GURSOCH

20211031

Staying On The Guru’s Path - ਸੰਸਾਰ ਸਾਗਰ ਲਈ ਬੇੜੀ


www.gursoch.com

(Its English version is at the end)

ਜੀਵਨ ਦੀ ਸ਼ੁਰੂਆਤ ਤੇ ਫਿਰ ਇਸ ਨਾਲ ਸੰਬੰਦਿਤ ਕਹਾਣੀ ਨੂੰ ਲੈਕੇ, ਗੁਰੂ ਜੀ ਮਨੁੱਖ ਨੂੰ ਉਹ ਪਲ ਯਾਦ ਕਰਵਾਉਂਦੇ ਹਨ ਜਿਨ੍ਹਾਂ ਕਰਕੇ ਮਾਇਆ ਮੋਹ ਵਿੱਚ ਮਨੁੱਖ ਆਪਣੇ ਕਰਤੇ ਨੂੰ ਭੁੱਲ ਬੈਠਦਾ ਹੈ ਅਤੇ ਫੇਰ ਘੁਮੰਣ ਘੇਰੀਆਂ ਵਿੱਚ ਵਹਿ ਜਾਂਦਾ ਹੈ | ਨਸੀਹਤ ਹੈ ਮਾਇਆ ਵਿੱਚ ਸੁੱਤੇ  ਮਨੁੱਖ ਨੂੰ ਜਾਗਣ ਦੀ | ਜੀਵਨ ਵਿੱਚ ਕੰਮ ਕਾਜ ਨਹੀਂ ਛੱਡਣੇ  ਪਰ ਕਰਤਾਰ ਨੂੰ ਵੀ ਨਹੀਂ ਭੁੱਲਣਾ | ਕਰਤਾਰ ਨੂੰ ਨਹੀਂ ਭੁੱਲੋਂਗੇ, ਤਦ ਸੱਚ ਅਤੇ ਇਨਸਾਫ ਦੀ ਧਿਰ ਵਿੱਚ ਖੜਕੇ ਜੀਵਨ ਬਤੀਤ ਕਰੋਗੇ, ਨਹੀਂ ਗੇਂਦ ਵਾਂਗ ਮਾਇਆ ਦੇ ਵਹਿਣ ਵਿੱਚ ਰੁੜ੍ਹਦੇ ਰਹਿਣ ਦੀ ਸੰਭਾਵਨਾ ਬਣੀ ਰਹਿੰਦੀ ਹੈ | ਆਓ ਇਸ ਸ਼ਬਦ ਨੂੰ ਵਿਚਾਰੀਏ; ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 989 ਉੱਤੇ ਹੈ:

 ਮਾਰੂ ਮਹਲਾ ੧ ॥ ਮਿਲਿ ਮਾਤ ਪਿਤਾ ਪਿੰਡੁ ਕਮਾਇਆ ॥ ਤਿਨਿ ਕਰਤੈ ਲੇਖੁ ਲਿਖਾਇਆ ॥ ਲਿਖੁ ਦਾਤਿ ਜੋਤਿ ਵਡਿਆਈ ॥ ਮਿਲਿ ਮਾਇਆ ਸੁਰਤਿ ਗਵਾਈ ॥੧॥ ਮੂਰਖ ਮਨ ਕਾਹੇ ਕਰਸਹਿ ਮਾਣਾ ॥ ਉਠਿ ਚਲਣਾ ਖਸਮੈ ਭਾਣਾ ॥੧॥ ਰਹਾਉ ॥ ਤਜਿ ਸਾਦ ਸਹਜ ਸੁਖੁ ਹੋਈ ॥ ਘਰ ਛਡਣੇ ਰਹੈ ਨ ਕੋਈ ॥ ਕਿਛੁ ਖਾਜੈ ਕਿਛੁ ਧਰਿ ਜਾਈਐ ॥ ਜੇ ਬਾਹੁੜਿ ਦੁਨੀਆ ਆਈਐ ॥੨॥ ਸਜੁ ਕਾਇਆ ਪਟੁ ਹਢਾਏ ॥ ਫੁਰਮਾਇਸਿ ਬਹੁਤੁ ਚਲਾਏ ॥ ਕਰਿ ਸੇਜ ਸੁਖਾਲੀ ਸੋਵੈ ॥ ਹਥੀ ਪਉਦੀ ਕਾਹੇ ਰੋਵੈ ॥੩॥ ਘਰ ਘੁੰਮਣਵਾਣੀ ਭਾਈ ॥ ਪਾਪ ਪਥਰ ਤਰਣੁ ਨ ਜਾਈ ॥ ਭਉ ਬੇੜਾ ਜੀਉ ਚੜਾਊ ॥ ਕਹੁ ਨਾਨਕ ਦੇਵੈ ਕਾਹੂ ॥੪॥੨॥ {ਪੰਨਾ 989}

        ਅਰਥ : ਮਾਤਾ ਪਿਤਾ ਦੇ ਰਾਹੀਂ ਇਹ ਸਰੀਰ ਬਣਾਇਆ ਗਿਆ, ਇਸ ਦੇ ਕਰਤੇ ਨੇ ਹੁਕਮ ਲਿਖ ਦਿੱਤਾ ਤੇ ਇੱਕ ਬਖਸ਼ ਉਸ ਦੀ ਵਡਿਆਈ ਕਰਨ ਦੀ, ਪਰ ਮਨੁੱਖ ਨੇ ਮਾਇਆ ਵਿੱਚ ਆਪਣੀ ਸੁਰਤ ਗਵਾ ਲਈ ਭਾਵ ਉਸ ਦੀ ਸਿਫਤ ਉਸ ਨੂੰ ਮਾਇਆ ਮੋਹ ਕਾਰਨ ਭੁੱਲ ਗਈ | ਹੇ ਮੂਰਖ ਪ੍ਰਾਣੀ ! ਕਿਸਦਾ ਮਾਣ ਕਰਦਾ ਏਂ? ਕਰਤਾਰ ਦੇ ਹੁਕਮ ਅਨੁਸਾਰ ਇਸ ਸੰਸਾਰ ਤੋਂ ਤੂੰ ਤੁਰ  ਜਾਣਾ ਏਂ | ਸੁਖ ਅਤੇ ਸਹਿਜ ਦੀ ਅਵਸਥਾ ਤਦ ਮਿਲੇਗੀ ਜੇ ਤੂੰ ਆਪਣੇ ਚਸਕੇ (ਮਾਇਆ ਵਾਲੇ) ਛੱਡ ਦੇਵੇਂ | (ਯਾਦ ਰੱਖਕੇ ਕਿ) ਇਹ ਘਰ/ਸੰਸਾਰ ਛੱਡਣਾ ਹੈ ਇੱਕ ਦਿਨ, ਕਿਉਂਕਿ ਕੋਈ ਏਥੇ ਹਮੇਸ਼ਾਂ ਲਈ ਨਹੀਂ ਰਹਿ ਸਕਦਾ | ਜੇ ਮੁੜਕੇ ਇਸ ਦੁਨੀਆਂ ਵਿੱਚ ਫੇਰ ਆਉਣਾ ਹੋਵੇ ਤਦ ਏਥੋਂ ਕੁਝ ਖਾ ਲਈਏ/ਵਰਤ ਲਈਏ  ਅਤੇ ਕੁਝ ਸੰਭਾਲਕੇ ਰੱਖ ਜਾਇਏ (ਪਰ ਇੰਝ ਨਹੀਂ ਹੋਣਾ) ਤੂੰ ਸਰੀਰ ਨੂੰ ਸਜਾਉਂਦਾ ਏਂ, ਵਧਿਆ ਕੱਪੜੇ ਪਾਉਂਦਾ ਏਂ | ਬੜੇ ਹੁਕਮ ਚਲਾਉਂਦਾ ਏਂ | ਵੱਡੀ ਅਰਾਮਦੇਹ ਸੇਜ ਉੱਤੇ ਸੌਂਦਾ ਏਂ, ਪਰ ਜਦੋਂ ਮੌਤ ਹੱਥ ਪਾਉਂਣ ਲੱਗਦੀ ਹੈ ਤਦ ਰੋਂਦਾ ਏਂ | ਇਹ ਸੰਸਾਰ ਘਰ ਨੇ ਤੈਨੂੰ ਘੁਮੰਣਘੇਰੀਆਂ ਵਿੱਚ ਪਾ ਰੱਖਿਆ ਹੈ | ਤੇਰੇ ਕੀਤੇ ਪਾਪ ਪੱਥਰ ਹਨ ਜਿਨ੍ਹਾਂ ਕਾਰਨਾ ਕਰਕੇ  ਸੰਸਾਰ ਸਮੁੰਦਰ ਤੈਰ ਨਹੀਂ ਹੁੰਦਾ | ਤੂੰ ਉਸ ਕਰਤਾਰ ਦੇ ਡਰ ਅਤੇ ਅਦਬ ਨੂੰ ਇਸ ਸੰਸਾਰ ਨੂੰ ਤਰਨ ਲਈ ਬੇੜੀ ਬਣਾਕੇ ਜਿੰਦ ਨੂੰ ਉਸ ਵਿੱਚ ਚੜ੍ਹਾ | ਨਾਨਕ ਆਖਦਾ ਹੈ, ਅਜਿਹੀ ਬੇੜੀਂ ਕਰਤਾਰ ਕਿਸੇ ਵਿਰਲੇ ਨੂੰ ਦੇਂਦਾ ਹੈ |


