GURSOCH

20100102

HOLDING ON TO GURU AND HIM IN UTTER SINCERITY

The following Guru Shabad is an accepted- prayer offered to Akalpurakh. It is a verification of the Grace of Waheguru bestowed on sincere devotees. Whoever mediates on eternal Creator, his/her prayers are heard if they are offered in sincerity. Any one who remains in duality may not get that result. It is not just a mere prayer accepted by Him but a supplication wrapped in extreme sincerity that shows unconditional faith in Akalpurakh. Let’s see how Guru ji goes through it.

ਗੂਜਰੀ ਮਹਲਾ ੫ ਦੁਇ ਕਰ ਜੋੜਿ ਕਰੀ ਬੇਨੰਤੀ ਠਾਕੁਰੁ ਅਪਨਾ ਧਿਆਇਆ
ਹਾਥ ਦੇਇ ਰਾਖੇ ਪਰਮੇਸਰਿ ਸਗਲਾ ਦੁਰਤੁ ਮਿਟਾਇਆ

Gūjrī mėhlā 5. Ḏu▫e kar joṛ karī benanṯī ṯẖākur apnā ḏẖi▫ā▫i▫ā. Hāth ḏe▫e rākẖe parmesar saglā ḏuraṯ mitā▫i▫ā. ||1||

In Essence: In utter humbleness as I have mediated on my Master, He has saved me with His grace, and all my sins (hardships) are vanished.

Now look, the prayer is done but through mediating on Him, it is like setting the heart on the eternal Creator totally. In that state of mind, Akalpurakh shows His grace and sets the soul free from all kinds of sins or hardships. This prayer is not done in a mood to get something but because prayer is felt to do; it is actually falling for Him in utter humbleness and sincerity.
ਕਰ = ਹੱਥ {ਬਹੁ-ਵਚਨ} ਜੋੜਿ = ਜੋੜ ਕੇ ਕਰੀ = ਕਰੀਂ, ਮੈਂ ਕਰਦਾ ਹਾਂ ਦੇਇ = ਦੇ ਕੇ ਪਰਮੇਸਰਿ = ਪਰਮੇਸ਼ਰ ਨੇ ਰਾਖੇ = ਰੱਖ ਲਿਆ ਹੈ ਦੁਰਤੁ = ਪਾਪ

ਹੇ ਭਾਈ! ਮੈਂ (ਆਪਣੇ ਮਾਲਕ-ਪ੍ਰਭੂ ਦੇ ਅੱਗੇ) ਦੋਵੇਂ ਹਥ ਜੋੜ ਕੇ ਅਰਜ਼ੋਈ ਕਰਦਾ ਰਹਿੰਦਾ ਹਾਂ ਉਸ ਮਾਲਕ ਪਰਮੇਸਰ ਪ੍ਰਭੂ ਨੇ ਸਾਡੀ ਹੱਥ ਦੇ ਕੇ ਰਾਖੀ ਕੀਤੀ ਹੈ ਤੇ ਸਾਰੇ ਕਸ਼ਟ ਤੇ ਪਾਪ ਨਵਿਰਤ ਕਰ ਦਿਤੇ ਹਨ

ਠਾਕੁਰ ਹੋਏ ਆਪਿ ਦਇਆਲ
ਭਈ ਕਲਿਆਣ ਆਨੰਦ ਰੂਪ ਹੁਈ ਹੈ ਉਬਰੇ ਬਾਲ ਗੁਪਾਲ ਰਹਾਉ

Ŧẖākur ho▫e āp ḏa▫i▫āl. Bẖa▫ī kali▫āṇ ānanḏ rūp hu▫ī hai ubre bāl gupāl. ||1|| rahā▫o.

In Essence: As Akalpurakh has shown mercy Himself, all pains are replaced with total bliss, thus He has blessed His child (children -beings) to swim across the worldly ocean (Pause)

Here is a description of the miracle of His grace. As He turns kind to see utterly honest -devotion being offered, then the pains are replaced with ever bliss; His children (beings) thus swim across the worldly ocean fully controlled by Maya. If His grace is not there, obviously devotion is not sincere and the beings remain in the miseries. Hint is at getting sincere in devotion, if that is sincere, His grace brings miracles.
ਠਾਕੁਰ = ਮਾਲਕ-ਪ੍ਰਭੂ ਜੀ ਕਲਿਆਣ = ਸੁਖ ਆਨੰਦ ਰੂਪ = ਆਨੰਦ-ਭਰਪੂਰ ਹੁਈ ਹੈ = ਹੋ ਜਾਈਦਾ ਹੈ ਉਬਰੇ = (ਸੰਸਾਰ-ਸਮੁੰਦਰ ਵਿਚ ਡੁੱਬਣ ਤੋਂ) ਬਚ ਗਏ ਬਾਲ ਗੁਪਾਲ = ਗੁਪਾਲ-ਪ੍ਰਭੂ ਦੇ (ਦਰ ਤੇ ਆਏ ਹੋਏ ਜੀਵ-) ਬੱਚੇਰਹਾਉ

