20190129
Remain Tuned To His Ordinance - ਪ੍ਰਭਜੀ ਦੇ ਹੁਕਮ ਨਾਲ ਜੁੜੇ ਰਹੋ
(Its English version is at the end of Punjabi article)
ਨਾਸਤਕ ਲੋਕ ਸਰਬ ਕਰਤਾਰ ਵਿਚ ਵਿਸ਼ਵਾਸ਼ ਨਹੀਂ ਰੱਖਦੇ ਤੇ ਨਾ ਹੀ ਦਿਲਚਸਪੀ ਲੈਂਦੇ ਹਨ, ਪਰ ਸ੍ਰੀ ਗੁਰੂ ਨਾਨਕ ਜੀ ਦੀ ਉਸੇ ਕਰਤਾਰ ਵਿਚ ਦਿਲਚਸਪੀ ਹੈ ਤੇ ਉਨ੍ਹਾਂ ਦਾ ਅਟੁੱਟ ਵਿਸ਼ਵਾਸ਼ ਹੈ; ਉਨ੍ਹਾਂ ਵਾਂਗ ਉਨ੍ਹਾਂ ਦੇ ਅਸਲੀ ਸਿੱਖ ਵੀ ਇੱਕ ਕਰਤਾਰ ਦੇ ਹੀ ਅਨੁਆਈ ਹਨ | ਪਰ ਕੁਝ ਸਿੱਖ ਦੋਨੋ ਪਾਸੀਂ ਸ਼ਰੀਕ ਬਣੇ ਰਹਿਣਾ ਚਾਹੁੰਦੇ ਹਨ | ਕੁਝ ਅਜਿਹੇ ਵੀ ਹਨ ਜੋ ਗੁਰੂ ਜੀ ਨੂੰ ਨਾਸਤਕਤਾ ਦੇ ਨਜ਼ਦੀਕ ਲੈ ਆਉਂਦੇ ਹਨ ਕਿਉਂਕਿ ਅਜਿਹੇ ਉਨ੍ਹਾਂ ਦੇ ਆਪਣੇ ਵਿਚਾਰ ਹਨ | ਇਸ ਵਿਚ ਕੋਈ ਸ਼ੱਕ ਨਹੀਂ ਕਿ ਗੁਰੂ ਜੀ ਦਲੀਲ ਨਾਲ ਵਿਸ਼ਵਾਸ ਕਰਨ ਤੇ ਰਹਿਣ ਨੂੰ ਆਖਦੇ ਹਨ, ਪਰ ਉਨ੍ਹਾਂ ਦਾ ਸਰਬ ਕਰਤਾਰ ਚ ਵਿਸ਼ਵਾਸ ਤਰਕ ਅਧੀਨ ਨਹੀਂ | ਉਹ ਵਾਰ ਵਾਰ ਇਹੋ ਫਰਮਾਉਂਦੇ ਹਨ ਕਿ ਸਰੱਬ ਕਰਤਾਰ ਨੂੰ ਜਾਨਣਾ ਇੱਕ ਨਿੱਜੀ ਅਨੁਭਵ ਹੈ ਅਤੇ ਉਹ ਕਰਤਾਰ ਵੱਲ ਉਨ੍ਹਾਂ ਦੀਆਂ ਬਖਸ਼ਸ਼ਾਂ ਨਾਲ ਜੁੜੇ | ਸ੍ਰੀ ਗੁਰੂ ਗਰੰਥ ਸਾਹਿਬ ਵਿਚ ਅੰਗ ੭ ਬਾਣੀ ‘ਜਪੁਜੀ’ ਵਿਚ ਪਉੜੀ ੩੩ ਵਿਚ ਉਹ ਬਿਆਨਦੇ ਹਨ ਕਿ ਸਾਰੇ ਸੰਸਾਰ ਦਾ ਉਸ ਕਰਤਾਰ ਅੱਗੇ ਕੋਈ ਵੱਸ ਹੀ ਨਹੀਂ | ਇਸ ਲੇਖ ਵਿਚ ਅੱਪਾਂ ਉਸੇ ਪਉੜੀ ਤੇ ਵਿਚਾਰ ਕਰਾਂਗੇ |
ਗੁਰਮਤਿ ਵਿਚ ਪ੍ਰਭਜੀ ਦੀ ਬਖਸ਼ਿਸ਼ ਨੂੰ ਬਹੁਤ ਪਹਿਲ ਦਿਤੀ ਗਈ ਹੈ; ਇਸ ਨੂੰ ਇਕ ਤਰਾਂ ਨਾਲ ਬੜਾ ਜਰੂਰੀ ਸਮਝਿਆ ਗਿਆ ਹੈ ਕਿਉਂਕਿ ਗੁਰਮਤਿ ਅਨੁਸਾਰ ਸਭ ਕੁਝ ਉਸੇ ਪ੍ਰਭਜੀ ਦੇ ਹੱਥ ਵਿਚ ਹੈ | ਇਸੇ ਪ੍ਰਸੰਗ ਚ ਆਓ ਅੰਗ ੧੪੫ ਤੇ ਆਖੇ ਗੁਰੂਜੀ ਦੇ ਬਚਨ ਵੇਖੀਏ:
ਆਖਣੁ ਵੇਖਣੁ ਬੋਲਣੁ ਚਲਣੁ ਜੀਵਣੁ ਮਰਣਾ ਧਾਤੁ ॥
ਹੁਕਮੁ ਸਾਜਿ ਹੁਕਮੈ ਵਿਚਿ ਰਖੈ ਨਾਨਕ ਸਚਾ ਆਪਿ ॥੨॥
Ākẖaṇ vekẖaṇ bolaṇ cẖalaṇ jīvaṇ marṇā ḏẖāṯ.
