GURSOCH

20201229

Envisioning  The Creator - ਕਰਤਾਰ ਜੀ ਨੂੰ ਵੇਖਣਾ

 https://www.gursoch.com/

(Its English version is at the end)

ਹੇਠ ਦਿੱਤਾ ਸਲੋਕ ਸ਼੍ਰੀ ਗੁਰੂ ਅੰਗਦ ਜੀ ਦਾ ਹੈ, ਇਹ  ਅੰਗ 139 ਉੱਤੇ ਦਰਜ ਹੈ | ਇਸ ਸਲੋਕ ਵਿੱਚ ਗੁਰੂ ਜੀ ਇਹੋ ਦੱਸਦੇ ਹਨ ਕਿ  ਆਪਣੇ ਕਰਤਾਰ ਜੀ ਨੂੰ ਮਿਲਣ ਲਈ ਇਨਸਾਨ ਨੂੰ ਆਪਣੇ ਆਪ ਦੀ ਹਾਉਂ ਨੂੰ ਬਿਲਕੁਲ ਮਾਰਕੇ ਜੀਣਾ ਪੈਂਦਾ ਹੈ, ਕਿਉਂਕਿ ਸਾਡੇ ਹੱਥ, ਪੈਰ, ਕੰਨ , ਜੀਭ ਤੇ ਅੱਖਾਂ ਸਾਡੀ ਹਾਉਂ ਦੇ ਅਧੀਨ ਰਹਿੰਦੇ ਹਨ ਅਤੇ ਕਰਤਾਰ ਜੀ ਨੂੰ ਮਿਲਣਾ ਅਸੰਭਵ ਬਣਿਆ ਰਹਿੰਦਾ ਹੈ !

ਸਲੋਕ ਮ: ੨ ॥ ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ ॥

ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ ॥

ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ ॥

ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ ॥੧॥ {ਪੰਨਾ ੧੩੯}

ਅਰਥ : ਜੇ ਅੱਖਾਂ ਤੋਂ ਬਿਨਾ ਵੇਖੀਏ (ਭਾਵ, ਜੇ ਪਰਾਇਆ ਰੂਪ ਤੱਕਣ ਦੀ ਵਾਦੀ ਵਲੋਂ ਇਹਨਾਂ ਅੱਖਾਂ ਨੂੰ ਹਟਾ ਕੇ ਜਗਤ ਨੂੰ ਵੇਖੀਏ), ਕੰਨਾਂ ਤੋਂ ਬਿਨਾ ਸੁਣੀਏ (ਭਾਵ, ਜੇ ਨਿੰਦਾ ਸੁਣਨ ਦੀ ਵਾਦੀ ਹਟਾ ਕੇ ਇਹ ਕੰਨ ਵਰਤੀਏ), ਜੇ ਪੈਰਾਂ ਤੋਂ ਬਿਨਾ ਤੁਰੀਏ (ਭਾਵ, ਜੇ ਮੰਦੇ ਪਾਸੇ ਵਲ ਦੌੜਨ ਤੋਂ ਪੈਰਾਂ ਨੂੰ ਵਰਜ ਰੱਖੀਏ), ਜੇ ਹੱਥਾਂ ਤੋਂ ਬਿਨਾ ਕੰਮ ਕਰੀਏ (ਭਾਵ, ਜੇ ਪਰਾਇਆ ਨੁਕਸਾਨ ਕਰਨ ਵਲੋਂ ਰੋਕ ਕੇ ਹੱਥਾਂ ਨੂੰ ਵਰਤੀਏ), ਜੇ ਜੀਭ ਤੋਂ ਬਿਨਾ ਬੋਲੀਏ, (ਭਾਵ ਜੇ ਨਿੰਦਾ ਕਰਨ ਦੀ ਵਾਦੀ ਹਟਾ ਕੇ ਜੀਭ ਤੋਂ ਬੋਲਣ ਦਾ ਕੰਮ ਲਈਏ), ਇਸ ਤਰ੍ਹਾਂ ਜਿਊਂਦਿਆਂ ਮਰੀਦਾ ਹੈ । ਹੇ ਨਾਨਕ! ਖਸਮ ਪ੍ਰਭੂ ਦਾ ਹੁਕਮ ਪਛਾਣੀਏ ਤਾਂ ਉਸ ਨੂੰ ਮਿਲੀਦਾ ਹੈ (ਭਾਵ, ਜੇ ਇਹ ਸਮਝ ਲਈਏ ਕਿ ਖਸਮ ਪ੍ਰਭੂ ਵਲੋਂ ਅੱਖਾਂ ਆਦਿਕ ਇੰਦ੍ਰਿਆਂ ਨੂੰ ਕਿਵੇਂ ਵਰਤਣ ਦਾ ਹੁਕਮ ਹੈ, ਤਾਂ ਉਸ ਪ੍ਰਭੂ ਨੂੰ ਮਿਲ ਪਈਦਾ ਹੈ) ।੧। (ਡਾਕਟਰ ਸਾਹਿਬ ਸਿੰਘ )

