GURSOCH

20110514

Sidh Gost Part - 2

The Guru has made clear his vital idea about the necessity of a Guru in a pursuit of materializing the union with the Creator, and he has defined the Guru as well: only he can be called a true Guru who has seen the Almighty within and who can also show his followers the Almighty within. There is another question that comes to the mind then: how the Guru is obtained? We, most of us, do not realize how to meet a Guru. The Guru defines this idea through out this Bani. What happens when the Guru is met, the Guru expresses that also. In a nut shell, meeting the Guru means following the Guru, and by following the Guru, one learns to get involved with the Creator; when one gets involved with the Creator, one also understands His Ordinance under which His entire show continues.

Now the Guru takes on other questions of the Yogis:

ਸੁਣਿ ਸੁਆਮੀ ਅਰਦਾਸਿ ਹਮਾਰੀ ਪੂਛਉ ਸਾਚੁ ਬੀਚਾਰੋ ॥ ਰੋਸੁ ਨ ਕੀਜੈ ਉਤਰੁ ਦੀਜੈ ਕਿਉ ਪਾਈਐ ਗੁਰ ਦੁਆਰੋ ॥ ਇਹੁ ਮਨੁ ਚਲਤਉ ਸਚ ਘਰਿ ਬੈਸੈ ਨਾਨਕ ਨਾਮੁ ਅਧਾਰੋ ॥ ਆਪੇ ਮੇਲਿ ਮਿਲਾਏ ਕਰਤਾ ਲਾਗੈ ਸਾਚਿ ਪਿਆਰੋ ॥੬॥
Suṇ su▫āmī arḏās hamārī pūcẖẖa▫o sācẖ bīcẖāro. Ros na kījai uṯar ḏījai ki▫o pā▫ī▫ai gur ḏu▫āro. Ih man cẖalṯa▫o sacẖ gẖar baisai Nānak nām aḏẖāro. Āpe mel milā▫e karṯā lāgai sācẖ pi▫āro. ||6||

In Essence: (question) Swami! Listen to my humble request; I want your right (true) opinion; don’t mind, give us a reply: how to obtain the Guru-home? (Answer) (When truly the Guru is met) This mercurial mind is stilled in His memory through His Name’s support.(It happens only when) The Creator Himself unites one with Him and one falls in love with Him.

Here one thing is obvious as per the Guru that the mortal can just do efforts to meet Him by falling in love with Him, but to be successful in this goal, it depends totally upon His grace. This idea is also repeatedly stressed in various Shabdas by the Guru.

ਸਾਚੁ = ਸਹੀ, ਠੀਕ। ਰੋਸੁ = ਗੁੱਸਾ। ਗੁਰਦੁਆਰੋ = ਗੁਰੂ ਦਾ ਦਰ। ਚਲਤਉ = ਚੰਚਲ। ਸਚ ਘਰਿ = ਸੱਚੇ ਦੇ ਘਰ ਵਿਚ, ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਯਾਦ ਵਿਚ। ਅਧਾਰੋ = ਆਸਰਾ। ਸਾਚਿ = ਸੱਚੇ ਪ੍ਰਭੂ ਵਿਚ।੬।

(ਚਰਪਟ ਦਾ ਪ੍ਰਸ਼ਨ:) ਹੇ ਸੁਆਮੀ! ਮੇਰੀ ਬੇਨਤੀ ਸੁਣ, ਮੈਂ ਸਹੀ ਵਿਚਾਰ ਪੁੱਛਦਾ ਹਾਂ; ਗੁੱਸਾ ਨਾਹ ਕਰਨਾ, ਉੱਤਰ ਦੇਣਾ ਕਿ ਗੁਰੂ ਦਾ ਦਰ ਕਿਵੇਂ ਪ੍ਰਾਪਤ ਹੁੰਦਾ ਹੈ? (ਭਾਵ, ਕਿਵੇਂ ਪਤਾ ਲੱਗੇ ਕਿ ਗੁਰੂ ਦਾ ਦਰ ਪ੍ਰਾਪਤ ਹੋ ਗਿਆ ਹੈ)? (ਉੱਤਰ:) (ਜਦੋਂ ਸੱਚ-ਮੁਚ ਗੁਰੂ ਦਾ ਦਰ ਪ੍ਰਾਪਤ ਹੋ ਜਾਂਦਾ ਹੈ ਤਦੋਂ) ਹੇ ਨਾਨਕ! ਇਹ ਚੰਚਲ ਮਨ ਪ੍ਰਭੂ ਦੀ ਯਾਦ ਵਿਚ ਜੁੜਿਆ ਰਹਿੰਦਾ ਹੈ, (ਪ੍ਰਭੂ ਦਾ) ਨਾਮ (ਜ਼ਿੰਦਗੀ ਦਾ) ਆਸਰਾ ਹੋ ਜਾਂਦਾ ਹੈ। (ਪਰ ਇਹੋ ਜਿਹਾ) ਪਿਆਰ ਸੱਚੇ ਪ੍ਰਭੂ ਵਿਚ (ਤਦੋਂ ਹੀ) ਲੱਗਦਾ ਹੈ (ਜਦੋਂ) ਕਰਤਾਰ ਆਪ (ਜੀਵ ਨੂੰ) ਆਪਣੀ ਯਾਦ ਵਿਚ ਜੋੜ ਲੈਂਦਾ ਹੈ।੬।

A Yogi named Lohiripa suggests the Guru to follow the yogi - faith:

ਹਾਟੀ ਬਾਟੀ ਰਹਹਿ ਨਿਰਾਲੇ ਰੂਖਿ ਬਿਰਖਿ ਉਦਿਆਨੇ ॥ ਕੰਦ ਮੂਲੁ ਅਹਾਰੋ ਖਾਈਐ ਅਉਧੂ ਬੋਲੈ ਗਿਆਨੇ ॥ ਤੀਰਥਿ ਨਾਈਐ ਸੁਖੁ ਫਲੁ ਪਾਈਐ ਮੈਲੁ ਨ ਲਾਗੈ ਕਾਈ ॥ ਗੋਰਖ ਪੂਤੁ ਲੋਹਾਰੀਪਾ ਬੋਲੈ ਜੋਗ ਜੁਗਤਿ ਬਿਧਿ ਸਾਈ ॥੭॥
Hātī bātī rahėh nirāle rūkẖ birakẖ uḏi▫āne. Kanḏ mūl ahāro kẖā▫ī▫ai a▫oḏẖū bolai gi▫āne. Ŧirath nā▫ī▫ai sukẖ fal pā▫ī▫ai mail na lāgai kā▫ī. Gorakẖ pūṯ lohārīpā bolai jog jugaṯ biḏẖ sā▫ī. ||7||

In Essence: Loharipa, the son of Gorakh Yogi says, “The real gnosis is remaining detached from the families, living in woods under trees and making fruits and roots the food; bathing at pilgrimage brings a fruit of peace because an iota of filth doesn’t touch the seeker that way; this is the only way of having union with the Almighty”

In Above verses, the Guru explains what yogis think about the techniques of getting united with the Creator; obviously they have different ideas that lead to renouncing the world. The Guru disagrees with that.

ਹਾਟੀ = ਮੇਲਾ, ਮੰਡੀ, ਦੁਕਾਨ। ਰੂਖਿ = ਰੁੱਖ ਹੇਠ। ਬਿਰਖਿ = ਬਿਰਖ ਹੇਠ। ਉਦਿਆਨੇ = ਜੰਗਲ ਵਿਚ। ਕੰਦ = ਧਰਤੀ ਦੇ ਅੰਦਰ ਉੱਗਣ ਵਾਲੀਆਂ ਗਾਜਰ ਮੂਲੀ ਵਰਗੀਆਂ ਸਬਜ਼ੀਆਂ। ਕੰਦ ਮੂਲੁ = ਮੂਲੀ। ਅਹਾਰੋ = ਖ਼ੁਰਾਕ। ਅਉਧੂ = ਵਿਰਕਤ, ਜੋਗੀ। ਬੋਲੈ = (ਭਾਵ,) ਬੋਲਿਆ। ਤੀਰਥਿ = ਤੀਰਥ ਉਤੇ। ਗੋਰਖ ਪੂਤੁ = ਗੋਰਖਨਾਥ ਦਾ ਚੇਲਾ। ਸਾਈ = ਇਹੀ।੭।

