GURSOCH

20200201

The Essence Of The Bani Sidhgost - ਸਿਧਗੋਸਟ ਬਾਣੀ  ਦਾ ਸਾਰ  ਅੰਸ਼

http://www.gursoch.com/

(Its English version is at the end)

ਸਿਧਗੋਸਟ ਬਾਣੀ  ਦਾ ਸਾਰ  ਅੰਸ਼  ਸਤਿਗੁਰੂ ਜੀ ਅੰਤ  ਵਿਚ  ਕੱਢਦੇ  ਹਨ ਕਿ ਅਕਾਲਪੁਰਖ ਦੇ ਕਿਸੇ ਵੀ ਨਾਉਂ ਰਾਹੀਂ ਉਸ ਦੇ ਪਿਆਰ ਵਿਚ ਡੁੱਬਣ ਬਿਨਾਂ ਉੰਨਾਂ ਨਾਲ ਮਿਲੈ ਨਹੀਂ ਹੋ ਸਕਦਾ | ਆਓ ਉਨਾਂ ਗੁਰਵਾਕਾਂ 'ਤੇ ਵਿਚਾਰ ਕਰੀਏ | ਇਹ ਗੁਰੂ ਵਾਕ ਅੰਗ ੯੪੬ ਹਨ:
ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ ਬਿਨੁ ਨਾਵੈ ਜੋਗੁ ਨ ਹੋਈ ॥ ਨਾਮੇ ਰਾਤੇ ਅਨਦਿਨੁ ਮਾਤੇ ਨਾਮੈ ਤੇ ਸੁਖੁ ਹੋਈ ॥ ਨਾਮੈ ਹੀ ਤੇ ਸਭੁ ਪਰਗਟੁ ਹੋਵੈ ਨਾਮੇ ਸੋਝੀ ਪਾਈ ॥ ਬਿਨੁ ਨਾਵੈ ਭੇਖ ਕਰਹਿ ਬਹੁਤੇਰੇ ਸਚੈ ਆਪਿ ਖੁਆਈ ॥ ਸਤਿਗੁਰ ਤੇ ਨਾਮੁ ਪਾਈਐ ਅਉਧੂ ਜੋਗ ਜੁਗਤਿ ਤਾ ਹੋਈ ॥ ਕਰਿ ਬੀਚਾਰੁ ਮਨਿ ਦੇਖਹੁ ਨਾਨਕ ਬਿਨੁ ਨਾਵੈ ਮੁਕਤਿ ਨ ਹੋਈ ॥੭੨॥ {ਪੰਨਾ 946}
ਅਰਥ : ਇਸ ਸਾਰੀ ਗੱਲਬਾਤ /ਸਿੱਖਿਆ /ਵਿਚਾਰ ਦਾ ਸਾਰ ਇਹੋ ਹੈ ਕੀ ਪ੍ਰਭਜੀ ਦੇ ਨਾਮ (ਨਾਲ ਲੱਗਣ ) ਤੋਂ ਬਿਨਾਂ ਉਨਾਂ ਨਾਲ ਮਿਲਾਪ ਹੁੰਦਾ ਹੀ ਨਹੀਂ; ਜਿਹੜੇ ਲੋਕ ਉਨਾਂ ਦੇ ਨਾਂਉਂ ਵਿਚ ਰੰਗੇ ਜਾਂਦੇ ਹਨ, ਉਹ ਨਾਂਉਂ ਵਿਚ ਹੀ ਮਸਤ ਰਹਿੰਦੇ ਹਨ; ਉਹ ਉਸੇ ਵਿੱਚੋਂ  ਸੁਖ ਮਾਣਦੇ ਹਨ | ਉਨਾਂ ਨੂੰ ਪ੍ਰਭ ਜੀ ਦੇ ਨਾਂਉਂ ਵਿਚੋਂ ਹੀ ਪ੍ਰਭ ਮਿਲਾਪ ਦੀ ਸੋਝੀ ਹੁੰਦੀ ਹੈ ਕਿਓਂਕਿ ਉਨਾਂ ਨੂੰ ਨਾਂਉਂ ਰਾਹੀਂ ਸਭ ਗਿਆਨ ਹੋ ਜਾਂਦਾ ਹੈ ਕਿ ਸਭ ਕੁਝ ਉਨਾਂ ਤੋਂ ਹੀ ਉਪਜਦਾ ਹੈ  | ਬਹੁਤ ਸਾਰੇ ਲੋਕ  ਨਾਂਉਂ ਨੂੰ ਛੱਡਕੇ ਸਿਰਫ ਭੇਖਧਾਰੀ ਬਣਕੇ ਰਹਿੰਦੇ ਹਨ, ਉਹ ਪ੍ਰਭ ਜੀ ਨੇ ਆਪ ਹੀ ਖੁਆ ਦਿੱਤੇ ਹਨ | ਹੇ ਜੋਗੀ !  