(Its English version is at the end)
‘ਨਾਮ’ ਸ਼ਬਦ ਦੀ ਥਾਂ ਤੇ ਗੁਰਬਾਣੀ ਵਿੱਚ’ ਨਾਉਂ’ ਸ਼ਬਦ ਦੀ ਵੀ ਵਰਤੋਂ ਵੀ ਕੀਤੀ ਗਈ ਹੈ ਰੱਬ ਜੀ ਨੂੰ ਉਨਾਂ ਦੇ ਕਿਸੇ ਵੀ ਨਾਮ ਨਾਲ ਯਾਦ ਕਰਨ ਲਈ | ਇਹ ਸਭ ਕੁਝ ਦੱਸਣ ਦਾ ਮੇਰਾ ਮਕਸਦ ਇਹੋ ਹੈ ਕਿ ਨਾਮ ਸ਼ਬਦ ਨੂੰ ਸਿਰਫ ਹੁਕਮ ਤੀਕ ਸਹਿਮਤ ਕਰਨ ਵਾਲੇ ਨਾਮ ਜਪਣ ਦੇ ਅਰਥ ਫੇਰ ਹੋਰ ਹੀ ਕਰਿ ਜਾਂਦੇ ਹਨ ਜਿਵੇਂ ਹੁਣ ਕਈ ਹਾਸੋਹੀਣੇ ਬਿਆਨ ਦੇਣ ਲੱਗ ਗਏ ਕਿ ਰੱਬ ਜੀ ਤਾਂ ਗੈਸ ਬਣ ਗਏ ਸੀ| ਜਦੋਂ ਖਾਸ ਸ਼ਬਦ ਜਿਵੇਂ ਨਾਮ, ਹੁਕਮ, ਸਿਫਤ ਅਤੇ ਮਾਇਆ ਦੇ ਜੇ ਕੋਈ ਨਵੇਂ ਅਰਥ ਕੱਢਣ ਲੱਗ ਜਾਵੇ ਤਦ ਵੀ ਇਹ ਕਿਰਿਆ ਅਸਫਲ ਹੋ ਜਾਂਦੀ ਹੈ, ਕਿਉਂਕਿ ਇਨ੍ਹਾਂ ਸ਼ਬਦਾਂ ਦੀ ਵਰਤੋਂ ਗੁਰਬਾਣੀ ਵਿੱਚ ਵੱਖਰੇ ਪ੍ਰਸੰਗ ਵਿੱਚ ਵੱਖ ਹੋ ਜਾਂਦੀ ਹੈ ਅਤੇ ਅਰਥ ਬਦਲ ਜਾਂਦੇ ਹਨ | ਇਸ ਲੇਖ ਨੂੰ ਨਾਮ ਤੀਕ ਹੀ ਸੀਮਤ ਰੱਖਦੇ ਹੋਏ ਆਓ ਵੇਖੀਏ ਕਿ ਗੁਰੂ ਜੀ ਰੱਬ ਜੀ ਨੂੰ ਉਨ੍ਹਾਂ ਦੇ ਨਾਮ ਲੈਕੇ ਯਾਦ ਕਰਨ ਉੱਤੇ ਕਿਵੇਂ ਜ਼ੋਰ ਦੇਂਦੇ ਹਨ| ਇਹ ਸ਼ਬਦ ਅੰਗ 721-722 ਉੱਤੇ ਹੈ ਜਿਸ ਨੂੰ ਪੜ੍ਹਕੇ ਅਸਲੀਅਤ ਸਾਹਮਣੇ ਆ ਜਾਂਦੀ ਹੈ ਕਿ ਪ੍ਰਭ ਜੀ ਨੂੰ ਉਸ ਦੇ ਕਿਸੇ ਵੀ ਨਾਮ ਨਾਲ ਚੇਤੇ ਕਰਨਾ ਗੁਣਕਾਰੀ ਹੁੰਦਾ ਹੈ|
ਪਹਿਲਾਂ ਕੁਝ ਮਿਸਾਲਾਂ ਸਮਝ ਲਈਏ ; ਕੁਝ ਸਿੱਖ ਧੜੇ ਗੁਰਬਾਣੀ ਵਿੱਚ ਆਏ ਨਾਮ ਸ਼ਬਦ ਦੇ ਅਰਥ ਸਿਰਫ ਰੱਬ ਜੀ ਦਾ ਹੁਕਮ ਕਰਕੇ ਹੀ ਮੰਨਦੇ ਹਨ ਜਦੋਂ ਕਿ ਇਸ ਸ਼ਬਦ ਨੂੰ ਹੁਕਮ ਤੋਂ ਬਿਨਾਂ ਰੱਬ ਜੀ ਦੇ ਨਾਂ ਨਾਲ ਵੀ ਵਰਤਿਆ ਗਿਆ; ਮਿਸਾਲ ਲਈ ਮਹਾਨ ਕੋਸ਼ ਵਿੱਚ ਨਾਮ ਦੇ ਅਰਥ ਇਉਂ ਦਿੱਤੇ ਹਨ:
ਨਾਮ - nāma - नाम
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ.