ਜੋਗੀ ਨੇ (ਜੋਗ ਦਾ) ਗਿਆਨ-ਮਾਰਗ ਇਉਂ ਦੱਸਿਆ-ਅਸੀਂ (ਦੁਨੀਆ ਦੇ) ਮੇਲਿਆਂ-ਮਸਾਧਿਆਂ (ਭਾਵ, ਸੰਸਾਰਕ ਝੰਬੇਲਿਆਂ) ਤੋਂ ਵੱਖਰੇ ਜੰਗਲ ਵਿਚ ਕਿਸੇ ਰੁੱਖ-ਬਿਰਖ ਹੇਠ ਰਹਿੰਦੇ ਹਾਂ ਤੇ ਗਾਜਰ-ਮੂਲੀ ਉਤੇ ਗੁਜ਼ਾਰਾ ਕਰਦੇ ਹਾਂ; ਤੀਰਥ ਤੇ ਇਸ਼ਨਾਨ ਕਰਦੇ ਹਾਂ; ਇਸ ਦਾ ਫਲ ਮਿਲਦਾ ਹੈ 'ਸੁਖ', ਤੇ (ਮਨ ਨੂੰ) ਕੋਈ ਮੈਲ (ਭੀ) ਨਹੀਂ ਲੱਗਦੀ। ਗੋਰਖਨਾਥ ਦਾ ਚੇਲਾ ਲੋਹਾਰੀਪਾ ਬੋਲਿਆ ਕਿ ਇਹੀ ਹੈ ਜੋਗ ਦੀ ਜੁਗਤੀ, ਜੋਗ ਦੀ ਵਿਧੀ।੭।

The Guru questions indirectly the way of obtaining the Creator described by the yogi:

ਹਾਟੀ ਬਾਟੀ ਨੀਦ ਨ ਆਵੈ ਪਰ ਘਰਿ ਚਿਤੁ ਨ ਲਾਈਡ ॥ ਬਿਨੁ ਨਾਵੈ ਮਨੁ ਟੇਕ ਨ ਟਿਕਈ ਨਾਨਕ ਭੂਖ ਨ ਜਾਈ ॥ ਹਾਟੁ ਪਟਣੁ ਘਰੁ ਗੁਰੂ ਦਿਖਾਇਆ ਸਹਜੇ ਸਚੁ ਵਾਪਾਰੋ ॥ ਖੰਡਿਤ ਨਿਦ੍ਰਾ ਅਲਪ ਅਹਾਰੰ ਨਾਨਕ ਤਤੁ ਬੀਚਾਰੋ ॥੮॥
Hātī bātī nīḏ na āvai par gẖar cẖiṯ na dolā▫ī. Bin nāvai man tek na tik▫ī Nānak bẖūkẖ na jā▫ī. Hāt pataṇ gẖar gurū ḏikẖā▫i▫ā sėhje sacẖ vāpāro. Kẖandiṯ niḏrā alap ahāraʼn Nānak ṯaṯ bīcẖāro. ||8||

In Essence: (Response of the Guru about the true gnosis] Here is the idea: one should not sleep while dealing in this world (means one should remain aware of Maya temptations) and one should not let the mind covet others homes. Without His Name, the mind doesn’t get stilled; Nanak says that the hunger to have more and more doesn’t go away (without involving with His Name).(Actually)Whom the Guru has shown within (the real) the shop and the place (place) to trade in Naame(meditating on His Name), such a person intuitively trades in His eternal Name without being affected by Maya. Nanak says that then he understands the essence of gnosis and eats and sleeps reasonably.

Abandoning the world created by the Creator is not a solution to be with Him; it is expressed in the Gurbani that the solution to seek Him and His presence are both exist within; who search Him outside, they are in doubts; please check on 63 SGGS Mehla 1 and on 102 SGGS Mehla 5. Contrary to the Gurmat, the Yogis and Sanyassis seek Akalpurakh outside by abandoning family life. The Guru stresses on living right in His created world and seek Him within through the Guru.

ਲਾਈ = ਅੱਖਰ 'ਡ' ਦੇਡ ਨਾਲ ਦੋ 'ਲਗਾਂ' ਹਨ, (ੋ) ਅਤੇ (ੁ)। ਲਫ਼ਜ਼ ਦੀ ਅਸਲ 'ਲਗ' (ੋ) ਹੈ, ਪਰ ਇਥੇ ਛੰਦ ਦੀ ਚਾਲ ਨੂੰ ਪੂਰਾ ਰੱਖਣ ਲਈ (ੁ) ਪੜ੍ਹਨਾ ਹੈ। ਭੂਖ = ਤ੍ਰਿਸ਼ਨਾ, ਲਾਲਚ। ਹਾਟੁ = (ਅਸਲੀ ਵਪਾਰ 'ਨਾਮ' ਵਿਹਾਝਣ ਵਾਸਤੇ) ਦੁਕਾਨ। ਪਟਣੁ = ਸ਼ਹਿਰ। ਸਹਜੇ = ਸਹਿਜ, ਸਹਜ-ਅਵਸਥਾ ਵਿਚ ਟਿਕ ਕੇ, ਅਡੋਲ ਰਹਿ ਕੇ। ਖੰਡਿਤ = ਘੱਟ ਕੀਤੀ ਹੋਈ। ਅਲਪ = ਥੋੜ੍ਹਾ।੮।

ਹੇ ਨਾਨਕ! ਅਸਲ (ਗਿਆਨ ਦੀ) ਵਿਚਾਰ ਇਹ ਹੈ ਕਿ ਦੁਨੀਆ ਦੇ ਧੰਧਿਆਂ ਵਿਚ ਰਹਿੰਦਿਆਂ ਮਨੁੱਖ ਨੂੰ ਨੀਂਦ ਨਾਹ ਆਵੇ (ਭਾਵ, ਧੰਧਿਆਂ ਵਿਚ ਹੀ ਨਾਹ ਗ਼ਰਕ ਹੋ ਜਾਏ), ਪਰਾਏ ਘਰ ਵਿਚ ਮਨ ਨੂੰ ਡੋਲਣ ਨਾਹ ਦੇਵੇ; (ਪਰ) ਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨਾ ਮਨ ਟਿਕ ਕੇ ਨਹੀਂ ਰਹਿ ਸਕਦਾ ਤੇ (ਮਾਇਆ ਦੀ) ਤ੍ਰਿਸ਼ਨਾ ਹਟਦੀ ਨਹੀਂ। (ਜਿਸ ਮਨੁੱਖ ਨੂੰ) ਸਤਿਗੁਰੂ ਨੇ (ਨਾਮ ਵਿਹਾਝਣ ਦਾ ਅਸਲ) ਟਿਕਾਣਾ, ਸ਼ਹਿਰ ਤੇ ਘਰ ਵਿਖਾ ਦਿੱਤਾ ਹੈ ਉਹ (ਦੁਨੀਆ ਦੇ ਧੰਧਿਆਂ ਵਿਚ ਭੀ) ਅਡੋਲ ਰਹਿ ਕੇ 'ਨਾਮ' ਵਿਹਾਝਦਾ ਹੈ; ਉਸ ਮਨੁੱਖ ਦੀ ਨੀਂਦ ਭੀ ਘੱਟ ਤੇ ਖ਼ੁਰਾਕ ਭੀ ਥੋੜ੍ਹੀ ਹੁੰਦੀ ਹੈ। (ਭਾਵ, ਉਹ ਚਸਕਿਆਂ ਵਿਚ ਨਹੀਂ ਪੈਂਦਾ)।੮।

ਦਰਸਨੁ ਭੇਖ ਕਰਹੁ ਜੋਗਿੰਦ੍ਰਾ ਮੁੰਦ੍ਰਾ ਝੋਲੀ ਖਿੰਥਾ ॥ ਬਾਰਹ ਅੰਤਰਿ ਏਕੁ ਸਰੇਵਹੁ ਖਟੁ ਦਰਸਨ ਇਕ ਪੰਥਾ ॥ ਇਨ ਬਿਧਿ ਮਨੁ ਸਮਝਾਈਐ ਪੁਰਖਾ ਬਾਹੁੜਿ ਚੋਟ ਨ ਖਾਈਐ ॥ ਨਾਨਕੁ ਬੋਲੈ ਗੁਰਮੁਖਿ ਬੂਝੈ ਜੋਗ ਜੁਗਤਿ ਇਵ ਪਾਈਐ ॥੯॥
Ḏarsan bẖekẖ karahu joginḏarā munḏrā jẖolī kẖinthā. Bārah anṯar ek sarevhu kẖat ḏarsan ik panthā. In biḏẖ man samjā▫ī▫ai purkẖā bāhuṛ cẖot na kẖā▫ī▫ai. Nānak bolai gurmukẖ būjẖai jog jugaṯ iv pā▫ī▫ai. ||9||

In Essence: (suggestion by Yogis) you should wear the garb of the Gorakh-panth along with ear-rings and have a begging wallet and a patched coat. Out of eight schools of Yogis, you should adopt the “aaee panth.” This is the way to teach your mind through this panth; this way, the mind doesn’t suffer ever again. (The Guru responses to the suggestion of the Yogi) Nanak says that only the true Guru follower understands the way to unite with the Almighty, and that is the real way of meeting Him (This idea is elaborated in the following verses).