Hukam sāj hukmai vicẖ rakẖai Nānak sacẖā āp. ||2|| {SGGS–145}
ਅਰਥ ਨਿਚੋੜ : ਸਾਡੇ ਬੋਲਣ, ਵੇਖਣ , ਗੱਲਾਂ ਕਰਨ , ਤੁਰਨ, ਜੀਣ ਅਤੇ ਮਰਨ ਦਾ ਮੂਲ ਅਕਾਲਪੁਰਖ ਜੀ ਹਨ (ਕਿਉਂਕਿ) ਹੇ ਨਾਨਕ ! ਉਹ ਜੀਵਾਂ ਨੂੰ ਆਪ ਸਜਕੇ ਆਪਣੇ ਹੁਕਮ ਚ ਰੱਖਦੇ ਹਨ | (ਉਂਝ ਲਗਦਾ ਕਿ ਸਭ ਕੁਝ ਅਸੀਂ ਕਰਨ ਵਾਲੇ ਹਾਂ, ਪਰ ਨਹੀਂ| ਕਈ ਅਰਥ ਕਰਨ ਵਾਲੇ ' ਧਾਤੁ ' ਦਾ ਅਰਥ ਮਾਇਆ ਕਰਦੇ ਹਨ ਪਰ ਇਥੇ ਇਸ ਦਾ ਅਰਥ, ਮੂਲ ਹੈ ਜਾਣੀ ਕਿ ਅਕਾਲਪੁਰਖ ਕਿਉਂਕਿ ਦੂਸਰੀ ਤੁਕ ਇਹ ਅਰਥ ਸਾਫ ਕਰ ਦੇਂਦੀ ਹੈ | )
ਆਓ ਹੁਣ ਵਿਚਾਰੀਏ ਪਉੜੀ ੩੩ ਨੂੰ :
ਆਖਣਿ ਜੋਰੁ ਚੁਪੈ ਨਹ ਜੋਰੁ ॥ ਜੋਰੁ ਨ ਮੰਗਣਿ ਦੇਣਿ ਨ ਜੋਰੁ ॥
ਜੋਰੁ ਨ ਜੀਵਣਿ ਮਰਣਿ ਨਹ ਜੋਰੁ ॥ ਜੋਰੁ ਨ ਰਾਜਿ ਮਾਲਿ ਮਨਿ ਸੋਰੁ ॥
Ākẖaṇ jor cẖupai nah jor. Jor na mangaṇ ḏeṇ na jor.
Jor na jīvaṇ maraṇ nah jor. Jor na rāj māl man sor.
ਅਰਥ ਨਿਚੋੜ : ਸਾਡੇ ਹੱਥ ਨਾ ਬੋਲ ਸਕਣਾ ਹੈ ਤੇ ਨਾ ਚੁੱਪ ਰਹਿਣਾ । ਨਾ ਹੀ ਸਾਡੇ ਹੱਥ ਮੰਗਣਾ ਹੈ ਅਤੇ ਨਾ ਹੀ ਦੇਣਾ । ਜੀਵਨ ਤੇ ਮਰਨ ਵੀ ਸਾਡੇ ਹੱਥ ਨਹੀਂ । ਇਸ ਰਾਜ ਤੇ ਮਾਲ, ਜਿਸ ਕਾਰਨ ਮਨੁੱਖ ਐਨਾ ਸ਼ੋਰ ਪਾਉਂਦਾ ਹੈ, ਵੀ ਸਾਡੇ ਜ਼ੋਰ ਵਿਚ ਨਹੀਂ ਹੈ ।
ਭਾਈ ਵੀਰ ਸਿੰਘ 'ਆਖਣਿ’ ਦਾ ਅਰਥ ਵੱਖਰਾ ਕਰਦੇ ਹਨ, ਉਨ੍ਹਾਂ ਮੁਤਾਬਿਕ ਬੋਲਣ ਵਿਚ ਅਸੀ ਆਪਣਾ ਜ਼ੋਰ ਨਹੀਂ ਵਰਤ ਸਕਦੇ ਪਰ ਮੈਂ ਡਾਕਟਰ ਸਾਹਿਬ ਸਿੰਘ ਨਾਲ ਸਹਿਮਤੀ ਰੱਖਦਾ ਹਾਂ ਕਿਉਂਕਿ ਸ਼ਬਦ 'ਆਖਣਿ' ਦਾ ਮਤਲਬ ਵਿਆਕਰਣ ਮੁਤਾਬਕ ਹੈ 'ਆਖਣ ਵਿਚ' ਬਣਦਾ ਹੈ , ਭਾਵ ਕੁਝ ਕਹਿਣ ਵਿਚ ਸਾਡਾ ਜ਼ੋਰ ਨਹੀਂ | ਜੋ ਤਾਕਤ ਸਾਡੇ ਪਾਸ ਹੈ ਉਹ ਉਸੇ ਪ੍ਰਭ ਜੀ ਦੀ ਦਿੱਤੀ ਹੋਈ ਹੈ, ਜਿਸ ਨੂੰ ਉਹ ਕਦੇ ਵੀ ਵਾਪਿਸ ਲੈ ਸਕਦੇ ਹਨ |
ਭਾਵੇਂ ਸਾਨੂੰ ਲਗਦਾ ਹੈ ਕਿ ਅਸੀਂ ਬੋਲ ਸਕਦੇ ਹਾਂ ਜਾਂ ਚੁੱਪ ਰਹਿ ਸਕਦੇ ਹਾਂ ਪਰ ਅਸਲੀਅਤ ਹੋਰ ਹੈ; ਇਸੇ ਤਰਾਂ ਸਾਡਾ ਮੰਗਣਾ ਜਾਂ ਦੇਣਾ ਵੀ ਸਾਡੇ ਹੱਥ ਵਿਚ ਨਹੀਂ ਹੈ ਕਿਉਂਕਿ ਇਹ ਸਭ ਕੁਝ ਅਕਾਲਪੁਰਖ ਦੇ ਚੱਲ ਰਹੇ ਹੁਕਮ ਅਧੀਨ ਵਾਪਰਦਾ ਹੈ | ਇਸ ਲਈ ਇਹ ਵੀ ਨਾ ਸੋਚਣਾ ਕਿ ਰਾਜ ਕਰਨਾ ਤੇ ਉਸ ਕਾਰਨ ਐਨਾ ਸ਼ੋਰ ਮਚਾਉਣਾ, ਜੀਣਾ ਜਾਂ ਮਾਰਨਾ ਸਾਡੇ ਹੱਥ ਵਿਚ ਹੈ ਕਿਉਂਕਿ ਇਹ ਭੀ ਉਸੇ ਸਰਬ ਕਰਤਾਰ ਦੇ ਹੱਥ ਵਿਚ ਹੈ | ਮੂਲ ਸਦਾ ਉਹ ਹੀ ਹਨ ਇਸ ਲਈ ਇਹ ਸਰੀਰ ਪ੍ਰਾਪਤੀ ਨਾਲ ਅਸੀਂ ਸਰਬਵਿਆਪਕ ਕਰਤਾਰ ਦੀ ਸਮਰਥਾ ਦੀ ਬਰਾਬਰੀ ਕਰਨਯੋਗ ਨਹੀਂ ਹਾਂ | ਇਸ਼ਾਰਾ ਸਿਰਫ ਨਿਮਰਤਾ ਨਾਲ ਜੁੜਨ ਵੱਲ ਹੈ |
ਵੇਖੋ ਉੱਤੇ ਦਿਤੀਆਂ ਅੰਗ ੧੪੫ ਦੀਆਂ ਤੁਕਾਂ | ਸਾਨੂੰ ਜਿਸ ਵਾਤਾਵਰਨ ਵਿਚ ਉਸ ਨੇ ਪਾਇਆ ਹੋਇਆ ਉਸੇ ਅਧੀਨ ਸਾਡੀ ਜ਼ਿੰਦਗੀ ਚਲਦੀ ਹੈ | ਆਪਣੇ ਦਿਮਾਗ ਦੇ ਸਿਰ ਤੇ ਜੋ ਦਗਮਜੇ ਮਾਰਨੇ ਹਨ ਮਾਰੀ ਜਾਓ ਪਰ ਡੋਰ ਆਖਰ ਉਸ ਕਰਤਾਰ ਦੇ ਹੱਥ ਹੀ ਹੈ | ਇਸ ਲਈ ਹਰ ਸਿੱਖ ਨੂੰ ਸਮਝਾਇਆ ਗਿਆ ਹੈ ਕਿ ਨਿਮਰਤਾ ਨਾਲ ਉਸ ਦੀ ਤਾਕਤ ਦੇ ਅਹਿਸਾਸ ਅਧੀਨ ਜੀਵੋ ਤਾਂਕਿ ਰਤਾ ਭਰ ਵੀ ਹਉਮੈ ਦੀ ਮੈਲ ਨਾ ਲੱਗ ਸਕੇ | ਜੀਵਾਂ ਨੂੰ ਪੈਦਾ ਕਰਕੇ ਵੱਖੋ ਵੱਖਰੇ ਵਾਤਾਵਰਨ ਵਿਚ ਪ੍ਰਭ ਜੀ ਰੱਖ ਦੇਂਦੇ ਹਨ ਜਿਸ ਮੁਤਾਬਿਕ ਉਹ ਬੋਲਦੇ ਹਨ ਤੇ ਕੰਮ ਕਰਦੇ ਹਨ | ਚੋਰਾਂ ਦੀ ਸੰਗਤ ਵਿਚ ਬੱਚਾ ਚੋਰੀ ਵਿਚ ਮਾਹਰਤਾ ਲੈ ਲੈਂਦਾ ਹੈ ਪਰ ਇਮਾਨਦਾਰਾਂ ਵਿਚ ਬੱਚੇ ਦਾ ਜੀਵਨ ਅਧਾਰ ਹੀ ਇਮਾਨਦਾਰੀ ਹੋ ਨਿਬੜਦਾ ਹੈ | ਰਿਸ਼ਵਤਖੋਰ ਰਿਸ਼ਵਤਖੋਰੀ ਵਿਚ ਹੀ ਲਿਬੜੇ ਰਹਿੰਦੇ ਹਨ| ਕੀ ਉਨ੍ਹਾਂ ਨੇ ਨਹੀਂ ਸੁਣਿਆ ਕਿ ਚੋਰੀ ਜਾਂ ਰਿਸ਼ਵਤਖੋਰੀ ਬੁਰੀ ਹੈ? ਉਨ੍ਹਾਂ ਨੇ ਸੁਣਿਆ ਹੈ, ਪਰ ਉਹ ਉਸਦੇ ਹੁਕਮ ਚ ਬੰਧੇ ਰਹਿੰਦੇ ਹਨ ਤੇ ਦੁੱਖਾਂ ਦੇ ਭਾਗੀ ਬਣਦੇ ਹਨ | ਕੀ ਉਹ ਇਸ ਦਲਦਲ ਚੋਂ ਨਿਕਲ ਨਹੀਂ ਸਕਦੇ ? ਇਹ ਤਾਂ ਪ੍ਰਭਜੀ ਦੀ ਮੇਹਰ ਤੇ ਨਿਰਭਰ ਹੈ; ਜੇ ਪ੍ਰਭਜੀ ਚਾਹੁੰਣ ਤਾਂ ਅਪਣੀ ਕਿਰਪਾ ਕਰਕੇ ਤੇ ਕੁਝ ਹਾਲਾਤ ਬਣਾਕੇ, ਉਹ ਕਿਸੇ ਨੂੰ ਆਪ ਦਿੱਤੀ ਹੋਈ ਬੁਧੀ ਰਾਹੀਂ ਸਮਝਾ ਵੀ ਦੇਂਦੇ ਹਨ |
ਗੁਰੂ ਜੀ ਸਾਨੂੰ ਸਮਝਾਉਂਦੇ ਹਨ ਕਿ ਕਿਤੇ ਹੰਕਾਰ ਨਾ ਕਰ ਬੈਠਣਾ, ਨਾ ਬੋਲ ਸਕਣ ਦਾ , ਨਾ ਚੁੱਪ ਰਹਿਕੇ ਜੀਣ ਦਾ , ਜਾਂ ਰਾਜ ਪ੍ਰਾਪਤੀ ਦਾ; ਇੰਝ ਕਰਿਆਂ ਉਸ ਦੇ ਚਲਾਏ ਹੁਕਮ ਨੂੰ ਤੁਸੀਂ ਭੁੱਲ ਜਾਓਗੇ ਤੇ ਫੇਰ ਅੰਤ ਨੂੰ ਮਹਿਸੂਸ ਕਰੋਗੇ ਕਿ ਆਪਣੇ ਹੱਥ ਵਿਚ ਤਾਂ ਕੁਝ ਵੀ ਨਹੀਂ | ਗੁਰੂਜੀ ਸੰਸਾਰ ਵਿਚ ਇੱਕ ਮਹਿਮਾਨ ਦੀ ਤਰਾਂ ਰਹਿਣ ਦੀ ਨਸੀਹਤ ਵੀ ਦੇਂਦੇ ਹਨ, ਵੇਖੋ ਅੰਗ 1188,
ਗੁਰ ਤੇ ਸਮਝਿ ਰਹੈ ਮਿਹਮਾਣੁ ॥ ਹਰਿ ਰਸਿ ਰਾਤਾ ਜਨੁ ਪਰਵਾਣੁ ॥੭॥ Gur ṯe samajẖ rahai mihmāṇHar ras rāṯā jan parvāṇ. ||7|| ਭਾਵ : ਜੋ ਇਨਸਾਨ ਗੁਰੂ ਦੀ ਮੱਤ ਰਾਹੀਂ ਪ੍ਰਭ ਜੀ ਦੇ ਪਿਆਰ ਚ ਰਚਿਆ ਰਹੇ ਤੇ ਇਥੇ ਇੱਕ ਮਹਿਮਾਨ ਵਾਂਗ ਜੀਵੇ ਉਹ ਪ੍ਰਭਜੀ ਵੱਲੋਂ ਪ੍ਰਵਾਨ ਹੁੰਦਾ ਹੈ |
ਉਂਝ ਦੁਨਿਆਵੀ ਡਰਾਮੇ ਸਾਡੇ ਸਾਮਣੇ ਹੀ ਤਾਂ ਵਰਤਦੇ ਹਨ ਤੇ ਘੁਮੰਡੀ ਰੇਤ ਵਾਂਗ ਭੁਰਦੇ ਵੀ ਦੇਖੀਦੇ ਹਨ | ਫੇਰ ਇਹ ਸਭ ਕੁਝ ਕਿਸ ਦੇ ਹੱਥ ਹੈ ? ਗੁਰੂਜੀ ਦੱਸਦੇ ਹਨ :
ਜੋਰੁ ਨ ਸੁਰਤੀ ਗਿਆਨਿ ਵੀਚਾਰਿ ॥ ਜੋਰੁ ਨ ਜੁਗਤੀ ਛੁਟੈ ਸੰਸਾਰੁ ॥
ਜਿਸੁ ਹਥਿ ਜੋਰੁ ਕਰਿ ਵੇਖੈ ਸੋਇ ॥ ਨਾਨਕ ਉਤਮੁ ਨੀਚੁ ਨ ਕੋਇ ॥੩੩॥
Jor na surṯī gi-ān vīcẖār. Jor na jugṯī cẖẖutai sansār.
