GURSOCH

20210731

Thus Speaks Guru Nanak Ji - ਗੁਰੂ ਨਾਨਕ ਜੀ ਦੇ ਪ੍ਰਬੱਚਨ

(Its English version is at the end)

 

ਸਲੋਕ ਵਾਰਾਂ  ਤੋਂ ਵਧੀਕ ਵਿੱਚ 4 ਸਲੋਕਾਂ ਨੂੰ  ਅੱਜ ਇਸ ਲੇਖ ਵਿੱਚ ਵਿਚਾਰਿਆ ਜਾਏਗਾ , ਜਿਨ੍ਹਾਂ ਵਿੱਚ ਗੁਰੂ ਨਾਨਕ ਜੀ ਨੇ ਕਿੰਤੂ-ਭਰੀ  ਜ਼ਿੰਦਗੀ ਬਾਰੇ ਦੱਸਦਿਆਂ ਆਖਿਆ ਕਿ ਜ਼ਿੰਦਗੀ ਨੂੰ ਚੰਗੀ ਸੰਗਤ ਦੀ ਲੋੜ ਹੈ, ਫੇਰ ਇਸ ਜਨਮ ਲੈਣ ਦੇ ਮਕਸਦ ਵੱਲ ਇਸ਼ਾਰਾ ਕਰਕੇ ਉਨ੍ਹਾਂ ਨੇ ਭਗਤੀ ਦਾ ਇੱਕ ਰਾਹ ਦੱਸਿਆ ਹੈ | ਉਸ ਰਾਹ ਉੱਤੇ ਚੱਲਦਿਆਂ ਮਨੁੱਖ ਭੜਕਣਾ ਭਰੀ ਭੀੜ ਵਿੱਚੋਂ ਬਹਿਰ ਨਿਕਲ ਆਉਂਦਾ ਹੈ | ਜੋ ਗੁਰੂ ਸ਼ਰਧਾਲੂ ਗੁਰਾਂ ਦੇ ਦੱਸੇ ਰਾਹ ‘ਤੇ ਤੁਰਨੋਂ ਝਿਜਕਦੇ ਹਨ, ਉਹ ਹਉਮੈ ਦੀ ਭੇਂਟ ਚੜ੍ਹੇ ਰਹਿੰਦੇ ਹਨ; ਆਓ ਸਲੋਕਾਂ ਨੂੰ ਵੀਚਾਰੀਏ :