        ਕਰਤਾਰ ਦੀ ਕਿਰਤ ਨਾਲ ਉਸ ਦੇ ਹੁਕਮ ਦਾ ਜਿਕਰ ਕਰਦਿਆਂ, ਗੁਰੂ ਜੀ ਸਮਝਾਉਂਦੇ ਹਨ ਕਿ ਮਾਇਆ ਮੋਹ ਵਿੱਚ ਖੋਕੇ ਕਰਤਾਰ ਨੂੰ ਭੁੱਲਣਾ ਮੂਰਖਤਾ  ਹੈ | ਕਾਹਦਾ ਹੰਕਾਰ ਇਸ ਥੋੜ ਚਿਰੇ  ਸੰਸਾਰ ਵਿੱਚ ਰਹਿੰਦਿਆਂ ? ਸੱਚ ਤਾਂ ਇਹ ਹੈ ਕਿ ਏਥੇ ਲੋਕ ਆਏ ਅਤੇ ਤੁਰਦੇ ਗਏ ਅਤੇ ਉਸੇ ਤਰਾਂ ਸਭਨੇ ਚਲੇ ਜਾਣਾ ਹੈ | ਮਾਇਆ  ਦੇ ਪਸਾਰ ਪਾਕੇ ਕਰਤਾਰ ਦੇ ਅਦਬ ਅਤੇ ਡਰ ਨੂੰ ਭੁੱਲਕੇ ਇਸੇ ਮਾਇਆ ਵਿੱਚ ਕਿਉਂ ਡੁੱਬਿਆ ਜਾਵੇ ?ਇਹ ਸੁਖ ਅਤੇ ਤਾਕਤ ਕੋਈ ਅਰਥ ਨਹੀਂ ਰੱਖਦੇ, ਜਦੋਂ ਮਨੁੱਖ ਨੂੰ ਮੌਤ ਆ ਫੜਦੀ ਹੈ | ਇਸ ਲਈ ਇਸ ਮਾਇਆ  ਦੇ ਚਸਕੇ ਛੱਡਕੇ, ਉਸ ਦੇ ਡਰ ਅਤੇ ਅਦਬ ਵਿੱਚ ਰਹਿਕੇ ਜੀਵਿਆ ਜਾਵੇ ਤਾਂਕਿ ਆਪਣੇ ਰਾਹੀਂ  ਕਿਸੇ ਉੱਤੇ ਧੱਕਾ ਨਾ ਹੋਵੇ, ਕਿਸੇ ਦਾ ਹੱਕ ਨਾ ਖੋਇਆ ਜਾਵੇ ਅਤੇ ਕਿਸੇ ਦਾ ਸ਼ੋਸ਼ਣ ਨਾ ਕੀਤਾ ਜਾਵੇ | ਅਜਿਹੀ ਬੇੜੀ, ਗੁਰੂ ਜੀ ਆਖਦੇ ਹਨ, ਸਭ ਨੂੰ ਨਸੀਬ ਨਹੀਂ ਹੁੰਦੀ ਨਹੀਂ; ਗੱਲ ਤਾਂ ਸਪਸ਼ਟ ਕਰ ਦਿੱਤੀ ਗੁਰਾਂ ਨੇ ਪਰ ਵੇਖਣਾ ਇਹ ਹੈ ਕਿ  ਕਿੰਨੇ ਕੁ ਕਰਤਾਰ ਦੇ ਡਰ ਅਤੇ ਅਦਬ ਅਧੀਨ ਜਿਉਂਣਾ ਪਸੰਦ ਕਰਦੇ ਹਨ ? ਗੁਰੂ ਜੀ ਆਪ ਹੀ ਉੱਤਰ ਦੇਂਦੇ ਹਨ ਕਿ ਅਜਿਹੇ ਵੀ ਬਹੁਤੇ ਨਹੀਂ ਹੁੰਦੇ |

