GURSOCH

20190531

Envisioning The Invisible / ਅਣਦਿਖ ਨੂੰ ਵੇਖਣਾ




  (Its English version is at the end) 

        ਰੱਬ ਜੀ ਅਜੂਨੀ ਹਨ; ਆਕਾਰ ਰਹਿਤ ਹਨ; ਫੇਰ ਉਨ੍ਹਾਂ ਨੂੰ ਕਿਵੇਂ ਵੇਖਿਆ ਜਾ ਸਕਦਾ ਹੈ? ਇਸੇ ਬੁਝਾਰਤ ਅਧੀਨ, ਨਾਸਤਕ ਤਦੇ ਤਾਂ ਬਿਆਨ ਕਰਦੇ ਰਹਿੰਦੇ ਹਨ  ਕਿ ਰੱਬ ਜੀ ਤਾਂ ਹਨ ਹੀ ਨਹੀਂ; ਉਨ੍ਹਾਂ ਦੇ ਬਿਆਨ ਸਾਨੂੰ ਇਸ ਕਹਾਵਤ ਨਾਲ ਜੋੜ ਦੇਂਦੇ ਹਨ: ਟੋਹਬੇ ਵਿੱਚ  ਬੈਠੇ ਡੱਡੂ ਨੂੰ ਉਸ ਦੇ ਟੋਹਬੇ ਤੋਂ ਵੱਡਾ ਹੋਰ  ਕੁਝ ਨਹੀਂ ਲਗਦਾ, ਕਿਉਂਕਿ ਉਸ ਨੇ ਬਾਹਰ ਨਿਕਲ ਕੇ ਹੋਰ ਕੁਝ ਵੇਖਿਆ ਹੀ ਨਹੀਂ ਹੁੰਦਾ| ਪਰ ਅਧਿਆਤਮਿਕਤਾ ਵਿਚ ਪ੍ਰਪੱਕਤਾ ਪਾਉਣ ਵਾਲੇ ਮਨ ਦੀ ਉਸ ਸਤਹਿ ਤੇ ਪੁੱਜ ਜਾਂਦੇ ਹਨ, ਜਿਸ ਵਿਚ ਰੱਬ ਜੀ ਤੋਂ ਬਿਨਾਂ ਉਨ੍ਹਾਂ ਨੂੰ  ਹੋਰ ਕੁਝ ਦਿਸਦਾ ਹੀ ਨਹੀਂ  ਅਤੇ ਉਹ ਊਚੀ ਊਚੀ ਪੁਕਾਰਦੇ ਹਨ ' ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥ (ਅੰਗ 485) ਭਾਵ ਸਭ ਕੁਝ ਤੇ ਸਾਰੇ ਪਾਸੇ ਪ੍ਰਭ ਜੀ ਹੀ ਹਨ, ਹੋਰ ਦੂਜਾ ਕੋਈ ਨਹੀਂ ’| ਅਸੀਂ ਆਮ ਲੋਕ ਅਜਿਹੇ ਤਾਕਤਵਰ ਸੰਤ ਤੇ ਗੁਰੂ  ਦਾ ਆਦਰ ਕਰਦੇ ਹਾਂ ਇੱਕ ਆਸ ਵਿੱਚ ਕਿ ਸ਼ਾਇਦ ਸਾਡੇ ਤੇ ਦਇਆ ਹੋ ਜਾਵੇ ਤੇ ਅਸੀਂ ਵੀ  ਪ੍ਰਭ ਜੀ  ਦੇ ਦਰਸ਼ਨ ਕਰ ਲਈਏ| ਸਿੱਖ ਗੁਰੂ ਸਾਹਿਬਾਨ ਪ੍ਰਭਜੀ ਨੂੰ ਵੇਖਣ ਦਾ ਬੜਾ ਸਿੱਧਾ ਰਸਤਾ ਸਾਡੇ ਅੱਗੇ ਰੱਖਦੇ ਹਨ, ਪਰ ਉਸ ਤੇ ਚਲਣਾ, ਉਹ ਸਾਡੇ ਤੇ ਛੱਡ ਦੇਂਦੇ ਹਨ | ਇਸ ਪ੍ਰਸੰਗ ਵਿਚ ਅਸੀਂ ਗੁਰੂ ਜੀ ਦੇ ਹੇਠ ਲਿਖੇ ਦੋ ਸਲੋਕਾਂ ਤੇ ਵਿਚਾਰ ਕਰਾਂਗੇ ਜੋ 139 ਅੰਗ ਤੇ ਹਨ,  ਜਿਨ੍ਹਾਂ ਰਾਹੀਂ ਉਹ ਸਾਨੂੰ ਸਮਝਾਉਂਦੇ ਹਨ ਕਿ ਸਾਨੂੰ ਵਾਹਿਗੁਰੂ  ਜੀ ਨੂੰ ਵੇਖਣ ਲਈ ਕੀ ਕਰਨਾ ਚਾਹੀਦਾ ਹੈ?
        ਪਹਿਲਾਂ 1256 ਅੰਗ ਉੱਤੇ ਦਿੱਤੇ ਗੁਰੂ ਬਚਨਾਂ ਨੂੰ ਵਿਚਾਰੀਏ ਕਿ ਗੁਰੂ ਜੀ ਸਾਡੇ ਨਾਲ ਕੀ ਸਾਂਝਾ ਕਰ ਰਹੇ ਹਨ? ਭਾਵੇਂ ਪਹਿਲੇ ਗੁਰੂ ਜੀ ਸਾਨੂੰ ਰਸਤਾ ਦਸਦੇ ਹਨ, ਪਰ ਅਸੀਂ ਆਪਣੀਆਂ ਅੱਖਾਂ ਰਾਹੀਂ  ਉਸ ਆਕਾਰ ਰਹਤ ਅਕਾਲਪੁਰਖ ਨੂੰ ਕਿਸੇ ਆਕਾਰ ਵਿਚ ਵੇਖਣ ਦੀ  ਕਿਉਂ ਲੋਚਾ ਰੱਖਦੇ ਹਾਂ? ਸਾਡੀ ਇਸ ਆਰਜ਼ੂ ਪਿੱਛੇ ਛੁਪੇ ਅਗਿਆਨ ਵਿਚਲੀ ਗੱਲ ਨੂੰ ਦੂਜੇ ਪਾਤਸ਼ਾਹ ਆਪਣੇ 139 ਅੰਗ ਉੱਤੇ ਦਿੱਤੇ ਸਲੋਕਾਂ ਰਾਹੀਂ ਖੋਲ੍ਹਦੇ ਹਨ:
ਗੁਣ ਗੋਬਿੰਦ ਨ ਜਾਣੀਅਹਿ ਮਾਇ ॥ ਅਣਡੀਠਾ ਕਿਛੁ ਕਹਣੁ ਨ ਜਾਇ ॥
ਕਿਆ ਕਰਿ ਆਖਿ ਵਖਾਣੀਐ ਮਾਇ ॥੧॥ ਰਹਾਉ ॥
Guṇ gobinḏ na jāṇī-ahi mā-e. Aṇdīṯẖā kicẖẖ kahaṇ na jā-e.
Ki-ā kar ākẖ vakẖāṇī-ai mā-e. ||1|| Rahā-o. {SGGS-1256}