ਕਲਰ ਕੇਰੀ ਛਪੜੀ ਕਊਆ ਮਲਿ ਮਲਿ ਨਾਇ ॥

ਮਨੁ ਤਨੁ ਮੈਲਾ ਅਵਗੁਣੀ ਚਿੰਜੁ ਭਰੀ ਗੰਧੀ ਆਇ ॥

ਸਰਵਰੁ ਹੰਸਿ ਨ ਜਾਣਿਆ ਕਾਗ ਕੁਪੰਖੀ ਸੰਗਿ ॥

ਸਾਕਤ ਸਿਉ ਐਸੀ ਪ੍ਰੀਤਿ ਹੈ ਬੂਝਹੁ ਗਿਆਨੀ ਰੰਗਿ ॥

ਸੰਤ ਸਭਾ ਜੈਕਾਰੁ ਕਰਿ ਗੁਰਮੁਖਿ ਕਰਮ ਕਮਾਉ ॥

ਨਿਰਮਲੁ ਨ੍ਹ੍ਹਾਵਣੁ ਨਾਨਕਾ ਗੁਰੁ ਤੀਰਥੁ ਦਰੀਆਉ ॥੧੦॥ {ਪੰਨਾ 1411}

ਅਰਥ: ਹੇ ਭਾਈ ! (ਵਿਕਾਰਾਂ ਦੀ ਕਾਲਖ ਨਾਲ) ਕਾਲੇ ਹੋਏ ਮਨ ਵਾਲਾ ਮਨੁੱਖ (ਵਿਕਾਰਾਂ ਦੇ) ਕੱਲਰ ਦੀ ਛੱਪੜੀ ਵਿਚ ਬੜੇ ਸ਼ੌਕ ਨਾਲ ਇਸ਼ਨਾਨ ਕਰਦਾ ਰਹਿੰਦਾ ਹੈ (ਇਸ ਕਰਕੇ ਉਸ ਦਾ) ਮਨ (ਉਸ ਦਾ) ਤਨ ਵਿਕਾਰਾਂ (ਦੀ ਮੈਲ) ਨਾਲ ਮੈਲਾ ਹੋਇਆ ਰਹਿੰਦਾ ਹੈ (ਜਿਵੇਂ ਕਾਂ ਦੀ) ਚੁੰਝ ਗੰਦ ਨਾਲ ਹੀ ਭਰੀ ਰਹਿੰਦੀ ਹੈ (ਤਿਵੇਂ ਵਿਕਾਰੀ ਮਨੁੱਖ ਦਾ ਮੂੰਹ ਭੀ ਨਿੰਦਾ ਆਦਿਕ ਗੰਦ ਨਾਲ ਹੀ ਭਰਿਆ ਰਹਿੰਦਾ ਹੈ) । ਹੇ ਭਾਈ! ਭੈੜੇ ਪੰਛੀ ਕਾਵਾਂ ਦੀ ਸੰਗਤਿ ਵਿਚ (ਵਿਕਾਰੀ ਬੰਦਿਆਂ ਦੀ ਸੁਹਬਤ ਵਿਚ ਪਰਮਾਤਮਾ ਦੀ ਅੰਸ਼ ਜੀਵ-) ਹੰਸ ਨੇ (ਗੁਰੂ-) ਸਰੋਵਰ (ਦੀ ਕਦਰ) ਨਾਹ ਸਮਝੀ। ਹੇ ਭਾਈ ! ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਨਾਲ ਜੋੜੀ ਹੋਈ ਪ੍ਰੀਤ ਇਹੋ ਜਿਹੀ ਹੀ ਹੁੰਦੀ ਹੈ । ਹੇ ਆਤਮਕ ਜੀਵਨ ਦੀ ਸੂਝ ਹਾਸਲ ਕਰਨ ਦੇ ਚਾਹਵਾਨ ਮਨੁੱਖ! ਪਰਮਾਤਮਾ ਦੇ ਪ੍ਰੇਮ ਵਿਚ ਟਿਕ ਕੇ (ਜੀਵਨ-ਰਾਹ ਨੂੰ) ਸਮਝ। ਸਾਧ ਸੰਗਤਿ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਿਆ ਕਰ, ਗੁਰੂ ਦੇ ਸਨਮੁਖ ਰੱਖਣ ਵਾਲੇ ਕਰਮ ਕਮਾਇਆ ਕਰ = ਇਹੀ ਹੈ ਪਵਿੱਤਰ ਇਸ਼ਨਾਨ। ਹੇ ਨਾਨਕ! ਗੁਰੂ ਹੀ ਤੀਰਥ ਹੈ ਗੁਰੂ ਹੀ ਦਰੀਆਉ ਹੈ (ਗੁਰੂ ਵਿਚ ਚੁੱਭੀ ਲਾਈ ਰੱਖਣੀ ਹੀ ਪਵਿੱਤਰ ਇਸ਼ਨਾਨ ਹੈ) ।10।

ਤਿੰਨ ਗੱਲਾਂ ਵਿਚਾਰਨ ਵਾਲੀਆਂ ਹਨ |

1. ਗਲਤ ਸੰਗਤ ਨੂੰ ਛੱਡਣਾ ਭਾਵ ਜੋ ਧੋਖਿਆਂ , ਸ਼ੋਸ਼ਣ ਜਾਂ ਮਾਇਆ ਨੂੰ ਪਿਆਰਨ ਵਾਲਿਆਂ ਦੀ, ਮਤਲਬ ਉਨ੍ਹਾਂ ਨਾਲ ਨੇੜਤਾ ਨਹੀਂ ਰੱਖਣੀ |

