(Its English version is at the end)
ਵਿਸਾਖ ਖਾਲਸੇ ਦਾ ਜਨਮ ਮਹੀਨਾ ਹੈ; ਦਸਮੇਸ਼ ਜੀ ਨੇ ਇਸ ਮਹੀਨੇ ਇਨਸਾਫ ਲਈ ਨਿੱਡਰਤਾ ਭਰੀ ਅਤੇ ਸਾਰੀ ਲੋਕਾਈ ਦੇ ਭਲੇ ਲਈ ਮਰ ਮਿਟਨ ਵਾਲੀ ਫੌਜ ਬਣਾਈ ਸੀ: ਖਾਲਸਾ | ਪੰਜਵੇਂ ਪਾਤਸ਼ਾਹ ਇਸੇ ਮਹੀਨੇ ਵਿਚ ਸਭ ਸੰਗਤਾਂ ਨੂੰ ਪ੍ਰਭ ਜੀ ਨਾਲ ਜੋੜਨ ਦੀ ਖਾਤਰ ਦੱਸਦੇ ਹਨ ਕਿ ਇਸ ਮਹੀਨੇ ਦੁਖੀ ਉਹ ਹਨ ਜੋ ਪ੍ਰਭ ਜੀ ਨਾਲੋਂ ਟੁਟੇ ਹੋਏ ਹਨ ਤੇ ਉਨ੍ਹਾਂ ਦੀ ਬੇਤਾਬੀ ਪ੍ਰਭਜੀ ਬਿਨਾਂ ਕਿਵੇਂ ਜਾਵੇ ? ਜੋ ਪ੍ਰਭ ਜੀ ਵਿਚ ਜੁੜੇ ਬੈਠੇ ਹਨ, ਉਹ ਸ਼ਿਲਾਗਾ ਯੋਗ ਹਨ | ਦਸ਼ਮੇਸ਼ ਦਾ ਖਾਲਸਾ ਸਿਰਜਣ ਦਾ ਕਦਮ ਅਤੇ ਪੰਜਵੇਂ ਗੁਰੂਜੀ ਦੀ ਸਭ ਸੰਗਤਾਂ ਨੂੰ ਪ੍ਰਭ ਜੀ ਨਾਲ ਜੋੜਨ ਦੀ ਅਰਦਾਸ ਸਿਖਾਂ ਦੀ ਹੀ ਨਹੀਂ ਬਲਕਿ ਸਭਨਾ ਲਈ ਸੰਸਾਰੀ ਸਮੁੰਦਰ ਵਿਚ ਸੱਚ ਨੂੰ ਊਚਾ ਰੱਖਣ ਦੇ ਉਪਰਾਲੇ ਹਨ | ਬਾਰਾਮਾਹ ਦਾ ਇਹ ਹਿੱਸਾ ਅੰਗ 133 ਤੇ ਦਰਜ ਹੈ :
ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ॥ ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ ॥ ਪੁਤ੍ਰ ਕਲਤ੍ਰ ਨ ਸੰਗਿ ਧਨਾ ਹਰਿ ਅਵਿਨਾਸੀ ਓਹੁ ॥ ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ ॥ ਇਕਸੁ ਹਰਿ ਕੇ ਨਾਮ ਬਿਨੁ ਅਗੈ ਲਈਅਹਿ ਖੋਹਿ ॥ ਦਯੁ ਵਿਸਾਰਿ ਵਿਗੁਚਣਾ ਪ੍ਰਭ ਬਿਨੁ ਅਵਰੁ ਨ ਕੋਇ ॥ ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਇ ॥ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪਰਾਪਤਿ ਹੋਇ ॥ ਵੈਸਾਖੁ ਸੁਹਾਵਾ ਤਾਂ ਲਗੈ ਜਾ ਸੰਤੁ ਭੇਟੈ ਹਰਿ ਸੋਇ ॥੩॥ { 133}
ਅਰਥ: ਪ੍ਰਭ ਜੀ ਨੂੰ ਪਤੀ ਤੇ ਜੀਵ ਨੂੰ ਇਸਤਰੀ ਦੀ ਉਪਮਾ ਦੇਕੇ ਸਾਹਿਬ ਸਮਝਾਉਂਦੇ ਹਨ ਕਿ ਵਿਸਾਖ ਦੇ ਮਹੀਨੇ ਭਲਾਂ ਉਹ ਕਿਵੇਂ ਧੀਰਜ ਰੱਖਣ ਜੋ (ਪਤੀ ਤੋਂ) ਵਿਛੜੀਆਂ ਹੋਈਆਂ ਹਨ ? (ਕੀ ਕਰਨ ਵਿਚਾਰੀਆਂ ?) ਮਾਇਆ ਦੇ ਪਿਆਰ ਵਿੱਚ ਗਲਤਾਨ ਹੋਕੇ ਆਪਣੇ ਪਤੀ ਨੂੰ ਭੁਲਾ ਬੈਠੀਆਂ ਹਨ | (ਓਹਨਾ ਨੂੰ ਜਾਣ ਲੈਣਾ ਚਾਹੀਦਾ ਹੈ ਕਿ ) ਅੰਤ ਵਿੱਚ, ਅੱਟਲ ਪਤੀ ਪ੍ਰਭੂ ਤੋਂ ਬਿਨਾਂ, ਨਾ ਪੁੱਤਰ, ਨਾ ਜੀਵਨ ਸਾਥੀ, ਅਤੇ ਨਾ ਧਨ ਸਾਥ ਦੇਂਦਾ ਹੈ | (ਇਹ ਹਾਲ ਸਭ ਦਾ ਹੈ ) ਸਾਰੀ ਦੁਨੀਆਂ ਮਾਇਆ ਦੇ ਮੋਹ ਵਿੱਚ ਪੈਕੇ ਝੂਠੇ ਧੰਧਿਆਂ ਵਿੱਚ ਉਲਝੀ ਪਈ ਹੈ| ਪ੍ਰਭ ਜੀ ਦੇ ਨਾਮ ਤੋਂ ਬਿਨਾਂ, ਇਥੇ ਜੋ ਕੁਝ ਵੀ ਖਟਿਆ ਜਾਂਦਾ ਹੈ ਅਤੇ ਲਿਆ ਜਾਂਦਾ ਹੈ, ਉਹ ਸਭ ਖੋਹ ਲਿਆ ਜਾਂਦਾ ਹੈ | ਪਿਆਰੇ ਪ੍ਰਭ ਜੀ ਨੂੰ ਵਿਸਾਰਕੇ ਖੁਆਰੀ ਹੀ ਮਿਲਦੀ ਹੈ ਕਿਉਂਕਿ ਉਨ੍ਹਾਂ ਤੋਂ ਬਿਨਾਂ ਸਾਡਾ ਸੱਚੀਂ ਹੈ ਹੀ ਕੋਈ ਨਹੀਂ | ਪਰ ਜਿਹੜੇ ਪ੍ਰਭ ਜੀ ਦੇ ਚਰਣੀ ਲੱਗ ਜਾਂਦੇ ਹਨ ਉਹ ਅਸਲ ਸ਼ੋਭਾ ਪਾਉਂਦੇ ਹਨ | ਨਾਨਕ ਦੀ ਇਹ ਬੇਨਤੀ ਹੈ, “ਪ੍ਰਭ ਜੀ! ਤੁਹਾਡਾ ਦਰਸ ਨਸੀਬ ਹੋਵੇ |” ਇਹ ਵਿਸਾਖ ਤਾਂ ਹੀ ਸੋਹਣਾ ਲਗਦਾ ਹੈ ਜੇ ਸੰਤਾ ਦੀ (ਸਿਰਫ ਉਨ੍ਹਾਂ ਸੰਤਾ ਦੀ ਜੋ ਪ੍ਰਭ ਜੀ ਦੇ ਪਿਆਰ ਵਿੱਚ ਖੋਏ ਬੈਠੇ ਹਨ ਨਾ ਕੇ ਧਨ ਇੱਕਠਾ ਕਰਨ ਵਾਲੇ ) ਸੰਗਤ ਮਿਲੀ ਰਹੇ |
ਮਾਇਆ ਇੱਕ ਨਸ਼ੇ ਵਾਂਗਰ ਹੈ; ਜਦੋਂ ਉਤਰ ਗਿਆ, ਮਨ ਹੋਰ ਨਸ਼ੇ ਲਈ ਭੱਜਦਾ ਹੈ ਤੇ ਇਸੇ ਦੋੜ ਵਿਚ ਤਬਾਹੀ ਦੇ ਕਿਨਾਰੇ ਉੱਤੇ ਲਿਜਾ ਖੜ੍ਹਦਾ ਹੈ | ਪਰ ਪ੍ਰਭਜੀ ਦਾ ਪਿਆਰ ਮਾਇਆ ਨੂੰ ਲੋੜ ਤੋਂ ਵੱਧ ਹੋਰ ਕੁਝ ਸਮਝਣ ਹੀ ਨਹੀਂ ਦੇਂਦਾ | ਫੇਰ ਇਹ ਸਾਧ-ਦਿਲ ਮਾਇਆ ਨੂੰ ਭਾਰ ਸਮਝਦਾ ਹੈ ਪਰ ਦੂਸਰੀ ਕਿਸਮ ਦਾ ਮਨ ਮਾਇਆ ਪਿਛੇ ਪਿਆ ਇਸ ਨੂੰ ਪਾਕੇ ਵੀ, ਪਾਗ਼ਲ ਹੋਇਆ ਹੋਰ ਪਾਉਣ ਵਿਚ ਸੜ ਮਰਦਾ ਹੈ |ਸਾਹਿਬ ਅਰਦਾਸ ਕਰਦੇ ਹਨ ਪ੍ਰਭ ਜੀ ਕੋਲ, “ਆਪਣੀ ਮੇਹਰ ਨਾਲ ਸਭ ਨੂੰ ਆਪਣੇ ਨਾਲ ਜੋੜੋ ਕਿਉਂਕਿ ਤੁਹਾਡੀ ਯਾਦ ਵਿਚ ਜੀਵਿਆਂ ਦੁੱਖ ਦੁੱਖ ਨਹੀਂ ਲਗਦੇ ਤੇ ਖੁਸ਼ੀ ਹਉਮੈ ਦੀ ਭੇਂਟ ਨਹੀਂ ਚੜ੍ਹਦੀ |”
ਵੈਸਾਖ ਵਿਚ ਪੌਦੇ ਸਜਦੇ ਹਨ ਨਵੀਆਂ ਕਰੂੰਬਲਾਂ ਨਾਲ; ਖਾਲਸਾ ਸਜਦਾ ਹੈ ਸੱਚ, ਇਨਸਾਫ ਅਤੇ ਧਕੇ ਦੇ ਵਿਰੋਧ ਵਿਚ ਅਤੇ ਪ੍ਰਭਜੀ ਦਾ ਭਗਤ ਸਜਦਾ ਹੈ ਪ੍ਰਭਜੀ ਦੇ ਰੰਗ ਵਿਚ; ਉਸਦੀ ਨਜਰ ਦਯਾ ਨਾਲ ਭਰਦੀ ਹੈ ਤੇ ਉਸਨੂੰ ਜ਼ਰੇ ਜ਼ਰੇ ਵਿਚ ਪ੍ਰਭਜੀ ਦਾ ਪਹਿਰਾ ਨਜ਼ਰ ਆਉਂਦਾ ਹੈ | ਇਸੇ ਪ੍ਰਸੰਗ ਵਿਚ ਹੁਣ ਵੇਖੋ ਪਹਿਲੇ ਪਾਤਸ਼ਾਹ ਅੰਗ ੧੧੦੮ ਉਤੇ ਵੈਸਾਖ ਮਹੀਨੇ ਨੂੰ ਲੈਕੇ, ਪ੍ਰਭਜੀ ਦੇ ਪਿਆਰ ਨੂੰ ਕਿਵੇਂ ਬੁਲੰਦ ਕਰਦੇ ਹਨ:
ਵੈਸਾਖੁ ਭਲਾ ਸਾਖਾ ਵੇਸ ਕਰੇ ॥ ਧਨ ਦੇਖੈ ਹਰਿ ਦੁਆਰਿ ਆਵਹੁ ਦਇਆ ਕਰੇ ॥ ਘਰਿ ਆਉ ਪਿਆਰੇ ਦੁਤਰ ਤਾਰੇ ਤੁਧੁ ਬਿਨੁ ਅਢੁ ਨ ਮੋਲੋ ॥ ਕੀਮਤਿ ਕਉਣ ਕਰੇ ਤੁਧੁ ਭਾਵਾਂ ਦੇਖਿ ਦਿਖਾਵੈ ਢੋਲੋ ॥ ਦੂਰਿ ਨ ਜਾਨਾ ਅੰਤਰਿ ਮਾਨਾ ਹਰਿ ਕਾ ਮਹਲੁ ਪਛਾਨਾ ॥ ਨਾਨਕ ਵੈਸਾਖੀਂ ਪ੍ਰਭੁ ਪਾਵੈ ਸੁਰਤਿ ਸਬਦਿ ਮਨੁ ਮਾਨਾ ॥੬॥ {ਪੰਨਾ 1108}
ਅਰਥ: ਵੈਸਾਖ ਚੰਗਾ ਲਗਦਾ ਹੈ ਕਿ ਇਸ ਮਹੀਨੇ ਵਿਚ ਨਵੀਂਆਂ ਕਰੂੰਬਲਾਂ ਫੁੱਟ ਕੇ ਟਾਹਣੀਆਂ ਨੂੰ ਸ਼ਿੰਗਾਰਦੀਆਂ ਹਨ ਅਤੇ ਜੀਵ ਇਸਤਰੀ ਦਰ ਤੇ ਪ੍ਰਭਜੀ ਨੂੰ ਉਡੀਕਦੀ ਹੈ ਇਹ ਆਸ ਕਰਕੇ ਕਿ ਪ੍ਰਭਜੀ ਆਉਣ ਦੀ ਦਇਆ ਕਰਨ ( ਦਿਲ ਵਿੱਚ ) ਤੇ ਆਖਦੀ ਹੈ , " ਘਰ ਆਵੋ ਤਾਂਕਿ ਮੈਂ ਬਿਖਮ ਸੰਸਾਰੀ ਸਮੁੰਦਰ ਤੋਂ ਪਾਰ ਹੋ ਸਕਾਂ ; ਭਲਾਂ ਤੁਹਾਡੇ ਬਿਨਾਂ ਮੇਰੀ ਕੀਮਤ ਕੀ ਹੈ ? ਕੌਡੀ ਦੀ ਵੀ ਨਹੀਂ | ਜਦੋਂ ਮੈਨੂੰ ਤੁਸਾਂ ਨੇ ਆਪਣੇ ਪਸੰਦ ਦੀ ਬਣਾ ਲਿਆ ਫੇਰ ਮੇਰੀ ਕੀਮਤ ਕੌਣ ਪਾ ਸਕਦਾ ਹੈ? ਫੇਰ ਤੁਹਾਨੂੰ ਮੈਂ ਦੂਰ ਨਹੀਂ ਸਮਝਾਂਗੀ ਬਲਕਿ ਆਪਣੇ ਅੰਦਰ ਹੀ ਸਮਝਾਂਗੀ ਅਤੇ ਇੰਝ ਤੁਹਾਡੇ ਟਿਕਾਣੇ ਨੂੰ ਮੈਂ ਪਾ ਲਵਾਂਗੀ |” ਹੇ ਨਾਨਕ ! ਵੈਸਾਖ ਵਿੱਚ ਉਹ ਜੀਵ ਇਸਤਰੀ ਪ੍ਰਭਜੀ ਨੂੰ ਪਾ ਲੈਂਦੀ ਹੈ ਜੋ ਗੁਰੂ ਜੀ ਦੇ ਸ਼ਬਦ ਵਿੱਚ ਸੂਰਤ ਲਾਕੇ ਆਪਣੇ ਮਨ ਨੂੰ ਪ੍ਰਭਜੀ ਦੀ ਸਿਫਤ ਵਿੱਚ ਰੁਝਾ ਲੈਂਦੀ ਹੈ |
ਗੱਲ ਸੁਰਤ ਤੇ ਆਕੇ ਮੁੱਕਦੀ ਹੈ | ਸੁਰਤ ਮਾਇਆ ਵਿਚ ਹੈ ਤਦ ਵਹਿਗੁਰੁਜੀ ਤੋਂ ਦੂਰੀ ਵਧਦੀ ਹੈ, ਥੁੜ੍ਹਚਿਰੀ ਖੁਸ਼ੀ ਅੰਤ ਵਿਚ ਗ਼ਮ ਨਾਲ ਜੋੜ ਦੇਂਦੀ ਹੈ | ਮਨ ਮਾਇਆ ਵਿਚ ਨੱਚਦਾ ਹੈ ਤੇ ਰੋਂਦਾ ਰਹਿੰਦਾ ਹੈ | ਯਾਦ ਰੱਖਣਾ ਕਿ ਸੱਚ ਤੇ ਇਮਾਨਦਾਰੀ ਦੇ ਰਾਹੇ ਤੁਰਦਿਆਂ ਕਾਰ ਕਰਕੇ ਜੀਵਨ ਦਾ ਨਿਰਭੈ ਕਰਨਾ, ਮਾਇਆ ਨਾਲ ਜੁੜਨਾ ਨਹੀਂ ਹੁੰਦਾ | ਕਰਤਾਰ ਜੀ ਦੀ ਦੁਆ ਨਾਲ ਜਦੋਂ ਸੁਰਤ ਸਿਰਫ ਕਰਤਾਰ ਜੀ ਵਿਚ ਜੁੜਦੀ ਹੈ, ਤਦ ਇਨਸਾਨ ਸ਼ਾਂਤੀ , ਦਇਆ, ਖਿਮਾਂ, ਤੇ ਸਰਬ ਸੰਸਾਰ ਦੇ ਪਿਆਰ ਨਾਲ ਭਰਕੇ ਜਿਉਂਦਾ ਹੈ | ਸੁਰਤ ਦੀ ਕਿਰਪਾ ਨਾਲ ਇਨਸਾਨ ਅਕਾਲਪੁਰਖ ਦਾ ਹੁਕਮ ਮੰਨਣਾ ਸਿੱਖਦਾ ਹੈ ਤੇ ਉਸੇ ਮੁਤਾਬਿਕ ਚਲਦਾ ਹੈ | ਇਸੇ ਕਰਕੇ ਗਮੀਆਂ, ਖੁਸ਼ੀਆਂ, ਦੁੱਖ, ਸੁਖ ਸਭ ਕੁਝ ਉਸਦੇ ਸੁਭਾ ਵਿਚ ਰਲ ਜਾਂਦੇ ਹਨ | ਉਹ ਮਾਇਆ ਸਮੁੰਦਰ ਵਿਚ ਜਿਉਂਦਾ ਹੈ ਪਰ ਉਸ ਦੀ ਸੁਰਤ ਅਪਣੇ ਕਾਰਤਾਰਜੀ ਵਿਚ ਹੀ ਰਹਿੰਦੀ ਹੈ | ਮਾਇਆ ਨਾਲ ਜੱਫੇ ਪਾਉਣ ਵਾਲੇ ਇਸ ਬਲੁੰਦੀ ਉੱਤੇ ਕਦੇ ਨਹੀਂ ਪਹੁੰਚ ਸਕਦੇ |
ਸ਼ੁਭ ਇੱਛਾਵਾਂ !