ਏ ਮਾਏ | ਅਕਾਲਪੁਰਖ ਜੀ ਦਿਸਦੇ ਨਹੀਂ; ਭਲਾਂ ਕਿਵੇਂ ਉਨ੍ਹਾਂ ਨੂੰ ਬਿਆਨਿਆ ਜਾਵੇ? ਕੁਝ ਕਿਹਾ ਨਹੀਂ ਜਾ ਸਕਦਾ ਤੇ ਕਿਹਾ ਵੀ  ਕੀ ਜਾਵੇ ?

ਊਪਰਿ ਦਰਿ ਅਸਮਾਨਿ ਪਇਆਲਿ ॥ ਕਿਉ ਕਰਿ ਕਹੀਐ ਦੇਹੁ ਵੀਚਾਰਿ ॥
ਬਿਨੁ ਜਿਹਵਾ ਜੋ ਜਪੈ ਹਿਆਇ ॥ ਕੋਈ ਜਾਣੈ ਕੈਸਾ ਨਾਉ ॥੨॥
Ūpar ḏar asmān pa-i-āl. Ki-o kar kahī-ai ḏeh vīcẖār.
Bin jihvā jo japai hi-ā-e. Ko-ī jāṇai kaisā nā-o. ||2||

ਉਹ ਤਾਂ ਅਸਮਾਨ ਤੋਂ ਪਤਾਲ ਤੀਕ ਫੈਲੇ ਹੋਏ ਹਨ; ਕਿਹੜੇ ਸ਼ਬਦਾਂ ਨਾਲ ਉਹਨੂੰ ਬਿਆਨ ਕੀਤਾ ਜਾਵੇ? ਜੋ ਇਨਸਾਨ  ਉਨ੍ਹਾਂ ਨੂੰ ਬਿਨਾਂ ਬੋਲਿਆਂ ਹੀ ਆਪਣੇ ਦਿਲ ਵਿਚ ਯਾਦ ਕਰਦਾ ਰਹੇ (ਆਪਣੀ ਸੂਰਤ ਨੂੰ ਪੂਰੀ ਤਰਾਂ ਉਨ੍ਹਾਂ  ਵਿੱਚ ਟਿਕਾ ਸਕੇ) ਉਹੋ ਜਿਹਾ ਕੋਈ ਇਨਸਾਨ ਹੀ ਜਾਣ ਸਕਦਾ ਹੈ ਕਿ ਉਨ੍ਹਾਂ ਦਾ ਨਾਂ ਕੀ ਹੁੰਦਾ ਹੈ (ਨਾਮ ਨੂੰ ਇੰਝ ਹਿਰਦੇ ਵਿਚ ਧਿਆਉਣਾ ਹੁੰਦਾ ਕੀ ਹੈ|) |
        ਹੁਣ ਸਵਾਲ ਮਨ ਵਿੱਚ ਉੱਠਦਾ ਹੈ ਕਿ ਜੇ ਅਣਡਿੱਠ ਕਰਤਾਰ ਨੂੰ ਮਨ ਵਿੱਚ ਚੇਤੇ ਰੱਖਣ ਦੀ ਇਨਸਾਨ ਕੋਸ਼ਿਸ਼ ਕਰਦਾ ਰਹੇ ਤਦ ਕੀ ਇਸ ਕਾਰਜ ਰਾਹੀਂ ਉਨ੍ਹਾਂ ਨੂੰ  ਵੇਖਿਆ ਜਾ ਸਕਦਾ ਹੈ? ਆਓ ਹੁਣ ਦੂਜੇ ਪਾਤਸ਼ਾਹ ਦੇ ਬਚਨਾਂ ਰਾਹੀਂ ਇਸ ਦਾ ਉੱਤਰ ਲੱਭਣ ਦੀ ਕੋਸ਼ਿਸ਼ ਕਰੀਏ:
ਸਲੋਕੁ ਮਃ ੨ ॥ ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ ॥
ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ ॥
ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ ॥
ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ ॥੧॥ {ਪੰਨਾ 139}
Salok mėhlā 2. Akẖī bājẖahu vekẖ-ṇā viṇ kanna sunṇā.
Pairā bājẖahu cẖalṇā viṇ hathā karṇā.
Jībẖai bājẖahu bolṇā i-o jīvaṯ marṇā.
Nānak hukam pacẖẖāṇ kai ṯa-o kẖasmai milṇā. ||1||