ਇਸ ਤੋਂ ਬਿਨਾਂ, ਗੁਰਬਾਣੀ ਵਿੱਚ ‘ਨਾਮ’ ਸ਼ਬਦ ਨੂੰ ਨਾਮ ਨਾਲ ਵੀ ਨਿਵਾਜਿਆ ਗਿਆ ਜਿਵੇਂ ਅੰਗ 7 ਉੱਤੇ:
ਤਿਸੁ ਵਿਚਿ ਜੀਅ ਜੁਗਤਿ ਕੇ ਰੰਗ ॥
ਤਿਨ ਕੇ ਨਾਮ ਅਨੇਕ ਅਨੰਤ ॥
ਹੋਰ ਵੇਖੋ ਕਿ ਨਾਮ ਹੀ ਪ੍ਰਭੂ ਦੇ ਰੂਪ ਨੂੰ ਬਿਆਨਦਾ ਹੈ
ਜੇਤਾ ਕੀਤਾ ਤੇਤਾ ਨਾਉ ॥
ਜੇਤਾ = ਜਿਤਨਾ। ਕੀਤਾ = ਪੈਦਾ ਕੀਤਾ ਹੋਇਆ ਸੰਸਾਰ। ਜੇਤਾ ਕੀਤਾ = ਇਹ ਸਾਰਾ ਸੰਸਾਰ ਜੋ ਅਕਾਲ ਪੁਰਖ ਨੇ ਪੈਦਾ ਕੀਤਾ ਹੈ। ਤੇਤਾ = ਉਹ ਸਾਰਾ, ਉਤਨਾ ਹੀ। ਨਾਉ = ਨਾਮ, ਰੂਪ, ਸਰੂਪ। ❀ ਨੋਟ: ਅੰਗਰੇਜ਼ੀ ਵਿਚ ਦੋ ਸ਼ਬਦ ਹਨ 'substance' ਤੇ 'property' ਤਿਵੇਂ ਸੰਸਕ੍ਰਿਤ ਵਿਚ ਹਨ 'ਨਾਮ' ਤੇ 'ਗੁਣ' ਜਾਂ 'ਮੂਰਤਿ' ਤੇ 'ਗੁਣ'। ਸੋ 'ਨਾਮ' (ਸਰੂਪ) 'substance' ਹੈ ਤੇ ਗੁਣ 'property' ਹੈ ਜਦੋਂ ਕਿਸੇ ਜੀਵ ਦਾ ਜਾਂ ਕਿਸੇ ਪਦਾਰਥ ਦਾ 'ਨਾਮ' ਰੱਖੀਦਾ ਹੈ, ਇਸ ਦਾ ਭਾਵ ਇਹ ਹੁੰਦਾ ਹੈ ਕਿ ਉਸ ਦਾ ਸਰੂਪ (ਸ਼ਕਲ) ਨੀਯਤ ਕਰੀਦਾ ਹੈ। ਜਦੋਂ ਉਹ ਨਾਮ ਲਈਦਾ ਹੈ, ਉਹ ਹਸਤੀ ਅੱਖਾਂ ਅੱਗੇ ਆ ਜਾਂਦੀ ਹੈ।
ਇਹ ਸਾਰਾ ਸੰਸਾਰ, ਜੋ ਅਕਾਲ ਪੁਰਖ ਨੇ ਬਣਾਇਆ ਹੈ, ਇਹ ਉਸ ਦਾ ਸਰੂਪ ਹੈ ('ਇਹੁ ਵਿਸੁ ਸੰਸਾਰੁ ਤੁਮ ਦੇਖਦੇ, ਇਹੁ ਹਰਿ ਕਾ ਰੂਪੁ ਹੈ, ਹਰਿ ਰੂਪੁ ਨਦਰੀ ਆਇਆ')।
ਵਿਣੁ ਨਾਵੈ ਨਾਹੀ ਕੋ ਥਾਉ ॥
