20190301
Talk To Yourself About What The Guru Says - ਗੁਰੂ ਦੀ ਮੱਤ ਮੁਤਾਬਿਕ ਆਪਣੇ ਆਪ ਨੂੰ ਸਮਝਾਵੋ
(Its English version is at the end)
ਆਪਾਂ ਵੇਖਦੇ ਹਾਂ ਕਿ ਬਹੁਤ ਕੁੱਝ ਪਾਕੇ ਵੀ ਲੋਕੀ ਆਨੰਦ ਤੋਂ ਖਾਲੀ ਰਹਿੰਦੇ ਹਨ; ਧਨ ਦੋਲਤ , ਅਹੁਦਾ, ਸੰਸਾਰੀ ਪ੍ਰਾਪਤੀਆਂ ਤੇ ਪ੍ਰਸਿੱਧੀ ਥੁੜ੍ਹਚਿਰੀ ਖੁਸ਼ੀ ਤੋਂ ਵੱਧ ਕੁੱਝ ਨਹੀਂ ਹਨ | ਅਸਲੀ ਆਨੰਦ ਤਾਂ ਅਕਾਲਪੁਰਖ ਦੇ ਭਗਤ ਹੀ ਮਾਣਦੇ ਹਨ | ਇਸ ਪ੍ਰਸੰਗ ਵਿੱਚ ਸ੍ਰੀ ਗੁਰੂ ਗਰੰਥ ਸਾਹਿਬ ਵਿੱਚ ਦਰਜ ਬਾਣੀ 'ਆਨੰਦ ' ਬਹੁਤ ਲਾਭਦਾਇਕ ਹੋ ਸਕਦੀ ਹੈ | ਬਹੁਤ ਤਰੀਕਿਆਂ ਨਾਲ ਗੁਰੂਜੀ ਨੇ ਆਪਣੇ ਸਿੱਖਾਂ ਨੂੰ ਦੱਸਿਆ ਹੈ ਕਿ ਇਸ ਸੰਸਾਰ ਦੀ ਬਲਦੀ ਅੱਗ ਦੀ ਭੱਠੀ ਕੋਲ ਰਹਿੰਦਿਆਂ, ਸਹਿਜ ਆਨੰਦ ਵਿੱਚ ਕਿਵੇਂ ਜੀਣਾ ਹੈ | ਤੀਜੇ ਮਹਿਲ ਹੋਰਾਂ ਨੇ ੯੧੭ ਅੰਗ ਤੇ ਆਪਣੀ ਬਾਣੀ 'ਆਨੰਦ' ਵਿੱਚ ਅਧਿਆਤਮਿਕਤਾ ਵਿੱਚ ਰਹਿ ਕੇ ਊਚਾ ਉੱਠਣ ਬਾਰੇ ਦੱਸਿਆ ਹੈ | ਪੌੜੀ ਪਹਿਲੀ ਤੋਂ ੩੧ ਤੀਕ ਦਾ ਸਾਰ ਇਸ ਤਰ੍ਹਾਂ ਹੈ: ਸੱਭ ਤੋਂ ਪਹਿਲਾਂ ਉਨ੍ਹਾਂ ਸਤਿਗੁਰੂ ਜੀ ਨੂੰ ਅੱਗੇ ਰੱਖਕੇ ਜੀਣ ਦੀ ਨਸੀਹਤ ਦਿੱਤੀ ਕਿਉਂਕਿ ਸਤਿਗੁਰੂ ਜੀ ਹੀ ਇਸ ਪ੍ਰਸੰਗ ਵਿੱਚ ਮਦਦ ਕਰਦੇ ਹਨ (ਜਿਵੇਂ ਗੁਰਬਾਣੀ ਮੁਤਾਬਿਕ, ‘ਸੋ ਸਤਿਗੁਰੁ ਪਿਆਰਾ ਮੇਰੈ ਨਾਲਿ ਹੈ ਜਿਥੈ ਕਿਥੈ ਮੈਨੋ ਲਏ ਛਡਾਈ ॥‘ 588) | ਫੇਰ ਅਕਾਲਪੁਰਖ ਨੂੰ ਹਮੇਸ਼ਾ ਮਨ ਵਿੱਚ ਵਸਾਕੇ ਰੱਖਣ ਤੇ ਸਿਫਤ ਕਰਦੇ ਰਹਿਣ ਦੀ ਤਾਕੀਦ ਕੀਤੀ ਹੈ; ਇਹੋ ਗੁਰੂ ਦੀ ਸੇਵਾ ਹੈ | (੧, ੨)| ਫੇਰ ਅਗਲੀਆਂ ਪੌੜ੍ਹੀਆਂ ਵਿੱਚ ਗੁਰੂ ਜੀ ਕਰਤਾਰ ਜੀ ਅੱਗੇ ਬਖਸ਼ਿਸ਼ਾਂ ਲਈ ਇਹ ਆਖਦਿਆਂ ਅਰਦਾਸ ਕਰਦੇ ਹਨ ਕਿ ਸੱਭ ਕੁੱਝ ਤੁਹਾਡੇ ਹੱਥ ਹੈ ਤੇ ਜਿਸ ਨੂੰ ਤੁਸੀਂ ਚਾਹੋਂ ਆਪਣੇ ਨਾਮ ਦੀ ਸਿਫਤ ਦੇ ਸਕਦੇ ਹੋ | ਜੋ ਹਰਿ ਜੀ ਦੇ ਨਾਲ ਜੁੜਦੇ ਹਨ ਉਨ੍ਹਾਂ ਹਰਿ ਜੀ ਤੋਂ ਬਖ਼ਸ਼ਸ਼ ਪਾਈ ਹੋਈ ਹੈ | ਫੇਰ ਆਖਦੇ ਹਨ ਕਿ ਪ੍ਰਭ ਜੀ ਦਾ ਨਾਮ ਮੇਰਾ ਅਧਾਰ ਹੈ ਤੇ ਸੱਭ ਨੂੰ ਉਨ੍ਹਾਂ ਦੇ ਨਾਮ ਨੂੰ ਹੀ ਅਧਾਰ ਬਣਾਕੇ ਜੀਣਾ ਚਾਹੀਦਾ ਹੈ ਤਦੇ ਅੰਦਰ ਇਕ ਰਸ ਆਨੰਦ ਵਹਿ ਸਕਦਾ ਹੈ (੩, ੪, ੫) ਫੇਰ ਉਹ ਆਖਦੇ ਹਨ ਕਿ ਇਹ ਸਰੀਰ ਉਸ ਦੇ ਨਾਮ ਬਿਨਾਂ ਬੇਵਸ ਰਹਿੰਦਾ ਹੈ (੬) ਫੇਰ ਆਖਦੇ ਹਨ ਕਿ ਆਨੰਦ ਗੁਰੂ ਦੀ ਆਗਿਆ ਚ ਰਹਿਣ ਕਾਰਨ ਮਿਲਦਾ ਹੈ ਤੇ ਤਦੇ ਮਿਲਦਾ ਹੈ ਜੇ ਆਪਣੀ ਹਉਮੈਂ ਨੂੰ ਖਤਮ ਕੀਤਾ ਜਾਵੇ (੭, ੮) ਉਨ੍ਹਾਂ ਲੋਕਾਂ ਤੇ ਪ੍ਰਭ ਜੀ ਦੀ ਕਿਰਪਾ ਹੋਈ ਹੈ ਜਿਨ੍ਹਾਂ ਆਪਣੇ ਅੰਦਰ ਦੇ ਮੋਹ ਤੋੜ ਦਿੱਤੇ ਇਸੇ ਲਈ ਇਹ ਜ਼ਰੂਰੀ ਹੈ ਕਿ ਪ੍ਰਭ ਜੀ ਦੇ ਭਗਤਾਂ ਦੀ ਸੰਗਤ ਵਿੱਚ ਨਾਮ ਦੀ ਸਿਫਤ ਕੀਤੀ ਜਾਵੇ (੯) ਉਹ ਆਖਦੇ ਨੇ ਕਿ ਚਲਾਕੀਆਂ ਨਾਲ ਕਿਸੇ ਨੇ ਪ੍ਰਭ ਜੀ ਨੂੰ ਨਹੀਂ ਪਾਇਆ (੧੦) ਆਖਦੇ ਹਨ ਕਿ ਜਿਸ ਪਰਵਾਰ ਨਾਲ ਮੋਹ ਬਣਾਕੇ ਅਸੀਂ ਬੈਠਦੇ ਹਾਂ ਉਹ ਸਾਡੇ ਨਾਲ ਨਹੀਂ ਚਲਦਾ ਇਸ ਕਰਕੇ ਇਸ ਮੋਹ ਵਿੱਚ ਨਾ ਪਵੋ ਭਾਵ ਆਪਣਾ ਬਣਦਾ ਫਰਜ਼ ਨਿਭਾਵੋ ਪਿਆਰ ਨਾਲ ਪਰ ਮੋਹ ਵਿੱਚ ਡੁੱਬਕੇ ਨਹੀਂ ਅਤੇ ਮੋਹ ਸਿਰਫ ਕਰਤਾਰ ਜੀ ਨੂੰ ਹੀ ਕਰੋ | (ਪ੍ਰਭ ਜੀ ਦੀ ਮੇਹਰ ਲਈ, ਅੰਗ ੩੫੬ ਤੇ ਪਹਿਲੇ ਪਾਤਸ਼ਾਹ ਵੀ ਇੱਕ ਪੂਰੇ ਸ਼ਬਦ ਰਾਹੀਂ ਇਸੇ ਮੋਹ ਨੂੰ ਤੋੜਨ ਦੀ ਤਾਕੀਦ ਕਰਦੇ ਹਨ) | (੧੧) ਅਗਲੀਆਂ ਦੋ ਪੌੜੀਆਂ ਵਿੱਚ ਗੁਰੂ ਜੀ ਦੱਸਦੇ ਹਨ ਕਿ ਅਕਾਲਪੁਰਖ ਦਾ ਅੰਤ ਕੋਈ ਨਹੀਂ ਪਾ ਸਕਿਆ ਬਥੇਰੇ ਜ਼ੋਰ ਲਾਕੇ ਚਲੇ ਗਏ | ਉਨ੍ਹਾਂ ਦੇ ਨਾਮ ਦਾ ਅੰਮ੍ਰਿਤ ਜਿਸ ਨੂੰ ਮੁਨੀ ਭਾਲਦੇ ਰਹੇ ਉਹ ਗੁਰੂ ਪਾਸੋਂ ਹੀ ਮਿਲਦਾ ਹੈ | (੧੨, ੧੩) ਇਸੇ ਨੁਕਤੇ ਤੋਂ ਉਹ ਦੱਸਦੇ ਹਨ ਕਿ ਪ੍ਰਭਜੀ ਦੇ ਭਗਤਾਂ ਅਤੇ ਸੰਸਾਰੀ ਲੋਕਾਂ ਦੀ ਸੋਚ ਵੱਖਰੀ ਰਹਿੰਦੀ ਹੈ ਹਮੇਸ਼ਾ ਕਿਉਂਕਿ ਪ੍ਰਭਜੀ ਦੇ ਪਿਆਰ ਦਾ ਰਸਤਾ ਬਹੁਤ ਅਉਖਾ ਹੈ; ਇਸ ‘ਚ ਆਪਾ ਖਤਮ ਕਰਨਾ ਪੈਂਦਾ | (੧੪) ਜਿਵੇਂ ਹਰਿ ਜੀ ਚਲਾਉਂਦੇ ਹਨ ਉਵੇਂ ਇਨਸਾਨ ਚਲਦਾ ਹੈ; ਹਰਿ ਜੀ ਆਪ ਮੇਹਰ ਕਰਕੇ ਸੇਵਕ ਨੂੰ ਆਪਣੇ ਰਸਤੇ ਪਾ ਦੇਂਦੇ ਹਨ | ਫੇਰ ਸਮਝਾਉਂਦੇ ਹਨ ਕਿ ਮਨ ਦੀ ਅਡੋਲਤਾ ਬਾਹਰਲੇ ਕਰਮ ਕਾਂਡ ਨਾਲ ਨਹੀਂ ਆਉਂਦੀ; ਮਨ ਨੂੰ ਸ਼ਬਦ ਨਾਲ ਧੋਤਿਆਂ ਤੇ ਉਸ ਨਾਲ ਜੁੜਿਆਂ ਇਹ ਅਡੋਲਤਾ ਆਉਂਦੀ ਹੈ| ਗੱਲਾਂ ਨਾਲ ਕਿਸੇ ਨੇ ਵਾਹਿਗੁਰੂ ਜੀ ਨੂੰ ਨਹੀਂ ਪਾਇਆ ਬਲਕਿ ਜੋ ਇਨਸਾਨ ਸੁਹਿਰਦਤਾ ਨਾਲ ਪ੍ਰਭਜੀ ਦੀ ਸਿਫਤ ਕਰਦੇ ਹਨ, ਉਨ੍ਹਾਂ ਦੇ ਹਿਰਦੇ ਠੰਡ ਪੈਂਦੀ ਹੈ ਤੇ ਨਾਮ ਸਿਮਰਨ ਨਾਲ ਉਹ ਪਵਿੱਤਰ ਹੋ ਜਾਂਦੇ ਹਨ (੧੫, ੧੬, ੧੭) ਫੇਰ ਸਮਝਾਉਂਦੇ ਹਨ ਕਿ ਲੋਕ ਬੜੇ ਕਰਮਕਾਂਡ ਕਰਦੇ ਹਨ ; ਵੇਦਾਂ ਵਿੱਚ ਜੋ ਅਕਾਲਪੁਰਖ ਦੇ ਨਾਮ ਦਾ ਉਪਦੇਸ਼ ਹੈ ਉਸ ਵੱਲ ਇਹ ਵੇਦਾਂ ਵਾਲੇ ਧਿਆਨ ਨਹੀਂ ਦੇਂਦੇ | ਤੀਰਥ ਨਹਾਉਂਦੇ ਹਨ ਪਰ ਹਿਰਦੇ ਦਾ ਸਾਫ਼ ਹੋਣਾ ਜ਼ਰੂਰੀ ਹੈ ਜੋ ਕਿ ਸਹਿਜ ਵਿੱਚ ਜਾਇਆਂ ਹੀ ਹੁੰਦਾ ਹੈ | ਸਹਿਜ ਵਿੱਚ ਮਾਇਆ ਦਾ ਰੌਲਾ ਖਤਮ ਹੋ ਜਾਂਦਾ ਹੈ (੧੮, ੧੯, ੨੦ ) ਬਾਹਰਲੀਆਂ ਸਫਾਈਆਂ ਕੁੱਝ ਨਹੀਂ ਕਰਦੀਆਂ ਜੇ ਅੰਦਰਲਾ ਮੈਲਾ ਰਹੇ | ਫੇਰ ਦਿਲ ਵਿੱਚ ਸਫਾਈ ਕਿਵੇਂ ਆਵੇ ? ਸਾਹਿਬ ਦੱਸਦੇ ਹਨ ਕਿ ਗੁਰੂ ਜੀ ਅੱਗੇ ਸੱਭ ਕੁੱਝ ਅਰਪਣ ਕਰਕੇ, ਆਪਣੀ ਹਉਮੈਂ ਖਤਮ ਕਰਕੇ ਤੇ ਅਕਾਲਪੁਰਖ ਨੂੰ ਮਨ ਸਮਰਪਣ ਕਰਕੇ ਪਵਿੱਤਰਤਾ ਹੁੰਦੀ ਹੈ, ਪਰ ਜੇ ਗੁਰੂ ਵੱਲੋਂ ਮੁਖ ਮੋੜ ਲਿਆ ਗਿਆ ਤਦ ਕੁੱਝ ਨਹੀਂ ਬਣਦਾ (੨੧, ੨੨) ਇਸ ਕਰਕੇ ਸਿੱਖਾਂ ਨੂੰ ਇੱਕਠੇ ਹੋਕੇ ਗੁਰਬਾਣੀ ਗਾਉਣੀ ਚਾਹੀਦੀ ਹੈ | ਪਵਿੱਤਰ ਬਣਨ ਦੇ ਪ੍ਰਸੰਗ ਵਿੱਚ ਸਤਿਗੁਰੂਆਂ ਦੀ ਬਾਣੀ ਹੀ ਸਚੀ ਹੈ ਕਿਉਂਕਿ ਸਤਿਗੁਰੂ ਬਸ ਪ੍ਰਭ ਜੀ ਤੇ ਹੀ ਕੇਂਦਰਿਤ ਹਨ ; ਹੋਰ ਲਿਖੀਆਂ ਗੱਲਾਂ ਸੱਚ ਨਹੀਂ ਕਿਉਂਕਿ ਗੁਰੂ ਦੇ ਸ਼ਬਦ ਉਸੇ ਪ੍ਰਭ ਜੀ ਦੀ ਸਿਫਤ ਹਨ (੨੩, ੨੪) | ਇਸੇ ਕਰਕੇ ਗੁਰੂਜੀ ਦਾ ਸ਼ਬਦ ਬਸ ਹੀਰਾ ਸਮਝੋ ਤੇ ਇਸ ਨੂੰ ਦਿਮਾਗ ਵਿੱਚ ਪ੍ਰੋ ਲਵੋ | ਆਪਣੀ ਮੇਹਰ ਨਾਲ ਹੀ ਕਰਤਾਰ ਜੀ ਇਨਸਾਨ ਦੇ ਮਾਇਆ ਬੰਧਨ ਤੋੜ ਦੇਂਦੇ ਹਨ | ਅਕਾਲਪੁਰਖ ਦਾ ਹੁਕਮ ਸੱਭ ਤੇ ਲਾਗੂ ਹੈ ਤੇ ਉਨ੍ਹਾਂ ਦੇ ਪਿਆਰ ਵਿੱਚ ਮਨ ਨੂੰ ਲਾਓ ਤੇ ਮੁਕਤ ਹੋ ਜਾਓ (੨੫, ੨੬)| ਵੇਦਾਂ ਨੇ ਅਕਾਲਪੁਰਖ ਦਾ ਅੰਤ ਨਹੀਂ ਪਾਇਆ ਕਿਉਂਕਿ ਇਨ੍ਹਾਂ ਵਿੱਚ ਬਹੁਤੇ ਪੁੰਨ ਤੇ ਪਾਪ ਅਤੇ ਤ੍ਰੈ ਰੂਪੀ ਮਾਇਆ ਦੇ ਵਿਚਾਰ ਹਨ (੨੭) ਇਸ ਕਰਕੇ ਪ੍ਰਭ ਜੀ ਦੀ ਸਿਫਤ ਕਰਦੇ ਰਹੋ ਜੋ ਮਾਂ ਦੇ ਗਰਭ ਵਿੱਚ ਵੀ ਆਪਣੀ ਰੱਖਿਆ ਕਰਦੇ ਹਨ (੨੮) ਇਹ ਮਾਇਆ ਵੀ ਗਰਭ ਦੀ ਅੱਗ ਵਾਂਗ ਹੈ; ਬੰਦਾ ਜਨਮ ਲੈਂਦਾ ਹੈ ਤੇ ਪ੍ਰਭ ਜੀ ਨੂੰ ਭੁਲਾਕੇ ਮਾਇਆ ਵਿੱਚ ਡੁੱਬ ਜਾਂਦਾ ਹੈ ਪਰ ਇਹ ਵੀ ਉਸੇ ਦੀ ਖੇਡ ਹੈ (੨੯) ਅਕਾਲਪੁਰਖ ਅਮੁਲ ਹੈ. ਕੋਈ ਉਨ੍ਹਾਂ ਦੀ ਕੀਮਤ ਨਹੀਂ ਪਾ ਸਕਦਾ; ਪਰ ਜੇ ਗੁਰੂ ਰਾਹੀਂ ਉਨ੍ਹਾਂ ਅੱਗੇ ਇਨਸਾਨ ਆਪਣਾ ਆਪ ਹਵਾਲੇ ਕਰ ਦੇਵੇ ਤਦ ਇਸ ਮਾਇਆ ਦੀ ਅੱਗ ਵਿੱਚ ਰਹਿੰਦਿਆਂ ਵੀ ਇਨਸਾਨ ਉਨ੍ਹਾਂ ਨੂੰ ਪਾ ਸਕਦਾ ਹੈ (੩੦) ਸਤਿਗੁਰੂ ਜੀ ਆਖਦੇ ਹਨ ਕਿ ਮੇਰਾ ਸਹਾਰਾ ਤਾਂ ਸਿਰਫ ਕਰਤਾਰ ਜੀ ਦਾ ਨਾਮ ਹੀ ਹੈ (੩੧) ਉਸ ਤੋਂ ਬਾਦ ਗੁਰੂ ਜੀ ਸਮਝਾਉਂਦੇ ਹਨ ਕਿ ਪਵਿੱਤਰ ਹੋਣ ਖਾਤਰ, ਆਪਣੇ ਸਰੀਰ ਨੂੰ, ਨੇਤਰਾਂ ਨੂੰ, ਜੀਭ ਨੂੰ, ਤੇ ਕੰਨਾਂ ਨੂੰ ਸਮਝਾਓ ਕਿ ਇਹ ਕਿਸ ਕੰਮ ਲਈ ਬਣਾਏ ਗਏ ਹਨ? ਦਰਅਸਲ ਇਹ ਪ੍ਰਭ ਜੀ ਦੇ ਪਿਆਰ ਵਿੱਚ ਰਚਣ ਲਈ ਬਣਾਏ ਗਏ ਹਨ | ਆਓ ਹੁਣ ਪੌੜੀਆਂ ਨੰਬਰ ੩੨, ੩੩, ੩੪, ੩੫, ੩੬, ੩੭ ਨੂੰ ਵਿਚਾਰੀਏ
ਏ ਰਸਨਾ ਤੂ ਅਨ ਰਸਿ ਰਾਚਿ ਰਹੀ ਤੇਰੀ ਪਿਆਸ ਨ ਜਾਇ ॥
ਪਿਆਸ ਨ ਜਾਇ ਹੋਰਤੁ ਕਿਤੈ ਜਿਚਰੁ ਹਰਿ ਰਸੁ ਪਲੈ ਨ ਪਾਇ ॥
ਹਰਿ ਰਸੁ ਪਾਇ ਪਲੈ ਪੀਐ ਹਰਿ ਰਸੁ ਬਹੁੜਿ ਨ ਤ੍ਰਿਸਨਾ ਲਾਗੈ ਆਇ ॥
ਏਹੁ ਹਰਿ ਰਸੁ ਕਰਮੀ ਪਾਈਐ ਸਤਿਗੁਰੁ ਮਿਲੈ ਜਿਸੁ ਆਇ ॥
ਕਹੈ ਨਾਨਕੁ ਹੋਰਿ ਅਨ ਰਸ ਸਭਿ ਵੀਸਰੇ ਜਾ ਹਰਿ ਵਸੈ ਮਨਿ ਆਇ ॥੩੨॥
Ė rasnā ṯū an ras rācẖ rahī ṯerī pi-ās na jā-e.
Pi-ās na jā-e horaṯ kiṯai jicẖar har ras palai na pā-e.
Har ras pā-e palai pī-ai har ras bahuṛ na ṯarisnā lāgai ā-e.
Ėhu har ras karmī pā-ī-ai saṯgur milai jis ā-e.
Kahai Nānak hor an ras sabẖ vīsre jā har vasai man ā-e. ||32||
ਅਰਥ ਨਿਚੋੜ: ਹੇ ਜੀਭੇ ! ਤੂੰ ਬੜੇ ਰਸ ਲੈਂਦੀ ਏਂ ਪਰ ਤੂੰ ਤ੍ਰਿਪਤ ਨਹੀਂ ਹੁੰਦੀ; ਤੂੰ ਤ੍ਰਿਪਤ ਹੋਣਾ ਵੀ ਨਹੀਂ ਜਦੋਂ ਤੀਕ ਤੂੰ ਪ੍ਰਭਜੀ ਦੇ ਨਾਮ ਦੇ ਰਸ ਵਿੱਚ ਨਹੀਂ ਰਚਦੀ |ਪਰ ਜੇ ਤੂੰ ਪ੍ਰਭਜੀ ਦੇ ਨਾਮ ਦੇ ਰਸ ਵਿੱਚ ਰਚ ਜਾਵੇਂ ਤੇ ਇਸੇ ਰਸ ਨੂੰ ਪੀਵੇਂ ਤਦੇ ਤੂੰ ਤ੍ਰਿਪਤ ਹੋਵੇਂਗੀ | ਇਹ ਪ੍ਰਭਜੀ ਦੇ ਨਾਮ ਦਾ ਰਸ ਪ੍ਰਭਜੀ ਦੀ ਬਖ਼ਸ਼ਸ਼ ਨਾਲ ਹੀ ਮਿਲਦਾ ਹੈ ਜਦੋਂ ਸਤਿਗੁਰੂ ਜੀ ਮਿਲ ਜਾਣ | ਨਾਨਕ ਆਖਦਾ ਹੈ ਕਿ ਜਦੋਂ ਪ੍ਰਭਜੀ ਦਾ ਨਾਮ ਰਸ ਜੀਭ ਨੂੰ ਲੱਗ ਜਾਵੇ ਤਦ ਦੂਸਰੇ ਰਸ ਵਿੱਸਰ ਜਾਂਦੇ ਹਨ |
ਗੁਰੂ ਜੀ ਸਮਝਾਉਂਦੇ ਹਨ ਕਿ ਪ੍ਰਭਜੀ ਦੇ ਨਾਮ ਦਾ ਰਸ ਦਰਅਸਲ ਅਸੀਂ ਲਾਉਂਦੇ ਹੀ ਨਹੀਂ ਕਿਉਂਕਿ ਇਹ ਰਸ ਪ੍ਰਭਜੀ ਦੇ ਮੇਹਰ ਨਾਲ ਉਦੋਂ ਲਗਦਾ ਹੈ ਜਦੋਂ ਸਤਿਗੁਰੂ ਜੀ ਦੇ ਕਹਿਣ ਮੁਤਾਬਿਕ ਅਸੀਂ ਜੀਵਨ ਜਿਉਂਦੇ ਹਾਂ ਅਤੇ ਵਾਹਿਗੁਰੂ ਜੀ ਦੇ ਨਾਮ ਵਿੱਚ ਆਪਣੀ ਰਸਨਾ ਨੂੰ ਲਾ ਲੈਂਦੇ ਹਾਂ | ਹੋਰ ਚੀਜ਼ਾਂ ਦੇ ਰਸ ਸਾਡੇ ਅੰਦਰ ਪ੍ਰਭ ਜੀ ਦੇ ਨਾਮ ਦਾ ਰਸ ਲੱਗਣ ਨਹੀਂ ਦੇਂਦੇ |
ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ ॥
ਹਰਿ ਜੋਤਿ ਰਖੀ ਤੁਧੁ ਵਿਚਿ ਤਾ ਤੂ ਜਗ ਮਹਿ ਆਇਆ ॥
ਹਰਿ ਆਪੇ ਮਾਤਾ ਆਪੇ ਪਿਤਾ ਜਿਨਿ ਜੀਉ ਉਪਾਇ ਜਗਤੁ ਦਿਖਾਇਆ ॥
ਗੁਰ ਪਰਸਾਦੀ ਬੁਝਿਆ ਤਾ ਚਲਤੁ ਹੋਆ ਚਲਤੁ ਨਦਰੀ ਆਇਆ ॥
ਕਹੈ ਨਾਨਕੁ ਸ੍ਰਿਸਟਿ ਕਾ ਮੂਲੁ ਰਚਿਆ ਜੋਤਿ ਰਾਖੀ ਤਾ ਤੂ ਜਗ ਮਹਿ ਆਇਆ ॥੩੩॥
Ė sarīrā meri-ā har ṯum mėh joṯ rakẖī ṯā ṯū jag mėh ā-i-ā.
Har joṯ rakẖī ṯuḏẖ vicẖ ṯā ṯū jag mėh ā-i-ā.
Har āpe māṯā āpe piṯā jin jī-o upā-e jagaṯ ḏikẖā-i-ā.
Gur parsādī bujẖi-ā ṯā cẖalaṯ ho-ā cẖalaṯ naḏrī ā-i-ā.
Kahai Nānak sarisat kā mūl racẖi-ā joṯ rākẖī ṯā ṯū jag mėh ā-i-ā. ||33||
ਨਿਚੋੜ ਅਰਥ: ਉਹ ਮੇਰੇ ਸਰੀਰ ! ਇਸ ਜੱਗ ਵਿੱਚ ਆਕੇ ਭਲਾਂ ਤੂੰ ਕੀ ਕੀ ਕਰਦਾ ਰਿਹਾ? ਵਿਚਾਰ ਇਸ ਗੱਲ ਨੂੰ ਕਿ ਇਸ ਜੱਗ ਵਿੱਚ ਤੂੰ ਤਦੇ ਆਇਆ ਜਦੋਂ ਅਕਾਲਪੁਰਖ ਨੇ ਤੇਰੇ ਅੰਦਰ ਆਪਣੀ ਜੋਤ ਰੱਖੀ | ਅਕਾਲਪੁਰਖ ਜੀ ਆਪ ਹੀ ਪਿਤਾ ਤੇ ਮਾਂ ਬਣਕੇ ਜੀਵ ਉਪਜਾਉਂਦੇ ਹਨ ਤਾਂ ਇਹ ਜੀਵ ਇਹ ਸੰਸਾਰ ਵੇਖਣ ਯੋਗ ਬਣਦਾ ਹੈ | ਇਹ ਵੀ ਸਤਿਗੁਰੂ ਜੀ ਦੇ ਰਾਹੀਂ ਸਮਝ ਪੈਂਦੀ ਹੈ ਕਿ ਇਹ ਸੱਭ ਇੱਕ ਤਮਾਸ਼ਾ ਹੈ ਅਤੇ ਇਹ ਜੱਗ ਫੇਰ ਇੱਕ ਤਮਾਸ਼ੇ ਦੇ ਤਰ੍ਹਾਂ ਹੀ ਦਿਸਣ ਲੱਗ ਪੈਂਦਾ ਹੈ |
ਗੁਰੂ ਜੀ ਦੱਸਦੇ ਹਨ ਕਿ ਇਹ ਸਰੀਰ ਜੋ ਮਿਲਿਆ ਇਸ ਦਾ ਲਾਭ ਤਦੇ ਹੈ ਜੇ ਇਸ ਰਾਹੀਂ ਪ੍ਰਭਜੀ ਦੀ ਸਿਫਤ ਕੀਤੀ ਜਾਵੇ, ਗੁਣਾ ਭਰੀ ਜਿੰਦਗੀ ਜੀਵੀ ਜਾਈ ਤੇ ਪ੍ਰਭਜੀ ਦੀ ਯਾਦ ਦਿਲ ਵਿੱਚ ਰੱਖਕੇ ਬੁਰਿਆਈ ਤੋਂ ਦੂਰ ਰਹਿਕੇ ਜੀਵਿਆ ਜਾਵੇ | ਆਪਣੇ ਕਰਤਾਰ ਜੀ ਨੂੰ ਹੀ ਭੁਲਾ ਦੇਣ ਵਰਗਾ ਹੋਰ ਕਿਹੜਾ ਅਵਗੁਣ ਹੋ ਸਕਦਾ ਹੈ? ਇਹ ਸੰਸਾਰ ਤਾਂ ਇੱਕ ਖੇਲ ਹੈ ਜਿਸ ਨੇ ਅਖੀਰ ਮੁਕ ਜਾਣਾ ਹੈ |
Page 921 - 922
ਮਨਿ ਚਾਉ ਭਇਆ ਪ੍ਰਭ ਆਗਮੁ ਸੁਣਿਆ ॥
ਹਰਿ ਮੰਗਲੁ ਗਾਉ ਸਖੀ ਗ੍ਰਿਹੁ ਮੰਦਰੁ ਬਣਿਆ ॥
ਹਰਿ ਗਾਉ ਮੰਗਲੁ ਨਿਤ ਸਖੀਏ ਸੋਗੁ ਦੂਖੁ ਨ ਵਿਆਪਏ ॥
ਗੁਰ ਚਰਨ ਲਾਗੇ ਦਿਨ ਸਭਾਗੇ ਆਪਣਾ ਪਿਰੁ ਜਾਪਏ ॥
ਅਨਹਤ ਬਾਣੀ ਗੁਰ ਸਬਦਿ ਜਾਣੀ ਹਰਿ ਨਾਮੁ ਹਰਿ ਰਸੁ ਭੋਗੋ ॥
ਕਹੈ ਨਾਨਕੁ ਪ੍ਰਭੁ ਆਪਿ ਮਿਲਿਆ ਕਰਣ ਕਾਰਣ ਜੋਗੋ ॥੩੪॥
Man cẖā-o bẖa-i-ā parabẖ āgam suṇi-ā.
Har mangal gā-o sakẖī garihu manḏar baṇi-ā.
Har gā-o mangal niṯ sakẖī-e sog ḏūkẖ na vi-āpa-e.
Gur cẖaran lāge ḏin sabẖāge āpṇā pir jāp-e.
Anhaṯ baṇī gur sabaḏ jāṇī har nām har ras bẖogo.
Kahai Nānak parabẖ āp mili-ā karaṇ kāraṇ jogo. ||34||
ਨਿਚੋੜ ਅਰਥ: ਪ੍ਰਭ ਜੀ ਦਾ ਆਪਣੇ ਅੰਦਰ ਆਉਣਾ ਮੈਂ ਸੁਣ ਲਿਆ ਹੈ ਤਦੇ ਮੈਂ ਆਨੰਦ ਵਿੱਚ ਹਾਂ | ਮੇਰੇ ਮਿੱਤਰ! ਮੇਰਾ ਸਰੀਰ ਤਾਂ ਪ੍ਰਭ ਜੀ ਦੇ ਰਹਿਣ ਲਈ ਘਰ ਬਣ ਗਿਆ ਹੈ | ਹਰ ਰੋਜ ਹੁਣ ਵਾਹਿਗੁਰੂ ਜੀ ਦੀ ਖੁਸ਼ੀ ਦੇਣ ਵਾਲੀ ਸਿਫਤ ਦੇ ਗੀਤ ਗਾਵੀਂ ਤਦ ਫੇਰ ਕੋਈ ਦੁੱਖ ਬਿਮਾਰੀ ਨਹੀਂ ਲਗਦੇ | ਉਹ ਦਿਨ ਹੀ ਸੁਭਾਗੇ ਹਨ ਜਦੋਂ ਆਪਾਂ ਗੁਰੂਜੀ ਨੂੰ ਆਪਣਾ ਆਪ ਸਮਰਪਤ ਕਰ ਦੇਂਦੇ ਹਾਂ ਕਿਉਂਕਿ ਤਦੇ ਆਪਣੇ ਪਤੀ ਰੂਪ ਪ੍ਰਭਜੀ ਆਪਾਂ ਨੂੰ ਦਿਸ ਪੈਂਦੇ ਹਨ (ਕਿਉਂਕਿ ਸਤਿਗੁਰੁ ਜੀ ਸਾਨੂੰ ਪ੍ਰਭ ਜੀ ਨਾਲ ਜੋੜ ਦੇਂਦੇ ਹਨ ) | ਇੰਝ ਗੁਰਾਂ ਦੇ ਸ਼ਬਦ ਰਾਹੀਂ ਵਾਹਿਗੁਰੂ ਜੀ ਦੀ ਸਿਫਤ ਦੀ ਇੱਕ ਅਟੁੱਟ ਰੋਂ ਬਣ ਜਾਂਦੀ ਹੈ ; ਇੰਝ ਉਨ੍ਹਾਂ ਦਾ ਨਾਮ ਪ੍ਰਾਪਤ ਹੋ ਜਾਂਦਾ ਅਤੇ ਉਨ੍ਹਾਂ ਦੇ (ਪ੍ਰਭ ਜੀ ਦੇ) ਮਿਲਾਪ ਦਾ ਆਨੰਦ ਮਾਣੀਦਾ ਹੈ | ਨਾਨਕ ਆਖਦਾ ਹੈ ਕਿ ਮੈਨੂੰ ਪ੍ਰਭ ਜੀ ਮਿਲ ਗਏ ਹਨ ਜੋ ਕੇ ਸੱਭ ਕੁੱਝ ਕਰਨ ਦੇ ਸਮਰੱਥ ਹਨ |
ਹੁਣ ਗੁਰੂਜੀ ਪ੍ਰਭਜੀ ਦਾ ਆਪਣੇ ਅੰਦਰ ਹਾਜ਼ਰ ਨਾਜ਼ਰ ਹੋਣ ਦੇ ਅਹਿਸਾਸ ਨੂੰ ਬਿਆਨ ਕਰਦੇ ਹਨ | ਉਨ੍ਹਾਂ ਦੇ ਅੰਦਰ ਹੋਣ ਦਾ ਅਹਿਸਾਸ ਇੱਕ ਤਜਰਬਾ ਹੈ ਜੋ ਹਰੇਕ ਨੂੰ ਨਹੀਂ ਹੁੰਦਾ ਤੇ ਜਿਸ ਨੂੰ ਹੁੰਦਾ ਹੈ ਉਸ ਦਾ ਮਨ ਇੱਕ ਆਨੰਦ ਭਰੀ ਸਥਿਤੀ ਵਿੱਚ ਰਹਿਣਾ ਸ਼ੁਰੂ ਕਰ ਦੇਂਦਾ ਹੈ | ਤਦੇ ਗੁਰੂ ਜੀ ਆਖਦੇ ਹਨ ਕਿ ਵਾਹਿਗੁਰੂ ਜੀ ਦਾ ਆਉਣਾ ਹੀ ਅਨੰਦ ਰਸ ਪੈਦਾ ਕਰ ਦੇਂਦਾ ਹੈ |
ਏ ਸਰੀਰਾ ਮੇਰਿਆ ਇਸੁ ਜਗ ਮਹਿ ਆਇ ਕੈ ਕਿਆ ਤੁਧੁ ਕਰਮ ਕਮਾਇਆ ॥
ਕਿ ਕਰਮ ਕਮਾਇਆ ਤੁਧੁ ਸਰੀਰਾ ਜਾ ਤੂ ਜਗ ਮਹਿ ਆਇਆ ॥
ਜਿਨਿ ਹਰਿ ਤੇਰਾ ਰਚਨੁ ਰਚਿਆ ਸੋ ਹਰਿ ਮਨਿ ਨ ਵਸਾਇਆ ॥
ਗੁਰ ਪਰਸਾਦੀ ਹਰਿ ਮੰਨਿ ਵਸਿਆ ਪੂਰਬਿ ਲਿਖਿਆ ਪਾਇਆ ॥
ਕਹੈ ਨਾਨਕੁ ਏਹੁ ਸਰੀਰੁ ਪਰਵਾਣੁ ਹੋਆ ਜਿਨਿ ਸਤਿਗੁਰ ਸਿਉ ਚਿਤੁ ਲਾਇਆ ॥੩੫॥
Ė sarīrā meri-ā is jag mėh ā-e kai ki-ā ṯuḏẖ karam kamā-i-ā.
Kė karam kamā-i-ā ṯuḏẖ sarīrā jā ṯū jag mėh ā-i-ā.
Jin har ṯerā racẖan racẖi-ā so har man na vasā-i-ā.
Gur parsādī har man vasi-ā pūrab likẖi-ā pā-i-ā.
