(Its English version is at the end)
ਸਾਨੂੰ ਸ਼ਾਇਦ ਇਸ ਗੱਲ ਦਾ ਅਹਿਸਾਸ ਨਹੀਂ ਕਿ ਸਾਡੀ ਜਿੰਦਗੀ ਨੂੰ ਸਾਡੀ ਮੈਂ ਹੀ ਭਰੀ ਰੱਖਦੀ ਹੈ; ਕਿਤੇ ਇਸੇ ਕਾਰਨ ਅਸੀਂ ਗੁੱਸੇ ਦੀ ਲਾਟ ਵਿਚ ਧੱਕੇ ਜਾਂਦੇ ਹਾਂ ਅਤੇ ਕਿਤੇ ਇਸ 'ਤੇ ਵੱਜੀ ਸੱਟ ਸਾਨੂੰ ਪਾਣੀ ਤੋਂ ਵੀ ਪਤਲਾ ਕਰ ਦੇਂਦੀ ਹੈ| ਮੁਕਦੀ ਗੱਲ ਇਹ ਹੈ ਕਿ ਸਾਡੇ ਦੁਖਾਂ ਦਾ ਕਾਰਨ ਸਾਡੀ ਮੈਂ ਹੀ ਹੈ | ਗੁਰੂ ਜੀ ਇਸੇ ਮੈਂ ਦਾ ਕਾਰਨ ਦੁੱਖ ਹੀ ਨਹੀਂ ਦੱਸਦੇ ਬਲਕਿ ਇਸ ਨੂੰ ਸਾਡੀ ਹੋਂਦ ਨਾਲ ਵੀ ਜੋੜਦੇ ਹਨ | ਇਹ ਮੈਂ ਹੀ ਸਾਨੂੰ ਆਪਣੇ ਕਰਤਾਰ ਨਾਲ ਜੁੜਨ ਨਹੀਂ ਦੇਂਦੀ; ਆਓ ਵੇਖੀਏ ਕਿ ਗੁਰੂ ਜੀ ਇਸ ਨਾਲੋਂ ਟੁੱਟਣ ਦੀ ਨਸੀਹਤ ਕਿਉਂ ਦੇਂਦੇ ਹਨ | ਅੰਗ ੪੬੬ ਉੱਤੇ ਊਨਾ ਦਾ ਪ੍ਰਬਚਨ ਹੈ:
ਸਲੋਕ ਮਃ ੧ ॥ ਹਉ ਵਿਚਿ ਆਇਆ ਹਉ ਵਿਚਿ ਗਇਆ ॥ ਹਉ ਵਿਚਿ ਜੰਮਿਆ ਹਉ ਵਿਚਿ ਮੁਆ ॥
ਹਉ ਵਿਚਿ ਦਿਤਾ ਹਉ ਵਿਚਿ ਲਇਆ ॥ ਹਉ ਵਿਚਿ ਖਟਿਆ ਹਉ ਵਿਚਿ ਗਇਆ ॥
ਹਉ ਵਿਚਿ ਸਚਿਆਰੁ ਕੂੜਿਆਰੁ ॥ ਹਉ ਵਿਚਿ ਪਾਪ ਪੁੰਨ ਵੀਚਾਰੁ ॥
ਹਉ ਵਿਚਿ ਨਰਕਿ ਸੁਰਗਿ ਅਵਤਾਰੁ ॥ ਹਉ ਵਿਚਿ ਹਸੈ ਹਉ ਵਿਚਿ ਰੋਵੈ ॥
ਹਉ ਵਿਚਿ ਭਰੀਐ ਹਉ ਵਿਚਿ ਧੋਵੈ ॥ ਹਉ ਵਿਚਿ ਜਾਤੀ ਜਿਨਸੀ ਖੋਵੈ ॥
ਹਉ ਵਿਚਿ ਮੂਰਖੁ ਹਉ ਵਿਚਿ ਸਿਆਣਾ ॥ ਮੋਖ ਮੁਕਤਿ ਕੀ ਸਾਰ ਨ ਜਾਣਾ ॥
ਹਉ ਵਿਚਿ ਮਾਇਆ ਹਉ ਵਿਚਿ ਛਾਇਆ ॥ ਹਉਮੈ ਕਰਿ ਕਰਿ ਜੰਤ ਉਪਾਇਆ ॥
ਹਉਮੈ ਬੂਝੈ ਤਾ ਦਰੁ ਸੂਝੈ ॥ ਗਿਆਨ ਵਿਹੂਣਾ ਕਥਿ ਕਥਿ ਲੂਝੈ ॥