2. ਦੂਸਰਾ ਕਰਤਾਰ ਦੇ ਸੱਚੇ ਪਿਆਰਿਆਂ ਵਿੱਚ ਬੈਠਕੇ (ਚੰਗੀ ਸੰਗਤ) ਉਸ ਦੀ ਸਿਫਤ ਕਰਨੀ |

3. ਤੀਰਥਾਂ ਉੱਤੇ ਨਹਾਉਣ ਦੀ ਥਾਂ ਗੁਰੂ ਦੀ ਸਿੱਖਿਆ ਨਾਲ ਆਪਣੀ ਅੰਦਰਲੇ ਵਿਕਾਰਾਂ ਨੂੰ ਧੋਣਾ; ਉਹ ਵਿਕਾਰ ਹਨ ਕਾਮ ਵਿੱਚ ਗੜੁਚ ਹੋਣਾ , ਲਾਲਚ, ਧੋਖਾ ਅਤੇ ਮਾਇਆ ਨਾਲ ਪਿਆਰ  ਰੱਖਣਾ |

               ਅਗਲੇ ਸਲੋਕ ਵਿੱਚ ਦੱਸਦੇ ਹਨ ਕਿ ਮਨ ਦੀ ਸਫਾਈ ਬਹੁਤ ਜਰੂਰੀ ਹੈ; ਜੇ ਮਨ ਹੀ ਦੂਸਰੇ ਪਿਆਰ ਵਿੱਚ ਗਲਤਾਨ ਹੈ, ਤਦ ਸੰਗਤ ਵਿੱਚ ਬੈਠਕੇ ਕਰਤਾਰ ਜੀ ਦਾ ਨਾਮ ਲੈਣਾ  ਵੀ ਅਜਾਈਂ ਚਲਿਆ  ਜਾਂਦਾ ਹੈ ਕਿਉਂਕਿ ਜਤ, ਸਤ, ਸੰਤੋਖ ਅਤੇ ਦਇਆ  ਮਨ ਵਿੱਚ ਰੱਖਣ ਨਾਲ ਮਾਇਆ ਨਾਲ ਪਿਆਰ ਘੱਟਦਾ  ਜਾਂਦਾ ਹੈ | ਇੰਝ ਤਰ੍ਹਾਂ ਦੀ ਬਿਰਤੀ ਨਾਲ ਹਉਮੈ ਦੀ ਹੋਂਦ ਮੁਕਦੀ ਚਲੇ ਜਾਂਦੀ  ਹੈ | ਤਦੇ ਗੁਰੂ ਜੀ ਆਖਦੇ ਹਨ ਕਿ  ਹਉਮੈ ਨੂੰ ਮਾਰਕੇ ਕਰਤਾਰ ਦੀ ਸਿਫਤ ਵਿੱਚ ਲੱਗਣਾ ਚਾਹੀਦਾ ਹੈ |