Kahai Nānak ehu sarīr parvāṇ ho-ā jin saṯgur si-o cẖiṯ lā-i-ā. ||35||
ਅਰਥ ਨਿਚੋੜ: ਉਹ ਮੇਰੇ ਸਰੀਰਾ ! ਜਦ ਤੂੰ ਅਕਾਲਪੁਰਖ, ਜਿਸ ਨੇ ਤੈਨੂੰ ਅਸਲ ਵਿੱਚ ਬਣਾਇਆ, ਨੂੰ ਹੀ ਆਪਣੇ ਹਿਰਦੇ ਵਿੱਚ ਨਹੀਂ ਵਸਾਇਆ ਤਦ ਤੂੰ ਭਲਾਂ ਇਸ ਜਗ ਵਿੱਚ ਆਕੇ ਕਿਹੜਾ ਕੰਮ ਕੀਤਾ? ਦਸ ਤੂੰ ਇਸ ਸੰਸਾਰ ਵਿੱਚ ਆਕੇ ਕਰਿਆ ਕੀ ਜਦੋਂ ਪ੍ਰਭ ਜੀ ਨੂੰ ਹੀ ਭੁੱਲ ਗਿਆ ? (ਤੇਰੇ ਵੀ ਕੀ ਵੱਸ) ਗੁਰੂ ਦੀ ਕਿਰਪਾ ਤੇ ਆਪਣੇ ਕੀਤੇ ਕਰਮ ਦੇ ਸਿੱਟੇ ਕਾਰਨ ਪ੍ਰਭਜੀ ਮਨ ਵਿੱਚ ਆ ਵਸਦੇ ਹਨ | ਨਾਨਕ ਆਖਦਾ ਹੈ ਕਿ ਜਿਨ੍ਹਾਂ ਨੇ ਸਤਿਗੁਰੁ ਜੀ ਵਿੱਚ ਚਿੱਤ ਨੂੰ ਲਾ ਲਿਆ, ਉਨ੍ਹਾਂ ਦੇ ਸਰੀਰ ਪ੍ਰਵਾਨ ਹੋ ਜਾਂਦੇ ਹਨ (ਜੋ ਮਕਸਦ ਲਈ ਇਥੇ ਆਉਂਦੇ ਹਨ) |
ਫੇਰ ਸਮਝਾਉਂਦੇ ਹਨ ਕਿ ਇਸ ਸੰਸਾਰ ਵਿੱਚ ਆਉਣ ਦਾ ਕੀ ਲਾਭ ਜੇ ਕਰਤਾਰ ਜੀ ਨੂੰ ਮਨ ਵਿੱਚ ਵਸਾਕੇ ਨਾ ਜੀਵਿਆ ਗਿਆ | ਆਪਣੇ ਕਰਮ ਗੁਣਾਂ ਨਾਲ ਭਰਿਆਂ ਹੀ ਆਪਣੇ ਭਾਗਾਂ ਨੂੰ ਚੰਗਾ ਬਣਾਉਂਦੇ ਹਨ; ਨਹੀਂ ਤਾ ਬੁਰੇ ਕਰਮ ਪ੍ਰਭ ਜੀ ਨਾਲ ਕਿਥੇ ਜੁੜਨ ਦੇਂਦੇ ਹਨ |
ਏ ਨੇਤ੍ਰਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ ਹਰਿ ਬਿਨੁ ਅਵਰੁ ਨ ਦੇਖਹੁ ਕੋਈ ॥
ਹਰਿ ਬਿਨੁ ਅਵਰੁ ਨ ਦੇਖਹੁ ਕੋਈ ਨਦਰੀ ਹਰਿ ਨਿਹਾਲਿਆ ॥
ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ ॥
ਗੁਰ ਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਨ ਕੋਈ ॥
ਕਹੈ ਨਾਨਕੁ ਏਹਿ ਨੇਤ੍ਰ ਅੰਧ ਸੇ ਸਤਿਗੁਰਿ ਮਿਲਿਐ ਦਿਬ ਦ੍ਰਿਸਟਿ ਹੋਈ ॥੩੬॥
Ė neṯarahu meriho har ṯum mėh joṯ ḏẖarī har bin avar na ḏekẖhu ko-ī.
Har bin avar na ḏekẖhu ko-ī naḏrī har nihāli-ā.
Ėhu vis sansār ṯum ḏekẖ-ḏe ehu har kā rūp hai har rūp naḏrī ā-i-ā.
Gur parsādī bujẖi-ā jā vekẖā har ik hai har bin avar na ko-ī.
Kahai Nānak ehi neṯar anḏẖ se saṯgur mili-ai ḏib ḏarisat ho-ī. ||36||
ਅਰਥ ਨਿਚੋੜ: ਹੇ ਮੇਰੇ ਨੈਣੋ ! ਪ੍ਰਭਜੀ ਨੇ ਤੁਹਾਡੇ ਵਿੱਚ ਜੋਤ ਰੱਖੀ ਹੈ, ਤੁਸੀਂ ਪ੍ਰਭ ਬਿਨਾਂ ਹੋਰ ਕੁੱਝ ਨਾ ਵੇਖਣਾ | ਜਿਧਰ ਵੀ ਵੇਖੋ ਉਨ੍ਹਾਂ ਨੂੰ ਹੀ ਵੇਖੋ ਅਤੇ ਹਰ ਪਾਸੇ ਓਹੋ ਹੀ ਦਿਸਦੇ ਹਨ | ਇਹ ਜੋ ਸੰਸਾਰ ਤੁਸੀਂ ਵੇਖ ਰਹੇ ਹੋ ਇਹ ਸੱਭ ਪ੍ਰਭਜੀ ਦਾ ਹੀ ਰੂਪ , ਓਹੋ ਹੀ ਦਿਸ ਰਹੇ ਹਨ | ਗੁਰੂ ਜੀ ਦੀ ਕਿਰਪਾ ਨਾਲ ਹੀ ਮੈਂ ਇਹ ਜਾਣਿਆ ਹੈ ਕਿ ਇਹ ਸੱਭ ਕੁੱਝ ਵਾਹਿਗੁਰੂ ਜੀ ਆਪ ਹੀ ਹਨ ; ਹਰ ਪਾਸੇ ਉਹ ਹੀ ਹਨ ਕਿਉਂਕਿ ਉਨ੍ਹਾਂ ਬਿਨਾਂ ਹੋਰ ਕੋਈ ਹੈ ਹੀ ਨਹੀਂ | ਨਾਨਕ ਆਖਦਾ ਹੈ ਕਿ ਪਹਿਲਾਂ ਇਹ ਨੈਣ ਤਾਂ ਅੰਧੇ ਸੀ ਪਰ ਗੁਰੂ ਜੀ ਰਾਹੀਂ ਇਨ੍ਹਾਂ ਅੰਦਰ ਅਕਾਲਪੁਰਖ ਜੀ ਨੂੰ ਹਰ ਪਾਸੇ ਤੇ ਹਰ ਵਿੱਚ ਵੇਖਣ ਦੀ ਸ਼ਕਤੀ ਮਿਲੀ ਹੈ |
ਇਥੇ ਗੁਰੂਜੀ ਸਾਨੂੰ ਸਿਰਫ ਇੱਕ ਕਰਤਾਰ ਨੂੰ ਹੀ ਚਾਰ ਚੁਫੇਰੇ ਵਰਤਦਾ ਵੇਖਣ ਦੀ ਨਸੀਹਤ ਦੇਂਦੇ ਹਨ ਪਰ ਮਾਇਆ ਵਿੱਚ ਗੜੁੱਚ ਬੰਦੇ ਨੂੰ ਇੰਝ ਕਰਨਾ ਬਿਲਕੁਲ ਅਸੰਭਵ ਲਗਦਾ ਹੈ ਕਿਉਂਕਿ ਬਾਹਰ ਦੋਖੀ ਫਿਰਦੇ ਹਨ: ਠੱਗੀ ਮਾਰਨ ਵਾਲੇ ਫਿਰਦੇ ਹਨ, ਖਤਰਨਾਕ ਲੋਕ ਹਨ, ਉਹ ਵੀ ਹਨ ਜੋ ਮੂੰਹ ਤੇ ਹੋਰ ਹਨ ਪਰ ਮਨ ਵਿੱਚ ਬੁਰਿਆਈ ਰੱਖਦੇ ਹਨ ਤੇ ਕਈ ਉਹ ਜੋ ਪ੍ਰਭ ਜੀ ਦੀ ਹੋਂਦ ਤੋਂ ਹੀ ਮੁਕਰੇ ਫਿਰਦੇ ਹਨ ; ਅਜਿਹੇ ਲੋਕਾਂ ਦੀ ਲੰਮੀ ਲਿਸਟ ਪਹਿਲੀ ਪਾਤਸ਼ਾਹ ਨੇ ਜਪੁਜੀ ਦੀਆਂ ੧੭ ਤੇ ੧੮ ਪੌੜੀਆਂ ਵਿੱਚ ਦਿੱਤੀ ਹੈ | ਇਸੇ ਨੂੰ ਗੁਰੂਜੀ ਪ੍ਰਭ ਜੀ ਦੀ ਬਾਜ਼ੀ ਆਖਦੇ ਹਨ; ਇਸ ਨੂੰ ਇਕ ਤਰ੍ਹਾਂ ਦੀ ਖੇਡ ਆਖ ਲੋਵੋ | ਇਸ ਤੱਥ ਨੂੰ ਸਮਝਣ ਦੀ ਲੋੜ ਹੈ | ਜੋ ਪ੍ਰਭ ਜੀ ਸਾਡੇ ਵਿੱਚ ਹਨ ਉਹ ਹੀ ਇਨ੍ਹਾਂ ਗਲਤ ਰਸਤੇ ਪਏ ਲੋਕਾਂ ਵਿੱਚ ਹਨ | ਪਰ ਸਵਾਲ ਉੱਠਦਾ ਹੈ ਕਿ ਪ੍ਰਭਜੀ ਇਨ੍ਹਾਂ ਨੂੰ ਬੁਰੇ ਰਸਤੇ ਪੈਣ ਹੀ ਕਿਉਂ ਦੇਂਦੇ ਹਨ ? ਇਸ ਸਥਿਤੀ ਨੂੰ ਉਸ ਮਾਂ ਦੀ ਸਥਿਤੀ ਵਾਂਗ ਹੀ ਸਮਝੋ, ਜੋ ਆਪਣੇ ਬਚੇ ਨੂੰ ੯ ਮਹੀਨੇ ਦੁੱਖ ਝਲਕੇ ਜਨਮ ਦੇਂਦੀ ਹੈ ਤੇ ਪਾਲਦੀ ਹੈ ਪਰ ਉਹ ਵੱਡਾ ਹੋਕੇ ਹੋਰਾਂ ਦਾ ਬਣ ਜਾਂਦਾ ਹੈ | ਗੁਰੂ ਜੀ ਆਖਦੇ ਹਨ ਕਿ ਉਨ੍ਹਾਂ ਦੇ ਮਾੜੇ ਭਾਗ ਹਨ ਕਿ ਨਾ ਤਾਂ ਉਨ੍ਹਾਂ ਨੇ ਪ੍ਰਭਜੀ ਦਾ ਆਪਣੇ ਅੰਦਰ ਹੋਣ ਦਾ ਅਹਿਸਾਸ ਕੀਤਾ ਤੇ ਨਾ ਹੀ ਉਨ੍ਹਾਂ ਅੰਦਰ ਪ੍ਰਭਜੀ ਦਾ ਕੋਈ ਡਰ ਹੈ | ਉਨ੍ਹਾਂ ਨੇ ਤਾਂ ਸਿਰਫ ਆਪਣਾ ਮਨ ਹੀ ਅੱਗੇ ਰੱਖਿਆ ਹੋਇਆ ਹੈ; ਉਹ ਤਾਂ ਅਸਲ ਵਿੱਚ ਤਰਸ ਦੇ ਪਾਤਰ ਹਨ | ਇਸ ਲਈ ਇਨ੍ਹਾਂ ਦੇ ਰਸਤੇ ਪੈਣ ਦੀ ਲੋੜ ਨਹੀਂ | ਇਹ ਪੱਕੀ ਤਰ੍ਹਾਂ ਯਕੀਨ ਕਰ ਲਵੋ ਕਿ ਉਨ੍ਹਾਂ ਨੇ ਪ੍ਰਭਜੀ ਵੱਲ ਪਿੱਠ ਕੀਤੀ ਹੋਈ ਹੈ ਪਰ ਅਸੀਂ ਤਾਂ ਗੁਰੂ ਦੇ ਗਿਆਨ ਦੀ ਮੇਹਰ ਕਰਕੇ ਪ੍ਰਭ ਜੀ ਦੇ ਸਨਮੁਖ ਖੜ੍ਹੇ ਹਾਂ ਗੁਰੂ ਦੇ ਗਿਆਨ ਦੀ ਮੇਹਰ ਕਰਕੇ | ਗੁਰੂਜੀ ਤਦੇ ਆਖਦੇ ਹਨ ਕਿ ਮਾਇਆ ਚ ਗਵਾਚੇ ਇਨਸਾਨ ਤੋਂ ਪਾਸੇ ਰਹੋ | ਕਿਉਂ ? ਕਿਉਂਕਿ ਅਜਿਹੇ ਬੰਦੇ ਦਾ ਪ੍ਰਭਾਵ ਨਹੀਂ ਲੈਣਾ | ਭਾਵੇਂ ਅਕਾਲਪੁਰਖ ਜੀ ਮਾਇਆਧਾਰੀਆਂ ਵਿੱਚ ਵੀ ਹਨ ਪਰ ਉਨ੍ਹਾਂ ਨੇ ਮਾਇਆ ਦੇ ਮੋਹ ਵਿੱਚ ਅਕਾਲਪੁਰਖ ਜੀ ਨੂੰ ਭੁਲਾ ਦਿੱਤਾ ਹੋਇਆ ਹੈ; ਇਸੇ ਕਰਕੇ ਆਖਿਆ ਗਿਆ ਹੈ ਕਿ ਮਾਇਆ ਦੇ ਰਸ ਸਾਨੂੰ ਕਰਤਾਰ ਜੀ ਤੋਂ ਦੂਰ ਲੈ ਜਾਂਦੇ ਹਨ | ਮੁਕਦੀ ਗੱਲ ਇਹ ਹੈ ਕਿ ਵੇਖੋ ਇਨ੍ਹਾਂ ਨੂੰ ਕਰਤਾਰ ਜੀ ਦਾ ਰੂਪ ਹੀ, ਪਰ ਜਿਵੇ ਰਸਤੇ ਵਿੱਚ ਆਈ ਖਾਈ ਤੋਂ ਬਚਕੇ ਨਿਕਲੀ ਦਾ ਹੈ ਉਸੇ ਤਰ੍ਹਾਂ ਇਨ੍ਹਾਂ ਤੋਂ ਬਚਕੇ ਰਹੋ; ਇਨ੍ਹਾਂ ਦੇ ਹਮਲਿਆਂ ਤੋਂ ਬਚੋ ਤੇ ਇਨ੍ਹਾਂ ਦੇ ਵਿਛਾਏ ਜਾਲਾਂ ਤੋਂ ਬਚੋ | ਦਸ਼ਮੇਸ਼ ਨੇ ਖਾਲਸਾ ਇਸੇ ਪ੍ਰਸੰਗ ਵਿੱਚ ਬਣਾਇਆ ਸੀ |
ਏ ਸ੍ਰਵਣਹੁ ਮੇਰਿਹੋ ਸਾਚੈ ਸੁਨਣੈ ਨੋ ਪਠਾਏ ॥
ਸਾਚੈ ਸੁਨਣੈ ਨੋ ਪਠਾਏ ਸਰੀਰਿ ਲਾਏ ਸੁਣਹੁ ਸਤਿ ਬਾਣੀ ॥
ਜਿਤੁ ਸੁਣੀ ਮਨੁ ਤਨੁ ਹਰਿਆ ਹੋਆ ਰਸਨਾ ਰਸਿ ਸਮਾਣੀ ॥
ਸਚੁ ਅਲਖ ਵਿਡਾਣੀ ਤਾ ਕੀ ਗਤਿ ਕਹੀ ਨ ਜਾਏ ॥
ਕਹੈ ਨਾਨਕੁ ਅੰਮ੍ਰਿਤ ਨਾਮੁ ਸੁਣਹੁ ਪਵਿਤ੍ਰ ਹੋਵਹੁ ਸਾਚੈ ਸੁਨਣੈ ਨੋ ਪਠਾਏ ॥੩੭॥
Ė sarvaṇhu meriho sācẖai sunṇai no paṯẖā-e.