ਗੁਰਦੀਪ ਸਿੰਘ
www.gursoch.com
The Month Of Vaisakh
The month of Vaisakh is Khalsa’s birth month; in this month, Tenth Guru created an army filled with fearlessness to fight tooth and nail for the well being of the world. Fifth Guru, while inspiring the followers to connect to Akalpurakh in his bani ‘Baramaha’, states that in Vaisakh, only those ones endure miseries who are disconnected from the Creator. Without Ekankar, how their freaked minds can be subsided? Those who are connected to Him have praiseworthy reputation. Tenth Guru’s creating of Khalsa and Fifth Guru’s effort to connect the followers with Akalpurakh are the efforts to elevate the all people up from the Maya world. Fifth Guru’s bani is on 133, SGGS:
Page 133-134
ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ॥
ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ ॥
ਪੁਤ੍ਰ ਕਲਤ੍ਰ ਨ ਸੰਗਿ ਧਨਾ ਹਰਿ ਅਵਿਨਾਸੀ ਓਹੁ ॥
ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ ॥
ਇਕਸੁ ਹਰਿ ਕੇ ਨਾਮ ਬਿਨੁ ਅਗੈ ਲਈਅਹਿ ਖੋਹਿ ॥
ਦਯੁ ਵਿਸਾਰਿ ਵਿਗੁਚਣਾ ਪ੍ਰਭ ਬਿਨੁ ਅਵਰੁ ਨ ਕੋਇ ॥
ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਇ ॥
ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪਰਾਪਤਿ ਹੋਇ ॥
ਵੈਸਾਖੁ ਸੁਹਾਵਾ ਤਾਂ ਲਗੈ ਜਾ ਸੰਤੁ ਭੇਟੈ ਹਰਿ ਸੋਇ ॥੩॥
Vaisākẖ ḏẖīran ki-o vādẖī-ā jinā parem bicẖẖohu.
Har sājan purakẖ visār kai lagī mā-i-ā ḏẖohu.
Puṯar kalṯar na sang ḏẖanā har avināsī oh.
Palacẖ palacẖ saglī mu-ī jẖūṯẖai ḏẖanḏẖai moh.
Ikas har ke nām bin agai la-ī-ah kẖohi.
Ḏa-yu visār vigucẖṇā parabẖ bin avar na ko-e.
Parīṯam cẖarṇī jo lage ṯin kī nirmal so-e.
Nānak kī parabẖ benṯī parabẖ milhu parāpaṯ ho-e.
Vaisākẖ suhāvā ṯāʼn lagai jā sanṯ bẖetai har so-e. ||3||
In essence: How, those brides, who are separated from their Spouse and who have no love for their Spouse, can have stilled minds in this month of Vaisakh. They, being in the love of the deceitful Maya, have forgotten their dear Ekankar, the all-pervading Spouse. One’s son, wife, and the wealth do not go with one but Ekankar, who is imperishable. The entire world suffers through the false love of Maya affairs. Except remembering Ekankar’s name, all other deeds go in vain. Forgetting the merciful Ekankar brings frustration, and without Him, there is none other (who can help us). Those who are attached to my Beloved have pious glory. Nanak prays humbly: Oh Ekankar! Meet me so that I can get that (glory). The month of Vaisakh becomes pleasing if a Sant unites me with Ekankar.
