(Its English version is at the end)
ਹੇਠ ਦਿੱਤਾ ਸਲੋਕ ਸ਼੍ਰੀ ਗੁਰੂ ਅੰਗਦ ਜੀ ਦਾ ਹੈ, ਇਹ ਅੰਗ 139 ਉੱਤੇ ਦਰਜ ਹੈ | ਇਸ ਸਲੋਕ ਵਿੱਚ ਗੁਰੂ ਜੀ ਇਹੋ ਦੱਸਦੇ ਹਨ ਕਿ ਆਪਣੇ ਕਰਤਾਰ ਜੀ ਨੂੰ ਮਿਲਣ ਲਈ ਇਨਸਾਨ ਨੂੰ ਆਪਣੇ ਆਪ ਦੀ ਹਾਉਂ ਨੂੰ ਬਿਲਕੁਲ ਮਾਰਕੇ ਜੀਣਾ ਪੈਂਦਾ ਹੈ, ਕਿਉਂਕਿ ਸਾਡੇ ਹੱਥ, ਪੈਰ, ਕੰਨ , ਜੀਭ ਤੇ ਅੱਖਾਂ ਸਾਡੀ ਹਾਉਂ ਦੇ ਅਧੀਨ ਰਹਿੰਦੇ ਹਨ ਅਤੇ ਕਰਤਾਰ ਜੀ ਨੂੰ ਮਿਲਣਾ ਅਸੰਭਵ ਬਣਿਆ ਰਹਿੰਦਾ ਹੈ !
ਸਲੋਕ ਮ: ੨ ॥ ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ ॥
ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ ॥
ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ ॥
ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ ॥੧॥ {ਪੰਨਾ ੧੩੯}
ਅਰਥ : ਜੇ ਅੱਖਾਂ ਤੋਂ ਬਿਨਾ ਵੇਖੀਏ (ਭਾਵ, ਜੇ ਪਰਾਇਆ ਰੂਪ ਤੱਕਣ ਦੀ ਵਾਦੀ ਵਲੋਂ ਇਹਨਾਂ ਅੱਖਾਂ ਨੂੰ ਹਟਾ ਕੇ ਜਗਤ ਨੂੰ ਵੇਖੀਏ), ਕੰਨਾਂ ਤੋਂ ਬਿਨਾ ਸੁਣੀਏ (ਭਾਵ, ਜੇ ਨਿੰਦਾ ਸੁਣਨ ਦੀ ਵਾਦੀ ਹਟਾ ਕੇ ਇਹ ਕੰਨ ਵਰਤੀਏ), ਜੇ ਪੈਰਾਂ ਤੋਂ ਬਿਨਾ ਤੁਰੀਏ (ਭਾਵ, ਜੇ ਮੰਦੇ ਪਾਸੇ ਵਲ ਦੌੜਨ ਤੋਂ ਪੈਰਾਂ ਨੂੰ ਵਰਜ ਰੱਖੀਏ), ਜੇ ਹੱਥਾਂ ਤੋਂ ਬਿਨਾ ਕੰਮ ਕਰੀਏ (ਭਾਵ, ਜੇ ਪਰਾਇਆ ਨੁਕਸਾਨ ਕਰਨ ਵਲੋਂ ਰੋਕ ਕੇ ਹੱਥਾਂ ਨੂੰ ਵਰਤੀਏ), ਜੇ ਜੀਭ ਤੋਂ ਬਿਨਾ ਬੋਲੀਏ, (ਭਾਵ ਜੇ ਨਿੰਦਾ ਕਰਨ ਦੀ ਵਾਦੀ ਹਟਾ ਕੇ ਜੀਭ ਤੋਂ ਬੋਲਣ ਦਾ ਕੰਮ ਲਈਏ), ਇਸ ਤਰ੍ਹਾਂ ਜਿਊਂਦਿਆਂ ਮਰੀਦਾ ਹੈ । ਹੇ ਨਾਨਕ! ਖਸਮ ਪ੍ਰਭੂ ਦਾ ਹੁਕਮ ਪਛਾਣੀਏ ਤਾਂ ਉਸ ਨੂੰ ਮਿਲੀਦਾ ਹੈ (ਭਾਵ, ਜੇ ਇਹ ਸਮਝ ਲਈਏ ਕਿ ਖਸਮ ਪ੍ਰਭੂ ਵਲੋਂ ਅੱਖਾਂ ਆਦਿਕ ਇੰਦ੍ਰਿਆਂ ਨੂੰ ਕਿਵੇਂ ਵਰਤਣ ਦਾ ਹੁਕਮ ਹੈ, ਤਾਂ ਉਸ ਪ੍ਰਭੂ ਨੂੰ ਮਿਲ ਪਈਦਾ ਹੈ) ।੧। (ਡਾਕਟਰ ਸਾਹਿਬ ਸਿੰਘ )
