾਖ ਹੀ ਬਣ ਜਾਂਦੇ ਹਨ ਅਤੇ ਉਹ ਘੁਮੰਡ ਜਿਸ ਨਾਲ ਅਸੀਂ ਆਫਰੇ ਰਹਿੰਦੇ ਹਾਂ, ਉਹ ਦੇੰਦਾ ਕੀ ਹੈ ਸਾਨੂੰ ? ਥੋੜੇ ਵਕਤ ਦੇ ਵਿੱਚ ਕੈਦ ਤਾਂ ਹੈ ਇਹ, ਪਰ ਜਦ ਅੰਤ ਆਉਂਦਾ ਹੈ ਤਦ ਇੱਕ ਬੇਵਸੀ ਤੋਂ ਬਿਨਾਂ ਹੋਰ ਕੁਝ ਪੱਲੇ ਨਹੀਂ ਰਹਿੰਦਾ | ਜਿਸ ਇਨਸਾਨ ਨੇ ਇਸ ਤੋਂ ਛੁਟਕਾਰਾ ਪਾਕੇ ਨਿਮਰਤਾ ਨਾਲ ਜੀ ਲਿਆ ਤਦ ਉਸ ਵਿੱਚ ਉਹ ਸਹਿਜਤਾ ਆਉਂਦੀ ਹੈ ਜੋ ਉਸ ਨੂੰ ਪ੍ਰਭ ਜੀ ਨਾਲ ਮਿਲਾਉਣ ਵਿੱਚ ਸਹਾਈ ਹੁੰਦੀ ਹੈ |
ਸ਼ੁਭ ਇਛਾਵਾਂ,
ਗੁਰਦੀਪ ਸਿੰਘ
Conceit And Union With The Creator
In the following Slok, Guru Nanak ji explains with various examples that the end of a conceited life is very pitiable and horrible. According to the Gurbani, to realize our Creator, we need to eliminate our conceit. Those who live praising the Creator live worry free life. The conceit never let us enjoy happiness; it inflates our sense of pride so big that we can never be happy. Let us take advantage of the advice enveloped in the following Slok at SGGS 1286.
ਮਃ ੧ ॥ ਸਉ ਮਣੁ ਹਸਤੀ ਘਿਉ ਗੁੜੁ ਖਾਵੈ ਪੰਜਿ ਸੈ ਦਾਣਾ ਖਾਇ ॥ ਡਕੈ ਫੂਕੈ ਖੇਹ ਉਡਾਵੈ ਸਾਹਿ ਗਇਐ ਪਛੁਤਾਇ ॥ ਅੰਧੀ ਫੂਕਿ ਮੁਈ ਦੇਵਾਨੀ ॥ ਖਸਮਿ ਮਿਟੀ ਫਿਰਿ ਭਾਨੀ ॥ ਅਧੁ ਗੁਲ੍ਹਾ ਚਿੜੀ ਕਾ ਚੁਗਣੁ ਗੈਣਿ ਚੜੀ ਬਿਲਲਾਇ ॥ ਖਸਮੈ ਭਾਵੈ ਓਹਾ ਚੰਗੀ ਜਿ ਕਰੇ ਖੁਦਾਇ ਖੁਦਾਇ ॥ ਸਕਤਾ ਸੀਹੁ ਮਾਰੇ ਸੈ ਮਿਰਿਆ ਸਭ ਪਿਛੈ ਪੈ ਖਾਇ ॥ ਹੋਇ ਸਤਾਣਾ ਘੁਰੈ ਨ ਮਾਵੈ ਸਾਹਿ ਗਇਐ ਪਛੁਤਾਇ ॥ ਅੰਧਾ ਕਿਸ ਨੋ ਬੁਕਿ ਸੁਣਾਵੈ ॥ ਖਸਮੈ ਮੂਲਿ ਨ ਭਾਵੈ ॥ ਅਕ ਸਿਉ ਪ੍ਰੀਤਿ ਕਰੇ ਅਕ ਤਿਡਾ ਅਕ ਡਾਲੀ ਬਹਿ ਖਾਇ ॥ ਖਸਮੈ ਭਾਵੈ ਓਹੋ ਚੰਗਾ ਜਿ ਕਰੇ ਖੁਦਾਇ ਖੁਦਾਇ ॥ ਨਾਨਕ ਦੁਨੀਆ ਚਾਰਿ ਦਿਹਾੜੇ ਸੁਖਿ ਕੀਤੈ ਦੁਖੁ ਹੋਈ ॥ ਗਲਾ ਵਾਲੇ ਹੈਨਿ ਘਣੇਰੇ ਛਡਿ ਨ ਸਕੈ ਕੋਈ ॥ ਮਖੀ= ਮਿਠੈ ਮਰਣਾ ॥ ਜਿਨ ਤੂ ਰਖਹਿ ਤਿਨ ਨੇੜਿ ਨ ਆਵੈ ਤਿਨ ਭਉ ਸਾਗਰੁ ਤਰਣਾ ॥੨॥ {ਪੰਨਾ 1286}
Mėhlā 1. Sa-o maṇ hasṯī gẖi-o guṛ kẖāvai panj sai ḏāṇā kẖā-e. Dakai fūkai kẖeh udāvai sāhi ga-i-ai pacẖẖuṯā-e. Anḏẖī fūk mu-īḏevānī. Kẖasam mitī fir bẖānī. Aḏẖ gulĥā cẖiṛī kā cẖugaṇ gaiṇ cẖaṛī billā-e. Kẖasmai bẖāvai ohā cẖangī jė kare kẖuḏā-e kẖuḏā-e. Sakṯā sīhu māre sai miri-ā sabẖ picẖẖai pai kẖā-e. Ho-e saṯāṇā gẖurai na māvai sāhi ga-i-ai pacẖẖuṯā-e. Anḏẖā kis no buk suṇāvai. Kẖasmai mūl na bẖāvai. Ak si-o parīṯ kare ak ṯidā ak dālī bahi kẖā-e. Kẖasmai bẖāvai oho cẖanga jė kare kẖuḏā-e kẖuḏā-e. Nānak ḏunī-ā cẖār ḏihāṛe sukẖ kīṯai ḏukẖ ho-ī. Galā vāle hain gẖaṇere cẖẖad na sakai ko-ī. Makẖīʼn miṯẖai marṇā. Jin ṯū rakẖėh ṯin neṛ na āvai ṯin bẖa-o sāgar ṯarṇā. ||2||
The bani of First Nanak: In essence: (Look at an elephant) Elephant eats hundred monds of Ghee, molasses (Sugar-gurh )and five times of corn; it belches, blows air out and scatters dust(with its feet), but all this ends as it breathes its last(in the same way, some people eat lavishly and in pride show their power, but they will regret when their death-call comes). The blind and foolish world is dying because of its conceit. One, who is in His love, eradicates one’s self-conceit and pleases to one’s Master Akalpurakh. Look at a sparrow: it eats half a gram of corn, but as it ascends to the sky, it chirps; it appears it is uttering His name. One, who utters His name, pleases to the Master. A strong lion makes a kill, besides it, others too eat. Being strong (with so much meat) and fat, it becomes too big to enter its own den, but when it dies, its all bodily strength vanishes. Being strong, for whom it roars? Such lives do not please Akalpurakh. The milkweed cricket loves milkweed; it remains on it and eats its bough. If it utters Akalpurakh’s name, it pleases Him. Oh Nanak! This worldly show is for a short period, with its reveling, the mind wells up in pain. There are many people, who just talk of renouncing the worldly attractions, but rare are those, who actually do it. (Just as) A fly dies for sweets (people die in Maya) Oh Akalpurakh! Sweet Maya does not influence those, whom you save; in your fear, they swim across the worldly ocean.
The concluding idea is that we eventually become ash after death and the conceit we remain inflated with does give us what? It is limited to a limited time, and when we face death, we are left with nothing. One who gets rid of it and lives without being proud secures a state of calmness which eventually helps us in realizing our Creator.
Wishes,
G Singh
www.gursoch.com
0 comments:
Post a Comment