ਹੇ ਭਾਈ! ਜਿਨ੍ਹਾਂ ਜੀਵਾਂ ਉਤੇ ਪ੍ਰਭੂ ਜੀ ਆਪ ਦਇਆਵਾਨ ਹੁੰਦੇ ਹਨ ਉਹਨਾਂ ਦੇ ਅੰਦਰ ਆਤਮਕ ਆਨੰਦ ਪੈਦਾ ਹੋ ਜਾਂਦਾ ਹੈ, ਗੋਪਾਲ-ਪ੍ਰਭੂ ਦੇ (ਦਰ ਤੇ ਆਏ ਹੋਏ ਉਹ ਜੀਵ-) ਬੱਚੇ (ਸੰਸਾਰ-ਸਮੁੰਦਰ ਵਿਚ ਡੁੱਬਣ ਤੋਂ) ਬਚ ਗਏ (ਪ੍ਰਭੂ ਦੇ ਦਇਆਲ ਹੋਇਆਂ) ਆਨੰਦ-ਭਰਪੂਰ ਹੋ ਜਾਈਦਾ ਹੈਰਹਾਉ

ਮਿਲਿ ਵਰ ਨਾਰੀ ਮੰਗਲੁ ਗਾਇਆ ਠਾਕੁਰ ਕਾ ਜੈਕਾਰੁ
ਕਹੁ ਨਾਨਕ ਤਿਸੁ ਗੁਰ ਬਲਿਹਾਰੀ ਜਿਨਿ ਸਭ ਕਾ ਕੀਆ ਉਧਾਰੁ ੧੫

Mil var nārī mangal gā▫i▫ā ṯẖākur kā jaikār. Kaho Nānak ṯis gur balihārī jin sabẖ kā kī▫ā uḏẖār. ||2||6||15||

In Essence: (In that bliss triggered by His grace) all soul-brides together sing and applaud the Master. Nanak say this, “I sacrifice to the Guru who has led all of us to Him and got us liberated(from anxieties and worries)”. ( Dr Sahib Singh interprets that five primal forces become one and His praise is sung, it sounds alright too but the reference of “Var(Groom)” indicates that it is about soul-brides as in the last Vaakas Guru Talks about many soul-brides – sabh ka).


Once the soul-brides receive His grace, they take enjoyment in singing the praises of their Husband-Lord. Fifth Nanak goes back to praise the Guru ( Guru Nanak) who puts the soul on this path to become worthy of Him by getting elevated to higher state of mind to receive His grace to get emancipated eventually.

In this whole Shabada, through a supplication, not only gratitude is expressed towards the Almighty but also the importance of Guru is applauded who after all leads us to that peak where His grace is bestowed upon us eventually.

ਮਿਲਿ = ਮਿਲ ਕੇ ਮਿਲਿ ਵਰ = ਵਰ (ਪ੍ਰਭੂ-ਪਤੀ) ਨੂੰ ਮਿਲ ਕੇ ਨਾਰੀ = ਨਾਰੀਆਂ ਨੇ (ਗਿਆਨ-ਇੰਦ੍ਰਿਆਂ ਨੇ) ਜੈਕਾਰੁ = ਸਿਫ਼ਤਿ-ਸਾਲਾਹ ਕਹੁ = ਆਖ ਗੁਰ ਬਲਿਹਾਰੀ = ਗੁਰੂ ਤੋਂ ਸਦਕੇ ਉਧਾਰੁ = ਪਾਰ-ਉਤਾਰਾ

ਹੇ ਭਾਈ! ਪ੍ਰਭੂ-ਪਤੀ ਨੂੰ ਮਿਲ ਕੇ ਮੇਰੇ ਗਿਆਨ-ਇੰਦ੍ਰਿਆਂ ਨੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਣਾ ਸ਼ੁਰੂ ਕਰ ਦਿੱਤਾ ਹੈ, ਮਾਲਕ-ਪ੍ਰਭੂ ਦਾ ਜੈ-ਜੈਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਹੇ ਨਾਨਕ! ਆਖ-ਇਹ ਸਾਰੀ ਬਰਕਤਿ ਗੁਰੂ ਦੀ ਹੀ ਹੈ) ਮੈਂ ਉਸ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਜਿਸ ਨੇ (ਸਰਨ ਆਏ) ਸਭ ਜੀਵਾਂ ਦਾ ਪਾਰ-ਉਤਾਰਾ ਕਰ ਦਿੱਤਾ ਹੈ੧੫

This is the experience of Guru that inspires his followers to be sincere in His love and devotion by following Guru strictly, there is no place for insincerity or conceit in a path to reach to Him. Guru Ji verifies how our Akalpurakh acknowledges our sincere prayers and devotion and shows miracles through His grace. The mind of a true Guru-follower must be centered at Akalpurakh and Guru- Advice, any game played in this pursuit will not bring positive results as expressed in above Guru Shabada.


Interpretation in Punjabi is by Dr. Sahib Singh Ji

0 comments:

Post a Comment