www.gursoch.com
(Its English version is at the end)
ਨਸਲਪ੍ਰਸਤੀ ਤੇ ਜਾਤ ਪਾਤ ਵਰਗੀਆਂ ਮਨੁੱਖੀ ਨਾਂਹਵਾਚਕ ਧਾਰਨਾਵਾਂ ਨਾਲ ਜੁੜਕੇ ਮਨੁੱਖ ਸਦੀਆਂ ਤੋਂ ਮਨੁੱਖ ਦਾ ਸੋਸ਼ਨ ਹੀ ਨਹੀਂ ਕਰਦਾ ਆਇਆ ਬਲਕਿ ਆਪਣੇ ਕਰਮਾਂ ਸੰਗ ਸੰਸਾਰ ਸਟੇਜ ਉੱਤੇ ਦਰੰਦਗੀ ਦੇ ਨਾਟਕ ਖੇਡਦਾ ਆ ਰਿਹਾ ਹੈ | ਅਜਿਹੀਆਂ ਨਾਂਹਵਾਚਕ ਧਾਰਨਾਵਾਂ ਵਿੱਚੋਂ ਮਨੁੱਖ ਨਿਕਲਨੋਂ ਅੱਜ ਵੀ ਬਹੁਤ ਅਸਮਰੱਥ ਹੈ | ਗੁਰਬਾਣੀ ਵਿੱਚ ਅਜਿਹੀਆਂ ਧਾਰਨਾਵਾਂ ਦੀ ਬੜੀ ਨਿਖੇਧੀ ਕੀਤੀ ਗਈ ਹੈ ਪਰ ਤ੍ਰਾਸਦੀ ਹੈ ਇਹ ਹੈ ਕਿ ਗੁਰਬਾਣੀ ਨੂੰ ਪਿਆਰ ਕਰਨ ਵਾਲੇ ਵੀ ਅਜਿਹੀਆਂ ਧਾਰਨਾਵਾਂ ਦੇ ਸਕੰਜੇ ਵਿੱਚੋਂ ਨਹੀਂ ਨਿਕਲ ਸਕੇ | ਆਓ ਵੇਖੀ ਗੁਰਬਾਣੀ ਮਨੁੱਖ ਨੂੰ ਇਸ ਪ੍ਰਸੰਗ ਵਿੱਚ ਕਿਵੇਂ ਰਾਹ ਵਿਖਾਉਂਦੀ ਹੈ; ਤੀਜੇ ਪਾਤਸ਼ਾਹ ਆਖਦੇ ਹਨ 1127, 1128 ਉੱਤੇ :
ਰਾਗੁ ਭੈਰਉ ਮਹਲਾ ੩ ਚਉਪਦੇ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥ ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ ॥੧॥ ਜਾਤਿ ਕਾ ਗਰਬੁ ਨਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥੧॥ ਰਹਾਉ ॥ ਚਾਰੇ ਵਰਨ ਆਖੈਸਭੁ ਕੋਈ ॥ ਬ੍ਰਹਮੁ ਬਿੰਦ ਤੇ ਸਭ ਓਪਤਿ ਹੋਈ ॥੨॥ ਮਾਟੀ ਏਕ ਸਗਲ ਸੰਸਾਰਾ ॥ ਬਹੁ ਬਿਧਿਭਾਂਡੇ ਘੜੈ ਕੁਮ੍ਹ੍ਹਾਰਾ ॥੩॥ ਪੰਚ ਤਤੁ ਮਿਲਿ ਦੇਹੀ ਕਾ ਆਕਾਰਾ ॥ ਘਟਿ ਵਧਿ ਕੋ ਕਰੈਬੀਚਾਰਾ ॥੪॥ ਕਹਤੁ ਨਾਨਕ ਇਹੁ ਜੀਉ ਕਰਮ ਬੰਧੁ ਹੋਈ ॥ ਬਿਨੁ ਸਤਿਗੁਰ ਭੇਟੇ ਮੁਕਤਿ ਨ ਹੋਈ॥੫॥੧॥ {ਪੰਨਾ 1127-1128
ਅਰਥ: ਹੇ ਮੂਰਖ! ਹੇ ਗੰਵਾਰ! (ਉੱਚੀ) ਜਾਤਿ ਦਾ ਮਾਣ ਨਾਹ ਕਰ। ਇਸ ਮਾਣ-ਅਹੰਕਾਰ ਤੋਂ (ਭਾਈਚਾਰਕ ਜੀਵਨ ਵਿਚ) ਕਈ ਵਿਗਾੜ ਚੱਲ ਪੈਂਦੇ ਹਨ।1। ਰਹਾਉ।
ਹੇ ਭਾਈ! ਕੋਈ ਭੀ ਧਿਰ (ਉੱਚੀ) ਜਾਤਿ ਦਾ ਮਾਣ ਨਾਹ ਕਰਿਓ। ('ਜਾਤਿ' ਦੇ ਆਸਰੇ ਬ੍ਰਾਹਮਣ ਨਹੀਂ ਬਣੀਦਾ) ਉਹ ਮਨੁੱਖ ਬ੍ਰਾਹਮਣ ਬਣ ਜਾਂਦਾ ਹੈ ਜਿਹੜਾ ਬ੍ਰਹਮ (ਪਰਮਾਤਮਾ) ਨਾਲ ਡੂੰਘੀ ਸਾਂਝ ਪਾ ਲੈਂਦਾ ਹੈ ।1।
ਹੇ ਭਾਈ! ਹਰੇਕ ਮਨੁੱਖ ਇਹੀ ਆਖਦਾ ਹੈ ਕਿ (ਬ੍ਰਾਹਮਣ, ਖੱਤ੍ਰੀ, ਵੈਸ਼, ਸ਼ੂਦਰ, ਇਹ) ਚਾਰ ਹੀ (ਵਖ ਵਖ) ਵਰਨ ਹਨ। (ਪਰ ਇਹ ਲੋਕ ਇਹ ਨਹੀਂ ਸਮਝਦੇ ਕਿ) ਪਰਮਾਤਮਾ ਦੀ ਜੋਤਿ-ਰੂਪ ਅਸਲੇ ਤੋਂ ਹੀ ਸਾਰੀ ਸ੍ਰਿਸ਼ਟੀ ਪੈਦਾ ਹੁੰਦੀ ਹੈ ।2।
ਹੇ ਭਾਈ! (ਜਿਵੇਂ ਕੋਈ) ਘੁਮਿਆਰ ਇਕੋ ਮਿੱਟੀ ਤੋਂ ਕਈ ਕਿਸਮਾਂ ਦੇ ਭਾਂਡੇ ਘੜ ਲੈਂਦਾ ਹੈ, (ਤਿਵੇਂ) ਇਹ ਸਾਰਾ ਸੰਸਾਰ ਹੈ (ਪਰਮਾਤਮਾ ਨੇ ਆਪਣੀ ਹੀ ਜੋਤਿ ਤੋਂ ਬਣਾਇਆ ਹੋਇਆ) ।3।
ਹੇ ਭਾਈ! ਪੰਜ ਤੱਤ ਮਿਲ ਕੇ ਸਰੀਰ ਦੀ ਸ਼ਕਲ ਬਣਦੀ ਹੈ। ਕੋਈ ਇਹ ਨਹੀਂ ਆਖ ਸਕਦਾ ਕਿ ਕਿਸੇ (ਵਰਨ ਵਾਲੇ) ਵਿਚ ਬਹੁਤੇ ਤੱਤ ਹਨ, ਤੇ, ਕਿਸੇ (ਵਰਨ ਵਾਲੇ) ਵਿਚ ਥੋੜ੍ਹੇ ਤੱਤ ਹਨ ।4।
ਨਾਨਕ ਆਖਦਾ ਹੈ– (ਭਾਵੇਂ ਕੋਈ ਬ੍ਰਾਹਮਣ ਹੈ, ਭਾਵੇਂ ਕੋਈ ਸ਼ੂਦਰ ਹੈ) ਹਰੇਕ ਜੀਵ ਆਪੋ ਆਪਣੇ ਕੀਤੇ ਕਰਮਾਂ (ਦੇ ਸੰਸਕਾਰਾਂ) ਦਾ ਬੱਝਾ ਹੋਇਆ ਹੈ। ਗੁਰੂ ਨੂੰ ਮਿਲਣ ਤੋਂ ਬਿਨਾ (ਕੀਤੇ ਕਰਮਾਂ ਦੇ ਸੰਸਕਾਰਾਂ ਦੇ ਬੰਧਨਾਂ ਤੋਂ) ਖ਼ਲਾਸੀ ਨਹੀਂ ਹੁੰਦੀ ।5।1। (ਡਾਕਟਰ ਸਾਹਿਬ ਸਿੰਘ )
83 ਉੱਤੇ ਗੁਰੂ ਨਾਨਕ ਸਾਹਿਬ ਸਮਝਾਉਂਦੇ ਹਨ
