GURSOCH

20210330

The Grace Of The Creator - ਕਰਤਾਰ ਜੀ ਦੀ ਮੇਹਰ

 https://www.gursoch.com/

(Its English version is at the end)

ਇੱਕ ਸਲੋਕ ੯੫੨, ਸ਼੍ਰੀ ਗੁਰੂ ਗ੍ਰੰਥ  ਸਾਹਿਬ  ਉੱਤੇ ਹੈ  ਜੋ ਸਿੱਧੀਆਂ ਦੇ ਪਰਸੰਗ ਵਿੱਚ ਵਿਚਾਰਨ ਵਾਲਾ ਹੈ ; ਸਿੱਧੀਆਂ  ਦਾ ਸਬੰਧ ਧਾਰਮਿਕ ਵਤੀਰੇ  ਅਤੇ ਵਡਿਆਈ/ਤਾਕਤ ਬਾਰੇ ਹੈ ਅਤੇ ਤਰ੍ਹਾਂ ਤਰ੍ਹਾਂ ਦੇ ਕਰਮ ਕਾਂਡ ਆਦਿ ਵਿੱਚ ਖੋਕੇ ਜੀਵਨ ਨੂੰ ਵਡਿਆਈ ਭਰਿਆ ਦੱਸਿਆ ਜਾਂਦਾ ਰਿਹਾ ਹੈ, ਪਰ ਗੁਰੂ ਨਾਨਕ ਜੀ ਸਾਰੀ ਵਡਿਆਈ/ਸਿੱਧੀ  ਨੂੰ ਸਿਰਫ਼ ਕਰਤਾਰ ਦੇ ਹੱਥ ਦੱਸਦੇ ਹਨ; ਉਨ੍ਹਾਂ ਮੁਤਾਬਿਕ ਕਰਤਾਰ ਆਪ ਜਿਸ ਇਨਸਾਨ ਨੂੰ ਸਿੱਧੇ ਰਸਤੇ ਪਾ ਦੇਂਦੇ ਹਨ ਉਹ  ਇਨਸਾਨ ਵਡਿਆਈ ਅਤੇ ਸਿੱਧੀ  ਪ੍ਰਾਪਤ ਕਰ ਲੈਂਦਾ ਹੈ | ਆਓ ਇਸ ਸਲੋਕ ਨੂੰ ਵੀਚਾਰੀਏ

ਸਲੋਕ ਮਃ ੧ ॥ ਨਾ ਸਤਿ ਦੁਖੀਆ ਨਾ ਸਤਿ ਸੁਖੀਆ ਨਾ ਸਤਿ ਪਾਣੀ ਜੰਤ ਫਿਰਹਿ ॥ ਨਾ ਸਤਿ ਮੂੰਡ ਮੁਡਾਈ ਕੇਸੀ ਨਾ ਸਤਿ ਪੜਿਆ ਦੇਸ ਫਿਰਹਿ ॥ ਨਾ ਸਤਿ ਰੁਖੀ ਬਿਰਖੀ ਪਥਰ ਆਪੁ ਤਛਾਵਹਿ ਦੁਖ ਸਹਹਿ ॥ ਨਾ ਸਤਿ ਹਸਤੀ ਬਧੇ ਸੰਗਲ ਨਾ ਸਤਿ ਗਾਈ ਘਾਹੁ ਚਰਹਿ ॥ ਜਿਸੁ ਹਥਿ ਸਿਧਿ ਦੇਵੈ ਜੇ ਸੋਈ ਜਿਸ ਨੋ ਦੇਇ ਤਿਸੁ ਆਇ ਮਿਲੈ ॥ ਨਾਨਕ ਤਾ ਕਉ ਮਿਲੈ ਵਡਾਈ ਜਿਸੁ ਘਟ ਭੀਤਰਿ ਸਬਦੁ ਰਵੈ ॥ ਸਭਿ ਘਟ ਮੇਰੇ ਹਉ ਸਭਨਾ ਅੰਦਰਿ ਜਿਸਹਿ ਖੁਆਈ ਤਿਸੁ ਕਉਣੁ ਕਹੈ ॥ ਜਿਸਹਿ ਦਿਖਾਲਾ ਵਾਟੜੀ ਤਿਸਹਿ ਭੁਲਾਵੈ ਕਉਣੁ ॥ ਜਿਸਹਿ ਭੁਲਾਈ ਪੰਧ ਸਿਰਿ ਤਿਸਹਿ ਦਿਖਾਵੈ ਕਉਣੁ ॥੧॥ {ਪੰਨਾ 952}