Jis hath jor kar vekẖai so-e. Nānak uṯam nīcẖ na ko-e. ||33||
ਨਿਚੋੜ ਅਰਥ: ਸਾਡੇ ਹੱਥ ਵਿਚ ਆਤਮਾਕ ਜਾਗ ਵੀ ਨਹੀਂ , ਗਿਆਨ ਦਾ ਅਹਿਸਾਸ ਤੇ ਸਮਝ ਵੀ ਨਹੀਂ ਅਤੇ ਨਾ ਹੀ ਵਿਚਾਰ ਵਿਚ ਰਹਿਣ ਦੀ ਕੋਈ ਤਾਕਤ ਹੈ। ਉਹ ਢੰਗ ਜਿਸ ਰਾਹੀਂ ਇਸ ਸੰਸਾਰ ਦੀ ਮਾਇਆ ਵਿਚੋਂ ਮੁਕਤੀ ਮਿਲਦੀ ਹੈ ਵੀ ਸਾਡੇ ਹੱਥ ਨਹੀਂ ਕਿਉਂਕਿ ਉਸੇ ਪ੍ਰਭਜੀ ਦੇ ਹੱਥ ਹੈ ਇਹ ਸਭ ਕੁਝ ਅਤੇ ਉਹੀ ਰਚਨਾ ਰਚ ਕੇ ਉਸ ਦੀ ਸੰਭਾਲ ਕਰਦੇ ਹਨ । ਹੇ ਨਾਨਕ! ਉਸ ਪ੍ਰਭ ਦੀਆਂ ਨਜਰਾਂ ਚ ਨਾ ਕੋਈ ਮਨੁੱਖ ਉੱਤਮ ਹੈ ਅਤੇ ਨਾ ਹੀ ਨੀਚ ਹੈ (ਸ਼ੁਭ ਕੰਮਾਂ ਚ ਜਾ ਅਸ਼ੁਭ ਕੰਮਾਂ ਚ ) | । 33।
ਇਨ੍ਹਾਂ ਤੁਕਾਂ ਦਾ ਵੀ ਭਾਈ ਵੀਰ ਸਿੰਘ ਹੋਰੀਂ ਅਰਥ ਵੱਖਰਾ ਕਰਦੇ ਹਨ ਕਿ ਜਿਸ ਦੇ ਹੱਥ ਵਿਚ ਜ਼ੋਰ ਹੈ ਉਹ ਜ਼ੋਰ ਕਰਕੇ ਵੇਖ ਲਵੇ | ਸ਼ਬਦ 'ਸੋਇ' ਵੱਲ ਧਿਆਨ ਦੇਣਾ; ਅੰਗ ੫, ਉਤੇ ਗੁਰੂ ਬਚਨ ਹੈ 'ਏਵਡੁ ਊਚਾ ਹੋਵੈ ਕੋਇ ॥ ਤਿਸੁ ਊਚੇ ਕਉ ਜਾਣੈ ਸੋਇ ॥' ਮਤਲਬ ਕੋਈ ਉਸ ਪ੍ਰਭਜੀ ਜੇਡਾ ਹੋਏਗਾ ਤਦੇ ਉਨ੍ਹਾਂ ਵੱਡਿਆਂ ਨੂੰ ਜਾਣੇਗਾ |'
ਇਸ ਕਰਕੇ ਗੁਰੂ ਜੀ ਉਪਰਲੀਆਂ ਤੁਕਾਂ ਵਿਚ ਕਹਿੰਦੇ ਹਨ ਕਿ ਓਹੋ ('ਸੋਇ') ਪ੍ਰਭ ਜੀ ਸਭ ਕੁਝ ਕਰਦੇ ਹਨ ਤੇ ਵੇਖਦੇ ਹਨ | ਇਸ ਗੱਲ ਨੂੰ ਜਰਾ ਹੋਰ ਸਮਝ ਲਈਏ; ਵੇਖੋ ਅੰਗ ੨੫ ਤੇ 'ਆਪੇ ਵੇਖੈ ਸੁਣੇ ਆਪੇ ਹੀ ਕੁਦਰਤਿ ਕਰੇ ਜਹਾਨੋੁ ॥ ਜੋ ਤਿਸੁ ਭਾਵੈ ਨਾਨਕਾ ਹੁਕਮੁ ਸੋਈ ਪਰਵਾਨੋੁ ॥੪॥੩੧॥' ਭਾਵ : ਉਹ ਵਾਹਿਗੁਰੂ ਜੀ ਆਪੇ ਵੇਖਦੇ ਹਨ ਤੇ ਸੁਣਦੇ ਹਨ ਤੇ ਆਪ ਹੀ ਆਪਣੀ ਤਾਕਤ ਨਾਲ ਸੰਸਾਰ ਨੂੰ ਸਿਰਜਦੇ ਹਨ ਅਤੇ ਮੈਨੂੰ ਜੋ ਵੀ ਉਨ੍ਹਾਂ ਦੀ ਦੀ ਇੱਛਾ ਹੈ ਪ੍ਰਵਾਨ ਹੈ |'
ਅੰਗ ੯ ਉਤੇ ਹੇਠਲੇ ਗੁਰੂ ਪ੍ਰਬਚਨ ਵੀ ਧਿਆਨ ਦੇਣ ਯੋਗ ਹਨ ਇਸੇ ਪ੍ਰਸੰਗ ਵਿਚ:
ਸਿਧਾ ਪੁਰਖਾ ਕੀਆ ਵਡਿਆਈਆ ॥
ਤੁਧੁ ਵਿਣੁ ਸਿਧੀ ਕਿਨੈ ਨ ਪਾਈਆ ॥ ਕਰਮਿ ਮਿਲੈ ਨਾਹੀ ਠਾਕਿ ਰਹਾਈਆ ॥੩॥
Siḏẖā purkẖā kī-ā vaḏi-ā-ī-ā.