ਵਿਣੁ ਨਾਵੈ-'ਨਾਮ' ਤੋਂ ਬਿਨਾ, ਨਾਮ ਤੋਂ ਖ਼ਾਲੀ।
ਕੋਈ ਥਾਂ ਅਕਾਲ ਪੁਰਖ ਦੇ ਸਰੂਪ ਤੋਂ ਖ਼ਾਲੀ ਨਹੀਂ ਹੈ, (ਭਾਵ, ਜਿਹੜੀ ਥਾਂ ਜਾਂ ਪਦਾਰਥ ਵੇਖੀਏ ਉਹੀ ਅਕਾਲ ਪੁਰਖ ਦਾ ਸਰੂਪ ਦਿੱਸਦਾ ਹੈ, ਸ੍ਰਿਸ਼ਟੀ ਦਾ ਜ਼ੱਰਾ ਜ਼ੱਰਾ ਅਕਾਲ ਪੁਰਖ ਦਾ ਸਰੂਪ ਹੈ)।
ਆਓ ਹੁਣ ਉਸ ਸ਼ਬਦ ਨੂੰ ਵਿਚਾਰੀਏ:
ਤਿਲੰਗ ਮਹਲਾ ੧ ਘਰੁ ੩
ੴ ਸਤਿਗੁਰ ਪ੍ਰਸਾਦਿ ॥
ਇਹੁ ਤਨੁ ਮਾਇਆ ਪਾਹਿਆ ਪਿਆਰੇ ਲੀਤੜਾ ਲਬਿ ਰੰਗਾਏ ॥
ਮੇਰੈ ਕੰਤ ਨ ਭਾਵੈ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਏ ॥੧॥
ਹੰਉ ਕੁਰਬਾਨੈ ਜਾਉ ਮਿਹਰਵਾਨਾ ਹੰਉ ਕੁਰਬਾਨੈ ਜਾਉ ॥
ਹੰਉ ਕੁਰਬਾਨੈ ਜਾਉ ਤਿਨਾ ਕੈ ਲੈਨਿ ਜੋ ਤੇਰਾ ਨਾਉ ॥
ਲੈਨਿ ਜੋ ਤੇਰਾ ਨਾਉ ਤਿਨਾ ਕੈ ਹੰਉ ਸਦ ਕੁਰਬਾਨੈ ਜਾਉ ॥੧॥ ਰਹਾਉ ॥
ਕਾਇਆ ਰੰਙਣਿ ਜੇ ਥੀਐ ਪਿਆਰੇ ਪਾਈਐ ਨਾਉ ਮਜੀਠ ॥
ਰੰਙਣ ਵਾਲਾ ਜੇ ਰੰਙੈ ਸਾਹਿਬੁ ਐਸਾ ਰੰਗੁ ਨ ਡੀਠ ॥੨॥
ਜਿਨ ਕੇ ਚੋਲੇ ਰਤੜੇ ਪਿਆਰੇ ਕੰਤੁ ਤਿਨਾ ਕੈ ਪਾਸਿ ॥
ਧੂੜਿ ਤਿਨਾ ਕੀ ਜੇ ਮਿਲੈ ਜੀ ਕਹੁ ਨਾਨਕ ਕੀ ਅਰਦਾਸਿ ॥੩॥
ਆਪੇ ਸਾਜੇ ਆਪੇ ਰੰਗੇ ਆਪੇ ਨਦਰਿ ਕਰੇਇ ॥
ਨਾਨਕ ਕਾਮਣਿ ਕੰਤੈ ਭਾਵੈ ਆਪੇ ਹੀ ਰਾਵੇਇ ॥੪॥੧॥੩॥ {ਪੰਨਾ 721-722}
ਅਰਥ: ਮੇਰੇ ਪਿਆਰੇ ! ਮੇਰਾ ਸਰੀਰ ਤਾਂ ਮਾਇਆ ਅਤੇ ਲਬ ਨਾਲ ਰੰਗਿਆ ਗਿਆ ਫੇਰ ਮੈਂ ਭਲਾਂ ਆਪਣੇ ਪਤੀ ਕਰਤਾਰ ਜੀ ਨੂੰ ਕਿਵੇਂ ਚੰਗਾ ਲੱਗਾਂਗੀ |