 

                   ਦਰਅਸਲ ਗੁਰੂ ਜੀ ਉਸ ਮਾਨਸਿਕ ਸਥਿਤੀ ਬਾਰੇ ਦੱਸਦੇ ਹਨ ਜੋ ਆਮ ਬੰਦਿਆਂ ਨੂੰ ਪ੍ਰਾਪਤ ਕਰਨੀ ਮੁਸ਼ਕਿਲ ਹੈ | ਇਹ ਸੰਸਾਰ ਹੈ; ਇਸ ਦਾ ਧੁਰਾ ਮਾਇਆ ਦੁਆਲੇ ਘੁਮਦਾ ਹੈ ਅਤੇ ਮਾਇਆ  ਨੂੰ ਇੱਛਾਵਾਂ ਲੱਭਦੀਆਂ ਫਿਰਦੀਆਂ ਹਨ | ਇਸ ਸਥਿਤੀ ਵਿੱਚ ਹੀ ਅਕਸਰ ਸਾਡਾ ਮਨ ਟਿਕਿਆ ਰਹਿੰਦਾ ਹੈ | ਗੁਰੂ ਜੀ ਸਾਫ ਆਖਦੇ ਹਨ ਕੀ ਕਰਤਾਰ ਜੀ ਨੂੰ ਵੇਖਣ ਲਈ ਇਹ ਜੋ ਸਾਡੀਆਂ ਅੱਖੀਆਂ ਹਨ, ਕੰਮ ਨਹੀਂ ਆਉਂਦੀਆਂ ਕਿਉਂਕਿ ਇਹ ਉਸ ਵਸਤੂ ਵਿੱਚ ਮਸਤ ਹਨ ਜੋ ਕਰਤਾਰ ਦੇ ਰਾਹੇ  ਤੁਰਨ ਵਿੱਚ  ਅੜਿੱਕਾ ਬਣੀ ਰਹਿੰਦੀ ਹੈ | ਜਦੋਂ ਇਨਾਂ ਅੱਖਾਂ ਨੂੰ  ਸੀਮਤ ਕਰਕੇ ਅਸੀਂ ਕਰਤਾਰ ਜੀ ਵੱਲ ਮੁੜਦੇ ਹਾਂ, ਤਦ ਵੈਰ  ਵਿਰੋਧ, ਲਾਲਸਾ, ਗੁੱਸਾ, ਲਾਲਚ, ਕਾਮ ਤੇ ਹਾਉਂ ਸਾਡੇ ਕੰਮ ਨਹੀਂ ਆਉਂਦੇ | ਜਦੋਂ ਅੱਖ ਪਰਾਏ  ਰੂਪ ਜਾਂ ਧਨ ਵੱਲ ਨਹੀਂ ਵੇਖਦੀ, ਤਦ ਇਹ ਸਿਰਫ਼ ਕਰਤਾਰ ਦੇ  ਕੌਤਕ ਵੇਖਦੀ ਹੈ | ਕੰਨ ਜਦੋਂ ਗਲਤ ਗੱਲਾਂ ਅਤੇ ਮਨ ਨੂੰ ਭੜਕਾਉਣ ਵਾਲੇ ਵਿਸ਼ਿਆਂ ਬਾਰੇ ਦਿਲਚਸਪੀ ਛੱਡ ਦੇਂਦੇ ਹਨ, ਤਦ ਇਹ ਕਰਤਾਰ ਜੀ ਦੀ ਸਿਫਤ ਤੇ ਉਸ ਦਾ ਨਾਮ ਸੁਣਨ ਵਿੱਚੋਂ ਰਸ ਲੱਭਨ ਲੱਗ ਪੈਂਦੇ ਹਨ |  ਇਸ ਸਥਿਤੀ ਵਿੱਚ ਪੈਰ ਗਲਤ ਪਾਸੇ ਜਾਣ ਦੀ ਥਾਂ ਚੰਗਿਆਈ ਕਰਨ ਲਈ ਤੁਰਦੇ ਹਨ, ਉੱਥੇ ਜਾਣ ਨੂੰ ਲੋਚਦੇ ਹਨ ਜਿੱਥੇ ਕਰਤਾਰ ਜੀ ਦੀ ਸਿਫਤ ਹੋਵੇ | ਇਸ ਮਾਨਸਿਕ ਸਥਿਤੀ ਵਿੱਚ, ਹੱਥ ਕਿਸੇ ਵੀ ਗਲਤ ਭਾਵ ਹਿੱਤ  ਕੁਝ ਵੀ ਕਰਨੋਂ ਅਸਮਰੱਥ ਹੋ ਜਾਂਦੇ ਹਨ; ਇਹ ਸੇਵਾ ਵਿੱਚ ਲੱਗਦੇ ਹਨ ਅਤੇ ਇਹੋ ਹੱਥ ਕਰਤਾਰ ਵੱਲ ਬਾਹਾਂ ਖੋਹਲਕੇ ਚੱਲਦੇ ਹਨ, ਕਿਉਂਕਿ ਇਹ ਉਸ ਦੀ ਕੁਦਰਤ ਦੀ ਸੇਵਾ ਵਿੱਚ  ਲੱਗਦੇ ਹਨ; ਉਸ ਦੀ ਸਿਫਤ ਦਾ ਸੰਗੀਤ ਬਣਾਉਂਦੇ ਹਨ ਤੇ ਉਸ ਦੀ ਸਿਫਤ ਲਿਖਦੇ ਹਨ  | ਜੀਭ ਜੋ ਵੰਨ ਸਵੰਨੇ ਚਸਕੀਆਂ ਵਿੱਚ ਗਲਤਾਨ  ਰਹਿੰਦੀ ਹੈ, ਇਸ ਨਵੀਂ ਸਥਿਤੀ ਵਿੱਚ ਮਿੱਠੇ ਬੋਲ ਹੀ ਬੋਲਦੀ ਹੈ | ਕਰਤਾਰ ਦੀ ਸਿਫਤ ਵਿੱਚ ਲੱਗਦੀ ਹੈ ਅਤੇ ਆਪਣੇ ਸਵਾਦ ਛੱਡ ਕੇ ਸਾਦਗੀ ਨਾਲ ਸੰਤੁਸ਼ਟ  ਹੋਈ ਰਹਿੰਦੀ ਹੈ | ਇੰਝ ਇਸ ਸਥਿਤੀ ਵਿੱਚ ਇਨਸਾਨ ਜਿਉਂਦਿਆਂ ਮਰਕੇ ਜੀਂਦਾ ਹੈ | ਇਸ ਮਾਨਸਿਕ ਸਥਿਤੀ ਵਿੱਚ ਉਹ ਦੁਨਿਆਵੀ  ਜੋਰ ਤੋਂ ਮੁਕਤ ਹੋ ਜਾਂਦਾ ਹੈ | ਇਸੇ ਸਥਿਤੀ ਵਿੱਚ ਉਹ ਵੈਰ  ਵਿਰੋਧ ਦੇ ਚੱਕਰ ਵਿੱਚੋਂ ਨਿਕਲ ਜਾਂਦਾ ਹੈ | ਇਸ ਗੱਲ ਨੂੰ ਸਮਝਣ ਲਈ ਇੱਕ ਮਿਸਾਲ ਲੈ ਲਵੋ |

                  ਦੋ ਇਨਸਾਨ ਹਨ, ਇੱਕ ਨੂੰ ਕੁਦਰਤ ਬਹੁਤ ਖਿਚਦੀ  ਹੈ ਅਤੇ ਦੂਸਰੇ ਨੂੰ ਧਨ | ਕੁਦਰਤ ਨੂੰ ਪਿਆਰ ਕਰਨ ਵਾਲਾ ਕੁਦਰਤ ਦੇ ਦ੍ਰਿਸ਼ਾਂ ਦੀ ਖੋਜ ਕਰੇਗਾ, ਪਰ ਧਨ ਦੇ ਪਿਆਰ ਵਿੱਚ ਮਸਤ ਇਨਸਾਨ ਇਹੋ ਸੋਚੇਗਾ ਕੀ ਹੋਰ ਧਨ ਕਿੰਝ ਮਿਲ ਸਕਦਾ ਹੈ | ਇਹ ਕੀ ਹੈ ਸਭ ਕੁਝ ? ਗੁਰੂ ਜੀ ਆਪਣੇ ਸਿੱਖ ਨੂੰ  ਆਪਣੀ ਰੁਚੀ ਦੁਨਿਆਵੀ ਗੱਲਾਂ ਵਿੱਚ ਲਗਾਉਣ ਨਾਲੋਂ ਕਰਤਾਰ ਵੱਲ ਲਾਉਣ ਲਈ ਹੀ ਆਖਦੇ ਹਨ | ਜੇ ਕੋਈ ਮਾਇਆ ਵਿੱਚ ਗਲਤਾਨ ਇਨਸਾਨ ਕਰਤਾਰ ਜੀ ਦੇ ਦਰਸ਼ਨ ਦੀ ਲੋਚਾ ਕਰੇ, ਉਹ ਨਹੀਂ ਕਰ ਸਕੇਗਾ ਕਿਉਂਕਿ ਕਰਤਾਰ ਜੀ ਦੇ ਦਰਸ਼ਨ ਲਈ, ਗੁਰੂ ਜੀ ਮੁਤਾਬਕ, ਆਪਣੇ ਆਪ ਨੂੰ ਬਿਲਕੁਲ ਮਰਕੇ ਜਿਉਣ ਦੀ ਲੋੜ ਹੈ ! 

