GURSOCH

20191230

To Be Guru Oriented And Hardworking – ਮਿਹਨਤੀ ਅਤੇ ਗੁਰਮੁਖ ਹੋਣਾ


(Its English version is at the end)


ਸਤਿਗੁਰੂ ਨਾਨਕ ਸਾਹਿਬ ਜੀ  ਦਾ ਇਹ ਸਲੋਕ ਅੰਗ ੭੯੦ ਉੱਤੇ ਸਾਨੂੰ ਇੱਕ ਚੰਗਾ ਸਿੱਖ/ਗੁਰਮੁਖ ਬਣਨ ਲਈ ਪ੍ਰੇਰਦਾ ਹੈ ਤਾਂਕਿ  ਸਾਨੂੰ ਉਹ ਲਕੀਰ ਪਾਰ ਕਰਨੀ ਸੌਖੀ ਹੋ ਜਾਵੇ ਜਿਸ ਨੂੰ ਪਾਰ ਕਰਨ ਲਈ ਸਾਡੇ ਗੁਰੂ ਜੀ ਸਾਡੇ ਉੱਤੇ ਆਸ ਲਾਉਂਦੇ ਹਨ:
ਮਃ ੧ ॥ ਸਉ ਓਲਾਮ੍ਹ੍ਹੇ ਦਿਨੈ ਕੇ ਰਾਤੀ ਮਿਲਨ੍ਹ੍ਹਿ ਸਹੰਸ ॥ ਸਿਫਤਿ ਸਲਾਹਣੁ ਛਡਿ ਕੈ ਕਰੰਗੀ ਲਗਾ ਹੰਸੁ ॥ ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ ॥ ਨਾਨਕ ਸਚੇ ਨਾਮ ਵਿਣੁ ਸਭੋ ਦੁਸਮਨੁ ਹੇਤੁ ॥੨॥ {ਪੰਨਾ 790}
ਅਰਥ : ਪ੍ਰਭਜੀ ਸਿਫਤ ਜੋ ਅਨਮੋਲ ਹੈ ਉਸ ਨੂੰ ਛੱਡਕੇ ਵੇਖੋ ਇਨਸਾਨ ਮੁਰਦਾਰ ਖਾਣ ਵਿੱਚ ਮਸਤ ਹੈ; ਉਹ ਤਾਂ ਹੰਸ ਹੈ ਬਾਕੀ ਜੂਨੀਆਂ ਵਿੱਚ, ਇਸ ਲਈ ਇਸ ਨੂੰ ਪ੍ਰਭ ਜੀ ਦੀ ਮੋਤੀ ਨੁਮਾ ਸਿਫਤ ਵਿੱਚ ਰੁਝਿਆ ਹੋਣਾ ਚਾਹੀਦਾ ਸੀ  ਪਰ ਲੱਗ ਗਿਆ  ਮਾਇਆ ਪਿੱਛੇ |ਜੋ ਇਹ ਇਸ ਐਸ਼ਪ੍ਰਸਤੀ  ਵਿੱਚ ਕੰਮ ਕਰਦਾ ਹੈ ਉਸ ਖਾਤਰ ਸੌ ਉਲਾਮੇਹ ਇਸ ਨੂੰ ਦਿਨ ਦੇ ਅਤੇ ਹਜਾਰਾਂ  ਰਾਤ ਦੇ ਮਿਲਦੇ ਹਨ; ਖਾ ਖਾ ਕੇ ਇਸ ਨੇ ਬਸ ਆਪਣਾ ਪੇਟ ਹੀ ਵਧਾਇਆ ਹੈ | ਲਾਹਨਤ ਹੈ ਅਜਿਹੇ ਬੰਦੇ ਦੀ ਜਿੰਦਗੀ ਉੱਤੇ ! ਹੇ ਨਾਨਕ!  ਪ੍ਰਭਜੀ ਦੇ ਨਾਮ ਤੋਂ ਬਿਨਾਂ ਇਹ ਸਭ ਕੁਝ ਉਸ ਦਾ ਦੁਸ਼ਮਣ ਹੋ ਨਿਬੜਦਾ ਹੈ |
ਇਸ ਸਲੋਕ ਵਿੱਚ ਮਾਇਆ  ਵਿੱਚ ਗੜੁੱਚ  ਉਸ ਇਨਸਾਨ ਦੀ ਚਰਚਾ ਹੈ ਜੋ ਪ੍ਰਭ ਦੀ ਯਾਦ ਅਤੇ ਸਿਫਤ ਨੂੰ ਛੱਡਕੇ ਆਇਸ਼ੀ ਵਿੱਚ ਮਸਤ ਹੋਕੇ ਜਿਉਂਦਾ ਹੈ; ਸਾਫ ਜਾਹਰ ਹੈ ਕਿ ਗੁਰੂ ਜੀ ਇਸ ਕਿਸਮ ਦੇ  ਆਇਸ਼ੀ ਮਨੁੱਖ ਉੱਤੇ ਲਾਹਨਤਾਂ  ਹੀ ਪਾਉਂਦੇ ਹਨ ਪਰ ਨਾਲ ਹੀ ਸਮਝਾਉਂਦੇ ਹਨ ਕਿ ਇਸ ਤਰਾਂ ਦੀ ਅਰਥਹੀਣ ਜੀਵਨ ਪ੍ਰਭਜੀ ਦੇ ਉਲਾਹਮਿਆਂ  ਦੀ ਹੱਕਦਾਰ ਹੋ ਜਾਂਦੀ ਹੈ | ਆਓ ਇਸ ਨੂੰ ਹੋਰ ਵਿਚਾਰੀਏ!
