GURSOCH

20220131

His Acceptance - ਕਰਤਾਰ ਵੱਲੋਂ ਕਬੂਲ

 www.gursoch.com

(Its English version is at the end)

ਅਸੀਂ ਆਖੀ ਜਾਂਦੇ ਹਾਂ ਕਿ ਮੇਰਾ ਰੱਬ ਮੇਰਾ ਹੈ ਜਾਂ ਰੱਬ ਹੀ ਮੇਰਾ ਸਭ ਕੁਝ ਹੈ, ਪਰ ਵਿਚਲੀ ਗੱਲ ਹੈ ਕਿ ਜੋ ਸਾਡੇ ਕਰਮ /ਕੰਮ ਹਨ ਕੀ  ਅਜਿਹੇ ਹਨ ਜਿਨ੍ਹਾਂ ਸਦਕਾ ਅਸੀਂ ਉਸ ਦੀਆਂ ਨਜਰਾਂ ਵਿੱਚ ਕਬੂਲ ਹੋਵਾਂਗੇ, ਇਹ ਵਿਚਾਰਨ ਵਾਲੀ ਗੱਲ ਹੈ ਅਤੇ ਇਸ ਦਾ ਉੱਤਰ 1090 ਅੰਗ  ਸ ਗ ਗ ਸ, ਵਿੱਚ ਗੁਰੂ ਨਾਨਕ ਸਾਹਿਬ ਦਰਸਾਉਂਦੇ ਹਨ , ਆਓ ਇਨ੍ਹਾਂ ਸਲੋਕਾਂ ਨੂੰ ਵਿਚਾਰੀਏ :  

 ਸਲੋਕੁ ਮਃ ੧ ॥ ਹੁਕਮਿ ਰਜਾਈ ਸਾਖਤੀ ਦਰਗਹ ਸਚੁ ਕਬੂਲੁ ॥

ਸਾਹਿਬੁ ਲੇਖਾ ਮੰਗਸੀ ਦੁਨੀਆ ਦੇਖਿ ਨ ਭੂਲੁ ॥

ਦਿਲ ਦਰਵਾਨੀ ਜੋ ਕਰੇ ਦਰਵੇਸੀ ਦਿਲੁ ਰਾਸਿ ॥

ਇਸਕ ਮੁਹਬਤਿ ਨਾਨਕਾ ਲੇਖਾ ਕਰਤੇ ਪਾਸਿ ॥੧॥ {ਪੰਨਾ 1090}

ਅਰਥ: ਪਰਮਾਤਮਾ ਦੇ ਹੁਕਮ ਵਿਚ ਤੁਰਿਆਂ ਪਰਮਾਤਮਾ ਨਾਲ ਬਣ ਆਉਂਦੀ ਹੈ, ਪ੍ਰਭੂ ਦੀ ਹਜ਼ੂਰੀ ਵਿਚ ਸੱਚ (ਭਾਵ, ਸਿਮਰਨ) ਪ੍ਰਵਾਨ ਹੈ। ਹੇ ਭਾਈ! ਦੁਨੀਆ ਨੂੰ ਵੇਖ ਕੇ (ਸਿਮਰਨ ਨੂੰ ਭੁੱਲਣ ਦੀ) ਗ਼ਲਤੀ ਨਾਹ ਖਾਹ, ਮਾਲਕ (ਤੇਰੇ ਅਮਲਾਂ ਦਾ) ਲੇਖਾ ਮੰਗੇਗਾ।

ਜੋ ਮਨੁੱਖ ਦਿਲ ਦੀ ਰਾਖੀ ਕਰਦਾ ਹੈ, ਦਿਲ ਨੂੰ ਸਿੱਧੇ ਰਾਹ ਤੇ ਰੱਖਣ ਦੀ ਫ਼ਕੀਰੀ ਕਮਾਂਦਾ ਹੈ, ਹੇ ਨਾਨਕ! ਉਸ ਦੇ ਪਿਆਰ ਮੁਹੱਬਤ ਦਾ ਹਿਸਾਬ ਕਰਤਾਰ ਦੇ ਪਾਸ ਹੈ (ਭਾਵ, ਪ੍ਰਭੂ ਉਸ ਦੇ ਪਿਆਰ ਨੂੰ ਜਾਣਦਾ ਹੈ) ।1। (ਡਾਕਟਰ ਸਾਹਿਬ ਸਿੰਘ )