ਨਾਨਕ ਹੁਕਮੀ ਲਿਖੀਐ ਲੇਖੁ ॥ ਜੇਹਾ ਵੇਖਹਿ ਤੇਹਾ ਵੇਖੁ ॥੧॥ {ਪੰਨਾ 466}
ਅਰਥ: ਮਨੁੱਖ ਦੀ ਅਮਦੀ ਇਸ ਧਰਤੀ ਉੱਤੇ ਹਉਮੈ ਵਿੱਚ ਹੀ ਹੁੰਦੀ ਹੈ ਅਤੇ ਇਥੋਂ ਜਾਂਦਾ ਵੀ ਉਹ ਹਉਮੈਂ ਦੇ ਅਧੀਨ ਹੈ ਕਿਉਂਕਿ ਉਸ ਦਾ ਜਨਮ ਅਤੇ ਮਰਨ ਹਉਮੈਂ ਵਿੱਚ ਹੀ ਹੈ| ਹਉਮੈਂ ਉਸ ਦੇ ਵਣਜ ਦਾ ਅਧਾਰ ਹੈ ਇਸ ਲਈ ਉਸ ਦਾ ਦੇਣ ਲੈਣ ਹਉਮੈਂ ਤੋਂ ਬਾਹਰ ਨਹੀਂ | ਇਸ ਹਉਮੈਂ ਦੀ ਖੇਡ ਵਿੱਚ ਉਹ ਕਦੇ ਕੁਝ ਖੱਟ ਲੈਂਦਾ ਹੈ ਅਤੇ ਕਦੇ ਹਰ ਜਾਂਦਾ ਹੈ| ਇਸੇ ਹਉਮੈਂ ਦੇ ਅਧੀਨ ਉਹ ਕਦੇ ਸੱਚਾ ਬਣਦਾ ਅਤੇ ਕਦੇ ਝੂਠਾ| ਇਸ ਸਿਲਸਲੇ ਵਿੱਚ ਉਹ ਨਿਸਚਿਤ ਕਰਦਾ ਹੈ ਕਿ ਪੁੰਨ ਕੀ ਹੁੰਦਾ ਹੈ ਅਤੇ ਪਾਪ ਕੀ| ਇਸੇ ਕਰਕੇ ਉਹ ਇਸ ਹਉਮੈਂ ਕਰਨ ਹੀ ਨਰਕ ਅਤੇ ਸਵਰਗ ਵਿੱਚ ਵਿਚਰਦਾ ਹੈ| ਇਸ ਮੈਂ ਦੇ ਕਾਰਨ ਉਹ ਬੁਰੇ ਕੰਮਾਂ ਵਿੱਚ ਲੱਗਦਾ ਹੈ ਅਤੇ ਫੇਰ ਇਨ੍ਹਾਂ ਬੁਰੇ ਕੰਮਾਂ ਦੀ ਮੈਲ ਧੋਣ ਲੱਗ ਪੈਂਦਾ ਹੈ| ਇਹੋ ਮੈਂ ਉਸ ਨੂੰ ਜਾਤ ਦੇ ਮਾਣ ਵਿੱਚ ਪੈਕੇ ਉਸ ਤੋਂ ਉਸ ਦੇ ਆਪੇ ਨੂੰ ਨਾ ਜਾਣ ਸਕਣ ਦਾ ਗੁਨਾਹ ਕਰਵਾ ਦੇਂਦੀ ਹੈ | ਮੈਂ ਵਿੱਚ ਹੀ ਉਹ ਮੂਰਖਤਾ ਹੰਢਾਉਂਦਾ ਹੈ ਜਾਂ ਫੇਰ ਸਿਆਣਪ ਵਿਖਾਉਣ ਵਿੱਚ ਲਗਦਾ ਹੈ ਪਰ ਸਿਆਣਾ ਬਣ ਕੇ ਵੀ ਮੋਖ ਨੂੰ ਪਾਉਣ ਦੀ ਸਮਰੱਥਾ ਨਹੀਂ ਰੱਖਦਾ ਹੈ| ਇਸੇ ਮੈਂ ਦੇ ਕਾਰਨ ਮਾਇਆ ਅਤੇ ਉਸ ਦੇ ਅਸਰ ਮਨੁੱਖ ਨੂੰ ਲਪੇਟਕੇ ਰੱਖਦੇ ਹਨ, ਕਿਉਂਕਿ ਇਹੋ ਮੈਂ ਉਸ ਦੇ ਜਨਮ ਦਾ ਕਾਰਨ ਬਣਦੀ ਹੈ ਭਾਵ ਜੰਤ ਦੀ ਪਦਾਇਸ਼ ਦਾ ਕਾਰਨ ਹਉਮੈਂ ਹੀ ਹੈ ਪਰ ਜੇ ਉਹ ਇਸ ਹਉਮੈਂ ਨੂੰ ਸਮਝ ਲਵੇ, ਤਦ ਓਹਨੂੰ ਪਰਮੇਸ਼ਰ ਦਾ ਦਰ ਦਿਸੇ (ਪਰ ਇਸ ਮੈਂ ਨੂੰ ਉਹ ਸਮਝਦਾ ਹੀ ਨਹੀਂ ) ਤਦੇ ਇਸ ਹਉਮੈਂ ਨੂੰ ਸਮਝਣ ਦੇ ਗਿਆਨ ਬਿਨਾਂ ਉਹ ਖਿਝਦਾ ਰਹਿੰਦਾ ਹੈ| ਹੇ ਨਾਨਕ| ਇਹ ਲੇਖ ਪਰਮੇਸ਼ਰ ਦੇ ਹੁਕਮ ਵਿੱਚ ਹੀ ਹਨ ਅਤੇ ਇਸ ਕਰਕੇ ਜਿਵੇਂ ਵੀ ਅਤੇ ਜਿਸ ਨੀਅਤ ਨਾਲ ਉਹ ਵੇਖਦਾ ਹੈ, ਉਹ ਓਹੋ ਜਿਹਾ ਬਣ ਜਾਂਦਾ ਹੈ |
ਭਾਵ ਕਿ ਹਉਮੈਂ ਮਨੁੱਖ ਦੇ ਦੁਖਾਂ ਦਾ ਘਰ ਹੈ, ਕਿਉਂਕਿ ਇਸ ਕਰਕੇ ਓਹਦਾ ਆਉਣਾ ਜਾਣਾ ਹੈ, ਦੁੱਖ ਸਹੇੜਨਾ ਹੈ, ਆਪਣੀ ਬੱਲੇ ਬੱਲੇ ਖਾਤਰ ਉਹ ਕਦੇ ਖੁਸ਼ ਅਤੇ ਕਦੇ ਫੇਰ ਦੁਖੀ ਹੋ ਜਾਂਦਾ ਹੈ| ਇਸ ਮੈਂ ਨੇ ਉਸ ਦੇ ਮਨ ਵਿੱਚ ਇਹ ਗੱਲ ਵਸਾ ਦਿੱਤੀ ਕਿ ਉਹ ਅਕਾਲਪੁਰਖ ਤੋਂ ਵੱਖਰਾ ਹੈ ਅਤੇ ਉਸੇ ਦਾ ਹਿੱਸਾ ਬਣਕੇ ਜਿਓਣਾ ਉਸ ਨਹੀਂ ਸਮਝ ਨਹੀਂ ਆਉਂਦਾ ਜਾਂ ਸੁਝਦਾ ਹੀ ਨਹੀਂ | ਇਸ ਗੁਣ ਦੀ ਘਾਟ ਨੇ ਉਸ ਦੀ ਸ਼ਾਂਤੀ ਖੋ ਲਈ ਹੈ| ਗੁਰੂ ਜੀ ਦੱਸਦੇ ਹਨ ਕਿ ਇਸ ਮੈਂ ਦੇ ਕਾਰਨ ਜੀਵ ਜੰਮਦਾ ਹੈ, ਪਰ ਇਸ ਨੂੰ ਨਾ ਸਮਝਿਆਂ ਉਸ ਦੀ ਆਪਣੇ ਆਪ ਬਣਾਉਣ ਵਾਲੇ ਪ੍ਰਭ ਜੀ ਵੱਲ ਸੁਰਤ ਇਹ ਪ੍ਰਭ ਜੀ ਦੀ ਰਚੀ ਮਾਇਆ ਜਾਣ ਹੀ ਨਹੀਂ ਦੇਂਦੀ| ਜੇ ਉਹ ਇਹ ਸਮਝ ਲਵੇ ਕਿ ਉਸ ਦੀ ਆਪਣੀ ਹਸਤੀ ਕੁਝ ਨਹੀਂ ਬਲਕਿ ਹਰ ਥਾਂ ਹਾਜਰ ਹਕੂਰ ਕਰਤਾਰ ਜੀ ਦਾ ਹੀ ਉਹ ਹਿੱਸਾ ਹੈ, ਤਦ ਉਹ ਮੁਕਤ ਹੋ ਸਕਦਾ ਹੈ, ਇਸ ਸਭ ਆਵਣ ਜਾਂ ਦੇ ਸਿਲਸਲੇ ਤੋਂ |