ਅਰਥ: ਜੇ ਇਸ ਸੰਸਾਰ ਦੀਆਂ ਆਕਰਸ਼ਤ ਚੀਜਾਂ ਵੱਲੋਂ ਆਪਣੀਆਂ ਅੱਖਾਂ ਨੂੰ ਆਕਰਸ਼ਤ ਹੋਣੋ ਰੋਕੀਏ; ਕੰਨਾਂ ਨੂੰ ਗਲਤ ਸੁਣਨ ਤੋਂ ਵਰਜ ਕੇ ਰਖੀਏ (ਉਹ ਨਾ ਸੁਣੀਏਂ ਜੋ ਮਨ ਭਟਕਾਵੇ); ਪੈਰਾਂ ਨਾਲ ਤੁਰੀਏ, ਪਰ ਮੰਦੇ ਪਾਸੇ ਨਹੀਂ; ਕਦੇ ਵੀ ਹੱਥਾਂ ਨੂੰ ਕਿਸੇ ਦੇ  ਨੁਕਸਾਨ ਲਈ ਨਾ ਵਰਤੀਏ; ਜੀਭ ਗਲਤ ਬੋਲਣ (ਕਿਸੇ ਦੀ ਨਿੰਦਿਆ ਜਾਂ ਦੁਖਦਾਇਕ ਸ਼ਬਦ ਬੋਲਣੋਂ ਰੋਕ ਰੱਖੀਏ ) ਨਾਲੋਂ ਸਿਰਫ ਭਲੇ ਬੋਲਣ ਲਈ ਵਰਤੀਏ, ਤਦ ਇੰਝ ਜਿਉਂਦਿਆਂ ਹੀ ਮਰ ਸਕੀਦਾ ਹੈ (ਇਨ੍ਹਾਂ ਤਰੀਕਿਆਂ ਦੇ ਨਾਲ)| ਫੇਰ ਕਰਤਾਰ ਜੀ ਦੇ ਹੁਕਮ ਮੁਤਾਬਕ ਜੀਵਿਆ ਜਾਵੇ; ਬਸ ਇੰਝ ਹੀ ਉਸ (ਅਣਡਿੱਠ) ਸਾਹਿਬ ਨੂੰ ਮਿਲੀਦਾ ਹੈ |
        ਧਿਆਨ ਦੇਣਾ, ਜਿਉਂਦਿਆਂ ਹੀ ਮਰਕੇ ਰਹਿਣਾ, ਆਪਣੇ ਅੰਦਰਲੇ ਮੋਹ ਦਾ ਖਾਤਮਾ ਕਰਕੇ ਜਿਉਣਾ ਹੁੰਦਾ ਹੈ; ਇਸ ਸਤਿਥੀ ਵਿੱਚ ਸਾਡੇ ਇੰਦ੍ਰੇ ਸਾਡੇ ਨਾਲੋਂ ਕਮਜ਼ੋਰ ਹੋ ਜਾਂਦੇ ਹਨ;ਦੌੜ੍ਹਨੋਂ ਹਟ ਜਾਂਦੇ ਹਨ|  ਇਹ ਹੈ ਪਹਿਲਾ ਨੁਕਤਾ ਉਸ ਅਕਾਲਪੁਰਖ ਦੇ ਦਰਸ਼ਨ ਕਰਨ ਖ਼ਾਤਰ| ਅਗਲੇ ਸਲੋਕ ਵਿੱਚ ਗੁਰੂ ਜੀ ਆਪਣੇ ਇੰਦਰਿਆਂ ਲਈ  ਅਜਿਹਾ ਚਾਨਣ ਕਰਦੇ ਹਨ ਕਿ ਇਹ ਹਨੇਰੇ ਵਿੱਚ ਜਾਣ ਹੀ ਨਾ| 
ਮਃ ੨ ॥ ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਇ ॥
ਰੁਹਲਾ ਟੁੰਡਾ ਅੰਧੁਲਾ ਕਿਉ ਗਲਿ ਲਗੈ ਧਾਇ ॥
ਭੈ ਕੇ ਚਰਣ ਕਰ ਭਾਵ ਕੇ ਲੋਇਣ ਸੁਰਤਿ ਕਰੇਇ ॥
ਨਾਨਕੁ ਕਹੈ ਸਿਆਣੀਏ ਇਵ ਕੰਤ ਮਿਲਾਵਾ ਹੋਇ ॥੨॥
Mėhlā 2. Ḏisai suṇī-ai jāṇī-ai sā-o na pā-i-ā jā-e.
Ruhlā tundā anḏẖulā ki-o gal lagai ḏẖā-e.
Bẖai ke cẖaraṇ kar bẖāv ke lo-iṇ suraṯ kare-i.
Nānak kahai si-āṇī-e iv kanṯ milāvā ho-e. ||2||