ਰੱਬ ਜੀ ਨਾਲ ਪਿਆਰ ਪਾਕੇ ਆਪਣੇ ਦਿਲ ਦੀ ਰਾਖੀ ਇਹ ਕਰਨੀ ਹੈ ਕਿ ਇਹ ਮਾਇਆ ਦੇ ਪ੍ਰਭਾਵ ਵਿੱਚ ਮਨ ਡੋਲਦਾ ਤਾਂ ਨਹੀਂ ਕਿਤੇ, ਜਿਸ ਕਰਕੇ ਅਉਗਣ ਗ੍ਰਹਿਣ ਕਰਿ ਜਾਵੇ ਅਤੇ ਗੁਣ ਗਵਾਉਂਦਾ ਰਹੇ | ਦੁਨੀਆਂ ਕੀ ਕਹਿੰਦੀ ਹੈ ਰੱਬ ਬਾਰੇ ਜਾਂ ਉਸ ਪ੍ਰਤੀ ਕੀਤੇ ਜਾਂਦੇ ਪਿਆਰ ਬਾਰੇ, ਇਹ ਮਨ ਦਾ ਮੁੱਦਾ ਹੀ ਨਹੀਂ ਹੋਣਾ ਚਾਹੀਦਾ | ਸੱਚ ਉਹਨੂੰ ਪ੍ਰਵਾਨ ਹੈ ਅਤੇ ਸੱਚ ਦੇ ਲੜ ਲੱਗੇ ਰਹਿਣਾ ਹੈ | ਉਸ ਨੂੰ ਯਾਦ ਰੱਖਣਾ ਉਹਦੀ ਸਿਫਤ ਕਰਨੀ ਹੋਏ | ਜੇ ਉਹ ਰੱਬ ਯਾਦ ਹੈ ਤਦ ਬੁਰਾ ਕੰਮ ਮਨੁੱਖ ਕਰ ਹੀ ਨਹੀਂ ਪਾਉਂਦਾ | ਰੱਬ ਨੂੰ ਮੰਨਣ ਵਾਲੇ ਜਦੋਂ ਉਸ ਨੂੰ ਹਮੇਸ਼ਾ ਯਾਦ ਰੱਖਦੇ ਹਨ, ਉਹ ਬੁਰਾ ਕੰਮ ਨਹੀਂ ਕਰ ਸਕਦੇ | ਹੋਰ ਵੇਖਣ ਵਾਲੀ ਗੱਲ ਹੈ ਕੀ ਹੁਣ ਇਸ ਪ੍ਰੀਤ ਨੂੰ ਕਾਇਮ ਰੱਖਣ ਦਾ ਉਦੇਸ਼ ਦੱਸਿਆ ਹੈ ਕਿ ਨਿਰਲੇਪਤਾ ਵਿੱਚ ਰਹਿਣਾ:

ਮਃ ੧ ॥ ਅਲਗਉ ਜੋਇ ਮਧੂਕੜਉ ਸਾਰੰਗਪਾਣਿ ਸਬਾਇ ॥

ਹੀਰੈ ਹੀਰਾ ਬੇਧਿਆ ਨਾਨਕ ਕੰਠਿ ਸੁਭਾਇ ॥੨॥ {ਪੰਨਾ 1090}

ਅਰਥ: (ਜੋ ਜੀਵ-) ਭੌਰਾ ਨਿਰਲੇਪ ਰਹਿ ਕੇ ਹਰ ਥਾਂ ਪਰਮਾਤਮਾ ਨੂੰ ਤੱਕਦਾ ਹੈ, ਜਿਸ ਦੀ ਆਤਮਾ ਪਰਮਾਤਮਾ ਵਿਚ ਪ੍ਰੋਤੀ ਹੋਈ ਹੈ, ਹੇ ਨਾਨਕ! ਉਹ ਪ੍ਰਭੂ-ਪ੍ਰੇਮ ਦੀ ਰਾਹੀਂ ਪ੍ਰਭੂ ਦੇ ਗਲ ਨਾਲ (ਲੱਗਾ ਹੋਇਆ) ਹੈ।2। (ਡਾਕਟਰ ਸਹਿਬ ਸਿੰਘ )