Ŧuḏẖ viṇ siḏẖī kinai na pā-ī-ā. Karam milai nāhī ṯẖāk rahā-ī-ā. ||3||
ਨਿਚੋੜ ਅਰਥ : (ਹੇ ਪ੍ਰਭ ਜੀ !) ਸਾਰੇ ਤਪ ਤੇ ਸਾਰੇ ਗੁਣ, ਸਿੱਧਾਂ ਲੋਕਾਂ ਦੀਆਂ ਵਡਿਆਈਆਂ ਅਤੇ ਵੱਡੇ ਵੱਡੇ ਕੰਮਾਂ ਵਿਚ ਕਾਮਯਾਬੀ, ਤੁਹਾਡੀ ਸਹਾਇਤਾ ਤੋਂ ਬਿਨਾ ਕਿਸੇ ਨੇ ਵੀ ਹਾਸਲ ਨਹੀਂ ਕੀਤੀ । ਉਨ੍ਹਾਂ ਨੂੰ ਜਦੋਂ ਸਿੱਧੀ ਪ੍ਰਾਪਤ ਹੋਈ ਹੈ ਤੁਹਾਡੀ ਮਿਹਰ ਨਾਲ ਹੋਈ ਅਤੇ ਨਾ ਹੀ ਕੋਈ ਹੋਰ ਉਨ੍ਹਾਂ ਦੀ ਪ੍ਰਾਪਤੀ ਦੇ ਰਾਹ ਵਿਚ ਅੜੀਕਾ ਪਾ ਸਕਿਆ ॥੩॥
ਇਨ੍ਹਾਂ ਤੁਕਾਂ ਵਿਚ ਦੱਸੇ ਖਿਆਲ ਵਰਗਾ ਹੀ ਗੁਰੂ ਜੀ ਦਾ ਖਿਆਲ ਜਪੁਜੀ ਦੇ ਪਉੜੀ ਨੰਬਰ ੩੩ ਵਿਚ ਹੈ ਬਸ ਜਰਾ ਪ੍ਰਸੰਗ ਹੋਰ ਹੈ |
ਭਾਵ ਜੋ ਇਹ ਸਮਝ ਬੈਠਦੇ ਹਨ ਕਿ ਅਸੀਂ ਪ੍ਰਭ ਜੀ ਨੂੰ ਪਾ ਲਿਆ ਅਤੇ ਸੰਸਾਰ ਤੋਂ ਮੁਕਤ ਹੋ ਗਏ ਉਹ ਗਲਤ ਸੋਚ ਰਹੇ ਹਨ ਕਿਉਂਕਿ ਜਦੋਂ ਜਿਉਂਦਿਆਂ ਕਰਤਾਰ ਜੀ ਕਿਸੇ ਨੂੰ ਮੁਕਤ ਕਰਦੇ ਹਨ ਤਦ ਉਨ੍ਹਾਂ ਦੀ ਮੇਹਰ ਹੁੰਦੀ ਹੈ| ਫੇਰ ਜੇ ਉਨ੍ਹਾਂ ਦੀ ਮੇਹਰ ਹੈ ਤਦ ਇਹ ਕਿਵੇਂ ਕੋਈ ਆਖੇ ਕਿ ਮੈਂ ਮੁਕਤ ਹੋ ਗਿਆ ਜਾਂ ਮੈਂ ਸਭ ਕੁਝ ਤੇ ਕਾਬੂ ਪਾ ਲਿਆ ? ਭਾਵ ਦਾਹਵਾ ਨਹੀਂ ਕਰਨਾ ਪਰ ਆਪਣਾ ਇਹਸਾਸ ਦੱਸਿਆ ਜਾ ਸਕਦਾ ਹੈ ਜਿਵੇਂ ਆਖਣਾ ਕਿ ਪ੍ਰਭ ਜੀ ਦੀ ਮੇਹਰ ਨਾਲ ਮਾਇਆ ਤੋਂ ਛੁਟਕਾਰਾ ਮਿਲ ਗਿਆ | ਸਮਝਣ ਵਾਲੀ ਗੱਲ ਇਹ ਹੈ ਕਿ ਉਹ ਕਰਤਾਰ ਜੀ ਜਿਸ ਨੇ ਇਹ ਸੰਸਾਰ ਰਚਿਆ ਉਸ ਦੀ ਉਹ ਸੰਭਾਲ ਵੀ ਕਰਦੇ ਹਨ ਅਤੇ ਉਸੇ ਸੰਭਾਲ ਦੇ ਸਿਲਸਲੇ ਵਿਚ ਕਿਸੇ ਲਈ ਅੱਛਾ ਤੇ ਕਿਸੇ ਲਈ ਬੁਰਾ ਹੋਣਾ ਸੁਭਾਵਿਕ ਹੈ | ਪਰ ਕਿਉਂਕਿ ਉਹ ਨਿਰਵੈਰ ਹਨ ਇਸ ਕਾਰਨ ਜੋ ਕੁਝ ਕਿਸੇ ਤੋਂ ਹੁੰਦਾ ਉਸ ਕਾਰਨ ਉਹ ਕਿਸੇ ਪ੍ਰਤੀ ਵੈਰ ਨਹੀਂ ਰੱਖਦੇ | ਪਹਿਚਾਣ ਇਹੋ ਕਰਨੀ ਹੈ ਕਿ ਉਨ੍ਹਾਂ ਦੇ ਚੱਲ ਰਹੇ ਹੁਕਮ ਨੂੰ ਸਮਝਕੇ ਜੀਵਨ ਜੀਵਣਾ ਅਤੇ ਆਪੇ ਨੂੰ ਮਾਰਕੇ ਆਪਣੇ ਆਪ ਨੂੰ ਉਨ੍ਹਾਂ ਦੇ ਰੰਗ ਚ (ਮੋਹ ਚ) ਰੰਗ ਲੈਣਾ| ਮੋਹ ਸਿਰਫ ਪ੍ਰਭ ਜੀ ਨੂੰ ਕਰਨਾ ਹੈ ਤੇ ਉਨ੍ਹਾਂ ਦੀ ਸਾਜੀ ਦੁਨੀਆਂ ਨਾਲ ਸਿਰਫ ਪਿਆਰ ਕਰਨਾ ਹੈ | ਯਾਦ ਰੱਖਣਾ ਜਦੋਂ ਵੀ ਕੁਝ ਕਰਨਾ ਹੈ, ਤਾਂ ਉਨ੍ਹਾਂ ਦੀ ਯਾਦ ਦਿਲ ਵਿਚ ਰੱਖ ਕੇ ਕਰਨਾ ਹੈ; ਹੈਰਾਨ ਰਹਿ ਜਾਓਗੇ ਕਿ ਤੁਹਾਡੀਆਂ ਨਜਰਾਂ ਚ ਵੀ ਉਹ ਕੰਮ ਹੀ ਸਹੀ ਰਹੇਗਾ ਜੋ ਉਨ੍ਹਾਂ ਨੂੰ ਭਾਵੇਗਾ | ਫੇਰ ਇਹ ਪਉੜੀ ਸਮਝ ਆ ਜਾਏਗੀ |
ਇਸ ਪਉੜੀ ਰਾਹੀਂ ਗੁਰੂ ਜੀ ਸਾਨੂੰ ਸਭ ਨੂੰ ਹਉਮੈ ਤੋਂ ਛੁਟਕਾਰਾ ਦੁਆਕੇ ਨਿਮਰਤਾ ਵਿਚ ਡਬੋਕੇ ਵਾਹਿਗੁਰੂ ਜੀ ਦੀ ਮੇਹਰ ਵਾਲਾ ਦਰਵਾਜਾ ਵਿਖਾਂਦੇ ਹਨ|
ਸ਼ੁਭ ਇੱਛਾਵਾਂ ਨਾਲ ,
ਗੁਰਦੀਪ ਸਿੰਘ
www.gursoch.com
Remain Tuned To His Ordinance
There are atheists, who neither take interest in the reality of the universal Creator, nor they believe in Him, but Sri Guru Nanak ji does; his followers do the same; however, some Sikhs try to play both ways, and because their minds are influenced by agnostic views, they try to relate the Guru to what they believe in. Of course, the Guru emphasizes to be rational; nonetheless, his belief in the universal Creator is not based on any logic; repeatedly he says that it is an experience of the universal Creator that has turned him toward Him through His blessings. In Japji, stanza 33, on 7, SGGS, he illustrates on the helplessness of the world before the power of the universal Creator. We will look at that in this article.