Sācẖai sunṇai no paṯẖā-e sarīr lā-e suṇhu saṯ baṇī.
Jiṯ suṇī man ṯan hari-ā ho-ā rasnā ras samāṇī.
Sacẖ alakẖ vidāṇī ṯā kī gaṯ kahī na jā-e.
Kahai Nānak amriṯ nām suṇhu paviṯar hovhu sācẖai sunṇai no paṯẖā-e. ||37||
ਅਰਥ ਨਿਚੋੜ: ਹੇ ਕੰਨੋਂ ! ਤੁਸੀਂ ਸਿਰਫ ਅਕਾਲਪੁਰਖ ਦੀ ਸਿਫਤ ਹੀ ਸੁਣੋ ਇਸੇ ਕਰਕੇ ਤੁਹਾਨੂੰ ਅਕਾਲਪੁਰਖ ਜੀ ਨੇ ਬਣਾਕੇ ਸਰੀਰ ਤੇ ਸਥਾਪਿਤ ਕੀਤਾ ਹੈ | ਉਨ੍ਹਾਂ ਦੀ ਸਿਫਤ ਸਲਾਹ ਸੁਣਨ ਨਾਲ ਤਨ ਮਨ ਵਿੱਚ ਆਨੰਦ ਆ ਜਾਂਦਾ ਹੈ ਅਤੇ ਜੀਭ ਵੀ ਉਸੇ ਦੀ ਸਿਫਤ ਵਿੱਚ ਰਚ ਜਾਂਦੀ ਹੈ | ਵਾਹਿਗੁਰੂ ਜੀ ਅਸਰਜ ਰੂਪ ਹਨ ਤੇ ਉਨ੍ਹਾਂ ਦੇ ਰੂਪ ਨੂੰ ਬਿਆਨਿਆ ਨਹੀਂ ਜਾ ਸਕਦਾ ਕਿ ਉਹ ਕਿਹੋ ਜਹੇ ਹਨ, ਇਸ ਲਈ ਨਾਨਕ ਆਖਦਾ ਹੈ ਕਿ ਵਾਹਿਗੁਰੂ ਜੀ ਦਾ ਅੰਮ੍ਰਿਤ ਰੂਪ ਨਾਮ ਸੁਣੋ ਤੇ ਪਵਿੱਤਰ ਹੋਵੋ ਕਿਉਂਕਿ ਤੁਸੀਂ ਉਨ੍ਹਾਂ ਬਾਰੇ ਸੁਣਨੇ ਲਈ ਹੀ ਥਾਪੇ ਹੋ |
ਇੰਝ ਅਧਿਆਤਮਿਕਤਾ ਦੇ ਰਾਹ ਤੇ ਪਾਉਂਦਿਆਂ ਗੁਰੂ ਜੀ ਅਗਲੀਆਂ ਪੌੜੀਆਂ ਵਿੱਚ ਦੱਸਦੇ ਹਨ ਕਿ ਵਾਹਿਗੁਰੂ ਜੀ ਨੇ ਸਰੀਰ ਬਣਾਕੇ ਇਸ ਵਿੱਚ ਜਿੰਦ ਪਾ ਦਿੱਤੀ ਤੇ ਜਿਸ ਦਰਵਾਜੇ ਰਾਹੀਂ ਉਨ੍ਹਾਂ ਦੇ ਦੀਦਾਰ ਹੁੰਦੇ ਹਨ ਉਹ ਲੁਕਵਾਂ ਰੱਖ ਦਿੱਤਾ ਪਰ ਇਹ ਰਾਹ ਗੁਰੂ ਜੀ ਰਾਹੀਂ ਖੁਲ੍ਹਦਾ ਹੈ (੩੮) ਗੁਰੂ ਜੀ ਦੇ ਸ਼ਬਦ ਗਾਉਣੇ ਚਾਹੀਦੇ ਹਨ ਕਿਉਂਕਿ ਇਨ੍ਹਾਂ ਰਾਹੀਂ ਮਨ ਸ਼ਾਂਤ ਹੁੰਦਾ ਹੈ | ਕਰਤਾਰ ਜੀ ਉੱਤੇ ਆਪਣੇ ਮਨ ਨੂੰ ਟਿਕਾਉਣਾ ਚਾਹੀਦਾ ਹੈ ; ਉਹ ਗੁਰਮੁਖਾਂ ਉੱਤੇ ਬਖਸ਼ਿਸ਼ ਕਰਦੇ ਹਨ ਤਾਂ ਕੇ ਉਹ ਉਨ੍ਹਾਂ ਨੂੰ ਸਮਝਣ (੩੯) ਫੇਰ ਗੁਰੂ ਜੀ ਉਨ੍ਹਾਂ ਸੱਭ ਨੂੰ ਆਖਦੇ ਹਨ ਕਿ ਆਵੋ ਰਲ ਕੇ ਕਰਤਾਰ ਜੀ ਦੇ ਗੁਣਾ ਨੂੰ ਗਾਵੀਐ | ਜਿਨ੍ਹਾਂ ਨੇ ਇਸ ਗੱਲ ਦਾ ਅਹਿਸਾਸ ਕੀਤਾ ਹੈ, ਉਹ ਹੁਣ ਵਡਭਾਗੀ ਹੋ ਨਿਬੜੇ ਹਨ |
ਅਨਦੁ ਸੁਣਹੁ ਵਡਭਾਗੀਹੋ ਸਗਲ ਮਨੋਰਥ ਪੂਰੇ ॥
ਪਾਰਬ੍ਰਹਮੁ ਪ੍ਰਭੁ ਪਾਇਆ ਉਤਰੇ ਸਗਲ ਵਿਸੂਰੇ ॥
ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ॥
ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ॥
ਸੁਣਤੇ ਪੁਨੀਤ ਕਹਤੇ ਪਵਿਤੁ ਸਤਿਗੁਰੁ ਰਹਿਆ ਭਰਪੂਰੇ ॥
ਬਿਨਵੰਤਿ ਨਾਨਕੁ ਗੁਰ ਚਰਣ ਲਾਗੇ ਵਾਜੇ ਅਨਹਦ ਤੂਰੇ ॥੪੦॥੧॥
Anaḏ suṇhu vadbẖāgīho sagal manorath pūre.
Pārbarahm parabẖ pā-i-ā uṯre sagal visūre.
Ḏūkẖ rog sanṯāp uṯre suṇī sacẖī baṇī.
Sanṯ sājan bẖa-e sarse pūre gur ṯe jāṇī.
Suṇṯe punīṯ kahṯe paviṯ saṯgur rahi-ā bẖarpūre.
Binvanṯ Nānak gur cẖaraṇ lāge vāje anhaḏ ṯūre. ||40||1||
ਅਰਥ ਨਿਚੋੜ: ਉਹ ਭਾਗਾਂ ਵਾਲਿਓ ਸੁਣੋ! ਆਨੰਦ ਉਦੋਂ ਮਿਲਦਾ ਹੈ ਜਦੋਂ ਪ੍ਰਭਜੀ ਮਿਲ ਜਾਂਦੇ ਹਨ; ਤਦ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ | ਫੇਰ ਅਕਾਲਪੁਰਖ ਜੀ ਦੀ ਸਿਫਤ ਵਾਲੀ ਸੱਚੀ ਬਾਣੀ ਰਾਹੀਂ ਸਾਰੀ ਚਿੰਤਾ ਤੇ ਝੋਰੇ ਮਿਟ ਜਾਂਦੇ ਹਨ | ਜਦੋਂ ਸੰਤ ਗੁਰੂਜੀ ਰਾਹੀਂ ਪ੍ਰਭਜੀ ਨੂੰ ਜਾਣ ਲੈਂਦੇ ਹਨ ਤਦ ਉਹ ਆਨੰਦ ਪਾ ਲੈਂਦੇ ਹਨ | ਇਸ ਬਾਣੀ ਨੂੰ ਸੁਣਨ ਵਾਲੇ ਅਤੇ ਬੋਲਣ ਵਾਲੇ ਪਵਿੱਤਰ ਹੋ ਜਾਂਦੇ ਹਨ ਅਤੇ ਉਹ ਆਪਣੇ ਸਤਿਗੁਰੂ ਨੂੰ ਇਸੇ ਪ੍ਰਭਜੀ ਦੀ ਸਿਫਤ ਭਰੀ ਬਾਣੀ ਵਿੱਚ ਦੇਖਦੇ ਹਨ (ਪ੍ਰਭਜੀ ਦੀ ਸਿਫਤ ਵਿੱਚ ਹੀ ਸਤਿਗੁਰੂ ਵਰਜਦੇ ਹਨ) |
ਆਨੰਦ ਸਾਹਿਬ ਪੜ੍ਹਨ ਤੋਂ ਬਾਦ ਇਹ ਗੱਲ ਪੂਰੀ ਤਰ੍ਹਾਂ ਸਮਝ ਆ ਜਾਂਦੀ ਹੈ ਕਿ ਅਕਾਲਪੁਰਖ ਨਾਲ ਜੁੜਕੇ ਰਹਿਣਾ ਐਨਾ ਸੌਖਾ ਨਹੀਂ ਜਿੰਨਾ ਆਖਣਾ ਕਿਉਂਕਿ ਗੁਰੂ ਜੀ ਆਪਣੇ ਸਿੱਖਾਂ ਨੂੰ ਇਹ ਗੱਲ ਬਿਲਕੁਲ ਸਾਫ਼ ਕਰ ਦੇਂਦੇ ਹਨ ਕਿ ਅਕਾਲਪੁਰਖ, ਜਿਨ੍ਹਾਂ ਨੇ ਸਾਨੂੰ ਇਹ ਜੀਵਨ ਦਿੱਤਾ ਹੈ, ਦੀ ਯਾਦ ਮਨ ਵਿੱਚ ਵਸਾਏ ਬਿਨਾਂ ਜੀਣਾ ਉਨ੍ਹਾਂ ਕੋਲੋਂ ਦੂਰ ਜਾਣਾ ਹੈ |
ਆਪਾਂ ਵੇਖਦੇ ਹਾਂ ਕਿ ਲੋਕਾਂ ਨੇ ਵੱਖਰੇ ਵੱਖਰੇ ਧਾਰਮਿਕ ਧੜੇ ਬਣਾ ਰੱਖੇ ਹਨ ਤੇ ਹਰ ਧੜਾ ਆਪਣੇ ਮੁਤਾਬਕ ਅਕਾਲਪੁਰਖ ਦੀ ਪ੍ਰਾਪਤੀ ਦੇ ਦਾਹਵੇ ਕਸਦਾ ਹੈ ਪਰ ਇਸ ਬਾਣੀ ਮੁਤਾਬਿਕ ਇਹ ਧੜਿਆਂ ਵਾਲੇ ਕਿਨ੍ਹੇ ਕੁ ਸਹੀ ਨੇ ਪਾਠਕ ਆਪ ਸਮਝ ਸਕਦੇ ਹਨ | ਮੇਰਾ ਸੁਝਾਹ ਹੈ ਕਿ ਆਨੰਦ ਸਾਹਿਬ ਨੂੰ ਸਾਮਣੇ ਰੱਖ ਕੇ ਹੀ ਜੀਵੋ | ਅਕਾਲਪੁਰਖ ਦੀ ਪ੍ਰਾਪਤੀ ਇਕ ਸਾਧਨਾ ਹੈ ਅਤੇ ਧੜੇ ਬੰਦੀ ਇਸ ਸਾਧਨਾ ਵਿੱਚ ਇੱਕ ਵੱਡਾ ਰੋੜਾ ਬਣ ਜਾਂਦੀ ਹੈ |
ਇਸ ਲਈ ਆਓ ਇਸ ਬਾਣੀ ਨੂੰ ਆਪਣਾ ਗੁਰੂ ਮੰਨਕੇ ਅਕਾਲਪੁਰਖ ਦੀ ਪ੍ਰਾਪਤੀ ਲਈ ਕੁੱਝ ਕਰੀਏ | ਕੁੱਝ ਨੁਕਤੇ ਇਸ ਬਾਣੀ ਵਿੱਚ ਇੰਝ ਦੱਸੇ ਹਨ :
੧. ਆਪਣੇ ਮਨ ਨੂੰ ਬੁਰੇ ਖਿਆਲਾਂ ਤੇ ਬੁਰੀਆਂ ਰੁਚੀਆਂ ਤੋਂ ਦੂਰ ਰੱਖੋ |
੨ ਕਿਰਿਆ ਕਰਮ ਬੇਅਰਥ ਹਨ |
੩ ਗੁਰੂ ਜੀ ਦੀ ਸਿਖਿਆ ਨੂੰ ਹੀ ਆਪਣੀ ਜ਼ਿੰਦਗੀ ਨੂੰ ਸੇਧ ਦੇਣ ਵਾਲਾ ਦੀਵਾ ਸਮਝੋ ਨਾ ਕਿ ਉਨ੍ਹਾਂ ਲੋਕਾਂ ਦੇ ਵਿਚਾਰ ਜੋ ਆਪ ਦਲਦਲ ਵਿੱਚ ਡਿਗੇ ਹੋਏ ਹਨ |
੪ ਸਤਿਗੁਰੂ ਦੀ ਬਾਣੀ ਗਾਵੋ ਅਤੇ ਪੜ੍ਹਦੇ ਰਹੋ ਅਤੇ ਉਨ੍ਹਾਂ ਲੋਕਾਂ ਦੀ ਸੰਗਤ ਕਰੋ ਜੋ ਮਾਇਆ ਵੱਲੋਂ ਮੁੜ੍ਹਕੇ ਗੁਰੂ ਜੀ ਵੱਲ ਆ ਗਏ ਭਾਵ ਗੁਰਮੁਖ | ਜੋ ਗੁਰਮੁਖ ਹੁੰਦੇ ਹਨ ਉਹ ਮਾਇਆ ਦੀਆਂ ਗੱਲਾਂ, ਮਾਇਆ ਬਾਰੇ ਸਲਾਹਾਂ ਤੇ ਮਾਇਆ ਦੇ ਚਸਕਿਆਂ ਤੋਂ ਬਹੁਤ ਦੂਰ ਰਹਿੰਦੇ ਹਨ ; ਉਹ ਆਪਣੀ ਹੋਂਦ ਨੂੰ ਤਰਜੀਹ ਦੇਣੋ ਹਟ ਜਾਂਦੇ ਹਨ (ਕਬੀਰ ਗੁਰੁ ਲਾਗਾ ਤਬ ਜਾਨੀਐ ਮਿਟੈ ਮੋਹੁ ਤਨ ਤਾਪ ॥ ਅੰਗ ੧੩੭੪ | |) | ਜੋ ਅਜਿਹੀਆਂ ਮਾਇਆ ਦੀਆਂ ਗੱਲਾਂ ਵਿੱਚ ਗਲਤਾਨ ਹੈ, ਉਹ ਗੁਰਮੁਖ ਨਹੀਂ ਹੋ ਸਕਦਾ | ਜੇ ਕੋਈ ਅਜਿਹਾ ਗੁਰਮੁਖ ਨਾ ਲੱਭੇ, ਤਦ ਇਕੱਲਿਆਂ ਹੀ ਪ੍ਰਭ ਜੀ ਦੀ ਸਿਫਤ ਸਲਾਹ ਕਰਨੀ ਸ਼ੁਰੂ ਕਰ ਦੇਵੋ; ਗੁਰਮੁਖਾਂ ਦਾ ਮੇਲ ਪ੍ਰਭਜੀ ਤੇ ਛੱਡ ਦਿਓ ਤੇ ਪ੍ਰਭਜੀ ਨੂੰ ਵਾਰ ਵਾਰ ਯਾਦ ਕਰਦੇ ਰਹੋ |
੫ ਆਪਣੀ ਜ਼ਿੰਦਗੀ ਨੂੰ ਗੁਣਾਂ ਨਾਲ ਭਰ ਦੀਓ ਅਤੇ ਅਵਗੁਣ ਤਿਆਗਣ ਲਈ ਲਗਾਤਾਰ ਮਨ ਨਾਲ ਜੁਝਨਾ ਸ਼ੁਰੂ ਕਰੋ |
੬ ਚਲਾਕੀਆਂ ਨਾਲ ਅਕਾਲਪੁਰਖ ਦੀ ਪ੍ਰਾਪਤੀ ਨਹੀਂ ਹੁੰਦੀ ਇਹ ਗੱਲ ਗੁਰੂ ਜੀ ਬਹੁਤ ਜ਼ੋਰ ਦੇਕੇ ਆਖਦੇ ਹਨ
੭ ਚਾਰ ਚੁਫੇਰੇ ਅਤੇ ਹਰੇਕ ਜੀਵ ਵਿੱਚ ਅਕਾਲਪੁਰਖ ਨੂੰ ਹੀ ਵੇਖੋ
੮ ਸਿਰਫ ਅਕਾਲਪੁਰਖ ਦੀ ਸਿਫਤ ਹੀ ਸੁਣੋ ਤੇ ਨਿੰਦਿਆ ਸੁਣਨ ਤੋਂ ਗੁਰੇਜ਼ ਕਰੋ |
੯ ਦੁਨੀਆਂ ਵਿੱਚ ਵਿੱਚਰੋ ,ਪਰ ਗੁਰੂ ਤੋਂ ਛੁਟ, ਕਿਸੇ ਦੇ ਵੀ ਪਿੱਛੇ ਨਾ ਲਗੋ |
੧0 ਮਾਇਆ ਅੱਗ ਵਾਂਗ ਹੁੰਦੀ ਹੈ, ਇਸ ਲਈ ਇਸ ਤੋਂ ਬਚਣਾ; ਮਾਇਆ ਦਾ ਮਤਲਬ ਧਨ ਹੀ ਨਹੀਂ ਹੁੰਦਾ: ਫੁਰਨਿਆ ਚ ਡੁੱਬਣਾ, ਲਾਲਚ ਚ ਫਸਣਾ, ਮੋਹ ਕਰਨਾ, ਹੰਕਾਰ ਕਰਨਾ, ਮਨ ਹੋਰ ਤੇ ਮੁਖ ਹੋਰ ਰੱਖਣਾ, ਵਿਖਾਵਿਆਂ ਚ ਲੱਗੇ ਰਹਿਣਾ ਆਦਿ ਸੱਭ ਮਾਇਆ ਦੇ ਹੀ ਰੰਗ ਹਨ | ਸੰਸਾਰ ਤ੍ਰੈ ਰੂਪੀ ਮਾਇਆ (ਸਤੋ, ਰਾਜੋ ਤੇ ਤਮੋ ) ਚ ਹੀ ਗੜੁੱਚ ਹੈ ਇਸੇ ਕਰਕੇ ਕਰਤਾਰ ਜੀ ਦੇ ਭਗਤ ਸੰਸਾਰੀਆਂ ਵਿੱਚ ਰਹਿੰਦਿਆਂ ਵੀ ਵੱਖਰੇ ਰਹਿੰਦੇ ਹਨ | ਆਓ ਪਹਿਲਾਂ ਮਾਇਆ ਦੇ ਤਿੰਨੇ ਗੁਣਾਂ ਨੂੰ ਮੋਟੇ ਤੌਰਤੇ ਸਮਝ ਲਈਏ:
ਤਮੋ = ਜਦੋਂ ਇਨਸਾਨ ਸਾਉਂਦਾ ਹੈ ਯਾਂ ਆਖ ਲਵੋ ਅਵੇਸਲਾ ਹੁੰਦਾ ਹੈ ਆਲਸ ਵਿੱਚ , ਜਾਂ ਨਿਰਾਸ਼ਤਾ ਵਿੱਚ ਚਲੇ ਜਾਂਦਾ ਹੈ ਤੇ ਦੁੱਖ ਵਿੱਚ ਵਿੱਚਰਦਾ ਹੈ ਤਦ ਉਹ ਤਮੋ ਗੁਣਾਂ ਵਿੱਚ ਹੈ |
ਰਾਜੋ = ਜਦੋਂ ਇਨਸਾਨ ਉੱਠਦਾ ਹੈ, ਕਰਮ ਕਰਦਾ ਹੈ ਤੇ ਭੋਗ ਭੋਗਦਾ ਹੈ, ਤਦ ਉਹ ਰਜੋ ਦੇ ਗੁਣਾਂ ਵਿੱਚ ਹੈ | ਜਦੋਂ ਕੁੱਝ ਕਰਦਾ ਹੈ ਕੁੱਝ ਪ੍ਰਾਪਤ ਕਰਨ ਲਈ ਤਦ ਉਸ ਤੇ ਰਜੋ ਗੁਣ ਭਾਰੀ ਹੁੰਦੇ ਹਨ |
ਸਤੋ = ਜਦੋਂ ਸ਼ਾਂਤ ਰਹਿੰਦਾ ਹੈ, ਤੇ ਉਸ ਵਿੱਚ ਤਮੋ ਤੇ ਰਜੋ ਗੁਣ ਨਾ ਮਾਤਰ ਰਹਿ ਜਾਂਦੇ ਹਨ | ਜਦੋਂ ਖੁਸ਼ੀ ਦੀ ਅਵਸਥਾ ਵਿੱਚ ਜਾਂਦਾ ਹੈ ਤਦ ਸਤੋ ਗੁਣ ਭਾਰੀ ਹੁੰਦੇ ਹਨ |
੧੧ ਜਦੋਂ ਗੁਰੂ ਜੀ ਦੀ ਯਾਦ ਅੰਦਰ ਵਸੀ ਹੋਵੇਗੀ ਤਦ ਬੁਰੇ ਰਸਤੇ ਤੇ ਕਦੇ ਕਦਮ ਨਹੀਂ ਚਲਣਗੇ ਬਲਕਿ ਹਰ ਫੈਸਲਾ ਗੁਣ ਨਾਲ ਭਰਿਆ ਹੋਵੇਗਾ |