ਜਨਮੇ ਕਾ ਫਲੁ ਕਿਆ ਗਣੀ ਜਾਂ ਹਰਿ ਭਗਤਿ ਨ ਭਾਉ ॥

ਪੈਧਾ ਖਾਧਾ ਬਾਦਿ ਹੈ ਜਾਂ ਮਨਿ ਦੂਜਾ ਭਾਉ ॥ ਵੇਖਣੁ ਸੁਨਣਾ ਝੂਠੁ ਹੈ ਮੁਖਿ ਝੂਠਾ ਆਲਾਉ ॥

ਨਾਨਕ ਨਾਮੁ ਸਲਾਹਿ ਤੂ ਹੋਰੁ ਹਉਮੈ ਆਵਉ ਜਾਉ ॥੧੧॥ {ਪੰਨਾ 1411}

ਅਰਥ: ਹੇ ਭਾਈ ! ਜਦ ਤਕ (ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦੀ ਭਗਤੀ ਨਹੀਂ, ਪਰਮਾਤਮਾ ਦਾ ਪ੍ਰੇਮ ਨਹੀਂ, ਤਦ ਤਕ ਉਸ ਦੇ ਮਨੁੱਖਾ ਜਨਮ ਹਾਸਲ ਕੀਤੇ ਦਾ ਕੋਈ ਭੀ ਲਾਭ ਨਹੀਂ। ਜਦ ਤਕ (ਮਨੁੱਖ ਦੇ) ਮਨ ਵਿਚ ਪਰਮਾਤਮਾ ਤੋਂ ਬਿਨਾ ਹੋਰ ਹੋਰ ਮੋਹ ਪਿਆਰ ਵੱਸਦਾ ਹੈ, ਤਦ ਤਕ ਉਸ ਦਾ ਪਹਿਨਿਆ (ਕੀਮਤੀ ਕੱਪੜਾ ਉਸ ਦਾ) ਖਾਧਾ ਹੋਇਆ (ਕੀਮਤੀ ਭੋਜਨ ਸਭ) ਵਿਅਰਥ ਜਾਂਦਾ ਹੈ ਕਿਉਂਕਿ ਉਹ) ਨਾਸਵੰਤ ਜਗਤ ਨੂੰ ਹੀ ਤੱਕ ਵਿਚ ਰੱਖਦਾ ਹੈ, ਨਾਸਵੰਤ ਜਗਤ ਨੂੰ ਹੀ ਕੰਨਾਂ ਵਿਚ ਵਸਾਈ ਰੱਖਦਾ ਹੈ, ਨਾਸਵੰਤ ਜਗਤ ਦੀਆਂ ਗੱਲਾਂ ਹੀ ਮੂੰਹ ਨਾਲ ਕਰਦਾ ਰਹਿੰਦਾ ਹੈ ।

                   ਹੇ ਨਾਨਕ ! ਤੂੰ (ਸਦਾ ਪਰਮਾਤਮਾ ਦੀ) ਸਿਫ਼ਤਿ-ਸਾਲਾਹ ਕਰਦਾ ਰਹੁ। (ਸਿਫ਼ਤਿ-ਸਾਲਾਹ ਨੂੰ ਭੁਲਾ ਕੇ) ਹੋਰ (ਸਾਰਾ ਉੱਦਮ) ਹਉਮੈ ਦੇ ਕਾਰਨ ਜਨਮ ਮਰਨ ਦਾ ਗੇੜ ਬਣਾਈ ਰੱਖਦਾ ਹੈ।11।

               ਸਲੋਕ ਨੰਬਰ 12 ਵਿੱਚ, ਗੁਰੂ ਜੀ ਆਖ ਰਹੇ ਹਨ ਕਿ ਅਜਿਹੇ ਲੋਕ ਜੋ ਮਨ ਦੇ ਵਿਕਾਰ ਦੂਰ ਕਰਕੇ, ਮਾਇਆ ਦਾ ਮੋਹ ਤਿਆਗਕੇ ਕਰਤਾਰ ਦੀ ਸਿਫਤ ਵਿੱਚ ਮਗਨ ਹੁੰਦੇ ਹਨ, ਉਹ ਬਹੁਤ ਘੱਟ ਹਨ ਇਸ ਲਈ ਆਲੇ ਦੁਆਲੇ ਮਨਮੁਖਾਂ ਦਾ ਹੀ ਪਹਿਰਾ ਹੈ, ਇਸ ਲਈ ਆਪਣੇ ਆਪ ਨੂੰ ਸੁਧਾਰ ਲੈਣਾ ਵੀ ਬਹੁਤ ਵੱਡੀ ਪ੍ਰਾਪਤੀ ਹੈ !