ਦਰਅਸਲ ਗੁਰੂ ਜੀ ਉਸ ਮਾਨਸਿਕ ਸਥਿਤੀ ਬਾਰੇ ਦੱਸਦੇ ਹਨ ਜੋ ਆਮ ਬੰਦਿਆਂ ਨੂੰ ਪ੍ਰਾਪਤ ਕਰਨੀ ਮੁਸ਼ਕਿਲ ਹੈ | ਇਹ ਸੰਸਾਰ ਹੈ; ਇਸ ਦਾ ਧੁਰਾ ਮਾਇਆ ਦੁਆਲੇ ਘੁਮਦਾ ਹੈ ਅਤੇ ਮਾਇਆ ਨੂੰ ਇੱਛਾਵਾਂ ਲੱਭਦੀਆਂ ਫਿਰਦੀਆਂ ਹਨ | ਇਸ ਸਥਿਤੀ ਵਿੱਚ ਹੀ ਅਕਸਰ ਸਾਡਾ ਮਨ ਟਿਕਿਆ ਰਹਿੰਦਾ ਹੈ | ਗੁਰੂ ਜੀ ਸਾਫ ਆਖਦੇ ਹਨ ਕੀ ਕਰਤਾਰ ਜੀ ਨੂੰ ਵੇਖਣ ਲਈ ਇਹ ਜੋ ਸਾਡੀਆਂ ਅੱਖੀਆਂ ਹਨ, ਕੰਮ ਨਹੀਂ ਆਉਂਦੀਆਂ ਕਿਉਂਕਿ ਇਹ ਉਸ ਵਸਤੂ ਵਿੱਚ ਮਸਤ ਹਨ ਜੋ ਕਰਤਾਰ ਦੇ ਰਾਹੇ ਤੁਰਨ ਵਿੱਚ ਅੜਿੱਕਾ ਬਣੀ ਰਹਿੰਦੀ ਹੈ | ਜਦੋਂ ਇਨਾਂ ਅੱਖਾਂ ਨੂੰ ਸੀਮਤ ਕਰਕੇ ਅਸੀਂ ਕਰਤਾਰ ਜੀ ਵੱਲ ਮੁੜਦੇ ਹਾਂ, ਤਦ ਵੈਰ ਵਿਰੋਧ, ਲਾਲਸਾ, ਗੁੱਸਾ, ਲਾਲਚ, ਕਾਮ ਤੇ ਹਾਉਂ ਸਾਡੇ ਕੰਮ ਨਹੀਂ ਆਉਂਦੇ | ਜਦੋਂ ਅੱਖ ਪਰਾਏ ਰੂਪ ਜਾਂ ਧਨ ਵੱਲ ਨਹੀਂ ਵੇਖਦੀ, ਤਦ ਇਹ ਸਿਰਫ਼ ਕਰਤਾਰ ਦੇ ਕੌਤਕ ਵੇਖਦੀ ਹੈ | ਕੰਨ ਜਦੋਂ ਗਲਤ ਗੱਲਾਂ ਅਤੇ ਮਨ ਨੂੰ ਭੜਕਾਉਣ ਵਾਲੇ ਵਿਸ਼ਿਆਂ ਬਾਰੇ ਦਿਲਚਸਪੀ ਛੱਡ ਦੇਂਦੇ ਹਨ, ਤਦ ਇਹ ਕਰਤਾਰ ਜੀ ਦੀ ਸਿਫਤ ਤੇ ਉਸ ਦਾ ਨਾਮ ਸੁਣਨ ਵਿੱਚੋਂ ਰਸ ਲੱਭਨ ਲੱਗ ਪੈਂਦੇ ਹਨ | ਇਸ ਸਥਿਤੀ ਵਿੱਚ ਪੈਰ ਗਲਤ ਪਾਸੇ ਜਾਣ ਦੀ ਥਾਂ ਚੰਗਿਆਈ ਕਰਨ ਲਈ ਤੁਰਦੇ ਹਨ, ਉੱਥੇ ਜਾਣ ਨੂੰ ਲੋਚਦੇ ਹਨ ਜਿੱਥੇ ਕਰਤਾਰ ਜੀ ਦੀ ਸਿਫਤ ਹੋਵੇ | ਇਸ ਮਾਨਸਿਕ ਸਥਿਤੀ ਵਿੱਚ, ਹੱਥ ਕਿਸੇ ਵੀ ਗਲਤ ਭਾਵ ਹਿੱਤ ਕੁਝ ਵੀ ਕਰਨੋਂ ਅਸਮਰੱਥ ਹੋ ਜਾਂਦੇ ਹਨ; ਇਹ ਸੇਵਾ ਵਿੱਚ ਲੱਗਦੇ ਹਨ ਅਤੇ ਇਹੋ ਹੱਥ ਕਰਤਾਰ ਵੱਲ ਬਾਹਾਂ ਖੋਹਲਕੇ ਚੱਲਦੇ ਹਨ, ਕਿਉਂਕਿ ਇਹ ਉਸ ਦੀ ਕੁਦਰਤ ਦੀ ਸੇਵਾ ਵਿੱਚ ਲੱਗਦੇ ਹਨ; ਉਸ ਦੀ ਸਿਫਤ ਦਾ ਸੰਗੀਤ ਬਣਾਉਂਦੇ ਹਨ ਤੇ ਉਸ ਦੀ ਸਿਫਤ ਲਿਖਦੇ ਹਨ | ਜੀਭ ਜੋ ਵੰਨ ਸਵੰਨੇ ਚਸਕੀਆਂ ਵਿੱਚ ਗਲਤਾਨ ਰਹਿੰਦੀ ਹੈ, ਇਸ ਨਵੀਂ ਸਥਿਤੀ ਵਿੱਚ ਮਿੱਠੇ ਬੋਲ ਹੀ ਬੋਲਦੀ ਹੈ | ਕਰਤਾਰ ਦੀ ਸਿਫਤ ਵਿੱਚ ਲੱਗਦੀ ਹੈ ਅਤੇ ਆਪਣੇ ਸਵਾਦ ਛੱਡ ਕੇ ਸਾਦਗੀ ਨਾਲ ਸੰਤੁਸ਼ਟ ਹੋਈ ਰਹਿੰਦੀ ਹੈ | ਇੰਝ ਇਸ ਸਥਿਤੀ ਵਿੱਚ ਇਨਸਾਨ ਜਿਉਂਦਿਆਂ ਮਰਕੇ ਜੀਂਦਾ ਹੈ | ਇਸ ਮਾਨਸਿਕ ਸਥਿਤੀ ਵਿੱਚ ਉਹ ਦੁਨਿਆਵੀ ਜੋਰ ਤੋਂ ਮੁਕਤ ਹੋ ਜਾਂਦਾ ਹੈ | ਇਸੇ ਸਥਿਤੀ ਵਿੱਚ ਉਹ ਵੈਰ ਵਿਰੋਧ ਦੇ ਚੱਕਰ ਵਿੱਚੋਂ ਨਿਕਲ ਜਾਂਦਾ ਹੈ | ਇਸ ਗੱਲ ਨੂੰ ਸਮਝਣ ਲਈ ਇੱਕ ਮਿਸਾਲ ਲੈ ਲਵੋ |