ਦਰਸਨੁ = ਮਤ। ਜੋਗਿੰਦ੍ਰਾ = ਜੋਗੀ-ਰਾਜ ਦਾ। ਖਿੰਥਾ = ਗੋਦੜੀ। ਬਾਰਹ = ਜੋਗੀਆਂ ਦੇ ੧੨ ਪੰਥ = ਰਾਵਲ,ਹੇਤੁ ਪੰਥ, ਪਾਵ ਪੰਥ, ਆਈ ਪੰਥ, ਗਮ੍ਯ ਪੰਥ, ਪਾਗਲ-ਪੰਥ, ਗੋਪਾਲ-ਪੰਥ, ਕੰਥੜੀ-ਪੰਥ, ਬਨ ਪੰਥ, ਧ੍ਵਜ ਪੰਥ, ਚੋਲੀ, ਦਾਸ ਪੰਥ। ਏਕੁ = ਇਕ 'ਆਈ ਪੰਥ', ਸਾਡਾ ਆਈ ਪੰਥ। ਸਰੇਵਹੁ = ਧਾਰਨ ਕਰੋ, ਕਬੂਲੋ। ਖਟੁ ਦਰਸਨ = ਛੇ ਭੇਖ: ਜੰਗਮ, ਜੋਗੀ, ਜੈਨੀ, ਸੰਨਿਆਸੀ, ਬੈਰਾਗੀ, ਬੈਸਨੋ। ਇਕ ਪੰਥਾ = ਸਾਡਾ ਜੋਗੀ-ਪੰਥ। ਪੁਰਖਾ = ਹੇ ਪੁਰਖ ਨਾਨਕ! ਗੁਰਮੁਖਿ = ਗੁਰੂ ਦੇ ਸਨਮੁਖ। {ਨੋਟ: ਇਹ ਲਫ਼ਜ਼ ਦੱਸਦਾ ਹੈ ਕਿ ਇਥੋਂ ਸਤਿਗੁਰੂ ਜੀ ਨੇ ਉੱਤਰ ਸ਼ੁਰੂ ਕਰ ਦਿੱਤਾ ਹੈ}। ਇਵ = ਇਸ ਤਰ੍ਹਾਂ (ਜਿਵੇਂ ਅਗਾਂਹ ਦੱਸਿਆ ਹੈ)।੯।

ਨਾਨਕ ਆਖਦਾ ਹੈ (ਕਿ ਜੋਗੀ ਨੇ ਕਿਹਾ-) ਹੇ ਪੁਰਖ (ਨਾਨਕ)! ਛੇ ਭੇਖਾਂ ਵਿਚ ਇਕ ਜੋਗੀ ਪੰਥ ਹੈ, ਉਸ ਦੇ ਬਾਰਾਂ ਫ਼ਿਰਕੇ ਹਨ, ਉਹਨਾਂ ਵਿਚੋਂ ਸਾਡੇ 'ਆਈ ਪੰਥ' ਨੂੰ ਧਾਰਨ ਕਰੋ, ਜੋਗੀਆਂ ਦੇ ਇਸ ਵੱਡੇ ਭੇਖ ਦਾ ਮਤ ਸ੍ਵੀਕਾਰ ਕਰੋ, ਮੁੰਦ੍ਰਾ, ਝੋਲੀ ਤੇ ਗੋਦੜੀ ਪਹਿਨੋ। ਹੇ ਪੁਰਖਾ! ਇਸ ਤਰ੍ਹਾਂ ਮਨ ਨੂੰ ਅਕਲ ਦਿੱਤੀ ਜਾ ਸਕਦੀ ਹੈ ਤੇ ਮੁੜ (ਮਾਇਆ ਦੀ) ਚੋਟ ਨਹੀਂ ਖਾਈਦੀ। (ਉੱਤਰ:) ਨਾਨਕ ਆਖਦਾ ਹੈ-ਗੁਰੂ ਦੇ ਸਨਮੁਖ ਹੋਇਆਂ ਮਨੁੱਖ (ਮਨ ਨੂੰ ਸਮਝਾਣ ਦਾ ਢੰਗ) ਸਮਝਦਾ ਹੈ, ਜੋਗ ਦੀ ਜੁਗਤਿ ਇਸ ਤਰ੍ਹਾਂ ਲੱਭਦੀ ਹੈ (ਕਿ),।੯। ❀ ਨੋਟ: ਜੋਗੀ ਇਥੇ ਆਪਣੇ ਮਤ ਦੀ ਵਡਿਆਈ ਕਰਦਾ ਹੈ। ਪਹਿਲੀਆਂ ਤਿੰਨ ਤੁਕਾਂ ਵਿਚ ਸਤਿਗੁਰੂ ਜੀ ਜੋਗੀ ਦਾ ਖ਼ਿਆਲ ਦੱਸਦੇ ਹਨ। ਅਖ਼ੀਰਲੀ ਤੁਕ ਵਿਚ ਆਪਣਾ ਉੱਤਰ ਸ਼ੁਰੂ ਕਰਦੇ ਹਨ ਜੋ ਪਉੜੀ ਨੰ: ੧੧ ਤਕ ਜਾਂਦਾ ਹੈ।

The Guru's response continues:

ਅੰਤਰਿ ਸਬਦੁ ਨਿਰੰਤਰਿ ਮੁਦ੍ਰਾ ਹਉਮੈ ਮਮਤਾ ਦੂਰਿ ਕਰੀ ॥ ਕਾਮੁ ਕ੍ਰੋਧੁ ਅਹੰਕਾਰੁ ਨਿਵਾਰੈ ਗੁਰ ਕੈ ਸਬਦਿ ਸੁ ਸਮਝ ਪਰੀ ॥ ਖਿੰਥਾ ਝੋਲੀ ਭਰਿਪੁਰਿ ਰਹਿਆ ਨਾਨਕ ਤਾਰੈ ਏਕੁ ਹਰੀ ॥ ਸਾਚਾ ਸਾਹਿਬੁ ਸਾਚੀ ਨਾਈ ਪਰਖੈ ਗੁਰ ਕੀ ਬਾਤ ਖਰੀ ॥੧੦॥
Anṯar sabaḏ niranṯar muḏrā ha▫umai mamṯā ḏūr karī. Kām kroḏẖ ahaʼnkār nivārai gur kai sabaḏ so samajẖ parī. Kẖinthā jẖolī bẖaripur rahi▫ā Nānak ṯārai ek harī. Sācẖā sāhib sācẖī nā▫ī parkẖai gur kī bāṯ kẖarī. ||10||

In Essence: (Response continues) keeping Guru-Guidance always in the mind is like wearing ear-rings; through the Guru guidance, the conceit and the attachment are eradicated. Through the Guru Guidance, lust, anger and conceit are eradicated; thus, through the Guru - teachings, one obtains sublime understanding. Believing that He permeates in all is like wearing a patched coat and holding a begging bowl. Actually, only the One Almighty ferries us across. Through the perfect Guru’s perfect advice, one understands this word of wisdom that the Master is eternal and His praise is eternal.

Please read carefully, the Guru doesn’t believe in garbs or special clothes or symbols to show love for the Creator; according to Him, his devotion is to praise Him by knowing that He abides in all. First of all, one must get rid of lust, anger, greed and conceit to follow what the Guru says here. Most of the time, we fail to understand such statements of the Guru because our failure in eradicating our conceit, anger, greed and lust disables us to reach to that level where the Guru already reached and advises us to go.

ਅੰਤਰਿ = (ਮਨ ਦੇ) ਅੰਦਰ। ਨਿਰੰਤਰਿ = ਨਿਰ-ਅੰਤਰਿ, ਇੱਕ-ਰਸ, ਮਤਵਾਤਰ, ਸਦਾ। ਮਮ = ਮੇਰਾ। ਮਮਤਾ = ਮੇਰ-ਪਨ, ਅਪਣੱਤ, ਦੁਨੀਆਵੀ ਪਦਾਰਥਾਂ ਨੂੰ ਆਪਣਾ ਬਨਾਣ ਦਾ ਖ਼ਿਆਲ। ਨਿਵਾਰੈ = ਦੂਰ ਕਰਦਾ ਹੈ। ਸਬਦਿ = ਸ਼ਬਦ ਦੀ ਰਾਹੀਂ। ਸੁ = ਚੰਗੀ। ਭਰਿ ਪੁਰਿ = ਭਰਪੂਰ, ਨਕਾ-ਨਕ, ਸਭ ਥਾਈਂ ਮੌਜੂਦ। ਸਾਚਾ = ਸਦਾ ਕਾਇਮ ਰਹਿਣ ਵਾਲਾ। ਨਾਈ = ਵਡਿਆਈ। (ਨੋਟ: ਅਰਬੀ ਲਫ਼ਜ਼ 'स्ना' ਤੋਂ ਦੋ ਪੰਜਾਬੀ ਰੂਪ ਹਨ, 'ਅਸਨਾਈ' ਅਤੇ 'ਨਾਈ'। ਵੇਖੋ 'ਗੁਰਬਾਣੀ ਵਿਆਕਰਣ')। ਖਰੀ ਬਾਤ = ਖਰੀ ਗੱਲ ਦੀ ਰਾਹੀਂ, ਸੱਚੇ ਸ਼ਬਦ ਦੀ ਰਾਹੀਂ।੧੦।