ਅਗਲਾ ਸਲੋਕ ਹੈ :

ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰੁ ॥੧੨॥ {ਪੰਨਾ 1411}

ਅਰਥ: ਹੇ ਭਾਈ! (ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਵਾਲੇ ਮਨੁੱਖ) ਕੋਈ ਵਿਰਲੇ ਵਿਰਲੇ ਹਨ, ਬਹੁਤੇ ਨਹੀਂ ਹਨ। (ਆਮ ਤੌਰ ਤੇ) ਜਗਤ ਵਿਖਾਵੇ ਦੇ ਕੰਮ ਹੀ (ਕਰਦਾ ਰਹਿੰਦਾ ਹੈ, ਆਤਮਕ ਜੀਵਨ ਨੂੰ) ਨੀਵਾਂ ਕਰਨ ਵਾਲਾ ਬੋਲ ਹੀ (ਬੋਲਦਾ ਰਹਿੰਦਾ ਹੈ) ।12।

                    ਮਤਲਬ ਕਰਤਾਰ ਭਗਤਿ ਵਿਖਾਵਿਆਂ ਨਾਲ ਨਹੀਂ ਹੁੰਦੀ ਅਤੇ ਨਾ ਹੀ ਮਾਇਆ ਦੇ ਚਿੱਕੜ ਵਿੱਚ ਇੱਕ ਪੈਰ ਰੱਖਦਿਆਂ ਹੁੰਦੀ ਹੈ, ਇਸ ਕਰਕੇ ਸੰਸਾਰ ਵਿੱਚ ਉਸ ਕਰਤਾਰ ਦੇ ਭਗਤ ਵਿਰਲੇ ਹਨ; ਅਗਲੇ  ਸਲੋਕ ਵਿੱਚ ਗੁਰੂ ਜੀ ਉਨ੍ਹਾਂ ਗੁਰਮੁਖਾਂ ਦੀ ਗੱਲ ਕਰਦੇ ਹਨ ਜੋ ਸਿਰਫ਼ ਉਸੇ ਕਰਤਾਰ ਦੇ ਹੋ ਗਏ :

ਨਾਨਕ ਲਗੀ ਤੁਰਿ ਮਰੈ ਜੀਵਣ ਨਾਹੀ ਤਾਣੁ ॥ ਚੋਟੈ ਸੇਤੀ ਜੋ ਮਰੈ ਲਗੀ ਸਾ ਪਰਵਾਣੁ ॥

ਜਿਸ ਨੋ ਲਾਏ ਤਿਸੁ ਲਗੈ ਲਗੀ ਤਾ ਪਰਵਾਣੁ ॥ ਪਿਰਮ ਪੈਕਾਮੁ ਨ ਨਿਕਲੈ ਲਾਇਆ ਤਿਨਿ ਸੁਜਾਣਿ ॥੧੩॥ {ਪੰਨਾ 1411}