ਮੇਰੇ ਪ੍ਰਭ ਜੀ, ਮੈਂ ਉਨਾਂ 'ਤੇ ਕੁਰਬਾਨ ਹਾਂ ਜੋ ਤੁਹਾਡਾ ਨਾਂ ਲੈਂਦੇ ਰਹਿੰਦੇ ਹਨ; ਭਾਵ ਹਮੇਸ਼ਾ ਤੁਹਾਡਾ ਨਾਂ ਲੈਕੇ ਕੇ ਤੁਹਾਨੂੰ ਯਾਦ ਕਰਦੇ ਹਨ ਰਹਾਉ।
ਜੇ ਇਸ ਸਰੀਰ ਨੂੰ ਨੀਲਾਰੀ ਦੀ ਮੱਟੀ ਬਣਾਕੇ ਪ੍ਰਭਜੀ ਜੀ ਨਾਂ ਦਾ ਰੰਗ ਚਾੜ੍ਹਿਆ ਜਾਵੇ ਤਦ ਅਜਿਹਾ ਰੰਗ ਚੜ੍ਹਦਾ ਹੈ ਕਿ ਅਜਿਹਾ ਰੰਗ ਕਦੇ ਵੇਖਣ ਵਿੱਚ ਹੀ ਨਹੀਂ ਆਉਂਦਾ ਅਤੇ ਉਤਰਦਾ ਹੀ ਨਹੀਂ ਭਾਵ ਉਨਾਂ ਦਾ ਪਿਆਰ ਘਟਦਾ ਹੀ ਨਹੀਂ |।੨|
ਜਿਨ੍ਹਾਂ ਜੀਵ ਇਸਤਰੀਆਂ ਦੇ ਤਨ ਮਨ ਕਰਤਾਰ ਜੀ ਵਿੱਚ ਰੰਗੇ ਗਏ, ਉਨਾਂ ਦੇ ਨਾਲ ਵਸਦੇ ਹਨ ਕਰਤਾਰ ਜੀ ਵੀ ਅਤੇ ਨਾਨਕ ਦੀ ਇਹੋ ਅਰਦਾਸ ਹੈ ਕਿ ਅਜਿਹੀਆਂ ਪ੍ਰਭ ਰੱਤੀਆਂ ਦੇ ਪੈਰਾਂ ਦੀ ਧੂੜ ਮਿਲ ਜਾਵੇ (ਤਾਂਕਿ ਉਨਾਂ ਦੇ ਸੰਗ ਪ੍ਰਭ ਜੀ ਨਾਲ ਮਨ ਜੋੜਿਆ ਜਾ ਸਕੇ|)।੩।
ਹੈ ਨਾਨਕ ! ਦਰਅਸਲ ਆਪਣੇ ਪਿਆਰ ਦੇ ਰੰਗ ਵਿੱਚ ਰੰਗਣ ਵਾਲੇ ਕਰਤਾਰ ਜੀ ਆਪ ਹੀ ਹਨ; ਆਪਣੀ ਨਦਰ ਨਾਲ ਉਹ ਆਪ ਹੀ ਜੀਵ ਇਸਤਰੀਆਂ ਨੂੰ ਸਵਾਰਦੇ ਹਨ| ਉਹ ਫਿਰ ਉਨਾਂ ਨੂੰ ਚੰਗੀਆਂ ਲੱਗਦੀਆਂ ਹਨ ਅਤੇ ਆਪਣੇ ਨਾਲ ਉਹ ਉਨਾਂ ਨੂੰ ਜੋੜ ਲੈਂਦੇ ਹਨ ।੪।੧।੩।
ਆਪਾਂ ਨੇ ਵੇਖ ਲਿਆ ਕਿ ਗੁਰੂ ਜੀ ਪ੍ਰਭਜੀ ਦੇ ਨਾਮ ਲੈਣ ਵਾਲਿਆਂ ਦੀ ਕਿਵੇਂ ਸ਼ਿਲਾਘਾ ਕਰਦੇ ਹਨ !