ਮਨ ਵਿਚ ਸਤਿਗੁਰੂ ਦੇ ਸ਼ਬਦ ਨੂੰ ਇੱਕ-ਰਸ ਵਸਾਣਾ-ਇਹ (ਕੰਨਾਂ ਵਿਚ) ਮੁੰਦ੍ਰਾਂ (ਪਾਉਣੀਆਂ) ਹਨ, (ਜੋ ਮਨੁੱਖ ਗੁਰ-ਸ਼ਬਦ ਨੂੰ ਵਸਾਂਦਾ ਹੈ ਉਹ) ਆਪਣੀ ਹਉਮੈ ਅਤੇ ਮਮਤਾ ਨੂੰ ਦੂਰ ਕਰ ਲੈਂਦਾ ਹੈ; ਕਾਮ, ਕ੍ਰੋਧ ਅਤੇ ਅਹੰਕਾਰ ਨੂੰ ਮਿਟਾ ਲੈਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਸ ਨੂੰ ਸੋਹਣੀ ਸੂਝ ਪੈ ਜਾਂਦੀ ਹੈ। ਹੇ ਨਾਨਕ! ਪ੍ਰਭੂ ਨੂੰ ਸਭ ਥਾਈਂ ਵਿਆਪਕ ਸਮਝਣਾ ਉਸ ਮਨੁੱਖ ਦੀ ਗੋਦੜੀ ਤੇ ਝੋਲੀ ਹੈ। ਸਤਿਗੁਰੂ ਦੇ ਸੱਚੇ ਸ਼ਬਦ ਦੀ ਰਾਹੀਂ ਉਹ ਮਨੁੱਖ ਇਹ ਨਿਰਨਾ ਕਰ ਲੈਂਦਾ ਹੈ ਕਿ ਇਕ ਪਰਮਾਤਮਾ ਹੀ (ਮਾਇਆ ਦੀ ਚੋਟ ਤੋਂ) ਬਚਾਂਦਾ ਹੈ ਜੋ ਸਦਾ ਕਾਇਮ ਰਹਿਣ ਵਾਲਾ ਮਾਲਕ ਹੈ ਤੇ ਜਿਸ ਦੀ ਵਡਿਆਈ ਭੀ ਸਦਾ ਟਿਕੀ ਰਹਿਣ ਵਾਲੀ ਹੈ।੧੦।
The Guru goes on:

ਊਂਧਉ ਖਪਰੁ ਪੰਚ ਭੂ ਟੋਪੀ ॥ ਕਾਂਇਆ ਕੜਾਸਣੁ ਮਨੁ ਜਾਗੋਟੀ ॥ ਸਤੁ ਸੰਤੋਖੁ ਸੰਜਮੁ ਹੈ ਨਾਲਿ ॥ ਨਾਨਕ ਗੁਰਮੁਖਿ ਨਾਮੁ ਸਮਾਲਿ ॥੧੧॥
Ūʼnḏẖa▫o kẖapar pancẖ bẖū topī. Kāʼn▫i▫ā kaṛāsaṇ man jāgotī. Saṯ sanṯokẖ sanjam hai nāl. Nānak gurmukẖ nām samāl. ||11||

In Essence: (Elaboration on the idea stated above continues), who follows the Guru, his detachment to the worldly attractions should be yogi’s begging bowl; five virtuous elements (detachment, neutral behavior, equality and tolerance) should be the cap of Yogi; keeping body pure from vices should be deemed as the lion-cloth; chastity and contentment should be his companions; Nanak says that through the Guru, one should meditate on His Name.

Everything Yogis wear are rejected and replaced with the real deeds of virtues. The mind has a mercurial nature. To still it, all the above stated improvements to be brought within through the Guru advice are mandatory to calm down the mind forever; in other words, just by renouncing the world will not help the mind to be stable. In the following verses, the new questions are addressed and the answers of which will decide what path is more real to the life and why it is better to be the Guru followers than becoming Yogis and enduring the miseries of anger, conceit and other short comings.

ਊਂਧਉ = ਉਲਟਿਆ ਹੋਇਆ, ਸੰਸਾਰਕ ਖ਼ਾਹਸ਼ਾਂ ਵਲੋਂ ਮੁੜਿਆ ਹੋਇਆ। ਖਪਰੁ = ਜੋਗੀ ਜਾਂ ਮੰਗਤੇ ਦਾ ਉਹ ਪਿਆਲਾ ਜਿਸ ਵਿਚ ਭਿੱਖਿਆ ਪੁਆਂਦਾ ਹੈ। ਭੂ = ਤੱਤ। ਪੰਚਭੂ = ਪੰਜਾਂ ਤੱਤਾਂ ਦੇ ਉਪਕਾਰੀ ਗੁਣ = (ਅਕਾਸ਼ ਦੀ ਨਿਰਲੇਪਤਾ; ਅਗਨੀ ਦਾ ਸੁਭਾਉ ਮੈਲ ਸਾੜਨਾ; ਵਾਯੂ ਦੀ ਸਮ-ਦਰਸਤਾ; ਜਲ ਦੀ ਸੀਤਲਤਾ; ਧਰਤੀ ਦੀ ਧੀਰਜ)। ਕੜਾਸਣੁ = ਕਟ ਦਾ ਆਸਣ। ਕਟ = ਫੂਹੜੀ (a straw mat)। ਜਾਗੋਟੀ = ਲੰਗੋਟੀ। ਗੁਰਮੁਖਿ = ਗੁਰੂ ਦੀ ਰਾਹੀਂ। ਸਮਾਲਿ = ਸਮਾਲੇ, ਸਮ੍ਹਾਲਦਾ ਹੈ।੧੧।

ਹੇ ਨਾਨਕ! (ਜੋ ਮਨੁੱਖ) ਗੁਰੂ ਦੀ ਰਾਹੀਂ (ਪ੍ਰਭੂ ਦਾ) ਨਾਮ ਯਾਦ ਕਰਦਾ ਹੈ, ਸੰਸਾਰਕ ਖ਼ਾਹਸ਼ਾਂ ਵਲੋਂ ਮੁੜੀ ਹੋਈ ਸੁਰਤਿ ਉਸ ਦਾ ਖੱਪਰ ਹੈ, ਪੰਜ ਤੱਤਾਂ ਦੇ ਦੈਵੀ ਗੁਣ ਉਸ ਦੀ ਟੋਪੀ ਹੈ, ਸਰੀਰ (ਨੂੰ ਵਿਕਾਰਾਂ ਤੋਂ ਨਿਰਮਲ ਰੱਖਣਾ) ਉਸ ਦਾ ਦੱਭ ਦਾ ਆਸਣ ਹੈ, (ਵੱਸ ਵਿਚ ਆਇਆ ਹੋਇਆ) ਮਨ ਉਸ ਦੀ ਲੰਗੋਟੀ ਹੈ, ਸਤ ਸੰਤੋਖ ਤੇ ਸੰਜਮ ਉਸ ਦੇ ਨਾਲ (ਤਿੰਨ ਚੇਲੇ) ਹਨ।੧੧। ❀ ਨੋਟ: ਪਉੜੀ ਨੰ: ੯ ਦੀ ਚੌਥੀ ਤੁਕ ਤੋਂ ਸ਼ੁਰੂ ਹੋਇਆ ਉੱਤਰ ਇਥੇ ਆ ਕੇ ਮੁੱਕਦਾ ਹੈ।

All the following questions are very philosophical and the Guru’s answers revolve around how to realize Him through the Guru:

ਕਵਨੁ ਸੁ ਗੁਪਤਾ ਕਵਨੁ ਸੁ ਮੁਕਤਾ ॥ ਕਵਨੁ ਸੁ ਅੰਤਰਿ ਬਾਹਰਿ ਜੁਗਤਾ ॥ ਕਵਨੁ ਸੁ ਆਵੈ ਕਵਨੁ ਸੁ ਜਾਇ ॥ ਕਵਨੁ ਸੁ ਤ੍ਰਿਭਵਣਿ ਰਹਿਆ ਸਮਾਇ ॥੧੨॥
Kavan so gupṯā kavan so mukṯā. Kavan so anṯar bāhar jugṯā. Kavan so āvai kavan so jā▫e. Kavan so ṯaribẖavaṇ rahi▫ā samā▫e. ||12||

In Essence (questions by the yogi) who is invisible? Who is liberated? Who is the one who internally and outwardly involved (with the Creator)? Who is the one who comes and goes? Who is the one who pervades in the three worlds (all over)?

