www.gursoch.com(Its English version is at the end)ਗੁਰਬਾਣੀ ਸੰਸਾਰ ਨੂੰ ਕਰਤੇ ਤੋਂ ਵੱਖ ਨਹੀਂ ਮੰਨਦੀ; ਦਿਮਾਗ ਵੱਖਰੇ ਹਨ ਅਤੇ ਲੋੜਾਂ ਵੱਖਰੀਆਂ ਹਨ, ਜਿਸ ਕਰਕੇ ਉਸ ਦੀ ਬਣਾਈ ਸ੍ਰਿਸ਼ਟੀ ਪਰਸਪਰ ਵਿਰੋਧ ਵਿੱਚ ਵਿਚਰਦੀ ਰਹਿੰਦੀ ਹੈ, ਪਰ ਜਿਸ ਇਨਸਾਨ ਨੂੰ ਕੁਦਰਤ ਅਤੇ ਇਸ ਦੇ ਕਰਤੇ ਦੀ ਇਕਮਿਕਤਾ ਦਾ ਅਹਿਸਾਸ ਹੋ ਜਾਵੇ, ਉਹ ਇਨਸਾਨ ਦੁਬਿਧਾ ਵਿੱਚੋਂ ਨਿਕਲ ਜਾਂਦਾ ਹੈ; ਕਿਸੇ ਦਾ ਧਰਮ ਜਾਂ ਵਿਸ਼ਵਾਸ਼ ਜੇ ਕਿਸੇ ਦੇ ਆਪਣੇ ਲਈ ਹੈ ਅਤੇ ਜੋ ਇਹ ਕਿਸੇ ਹੋਰ ਉੱਤੇ ਬੁਰੇ ਪ੍ਰਭਾਵ ਨਹੀਂ ਪਾਉਂਦਾ ਜਾਂ ਕਿਸੇ ਦਾ ਸ਼ੋਸ਼ਣ ਨਹੀਂ ਕਰਦਾ, ਤਦ ਆਪਣੇ ਵਿਸ਼ਵਾਸ਼/ਧਰਮ ਨਾਲ ਉਸ ਬੰਦੇ ਦੇ ਧਰਮ/ਵਿਸ਼ਵਾਸ਼ ਟਕਰਾਉਣ ਦੀ ਕੋਈ ਜਰੂਰਤ ਨਹੀਂ ਰਹਿ ਜਾਂਦੀ, ਮਸਲਿਨ ਕਿਸੇ ਨੂੰ ਚਾਹ ਪਸੰਦ ਹੈ ਤੇ ਕਿਸੇ ਨੂੰ ਕਾਫੀ, ਇਸ ਦਾ ਕਿਸੇ ਉੱਤੇ ਕੋਈ ਫਰਕ ਨਹੀਂ ਪੈਣਾ ਚਾਹੀਦਾ; ਇਹ ਗੱਲ ਬਹੁਤ ਨਿੱਜੀ ਕਿੰਤੂ ਤੋਂ ਉਤਾਂਹ | ਰੌਲਾ ਤਦ ਪੈਂਦਾ ਹੈ ਜਦ ਕਰਤਾਰ ਦੇ ਬਣਾਏ ਲੋਕ ਉਸ ਵੱਲ ਪਿੱਠ ਕਰਕੇਖੜੋ ਜਾਂਦੇ ਹਨ ਅਤੇ ਆਪਣੇ ਮਤਲਬਾਂ ਅਤੇਗਰਜਾਂ ਕਾਰਨ ਆਪਣੇ ਸੰਬੰਧੀਆਂ ਜਾਂ ਧੜਿਆਂ ਨਾਲ ਰਲਕੇ ਹੋਰਾਂ ਨੂੰ ਨਿਸ਼ਾਨਾ ਬਣਾਉਂਦੇ ਹਨ | ਤਦ ਜਬਰ ਅਤੇ ਧੱਕੇ ਵਿਰੁੱਧ ਜੰਗ ਜਾਇਜ ਬਣ ਜਾਂਦਾ ਹੈ, ਕਿਉਂਕਿ ਕਰਤਾਰ ਵੱਲ ਪਿੱਠ ਕਰਨ ਵਾਲਿਆਂ ਨੂੰ ਰੋਕਣਾ ਜਰੂਰੀ ਹੁੰਦਾ ਹੈ, ਭਾਵੇਂ ਉਹ ਵੀ ਕਰਤਾਰ ਅਤੇ ਉਸ ਦੀ ਕਿਰਤ ਵਿੱਚੋਂ ਹੀ ਹੁੰਦੇ ਹਨ, ਪਰ ਉਸ ਕਿਰਤ ਵਿਚਲੇ ਨਸੂਰ ਨੂੰ ਹਟਾਉਣਾ ਵੀ ਉਸ ਕਰਤਾਰ ਦੇ ਨਾਲ ਹੋਂਣਾ ਹੁੰਦਾ ਹੈ; ਦਸ਼ਮੇਸ਼ ਦਾ ਖਾਲਸਾ ਇਸੇ ਪ੍ਰਸੰਗ ਵਿੱਚ ਆਉਂਦਾ ਹੈ | 842 (ਸ ਗ ਗ ਸ) ‘ਤੇ ਗੁਰੂ ਜੀ ਇੰਝ ਸਮਝਾਉਂਦੇ ਹਨ: ਏਕਸੁ ਤੇ ਸਭੁ ਦੂਜਾ ਹੂਆ ॥ ਏਕੋ ਵਰਤੈ ਅਵਰੁ ਨ ਬੀਆ ॥ ਦੂਜੇ ਤੇ ਜੇ ਏਕੋ ਜਾਣੈ ॥ ਗੁਰ ਕੈ ਸਬਦਿ ਹਰਿ ਦਰਿ ਨੀਸਾਣੈ ॥ ਸਤਿਗੁਰੁ ਭੇਟੇ ਤਾ ਏਕੋ ਪਾਏ ॥ ਵਿਚਹੁ ਦੂਜਾ ਠਾਕਿ ਰਹਾਏ ॥੩॥ {ਪੰਨਾ 842} ਇੱਕ ਕਰਤਾਰ ਤੋਂ ਹੀ ਹੋਰ ਸਭ ਕੁਝ (ਦੂਜਾ ) ਹੋਂਦ ਵਿੱਚ ਆਇਆ; ਉਹ ਇੱਕੋ ਕਰਤਾਰ ਵਿਆਪਕ ਹੈ; ਉਸ ਤੋਂ ਬਿਨਾਂ ਹੋਰ ਦੂਸਰਾ (ਦੂਜਾ) ਹੈ ਨਹੀਂ; ਜੇ ਦੂਜੇ ਦੀ ਹੋਂਦ ਦਾ ਅਹਿਸਾਸ ਛੱਡਕੇ, ਉਸ ਇੱਕੋ ਕਰਤਾਰ ਨੂੰ ਹੀ ਸਭ ਕੁਝ ਜਾਣ ਲਿਆ ਜਾਵੇ, ਤਦ ਗੁਰੂ ਦੇ ਸ਼ਬਦ ਰਾਹੀਂ ਕਰਤਾਰ ਦੇ ਦਰ ਉੱਤੇ ਪ੍ਰਵਾਨਗੀ ਮਿਲਦੀ ਹੈ | (ਉਸ ਇੱਕੋ ਨੂੰ ਪਾਇਆ ਕਿਵੇਂ ਜਾਵੇ ?) ਜੇ ਇਨਸਾਨ ਸਤਿਗੁਰੂ ਨੂੰ ਮਿਲੇ (ਜਿਸ ਨੇ ਕਰਤਾਰ ਨੂੰ ਪਾ ਲਿਆ; ਆਹ ਵਿਖਾਵੇ ਵਾਲੇ ਸਤਿਗੁਰੂ ਨਹੀਂ ), ਤਦ ਆਪਣੇ ਵਿੱਚ ਦੂਜਾ ਹੋਣ ਦੇ ਅਹਿਸਾਸ ਨੂੰ (ਹਾਉਂ ਨੂੰ ) ਖੋਕੇ, ਇਨਸਾਨ ਉਸ ਕਰਤਾਰ ਨੂੰ ਪਾ ਲੈਂਦਾ ਹੈ | ਗੁਰੂ ਜੀ ਉੱਤੇ ਜੋ ਦੱਸਦੇ ਹਨ, ਉਹ ਜਰਾ ਗੌਰ ਫ਼ਰਮਾਉਣ ਵਾਲੀ ਸਲਾਹ ਹੈ; ਹਉਂ ਦਾ ਅਹਿਸਾਸ ਸਿਰਫ਼ ਕਰਤਾਰ ਦੇ ਰਚੇ ਸੰਸਾਰ ਨਾਲ ਜੋੜਦਾ ਪਰ ਕਰਤਾਰ ਨਾਲੋਂ ਤੋੜ ਦਾ ਹੈ; ਜਦੋਂ ਇਹ ਹਉਂ ਖਤਮ ਹੋ ਗਿਆ, ਤਦ ਇੱਕ ਕਰਤਾਰ ਦਾ ਅਹਿਸਾਸ ਹੀ ਰਹਿ ਜਾਂਦਾ ਹੈ ਅਤੇ ਦੂਜਾ ਹੋਣ ਦੀ ਬਿਰਤੀ ਮੁੱਕ ਜਾਂਦੀ ਹੈ, ਕਿਉਂਕਿ ਇਸ ਇਸ ਗੱਲ ਦੀ ਸਮਝ ਪੈਂਦੀ ਹੈ ਜੋ ਇਸ ਗੁਰੂ ਵਾਕ ਵਿੱਚ ਦੱਸੀ ਗਈ ਹੈ, “ਆਪੇ ਬਹੁ ਬਿਧਿ ਰੰਗੁਲਾ ਸਖੀਏ ਮੇਰਾ ਲਾਲੁ ॥ (23) ਏਥੇ ਗੁਰੂ ਜੇ ਕੀ ਆਖਣਾ ਚਾਹੁੰਦੇ ਹਨ ; ਇਸੇ ਖਿਆਲ ਦਾ ਬਹੁਤ ਸਿੱਧਾ ਤਰਜਮਾ ਵੇਖੋ “ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ ॥(922)| ਜੇ ਇਹ ਸਮਝ ਨਾ ਪਵੇ, ਤਾਂ ਮਾਇਆ ਦੇ ਜਾਲ ਦੀ ਵੀ ਸਮਝ ਨਹੀਂ ਆਉਂਦੀ | ਸਮੁੱਚੇ ਤੌਰਤੇ ਗੁਰੂ ਜੀ ਪ੍ਰਾਣੀ ਨੂੰ ਇੱਕ ਕਰਤਾਰ ਨਾਲ ਜੁੜਕੇ ਇਸ ਜੀਵਨ ਨੂੰ ਬਤਾਊਣ ਲਈ ਆਖਦੇ ਹਨ ! ਸ਼ੁਭ ਇੱਛਾਵਾਂ ਗੁਰਦੀਪ ਸਿੰਘ Getting Rid Of The DualityThe Gurbani doesn’t believe that the Creator is separate from His creation; the beings have different brains and different needs which keep them in conflicts; however, the one who realizes the oneness of the Creator with His creation gets rid of the duality that makes one feel separate from the Creator. As long as one’s religion or belief that doesn’t inspire one to exploit others or to suppress others, it will be fine. Disturbing situation occurs when the people turn their backs toward the Creator and for their blood relations or friends they form groups to target others. That is why a war against tyranny and suppression becomes mandatory; Guru Gobind Singh’s khalsa comes as an active force in such kind of situations, because the tumors of tyranny and suppression of a society must be removed. The Guru advises his followers on 842, SGGS: ਏਕਸੁ ਤੇ ਸਭੁ ਦੂਜਾ ਹੂਆ ॥ ਏਕੋ ਵਰਤੈ ਅਵਰੁ ਨ ਬੀਆ ॥ ਦੂਜੇ ਤੇ ਜੇ ਏਕੋ ਜਾਣੈ ॥ ਗੁਰ ਕੈ ਸਬਦਿ ਹਰਿ ਦਰਿ ਨੀਸਾਣੈ ॥ ਸਤਿਗੁਰੁ ਭੇਟੇ ਤਾ ਏਕੋ ਪਾਏ ॥ ਵਿਚਹੁ ਦੂਜਾ ਠਾਕਿ ਰਹਾਏ ॥੩॥ {ਪੰਨਾ 842} Ėkas ṯe sabẖ ḏūjā hū-ā. Ėko varṯai avar na bī-ā. Ḏūje ṯe je eko jāṇai. Gur kai sabaḏ har ḏar nīsāṇai. Saṯgur bẖete ṯā eko pā-e. Vicẖahu ḏūjā ṯẖāk rahā-e. ||3|| In essence: Only from Prabh, all others have emanated; therefore, there is none other but Prabh, who permeates all. That person who through the Guru’s shabda understands that both He and His creation are the same obtains the pass for His court. If one meets the Satiguru, one obtains Him and gets rid of one’s duality within. (Sticks to Prabh from whom all have been emanated). Basically, the conceit or ego, in other words, the pride of being “I am separate than the Creator” invites problem and it becomes an obstacle to become one with the Creator. There is nothing but Him. If one realizes so, then one can understand why the Guru says: ਆਪੇ ਬਹੁ ਬਿਧਿ ਰੰਗੁਲਾ ਸਖੀਏ ਮੇਰਾ ਲਾਲੁ ॥ ਨਿਤ ਰਵੈ ਸੋਹਾਗਣੀ ਦੇਖੁ ਹਮਾਰਾ ਹਾਲੁ ॥੩॥ Āpe baho biḏẖ rangulā sakẖī-e merā lāl. Niṯ ravai sohāgaṇī ḏekẖ hamārā hāl. ||3|| My friend! My beloved plays in many ways. There are those fortunate ones, who have my Master always with them; however, look at my plight! (I don’t have Him). Note: By pointing at “see my plight”, a hint is given about those persons, who think Him residing somewhere up in the sky and about those who see Him in an idol and feel Him away. And : ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ ॥ ਗੁਰ ਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਨ ਕੋਈ ॥ Ėhu vis sansār ṯum ḏekẖ-ḏe ehu har kā rūp hai har rūp naḏrīā-i-ā. Gur parsādī bujẖi-ā jā vekẖā har ik hai har bin avar na ko-ī. In essence: The entire world you see is His form; only He is seen in all. With the Guru’s blessings, I have understood this fact that Ekankar is but one; there is none but Ekankar Thus, the Guru advises to stay connected to the Creator and to realize His oneness with His creation as well. Wishes G Singh www.gursoch.com |
0 comments:
Post a Comment