ਅਰਥ: ਹੇ ਨਾਨਕ ! (ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰੇਮ ਦੀ ਚੋਟ) ਲੱਗਦੀ ਹੈ (ਉਹ ਮਨੁੱਖ) ਤੁਰਤ ਆਪਾ-ਭਾਵ ਵਲੋਂ ਮਰ ਜਾਂਦਾ ਹੈ (ਉਸ ਦੇ ਅੰਦਰੋਂ ਸੁਆਰਥ ਖ਼ਤਮ ਹੋ ਜਾਂਦਾ ਹੈ) , (ਉਸ ਦੇ ਅੰਦਰ ਸੁਆਰਥ ਦੇ) ਜੀਵਨ ਦਾ ਜ਼ੋਰ ਨਹੀਂ ਰਹਿ ਜਾਂਦਾ। ਹੇ ਭਾਈ! ਜਿਹੜਾ ਮਨੁੱਖ (ਪ੍ਰਭੂ-ਚਰਨਾਂ ਦੀ ਪ੍ਰੀਤ ਦੀ) ਚੋਟ ਨਾਲ ਆਪਾ-ਭਾਵ ਵਲੋਂ ਮਰ ਜਾਂਦਾ ਹੈ (ਉਸ ਦਾ ਜੀਵਨ ਪ੍ਰਭੂ-ਦਰ ਤੇ ਕਬੂਲ ਹੋ ਜਾਂਦਾ ਹੈ) ਉਹੀ ਲੱਗੀ ਹੋਈ ਚੋਟ (ਪ੍ਰਭੂ-ਦਰ ਤੇ) ਪਰਵਾਨ ਹੁੰਦੀ ਹੈ। ਪਰ ਹੇ ਭਾਈ ! (ਇਹ ਪ੍ਰੇਮ ਦੀ ਚੋਟ) ਉਸ ਮਨੁੱਖ ਨੂੰ ਹੀ ਲੱਗਦੀ ਹੈ ਜਿਸ ਨੂੰ (ਪਰਮਾਤਮਾ ਆਪ) ਲਾਂਦਾ ਹੈ (ਜਦੋਂ ਇਹ ਚੋਟ ਪਰਮਾਤਮਾ ਵਲੋਂ ਲੱਗਦੀ ਹੈ) ਤਦੋਂ ਹੀ ਇਹ ਲੱਗੀ ਹੋਈ (ਚੋਟ) ਕਬੂਲ ਹੁੰਦੀ ਹੈ (ਸਫਲ ਹੁੰਦੀ ਹੈ) । ਹੇ ਭਾਈ! ਉਸ ਸਿਆਣੇ (ਤੀਰੰਦਾਜ਼-ਪ੍ਰਭੂ) ਨੇ (ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰੇਮ ਦਾ ਤੀਰ) ਵਿੰਨ੍ਹ ਦਿੱਤਾ; (ਉਸ ਹਿਰਦੇ ਵਿਚੋਂ ਇਹ) ਪ੍ਰੇਮ ਦਾ ਤੀਰ ਫਿਰ ਨਹੀਂ ਨਿਕਲਦਾ।13।

(ਵਿਆਖਿਆ ਡਾਕਟਰ ਸਾਹਿਬ ਸਿੰਘ ਦੀ ਹੈ )

                   ਇੰਝ ਅਸੀਂ ਵੇਖਿਆ ਹੈ ਕਿ ਗੁਰੂ ਜੀ ਸਾਨੂੰ ਰਾਹ ਪਾਉਂਦੇ ਹਨ ਇੱਕ ਤਰਤੀਬ ਨਾਲ ਕਿ ਸੰਗਤ ਜੋ ਮਾਇਆਧਾਰੀ ਹੈ ਉਸ ਤੋਂ ਗੁਰੇਜ ਕਰੋ, ਕਰਮਕਾਂਡ ਜਿਵੇਂ ਤੀਰਥ ਵਗੈਰਾ ਕਰਨ ਦੀ ਥਾਂ ਆਪਣੇ ਅੰਦਰਲੇ ਵਿਕਾਰਾਂ ਨੂੰ ਖਤਮ ਕਰੋ | ਇਹ ਸਭ ਕੁਝ, ਜਿਸ ਲਈ ਮਨ ਕਰਤਾਰ ਤੋਂ ਦੂਰ ਰਹਿੰਦਾ ਹੈ, ਨਾਸ਼ਵਾਨ ਹੈ; ਇਸ ਦੀ ਹਉਮੈ ਵਿੱਚ ਨਾ ਰਹਿਕੇ ਸਿਰਫ਼ ਕਰਤਾਰ ਨਾਲ ਜੁੜੋ | ਉਂਝ ਅਜਿਹੇ ਭਗਤ ਘੱਟ ਹਨ, ਪਰ ਜਿਨ੍ਹਾਂ ਨੂੰ ਇਹ ਕਰਤਾਰ ਦਾ ਪਿਆਰ ਲੱਗ ਜਾਂਦਾ ਹੈ  ਉਹ ਮਾਇਆਧਾਰੀ  ਭੀੜ ਵਿੱਚੋਂ ਬਹਿਰ ਨਿਕਲ ਆਉਂਦੇ ਹਨ, ਕਿਉਂਕਿ ਉਨ੍ਹਾਂ ਦੇ ਦਿਲ ਨੂੰ ਕਰਤਾਰ ਦਾ ਪਿਆਰ ਮੋਹ ਲੈਂਦਾ ਹੈ ਅਤੇ ਉਨ੍ਹਾਂ ਉੱਤੇ ਕਰਤਾਰ ਆਪਣੀ ਦੁਆ ਰੱਖਦਾ ਹੈ ਕਿ ਉਹ ਪਿਆਰ ਨਾ ਟੁੱਟੇ |