In ancient India, the search for “Atam” as they define in Upnishdas began very early times; in different way, this “Atam” is deemed as a powerful light pervading all over and the word “Om” reflects that super entity. Debate in other scriptures about understanding it continued as the worshiping the source of all was slowly replaced with other entities as the time elapsed. Above questions, put by the Yogis, are coming from those already set up concepts about the Creator. In Gurbani, it is stated that to contemplate the Name of all pervading Creator was referred in Vedas (On 919 SGGS) but unfortunately, people were taken away from Him by giving stress on individual gods or Devtas and Devies. Whoever worships One All pervading power, the Guru accepts such a person as a true Gurmukh. In the following verses, it is made clear what the Guru believes in and in what he doesn’t:

ਗੁਪਤਾ = ਲੁਕਿਆ ਹੋਇਆ। ਅੰਤਰਿ = ਅੰਦਰੋਂ। ਬਾਹਰਿ = ਬਾਹਰੋਂ। ਅੰਤਰਿ ਬਾਹਰਿ = (ਭਾਵ,) ਮਨ ਦੀ ਰਾਹੀਂ ਅਤੇ ਸਰੀਰ ਦੀ ਰਾਹੀਂ। ਜੁਗਤਾ = ਜੁੜਿਆ ਹੋਇਆ, ਮਿਲਿਆ ਹੋਇਆ। ਆਵੈ ਜਾਇ = ਜੰਮਦਾ ਮਰਦਾ। ਤ੍ਰਿਭਵਣ = ਤਿੰਨਾਂ ਭਵਨਾਂ ਦੇ ਮਾਲਕ ਵਿਚ, ਤਿੰਨ-ਭਵਨਾਂ-ਵਿਚ-ਵਿਆਪਕ ਪ੍ਰਭੂ ਵਿਚ {ਤਿੰਨ ਭਵਨ = ਆਕਾਸ਼, ਮਾਤ ਲੋਕ ਤੇ ਪਾਤਾਲ ਸੰ: ਤ੍ਰਿਭਵਨ}।੧੨।

(ਪ੍ਰਸ਼ਨ:) ਲੁਕਿਆ ਹੋਇਆ ਕੌਣ ਹੈ? ਉਹ ਕੌਣ ਹੈ ਜੋ ਮੁਕਤ ਹੈ? ਉਹ ਕੌਣ ਹੈ ਜੋ ਅੰਦਰੋਂ ਬਾਹਰੋਂ (ਭਾਵ, ਜਿਸ ਦਾ ਮਨ ਭੀ ਤੇ ਸਰੀਰਕ ਇੰਦ੍ਰੇ ਭੀ ਮਿਲੇ ਹੋਏ ਹਨ) ਮਿਲਿਆ ਹੋਇਆ ਹੈ? (ਸਦਾ) ਜੰਮਦਾ ਮਰਦਾ ਕੌਣ ਹੈ? ਤ੍ਰਿਲੋਕੀ ਦੇ ਨਾਥ ਵਿਚ ਲੀਨ ਕੌਣ ਹੈ?।੧੨।

ਘਟਿ ਘਟਿ ਗੁਪਤਾ ਗੁਰਮੁਖਿ ਮੁਕਤਾ ॥ ਅੰਤਰਿ ਬਾਹਰਿ ਸਬਦਿ ਸੁ ਜੁਗਤਾ ॥ ਮਨਮੁਖਿ ਬਿਨਸੈ ਆਵੈ ਜਾਇ ॥ ਨਾਨਕ ਗੁਰਮੁਖਿ ਸਾਚਿ ਸਮਾਇ ॥੧੩॥
Gẖat gẖat gupṯā gurmukẖ mukṯā. Anṯar bāhar sabaḏ so jugṯā. Manmukẖ binsai āvai jā▫e. Nānak gurmukẖ sācẖ samā▫e. ||13||

In Essence :( the Guru'sanswers) The One who permeates in all is invisible; the true Guru-folllower is the liberated one. Stable within and out is the one who contemplates Guru-word (and knows this fact). The mind-slave parishes and comes and goes. Nanak says that the true Guru follower remains imbued with the Eternal Almighty.

The concept of the Creator is made clear and literally Ikkonkaar is defined in the above verses. His presence in His creation is known by those who know Him through the Guru. If He is within, He should also be in others; when He is realized within, He is envisioned in all as well. The person who follows the Guru, understands Him, goes above the Maya set up in duality, gets free from it and becomes liberated one. The others, unfortunately, follow what their minds say by ignoring the Guru if they happen to hear the Guru. To know why through the Guru, one gets liberated, the following questions will lead to its answer:

ਘਟਿ ਘਟਿ = ਹਰੇਕ ਘਟ ਵਿਚ (ਵਰਤਣ ਵਾਲਾ ਪ੍ਰਭੂ)। ਗੁਰਮੁਖਿ = ਜੋ ਮਨੁੱਖ ਗੁਰੂ ਦੇ ਸਨਮੁਖ ਹੈ, ਜੋ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ। ਸਬਦਿ = ਸ਼ਬਦ ਵਿਚ (ਜੁੜਿਆ ਹੋਇਆ)। ਬਿਨਸੈ = ਨਾਸ ਹੁੰਦਾ ਹੈ। ਸਾਚਿ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ।੧੩।

(ਉੱਤਰ:) ਜੋ (ਪ੍ਰਭੂ) ਹਰੇਕ ਸਰੀਰ ਵਿਚ ਮੌਜੂਦ ਹੈ ਉਹ ਗੁਪਤ ਹੈ; ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ (ਮਾਇਆ ਦੇ ਬੰਧਨਾਂ ਤੋਂ) ਮੁਕਤ ਹੈ। ਜੋ ਮਨੁੱਖ ਗੁਰ-ਸ਼ਬਦ ਵਿਚ ਜੁੜਿਆ ਹੈ ਉਹ ਮਨ ਤੇ ਤਨ ਕਰ ਕੇ (ਪ੍ਰਭੂ ਵਿਚ) ਜੁੜਿਆ ਹੋਇਆ ਹੈ। ਮਨ ਦੇ ਪਿਛੇ ਤੁਰਨ ਵਾਲਾ ਮਨੁੱਖ ਜੰਮਦਾ ਮਰਦਾ ਰਹਿੰਦਾ ਹੈ। ਹੇ ਨਾਨਕ! ਗੁਰਮੁਖ ਮਨੁੱਖ ਸੱਚੇ ਪ੍ਰਭੂ ਵਿਚ ਲੀਨ ਰਹਿੰਦਾ ਹੈ।੧੩। ❀ ਨੋਟ: ਪਉੜੀ ਨੰ: ੧੧ ਤਕ ਚਰਪਟ ਤੇ ਲੋਹਾਰੀਪਾ ਜੋਗੀ ਦੇ ਪ੍ਰਸ਼ਨ ਮੁੱਕ ਚੁਕੇ ਹਨ। ਹੁਣ ਅੱਗੋਂ ਖੁੱਲ੍ਹੇ ਪ੍ਰਸ਼ਨ ਉੱਤਰ ਹਨ।

Now more questions are addressed:

ਕਿਉ ਕਰਿ ਬਾਧਾ ਸਰਪਨਿ ਖਾਧਾ ॥ ਕਿਉ ਕਰਿ ਖੋਇਆ ਕਿਉ ਕਰਿ ਲਾਧਾ ॥ ਕਿਉ ਕਰਿ ਨਿਰਮਲੁ ਕਿਉ ਕਰਿ ਅੰਧਿਆਰਾ ॥ ਇਹੁ ਤਤੁ ਬੀਚਾਰੈ ਸੁ ਗੁਰੂ ਹਮਾਰਾ ॥੧੪॥
Ki▫o kar bāḏẖā sarpan kẖāḏẖā. Ki▫o kar kẖo▫i▫ā ki▫o kar lāḏẖā. Ki▫o kar nirmal ki▫o kar anḏẖi▫ārā. Ih ṯaṯ bīcẖārai so gurū hamārā. ||14||

In Essence: (questions) why one is bound and consumed by the serpent (Maya)? How does one lose and how does one gain? How is one pure and how is one in darkness? Who explains me this fact by pondering over it is my Guru.

The People live in this Maya influenced beautiful world, they build their houses and set up their claims, and they enjoy to have all that; nonetheless,they suffer as well. What is wrong with involving in such a world? Why the Maya is called a poisonous snake? How the spiritual purity comes when the filth of Maya attachment is attached to the mortals? The answers of the Guru will elaborate why, out of worldly way and spiritual way, the later is more useful for the soul.