ਸ਼ੁਭ ਇੱਛਾਵਾਂ ,

ਗੁਰਦੀਪ ਸਿੰਘ

Envisioning  The Creator

The following  slok is on SGGS 139 in which the Guru says that one should get rid of one’s conceit to realize the Creator. As we keep our eyes, ears, hands and foot for other pursuits that do not allow us to be with Him, it is impossible to be with Him.

ਸਲੋਕ ਮ: ੨ ॥ ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ ॥

ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ ॥

ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ ॥

ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ ॥੧॥ {ਪੰਨਾ ੧੩੯}

Salok mėhlā 2.

Akẖī bājẖahu vekẖ-ṇā viṇ kanna sunṇā.

Pairā bājẖahu cẖalṇā viṇ hathā karṇā.

Jībẖai bājẖahu bolṇā i-o jīvaṯ marṇā.

Nānak hukam pacẖẖāṇ kai ṯa-o kẖasmai milṇā. ||1||

Slok of Second Nanak.

In essence: (To be with Ekankar, one needs to change totally). Oh Nanak! To meet our Master, we must realize His ordinance; we need to see Him without using our eyes, hear about Him without using our ears; we need to go close to him without using our feet and work to be with Him without using our hands; this is the way to live (being dead) without an iota of conceit (one has to overcome one’s self-conceit and live-in utter humility by understanding His ordinance, because the given eyes, ears, hands, feet and tongue do not help us to be with Him).

                  Actually, the Guru describes that state of mind in which one gets involved with the Creator by keeping one’s focus on the Creator; one doesn’t follow wrong paths, one doesn’t see thing that hits the balance of one’s focus on Him. Greed, anger, lust, attachment and ego guide us; if they are in control, we have the capacity to realize the Creator by turning totally toward Him. When one’s eyes set on others spouses, one’s ears indulge in hearing backbiting, one follows Maya and one’s hands indulge in greed, it is impossible to realize the Creator. One needs to abandon such tastes and pursuits that take one’s focus on Him away. It is the mind that gets what it wants; therefore, if it is counseled right to love the Creator sincerely, it will realize Him eventually. Thus, living without ego and remaining in love with Him are the vital tendencies to realize Him.

Wishes

G Singh

www.gursoch.com

 

 

20201202

Death And Life - ਮੌਤ ਅਤੇ ਜੀਵਨ

 https://www.gursoch.com/

(Its English version is at the end)