ਪ੍ਰਭਜੀ ਦਾ ਨਾਮ ਸੱਚੇ  ਗੁਰੂ ਜੀ ਤੋਂ ਹੀ ਮਿਲਦਾ ਹੈ| (ਕਿਉਂ ?ਇਸ ਬਾਰੇ ਅੱਗੇ ਵਿਚਾਰ ਕਰਾਂਗੇ ) ਜਿਸ ਰਾਹੀਂ ਪ੍ਰਭ ਜੀ ਨਾਲ ਮਿਲਣ ਦੀ ਜੁਗਤ ਮਿਲਦੀ ਹੈ | ਹੇ ਨਾਨਕ ! ਆਪਣੇ ਮਨ ਵਿੱਚ ਵਿਚਾਰਕੇ ਵੇਖ ਲਵੋ ਕਿ ਨਾਮ ਬਿਨਾਂ ਬੰਧਨਾਂ ਤੋਂ ਮੁਕਤੀ (ਆਵਣ ਜਾਵਣ ) ਨਹੀਂ ਹੁੰਦੀ |
            ਪਹਿਲਾ ਨੁਕਤਾ ਹੈ ਰੱਬ ਜੀ ਨਾਲ ਸਾਂਝ ਬਣਾਉਣੀ ਉਨਾਂ ਦੇ ਕਿਸੇ ਵੀ ਨਾਮ ਨਾਲ; ਕਿਸੇ ਨਾਲ ਵੀ ਜੁੜਨ ਦਾ ਉਸ ਦਾ ਨਾਮ ਹੀ ਇੱਕ ਜਰੀਆ ਹੈ | ਇਹ ਜੋ ਪ੍ਰਭ ਜੀ ਦਾ ਨਾਂਉਂ ਲੈਣ ਵਾਲਿਆਂ ਉੱਤੇ ਕਿੰਤੂ ਕਰਦੇ ਹਨ, ਉਨਾਂ ਲਈ ਹੇਠ ਲਿਖਿਆ ਗੁਰੂ ਵਾਕ ਦਾ ਜਿਕਰ ਜਰੂਰੀ ਹੈ ਇਥੇ ਅੰਗ ੪੬੫:
ਨਾਉ ਤੇਰਾ ਨਿਰੰਕਾਰੁ ਹੈ ਨਾਇ ਲਇਐ ਨਰਕਿ ਨ ਜਾਈਐ ॥ ਜੀਉ ਪਿੰਡੁ ਸਭੁ ਤਿਸ ਦਾ ਦੇ ਖਾਜੈ ਆਖਿ ਗਵਾਈਐ ॥
ਅਰਥ : (ਹੇ ਪ੍ਰਭੂ!) ਤੇਰਾ ਨਾਮ ਨਿਰੰਕਾਰ ਹੈ, ਜੇ ਤੇਰਾ ਨਾਮ ਸਿਮਰੀਏ ਤਾਂ ਨਰਕ ਵਿਚ ਨਹੀਂ ਪਈਦਾ।ਇਹ ਜਿੰਦ ਅਤੇ ਸਰੀਰ ਸਭ ਕੁਝ ਪ੍ਰਭੂ ਦਾ ਹੀ ਹੈ, ਉਹੀ (ਜੀਵਾਂ ਨੂੰ) ਖਾਣ ਵਾਸਤੇ (ਭੋਜਨ) ਦੇਂਦਾ ਹੈ, (ਕਿਤਨਾ ਕੁ ਦੇਂਦਾ ਹੈ) ਇਹ ਅੰਦਾਜ਼ਾ ਲਾਉਣਾ ਵਿਅਰਥ ਜਤਨ ਹੈ।
            ਇਸ ਲਈ ਅਕਾਲਪੁਰਖ ਨਾਲ ਉਨਾਂ ਦੇ ਨਾਂਉਂ ਨਾਲ ਜੁੜਕੇ ਉਨਾਂ ਦੀ ਸਿਫਤ ਵਿੱਚ ਮਸਤ ਹੋਣ ਨਾਲ, ਉਨਾਂ ਦੇ ਕਰੀਬ ਜਾਣ  ਦਾ ਇੱਕ ਹੰਬਲਾ ਹੈ ਉਨਾਂ ਦੇ ਮਿਲਾਪ ਦੇ ਰਸਤੇ 'ਤੇ | ਜੋ ਬਾਕੀ ਭੇਖ ਧਾਰਕੇ ਧਰਮ ਦੀਆਂ ਗੱਲਾਂ ਕਰਨੀਆਂ ਹਨ ਜਾਂ ਕਰਮ ਕਾਂਡ ਕਰਨੇ ਹਨ,ਉਹ ਗੁਰੂ ਜੀ ਮੁਤਾਬਿਕ  ਪ੍ਰਭੂ ਮਿਲਾਪ ਲਈ ਕੋਈ ਮੱਦਦ ਨਹੀਂ ਕਰਦੇ | ਜਦੋਂ ਇੱਕ ਵਾਰ ਇਨਸਾਨ ਉਨਾਂ ਦੇ ਨਾਂਉਂ ਨਾਲ ਜੁੜ ਜਾਂਦਾ ਹੈ, ਤਦ ਮਨ ਇੱਕ ਮਸਤੀ ਵੱਲ ਜਾਂਦਾ ਹੈ ਅਤੇ ਪ੍ਰਭ ਜੀ ਦੇ ਪਿਆਰ ਵਿੱਚ ਸੁਖ ਮਹਿਸੂਸ ਕਰਦਾ ਹੈ ਕਿਉਂਕਿ ਸੰਸਾਰੀ ਉਲਝਣਾਂ ਦਾ ਭਾਰ ਉਹ ਹਲਕਾ ਕਰ ਲੈਂਦਾ ਹੈ | ਯਾਦ ਰੱਖਣਾ ਇਹ ਇੱਕ ਰਾਹ ਹੈ ਇਸ ਉੱਤੇ ਜਦੋਂ ਮਨ ਰੀਝ ਗਿਆ ਗੁਰੂ ਦਿੱਤੀ ਮਤ ਮੁਤਾਬਿਕ, ਓਦੋਂ ਅਕਾਲਪੁਰਖ ਦਾ ਮਿਲਾਪ  ਸੰਭਵ ਹੋ ਨਿਬੜਦਾ ਹੈ | ਇੱਥੇ ਯਾਦ ਰਹੇ ਕਿ ਓਹ ਸੱਚਾ ਗੁਰੂ ਜਿਸ ਨੇ ਪਰਮੇਸ਼ਰ ਪਾਇਆ ਹੈ ਹੀ ਕਿਸੇ ਨੂ ਇਹ ਰਾਹ ਵਿਖਾ ਸਕਦਾ ਹੈ | ਸੱਚਾ ਗੁਰੂ ਇੰਝ ਇਸ ਰਸਤੇ ਉਤੇ ਬਹੁਤ ਹੀ ਜਰੂਰੀ ਹੈ |
            ਅੰਤ ਵਿੱਚ ਸਤਿਗੁਰੂ ਜੀ ਅਕਾਲਪੁਰਖ ਨੂੰ ਸੰਬੋਧਨ ਕਰਦੇ ਹਨ ਜਿਸ ਰਾਹੀਂ ਉਹ  ਉਨਾਂ ਦੇ ਹੁਕਮ ਦੀ ਤਾਕਤ ਅਤੇ ਉਨਾਂ ਦੀ ਸੰਸਾਰ ਉੱਤੇ ਬਣਾਈ ਪਕੜ, ਜਿਸ ਰਾਹੀਂ ਮਨੁੱਖ ਉਨਾਂ ਨਾਲੋਂ  ਟੁੱਟਦਾ ਹੈ ਅਤੇ ਜੁੜਦਾ ਹੈ, ਬਾਰੇ ਦੱਸਦੇ ਹਨ :
ਤੇਰੀ ਗਤਿ ਮਿਤਿ ਤੂਹੈ ਜਾਣਹਿ ਕਿਆ ਕੋ ਆਖਿ ਵਖਾਣੈ ॥ ਤੂ ਆਪੇ ਗੁਪਤਾ ਆਪੇ ਪਰਗਟੁ ਆਪੇ ਸਭਿ ਰੰਗ ਮਾਣੈ ॥ ਸਾਧਿਕ ਸਿਧ ਗੁਰੂ ਬਹੁ ਚੇਲੇ ਖੋਜਤ ਫਿਰਹਿ ਫੁਰਮਾਣੈ ॥ ਮਾਗਹਿ ਨਾਮੁ ਪਾਇ ਇਹ ਭਿਖਿਆ ਤੇਰੇ ਦਰਸਨ ਕਉ ਕੁਰਬਾਣੈ ॥ ਅਬਿਨਾਸੀ ਪ੍ਰਭਿ ਖੇਲੁ ਰਚਾਇਆ ਗੁਰਮੁਖਿ ਸੋਝੀ ਹੋਈ ॥ ਨਾਨਕ ਸਭਿ ਜੁਗ ਆਪੇ ਵਰਤੈ ਦੂਜਾ ਅਵਰੁ ਨ ਕੋਈ ॥੭੩॥੧॥ {ਪੰਨਾ 946}
ਅਰਥ :"ਹੇ ਅਕਾਲਪੁਰਖ ! ਜੋ ਕੁਝ ਵੀ ਤੁਸੀਂ ਕਰਦੇ ਹੋ ਉਹ ਉਸ ਬਾਰੇ ਸਿਰਫ ਤੁਸੀਂ ਹੀ ਜਾਣਦੇ ਹੋ, ਇਸ ਨੂੰ ਕੋਈ ਹੋਰ ਕੋਈ ਕੀ ਦੱਸ ਸਕਦਾ ਹੈ? ਤੁਸੀਂ ਆਪੇ ਛੁਪੇ ਹੋਏ ਹੋ ਅਤੇ ਆਪੇ ਜਾਹਰ ਹੋ ਅਤੇ ਆਪ ਹੀ ਇਹ ਸਾਰੇ ਰੰਗ ਮਾਣਦੇ ਹੋ; ਤੁਹਾਡੇ ਹੁਕਮ ਵਿੱਚ ਹੀ ਸਾਧੂ, ਗੁਰੂ ਅਤੇ ਚੇਲੇ ਤੁਹਾਨੂੰ ਖੋਜਦੇ ਹਨ| ਉਹ ਤੁਹਾਡੇ ਕੋਲੋਂ ਤੁਹਾਡਾ ਨਾਂਉਂ ਹੀ ਮੰਗਦੇ ਹਨ ਕਿ ਤੁਸੀਂ ਉਨਾਂ ਨੂੰ ਭਿਖਿਆ ਪਾਵੋਂ ਅਤੇ ਤੁਹਾਡੇ ਉੱਤੇ ਉਹ ਸਭ ਕੁਰਬਾਨ  ਜਾਂਦੇ ਹਨ |" (ਹੁਣ ਗੁਰੂ ਜੀ ਸੁਨਣ ਵਾਲਿਆਂ ਨੂੰ ਸੰਬੋਧਿਤ ਹੁੰਦੇ ਹਨ )  ਨਾਸ਼ ਰਹਿਤ ਪ੍ਰਭ ਜੀ ਨੇ ਇਹ ਸਭ ਇੱਕ ਖੇਡ ਖੇਡ ਰੱਖੀ ਹੈ ਪਰ ਇਸ ਖੇਡ ਦੀ ਸੋਝੀ ਉਸ ਨੂੰ ਹੀ ਹੁੰਦੀ ਹੈ ਜੋ ਇਨਸਾਨ ਗੁਰੂ ਦੇ ਸਨਮੁਖ ਹੁੰਦਾ ਹੈ | ਉਹ ਅਕਾਲਪੁਰਖ ਸਾਰੇ ਸੰਸਾਰ ਵਿੱਚ ਆਪ ਹੀ ਵਰਤ ਰਹੇ ਹਨ ਅਤੇ ਉਨਾਂ ਬਿਨਾਂ ਹੋਰ ਕੋਈ ਹੈ ਹੀ ਨਹੀਂ |
            ਸੱਚੇ  ਮਨ ਨਾਲ ਸੱਚੇ ਗੁਰੂ ਦੀ ਸਿੱਖਿਆ ਉਤੇ ਚੱਲੇ ਬਿਨਾਂ ਪ੍ਰਭਜੀ ਨਾਲ ਮਿਲਾਪ ਸੰਭਵ ਹੈ ਨਹੀਂ; ਨਹੀਂ ਤਾਂ ਬਸ ਭੁਲੇਖਿਆਂ ਵਿੱਚ ਰਹੱਕੇ ਪ੍ਰਭਜੀ ਬਾਰੇ ਦਾਹਵੇ ਕਰਨ ਤੋਂ ਬਿਨਾਂ ਕੁਝ ਪਲੇ ਨਹੀਂ ਪੈਂਦਾ |
ਸ਼ੁਭ ਇੱਛਾਵਾਂ
ਗੁਰਦੀਪ ਸਿੰਘ

The Essence Of The Bani Sidhgost

At the end of the bani “Sidhgost”, the Guru concludes his thought about uniting with the Creator which is that without falling in love with the Creator’s name, there is not a chance to be united with Him. Let us ponder over the Guru’s verses on 946, SGGS:
ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ ਬਿਨੁ ਨਾਵੈ ਜੋਗੁ ਨ ਹੋਈ
ਨਾਮੇ ਰਾਤੇ ਅਨਦਿਨੁ ਮਾਤੇ ਨਾਮੈ ਤੇ ਸੁਖੁ ਹੋਈ
ਨਾਮੈ ਹੀ ਤੇ ਸਭੁ ਪਰਗਟੁ ਹੋਵੈ ਨਾਮੇ ਸੋਝੀ ਪਾਈ
ਿਨੁ ਨਾਵੈ ਭੇਖ ਕਰਹਿ ਬਹੁਤੇਰੇ ਸਚੈ ਆਪਿ ਖੁਆਈ
ਸਤਿਗੁਰ ਤੇ ਨਾਮੁ ਪਾਈਐ ਅਉਧੂ ਜੋਗ ਜੁਗਤਿ ਤਾ ਹੋਈ
ਕਰਿ ਬੀਚਾਰੁ ਮਨਿ ਦੇਖਹੁ ਨਾਨਕ ਬਿਨੁ ਨਾਵੈ ਮੁਕਤਿ ਨ ਹੋਈ 72
Sabḏai kā nibeṛā suṇ ṯū a-oḏẖū bin nāvai jog na ho-ī.
Nāme rāṯe an-ḏin māṯe nāmai ṯe sukẖ ho-ī.
Nāmai hī ṯe sabẖ pargat hovai nāme sojẖī pā-ī.
Bin nāvai bẖekẖ karahi bahuṯere sacẖai āp kẖu-ā-ī.
Saṯgur ṯe nām pā-ī-ai a-oḏẖū jog jugaṯ ṯā ho-ī.
Kar bīcẖār man ḏekẖhu Nānak bin nāvai mukaṯ na ho-ī. ||72||
In essence: Oh Yogi Listen to the essence of all the divine discourse: without Akalpurakh’s name, there is no union with Him. Those who are imbued with His name remain in ecstasy always in His love and they have peace. Through His name, the knowledge is revealed and His understanding is obtained. Without His name, the people wear many religious garbs, but they go astray as per His will. Oh Yogi! Through the Satiguru, Akalpurakh’s name is obtained, and then the union with Him occurs. Oh Nanak! In your mind, you ponder over that without His name, one cannot be liberated.