12 ਕਈ ਸਿਆਣੇ ਪ੍ਰਭ ਜੀ ਦੇ ਨਾਮ ਸਿਮਰਨ ਦਾ ਸ਼ੁਰੂ ਆਪਣੀ ਜੁਬਾਨ ਨਾਲ ਪ੍ਰਭਜੀ ਦੇ ਅੱਧੇ ਨਾਮ ਨੂੰ ਸਾਹ ਲੈਂਦਿਆਂ ਤੇ ਅੱਧਾ ਨਾਮ ਸਾਹ ਬਾਹਰ ਕੱਢਦਿਆਂ ਕਰਨ ਨੂੰ ਆਖਦੇ ਹਨ ਅਤੇ ਨਾਲ ਆਪਣਾ ਧਿਆਨ ਇਸ ਕਿਰਿਆ ਤੇ ਕੇਂਦਰਤ ਕਰਕੇ ਇਹ ਅਭਿਆਸ ਕਰਨ ਦੀ ਸਲਾਹ ਦੇਂਦੇ ਹਨ | ਇਸ ਨੂੰ ਅੰਤਰ ਧਿਆਨ ਕਰਨਾ ਵੀ ਆਖੀਦਾ ਹੈ ਜਿਸ ਨਾਲ ਪ੍ਰਭ ਜੀ ਦੇ ਨਾਮ ਉੱਤੇ ਮਨ ਨੂੰ ਟਿਕਾ ਲਈਦਾ ਹੈ | ਇਹ ਵੀ ਬਹੁਤ ਵਧੀਆ ਸ਼ੁਰੂਆਤ ਤਰੀਕਾ ਹੈ ਨਾਮ ਨਾਲ ਜੁੜਨ ਦਾ ਪਰ ਪ੍ਰਭ ਜੀ ਨੂੰ ਚੇਤੇ ਰੱਖਦਿਆਂ ਆਪਣੇ ਅੰਦਰਲੇ ਨੂੰ ਧੋਂਦੇ ਰਹਿਣਾ ਬਹੁਤ ਜ਼ਰੂਰੀਹੈ| ਉਂਝ ਵੀ ਜਦੋਂ ਪ੍ਰਭਜੀ ਦੀ ਯਾਦ ਮਨ ਵਿੱਚ ਰੱਖੀ ਹੁੰਦੀ ਹੈ ਤਦ ਬੁਰੇ ਪਾਸੇ ਜਾਣ ਦੀ ਬੁਰੀ ਨੀਅਤ ਮਨ ਵਿੱਚ ਆਉਂਦੀ ਹੀ ਨਹੀਂ ਪਰ ਉਨ੍ਹਾਂ ਨੂੰ ਮਨ ਵਿੱਚ ਰੱਖਕੇ ਆਪਣੀ ਮੈਂ ਮੈਂ (ਮੈਂ ਆਹ ਮੈਂ ਅਹੁ ) ਦੀ ਫੂਕ ਖਤਮ ਹੋਣੀ ਜ਼ਰੂਰੀਹੈ ਕਿਉਂਕਿ ਜੇ ਇਹ ਰਹੀ ਤਦ ਗੁਰੂ ਜੀ ਵੀ ਹਾਮੀ ਨਹੀਂ ਭਰਦੇ | |
੧3 ਇਸ ਰਾਹ ਤੇ ਬਹੁਤ ਕਠਨਾਈਆਂ ਆਉਣਗੀਆਂ ਪਰ ਡੋਲਣਾ ਨਹੀਂ ਤੇ ਹਰ ਵਕ਼ਤ ਪ੍ਰਭਜੀ ਤੇ ਗੁਰੂ ਜੀ ਦੀ ਯਾਦ ਮਨ ਵਿੱਚ ਰੱਖਕੇ ਜ਼ਿੰਦਗੀ ਦੇ ਉਤਰ ਚੜ੍ਹਾ ਦਾ ਸਾਮਣਾ ਕਰਦੇ ਰਹਿਣਾ ਕਿਉਂਕਿ ਆਨੰਦ ਉਨ੍ਹਾਂ ਦੀ ਯਾਦ ਵਿੱਚ ਹੀ ਹੈ | ਉਨ੍ਹਾਂ ਦੀ ਯਾਦ ਦੁਖਾਂ ਨੂੰ ਧੋ ਦੇਂਦੀ ਹੈ | ਆਸਾ ਵਿੱਚ ਨਿਰਾਸ਼ ਰਹਿਕੇ ਅੰਤ ਨੂੰ ਇਨਸਾਨ ਦਾ ਮਨ ਪ੍ਰਭ ਜੀ ਦੀਆਂ ਬਖਸ਼ਿਸ਼ਾਂ ਨਾਲ ਆਨੰਦ ਰੂਪੀ ਸਥਿਤੀ ਵਿੱਚ ਟਿਕ ਜਾਂਦਾ ਹੈ |
ਸ਼ੁਭ ਇੱਛਾਵਾਂ ਨਾਲ,
ਗੁਰਦੀਪ ਸਿੰਘ
www.gursoch.com
We see that after achieving a lot of things, people don’t obtain a state of bliss; wealth, property, tittles, worldly accomplishments and celebrity status provide temporary happiness only. The real bliss is enjoyed by the Akalprakh’s devotees. In this context, the bani named ‘Anand’ complied in Sri Guru Granth Sahib can be supportive. Many ways the Guru has counselled the followers to make them realize what should they do to live in a blissful state of mind while living right in the world burning on the furnace of unending desires. Third Nanak, in his bani named ‘Anand’, which is on 917, SGGS, has explained all about progressing spiritually. Here is a summary up to the stanza number 32. First of all, most important in the Sikhi is to live while keeping the Guru in the mind so that no bad deed can detour the mind away from the Guru path, (ਸੋ ਸਤਗੁਰੁ ਪਆਿਰਾ ਮੇਰੈ ਨਾਲ ਿਹੈ ਜਥੈ ਕਥੈ ਮੈਨੋ ਲਏ ਛਡਾਈ ॥ So saṯgur pi▫ārā merai nāl hai jithai kithai maino la▫e cẖẖadā▫ī , 588 SGGS) In the first stanza of this bani, the Guru says that the real bliss is obtained through the true Guru and Akalpurakh must be praised (1). Then he, while addressing to his mind, guides us to keep the Creator in the mind always, because that is what the Guru’s service is. (2). In the next stanzas, he prays to the Creator saying that He can bless the mortal to be worthy of Him, because He holds everything in His power. Those who remain imbued with Him are blessed. He keeps telling us when His name is made an anchor of life, a continuous flow of happiness starts within (3, 4, 5). He also states that without the memory of the Creator, the body containing a life remains helpless (6). Then he addresses how bliss is obtained through the Guru; however, for that, the deep attachment of the mind toward Maya must go (7,8); also, he adds that only those who are blessed by Him get rid of their attachment. That is why it is important to praise the Creator in the company of those who have become detached in His love (9). If one plays games in this pursuit, one never realizes Him (10). He also tells us that what is seen close to us like our families and so on will not go with us as we depart; therefore, don’t get attached to them. In other words, perform duly duties toward them but remain attached to the Creator only (The First Guru has written an entire shabd on getting rid of the attachment on SGGS,356 )(11). He then expresses in the next two stanzas that no one is able to know the limit of the Creator and many went in that pursuit without any success, but His name ambrosia is obtained from the Guru only. (12, 13). At that point, he explains how the true devotees differ from the Maya inflicted world, because the path of realizing Akalpurakh is very difficult as to follow it, one needs to get rid of one’s self-conceit totally (14). It is explained by the Guru that praising Him soothes the mind and through mere talks, He is not obtained, but those who heartily remember Him become pure and worthy for Him (15 16, 17). Then the Guru says that the readers of the the Vedas don’t realize the importance of His name expressed in there but they indulge only in the rituals; the mortals’ doubt about Him doesn’t go away without obtaining a state of calmness (from Maya commotion); people do many rituals and other stuff. Through cleaning the body nothing occurs unless heart is not cleaned (18, 19, 20). Then how one becomes pure and worthy? The Guru answers that through the true Guru, when one gets rid of one’s conceit and surrenders to the Creator as the Guru instructs, one becomes pure; however, if one turns away from the Guru by following one’s own mind, one cannot succeed (21, 22). Therefore, the Sikhs should get together and praise the Creator through the Guru’s bani, because only worthy words are of the Guru; he adds that the words of other than