Maya is addicting just like any other intoxicant substance; once its effect goes away, the mind runs after it for more and more; consequently, this race takes one to the point of destruction. Prabh’s love doesn’t let the seeker deem wealth as more than a need. The spiritually enlightened one deems Maya as a burden; however, its lover eventually dies for it. The Guru Sahib prays for the seekers to have them His realization so that they live in His memory void of the feelings of any pain and comforts and never let the conceit take over them.
In the month of Vaisakh, the plants decorate themselves by leafing out; the Khalsa decorates itself with the truth against suppression for justice, and Prabh’s devotees decorate themselves with Prabh’s love as they look at others with kindness and see Prabh everywhere. In this context, now let us see how First Nanak elevates Prabh’s to the highest on 1108
ਵੈਸਾਖੁ ਭਲਾ ਸਾਖਾ ਵੇਸ ਕਰੇ ॥
ਧਨ ਦੇਖੈ ਹਰਿ ਦੁਆਰਿ ਆਵਹੁ ਦਇਆ ਕਰੇ ॥
ਘਰਿ ਆਉ ਪਿਆਰੇ ਦੁਤਰ ਤਾਰੇ ਤੁਧੁ ਬਿਨੁ ਅਢੁ ਨ ਮੋਲੋ ॥
ਕੀਮਤਿ ਕਉਣ ਕਰੇ ਤੁਧੁ ਭਾਵਾਂ ਦੇਖਿ ਦਿਖਾਵੈ ਢੋਲੋ ॥
ਦੂਰਿ ਨ ਜਾਨਾ ਅੰਤਰਿ ਮਾਨਾ ਹਰਿ ਕਾ ਮਹਲੁ ਪਛਾਨਾ ॥
ਨਾਨਕ ਵੈਸਾਖੀਂ ਪ੍ਰਭੁ ਪਾਵੈ ਸੁਰਤਿ ਸਬਦਿ ਮਨੁ ਮਾਨਾ ॥੬॥
Vaisākẖ bẖalā sākẖā ves kare.
Ḏẖan ḏekẖai har ḏu-ār āvhu ḏa-i-ā kare.
Gẖar ā-o pi-āre ḏuṯar ṯāre ṯuḏẖ bin adẖ na molo.
Kīmaṯ ka-uṇ kare ṯuḏẖ bẖāvāʼn ḏekẖ ḏikẖāvai dẖolo.
Ḏūr na jānā anṯar mānā har kā mahal pacẖẖānā.
Nānak vaisākẖīʼn parabẖ pāvai suraṯ sabaḏ man mānā. ||6||
In essence: The month of Vaisakh is good, because in it, the branches of trees start leafing out, and the bride looks at her door for Har saying, “take pity on me and come home. Oh my dear! Come home and ferry me across the dreadful Maya ocean; without you, I am nothing. If I become pleasing to you, the Guru can make me see you also. Who can value my worth then? Oh Har! I have realized your place within; I will not feel you far away.” Oh Nanak! In Vaisakh, that bride who is focused at the Guru’s shabda by involving her mind in Har obtains Him.
It is one’s focus that brings results; as one’s focus remains on the wealth and its related attractions, one remains away from the Creator. Temporary happiness ends in despair eventually. This way, one’s mind keeps dancing being involved in Maya to cry out in the end. Once one gets focused on Akalpurakh with His grace, one gets filled with peace, empathy, compassion, forgiveness, and worldly love. It is because of one’s focus on Him that one learns how to obey the Creator. Thus, in a state of despair, pain, comforts, happiness and so on, one remains imbued with Him. Then while living in this Maya influenced world, one’s mind remains involved with Him; nonetheless, those people who remain extremely involved in Maya pursuits never reach to that height ever.
Wishes
Gurdeep Singh
www.gursoch.com
0 comments:
Post a Comment