ਪਦ ਅਰਥ: ਨਾਸਤਿ = (ਸੰ: नासित = न असित) ਨਹੀਂ ਹੈ, ਭਾਵ, ਸਿੱਧੀ ਤੇ ਵਡਿਆਈ ਨਹੀਂ ਹੈ। ਮੂੰਡ = ਸਿਰ। ਮੂੰਡ ਕੇਸੀ ਮੁਡਾਈ = ਸਿਰ ਦੇ ਕੇਸ ਮੁਨਾਇਆਂ {ਨੋਟ: ਹਰੇਕ ਕਿਸਮ ਦੇ ਖ਼ਿਆਲ ਦੇ ਨਾਲ ਲਫ਼ਜ਼ "ਨਾਸਤਿ" ਹਰ ਵਾਰੀ ਵਰਤਿਆ ਹੈ; ਸੋ, "ਮੂੰਡ ਮੁਡਾਈ ਕੇਸੀ" ਇਕੱਠਾ ਹੀ ਇਕ ਖ਼ਿਆਲ ਹੈ) । ਆਪੁ = ਆਪਣੇ ਆਪ ਨੂੰ। ਤਛਾਵਹਿ = ਕਟਾਂਦੇ ਹਨ। ਰਵੈ = ਵਿਆਪਕ ਹੈ, ਮੌਜੂਦ ਹੈ। ਖੁਆਈ = ਮੈਂ ਖੁੰਝਾਂਦਾ ਹਾਂ। ਵਾਟੜੀ = ਸੋਹਣੀ ਵਾਟ, ਸੋਹਣਾ ਰਾਹ। ਪੰਧ ਸਿਰਿ = ਪੰਧ ਦੇ ਸਿਰੇ ਤੇ, ਸਫ਼ਰ ਦੇ ਸ਼ੁਰੂ ਵਿਚ ਹੀ।

ਅਰਥ: (ਤਪ ਆਦਿਕਾਂ ਨਾਲ) ਦੁਖੀ ਹੋਣ ਵਿਚ (ਸਿੱਧੀ ਤੇ ਵਡਿਆਈ ਦੀ ਪ੍ਰਾਪਤੀ) ਨਹੀਂ ਹੈ, ਸੁਖ-ਰਹਿਣਾ ਹੋਣ ਵਿਚ ਭੀ ਨਹੀਂ ਤੇ ਪਾਣੀ ਵਿਚ ਖਲੋਣ ਵਿਚ ਭੀ ਨਹੀਂ ਹੈ (ਨਹੀਂ ਤਾਂ ਬੇਅੰਤ) ਜੀਵ ਪਾਣੀ ਵਿਚ ਹੀ ਫਿਰਦੇ ਹਨ (ਉਹਨਾਂ ਨੂੰ ਸੁਤੇ ਹੀ ਸਿੱਧੀ ਮਿਲ ਜਾਂਦੀ) । ਸਿਰ ਦੇ ਕੇਸ ਮੁਨਾਣ ਵਿਚ (ਭਾਵ, ਰੁੰਡ-ਮੁੰਡ ਹੋ ਜਾਣ ਵਿਚ) ਸਿੱਧੀ ਨਹੀਂ ਹੈ; ਇਸ ਗੱਲ ਵਿਚ ਭੀ (ਜਨਮ-ਮਨੋਰਥ ਦੀ) ਸਿੱਧੀ ਨਹੀਂ ਕਿ ਵਿਦਵਾਨ ਬਣ ਕੇ (ਹੋਰ ਲੋਕਾਂ ਨੂੰ ਚਰਚਾ ਵਿਚ ਜਿੱਤਣ ਲਈ) ਦੇਸਾਂ ਦੇਸਾਂ ਵਿਚ ਫਿਰੀਏ। ਰੁੱਖਾਂ ਬਿਰਖਾਂ ਤੇ ਪੱਥਰਾਂ ਵਿਚ ਭੀ ਸਿੱਧੀ ਨਹੀਂ ਹੈ, ਇਹ ਆਪਣੇ ਆਪ ਨੂੰ ਕਟਾਂਦੇ ਹਨ ਤੇ (ਕਈ ਕਿਸਮ ਦੇ) ਦੁੱਖ ਸਹਾਰਦੇ ਹਨ (ਭਾਵ, ਰੁੱਖਾਂ ਬਿਰਖਾਂ ਪੱਥਰਾਂ ਵਾਂਗ ਜੜ੍ਹ ਹੋ ਕੇ ਆਪਣੇ ਉਤੇ ਕਈ ਕਸ਼ਟ ਸਹਾਰਿਆਂ ਭੀ ਜਨਮ-ਮਨੋਰਥ ਦੀ ਸਿੱਧੀ ਪ੍ਰਾਪਤ ਨਹੀਂ ਹੁੰਦੀ) । (ਸੰਗਲ ਲੱਕ ਨਾਲ ਬੰਨ੍ਹਣ ਵਿਚ ਭੀ) ਸਿੱਧੀ ਨਹੀਂ ਹੈ, ਹਾਥੀ ਸੰਗਲਾਂ ਨਾਲ ਬੱਧੇ ਪਏ ਹੁੰਦੇ ਹਨ; (ਕੰਦ-ਮੂਲ ਖਾਣ ਵਿਚ ਭੀ) ਸਿੱਧੀ ਨਹੀਂ ਹੈ, ਗਾਈਆਂ ਘਾਹ ਚੁਗਦੀਆਂ ਹੀ ਹਨ (ਭਾਵ, ਹਾਥੀਆਂ ਵਾਂਗ ਸੰਗਲ ਬੰਨ੍ਹਿਆਂ ਤੇ ਗਾਈਆਂ ਵਾਂਗ ਕੰਦ-ਮੂਲ ਖਾਧਿਆਂ ਸਿੱਧੀ ਦੀ ਪ੍ਰਾਪਤੀ ਨਹੀਂ ਹੈ) ।