ਰੱਬ ਨੂੰ ਮੰਨਣ  ਵਾਲੇ ਇਨਸਾਨ ਰੱਬ ਦੀ ਯਾਦ ਵਿੱਚ ਜੀਵਨ ਗੁਜਾਰਦੇ ਹਨ ਪਰ ਬਹੁਤੇ ਲੋਕ ਰੱਬ ਜੀ ਨੂੰ ਮੰਨਕੇ ਵੀ ਐਸ਼ਪ੍ਰਸਤੀ ਨੂੰ ਮੁਖ ਰੱਖਦੇ ਹਨ ਅਤੇ ਲੋਕਾਂ ਦਾ ਸ਼ੋਸ਼ਣ ਕਰਕੇ ਫਾਲਤੂ   ਪੇਟ ਵਧਾਉਂਦੇ ਰਹਿੰਦੇ ਹਨ ਕਿਉਂਕਿ ਆਪ ਕੰਮ ਕਰਨ ਦੀ ਇਨ੍ਹਾਂ  ਵਿੱਚ ਰੀਝ ਹੀ ਨਹੀਂ ਰਹਿੰਦੀ | ਪੇਟ ਵਧਾਉਣਾ ਵੇਹਲੇ ਰਹਿਕੇ ਖਾਣ ਪੀਣ ਦਾ ਸੂਚੱਕ ਹੁੰਦਾ ਹੈ; ਪੇਟ ਵਧਾਉਣਾ ਆਲਸ  ਦੀ ਨਿਸ਼ਾਨੀ ਹੀ ਹੈ ਜਿਸ ਵੱਲ ਗੁਰੂ ਜੀ ਇਸ਼ਾਰਾ ਕਰਦੇ ਹਨ| ਇਸੇ ਕਰਕੇ ਮੈਂ ਅਕਸਰ ਆਖਦਾ ਹਾਂ ਕਿ ਵਧਾਏ ਪੇਟ ਵਾਲਿਆਂ ਨੂੰ ਇਸ ਸਲੋਕ ਤੋਂ ਸਿਖਿਆ ਜਰੂਰ ਲੈਣੀ ਚਾਹੀਦੀ ਹੈ | ਯਾਦ ਰੱਖਣਾ ਕਿ ਖੇਤਾਂ ਵਿੱਚ ਕੰਮ ਕਰਨ ਵਾਲੇ ਜਾਂ ਕੋਈ ਹੋਰ ਸਰੀਰਕ ਕੰਮ ਕਰਨ ਵਾਲਿਆਂ ਦੇ ਪੇਟ ਵਧਦੇ ਹੀ ਨਹੀਂ | ਇਸ ਸਲੋਕ ਵਿੱਚ ਵੱਡਾ ਨੁਕਤਾ ਹੈ ਕਿ ਸਭ ਨਾਲੋਂ ਵਧੀਕ ਅਨਮੋਲ ਜੇ ਕੋਈ ਕੰਮ ਹੈ ਤਦ ਉਹ ਹੈ ਰੱਬ ਜੀ ਦੀ ਸਿਫਤ ਸਲਾਹ ਅਤੇ ਉਸ ਨੂੰ ਆਪਣੀ ਯਾਦ ਵਿੱਚ ਰੱਖਕੇ ਜਿਉਣਾ |  ਸਾਰੀਆਂ ਜੂਨੀਆਂ ਵਿੱਚ ਇੱਕ ਮਨੁੱਖ ਹੀ ਹੈ ਜੋ ਹੰਸਾਂ ਵਾਂਗ ਕੀਮਤੀ ਖੁਰਾਕ ਪ੍ਰਭਜੀ ਦੇ ਕੀਮਤੀ ਨਾਮ ਵੱਲ ਮੁੜ੍ਹਕੇ ਜੀਉ ਸਕਦਾ ਹੈ |
ਐਸ਼ਪ੍ਰਸਤੀ ਦਾ ਗੁੰਦਣ ਬੁਰੇ ਕੰਮਾਂ ਨਾਲ ਹੀ ਹੁੰਦਾ ਹੈ ਜਿਸ ਕਾਰਨ ਐਸ਼ਪ੍ਰਸਤ ਅਣਗਿਣਤ ਉਲਾਮਿਆਂ ਦੇ ਭਾਗੀ ਬੰਦੇ ਹਨ ਕਿਉਂਕਿ ਰਾਤ ਦਿਨ ਐਸ਼ਪ੍ਰਸਤ ਲੋਕ ਕੁਕਰਮ ਹੀ ਕਰਦੇ ਹਨ ਪਰ ਰੱਬ ਜੀ ਦੀ ਯਾਦ ਵਿਚ ਮਸਤ ਮਨੁੱਖ ਅਜਿਹੇ ਉਹ ਕੰਮ ਨਹੀਂ ਕਰਦੇ ਜਿਸ ਕਾਰਨ ਉਨਾਂ ਨੂੰ ਰੱਬ ਜੀ ਅੱਗੇ ਬੁਰਾ ਪੈਣਾ ਪਵੇ |
ਇਸ ਛੋਟੇ ਜਹੇ ਸਲੋਕ ਵਿੱਚ ਗੁਰੂ ਜੀ ਮਨੁੱਖ ਨੂੰ ਮੇਹਨਤ ਕਰਕੇ ਕਮਾਉਣ ਅਤੇ ਰੱਬ ਜੀ ਦੀ ਯਾਦ ਵਿੱਚ ਰਹਿਕੇ ਜੀਉਣ ਦਾ ਉਪਦੇਸ਼ ਦੇਂਦੇ ਹਨ ਅਤੇ ਉਨਾਂ ਨੂੰ ਲਾਹਨਤਾਂ ਪਾਉਂਦੇ ਹਨ ਜੋ ਕੰਮ ਕਰਨ ਦੀ ਰੀਝ ਛੱਡਕੇ ਫਾਲਤੂ ਖਾ ਖਾ ਕੇ ਆਪਣੇ ਪੇਟ ਵਧਾਉਂਦੇ ਹਨ |  
ਗੁਰੂ ਦੇ ਸਿਖਾਂ ਨੂੰ ਇਹ ਸਿੱਖਣ ਲਈ ਕਿਹੋ ਜਿਹਾ ਜੀਵਨ ਜਿਉਣਾ ਚਾਹੀਦਾ ਹੈ,  ਇਸ ਸਲੋਕ ਨੂੰ ਸਮਝ ਲੈਣਾ ਹੀ ਕਾਫੀ ਹੈ |ਇਸ ਤਰਾਂ ਗੁਰੂ ਜੀ ਸਮਝਾਉਂਦੇ ਹਨ ਕਿ ਆਪਣੇ ਕਰਤਾਰ ਜੀ ਨਾਲ ਜੁੜੋ; ਇੰਝ  ਮਾਇਆ ਦੇ ਪ੍ਰਭਾਵ ਨੂੰ ਘਟਾਉਂਦੇ ਚਲੇ ਜਾਓ  ਅਤੇ ਜੇ ਇੰਝ ਨਾ ਕਰ ਸਕੇ ਤਦ ਅਜਿਹਾ ਜੀਵਨ ਲਾਹਨਤ ਹੈ ਖਾਸ ਕਰਕੇ ਸਿਖਾਂ ਲਈ ਜੋ ਗੁਰੂ ਜੀ ਦੇ ਹੋਣ ਦਾ ਫ਼ਕਰ ਅਤੇ ਦਾਹਵੇ ਕਰਦੇ ਹਨ |