the true Guru are not worthy in context of becoming pure since the Guru is focused only on the Creator (23, 24). Thus, the Guru’s word is a jewel (priceless); so, imprint it on the mind. Only the Creator’s ordinance is in power and through the Guru, one becomes liberated by falling in love with the Creator 25, 26). The Vedas do not know the limit of the Creator but the Guru, because they address only what is a sin or a virtue and they deal with the three kinds of the Maya effects. (27). It is important to praise only the Creator who saves all the time even during the fire of the mother’s womb. (28). Talking about the fire of the womb, Maya is also like the fire. With His grace, one takes birth but forgetting Him gets involved in the Maya. It is also His set up game (29). Akalpurakh is priceless and no one can value Him; nonetheless, if a true Guru is met, then by surrendering to Akalpurakh, He is realized right in the fire of Maya (30). Then the Guru says that he only deals with Prabh’s’s name and only He is his support (31). The Guru counsels his followers by addressing to the tongue, the body, the eyes and ears to become pure and worthy of the Creator. Let us look at stanzas# 32, 33, 34, 35, 36, 37.
ਏ ਰਸਨਾ ਤੂ ਅਨ ਰਸਿ ਰਾਚਿ ਰਹੀ ਤੇਰੀ ਪਿਆਸ ਨ ਜਾਇ ॥
ਪਿਆਸ ਨ ਜਾਇ ਹੋਰਤੁ ਕਿਤੈ ਜਿਚਰੁ ਹਰਿ ਰਸੁ ਪਲੈ ਨ ਪਾਇ ॥
ਹਰਿ ਰਸੁ ਪਾਇ ਪਲੈ ਪੀਐ ਹਰਿ ਰਸੁ ਬਹੁੜਿ ਨ ਤ੍ਰਿਸਨਾ ਲਾਗੈ ਆਇ ॥
ਏਹੁ ਹਰਿ ਰਸੁ ਕਰਮੀ ਪਾਈਐ ਸਤਿਗੁਰੁ ਮਿਲੈ ਜਿਸੁ ਆਇ ॥
ਕਹੈ ਨਾਨਕੁ ਹੋਰਿ ਅਨ ਰਸ ਸਭਿ ਵੀਸਰੇ ਜਾ ਹਰਿ ਵਸੈ ਮਨਿ ਆਇ ॥੩੨॥
Ė rasnā ṯū an ras rācẖ rahī ṯerī pi-ās na jā-e.
Pi-ās na jā-e horaṯ kiṯai jicẖar har ras palai na pā-e.
Har ras pā-e palai pī-ai har ras bahuṛ na ṯarisnā lāgai ā-e.
Ėhu har ras karmī pā-ī-ai saṯgur milai jis ā-e.
Kahai Nānak hor an ras sabẖ vīsre jā har vasai man ā-e. ||32||
In essence: (this stanza is about the tastes of the body) Oh my tongue! You are engrossed in other tastes and you are not satisfied (Means the tastes of Maya never lead to satisfaction like His name praise does). You cannot be satisfied if you don’t taste His name-essence. If you drink His name-elixir, you will be totally satisfied (You will not long for other tastes). This elixir of Prabh’s name is attained with His grace if the Satiguru is met. Nanak says: one forgets all other relishes once Prabh resides in one’s mind (manifested within).
In the above stanza the Guru expresses how we remain saturated in other tastes and never intend to develop a taste for the Creator’s praise. Actually, the taste of Prabh’s name praise is His blessing; when we live following the Guru, we start inclining more toward praising Prabh.
ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ ॥
ਹਰਿ ਜੋਤਿ ਰਖੀ ਤੁਧੁ ਵਿਚਿ ਤਾ ਤੂ ਜਗ ਮਹਿ ਆਇਆ ॥
ਹਰਿ ਆਪੇ ਮਾਤਾ ਆਪੇ ਪਿਤਾ ਜਿਨਿ ਜੀਉ ਉਪਾਇ ਜਗਤੁ ਦਿਖਾਇਆ ॥
ਗੁਰ ਪਰਸਾਦੀ ਬੁਝਿਆ ਤਾ ਚਲਤੁ ਹੋਆ ਚਲਤੁ ਨਦਰੀ ਆਇਆ ॥
ਕਹੈ ਨਾਨਕੁ ਸ੍ਰਿਸਟਿ ਕਾ ਮੂਲੁ ਰਚਿਆ ਜੋਤਿ ਰਾਖੀ ਤਾ ਤੂ ਜਗ ਮਹਿ ਆਇਆ ॥੩੩॥
Ė sarīrā meri-ā har ṯum mėh joṯ rakẖī ṯā ṯū jag mėh ā-i-ā.
Har joṯ rakẖī ṯuḏẖ vicẖ ṯā ṯū jag mėh ā-i-ā.
Har āpe māṯā āpe piṯā jin jī-o upā-e jagaṯ ḏikẖā-i-ā.
Gur parsādī bujẖi-ā ṯā cẖalaṯ ho-ā cẖalaṯ naḏrī ā-i-ā.
Kahai Nānak sarisat kā mūl racẖi-ā joṯ rākẖī ṯā ṯū jag mėh ā-i-ā. ||33||
In essence: (Self is addressed) Oh my body! Har placed light in you, then you came into this world; yes, when He put light in you, you came into this world. (Actually) Har Himself is mother and father, who created the beings to run a show of the world. Through the Guru’s blessings, one understands that it is just a temporary show. Nanak says. Har has established the foundation of universe. Oh my body! Har infused light in you, and then you came into this world.
The Guru counsels us that our living is only profitable if we praise Prabh, live a virtuous life and stay away from an evil way by keeping Prabh’s memory in the mind. What another fault can be greater than forgetting our own Creator? This world is just a game, which is destined to come to an end.
Page 921 - 922
ਮਨਿ ਚਾਉ ਭਇਆ ਪ੍ਰਭ ਆਗਮੁ ਸੁਣਿਆ ॥
ਹਰਿ ਮੰਗਲੁ ਗਾਉ ਸਖੀ ਗ੍ਰਿਹੁ ਮੰਦਰੁ ਬਣਿਆ ॥
ਹਰਿ ਗਾਉ ਮੰਗਲੁ ਨਿਤ ਸਖੀਏ ਸੋਗੁ ਦੂਖੁ ਨ ਵਿਆਪਏ ॥
ਗੁਰ ਚਰਨ ਲਾਗੇ ਦਿਨ ਸਭਾਗੇ ਆਪਣਾ ਪਿਰੁ ਜਾਪਏ ॥
ਅਨਹਤ ਬਾਣੀ ਗੁਰ ਸਬਦਿ ਜਾਣੀ ਹਰਿ ਨਾਮੁ ਹਰਿ ਰਸੁ ਭੋਗੋ ॥
ਕਹੈ ਨਾਨਕੁ ਪ੍ਰਭੁ ਆਪਿ ਮਿਲਿਆ ਕਰਣ ਕਾਰਣ ਜੋਗੋ ॥੩੪॥
Man cẖā-o bẖa-i-ā parabẖ āgam suṇi-ā.
Har mangal gā-o sakẖī garihu manḏar baṇi-ā.
Har gā-o mangal niṯ sakẖī-e sog ḏūkẖ na vi-āpa-e.
Gur cẖaran lāge ḏin sabẖāge āpṇā pir jāp-e.
Anhaṯ baṇī gur sabaḏ jāṇī har nām har ras bẖogo.
Kahai Nānak parabẖ āp mili-ā karaṇ kāraṇ jogo. ||34||
In essence: I have realized that Akalpurakh is going to manifest in me, and now I have gone into bliss. Oh my friends! Sing Akalpurakh’s praises; my heart has become His house. Sing His praises, there will be no sorrow or pain. That day becomes lucky when one takes the Guru’s refuge, because then the beloved Akalpurakh is seen. Through the Guru’s shabda, an unstruck melody of Akalpurakh is experienced and one’s mind enjoys His elixir. Nanak says the omnipotent Akalpurakh has met me.