ਜਿਸ ਪ੍ਰਭੂ ਦੇ ਹੱਥ ਵਿਚ ਸਫਲਤਾ ਹੈ ਜੇ ਉਹ ਆਪ ਦੇਵੇ ਤਾਂ ਜਿਸ ਨੂੰ ਦੇਂਦਾ ਹੈ ਉਸ ਨੂੰ ਪ੍ਰਾਪਤ ਹੁੰਦੀ ਹੈ। ਹੇ ਨਾਨਕ! ਵਡਿਆਈ ਉਸ ਜੀਵ ਨੂੰ ਮਿਲਦੀ ਹੈ ਜਿਸ ਦੇ ਹਿਰਦੇ ਵਿਚ (ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ) ਸ਼ਬਦ ਹਰ ਵੇਲੇ ਮੌਜੂਦ ਹੈ।

(ਪ੍ਰਭੂ ਤਾਂ ਇਉਂ ਆਖਦਾ ਹੈ ਕਿ ਜੀਵਾਂ ਦੇ) ਸਾਰੇ ਸਰੀਰ ਮੇਰੇ (ਸਰੀਰ) ਹਨ, ਮੈਂ ਸਭਨਾਂ ਵਿਚ ਵੱਸਦਾ ਹਾਂ, ਜਿਸ ਜੀਵ ਨੂੰ ਮੈਂ ਕੁਰਾਹੇ ਪਾ ਦੇਂਦਾ ਹਾਂ ਉਸ ਨੂੰ ਕੌਣ ਸਮਝਾ ਸਕਦਾ ਹੈ? ਜਿਸ ਨੂੰ ਮੈਂ ਸੋਹਣਾ ਰਸਤਾ ਵਿਖਾ ਦੇਂਦਾ ਹਾਂ ਉਸ ਨੂੰ ਕੌਣ ਭੁਲਾ ਸਕਦਾ ਹੈ? ਜਿਸ ਨੂੰ ਮੈਂ (ਜ਼ਿੰਦਗੀ ਦੇ) ਸਫ਼ਰ ਦੇ ਸ਼ੁਰੂ ਵਿਚ ਹੀ ਭੁਲਾ ਦਿਆਂ ਉਸ ਨੂੰ ਰਸਤਾ ਕੌਣ ਵਿਖਾ ਸਕਦਾ ਹੈ?।1।(ਡਾਕਟਰ ਸਾਹਿਬ ਸਿੰਘ )