ਅਰਥ: (ਕੁਦਰਤ ਵਿੱਚ) ਕਰਤਾਰ ਜੀ ਦੀ ਹੋਂਦ ਦਿਸਦੀ ਹੈ, ਉਸ ਬਾਰੇ ਅਸੀਂ ਸੁਣਦੇ ਵੀ ਹਾਂ, ਪਰ ਉਨ੍ਹਾਂ ਨਾਲ ਮਿਲਾਪ ਦਾ ਆਨੰਦ ਨਹੀਂ ਆਉਂਦਾ| (ਕਿਉਂ)  ਇੱਕ ਲੂਲ੍ਹਾ ਅਤੇ ਟੁੰਡਾ (ਹੱਥਹੀਨ ) ਕਿਵੇਂ ਕਿਸੇ ਨਾਲ ਜੱਫੀ ਪਾ ਸਕਦਾ ਹੈ? ਭਾਵ ਸਾਡੇ ਨਾ ਪ੍ਰਭਜੀ ਵੱਲ ਵਧਣ ਲਈ ਪੈਰ ਹਨ ਅਤੇ ਨਾ ਹੀ ਬਾਹਾਂ ਤੇ ਹੱਥ ਜਿਨਾਂ ਨਾਲ ਅਸੀਂ ਉਨ੍ਹਾਂ ਵੱਲ ਵਧਕੇ ਉਨ੍ਹਾਂ ਨੂੰ ਮਿਲ ਸਕੀਏ/ਜੱਫੀ ਪਾ ਸਕੀਏ | (ਫੇਰ ਕਿਹੋ ਜਹੇ ਹੁੰਦੇ ਹਨ ਉਹ ਪੈਰ ਤੇ ਹੱਥ ? ਗੁਰੂ ਜੀ ਸਮਝਾਉਂਦੇ  ਹਨ) ਕਰਤਾਰ ਜੀ ਦਾ ਮਨ ਵਿੱਚ ਡੱਰ ਬਣਾਓ ਤਾਂ ਕਿ ਇਹ ਡਰ ਹੀ ਉਨ੍ਹਾਂ ਵੱਲ ਵਧਣ ਲਈ ਤੁਹਾਡੇ ਪੈਰ ਬਣ ਜਾਣ ਅਤੇ ਉਨ੍ਹਾਂ ਪ੍ਰਤੀ ਦਿਲ ਵਿੱਚ ਪਿਆਰ ਤੇ ਮੋਹ ਰੱਖੋ ਤਾਂਕਿ ਇਹ ਮੋਹ ਉਨ੍ਹਾਂ ਨੂੰ ਜੱਫੀ ਪਾਉਣ ਲਈ ਹੱਥ ਬਣ ਜਾਣ ਤੇ ਆਪਣੀ ਪੂਰੀ ਸੂਰਤ ਨੂੰ ਪ੍ਰਭ ਜੀ ਵਿੱਚ ਇੰਝ ਟਿਕਾਓ ਕਿ ਇਹ ਉਨ੍ਹਾਂ ਨੂੰ ਵੇਖਣ ਲਈ ਤੁਹਾਡੀਆਂ ਅੱਖਾਂ ਬਣ ਜਾਣ|  ਨਾਨਕ ਆਖਦਾ ਹੈ, " ਉਹ ਸਿਆਣੀ (ਜੀਵ) ਇਸਤਰੀ! ਆਪਣੇ ਪਤੀ (ਪ੍ਰਭਜੀ ) ਨੂੰ ਇਸ ਤਰਾਂ ਮਿਲੀਦਾ ਹੈ”|