ਸ਼ੁਭ ਇੱਛਾਵਾਂ,

ਗੁਰਦੀਪ  ਸਿੰਘ

 Staying On The Guru’s Path

        The Guru advises the followers to utilize this life by remembering and praising the Creator instead of getting drowned in the love Maya attractions. He says as one takes birth, one starts getting into Maya pursuits and forgets one’s Creator. Basically, the Guru makes them aware that they should never forget Him who created them. The Guru doesn’t ask them to give up everything but to remain imbued with Him so that bad inclinations and Maya love do not make them go astray. His sloka is on SGGS, 989:


ਮਾਰੂ ਮਹਲਾ ੧ ॥ ਮਿਲਿ ਮਾਤ ਪਿਤਾ ਪਿੰਡੁ ਕਮਾਇਆ ॥

ਤਿਨਿ ਕਰਤੈ ਲੇਖੁ ਲਿਖਾਇਆ ॥ ਲਿਖੁ ਦਾਤਿ ਜੋਤਿ ਵਡਿਆਈ ॥

ਮਿਲਿ ਮਾਇਆ ਸੁਰਤਿ ਗਵਾਈ ॥੧॥

Mārū mėhlā 1. Mil māṯ piṯā pind kamā-i

Ŧin karai lek likẖā-iLik ḏāṯ jo vadi-ā-ī.

Mil mā-i sura gavā-ī. ||1||

Raag Maroo, the bani of First Nanak

In essence: Father and mother make the body of the being together; the Creator has inscribed this, “you go; you praise His given gifts to write such a destiny”. (But) Under the influence of Maya, the mortal loses this divine understanding.

ਮੂਰਖ ਮਨ ਕਾਹੇ ਕਰਸਹਿ ਮਾਣਾ ॥

ਉਠਿ ਚਲਣਾ ਖਸਮੈ ਭਾਣਾ ॥੧॥ ਰਹਾਉ ॥

Mūrak man kāhe karsėh māṇā.

Uṯẖ calṇā kasmai bẖāṇā. ||1|| Rahā-o.

Oh, my foolish mind! Why do you harbor pride (of anything)? As per the “will” of the Master, you are bound to leave this world. Pause.

ਤਜਿ ਸਾਦ ਸਹਜ ਸੁਖੁ ਹੋਈ ॥ ਘਰ ਛਡਣੇ ਰਹੈ ਨ ਕੋਈ ॥

ਕਿਛੁ ਖਾਜੈ ਕਿਛੁ ਧਰਿ ਜਾਈਐ ॥ ਜੇ ਬਾਹੁੜਿ ਦੁਨੀਆ ਆਈਐ ॥੨॥

Ŧaj sāḏ sahj suk hoGar cẖẖade rahai na ko.