The Guru stresses on Ekankar’s grace which is a fundamental principle of the Sikhi/gurmat. Throughout Sri Guru Granth Sahib, Ekankar’s grace is referred as a mandatory element to become one with Him; Why it is so, the Guru addresses that also in the following verses by saying that nothing is in our power though we harbor an illusion about it most of the time. On 145, SGGS, the Guru enforces the same idea expressed in the stanza number 33:
ਆਖਣੁ ਵੇਖਣੁ ਬੋਲਣੁ ਚਲਣੁ ਜੀਵਣੁ ਮਰਣਾ ਧਾਤੁ ॥
ਹੁਕਮੁ ਸਾਜਿ ਹੁਕਮੈ ਵਿਚਿ ਰਖੈ ਨਾਨਕ ਸਚਾ ਆਪਿ ॥੨॥
Ākẖaṇ vekẖaṇ bolaṇ cẖalaṇ jīvaṇ marṇā ḏẖāṯ.
Hukam sāj hukmai vicẖ rakẖai Nānak sacẖā āp. ||2|| {SGGS–145}
In essence: The base of our talking, seeing, speaking, walking, living and dying is Akalpurakh. Oh Nanak! The eternal Creator creates the lives and keeps them in His ordinance. (Some interpreters take the meaning of ਧਾਤੁ as Maya, obviously here it stands for the Creator, because the second verse verifies it. It appears we do everything, but the reality is different).
Now let us look at the stanza on 7, SGGS, stanza number 33:
ਆਖਣਿ ਜੋਰੁ ਚੁਪੈ ਨਹ ਜੋਰੁ ॥ ਜੋਰੁ ਨ ਮੰਗਣਿ ਦੇਣਿ ਨ ਜੋਰੁ ॥
ਜੋਰੁ ਨ ਜੀਵਣਿ ਮਰਣਿ ਨਹ ਜੋਰੁ ॥ ਜੋਰੁ ਨ ਰਾਜਿ ਮਾਲਿ ਮਨਿ ਸੋਰੁ ॥
ਜੋਰੁ ਨ ਸੁਰਤੀ ਗਿਆਨਿ ਵੀਚਾਰਿ ॥ ਜੋਰੁ ਨ ਜੁਗਤੀ ਛੁਟੈ ਸੰਸਾਰੁ ॥
Ākẖaṇ jor cẖupai nah jor. Jor na mangaṇ ḏeṇ na jor.
Jor na jīvaṇ maraṇ nah jor. Jor na rāj māl man sor.
Jor na surṯī gi-ān vīcẖār. Jor na jugṯī cẖẖutai sansār.
In essence: Neither we have power to speak, nor do we have power to be silent. We have no power to ask/beg or to give away (anything). We have no power to live, or power to die. It is not in our power to obtain power to rule or to have wealth that creates commotion in the mind. We have no power to understand the divine knowledge, or to meditate. We have no power, which can liberate us from this world.
Bhai Veer Singh takes meaning 'ਜੋਰੁ ਆਖਣਿ/ ਚੁਪੈ' a little bit differently; according to him: we cannot speak or remain silent by using our force; however, I agree with Dr. Sahib Singh, because grammatically 'ਆਖਣਿ' word means ‘in speaking’, which means we have no power (ਨਹ ਜੋਰੁ) in speaking. His power is in force, and he can take away our all power of doing anything. As stated earlier in the verse on 145, SGGS, the Guru keeps hinting the unmeasurable power of His ordinance.