        ਜਿਵੇਂ ਅਸੀਂ ਆਪਣੇ ਮਾਂ ਪਿਓ, ਧੀ ਪੁੱਤਾਂ, ਪਤਨੀ, ਪਤੀ, ਭਰਾ ਤੇ ਭੈਣ ਅਤੇ ਦੋਸਤਾਂ ਨਾਲ ਪਿਆਰ ਕਰਦੇ ਹਾਂ, ਉਸੇ ਤਰਾਂ ਦੇ ਪ੍ਰਭ ਜੀ ਵਿੱਚ ਮੋਹ ਪਾਇਆਂ, ਸਾਡੇ ਅੰਦਰ ਉਨ੍ਹਾਂ ਪ੍ਰਤੀ ਬੇਇਮਾਨੀ  ਨਹੀਂ ਆਉਂਦੀ ਤੇ ਮਨ ਸਾਫ ਸੁਥਰਾ ਰਹਿੰਦਾ ਹੈ| ਜਿਵੇਂ  ਇਨ੍ਹਾਂ ਰਿਸ਼ਤਿਆਂ ਵਿੱਚ ਜੇ ਬੇਈਮਾਨੀ ਨਾ ਆਉਣ ਦਿੱਤੀ ਜਾਵੇ, ਤਦ ਇਹ ਰਿਸ਼ਤੇ ਨਹੀਂ ਟੁੱਟਦੇ, ਕੁਝ ਉਸੇ ਕਿਸਮ ਦੇ ਨਿਰੋਲ ਅਤੇ  ਸੁਹਿਰਦ ਪਿਆਰ ਵਿੱਚ ਸਾਨੂੰ ਪ੍ਰਭਜੀ ਨਾਲ ਜੁੜੇ ਰਹਿਣਾ ਚਾਹੀਦਾ ਹੈ | ਅਣਡਿੱਠ ਅਕਾਲਪੁਰਖ ਪ੍ਰਤੀ ਇਹੋ ਡਰ ਅਤੇ ਇਹੋ ਪਿਆਰ ਸਾਨੂੰ ਪਵਿੱਤਰ ਰੱਖਕੇ ਉਨ੍ਹਾਂ ਨਾਲ ਜੋੜ ਦੇਂਦੇ ਹਨ| ਜੇ ਕੋਈ ਸਾਡਾ ਆਪਣਾ ਮਤਲਬ ਤੇ ਲਾਲਚ ਸਾਡੇ ਉਨ੍ਹਾਂ ਪ੍ਰਤੀ ਪਿਆਰ ਤੇ ਡਰ ਵਿੱਚ ਤਰੇੜ ਪਾ ਦੇਵੇ, ਤਦ ਅਸੀਂ ਉਨ੍ਹਾਂ ਨਾਲੋਂ ਟੁੱਟ ਜਾਂਦੇ ਹਾਂ; ਸਾਡੀ ਦਿਲ ਦੀ ਮੈਲ ਅਤੇ ਮਾਇਆ ਪ੍ਰਤੀ ਮੋਹ ਸਾਡੇ ਪ੍ਰਭਜੀ ਪ੍ਰਤੀ ਮੋਹ ਵਿਚ  ਰੋੜਾ ਬਣੇ ਰਹਿੰਦੇ ਹਨ,  ਪਰ ਇਸ ਤੋਂ ਉਲਟ, ਉਨ੍ਹਾਂ ਨਾਲ ਸੁਹਿਰਦਤਾ ਨਾਲ ਜੁੜੇ ਰਹਿਣਾ ਸਾਨੂੰ ਉਨ੍ਹਾਂ ਨਾਲ ਮਿਲਾ ਦੇਂਦਾ ਹੈ|
        ਇੰਝ ਆਕਾਰ ਰਹਿਤ ਕਰਤਾਰ ਇੱਕ ਨਿੱਗੀ ਯਾਦ ਬਣਕੇ ਸਾਡੀ ਰਹਿਨੁਮਾਈ ਕਰਦੇ ਹਨ| ਤਦੇ ਫੇਰ ' ਸੂਹੁੰ (ਮੈਂ ਹੀ ਉਹ ਹਾਂ ) ' ਅਤੇ 'ਸਭ ਗੋਬਿੰਦ ਹੈ (ਸਭ ਪਾਸੇ ਓਹੋ ਹੈ, ਹੋਰ ਕੋਈ ਨਹੀਂ ) ' ਦੇ ਅਰਥ ਪੱਲੇ ਪੈ ਜਾਂਦੇ ਹਨ|