ਦੋ ਇਨਸਾਨ ਹਨ, ਇੱਕ ਨੂੰ ਕੁਦਰਤ ਬਹੁਤ ਖਿਚਦੀ ਹੈ ਅਤੇ ਦੂਸਰੇ ਨੂੰ ਧਨ | ਕੁਦਰਤ ਨੂੰ ਪਿਆਰ ਕਰਨ ਵਾਲਾ ਕੁਦਰਤ ਦੇ ਦ੍ਰਿਸ਼ਾਂ ਦੀ ਖੋਜ ਕਰੇਗਾ, ਪਰ ਧਨ ਦੇ ਪਿਆਰ ਵਿੱਚ ਮਸਤ ਇਨਸਾਨ ਇਹੋ ਸੋਚੇਗਾ ਕੀ ਹੋਰ ਧਨ ਕਿੰਝ ਮਿਲ ਸਕਦਾ ਹੈ | ਇਹ ਕੀ ਹੈ ਸਭ ਕੁਝ ? ਗੁਰੂ ਜੀ ਆਪਣੇ ਸਿੱਖ ਨੂੰ ਆਪਣੀ ਰੁਚੀ ਦੁਨਿਆਵੀ ਗੱਲਾਂ ਵਿੱਚ ਲਗਾਉਣ ਨਾਲੋਂ ਕਰਤਾਰ ਵੱਲ ਲਾਉਣ ਲਈ ਹੀ ਆਖਦੇ ਹਨ | ਜੇ ਕੋਈ ਮਾਇਆ ਵਿੱਚ ਗਲਤਾਨ ਇਨਸਾਨ ਕਰਤਾਰ ਜੀ ਦੇ ਦਰਸ਼ਨ ਦੀ ਲੋਚਾ ਕਰੇ, ਉਹ ਨਹੀਂ ਕਰ ਸਕੇਗਾ ਕਿਉਂਕਿ ਕਰਤਾਰ ਜੀ ਦੇ ਦਰਸ਼ਨ ਲਈ, ਗੁਰੂ ਜੀ ਮੁਤਾਬਕ, ਆਪਣੇ ਆਪ ਨੂੰ ਬਿਲਕੁਲ ਮਰਕੇ ਜਿਉਣ ਦੀ ਲੋੜ ਹੈ !
ਸ਼ੁਭ ਇੱਛਾਵਾਂ ,
ਗੁਰਦੀਪ ਸਿੰਘ
Envisioning The Creator
The following slok is on SGGS 139 in which the Guru says that one should get rid of one’s conceit to realize the Creator. As we keep our eyes, ears, hands and foot for other pursuits that do not allow us to be with Him, it is impossible to be with Him.
ਸਲੋਕ ਮ: ੨ ॥ ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ ॥
ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ ॥
ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ ॥
ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ ॥੧॥ {ਪੰਨਾ ੧੩੯}
Salok mėhlā 2.
Akẖī bājẖahu vekẖ-ṇā viṇ kanna sunṇā.
Pairā bājẖahu cẖalṇā viṇ hathā karṇā.
Jībẖai bājẖahu bolṇā i-o jīvaṯ marṇā.
Nānak hukam pacẖẖāṇ kai ṯa-o kẖasmai milṇā. ||1||
Slok of Second Nanak.
In essence: (To be with Ekankar, one needs to change totally). Oh Nanak! To meet our Master, we must realize His ordinance; we need to see Him without using our eyes, hear about Him without using our ears; we need to go close to him without using our feet and work to be with Him without using our hands; this is the way to live (being dead) without an iota of conceit (one has to overcome one’s self-conceit and live-in utter humility by understanding His ordinance, because the given eyes, ears, hands, feet and tongue do not help us to be with Him).
Actually, the Guru describes that state of mind in which one gets involved with the Creator by keeping one’s focus on the Creator; one doesn’t follow wrong paths, one doesn’t see thing that hits the balance of one’s focus on Him. Greed, anger, lust, attachment and ego guide us; if they are in control, we have the capacity to realize the Creator by turning totally toward Him. When one’s eyes set on others spouses, one’s ears indulge in hearing backbiting, one follows Maya and one’s hands indulge in greed, it is impossible to realize the Creator. One needs to abandon such tastes and pursuits that take one’s focus on Him away. It is the mind that gets what it wants; therefore, if it is counseled right to love the Creator sincerely, it will realize Him eventually. Thus, living without ego and remaining in love with Him are the vital tendencies to realize Him.
Wishes
G Singh
www.gursoch.com
0 comments:
Post a Comment