ਇਹ ਜੋ ਸੰਸਾਰਿਕ ਧਾਰਮਿਕ ਕਰਮ ਕਾਂਡ ਵਿੱਚ ਪੈਕੇ ਆਪ ਹੀ ਮਨੁੱਖ ਸਿੱਧੀਆਂ ਅਤੇ ਵਡਿਆਈਆਂ ਦੇ ਦਾਹਵੇ ਕਰਦਾ ਹੈ ਉਸ ਬਾਰੇ  ਗੁਰੂ ਜੀ ਦੀ ਰਾਇ ਹੋਰ ਹੈ | ਉਹ ਇੱਕੋ ਗੱਲ ਉੱਤੇ ਨੁਕਤਾ ਮੁਕਾ ਦੇਂਦੇ ਹਨ ਕਿ ਜੇ ਮਨੁੱਖ ਸਿੱਧਰਦਾ ਹੈ ਅਤੇ ਅਸਲ ਵਡਿਆਈ ਜਾਂ ਸਿੱਧੀ ਲੈਂਦਾ ਹੈ ਤਦ ਇਹ ਕਰਤਾਰ ਦੀ ਮਿਹਰ ਹੈ ਹੋਰ ਕੁਝ ਨਹੀਂ | ਆਖਰੀ ਸਤਰ ਵਿੱਚ ਗੁਰੂ ਜੀ ਦੋ ਨੁਕਤੇ ਸਾਂਝੇ ਕਰਦੇ ਹਨ ਕਿ ਜੇ ਕਰਤਾਰ ਦੀ ਦੁਆ ਖੁਣੋ ਕੋਈ ਕੁਰਾਹੇ ਪੈ  ਗਿਆ, ਉਸ ਨੂੰ ਸੁਧਾਰ ਕੋਈ ਨਹੀਂ ਸਕਦਾ ਅਤੇ ਜੇ ਉਨਾਂ ਦੀ ਦੁਆ ਕਾਰਣ ਕੋਈ  ਸਿੱਧੇ ਰਸਤੇ ਪੈ ਗਿਆ, ਉਸ ਨੂੰ ਕੋਈ ਕੁਰਾਹੇ ਵੀ ਨਹੀਂ ਪਾ ਸਕਦਾ ! ਆਪਣੇ ਆਪ ਨੂੰ ਦੁਖ ਦੇਕੇ, ਪਾਣੀ ਵਿੱਚ ਖੜੋਕੇ ਜਾਂ ਅਜਿਹੇ ਹੀ ਹੋਰ ਕਰਮ ਕਾਂਡ ਬੇਅਰਥ ਹੀ ਹਨ; ਅਸਲ ਸੁਖ ਉਸ ਕਰਤਾਰ ਦੀ ਸਿਫਤ ਕਰਨੇ ਵਿੱਚ ਹੀ ਹੈ !

ਸ਼ੁਭ ਇੱਛਾਵਾਂ

ਗੁਰਦੀਪ ਸਿੰਘ

The Grace Of The Creator

On 952 SGGS, Guru Nanak addresses the issue of being righteous and glorious; he disagrees with those who think that through performing special rituals like shaving off head hair or standing in water for a long time or hurting the body by many means, one can attain glory or become righteous. The Guru says the glory and the righteousness are the Creator’s gifts bestowed on the human beings. Only those who have his blessings attain those qualities.

The  following slok is about the Ridhi-sidhi, which was tried to obtain by some people through painful penance, ablutions, and other religious established techniques. Dr Sahib Singh unlike other interpreters takes ਨਾ ਸਤਿ as ਨਾਸਤਿ which means “it is not there”; instead of taking it as ਸਤਿ   for “truth” or Akalpurakh and ਨਾ   for “not”, as others do; S. Manmohan Singh is also aligned with Dr. Sahib Singh; his meaning makes sense after reading the  verse number 5; therefore, I could agree with Dr Sahib Singh only as the Guru refers to Ridhi/Sidhi in verse number 5.