Envisioning The Invisible

 Akalpurakh is beyond birth and form. How can we see Him then? That is the reason that the atheists deny His existence; obviously, their stand is not different than a story of a frog living in a small pond that thinks there is no bigger pond than its own pond since it never gets out of it to see elsewhere. The true spiritual people elevate themselves to that state of mind in which they see nothing but Him and openly state, “ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ (SGGS:485)’Whatever we see is Akalpurakh, nothing but Him”. We respect such a Sant or a Guru hoping to be blessed to envision Akalpurakh. The Sikh Gurus show us very simple and direct path to envision Him leaving the responsibility on us to tread on that. In this context, we will ponder over the Guru’s 2 slokas on SGGS, 139 through which he counsels us what should we do in His quest.

        Let us see first on 1256, SGGS, about the path First Guru shows; in this context, we must realize why we try to see the formless Creator with our open eyes; the Second Guru elaborates on our wrong thoughts in this context.

ਗੁਣ ਗੋਬਿੰਦ ਨ ਜਾਣੀਅਹਿ ਮਾਇ ॥ ਅਣਡੀਠਾ ਕਿਛੁ ਕਹਣੁ ਨ ਜਾਇ ॥
ਕਿਆ ਕਰਿ ਆਖਿ ਵਖਾਣੀਐ ਮਾਇ ॥੧॥ ਰਹਾਉ ॥
Guṇ gobinḏ na jāṇī-ahi mā-e. Aṇdīṯẖā kicẖẖ kahaṇ na jā-e.
Ki-ā kar ākẖ vakẖāṇī-ai mā-e. ||1|| Rahā-o. {SGGS-1256}

In essence: Oh mother! Akalpurakh’s virtues cannot be understood fully; He is invisible; therefore, He cannot be expressed fully. Oh, my mother! How can we express Him? Pause.

ਊਪਰਿ ਦਰਿ ਅਸਮਾਨਿ ਪਇਆਲਿ ॥ ਕਿਉ ਕਰਿ ਕਹੀਐ ਦੇਹੁ ਵੀਚਾਰਿ ॥
ਬਿਨੁ ਜਿਹਵਾ ਜੋ ਜਪੈ ਹਿਆਇ ॥ ਕੋਈ ਜਾਣੈ ਕੈਸਾ ਨਾਉ ॥੨॥
Ūpar ḏar asmān pa-i-āl. Ki-o kar kahī-ai ḏeh vīcẖār.
Bin jihvā jo japai hi-ā-e. Ko-ī jāṇai kaisā nā-o. ||2||

Ekankar is contained (present) up in the sky and in the nether regions (all over). Tell me how can we express Him?  If one contemplates Him in one’s heart without using one’s tongue (Totally getting absorbed in His memory), only then one can know how His name is felt (how Naam is contemplated)?

        Now the question comes to one’s mind that if one keeps trying to remember the invisible Creator, can one envision Him? Let us now try to find its answer through the second Guru’s words:

ਸਲੋਕੁ ਮ; ੨ ॥
ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ ॥ ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ ॥
ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ ॥ ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ ॥੧॥
Salok mėhlā 2. Akẖī bājẖahu vekẖ-ṇā viṇ kanna sunṇā.
Pairā bājẖahu cẖalṇā viṇ hathā karṇā.
Jībẖai bājẖahu bolṇā i-o jīvaṯ marṇā.
Nānak hukam pacẖẖāṇ kai ṯa-o kẖasmai milṇā. ||1||
Slok of Second Nanak.
In essence: (To be with Ekankar, one needs to change totally). Oh Nanak! To meet our Master, we must realize His ordinance; we need to see Him without using our eyes, hear about Him without using our ears; we need to go close to him without using our feet and work to be with Him without using our hands; this is the way to live (being dead) without an iota of conceit. (one has to overcome one’s self-conceit and live in utter humility by understanding His ordinance, because the given eyes, ears, hands, feet and tongue do not help us to be with Him).