ਸਰਪਨਿ = ਸਪਣੀ, ਮਾਇਆ। ਕਿਉਕਰਿ = ਕਿਵੇਂ? ਸੁ ਗੁਰੂ ਹਮਾਰਾ = ਉਹ ਸਾਡਾ ਗੁਰੂ ਹੈ, ਅਸੀਂ ਉਸ ਨੂੰ ਆਪਣਾ ਗੁਰੂ ਮੰਨਾਂਗੇ, ਅਸੀਂ ਉਸ ਅੱਗੇ ਸਿਰ ਨਿਵਾਵਾਂਗੇ।੧੪।

(ਪ੍ਰਸ਼ਨ:) (ਇਹ ਜੀਵ) ਕਿਵੇਂ (ਐਸਾ) ਬੱਝਾ ਪਿਆ ਹੈ ਕਿ ਸਪਣੀ (ਮਾਇਆ ਇਸ ਨੂੰ) ਖਾਈ ਜਾ ਰਹੀ ਹੈ (ਤੇ ਇਹ ਅੱਗੋਂ ਆਪਣੇ ਬਚਾ ਲਈ ਭੱਜ ਭੀ ਨਹੀਂ ਸਕਦਾ)? (ਇਸ ਜੀਵ ਨੇ) ਕਿਵੇਂ (ਆਪਣੇ ਜੀਵਨ ਦਾ ਲਾਭ) ਗੰਵਾ ਲਿਆ ਹੈ? ਕਿਵੇਂ (ਮੁੜ ਉਹ ਲਾਹਾ) ਲੱਭ ਸਕੇ? (ਇਹ ਜੀਵ) ਕਿਵੇਂ ਪਵਿਤ੍ਰ ਹੋ ਸਕੇ? ਕਿਵੇਂ (ਇਸ ਦੇ ਅੱਗੇ) ਹਨੇਰਾ (ਟਿਕਿਆ ਹੋਇਆ) ਹੈ? ਜੋ ਇਸ ਅਸਲੀਅਤ ਨੂੰ (ਠੀਕ ਤਰ੍ਹਾਂ) ਵਿਚਾਰੇ, ਸਾਡੀ ਉਸ ਨੂੰ ਨਮਸਕਾਰ ਹੈ।੧੪।

In the Guru's answers, we can clearly see the over indulgence in Maya and a way out of it:

ਦੁਰਮਤਿ ਬਾਧਾ ਸਰਪਨਿ ਖਾਧਾ ॥ ਮਨਮੁਖਿ ਖੋਇਆ ਗੁਰਮੁਖਿ ਲਾਧਾ ॥ ਸਤਿਗੁਰੁ ਮਿਲੈ ਅੰਧੇਰਾ ਜਾਇ ॥ ਨਾਨਕ ਹਉਮੈ ਮੇਟਿ ਸਮਾਇ ॥੧੫॥
Ḏurmaṯ bāḏẖā sarpan kẖāḏẖā. Manmukẖ kẖo▫i▫ā gurmukẖ lāḏẖā. Saṯgur milai anḏẖerā jā▫e. Nānak ha▫umai met samā▫e. ||15||

In Essence: (Answers). The ignorance (evil mindedness dominates only if there is no divine knowledge) binds one with the Maya; thus, one is consumed by the Maya-serpent. The mind-slave loses (wastes his life instead of making it useful to obtain the Creator) and the true Guru follower gains (succeeds in the purpose of life by obtaining Him within). By meeting a true Guru, the darkness vanishes; Nanak says that by eradicating one’s conceit, one gets imbued with Akalpurakh.

The mind that is influenced by its conceit develops bad intentions; truthfulness doesn’t serves its set up goals; therefore, it starts breaking away with the truthfulness and virtues; it gets indulged in the Maya attractions and mortgages its decency if ever it has developed under some positive influences. In this situation, the mind becomes the guru of the mortal and it sees nothing wrong in wrong deeds. Guru Nanak Dev Ji calls the life lived at the command of one’s own mind a sheer wastage. The Guru guided path leads to liberating the soul from its bonds. When a true Guru is met, one gets aware of Maya attractions that trigger bad intentions. When one gets rid of one’s conceit, the mind follows the Guru truly; it becomes eager to become what the Guru wants him or her to be. As the mind settles quietly with the Guru guided way of life, then nothing can bother it.

ਮੇਟਿ = ਮਿਟਾ ਕੇ। (ਸੁੰਨ = ਸੰ: ਸ਼ੂਨਯ) ਅਫੁਰ ਪਰਮਾਤਮਾ, ਨਿਰਗੁਣ-ਸਰੂਪ ਪ੍ਰਭੂ।੧੫।

(ਉੱਤਰ:) (ਇਹ ਜੀਵ) ਭੈੜੀ ਮਤਿ ਵਿਚ (ਇਉਂ) ਬੱਝਾ ਪਿਆ ਹੈ ਕਿ ਸਪਣੀ (ਮਾਇਆ ਇਸ ਨੂੰ) ਖਾਈ ਜਾ ਰਹੀ ਹੈ (ਤੇ ਇਹਨਾਂ ਚਸਕਿਆਂ ਵਿਚੋਂ ਇਸ ਦਾ ਨਿਕਲਣ ਨੂੰ ਜੀ ਨਹੀਂ ਕਰਦਾ); ਮਨ ਦੇ ਪਿੱਛੇ ਲੱਗਣ ਵਾਲੇ ਨੇ (ਜੀਵਨ ਦਾ ਲਾਹਾ) ਗਵਾ ਲਿਆ ਹੈ, ਤੇ, ਗੁਰੂ ਦੇ ਹੁਕਮ ਵਿਚ ਤੁਰਨ ਵਾਲੇ ਨੇ ਖੱਟ ਲਿਆ ਹੈ। (ਮਾਇਆ ਦੇ ਚਸਕਿਆਂ ਦਾ) ਹਨੇਰਾ ਤਾਂ ਹੀ ਦੂਰ ਹੁੰਦਾ ਹੈ ਜੇ ਸਤਿਗੁਰੂ ਮਿਲ ਪਏ (ਭਾਵ, ਜੇ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰਨ ਲੱਗ ਪਏ)। ਹੇ ਨਾਨਕ! (ਮਨੁੱਖ) ਹਉਮੈ ਮਿਟਾ ਕੇ ਹੀ ਪ੍ਰਭੂ ਵਿਚ ਲੀਨ ਹੋ ਸਕਦਾ ਹੈ।੧੫।

In the following verses, the Guru guides the followers to seek Him within and have Him in the mind always; His presence in the mind supports the mortals from falling for anything that detours them away from right path. One should feel the presence of the eternal Prabh within by contemplating Him always. Further the Guru also says that to be with Him, we need to adopt the virtues like becoming immaculate like Him while living in this Maya influenced world.

ਸੁੰਨ ਨਿਰੰਤਰਿ ਦੀਜੈ ਬੰਧੁ ॥ ਉਡੈ ਨ ਹੰਸਾ ਪੜੈ ਨ ਕੰਧੁ ॥ ਸਹਜ ਗੁਫਾ ਘਰੁ ਜਾਣੈ ਸਾਚਾ ॥ ਨਾਨਕ ਸਾਚੇ ਭਾਵੈ ਸਾਚਾ ॥੧੬॥
Sunn niranṯar ḏījai banḏẖ. Udai na hansā paṛai na kanḏẖ. Sahj gufā gẖar jāṇai sācẖā. Nānak sācẖe bẖāvai sācẖā. ||16||

In Essence: (The Guru advises to) Still (control) the mind by focusing it on the Almighty; that (act )works like a big support; then, the mind doesn’t run to all directions in frustration and doesn’t suffer because that support remains intact. He then achieves equipoise by knowing the presence of the Eternal Prabh (within). Nanak says that who becomes like Him (obtains the virtue of Akalpurakh like to be immaculate), pleases the Eternal Almighty.

When there is no duality in the mind and no attachment to anything to bother the mind, then it remains imbued with His memory; thus, one becomes immaculate like the Creator. All this comes as one follows the Guru directions heartily. As one becomes like Him, one becomes pleasing to the Creator.

The next questions are about Guru Nanak Dev’s past and present situations; the Guru makes clear in his answers that he has left household not to renounce the world but to meet those who are truly turned toward the Creator through a Guru. He further states that to envision the Creator, he lives like a householder. It is a very important point to remember; Gurbani stresses on household life and advises the followers that to realize the Creator, one should remain above Maya influences while living right in it.