ਗੁਰਬਾਣੀ ਵਿੱਚ ਇਨਸਾਨ ਨੂੰ ਮੌਤ ਨੂੰ ਯਾਦ ਰੱਖਕੇ ਜਿਉਣ ਦੀ ਨਸੀਹਤ ਹੈ; ਇਸ ਗਲ ਦਾ ਸੰਬੰਧ ਦਰਅਸਲ ਮਨੁੱਖ ਦੇ ਮਨ ਨਾਲ ਜੋੜਿਆ ਗਿਆ ਹੈ | ਸਾਦੇ ਸ਼ਬਦਾਂ ਵਿੱਚ, ਜੇ ਮਨੁੱਖ ਆਪਣੇ ਅੰਤ ਨੂੰ ਯਾਦ ਰੱਖੇ ਅਤੇ ਆਪਣੇ ਕਿਰਦਾਰ ਵਿੱਚ ਗੁਣ ਭਰੇ ਇਹ ਸੋਚਕੇ ਕਿ ਰਹਿਣਾ ਤਾਂ ਏਥੇ ਹੈ ਨਹੀਂ, ਫੇਰ ਗਲਤ ਕੰਮਾਂ ਵਿੱਚ ਪੈ ਕੇ ਜਿੰਦਗੀ ਨੂੰ ਕਿਉਂ ਰੋਲਿਆ ਜਾਵੇ | ਧਨ ਦੌਲਤ ਇਕੱਤਰ ਕਰਕੇ ਇਨਸਾਨ ਏਥੇ ਹੀ ਛੱਡ ਜਾਂਦਾ ਹੈ ਅਤੇ ਆਪਣੀਆਂ ਆਉਣ ਵਾਲਿਆਂ ਪੀੜੀਆਂ ਬਾਰੇ ਸੋਚਕੇ ਆਪਣੇ ਇਖਲਾਕ ਨੂੰ ਧਨ ਲਈ ਗਿਰਵੀ ਰੱਖੀ ਜਾਂਦਾ ਹੈ | ਆਪਣੇ ਜੀਵਨ ਤੋਂ ਬਾਅਦ ਪੀੜੀਆਂ ਲਈ ਗਲਤ ਕੰਮ ਕਰ  ਜਾਣੇ ਇੱਕਤਰ੍ਹਾਂ ਨਾਲ ਆਪਣੇ ਆਪ ਨੂੰ ਮੰਦੇ  ਰਸਤੇ ਉੱਤੇ ਤੋਰਨ ਤੋਂ ਵੱਧ ਕੁਝ ਵੀ ਨਹੀਂ | ਇਸੇ ਪ੍ਰਸੰਗ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਹੇਠ ਲਿਖੇ ਸਲੋਕ ਜੀ 1244 ਉਤੇ ਹੈ , ਨੂੰ ਵਿਚਾਰੋ ਅਤੇ ਮਨ ਵਿੱਚ ਵਸਾਓ ਕਿ ਜੇ ਸਦਾ ਰਹਿਣਾ ਹੀ ਨਹੀਂ ਇਸ ਜਗ ਵਿੱਚ, ਫੇਰ ਇਹ ਸਭ ਭ੍ਰਿਸ਼ਟਾਚਾਰ ਤੇ ਬੇਇਨਸਾਫ਼ੀ ਕਰਨ ਦੀ ਗੰਦਗੀ ਵਿੱਚ ਕਿਉਂ ਡਿੱਗਿਆ ਜਾਵੇ ?

ਸਲੋਕ ਮਃ ੧ ॥ ਮਰਣਿ ਨ ਮੂਰਤੁ ਪੁਛਿਆ ਪੁਛੀ ਥਿਤਿ ਨ ਵਾਰੁ ॥ ਇਕਨ੍ਹ੍ਹੀ ਲਦਿਆ ਇਕਿ ਲਦਿ ਚਲੇ ਇਕਨ੍ਹ੍ਹੀ ਬਧੇ ਭਾਰ ॥ ਇਕਨ੍ਹ੍ਹਾ ਹੋਈ ਸਾਖਤੀ ਇਕਨ੍ਹ੍ਹਾ ਹੋਈ ਸਾਰ ॥ ਲਸਕਰ ਸਣੈ ਦਮਾਮਿਆ ਛੁਟੇ ਬੰਕ ਦੁਆਰ ॥ ਨਾਨਕ ਢੇਰੀ ਛਾਰੁ ਕੀ ਭੀ ਫਿਰਿ ਹੋਈ ਛਾਰ ॥੧॥ {ਪੰਨਾ 1244}