ਇਸ ਨੁਕਤੇ ਨੂੰ ਦੂਸਰੇ ਪਾਤਸ਼ਾਹ ਕੁਝ ਇੰਝ ਸਮਝਾਉਂਦੇ ਹਨ:
ਮਹਲਾ ੨ ॥ ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ ॥ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ ॥
ਹਉਮੈ ਕਿਥਹੁ ਊਪਜੈ ਕਿਤੁ ਸੰਜਮਿ ਇਹ ਜਾਇ ॥ ਹਉਮੈ ਏਹੋ ਹੁਕਮੁ ਹੈ ਪਇਐ ਕਿਰਤਿ ਫਿਰਾਹਿ ॥
ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ ॥ ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ ॥
ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ ॥੨॥ {ਪੰਨਾ 466}
ਅਰਥ: ਹਉਮੈਂ ਦਾ ਸੁਭਾ ਹੈ ਜੋ ਮਨੁੱਖ ਨੂੰ ਆਪਣੇ ਮੁਤਾਬਕ ਤੋਰਦਾ, ਜਿਸ ਕਰਕੇ ਹਉਮੈਂ ਦੇ ਹੁਕਮ ਅਨੁਸਾਰ ਇਨਸਾਨ ਕਰਮ ਕਮਾਉਂਦਾ ਹੈ; ਇਸ ਹਉਮੈਂ ਦੀ ਇਹੋ ਬੰਦਿਸ਼ ਮਨੁੱਖ ਨੂੰ ਮੁੜ ਮੁੜ ਜੂਨੀ ਵਿਚ ਧਕੇਲ ਦੀ ਹੈ | (ਪਰ ਸਵਾਲ ਹੈ ਕਿ ) ਇਹ ਹਉਮੈਂ ਦਾ ਸੋਮਾ ਕੀ ਹੈ ਅਤੇ ਕਿਸ ਸੰਜਮ ਨਾਲ ਇਸ ਦਾ ਪ੍ਰਭਾਵ ਹਟ ਜਾਂਦਾ ਹੈ ?ਜਵਾਬ ਇਸ ਦਾ ਹੈ ਕਿ ਇਹ ਹਉਮੈਂ ਕਰਤਾਰ ਜੀ ਦੇ ਹੁਕਮ ਅਧੀਨ ਹੈ ਜੋ ਮਨੁੱਖ ਕਰਮ ਕਰਦਿਆਂ ਇਸ ਹਉਮੈਂ ਵਿਚ ਆਪਣੇ ਕੀਤੇ ਕਰਮਾਂ ਨਾਲ ਜਕੜਿਆ ਰਹਿੰਦਾ ਹੈ | ਭਾਵੇਂ ਇਹ ਕਿ ਹਉਮੈਂ ਬਹੁਤ ਵੱਡਾ ਰੋਗ ਹੈ ਜੋ ਮਨੁੱਖ ਦੇ ਦੁਖਾਂ ਦਾ ਕਾਰਨ ਬਣਦਾ ਹੈ ਪਰ ਇਹ ਬੇਇਲਾਜ ਨਹੀਂ ? ਸਵਾਲ ਹੈ ਕਿ ਉਹ ਕਿਵੇਂ ? ਜਵਾਬ ਹੈ ਕਿ ਜੇ ਕਰਤਾਰ ਜੀ ਮੇਹਰ ਕਰ ਦੇਣ ਤਦ ਮਨੁੱਖ ਗੁਰੂ ਜੀ ਦੀ ਸਿਖਿਆ ਕਮਾਉਣ ਲੱਗ ਪੈਂਦਾ ਹੈ ਭਾਵ ਉਹ ਜੀਵਨ ਸ਼ਬਦ ਮੁਤਾਬਿਕ ਢਾਲਦਾ ਹੈ ਅਤੇ ਇਸ ਦਾ ਸਿੱਟਾ ਹੈ ਕਿ ਹਉਮੈਂ ਦੀ ਹੋਂਦ ਟੁੱਟਦੀ ਚਲੇ ਜਾਂਦੀ ਹੈ |
ਗੁਰੂ ਜੀ ਕਰਤਾਰ ਜੀ ਦੇ ਹੁਕਮ ਵੱਲ ਇਸ਼ਾਰਾ ਕਰਕੇ ਸਾਨੂੰ ਇਹੋ ਸਮਝਾਉਂਦੇ ਹਨ ਕਿ ਗੁਰੂ ਦੀ ਸਿਖਿਆ ਮੁਤਾਬਿਕ ਆਪਣੀ ਹੋਂਦ ਨੂੰ ਕਰਤਾਰ ਜੀ ਦੀ ਹੋਂਦ ਦਾ ਹੀ ਇੱਕ ਹਿੱਸ ਸਮਝਣਾ ਅਤੇ ਇਸੇ ਅਧਾਰ 'ਤੇ ਜਿੰਦਗੀ ਵਸਰ ਕਰਨ ਨਾਲ ਸਾਡੇ ਇਸ ਹਉਮੈਂ ਦਾ ਅੰਤ ਹੁੰਦਾ ਹੈ ਜੋ ਕਿ ਕਰਤਾਰ ਜੀ ਨਾਲ ਇੱਕ ਮਿੱਕ ਹੋਣ ਲਈ ਜਰੂਰੀ ਹੈ | ਮੈਂ ਇੱਕ ਮਿਸਾਲ ਦੇਂਦਾ ਹਾਂ ਇਸ ਤੱਥ ਨੂੰ ਖੋਹਲਣ ਲਈ : ਮੰਨ ਲਵੋ ਕਿ ਮੈਂ ਬਹੁਤ ਅਮੀਰ ਬਣ ਜਾਂਦਾ ਹਾਂ, ਪਰ ਜੇ ਮੈਨੂੰ ਇਹ ਅਹਿਸਾਸ ਹੋ ਜਾਏ ਕਿ ਇਹ ਸਭ ਕੁਝ ਪ੍ਰਭ ਜੀ ਦਾ ਹੈ ਅਤੇ ਮੈਂ ਤਾਂ ਇਸ ਦੀ ਸਿਰਫ ਸੰਭਾਲ ਲਈ ਹਾਂ ਅਤੇ ਓਹਦੀ ਰਜਾ ਵਿੱਚ ਇਸ ਧਨ ਨੂੰ ਵਰਤਣਾ ਮੇਰਾ ਫਰਜ ਹੈ, ਤਦ ਮੇਰੇ ਅਮੀਰ ਹੋਣ ਦਾ ਮਾਣ ਟੁੱਟ ਜਾਏਗਾ ਅਤੇ ਮੈਨੂੰ ਆਪਣੇ ਧਨ ਨਾਲੋਂ ਪ੍ਰਭਜੀ ਵੱਲ ਜਿਆਦਾ ਪਿਆਰ ਹੋ ਜਾਏਗਾ, ਕਿਉਂਕਿ ਮੇਰੀ ਮੈਂ ਦੀ ਹਸਤੀ ਮਿਟਦੀ ਚਲੇ ਜਾਏਗੀ ਅਤੇ “ ਮੇਰਾ ਆਹ ਤੇ ਮੇਰਾ ਇਹ” ਵਰਗੇ ਦਾਹਵੇ ਅਰਥਹੀਣ ਬਣਕੇ ਰਹਿ ਜਾਣਗੇ ; ਆਪਣੇ ਬਣਾਏ ਰਾਜ ਭਾਗ ਦੀ ਸੰਭਾਲ ਪ੍ਰਭੂ ਵੱਲੋਂ ਮਿਲੀ ਜਿੰਮੇਵਾਰੀ ਤੋਂ ਵੱਧ ਨਹੀਂ ਰਹੇਗੀ | ਫੇਰ ਆਪਣੇ ਟੱਬਰ ਤੀਕ ਹੀ ਸੋਚਣ ਵਾਲੀ "ਮੈਂ" ਗਰਕ ਹੋ ਜਾਏਗੀ | ਟੱਬਰ ਬਾਰੇ ਸੋਚਣਾ ਅਤੇ ਉਸ ਨੂੰ ਪਾਲਣਾ ਸਾਡਾ ਸਿਰਫ ਇੱਕ ਫਰਜ ਬਣਕੇ ਰਹਿ ਜਾਏਗਾ ਪਰ ਇਸ ਟੱਬਰ ਖਾਤਰ ਆਪਣੇ ਪੱਲੇ ਪਏ ਗੁਣਾਂ ਦੀ ਅਹੁਤੀ ਦੇਣਾ ਮੁੱਕ ਜਾਏਗਾ |
ਸ਼ੁਭ ਇੱਛਾਵਾਂ
ਗੁਰਦੀਪ ਸਿੰਘ
www.gursoch.com
The Effect Of Our Conceit On Our Lives
May be are not aware of this reality that our conceit keeps dominating our lives; because of it, sometimes, we are pushed into the fire of anger and sometimes it reduces us into hopelessness as it ever hits us hard. In a nutshell, it becomes a cause of our miseries. The Guru doesn’t only relate it to our miseries but also connects it to our existence; it is because of our conceit that keeps us away from our Creator. Let us see on SGGS 466, how the Guru advises us to eliminate it:
ਸਲੋਕ ਮ; ੧ ॥
ਹਉ ਵਿਚਿ ਆਇਆ ਹਉ ਵਿਚਿ ਗਇਆ ॥ ਹਉ ਵਿਚਿ ਜੰਮਿਆ ਹਉ ਵਿਚਿ ਮੁਆ ॥
ਹਉ ਵਿਚਿ ਦਿਤਾ ਹਉ ਵਿਚਿ ਲਇਆ ॥ ਹਉ ਵਿਚਿ ਖਟਿਆ ਹਉ ਵਿਚਿ ਗਇਆ ॥
ਹਉ ਵਿਚਿ ਸਚਿਆਰੁ ਕੂੜਿਆਰੁ ॥ ਹਉ ਵਿਚਿ ਪਾਪ ਪੁੰਨ ਵੀਚਾਰੁ ॥