Now the Guru is expressing His experience of having strong feelings about Prabh’s presence within. Feeling Him within strongly is an experience, which is not experienced by everyone and the one who does starts living in a blissful way. That is why the Guru says that Prabh’s coming within creates blissful taste.
ਏ ਸਰੀਰਾ ਮੇਰਿਆ ਇਸੁ ਜਗ ਮਹਿ ਆਇ ਕੈ ਕਿਆ ਤੁਧੁ ਕਰਮ ਕਮਾਇਆ ॥
ਕਿ ਕਰਮ ਕਮਾਇਆ ਤੁਧੁ ਸਰੀਰਾ ਜਾ ਤੂ ਜਗ ਮਹਿ ਆਇਆ ॥
ਜਿਨਿ ਹਰਿ ਤੇਰਾ ਰਚਨੁ ਰਚਿਆ ਸੋ ਹਰਿ ਮਨਿ ਨ ਵਸਾਇਆ ॥
ਗੁਰ ਪਰਸਾਦੀ ਹਰਿ ਮੰਨਿ ਵਸਿਆ ਪੂਰਬਿ ਲਿਖਿਆ ਪਾਇਆ ॥
ਕਹੈ ਨਾਨਕੁ ਏਹੁ ਸਰੀਰੁ ਪਰਵਾਣੁ ਹੋਆ ਜਿਨਿ ਸਤਿਗੁਰ ਸਿਉ ਚਿਤੁ ਲਾਇਆ ॥੩੫॥
Ė sarīrā meri-ā is jag mėh ā-e kai ki-ā ṯuḏẖ karam kamā-i-ā.
Kė karam kamā-i-ā ṯuḏẖ sarīrā jā ṯū jag mėh ā-i-ā.
Jin har ṯerā racẖan racẖi-ā so har man na vasā-i-ā.
Gur parsādī har man vasi-ā pūrab likẖi-ā pā-i-ā.
Kahai Nānak ehu sarīr parvāṇ ho-ā jin saṯgur si-o cẖiṯ lā-i-ā. ||35||
In essence: Oh my body! What have you done after coming to this world? Yes, what have you done after coming into this world if you haven’t enshrined the Creator in your mind? As per the preordained destiny, the Creator abides in the mind with the Guru’s blessings. Nanak says: Akalpurakh accepts the body of that person, who gets attached to the Satiguru.
The Guru states that what is the use of our coming into this world if we don’t live by remembering our Creator. By filling our deeds with virtues, we shine our destiny; otherwise, our bad deeds don’t let us connect to Him.
ਏ ਨੇਤ੍ਰਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ ਹਰਿ ਬਿਨੁ ਅਵਰੁ ਨ ਦੇਖਹੁ ਕੋਈ ॥
ਹਰਿ ਬਿਨੁ ਅਵਰੁ ਨ ਦੇਖਹੁ ਕੋਈ ਨਦਰੀ ਹਰਿ ਨਿਹਾਲਿਆ ॥
ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ ॥
ਗੁਰ ਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਨ ਕੋਈ ॥
ਕਹੈ ਨਾਨਕੁ ਏਹਿ ਨੇਤ੍ਰ ਅੰਧ ਸੇ ਸਤਿਗੁਰਿ ਮਿਲਿਐ ਦਿਬ ਦ੍ਰਿਸਟਿ ਹੋਈ ॥੩੬॥
Ė neṯarahu meriho har ṯum mėh joṯ ḏẖarī har bin avar na ḏekẖhu ko-ī.
Har bin avar na ḏekẖhu ko-ī naḏrī har nihāli-ā.
Ėhu vis sansār ṯum ḏekẖ-ḏe ehu har kā rūp hai har rūp naḏrī ā-i-ā.
Gur parsādī bujẖi-ā jā vekẖā har ik hai har bin avar na ko-ī.
Kahai Nānak ehi neṯar anḏẖ se saṯgur mili-ai ḏib ḏarisat ho-ī. ||36||
In essence: Oh my eyes! Ekankar has put light in you and you don’t see other than Ekankar (anywhere else). The entire world you see is His form; only He is seen in all. With the Guru’s blessings, I have understood this fact that Ekankar is but one; there is none but Ekankar. Nanak says: (before meeting the Guru) these eyes were blind, but through the Guru, they have become able to see Him all over.
Here the Guru asks us to see the Creator pervading every life and every where; this task becomes difficult for those who are drenched in Maya, because out there they see animosity: there are thugs, dangerous and hypocritical people and atheists. First Nanak gives a long list of such people in stanza number 17, 18 of Japji on 3, 4, SGGS. The Guru calls it a game, which needs to be understood. Akalpurakh, who is present in us, is also in the people treading on the evil paths. Now question is this that why Akalpurakh let them walk on such bad paths? Understand this by taking an example of that child, who becomes other’s forsaking his mother who goes through a lot of pain to bring him in this world and to raise him. The Guru states that such people (having no attachment to Akalpurakh) are unfortunate, because neither they have realized the Creator nor have any fear of Him, because they remain self-centered; actually, they need to be pitied on this. That is why their influence should never be taken. Certainly, you believe that they have turned their back toward Akalpurakh, but we have turned toward Him with the Guru’s given enlightenment. The Guru suggests refraining from the people lost in Maya. Why it is so? Because it is not advised to take their influence in any way. Through the Creator exists in such people as well, they have forgotten Him because of their Maya pursuits. That is another reason it is stated in the Gurbani that the craze for various pleasure takes us away from the Creator. The bottom line is this that deem them as His image; nonetheless, watch yourself from their behavior or acts just as we watch any pit to avoid falling in while treading on a path. Thus, be aware of their attacks and spread nets. Tenth Master created “the Khalsa’ just in this context.
ਏ ਸ੍ਰਵਣਹੁ ਮੇਰਿਹੋ ਸਾਚੈ ਸੁਨਣੈ ਨੋ ਪਠਾਏ ॥
ਸਾਚੈ ਸੁਨਣੈ ਨੋ ਪਠਾਏ ਸਰੀਰਿ ਲਾਏ ਸੁਣਹੁ ਸਤਿ ਬਾਣੀ ॥
ਜਿਤੁ ਸੁਣੀ ਮਨੁ ਤਨੁ ਹਰਿਆ ਹੋਆ ਰਸਨਾ ਰਸਿ ਸਮਾਣੀ ॥
ਸਚੁ ਅਲਖ ਵਿਡਾਣੀ ਤਾ ਕੀ ਗਤਿ ਕਹੀ ਨ ਜਾਏ ॥
ਕਹੈ ਨਾਨਕੁ ਅੰਮ੍ਰਿਤ ਨਾਮੁ ਸੁਣਹੁ ਪਵਿਤ੍ਰ ਹੋਵਹੁ ਸਾਚੈ ਸੁਨਣੈ ਨੋ ਪਠਾਏ ॥੩੭॥
Ė sarvaṇhu meriho sācẖai sunṇai no paṯẖā-e.
Sācẖai sunṇai no paṯẖā-e sarīr lā-e suṇhu saṯ baṇī.
Jiṯ suṇī man ṯan hari-ā ho-ā rasnā ras samāṇī.
Sacẖ alakẖ vidāṇī ṯā kī gaṯ kahī na jā-e.
Kahai Nānak amriṯ nām suṇhu paviṯar hovhu sācẖai sunṇai no paṯẖā-e. ||37||
In essence: Oh my ears! You are created to hear Har’s praise; you are set in this body to listen to the Bani of His praise. By hearing that, body and mind are revived in bliss and the tongue is absorbed in His name-essence. Har is invisible, wondrous, and inexpressible. Nanak says! Listen to His nectarous name and become pure; for this cause, Har has created you.
After the duly guidance, the Guru tells us in the next stanzas that Creator has put a life in the body, but the door through which He is realized is kept secret; however, through the Guru it is revealed (38). Thus, the Guru’s words that soothe the mind should be sung. One should contemplate Him. When Akalpurakh, the master of all, blesses the Guru-oriented ones, they realize Him (39). Then he addresses those who have realized Him to come together to praise Him:
ਅਨਦੁ ਸੁਣਹੁ ਵਡਭਾਗੀਹੋ ਸਗਲ ਮਨੋਰਥ ਪੂਰੇ ॥
ਪਾਰਬ੍ਰਹਮੁ ਪ੍ਰਭੁ ਪਾਇਆ ਉਤਰੇ ਸਗਲ ਵਿਸੂਰੇ ॥
ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ॥
ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ॥
ਸੁਣਤੇ ਪੁਨੀਤ ਕਹਤੇ ਪਵਿਤੁ ਸਤਿਗੁਰੁ ਰਹਿਆ ਭਰਪੂਰੇ ॥
ਬਿਨਵੰਤਿ ਨਾਨਕੁ ਗੁਰ ਚਰਣ ਲਾਗੇ ਵਾਜੇ ਅਨਹਦ ਤੂਰੇ ॥੪੦॥੧॥
Anaḏ suṇhu vadbẖāgīho sagal manorath pūre.
Pārbarahm parabẖ pā-i-ā uṯre sagal visūre.
Ḏūkẖ rog sanṯāp uṯre suṇī sacẖī baṇī.
Sanṯ sājan bẖa-e sarse pūre gur ṯe jāṇī.
Suṇṯe punīṯ kahṯe paviṯ saṯgur rahi-ā bẖarpūre.
Binvanṯ Nānak gur cẖaraṇ lāge vāje anhaḏ ṯūre. ||40||1||
In essence: Listen oh fortunate ones! Bliss is that state of mind when the mind is satisfied and stilled totally. As Ekankar is obtained, all worries and miseries are gone. By listening to true Bani of Ekankar’s praise, all troubles, maladies, and sufferings go away. By hearing to the Gurbani from the perfect Guru, the Sants remain in bliss. Thus, the Satiguru permeates all the followers as they become immaculate by hearing and singing the Gurbani. Nanak humbly says that they hear joyous echo (Of His name).
After reading the bani ‘Anand’, it is realized that to remain connected to Akalpurakh is harder than just saying. The Guru makes it clear to us that without living by not remembering Akalpurakh, who has given the life, is going away from Him. We see the people have formed various religious groups and every group claims how its own way is rightful way to realize Akalpurakh; however, the readers can figure out how much their claims are right after reading this bani. I may suggest you deeming ‘Anand’ bani as your guiding force in your life. Realization of the Creator is a continuous hard work and forming groups becomes an hindrance in its way.
Let us make this bani our Guru and start toward realizing Akalpurakh. These are the vital ideas expressed in it:
1. Keep your mind intact from evil and negative tastes and inclinatinations.
2. The rituals are useless.
3. Only follow the Guru’s advice ignoring the guidance of those who are already in the maya quagmire.
4. Sing the bani of the Satiguru and keep company of those who are turned away from the Maya pursuits, means Gurumukh, the -oriented ones. Such people remain far away from the Maya talk and Maya tastes; they stop giving importance to their identities, status and recognition (ਕਬੀਰ ਗੁਰੁ ਲਾਗਾ ਤਬ ਜਾਨੀਐ ਮਟੈ ਮੋਹੁ ਤਨ ਤਾਪ ॥ Kabīr gur lāgā ṯab jānī▫ai mitai moh ṯan ṯāp 1374). Those who are into Maya love cannot be Gurmukh; if you find hard to encounter such people, just start praising Akalpurakh at your own. Remember Him repeatedly.
5. Fill your life with virtues and struggle with your mind to eliminate your faults.
6. The Guru stresses that Akalpurakh is not realized through clever tricks.
7 See the Creator in every life and everywhere.
8. Listen only Akalpurakh’s praise and refrain from listening talk of accusations and slandering of others.
9. Live in this world but never follow anyone but the Guru’s guidance.
10. Maya is capable of burning just like the fire; therefore, watch it out; the meaning of Maya is not limited to wealth; fantasizing pleasures, get drowned in greed and attachment, living like a hypocrite, remaining into put up shows and so on are various colors of Maya. The world itself is saturated in the three kinds colors of Maya (sato= purity, knowledge and harmony, Rajo= passion, action, energy and motion, Tamo = impurity, laziness and darkness). That is the reason the Creator’s devotee live differently than the worldly people.
11. When the memory of the Guru’s guidance is kept in the heart, one doesn’t tread on an evil path, because then every step one takes will be virtuous.
12. Some wise Sikhs advise the beginners to remember Prabh by uttering His half name while inhaling and uttering the rest of the name while exhaling and keeping your mind concentrated on the name you are uttering. To start with, it is a very good way, but remember while practicing it, one must clean one’s mind. Actually, when Prabh’s memory is kept in the mind, any kind of evil thinking doesn’t ever conceive; nonetheless, it is important to get rid of one’s ego (I am this or I am that); otherwise, the Guru will not support the hypocritical living.
13. While treading on this path, you may face a lot of difficulties but don’t give up. Keep facing the life-hitches by keeping the memory of Akalpurakh and the Guru within, because bliss conceives in their memory. Their memory eliminates one’s pains. Thus, while living indifferent to the world of endless desires, the mortal’s mind settles in a state of bliss.
Wishes
Gurdeep Singh
www.gursoch.com
Labels:
GURMAT VICHAR
Subscribe to:
Post Comments (Atom)
0 comments:
Post a Comment