ਸਲੋਕ ਮਃ ੧ ॥ ਨਾ ਸਤਿ ਦੁਖੀਆ ਨਾ ਸਤਿ ਸੁਖੀਆ ਨਾ ਸਤਿ ਪਾਣੀ ਜੰਤ ਫਿਰਹਿ ॥ ਨਾ ਸਤਿ ਮੂੰਡ ਮੁਡਾਈ ਕੇਸੀ ਨਾ ਸਤਿ ਪੜਿਆ ਦੇਸ ਫਿਰਹਿ ॥ ਨਾ ਸਤਿ ਰੁਖੀ ਬਿਰਖੀ ਪਥਰ ਆਪੁ ਤਛਾਵਹਿ ਦੁਖ ਸਹਹਿ ॥ ਨਾ ਸਤਿ ਹਸਤੀ ਬਧੇ ਸੰਗਲ ਨਾ ਸਤਿ ਗਾਈ ਘਾਹੁ ਚਰਹਿ ॥ ਜਿਸੁ ਹਥਿ ਸਿਧਿ ਦੇਵੈ ਜੇ ਸੋਈ ਜਿਸ ਨੋ ਦੇਇ ਤਿਸੁ ਆਇ ਮਿਲੈ ॥ ਨਾਨਕ ਤਾ ਕਉ ਮਿਲੈ ਵਡਾਈ ਜਿਸੁ ਘਟ ਭੀਤਰਿ ਸਬਦੁ ਰਵੈ ॥ ਸਭਿ ਘਟ ਮੇਰੇ ਹਉ ਸਭਨਾ ਅੰਦਰਿ ਜਿਸਹਿ ਖੁਆਈ ਤਿਸੁ ਕਉਣੁ ਕਹੈ ॥ ਜਿਸਹਿ ਦਿਖਾਲਾ ਵਾਟੜੀ ਤਿਸਹਿ ਭੁਲਾਵੈ ਕਉਣੁ ॥ ਜਿਸਹਿ ਭੁਲਾਈ ਪੰਧ ਸਿਰਿ ਤਿਸਹਿ ਦਿਖਾਵੈ ਕਉਣੁ ॥੧॥ {ਪੰਨਾ 952}

 Salok mėhlā 1.

Nā saṯ ḏukẖī-ā nā saṯ sukẖī-ā nā saṯ pāṇī janṯ firėh.

Nā saṯ mūnd mudā-ī kesī nā saṯ paṛi-āḏes firėh.

Nā saṯ rukẖī birkẖī pathar āp ṯacẖẖāvėh ḏukẖ sahėh.

Nā saṯ hasṯī baḏẖe sangal nā saṯ gā-ī gẖāhu cẖarėh.

Jis hath siḏẖḏevai je so-ī jis no ḏe-e ṯis ā-e milai.

Nānak ṯā ka-o milai vadā-ī jis gẖat bẖīṯar sabaḏ ravai.

Sabẖ gẖat mere ha-o sabẖnā anḏar jisahi kẖu-ā-īṯis ka-uṇ kahai.

Jisahi ḏikẖālā vātṛīṯisėh bẖulāvai ka-uṇ.

Jisahi bẖulā-ī panḏẖ sir ṯisėh ḏikẖāvai ka-uṇ. ||1||

Slok of First Nanak

In essence: Sidhi is not obtained through painful penance, leisure, and pleasure or doing ablutions, because a lot of lives exist in water. Sidhi is not found by shaving off head-hair or by studying (Scriptures) and wandering in different countries. Sidhi is not found through enduring pains, because trees, plants, and stones also go through hardship but they don’t obtain it. Sidhi is not found by getting chained like the elephants do have or by eating grace (simple diet), because so do the cows. Sidhi is with Akalpurakh; one whom He blesses with it obtains it (This verse makes the meaning of ਨਾਸਤਿ clear, because it clearly states that “Risdi/Sidhiis in Akalpurakh’s hand) Oh Nanak! One who keeps the shabda in one’s heart gets the glory of Sidhi. Akalpurakh says like this: all bodies are mine and I permeate all; no one can counsel that person to whom I make go astray. No one can mislead that person to whom I show a right path. Who can show a path to that person to whom I make the path forget from the very beginning?

Thus, the Guru disagrees with those people who claim to be righteous and glorious through performing certain rituals or living in a special way; the Guru further adds that it is only the grace of the Creator that makes a person glorious or fallen one. In the last lines, the Guru sums up the Creator’s will by stating if He puts a person on a righteous path, no body can make him/her go stray and if one lacks His grace, one can never be a righteous or glorious. So, the real glory is to indulge in the Creator’s praise.

Wishes,

Gurdeep Singh

WWW.GURSOCH.COM

 

 

 

0 comments:

Post a Comment