ਗੁਰੂ ਜੀ ਲੋਕਾਂ ਨੂੰ ਸਿਰਫ ਉਸ ਕਰਤਾਰ ਜੀ ਨਾਲ ਜੋੜਦੇ ਹਨ ਜਿਨਾਂ ਨੇ ਸਾਰੀ ਸ੍ਰਿਸ਼ਟੀ ਸਾਜੀ; ਭਾਵੇਂ ਲੋਕਾਂ ਨੇ ਆਪਣੀਆਂ ਭਾਸ਼ਾਵਾਂ ਦੇ ਅਧਾਰ ਉੱਤੇ ਉਨ੍ਹਾਂ ਦੇ ਵੱਖਰੇ ਨਾਮ ਧਰ ਦਿੱਤੇ | ਨਾਮ ਧਰਨ ਨਾਲ ਕਰਤਾਰ ਜੀ ਦੀ ਹਸਤੀ ਤਾਂ ਉਹ ਹੀ ਰਹੀ| ਗੁਰੂ ਜੀ ਸਭ ਸ਼ਕਤੀਆਂ ਤੋਂ ਉੱਤੇ ਦਾ ਦਰਜਾ ਦੇਂਦੇ ਹਨ ਕਰਤਾਰ ਜੀ ਨੂੰ, ਕਿਉਂਕਿ ਅਸਲ ਮੁੱਢ ਸਭ ਤਾਂ ਓਹੀ ਹਨ | ਕਿਸੇ ਵੀ ਨਾਮ ਨਾਲ ਪ੍ਰਭਜੀ ਦੀ ਯਾਦ ਨੂੰ ਦਿਲ ਵਿਚ ਲਿਆਕੇ ਜਿਉਣਾ, ਲੋਕਾਂ ਨਾਲ ਵਤੀਰਾ ਕਰਨਾ ਅਤੇ ਕੰਮ ਕਰਕੇ ਰੋਜ਼ੀ ਕਮਾਉਣੀ ਹੀ ਗੁਰੂ ਜੀ ਦੇ ਸਿੱਖ ਦੀ ਸਾਧਨਾ ਹੈ| ਪ੍ਰਭਜੀ ਦੀ ਯਾਦ ਵਿਚ ਆਪਣਾ ਆਪ /ਹਉਮੈ ਮਾਰਕੇ ਜਿਉਣ ਨੂੰ ਹੀ ਸਭ ਤੋਂ ਉੱਤਮ ਦੱਸਿਆ ਹੈ, ਕਿਉਂਕਿ ਸੰਸਾਰੀ ਗੁੰਝਲਾਂ ਤੇ ਵੈਰ ਵਿਰੋਧ ਹਉਮੈ ਦੀ ਹੀ ਉਪਜ ਹੁੰਦੇ ਹਨ | ਇਸ ਲਈ ਬਿਨਾਂ ਕਿਸੇ ਝਿਜਕ ਦੇ ਕਰਤਾਰ ਜੀ ਨੂੰ ਕਿਸੇ ਵੀ ਨਾਮ ਨਾਲ ਯਾਦ ਕਰਦੇ ਰਹਿਣਾ ਚਾਹੀਦਾ ਹੈ, ਪਰ ਇਹ ਕਿਰਿਆ ਦੇ ਨਾਲ ਹਉਮੈਂ ਦਾ ਅੰਤ ਕਰਨਾ ਜਰੂਰੀ ਹੈ| ਤਦੇ ਗੁਰੂ ਜੀ ਸੰਸਾਰੀ ਕਿਰਿਆ ਕਰਮ ਨੂੰ ਬੇਕਾਰ ਸੱਦਦੇ ਹਨ, ਕਿਉਂਕਿ ਅਜਿਹੇ ਕਰਿਆ ਕਰਮ ਕਰਮ ਕਰਵਾਉਣ ਵਾਲੇ ਪਖੰਡੀ ਸਿਧੇ ਸਾਦੇ ਲੋਕਾਂ ਨੂੰ ਪ੍ਰਭ ਜੀ ਤੋਂ ਤੋੜਦੇ ਹਨ |
ਸ਼ੁਭ ਇੱਛਾਵਾਂ
ਗੁਰਦੀਪ ਸਿੰਘ
REMEMBERING THE CREATOR WITH HIS ANY NAME
In the Gurbani, the word ‘Naam’ is also interpreted as ‘ naon/name’ to advise the followers to remember the Creator with any name; the reason I tell this is that there are some Sikh-groups that tie the word ‘;Naam’ only to the ordinance of the Creator and as a result of it, remembering His name is interpreted in unique ways as now some preachers are saying that the Creator became gas. When the words like ‘Naam/name, Hukam/ordinance, sift/praise, and Maya/Maya are interpreted in a new way, it is realized that such a practice doesn’t hold water, because these words are used in various contexts in the bani and they change their meaning accordingly. Keeping this article limited to ‘Naam/nae’, let us see how the Guru gives importance to remembering the Creator with His any given name. Regarding this, the Guru’s shabad, which states that remembering Him is profitable, is on 721-722, SGGS,