ਨਿਰਲੇਪਤਾ ਵੈਰ ਵਿਰੋਧ ਖਤਮ ਕਰਦੀ ਹੈ ਅਤੇ ਵੈਰ ਵਿਰੋਧਤਾ ਖਤਮ ਹੋਣ ਨਾਲ ਹਾਜਰ ਨਜਰ ਰੱਬ ਜੀ ਫੇਰ  ਹਰ ਥਾਂ ਦਿਸਦੇ ਹਨ | ਇੰਝ ਮਨੁੱਖ ਦੀ ਬਿਰਤੀ ਰੱਬ ਦੇ ਪਿਆਰ ਵਿੱਚ ਲੱਗੀ ਰਹਿੰਦੀ ਹੈ ਅਤੇ ਉਹ ਇਨਸਾਨ ਰੱਬ ਜੀ ਵੱਲੋਂ ਪ੍ਰਵਾਨ ਹੁੰਦਾ ਹੈ |

ਸ਼ੁਭ ਇੱਛਾਵਾਂ

ਗੁਰਦੀਪ ਸਿੰਘ

His Acceptance

We often claim to be the devotees of the Creator, or sometimes assert that He is our everything, but thing that needs to be pondered over is to analyze if our deeds are acceptable to Him. On 1090, Guru Nanak Sahib answers this, let us ponder over these slokas:

 

ਸਲੋਕੁ ਮਃ ੧ ॥ ਹੁਕਮਿ ਰਜਾਈ ਸਾਖਤੀ ਦਰਗਹ ਸਚੁ ਕਬੂਲੁ ॥

ਸਾਹਿਬੁ ਲੇਖਾ ਮੰਗਸੀ ਦੁਨੀਆ ਦੇਖਿ ਨ ਭੂਲੁ ॥

ਦਿਲ ਦਰਵਾਨੀ ਜੋ ਕਰੇ ਦਰਵੇਸੀ ਦਿਲੁ ਰਾਸਿ ॥

ਇਸਕ ਮੁਹਬਤਿ ਨਾਨਕਾ ਲੇਖਾ ਕਰਤੇ ਪਾਸਿ ॥੧॥ {ਪੰਨਾ 1090}

Salok mėhlā 1. Hukam rajā-ī sākẖ-ṯī ḏargėh sacẖ kabūl.

Sāhib lekẖā mangsī ḏunī▫ā ḏekẖ na bẖūl.

Ḏil ḏarvānī jo kare ḏarvesī ḏil rās. 

Isak muhabaṯ nānkā lekẖā karṯe pās. ||1||

 

Slok of First Nanak.

In essence: Living in Ekankar’s Will, one obtains His union.  In His court, truth is accepted. Oh mortal! Your Master, Ekankar, will call you to account; seeing the world, do not forget it.

Oh Nanak! Ekankar keeps an account of the love of that one, who watches over one’s mind and practices Faqeeri  (humbleness and detachment) by keeping one’s heart on the right path.

One is advised not to pay attention what the people say about one’s devotion toward the Creator or about Him. The Guru stresses that definitely, one’s deeds will be questioned.

ਮਃ ੧ ॥ ਅਲਗਉ ਜੋਇ ਮਧੂਕੜਉ ਸਾਰੰਗਪਾਣਿ ਸਬਾਇ ॥

ਹੀਰੈ ਹੀਰਾ ਬੇਧਿਆ ਨਾਨਕ ਕੰਠਿ ਸੁਭਾਇ ॥੨॥ {ਪੰਨਾ 1090}

Mėhlā 1.

Alga-o jo-e maḏẖūkaṛa-o sarangpāṇ sabā-e.

Hīrai hīrā beḏẖi-ā Nānak kanṯẖ subẖā-e. ||2||

First Nanak.

In essence: A person detached like a bumblebee sees Akalpurakh in all. Oh Nanak! Such a person remains one with Him intuitively.

Then how one can involve with the Creator? The Guru advises the followers to live being detached and through detachment, one keeps one’s love for Him intact.

Wishes

Gurdeep Singh

www.gursoch.com