ਹਉ ਵਿਚਿ ਨਰਕਿ ਸੁਰਗਿ ਅਵਤਾਰੁ ॥ ਹਉ ਵਿਚਿ ਹਸੈ ਹਉ ਵਿਚਿ ਰੋਵੈ ॥
ਹਉ ਵਿਚਿ ਭਰੀਐ ਹਉ ਵਿਚਿ ਧੋਵੈ ॥ ਹਉ ਵਿਚਿ ਜਾਤੀ ਜਿਨਸੀ ਖੋਵੈ ॥
ਹਉ ਵਿਚਿ ਮੂਰਖੁ ਹਉ ਵਿਚਿ ਸਿਆਣਾ ॥ ਮੋਖ ਮੁਕਤਿ ਕੀ ਸਾਰ ਨ ਜਾਣਾ ॥
ਹਉ ਵਿਚਿ ਮਾਇਆ ਹਉ ਵਿਚਿ ਛਾਇਆ ॥ ਹਉਮੈ ਕਰਿ ਕਰਿ ਜੰਤ ਉਪਾਇਆ ॥
ਹਉਮੈ ਬੂਝੈ ਤਾ ਦਰੁ ਸੂਝੈ ॥ ਗਿਆਨ ਵਿਹੂਣਾ ਕਥਿ ਕਥਿ ਲੂਝੈ ॥
ਨਾਨਕ ਹੁਕਮੀ ਲਿਖੀਐ ਲੇਖੁ ॥ ਜੇਹਾ ਵੇਖਹਿ ਤੇਹਾ ਵੇਖੁ ॥੧॥
Salok mėhlā 1.
Ha-o vicẖ ā-i-ā ha-o vicẖ ga-i-ā. Ha-o vicẖ jammi-ā ha-o vicẖ mu-ā.
Ha-o vicẖ ḏiṯā ha-o vicẖ la-i-ā. Ha-o vicẖ kẖati-ā ha-o vicẖ ga-i-ā.
Ha-o vicẖ sacẖiār kūṛi-ār. Ha-o vicẖ pāp punn vīcẖār.
Ha-o vicẖ narak surag avṯār. Ha-o vicẖ hasai ha-o vicẖ rovai.
Ha-o vicẖ bẖarī-ai ha-o vicẖ ḏẖovai. Ha-o vicẖ jāṯī jinsī kẖovai.
Ha-o vicẖ mūrakẖ ha-o vicẖ si-āṇā. Mokẖ mukaṯ kī sār na jāṇā.
Ha-o vicẖ mā-i-ā ha-o vicẖ cẖẖā-i-ā. Ha-umai kar kar janṯ upā-i-ā.
Ha-umai būjẖai ṯā ḏar sūjẖai. Gi-ān vihūṇā kath kath lūjẖai.
Nānak hukmī likī-ai lekẖ. Jehā vekẖėh ṯehā vekẖ. ||1||
Slok of First Nanak.