What appears to be to us is not true according to the Guru, who has experienced the Creator; nothing is in the hands of the beings, though they claim about it because of their conceit; there are His created laws to govern the lives, and He guides their every movement. Their brains work as per the environments He provides to them. The Guru advises the Sikhs not to let the conceit come in any way in their way of life. He advises them to live in this world as a guest without drowning in attachment; please see on 1188-89, SGGS:
ਗੁਰ ਤੇ ਸਮਝਿ ਰਹੈ ਮਿਹਮਾਣੁ ॥ ਹਰਿ ਰਸਿ ਰਾਤਾ ਜਨੁ ਪਰਵਾਣੁ ॥੭॥ Gur ṯe samajẖ rahai mihmāṇ. Har ras rāṯā jan parvāṇ. ||7|| Means: One should get saturated in the love of the Creator and live like a guest through the Guru’s advice; then one is considered as ‘accepted one’ in His eyes.
We see every day the worldly dramas and also witness how the proud ones are floored on this worldly stage. Then who has all this power? The Guru answers in the next verse:
ਜਿਸੁ ਹਥਿ ਜੋਰੁ ਕਰਿ ਵੇਖੈ ਸੋਇ ॥ ਨਾਨਕ ਉਤਮੁ ਨੀਚੁ ਨ ਕੋਇ ॥੩੩॥
Jis hath jor kar vekẖai so-e. Nānak uṯam nīcẖ na ko-e. ||33|| (Pauri/Stanza-33)
Ekankar, who has all this power, creates and watches His creation. Oh Nanak! There is no one high or low (in His consideration or at one’s own power).
Bhai Veer Singh interprets again differently the above verse stating its meaning is: if anyone other has any power can try it, but it will not work. Look at the word 'ਸੋਇ', which means He/the Creator. Take another example that will clarify it on 5, SGGS: ‘ਏਵਡੁ ਊਚਾ ਹੋਵੈ ਕੋਇ ॥ ਤਿਸੁ ਊਚੇ ਕਉ ਜਾਣੈ ਸੋਇ ॥ Ėvad ūcẖā hovai ko-e. Ŧis ūcẖe ka-o jāṇai so-e. means if someone becomes as high as the Creator is, only then that one can know that highest Creator’. Look also at 25,SGGS to verify it: ‘ਆਪੇ ਵੇਖੈ ਸੁਣੇ ਆਪੇ ਹੀ ਕੁਦਰਤਿ ਕਰੇ ਜਹਾਨੋੁ ॥ ਜੋ ਤਿਸੁ ਭਾਵੈ ਨਾਨਕਾ ਹੁਕਮੁ ਸੋਈ ਪਰਵਾਨੋੁ ॥੪॥੩੧॥ means: He sees and listens and He Himself creates the world with His power. Oh Nanak! I accept what His will is’.
In this context, the Guru’s words on also 6, SGGS, need attention:
ਸਿਧਾ ਪੁਰਖਾ ਕੀਆ ਵਡਿਆਈਆ ॥
ਤੁਧੁ ਵਿਣੁ ਸਿਧੀ ਕਿਨੈ ਨ ਪਾਈਆ ॥ ਕਰਮਿ ਮਿਲੈ ਨਾਹੀ ਠਾਕਿ ਰਹਾਈਆ ॥੩॥
Siḏẖā purkẖā kī-ā vaḏi-ā-ī-ā.
Ŧuḏẖ viṇ siḏẖī kinai na pā-ī-ā. Karam milai nāhī ṯẖāk rahā-ī-ā. ||3||
In essence: (Oh Prabhji!) All the good deeds and occult powers of people are not obtained without your grace; when success is obtained with your grace, no one can stop it either.
There is only a powerful one, who has this mighty power, and it is the Master of the universe, who after fashioning the creation exercises His power to watch it and constantly takes care of it.
What we talk or when we choose to remain silent is triggered by His ordinance through which we remain bound. Giving away, begging and establishing of our desired empires are at the mercy of His power. We live in the environments the universal Creator has created for us. The environment, established by His ordinance, decides our behavior and we think ‘it is ours’. A child living among thieves becomes perfect in stealing, which becomes his/her base of life. If a child is being raised by the honest people, he/she takes satisfaction through honest behavior. It is never heard of that a thief has never heard that stealing is a bad way of life. The corrupt people remain littered with bribery inclinations. Is it in their hands to get over with it? Not really. If He wishes, He can create circumstances and inspire them to use their intellect He has given to them to change them. With the blessings of the Creator, they get out of that dirt; otherwise, they keep justifying their corrupt acts and remain unsuccessful to take the rightful path. Whatever claim we make because of our brain-power, it is our choice; however, everything is in the hands of the Creator. Thus, the Guru advises his followers to live in humility and the fear of His powerful ordinance so that they don’t get dirty with conceit. His advice is to get drenched in his love by totally attaching to Him. It is important to get attached to Him only and to love His created world. Remember, whenever you intend to do something, keep Akalpurakh in your mind, and you will be surprised to know that the action you take will not only be likable to you but also to Him as well. Then, you will understand this stanza very well.
Through this stanza, the Guru counsels us to use our intellect to get over our ego and to replace it with humility to open the door of the Creator’s grace.
Wishes
Gurdeep Singh
www.gursoch.com
The Creator, who has created the creation, is in control; He takes care of it.
The Guru advises the Sikhs not to be proud of anything.
Labels:
GURMAT VICHAR
Subscribe to:
Post Comments (Atom)
0 comments:
Post a Comment