Kicẖẖ kẖājai kicẖẖ ḏẖar jā-ī-ai. Je bāhu unī-ā ā-ī-ai. ||2||

Abandon your interests in the worldly pleasures to obtain peace in mind; eventually one has to leave home; no one can stay here forever. If it is certain that after departing from here, again we can come to claim what is left behind, then we can use some and save the rest to reclaim (But that is not the case).

ਸਜੁ ਕਾਇਆ ਪਟੁ ਹਢਾਏ ॥ ਫੁਰਮਾਇਸਿ ਬਹੁਤੁ ਚਲਾਏ ॥

ਕਰਿ ਸੇਜ ਸੁਖਾਲੀ ਸੋਵੈ ॥ ਹਥੀ ਪਉਦੀ ਕਾਹੇ ਰੋਵੈ ॥੩॥

Saj kā-i pat hadẖā-e. Furmā-is bahu calā-e.

Kar sej sukẖālī sovai. Hathī pa-uḏī kāhe rovai. ||3||

One decorates one’s body and wears silky attires; one commands others; sleeps in comfortable couch; however, when death takes away, what is the use of crying then!


ਘਰ ਘੁੰਮਣਵਾਣੀ ਭਾਈ ॥  ਪਾਪ ਪਥਰ ਤਰਣੁ ਨ ਜਾਈ ॥

ਭਉ ਬੇੜਾ ਜੀਉ ਚੜਾਊ ॥ ਕਹੁ ਨਾਨਕ ਦੇਵੈ ਕਾਹੂ ॥੪॥੨॥ {ਪੰਨਾ 989}

Gar gummavāṇī bẖā-īPāp pathar ara na jā-ī.

Ba-o beṛā jī-o caṛā-ūKaho Nānak evai kāhū. ||4||2||

Oh brother! These worldly establishments are just like whirlpool; one cannot swim across the Maya Ocean if one is loaded with the stones of sins. So, one should make the boat of Akalpurakh’s fear and love to swim across this whirlpool. Oh Nanak! Say: Akalpurakh gives such a boat (of His fear and love) to a few (If there is His fear, there is no pride).


The Guru’s suggestion is to remain connected to the Universal Creator even while being surrounded by Maya attractions by keeping in the heart the Creator’s love and respect; otherwise, the whirlpools of Maya are destined to keep the mortals away from Him. The things that are taken very dear by one become useless as one faces the final end. Why should one gather all this wealth and property when one doesn’t come to get it again? Good deeds are those that keep one close to the Creator.

Wishes

G Singh

www.gursoch.com 

20211002

To Get Imbued with Creator  - ਕਰਤਾਰ ਨਾਲ ਜੁੜਨਾ

               www.gursoch.com

 (Its English version is at the end)

ਗੁਰੂ ਨਾਨਕ ਸਾਹਿਬ ਨੇ ਰੂੰ, ਕੱਪੜੇ, ਕੈਂਚੀ ਅਤੇ ਸੂਈ ਦੀ  ਮਿਸਾਲ ਦੇਕੇ ਸਾਨੂੰ ਇਹ ਸਮਝਾਉਣ  ਦੀ ਕੋਸ਼ਿਸ਼ ਕੀਤੀ ਹੈ ਕਿ ਕਰਤਾਰ ਜੀ ਨਾਲ ਜੁੜਨਾ ਬਹੁਤ ਮਿਹਨਤ ਵਾਲਾ ਕੰਮ ਹੈ | ਉਸ ਦਾ ਨਾਮ ਲੈ ਲੈਣ ਨਾਲ ਉਸ ਵੱਲ ਸਿਰਫ਼ ਇਨਸਾਨ ਮੁੜਦਾ ਹੈ, ਪਰ ਉਸ ਨੂੰ ਹਮੇਸ਼ਾਂ ਯਾਦ ਰੱਖਣ ਨਾਲ ਉਸ ਨਾਲ ਉਹ ਅਜਿਹਾ ਜੁੜਦਾ ਹੈ ਕਿ ਫੇਰ ਕਦੇ ਟੁੱਟਦਾ ਨਹੀਂ | ਜੇ ਉਹ ਆਪਣੇ ਅਉਗਣਾ ਨੂੰ ਆਪਣੇ ਵਿੱਚੋਂ ਨਾ ਕੱਢੇ,  ਫਿਰ ਉਹ ਉਸ ਨਾਲ ਜੁੜ ਹੀ ਨਹੀਂ ਸਕਦਾ | ਦੂਜੇ ਸ਼ਬਦਾਂ ਵਿੱਚ ਸੱਚ ਨਾਲ ਜੁੜਨ ਲਈ ਸੱਚਾ ਬਣਨ ਦੀ ਲੋੜ ਹੁੰਦੀ ਹੈ | ਸਾਡੀ ਵਿਗੜੀ ਇੱਜਤ ਕਰਤਾਰ ਨਾਲ ਜੁੜਕੇ ਹੀ ਬਣਦੀ ਹੈ; ਇਸੇ ਪ੍ਰਸੰਗ ਵਿੱਚ ਹੇਠ ਦਿੱਤੇ ਸਲੋਕ ਨੂੰ ਆਓ ਵਿਚਾਰੀਏ:

ਸਲੋਕ ਮਃ ੧ ॥ ਵੇਲਿ ਪਿੰਞਾਇਆ ਕਤਿ ਵੁਣਾਇਆ ॥ ਕਟਿ ਕੁਟਿ ਕਰਿ ਖੁੰਬਿ ਚੜਾਇਆ ॥ ਲੋਹਾ ਵਢੇ ਦਰਜੀ ਪਾੜੇ ਸੂਈ ਧਾਗਾ ਸੀਵੈ ॥ ਇਉ ਪਤਿ ਪਾਟੀ ਸਿਫਤੀ ਸੀਪੈ ਨਾਨਕ ਜੀਵਤ ਜੀਵੈ ॥ ਹੋਇ ਪੁਰਾਣਾ ਕਪੜੁ ਪਾਟੈ ਸੂਈ ਧਾਗਾ ਗੰਢੈ ॥ ਮਾਹੁ ਪਖੁ ਕਿਹੁ ਚਲੈ ਨਾਹੀ ਘੜੀ ਮੁਹਤੁ ਕਿਛੁ ਹੰਢੈ ॥ ਸਚੁ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨ ਪਾਟੈ ॥ ਨਾਨਕ ਸਾਹਿਬੁ ਸਚੋ ਸਚਾ ਤਿਚਰੁ ਜਾਪੀ ਜਾਪੈ ॥੧॥ {ਪੰਨਾ 955}

ਅਰਥ: (ਰੂੰ ਵੇਲਣੇ ਵਿਚ) ਵੇਲ ਕੇ ਪਿੰਞਾਈਦਾ ਹੈ, ਕੱਤ ਕੇ (ਕੱਪੜਾ) ਉਣਾਈਦਾ ਹੈ, ਇਸ ਦੇ ਟੋਟੇ ਕਰ ਕੇ (ਧੁਆਣ ਲਈ) ਖੁੰਬ ਤੇ ਚੜ੍ਹਾਈਦਾ ਹੈ। (ਇਸ ਕੱਪੜੇ ਨੂੰ) ਕੈਂਚੀ ਕਤਰਦੀ ਹੈ, ਦਰਜ਼ੀ ਇਸ ਨੂੰ ਪਾੜਦਾ ਹੈ, ਤੇ ਸੂਈ ਧਾਗਾ ਸਿਊਂਦਾ ਹੈ। (ਜਿਵੇਂ ਇਹ ਕੱਟਿਆ ਪਾੜਿਆ ਹੋਇਆ ਕੱਪੜਾ ਸੂਈ ਧਾਗੇ ਨਾਲ ਸੀਪ ਜਾਂਦਾ ਹੈ) ਤਿਵੇਂ ਹੀ, ਹੇ ਨਾਨਕ! ਮਨੁੱਖ ਦੀ ਗੁਆਚੀ ਹੋਈ ਇੱਜ਼ਤ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਨਾਲ ਫਿਰ ਬਣ ਆਉਂਦੀ ਹੈ ਤੇ ਮਨੁੱਖ ਸੁਚੱਜਾ ਜੀਵਨ ਗੁਜ਼ਾਰਨ ਲੱਗ ਪੈਂਦਾ ਹੈ।