Let us first understand a few examples: some Sikh circles as stated above consider ‘Naam’ as Prabhji’s ‘Hukam/Ordinance’ only whereas ‘Naam’ is also used as the name of the Creator. In Mahan kosh by Kahn Singh, Naam is defined, “Naam +noun, a word used to explain anything. Mostly the noun is of two kinds. 1.materialistic/common/proper 2. Abstract animosity, beauty etc. ‘Naam’ is also used for the Creator “- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." In essence: Creator created the lives; the Creator created the universes. (ਸੁਖਮਨੀ/Sukhmani).3. adoption (giving the name) 4 memory 5 celebrity/reputation
Besides, ‘Naam’ interpreted as ‘naon’ is used for the oneness of the creator that envelops His creation in it.
ਜੇਤਾ ਕੀਤਾ ਤੇਤਾ ਨਾਉ ॥ ਵਿਣੁ ਨਾਵੈ ਨਾਹੀ ਕੋ ਥਾਉ ॥
Jeṯā kīṯā ṯeṯā nā-o. Viṇ nāvai nāhī ko thā-o.
In essence: all the Creation created by Him is His name (is His part). There is nothing (seen/unseen) place without His name(existence)
Now lets us look at that shabda:
ਤਿਲੰਗ ਮਹਲਾ ੧ ਘਰੁ ੩
Ŧilang mėhlā 1 gẖar 3
Raag Tilang, the bani of First Nanak, house third
ੴ ਸਤਿਗੁਰ ਪ੍ਰਸਾਦਿ ॥
Ik-oaʼnkār saṯgur parsāḏ.
There is only one all Pervading Akalpurakh, who is known with the blessings of the Satiguru.
Page 721-722
ਇਹੁ ਤਨੁ ਮਾਇਆ ਪਾਹਿਆ ਪਿਆਰੇ ਲੀਤੜਾ ਲਬਿ ਰੰਗਾਏ ॥
ਮੇਰੈ ਕੰਤ ਨ ਭਾਵੈ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਏ ॥੧॥
Ih ṯan mā-i-ā pāhi-ā pi-āre līṯ-ṛā lab rangā-e.
Merai kanṯ na bẖāvai cẖolṛā pi-āre ki-o ḏẖan sejai jā-e. ||1||
In essence: Oh dear! This body is attached to Maya and colored in greed; you, my Spouse Prabh, are not pleased with my impure body, how can I, your bride, be with you, my Spouse?
ਹੰਉ ਕੁਰਬਾਨੈ ਜਾਉ ਮਿਹਰਵਾਨਾ ਹੰਉ ਕੁਰਬਾਨੈ ਜਾਉ ॥
ਹੰਉ ਕੁਰਬਾਨੈ ਜਾਉ ਤਿਨਾ ਕੈ ਲੈਨਿ ਜੋ ਤੇਰਾ ਨਾਉ ॥
ਲੈਨਿ ਜੋ ਤੇਰਾ ਨਾਉ ਤਿਨਾ ਕੈ ਹੰਉ ਸਦ ਕੁਰਬਾਨੈ ਜਾਉ ॥੧॥ ਰਹਾਉ ॥
Haʼn-u kurbānai jā-o miharvānā haʼn-u kurbānai jā-o.