ਸ਼ੁਭ ਇੱਛਾਵਾਂ
ਗੁਰਦੀਪ ਸਿੰਘ
*************************************************

To Be Guru Oriented And Hardworking

The following Slok is on 790, SGGS, inspires us to be the Sikhs/the Guru-oriented ones so that the line between Maya inclined living and above the Maya influences drawn by the Guru can be easily crossed as per the Guru advises us and who hopes on us to be his true followers:
ਮ; ੧ ॥
ਸਉ ਓਲਾਮ੍ਹ੍ਹੇ ਦਿਨੈ ਕੇ ਰਾਤੀ ਮਿਲਨਹ੍ਹਿ ਸਹੰਸ ॥
ਸਿਫਤਿ ਸਲਾਹਣੁ ਛਡਿ ਕੈ ਕਰੰਗੀ ਲਗਾ ਹੰਸੁ ॥
ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ ॥
ਨਾਨਕ ਸਚੇ ਨਾਮ ਵਿਣੁ ਸਭੋ ਦੁਸਮਨੁ ਹੇਤੁ ॥੨॥
Mėhlā 1.
Sa-o olāmĥe ḏinai ke rāṯī milniĥ sahaʼns.
Sifaṯ salāhaṇ cẖẖad kai karangī lagā hans.
Fit ivehā jīvi-ā jiṯ kẖā-e vaḏẖā-i-ā pet.
Nānak sacẖe nām viṇ sabẖo ḏusman heṯ. ||2||
Slok of First Nanak.
In essence: That swan-mortal who attaches to the Maya-carcass forsaking the praise of Akalpurakh gets hundred reproaches a day and thousands at a night. Accursed is the life of that person, who lives without praising Akalpurakh and grows belly by eating. Oh Nanak! Without Akalpurakh, all attachments become enemy eventually.
In this slok a person is called out who, drowned in Maya, forgets the Creator and envelopes in luxuries. Obviously, the Guru advises such a person to turn back toward the Creator to become good in His court instead of becoming bad. Let us ponder over this slok further.
The believers of the Creator live in His memory; nonetheless, many people, though believe in Him, spend their lives in luxuries and to be that, they exploit others and become very lazy since they live on others instead of working hard. Letting the tummy grow out of shape is a proof of being lazy. I often ask the Sikhs to remain in shape by not turning lazy. Remember the people who work in the fields or do laborious job don’t grow their tummies out of shape. In this slok, the most important valuable job is to praise the Creator and make a living by working hard. Among all the lives, it is only the man who can live by turning toward the name of the Creator by keeping Him in the memory.
In the luxuries, one inclines towards the acts which are morally and ethically questionable, thus such acts make us low before our Creator. In the slok, the Guru inspires us to do hard work and to live remembering our Creator so that we never become lazy.
This slok alone tells us how to live respectfully; for us, it is enough to make it our guiding force. The Guru inspires us to get connected with our Creator very sincerely to negate the Maya influences and if it is not done, the life spent without His praise will be shameful; this slok is applicable to tall Sikhs who feel proud and claim to be the Sikhs of the Guru but have become lazy.
Wishes
Gurdeep Singh
www.gursoch.com