In essence: One comes (into this world) and departs from here in conceit; because of the conceit, one takes birth and dies. One gives to others and takes from others in conceit. In conceit, one earns and loses. One is known to be truthful or false one because of one’s conceit. Because of one’s conceit, one does virtuous or evil deeds. Because of one’s conceit, one falls in miseries or obtains comforts. In one’s conceit, one laughs and cries. In conceit, one falls into the filth of sins and in conceit, one tries to wash the sins off. One believes in castes and loses the virtues in conceit. Because of one’s conceit, one becomes wise or fool and one doesn’t know the path of liberation. In conceit, one gets into Maya and its influences. Because of this conceit, one is born. If one comprehends all about the conceit, one understands a way out to meet Akalpurakh. Lacking the divine knowledge, one wrangles. Oh Nanak! As per preordained writ-ordinance, one becomes what one’s behavior is toward the world.
It means, it is the conceit that envelops the man into miseries, because just because of the conceit, one comes into this world and goes through miseries. One suffers because of one’s arrogant claims and for that one suffers. This claim makes one feel an independent from the Creator and one doesn’t comprehend how to live by being the part of the Creator. Being lack of this virtue, one loses one’s peace of mind. The Guru ji tells us that because of one’s conceit, one takes birth and without understanding this, Maya doesn’t allow one to concentrate on the Creator; nonetheless, if one realizes that one is actually a part of the Creator, who is omnipresence, then one gets liberated from the cycle of coming and going.
The second Guru elaborates this point in this way:
ਮਹਲਾ ੨ ॥
ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ ॥ ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ ॥
ਹਉਮੈ ਕਿਥਹੁ ਊਪਜੈ ਕਿਤੁ ਸੰਜਮਿ ਇਹ ਜਾਇ ॥ ਹਉਮੈ ਏਹੋ ਹੁਕਮੁ ਹੈ ਪਇਐ ਕਿਰਤਿ ਫਿਰਾਹਿ ॥
ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ ॥ ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ ॥
ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ ॥੨॥
Mėhlā 2.
Ha-umai ehā jāṯ hai ha-umai karam kamāhi. Ha-umai e-ī banḏẖnā fir fir jonī pāhi.
Ha-umai kithhu ūpjai kiṯ sanjam ih jā-e. Ha-umai eho hukam hai pa-i-ai kiraṯ firāhi.
Ha-umai ḏīragẖ rog hai ḏārū bẖī is māhi. Kirpā kare je āpṇī ṯā gur kā sabaḏ kamāhi.
Nānak kahai suṇhu janhu iṯ sanjam ḏukẖ jāhi. ||2||
Slok of Second Nanak.
In essence: It is the nature of conceit that drives the mortals to act in pride. It is the trap of conceit because of which the mortals keep going in to existences repeatedly. (Question) From where does the conceit come and in what way does it go away? (Answer) The conceit is there as per Ekankar’s ordinance and the mortals get it through their done deeds. The conceit is a chronic disease; nonetheless, it is curable. (How) If Ekankar graces the mortal, he/she lives as per the Guru’s shabda. Nanak says, “Hear Oh people! (The conceit is eliminated through the Guru’s shabda) This is the way the mortal’s troubles go away”.
The Guru advises us by hinting toward the ordinance of the Creator that according to the Guru’s teachings, one should deem oneself as a part of the Creator. Consequently, by living with this kind of belief, our conceit is eliminated, which is very vital to be one with Him. To comprehend it, I give you an example: Let us assume that I am a very rich man, but if I believe that all this fortune belongs to my Creator and I am merely a care-taker of it to utilize it in a virtuous way, then my conceit of being a wealthy man will disappear. And I will involve in love with Akalpurakh, because my feeling of being independent will go away; subsequently, my claims of “ This is mine or that is mine” will become meaningless in my own line of thinking. In this way, my own created empire will merely fill me with a feeling of His trusty. And thinking about my family and taking care of it will become my basic duty; however, I will not mortgage my virtues for it at any cost for anyone.
Wishes
Gurdeep Singh
www.gursoch.com