            The first point is to make a connection with the Creator through His any given name; those who questions remembering His name practice, I refer to the following verses on 464, SGGS:
ਨਾਉ ਤੇਰਾ ਨਿਰੰਕਾਰੁ ਹੈ ਨਾਇ ਲਇਐ ਨਰਕਿ ਨ ਜਾਈਐ ॥
ਜੀਉ ਪਿੰਡੁ ਸਭੁ ਤਿਸ ਦਾ ਦੇ ਖਾਜੈ ਆਖਿ ਗਵਾਈਐ ॥
In essence : (Addressed to the Creator) “Your name is “formless” and by remembering you by your name, one doesn’t fall in the hell (miseries ).” Everything is His like body and life; He gives and what He gives is beyond expression (If one does it, it will be not sufficient).
            Therefore, it is a kind of an effort to get connected to Akalpurakh by remembering His name. Other things like doing rituals and wearing various religious garbs don’t help in connecting to Him. When one gets connected to His name, one enters into an ecstasy and starts finding peace in it because through that, one succeeds mitigating the negative effect of the worldly worries and problems. Please remember that it is a path on which if one’s mind involves through the true Guru’s advice, becoming one with the Creator becomes easy.
            At the end, the Guru addresses the universal Creator through performing His prayer stating in a nutshell that everything is in His hand; one gets connected with Him as per His Will and there is none out there but Him:
ਤੇਰੀ ਗਤਿ ਮਿਤਿ ਤੂਹੈ ਜਾਣਹਿ ਕਿਆ ਕੋ ਆਖਿ ਵਖਾਣੈ
ਤੂ ਆਪੇ ਗੁਪਤਾ ਆਪੇ ਪਰਗਟੁ ਆਪੇ ਸਭਿ ਰੰਗ ਮਾਣੈ
ਸਾਧਿਕ ਸਿਧ ਗੁਰੂ ਬਹੁ ਚੇਲੇ ਖੋਜਤ ਫਿਰਹਿ ਫੁਰਮਾਣੈ
ਮਾਗਹਿ ਨਾਮੁ ਪਾਇ ਇਹ ਭਿਖਿਆ ਤੇਰੇ ਦਰਸਨ ਕਉ ਕੁਰਬਾਣੈ
ਅਬਿਨਾਸੀ ਪ੍ਰਭਿ ਖੇਲੁ ਰਚਾਇਆ ਗੁਰਮੁਖਿ ਸੋਝੀ ਹੋਈ
ਨਾਨਕ ਸਭਿ ਜੁਗ ਆਪੇ ਵਰਤੈ ਦੂਜਾ ਅਵਰੁ ਨ ਕੋਈ 731
Ŧerī gaṯ miṯ ṯūhai jāṇėh ki-ā ko ākẖ vakẖāṇai.
Ŧū āpe gupṯā āpe pargat āpe sabẖ rang māṇai.
Sāḏẖik siḏẖ gurū baho cẖele kẖojaṯ firėh furmāṇai.
Māgėh nām pā-e ih bẖikẖi-ā ṯere ḏarsan ka-o kurbāṇai.
Abẖināsī parabẖ kẖel racẖā-i-ā gurmukẖ sojẖī ho-ī.
Nānak sabẖ jug āpe varṯai ḏūjā avar na ko-ī. ||73||1||
In essence: Oh Ekankar! Only you know your state and limits (It means only He knows how big He is and how does He look); no one can express you fully. You are invisible; also, you are manifested, and you enjoy all pleasures. In your ordinance, many strivers, adepts and spiritual-guides and their disciples are in search of you; they beg from you your name and blessings and they sacrifice to your vision. The imperishable Creator has put this play on, but only the Gurmukh (the Guru  oriented one) understands it. Oh Nanak! Only Ekankar has been pervading for all ages; there is none other than Him.
            Thus, by taking the Satiguru’s advice, if one keeps connecting to the Creator by remembering Him, there is a big possibility to be with Him; otherwise, one spends life in doubts.
Wishes,

Gurdeep Singh

0 comments:

Post a Comment