ਅਰਥ : ਮੌਤ ਕੋਈ ਮਹੂਰਤ ਨਹੀਂ ਕੱਢਦੀ ਤੇ ਨਾ ਕੋਈ ਖਾਸ ਦਿਨ ਚੁਣਦੀ ਹੈ ਜਦੋਂ ਆਉਂਦੀ ਹੈ | ਕੁਝ ਨੂੰ ਸੱਦੇ ਆ ਗਏ ਉਹ  ਤਿਆਰ ਹੋ ਗਏ  ਤੇ ਕੁਝ ਤਿਆਰ ਹੋ ਰਹੇ | ਇੰਝ  ਕੁਝ ਚਲੇ ਗਏ ਇਸ ਸੰਸਾਰ ਵਿੱਚੋਂ ਅਤੇ ਕਈ ਤਿਆਰ ਹੋ ਗਏ ਤੁਰਨ ਲਈ ਤੇ ਉਨਾਂ ਦੇ  ਵੱਡੇ ਧੌਲਰ   ਤੇ ਸੁਹਣੇ ਘਰ  ਏਥੇ ਹੀ ਰਹਿ ਗਏ | ਮਿੱਟੀ ਦਾ ਸਰੀਰ ਫੇਰ ਮਿੱਟੀ ਹੋ ਗਿਆ !

ਫੇਰ ਧਿਆਨ ਦੇਵੋ ਹੇਠਲੇ ਸਲੋਕ ਉੱਤੇ ::

ਮਃ ੧ ॥ ਨਾਨਕ ਢੇਰੀ ਢਹਿ ਪਈ ਮਿਟੀ ਸੰਦਾ ਕੋਟੁ ॥ ਭੀਤਰਿ ਚੋਰੁ ਬਹਾਲਿਆ ਖੋਟੁ ਵੇ ਜੀਆ ਖੋਟੁ ॥੨॥ {ਪੰਨਾ 1244}

ਅਰਥ : ਹੇ ਨਾਨਕ! ਇਹ ਸਰੀਰ ਮਿੱਟੀ ਦੀ ਵਲਗਣ ਸੀ, ਸੋ ਅੰਤ ਨੂੰ  ਮਿੱਟੀ ਦੀ ਇਹ ਢੇਰੀ  ਢਹਿ ਹੀ ਪਈ । ਹੇ ਜਿੰਦੇ! ਤੂੰ ਨਿਤ ਖੋਟੇ ਕੰਮ ਹੀ  ਕਰਦੀ  ਰਹੀ ਤੇ ਆਪਣੇ ਅੰਦਰ ਤੂੰ ਚੋਰ-ਮਨ ਨੂੰ ਬਿਠਾਈ ਰੱਖਿਆ  ।

ਭਾਵ ਜਿੰਦਗੀ ਕੁਝ ਆਰਸੇ ਲਈ ਹੈ  ਤੇ ਜਦੋਂ ਸਮਾਂ ਆ ਗਿਆ ਇਨਸਾਨ ਇੱਥੋਂ ਤੁਰ  ਜਾਂਦਾ ਹੈ ! ਮਨ ਨੂੰ ਚੋਰ ਬਣਾਕੇ ਕਿਉਂ ਰੱਖਿਆ ਜਾਵੇ ?

ਸਿਰਫ਼ ਇਨਸਾਨ ਹੀ ਆਪਣੇ ਆਪ ਉੱਤੇ ਉਂਗਲੀ ਕਰਕੇ ਤੇ ਬੁਰੇ ਕੰਮ ਲਈ ਪਛਤਾਵੇ ਕਰਕੇ ਆਪਣੇ ਮਨ ਨੂੰ ਮਾਨਵਤਾ ਦੀ ਭਲਾਈ ਵੱਲ ਪਰਤ ਸਕਦਾ ਹੈ ਜੇ ਉਹ ਇਸ ਗਲ ਦਾ ਅਹਿਸਾਸ ਕਰ ਲਵੇ ਕਿ ਏਥੇ ਰੈਣ ਬਸੇਰਾ ਸਥਿਰ ਨਹੀਂ; ਵੱਡੇ ਵੱਡੇ ਧਨਾਡ , ਪਾਪੀ ਅਤੇ ਤਾਕਤਵਰ ਕੂਚ ਕਰ ਗਏ ਬਿਨਾਂ ਕੁਝ ਆਪਣੇ ਨਾਲ ਲੈਕੇ | ਮੌਤ ਦੀ ਯਾਦ ਨੂੰ ਇਸੇ ਕਰਕੇ ਗੁਰਬਾਣੀ ਵਿੱਚ ਬਹੁਤ ਅਹਿਮੀਅਤ ਦਿੱਤੀ ਗਈ ਹੈ | ਮਨ ਦੀਆਂ ਮੌਜਾਂ ਵਿੱਚ ਗ੍ਰਹਸਥ ਹੋਕੇ ਆਪਣੇ ਕਰਤੇ ਨੂੰ ਵਸਾਰਕੇ ਮਤਲਬ ਪ੍ਰਸਤੀ ਵਿੱਚ ਡੂਬਕੇ ਜੀਣਾ ਅੰਤ ਵਿੱਚ ਬੇਕਾਰ ਹੋ ਨਿਬੜ ਦਾ ਹੈ |

ਸ਼ੁਭ ਇੱਛਾਵਾਂ !