                 ਕੱਪੜਾ ਪੁਰਾਣਾ ਹੋ ਕੇ ਪਾਟ ਜਾਂਦਾ ਹੈ, ਸੂਈ ਧਾਗਾ ਇਸ ਨੂੰ ਗੰਢ ਦੇਂਦਾ ਹੈ, (ਪਰ ਇਹ ਗੰਢਿਆ ਹੋਇਆ ਪੁਰਾਣਾ ਕੱਪੜਾ) ਕੋਈ ਮਹੀਨਾ ਅੱਧਾ ਮਹੀਨਾ ਤੱਗਦਾ ਨਹੀਂ, ਸਿਰਫ਼ ਘੜੀ ਦੋ ਘੜੀ (ਥੋੜਾ ਚਿਰ) ਹੀ ਹੰਢਦਾ ਹੈ; (ਪਰ) ਪ੍ਰਭੂ ਦਾ ਨਾਮ (ਰੂਪ ਪਟੋਲਾ) ਕਦੇ ਪੁਰਾਣਾ ਨਹੀਂ ਹੁੰਦਾ, ਸੀਤਾ ਹੋਇਆ ਕਦੇ ਪਾਟਦਾ ਨਹੀਂ (ਉਸ ਪ੍ਰਭੂ ਨਾਲ ਜੁੜਿਆ ਹੋਇਆ ਮਨ ਉਸ ਤੋਂ ਟੁੱਟਦਾ ਨਹੀਂ) । ਹੇ ਨਾਨਕ! ਪ੍ਰਭੂ-ਖਸਮ ਸਦਾ ਕਾਇਮ ਰਹਿਣ ਵਾਲਾ ਹੈ, ਪਰ ਇਸ ਗੱਲ ਦੀ ਤਾਂ ਹੀ ਸਮਝ ਪੈਂਦੀ ਹੈ ਜੇ ਉਸ ਨੂੰ ਸਿਮਰੀਏ।1। (ਡਾਕਟਰ ਸਾਹਿਬ ਸਿੰਘ)

                 ਸਾਡੀ ਕਰਤਾਰ ਨਾਲ ਜੁੜਨ ਵਾਲੀ ਰੀਝ ਸੂਈ ਵਰਗੀ ਹੋਣੀ ਚਾਹੀਦੀ ਹੈ ਜੋ ਇੰਝ ਜੋੜੇ ਕਿ ਜ਼ਿੰਦਗੀ ਦੇ ਸਫ਼ਰ ਵਿੱਚ ਕਦੇ ਅਸੀਂ ਉਸ ਨਾਲੋਂ  ਟੁੱਟੀਏ  ਹੀ ਨਾ | ਦੁਨਿਆਵੀ ਕੈਂਚੀਆਂ ਸਾਨੂੰ ਆਪਣੇ ਕਰਤਾਰ ਨਾਲੋਂ ਦੂਰ ਕਰਦੀਆਂ ਹਨ ਪਰ ਉਸ ਦੀ ਯਾਦ ਵਿੱਚ ਜੀਣ ਵਾਲੀ ਸੂਈ ਸਾਨੂੰ ਉਸ ਨਾਲ ਇੰਝ ਜੋੜ ਦੇਂਦੀ ਹੈ ਕਿ ਮੁੜਕੇ ਅਸੀਂ ਉਸ ਨਾਲੋਂ ਕਦੇ ਟੁੱਟਦੇ ਹੀ ਨਹੀਂ | ਇਹ ਫੈਸਲਾ ਅਸੀਂ ਕਰਨਾ ਹੈ ਕਿ ਅਸੀਂ ਦੂਰੀ ਪਾਉਣ ਵਾਲੀਆਂ ਕੈਂਚੀਆਂ ਸੰਗ ਰਹਿਣਾ ਹੈ ਜਾਂ ਜੋੜਨ ਵਾਲੀਆਂ ਸੂਈਆਂ  ਦੇ ਸੰਗ |