Haʼn-u kurbānai jā-o ṯinā kai lain jo ṯerā nā-o.
Lain jo ṯerā nā-o ṯinā kai haʼn-u saḏ kurbānai jā-o. ||1|| Rahā-o.
Oh, Merciful Akalpurakh! I sacrifice to you repeatedly. I sacrifice also to those, who utter your name; yes, I sacrifice to those, who utter your name. Pause.
How the body can be worth pleasing Akalpurakh spouse? The answer follows:
ਕਾਇਆ ਰੰਙਣਿ ਜੇ ਥੀਐ ਪਿਆਰੇ ਪਾਈਐ ਨਾਉ ਮਜੀਠ ॥
ਰੰਙਣ ਵਾਲਾ ਜੇ ਰੰਙੈ ਸਾਹਿਬੁ ਐਸਾ ਰੰਗੁ ਨ ਡੀਠ ॥੨॥
Kā-i-ā rańaṇ je thī-ai pi-āre pā-ī-ai nā-o majīṯẖ.
Rańaṇ vālā je rańai sāhib aisā rang na dīṯẖ. ||2||
If this body becomes dyer’s vat and the permanent color of Prabh’s love (name) is put in it, Prabh, the dyer, intensifies the color, then this body will have such a color of His love that it would appear as it has been never seen before (It will never fade).
ਜਿਨ ਕੇ ਚੋਲੇ ਰਤੜੇ ਪਿਆਰੇ ਕੰਤੁ ਤਿਨਾ ਕੈ ਪਾਸਿ ॥
ਧੂੜਿ ਤਿਨਾ ਕੀ ਜੇ ਮਿਲੈ ਜੀ ਕਹੁ ਨਾਨਕ ਕੀ ਅਰਦਾਸਿ ॥੩॥
Jin ke cẖole raṯ-ṛe pi-āre kanṯ ṯinā kai pās.
Ḏẖūṛ ṯinā kī je milai jī kaho Nānak kī arḏās. ||3||
Oh dear! Those persons who are totally drenched in the love of their Spouse Prabh have their Spouse. Nanak prays to have the dust of feet of such persons (Humbly seeks their company).
ਆਪੇ ਸਾਜੇ ਆਪੇ ਰੰਗੇ ਆਪੇ ਨਦਰਿ ਕਰੇਇ ॥
ਨਾਨਕ ਕਾਮਣਿ ਕੰਤੈ ਭਾਵੈ ਆਪੇ ਹੀ ਰਾਵੇਇ ॥੪॥੧॥੩॥
Āpe sāje āpe range āpe naḏar kare-i.
Nānak kāmaṇ kanṯai bẖāvai āpe hī rāve-e. ||4||1||3||
Our Spouse, Ekankar, creates; by bestowing grace, He drenches the brides (the mortals) in His love. Oh Nanak! If the soul bride becomes pleasing to her Spouse, Ekankar, He causes her to enjoy His company.
See how the Guru connects the followers to Akalpurakh through remembering His name. Thus he connects us with the Creator who created the worlds;the different people have given Him different names; nonetheless, the Creator remains the same. The Guru prioritizes the Creator to all other worldly Devtas or Devis, Avataras, because the origin of all is Him. According to the Guru, the Sikhs, by keeping the Creator in their hearts, should live in this world, behave with the world, and earn their living. Living here by eliminating one’s ego through the Creator’s memory is the most important task of a Sikh, because all the conflicts and animosity seen in this world are triggered by the ego. Therefore, we should remember Him with any name; however, it is important to get rid of our ego through His memory. That is the other reason that the Guru advises us to stay away from the religious rites and hypocritical acts, and those hypocrites who promote such kinds of ritualism disconnect the ignorant public from the Creator.
Wishes
Gurdeep Singh
www.gursoch.com
0 comments:
Post a Comment