           Please contemplate what does mean by living by being dead; basically, it means to live without any sort of attachment and conceit. In such a state of mind, our sensual organs become weaker than us and they stop harassing us. This is the first step to envision Him. In the next sloka, the Guru enlightens us  to overcome our urges. Thus, we never leave the light of wisdom.

ਮ; ੨ ॥ ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਇ ॥
ਰੁਹਲਾ ਟੁੰਡਾ ਅੰਧੁਲਾ ਕਿਉ ਗਲਿ ਲਗੈ ਧਾਇ ॥
ਭੈ ਕੇ ਚਰਣ ਕਰ ਭਾਵ ਕੇ ਲੋਇਣ ਸੁਰਤਿ ਕਰੇਇ ॥
ਨਾਨਕੁ ਕਹੈ ਸਿਆਣੀਏ ਇਵ ਕੰਤ ਮਿਲਾਵਾ ਹੋਇ ॥੨॥
Mėhlā 2. Ḏisai suṇī-ai jāṇī-ai sā-o na pā-i-ā jā-e.
Ruhlā tundā anḏẖulā ki-o gal lagai ḏẖā-e.
Bẖai ke cẖaraṇ kar bẖāv ke lo-iṇ suraṯ kare-i.
Nānak kahai si-āṇī-e iv kanṯ milāvā ho-e. ||2||
The bani of Second Nanak.
In essence: (How to meet Ekankar, the answer is given here. It is explained how to live without given eyes and ears and so on. Literally the Guru elaborates his first Slok in this slok) Ekankar is heard and known, but why the taste of His union is not obtained? (Reason) How a lame and armless person can embrace anyone? (Neither have we arms to embrace Him, nor feet to walk toward Him; now the answer in detail) Make fearing from Ekankar your feet to walk toward Him; make your love for Him your hands to hold Him and your focus on Him your eyes to see Him. Nanak says: Oh, wise bride! This is the way, the union with the Spouse occurs.

          Our eyes, ears, feet, hands and tongues are guided by our self-conceit, greed, the worldly attachment, anger and lust; therefore, we fail to use them to see Ekankar, or to embrace Him. The Guru makes clear that overcoming conceit by embracing humility is important (living without eyes, hears, hands, feet and tongue). It is our living in Ekankar’s fear and loving Him heartily that take us closer to Him, and it is our focus on Him that makes us behold Him.

          Here two points need to be contemplated: what is meant by the Creator’s fear? What is meant by being in love with Him? We fear from the law thinking if it is broken, we will endure punishment. When we fear from Akalpurakh, we are supposed to be firm believer of His immense power and in His fear, we don’t do a deed which is bad. This way, our life remains free from any bad blot. We don’t think to displease our Creator, because we respect Him just as we don’t want to disrespect our elders. Obviously, we refrain from wrong acts in His respect.

           Our relations with our close relatives like father, mother, husband, wife, daughters, sons, brothers, sisters and friends survive because of our sincerity; if insincerity creeps in our relations, they break down. As we keep sincerity in our love for our relatives, we shouldn’t become insincere toward our Creator, since we urge to remain connected to Him in love by remaining pure. Such kind of our fear and love for Him connect us to our invisible Creator forever by keeping us untainted. If we become two faced in our love for Him, our relations with Him are severed; however, our genuineness toward Him helps us uniting with Him.

           Thus, our invisible Creator remains in us as a cozy memory to guide us in our lives. Then the meaning of ‘I Am Him and He is Me ('ਸੂਹੁੰ)’and ‘whatever we see is Akalpurakh, nothing but Him (ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ )’ is understood.
Wishes
Gurdeep Singh

www.gursoch.com