ਸ਼ੁਭ ਇੱਛਾਵਾਂ,

ਗੁਰਦੀਪ  ਸਿੰਘ

To Get Imbued with Creator

Guru Nanak counsels his followers to get imbued with the Universal Creator with sincerity by giving us an analogy of cotton that goes through a long process to be worn by someone. In other words, he says that one should need to do hard work to get one with the Creator. Let us ponder over his Sloka on 955 and 956, SGGS:

ਸਲੋਕ ਮਃ ੧ ॥ ਵੇਲਿ ਪਿੰਞਾਇਆ ਕਤਿ ਵੁਣਾਇਆ ॥

ਕਟਿ ਕੁਟਿ ਕਰਿ ਖੁੰਬਿ ਚੜਾਇਆ ॥

ਲੋਹਾ ਵਢੇ ਦਰਜੀ ਪਾੜੇ ਸੂਈ ਧਾਗਾ ਸੀਵੈ ॥

ਇਉ ਪਤਿ ਪਾਟੀ ਸਿਫਤੀ ਸੀਪੈ ਨਾਨਕ ਜੀਵਤ ਜੀਵੈ ॥

ਹੋਇ ਪੁਰਾਣਾ ਕਪੜੁ ਪਾਟੈ ਸੂਈ ਧਾਗਾ ਗੰਢੈ ॥

ਮਾਹੁ ਪਖੁ ਕਿਹੁ ਚਲੈ ਨਾਹੀ ਘੜੀ ਮੁਹਤੁ ਕਿਛੁ ਹੰਢੈ ॥

ਸਚੁ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨ ਪਾਟੈ ॥

ਨਾਨਕ ਸਾਹਿਬੁ ਸਚੋ ਸਚਾ ਤਿਚਰੁ ਜਾਪੀ ਜਾਪੈ ॥੧॥

Salok mėhlā 1. Vel piñā-i-ā kaṯ guṇā-i-ā.

Kat kut kar kẖumb cẖaṛā-i-ā.

Lohā vadẖe ḏarjī pāṛe sū-ī ḏẖāgā sīvai.

I-o paṯ pātī sifṯī sīpai Nānak jīvaṯ jīvai.

Ho-e purāṇā kapaṛ pātai sū-ī ḏẖāgā gandẖai.

Māhu pakẖ kihu cẖalai nāhī gẖaṛī muhaṯ kicẖẖ handẖai.

Sacẖ purāṇā hovai nāhī sīṯā kaḏe na pātai.

 Nānak sāhib sacẖo sacẖā ṯicẖar jāpī jāpai. ||1|| (955 to 956)

Slok of First Nanak

In essence: First the cotton goes through ginning process; then it is corded, spun and woven; the cloth is laid out, washed and bleached white; the tailor cuts with scissors and sew it with the thread. Oh Nanak! In the same way, one’s tattered honor is sewn up through Akalpurakh’s praise and then one lives in a rightful way. If the cloth is worn off, it is mended with the needle and thread, but it doesn’t last for a month or so; if one stitches oneself with Akalpurakh’s name, one never wears out (remains intact). Oh Nanak! Akalpurakh is eternal, but He is realized only if we remember (contemplate) Him.

                 The Guru advises us to become virtuous by getting rid of flaws we are enveloped with. Sincerity we fill in our love for our Creator goes a long way. As the cotton goes through a long process to become worthy of to be worm by the people, a true devotee works hard to replace his or flaws with the virtues to become worthy of becoming one with the Creator. Any show off or rituals will not help in this regard. As the needle sews the cloth, His praise connects us with Him lastingly. It is up to us to stay close to the people who are like scissors who take us away from Him or to be with those ones who connect us with Him as the needle sews the clothes.

Wishes

G Singh

www.gursoch.com