ਨਿਰੰਤਰਿ = ਇੱਕ-ਰਸ, ਲਗਾਤਾਰ। ਬੰਧੁ = ਬੰਨ੍ਹ, ਰੋਕ, ਬੰਨਾ। ਉਡੈ ਨ = ਭਟਕਦਾ ਨਹੀਂ। ਹੰਸਾ = ਜੀਵ, ਮਨ। ਕੰਧੁ = ਸਰੀਰ। ਨ ਪੜੈ = ਨਹੀਂ ਢਹਿੰਦਾ, ਛਿੱਜਦਾ ਨਹੀਂ। ਸਹਜ = ਮਨ ਦੀ ਉਹ ਹਾਲਤ ਜਦੋਂ ਇਹ ਅਡੋਲ ਹੈ, ਅਡੋਲਤਾ।੧੬।

(ਜੇ ਮਾਇਆ ਦੇ ਹੱਲਿਆਂ ਦੇ ਰਾਹ ਵਿਚ) ਇਕ-ਰਸ ਅਫੁਰ ਪਰਮਾਤਮਾ (ਦੀ ਯਾਦ) ਦਾ ਇਕ ਅਤੁੱਟ ਬੰਨਾ ਬਣਾ ਦੇਈਏ, (ਤਾਂ ਫਿਰ ਮਾਇਆ ਦੀ ਖ਼ਾਤਰ) ਮਨ ਭਟਕਦਾ ਨਹੀਂ, ਤੇ ਸਰੀਰ ਭੀ ਛਿੱਜਦਾ ਨਹੀਂ (ਭਾਵ, ਸਰੀਰ ਦੀ ਸੱਤਿਆ ਨਾਸ ਨਹੀਂ ਹੁੰਦੀ)। ਹੇ ਨਾਨਕ! ਜੋ ਮਨੁੱਖ ਸਹਜ-ਅਵਸਥਾ ਦੀ ਗੁਫ਼ਾ ਨੂੰ ਆਪਣਾ ਸਦਾ ਟਿਕੇ ਰਹਿਣ ਦਾ ਘਰ ਸਮਝ ਲਏ (ਭਾਵ, ਜਿਸ ਮਨੁੱਖ ਦਾ ਮਨ ਸਦਾ ਅਡੋਲ ਰਹੇ), ਉਹ ਪਰਮਾਤਮਾ ਦਾ ਰੂਪ ਹੋ ਕੇ ਉਸ ਪ੍ਰਭੂ ਨੂੰ ਪਿਆਰਾ ਲੱਗਣ ਲਗ ਪੈਂਦਾ ਹੈ।੧੬।

ਕਿਸੁ ਕਾਰਣਿ ਗ੍ਰਿਹੁ ਤਜਿਓ ਉਦਾਸੀ ॥ ਕਿਸੁ ਕਾਰਣਿ ਇਹੁ ਭੇਖੁ ਨਿਵਾਸੀ ॥ ਕਿਸੁ ਵਖਰ ਕੇ ਤੁਮ ਵਣਜਾਰੇ ॥ ਕਿਉ ਕਰਿ ਸਾਥੁ ਲੰਘਾਵਹੁ ਪਾਰੇ ॥੧੭॥
Kis kāraṇ garihu ṯaji▫o uḏāsī. Kis kāraṇ ih bẖekẖ nivāsī. Kis vakẖar ke ṯum vaṇjāre. Ki▫o kar sāth langẖāvahu pāre. ||17||

In Essence: (questions of the yogis). For what purpose did you forsake your home to become hermit (or sannyasi)? For what reasons have you adopted this dress (family-man- dress)? What is your profession? How will you help your companions to ferry across the dreadful ocean (of Maya)?

The reference in above questions is about the Guru’s a past visit to Yogis and other seekers in a garb of a Faqeer. The clarity given by the Guru suggests that the Yogis took him wrong.

ਕਿਸੁ ਕਾਰਣੁ = ਕਾਹਦੇ ਲਈ? ਤਜਿਓ = ਤਿਆਗਿਆ ਸੀ। ਉਦਾਸੀ = ਵਿਰਕਤ ਹੋ ਕੇ। ਨਿਵਾਸੀ = ਧਾਰਨ ਵਾਲੇ (ਹੋਏ ਸੀ)। ਵਣਜਾਰੇ = ਵਪਾਰੀ। ਸਾਥੁ = (ਸੰ: ਸਾਰਥੁ) ਕਾਫ਼ਲਾ। {ਨੋਟ: ਲਫ਼ਜ਼ "ਸਾਥੁ" ਅਤੇ "ਸਾਥਿ" ਦਾ ਫ਼ਰਕ ਚੇਤੇ ਰੱਖਣ-ਯੋਗ ਹੈ। 'ਸਾਥੁ' ਨਾਂਵ ਹੈ, ਅਤੇ 'ਸਾਥਿ' ਸੰਬੰਧਕ ਹੈ। ਵੇਖੋ 'ਗੁਰਬਾਣੀ ਵਿਆਕਰਣ'}।੧੭।

(ਪ੍ਰਸ਼ਨ:) (ਜੇ 'ਹਾਟੀ ਬਾਟੀ' ਨੂੰ ਤਿਆਗਣਾ ਨਹੀਂ, ਤਾਂ) ਤੁਸਾਂ ਕਿਉਂ ਘਰ ਛੱਡਿਆ ਸੀ ਤੇ 'ਉਦਾਸੀ' ਬਣੇ ਸੀ? ਕਿਉਂ ਇਹ (ਉਦਾਸੀ-) ਭੇਖ ਧਾਰਿਆ ਸੀ? ਤੁਸੀ ਕਿਸ ਸੌਦੇ ਦੇ ਵਪਾਰੀ ਹੋ? (ਆਪਣੇ ਸ਼ਰਧਾਲੂਆਂ ਦੀ) ਜਮਾਤ ਨੂੰ (ਇਸ 'ਦੁਤਰ ਸਾਗਰ' ਕਿਵੇਂ ਪਾਰ ਲੰਘਾਵੋਗੇ? (ਭਾਵ, ਆਪਣੇ ਸਿੱਖਾਂ ਨੂੰ ਇਸ ਸੰਸਾਰ ਤੋਂ ਪਾਰ ਲੰਘਣ ਲਈ ਤੁਸਾਂ ਕੇਹੜਾ ਰਾਹ ਦੱਸਿਆ ਹੈ)?।੧੭। ❀ ਨੋਟ: ਸਿੱਧਾਂ ਨਾਲ ਇਹ ਗੋਸ਼ਟਿ ਬਟਾਲੇ (ਜ਼ਿਲਾ ਗੁਰਦਾਸਪੁਰ) ਦੇ ਲਾਗੇ 'ਅੱਚਲ' ਤੇ ਹੋਈ ਸੀ। ਸਤਿਗੁਰੂ ਜੀ 'ਸ਼ਿਵਰਾਤਿ' ਦਾ ਮੇਲਾ ਸੁਣ ਕੇ ਕਰਤਾਰਪੁਰੋਂ ਆਏ ਸਨ ਤੇ ਇਸ ਵੇਲੇ ਗ੍ਰਿਹਸਤੀ ਲਿਬਾਸ ਵਿਚ ਸਨ, ਤਾਹੀਏਂ ਭੰਗਰਨਾਥ ਨੇ ਪੁੱਛਿਆ ਸੀ-"ਭੇਖ ਉਤਾਰਿ ਉਦਾਸਿ ਦਾ, ਵਤਿ ਕਿਉ ਸੰਸਾਰੀ ਰੀਤਿ ਚਲਾਈ ॥" ਦੂਜੀ 'ਉਦਾਸੀ' ਵਿਚ ਇਹਨਾਂ ਸਿੱਧਾਂ ਨੂੰ ਸੁਮੇਰ ਪਰਬਤ ਤੇ ਮਿਲੇ ਸਨ, ਤਦੋਂ ਉਦਾਸੀ ਬਾਣੇ ਵਿਚ ਸਨ। ਇਥੇ ਪਉੜੀ ਨੰ: ੧੭ ਦੇ ਪ੍ਰਸ਼ਨ ਵਿਚ ਉਸ ਵੇਲੇ ਦੇ ਉਦਾਸੀ ਬਾਣੇ ਵਲ ਇਸ਼ਾਰਾ ਹੈ।

Here the Guru says: to see if there are indeed some real devotees of Akalpurakh in a Udaasi's robes or not, he adopted Udaasi’s clothes; however, he doesn’t seek Him by wearing the dress of a renouncer but in a different way: by living among His created people as a family man and making an earning for living.

ਗੁਰਮੁਖਿ ਖੋਜਤ ਭਏ ਉਦਾਸੀ ॥ ਦਰਸਨ ਕੈ ਤਾਈ ਭੇਖ ਨਿਵਾਸੀ ॥ ਸਾਚ ਵਖਰ ਕੇ ਹਮ ਵਣਜਾਰੇ ॥ ਨਾਨਕ ਗੁਰਮੁਖਿ ਉਤਰਸਿ ਪਾਰੇ ॥੧੮॥
Gurmukẖ kẖojaṯ bẖa▫e uḏāsī. Ḏarsan kai ṯā▫ī bẖekẖ nivāsī. Sācẖ vakẖar ke ham vaṇjāre. Nānak gurmukẖ uṯras pāre. ||18||

In Essence: (Answers) In search of the Gurmukhas I became an Udaassi (who wanders alone after renouncing the world). To see Him, I have adopted this family man’s dress. My profession is dealing in the Name of Eternal Akalpurakh. Nanak says that those who are the true Guru - followers, will swim across (the ocean of Maya).