ਸ਼ੁਭ ਇੱਛਾਵਾਂ

ਗੁਰਦੀਪ  ਸਿੰਘ

 

Thus Speaks Guru Nanak Ji

We shall ponder over the four slokas out of “slok from vaaran ton vdheek” on SGGS 1411 through which Guru Nanak ji guides his followers to abstain from a company of those people who are into corrupt ways of life, because to get imbued with the Creator, one needs a company of pious people. Then he expresses that the importance of coming to this world is to live in His love and praise. If one follows his advice, one gets out of a corrupt crowd and remains involved in virtuous life. Let us ponder over them:

ਕਲਰ ਕੇਰੀ ਛਪੜੀ ਕਊਆ ਮਲਿ ਮਲਿ ਨਾਇ ॥

ਮਨੁ ਤਨੁ ਮੈਲਾ ਅਵਗੁਣੀ ਚਿੰਜੁ ਭਰੀ ਗੰਧੀ ਆਇ ॥

ਸਰਵਰੁ ਹੰਸਿ ਨ ਜਾਣਿਆ ਕਾਗ ਕੁਪੰਖੀ ਸੰਗਿ ॥

ਸਾਕਤ ਸਿਉ ਐਸੀ ਪ੍ਰੀਤਿ ਹੈ ਬੂਝਹੁ ਗਿਆਨੀ ਰੰਗਿ ॥

ਸੰਤ ਸਭਾ ਜੈਕਾਰੁ ਕਰਿ ਗੁਰਮੁਖਿ ਕਰਮ ਕਮਾਉ ॥

ਨਿਰਮਲੁ ਨ੍ਹ੍ਹਾਵਣੁ ਨਾਨਕਾ ਗੁਰੁ ਤੀਰਥੁ ਦਰੀਆਉ ॥੧੦॥ {ਪੰਨਾ 1411}

Kalar kerī cẖẖapṛī ka-ū-ā mal mal nā-e.

Man ṯan mailā avguṇī binn bẖarī ganḏẖīā-e.

Sarvar hans na jāṇi-ā kāg kupankẖī sang.

Sākaṯ si-o aisī parīṯ hai būjẖhu gi-ānī rang.

Sanṯ sabẖā jaikār kar gurmukẖ karam kamā-o.

Nirmal nĥāvaṇ nānkā gur ṯirath ḏarī-ā-o. ||10||

In essence: The mortal’s mind-crow bathes itself in the pool of vices; thus, the soul and the body get dirty and the mouth is filled with filth. This way, the mortal doesn’t know the Swan-Guru and he remains involved with the mind-crow.  Such is the love of a Maya-lover. Ponder over it oh wise one! Applaud the Sants’ company and praise Ekankar through the Guru’s advice. Oh Nanak! Bathing in the Guru’s teachings (River) is a pilgrimage, because such kind of bathing purifies the mind.