ਗੁਰਦੀਪ ਸਿੰਘ

Death And Life

  In the Gurbani, it is stressed that a person should live without ever forgetting that there is a time that will end his or her life; when the death is certain, why to take that path which needs dishonesty and exploitation to get rich or enjoy a luxurious life. Earning by dishonestful way and exploitation is of no use for the peace of mind; Gathering wealth and property through exploitation and leaving all that for the next generation is another folly a person commits. The History states that the so called rich and powerful people left this world without taking anything with them and their generations lost everything they gathered eventually. The Gurbani advises us to be hard workers; it reminds us about our death so that we should refrain from dishonestful living.

ਸਲੋਕ ਮਃ ੧ ॥ ਮਰਣਿ ਨ ਮੂਰਤੁ ਪੁਛਿਆ ਪੁਛੀ ਥਿਤਿ ਨ ਵਾਰੁ ॥

ਇਕਨ੍ਹ੍ਹੀ ਲਦਿਆ ਇਕਿ ਲਦਿ ਚਲੇ ਇਕਨ੍ਹ੍ਹੀ ਬਧੇ ਭਾਰ ॥

ਇਕਨ੍ਹ੍ਹਾ ਹੋਈ ਸਾਖਤੀ ਇਕਨ੍ਹ੍ਹਾ ਹੋਈ ਸਾਰ ॥

ਲਸਕਰ ਸਣੈ ਦਮਾਮਿਆ ਛੁਟੇ ਬੰਕ ਦੁਆਰ ॥

ਨਾਨਕ ਢੇਰੀ ਛਾਰੁ ਕੀ ਭੀ ਫਿਰਿ ਹੋਈ ਛਾਰ ॥੧॥ {ਪੰਨਾ 1244}

Salok mėhlā 1.

Maraṇ na mūraṯ pucẖẖi-ā pucẖẖī thiṯ na vār.

Iknĥī laḏi-ā ik laḏ cẖale iknĥī baḏẖe bẖār.

Laskar saṇai ḏamāmi-ā cẖẖute bank ḏu-ār.

Iknĥā ho-ī sākẖ-ṯī iknĥā ho-ī sār.

Nānak dẖerī cẖẖār kī bẖī fir ho-ī cẖẖār. ||1||

Sloka of First Nanak.

In essence: The death doesn’t ask for any special time or a lunar day or a weekday. In this world, there are some, who are ready to depart from here and some who are leaving. Some people are preparing to go and some are called for. The mortals leave behind them their army, drums and beauteous mansions. Oh Nanak! This way, the body crumbles and becomes dust.

Here is another slok of the Guru that says so as well:

ਮਃ ੧ ॥ ਨਾਨਕ ਢੇਰੀ ਢਹਿ ਪਈ ਮਿਟੀ ਸੰਦਾ ਕੋਟੁ ॥ ਭੀਤਰਿ ਚੋਰੁ ਬਹਾਲਿਆ ਖੋਟੁ ਵੇ ਜੀਆ ਖੋਟੁ ॥੨॥ {ਪੰਨਾ 1244}

Mėhlā 1. Nānak dẖerī dẖėh pa-ī mitī sanḏā kot.  Bẖīṯar cẖor bahāli-ā kẖot ve jī-ā kẖot. ||2||

The bani of First Nanak.

In essence: Oh Nanak! The body is like fortress of dust; in the ends, it crumbles down. Oh soul! You have kept the thief within you and all you have done are the deeds of falsehood.

 

It is only the humans who can analyze their acts and repent for their misdeeds and take a path of helping the humans, other lives and the entire nature they live in. When everyone departs from here then why to indulge in exploitation and self-centered activities. If one doesn’t remember the death time and considers to stay here forever, one lives in a fantasy and ruins one’s life that could be spent in a virtuous way.

Wishes

Gurdeep Singh

www.gursoch.com