Unlike other religions, Sikhi is a more way of life than a religion and it is totally devoted to the Guru (who is a true broker between the seekers and the Creator; Gurubani also says that in the Guru, the Creator has specially installed Himself to communicate with the seekers: on 411, 996 Mehla 4,1024 Mehla 1 SGGS; the Guru believes that the whole world is a big family of Akalpurakh (137 SGGS, Mehla 5); therefore, one should live by rising above animosity, hatred, anger and conceit; a Sikh should pay more attentions to his or her own short comings than criticizing others; the aim of the Sikh is to get united with the Creator by praising Him by gathering virtues as per the advice of the Guru.

ਭਏ = ਬਣੇ ਸਾਂ। ਕੈ ਤਾਈ = ਦੀ ਖ਼ਾਤਰ। ਦਰਸਨ = ਗੁਰਮੁਖਾਂ ਦਾ ਦਰਸ਼ਨ।੧੮।

(ਉੱਤਰ:) ਅਸੀਂ ਗੁਰਮੁਖਾਂ ਨੂੰ ਲੱਭਣ ਵਾਸਤੇ ਉਦਾਸੀ ਬਣੇ ਸਾਂ, ਅਸਾਂ ਗੁਰਮੁਖਾਂ ਦੇ ਦਰਸ਼ਨਾਂ ਲਈ (ਉਦਾਸੀ-) ਭੇਖ ਧਾਰਿਆ ਸੀ। ਅਸੀਂ ਸੱਚੇ ਪ੍ਰਭੂ ਦੇ ਨਾਮ-ਸੌਦੇ ਦੇ ਵਪਾਰੀ ਹਾਂ। ਹੇ ਨਾਨਕ! ਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ ਉਹ ('ਦੁਤਰ ਸਾਗਰ' ਤੋਂ) ਪਾਰ ਲੰਘਦਾ ਹੈ।੧੮।


The following questions are related to the way out of bringing the change in the life to realize Him; the Guru’s answers state again the importance of the true Guru and a way to settle the mind in His memory by over coming the three influences of Maya. Also in following questions, the purpose of human life is expressed as per the thoughts of the seekers. It is very difficult to fix the mind on the invisible as the visible attractions keep luring it in different colors. The Guru says that he interests in those who are fixed on Prabh and are not affective by the Maya negativity.

ਕਿਤੁ ਬਿਧਿ ਪੁਰਖਾ ਜਨਮੁ ਵਟਾਇਆ ॥ ਕਾਹੇ ਕਉ ਤੁਝੁ ਇਹੁ ਮਨੁ ਲਾਇਆ ॥ ਕਿਤੁ ਬਿਧਿ ਆਸਾ ਮਨਸਾ ਖਾਈ ॥ ਕਿਤੁ ਬਿਧਿ ਜੋਤਿ ਨਿਰੰਤਰਿ ਪਾਈ ॥ ਬਿਨੁ ਦੰਤਾ ਕਿਉ ਖਾਈਐ ਸਾਰੁ ॥ ਨਾਨਕ ਸਾਚਾ ਕਰਹੁ ਬੀਚਾਰੁ ॥੧੯॥
Kiṯ biḏẖ purkẖā janam vatā▫i▫ā. Kāhe ka▫o ṯujẖ ih man lā▫i▫ā. Kiṯ biḏẖ āsā mansā kẖā▫ī. Kiṯ biḏẖ joṯ niranṯar pā▫ī. Bin ḏanṯā ki▫o kẖā▫ī▫ai sār. Nānak sācẖā karahu bīcẖār. ||19||

In Essence: (Yogis’ questions) How have you changed your life gentleman? With whom have you involved your mind? In what way have you reined your mind from hoping and desiring? How have you found all pervading light within? How can the iron be eaten without any teeth (How the Maya’s influences which are hard to control, you have negated)? Nanak! Give us your right opinion?

ਕਿਤੁ ਬਿਧਿ = ਕਿਸ ਤਰੀਕੇ ਨਾਲ? ਜਨਮੁ ਵਟਾਇਆ = ਜ਼ਿੰਦਗੀ ਪਲਟ ਲਈ ਹੈ। ਕਾਹੇ ਕਉ = ਕਿਸ ਨਾਲ? ਮਨਸਾ = ਮਨ ਦਾ ਫੁਰਨਾ। ਖਾਈ = ਖਾ ਲਈ ਹੈ। ਨਿਰੰਤਰਿ = ਇੱਕ-ਰਸ। ਜੋਤਿ = ਰੱਬੀ ਪ੍ਰਕਾਸ਼। ਦੰਤ = ਦੰਦ। ਸਾਰੁ = ਲੋਹਾ।੧੯।

(ਪ੍ਰਸ਼ਨ:) ਹੇ ਪੁਰਖਾ! ਤੂੰ ਆਪਣੀ ਜ਼ਿੰਦਗੀ ਕਿਸ ਤਰੀਕੇ ਨਾਲ ਪਲਟ ਲਈ ਹੈ? ਤੂੰ ਆਪਣਾ ਇਹ ਮਨ ਕਿਸ ਵਿਚ ਜੋੜਿਆ ਹੈ? ਮਨ ਦੀਆਂ ਆਸਾਂ ਤੇ ਮਨ ਦੇ ਫੁਰਨੇ ਤੂੰ ਕਿਵੇਂ ਮੁਕਾ ਲਏ ਹਨ? ਰੱਬੀ ਪ੍ਰਕਾਸ਼ ਤੈਨੂੰ ਇੱਕ-ਰਸ ਕਿਵੇਂ ਮਿਲ ਪਿਆ ਹੈ? (ਮਾਇਆ ਦੇ ਇਸ ਪ੍ਰਭਾਵ ਤੋਂ ਬਚਣਾ ਇਉਂ ਹੀ ਔਖਾ ਹੈ ਜਿਵੇਂ ਬਿਨਾ ਦੰਦਾਂ ਦੇ ਲੋਹਾ ਚੱਬਣਾ) ਦੰਦਾਂ ਤੋਂ ਬਿਨਾ ਲੋਹਾ ਕਿਵੇਂ ਚੱਬਿਆ ਜਾਏ? ਹੇ ਨਾਨਕ! ਕੋਈ ਸਹੀ ਵੀਚਾਰ ਦੱਸੋ (ਭਾਵ, ਕੋਈ ਐਸਾ ਵੀਚਾਰ ਦੱਸੋ ਜੋ ਅਸਾਡੇ ਮਨ ਲੱਗੇ ਜਾਏ)।੧੯।

The frustrated minds wander hopelessly but a true Guru can bring them to a stable state; the Guru leads the followers to get involve with the Creator by over coming all kinds of desires that take them to frustration. In the end of these verses, the Guru stresses again on the grace of the Creator. The Bani starts with applauding of His devotees; please keep in the mind that His devotees follow the Guru and live totally as the true Guru guides them. Following verses repeat the same idea to stress on following the Guru and fixing the mind on all pervading light, Akalpurakh.

ਸਤਿਗੁਰ ਕੈ ਜਨਮੇ ਗਵਨੁ ਮਿਟਾਇਆ ॥ ਅਨਹਤਿ ਰਾਤੇ ਇਹੁ ਮਨੁ ਲਾਇਆ ॥ ਮਨਸਾ ਆਸਾ ਸਬਦਿ ਜਲਾਈ ॥ ਗੁਰਮੁਖਿ ਜੋਤਿ ਨਿਰੰਤਰਿ ਪਾਈ ॥ ਤ੍ਰੈ ਗੁਣ ਮੇਟੇ ਖਾਈਐ ਸਾਰੁ ॥ ਨਾਨਕ ਤਾਰੇ ਤਾਰਣਹਾਰੁ ॥੨੦॥
Saṯgur kai janme gavan mitā▫i▫ā. Anhaṯ rāṯe ih man lā▫i▫ā. Mansā āsā sabaḏ jalā▫ī. Gurmukẖ joṯ niranṯar pā▫ī. Ŧarai guṇ mete kẖā▫ī▫ai sār. Nānak ṯāre ṯāraṇhār. ||20||

In Essence: By living as per the true Guru-instructions I have changed my life and ended wandering of my mind (in frustration), Being drenched in love, I have amused my mind with all permeating Akalpurakh. Through the Shabda, I have eradicated the desires and the hopes; thus,through the Guru I have found His all pervading light within. By effacing the influence of three-modes of Maya is like eating iron without teeth. Actually, Nanak says, Emancipator Akalpurakh helps to swim across this Maya Ocean.

If we go back to the beginning of this Bani (Verses 1), we see how the Guru is deemed as a mandatory need to envision Akalpurakh within. In the above verses, the Guru expresses the same idea; it is through the Guru that one get changed to become worthy of Akalpurakh. In Verses number 38, again the Guru stresses on the need of the Guru. When the Yogis ask him who is his Guru,, the Guru answers it in verses number 43;that answer settles the curiosity about the guiding force of Guru Nanak Dev Ji. We will discuss that in detail while discussing verses number 42 and 43.

Partial interpretation in Punjabi is by Dr. Sahib Singh Ji

G Singh