                       Instead of involving in pilgrimaging, the Guru says that one should clean one’s mind; then the purpose of coming over is fulfilled which is to live a virtuous life in the Creator’s love; otherwise, all that show remains false:

ਜਨਮੇ ਕਾ ਫਲੁ ਕਿਆ ਗਣੀ ਜਾਂ ਹਰਿ ਭਗਤਿ ਨ ਭਾਉ ॥

ਪੈਧਾ ਖਾਧਾ ਬਾਦਿ ਹੈ ਜਾਂ ਮਨਿ ਦੂਜਾ ਭਾਉ ॥

ਵੇਖਣੁ ਸੁਨਣਾ ਝੂਠੁ ਹੈ ਮੁਖਿ ਝੂਠਾ ਆਲਾਉ ॥

ਨਾਨਕ ਨਾਮੁ ਸਲਾਹਿ ਤੂ ਹੋਰੁ ਹਉਮੈ ਆਵਉ ਜਾਉ ॥੧੧॥ {ਪੰਨਾ 1411}

Janme kā fal ki-ā gaṇī jāʼn har bẖagaṯ na bẖā-o.

Paiḏẖā kẖāḏẖā bāḏ hai jāʼn man ḏūjā bẖā-o.

Vekẖaṇ sunṇā jẖūṯẖ hai mukẖ jẖūṯẖāālā-o.

Nānak nām salāhi ṯū hor ha-umai āva-o jā-o. ||11||

In essence: If Har’s devotion in His love is not performed, what is the advantage of having this human-birth? As long as one has love for other than Har in one’s heart, one’s all eating and wearing are useless (eating and wearing indicates of living life); in that situation, whatever is seen and heard is false (this stuff is temporary compared to Har’s name that is eternal) and false is what is said. Oh Nanak! Praise His name; otherwise, all other deeds done in conceit lead to coming and going in conceit.

                       The Guru says who truly involves with Creator lives a virtuous life but such people are very rare in this world, but there are a few:

ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰੁ ॥੧੨॥ {ਪੰਨਾ 1411}

Hain virle nāhī gẖaṇe fail fakaṛ sansār. ||12||

In essence:  There are a few not many people, who are Har’s devotees; otherwise, the world is into a habit of bad mouthing.

The Guru further says:

ਨਾਨਕ ਲਗੀ ਤੁਰਿ ਮਰੈ ਜੀਵਣ ਨਾਹੀ ਤਾਣੁ ॥

ਚੋਟੈ ਸੇਤੀ ਜੋ ਮਰੈ ਲਗੀ ਸਾ ਪਰਵਾਣੁ ॥

ਜਿਸ ਨੋ ਲਾਏ ਤਿਸੁ ਲਗੈ ਲਗੀ ਤਾ ਪਰਵਾਣੁ ॥

ਪਿਰਮ ਪੈਕਾਮੁ ਨ ਨਿਕਲੈ ਲਾਇਆ ਤਿਨਿ ਸੁਜਾਣਿ ॥੧੩॥ {ਪੰਨਾ 1411}

Nānak lagīṯur marai jīvaṇ nāhīṯāṇ.

Cẖotai seṯī jo marai lagī sā parvāṇ.

Jis no lā-e ṯis lagai lagīṯā parvāṇ.

Piram paikām na niklai lā-i-āṯin sujāṇ. ||13||

In essence: Oh Nanak! When one is attached to Har heartily, one’s driving force toward other things weakens. Pierced in His love, one becomes detached to Maya and becomes acceptable (Har). That person whom Har causes to fall in love with Him falls in love with Him and gets approved by Him. If our all-wise Har strikes an arrow of His love, it stays there never to come out.

                       Thus, we have understood that for the true devotees of the Creator, it is mandatory that they stay in a company of His devotees and should abstain from the corrupt people. Instead of indulging in ritualistic life, they should clean their hearts. Considering that the world is temporary, they should live in His love by getting rid of their conceit. And those who fall in love with Him come out of the Maya drenched crowd to live a virtuous life.

Wishes

Gurdeep Singh

www.gursoch.com