ਸਲੋਕ ਮਃ ੧ ॥ ਫਕੜ ਜਾਤੀ ਫਕੜੁ ਨਾਉ ॥ ਸਭਨਾ ਜੀਆ ਇਕਾ ਛਾਉ ॥ ਆਪਹੁ ਜੇ ਕੋ ਭਲਾ ਕਹਾਏ ॥ ਨਾਨਕ ਤਾ ਪਰੁ ਜਾਪੈ ਜਾ ਪਤਿ ਲੇਖੈ ਪਾਏ ॥੧॥ {ਪੰਨਾ 83}
ਅਰਥ: ਜਾਤਿ ਤੇ ਨਾਮ (ਵਡੱਪਣ ਦਾ ਅਹੰਕਾਰ) ਵਿਅਰਥ ਹਨ, (ਅਸਲ ਵਿਚ) ਸਾਰੇ ਜੀਵਾਂ ਦੀ ਇਕੋ ਹੀ ਨੁਹਾਰ ਹੁੰਦੀ ਹੈ (ਭਾਵ, ਆਤਮਾ ਸਭ ਦਾ ਇਕ ਹੀ ਹੈ) । (ਜਾਤੀ ਜਾਂ ਵਡਿਆਈ ਦੇ ਆਸਰੇ) ਜੇ ਕੋਈ ਜੀਵ ਆਪਣੇ ਆਪ ਨੂੰ ਚੰਗਾ ਅਖਵਾਏ (ਤਾਂ ਉਹ ਚੰਗਾ ਨਹੀਂ ਬਣ ਜਾਂਦਾ) । ਹੇ ਨਾਨਕ! (ਜੀਵ) ਤਾਂ ਹੀ ਚੰਗਾ ਜਾਣਿਆ ਜਾਂਦਾ ਹੈ, ਜੇ ਲੇਖੇ ਵਿਚ (ਭਾਵ, ਸੱਚੀ ਦਰਗਾਹ ਵਿਚ ਲੇਖੇ ਵੇਲੇ) ਆਦਰ ਹਾਸਲ ਕਰੇ।1। (ਡਾਕਟਰ ਸਾਹਿਬ ਸਿੰਘ )
ਮਤਲਬ ਇਹੋ ਕਿ ਮਨੁੱਖ ਦੇ ਸੋਸ਼ਨ ਲਈ ਇਹ ਜਾਤ ਪਾਤ ਅਤੇ ਨਸਲਪ੍ਰਸਤੀ ਦੀਆਂ ਧਾਰਨਾਵਾਂ ਬਣੀਆਂ, ਉਂਝ ਇਹ ਇਨ੍ਹਾਂ ਦਾ ਕੋਈ ਮਤਲਬ ਨਹੀਂ | ਇਸ ਕਰਕੇ, ਸਿੱਖਾਂ ਦਾ ਨਸਲ ਜਾਂ ਜਾਤ ਪਾਤ ਵਿੱਚ ਵਿਸ਼ਵਾਸ਼ ਰੱਖਣਾ ਗੁਰੂ ਸਾਹਿਬਾਨ ਤੋਂ ਮੁਨਕਰ ਹੋਣਾ ਹੈ | ਸਿੱਖਾਂ ਦਾ ਮੰਨੂ ਨੂੰ ਮੰਨਕੇ ਗੁਰੂ ਦੀ ਨਸੀਹਤ ਨੂੰ ਭੁਲਾਉਣਾ ਇੱਕ ਕੁਰੀਤੀ ਹੈ | ਜਿਸ ਯੁੱਗ ਵਿੱਚ ਅਸੀਂ ਗੁਜਰ ਰਹੇ ਹਾਂ ਉਸ ਵਿੱਚ ਅਜੀਹੀ ਨੀਵੀਂ ਸੋਚ ਲਈ ਕੋਈ ਥਾਂ ਨਹੀਂ ਹੈ |
ਸ਼ੁਭ ਇੱਛਾਵਾਂ
ਗੁਰਦੀਪ ਸਿੰਘ
Gurbani on the Caste System
Through racism and caste system, the negative inclinations, many people have been not only exploiting others but also staging heinous crimes against humanity because of it for a long time. A lot of people are still incapable to get out of this criminal attitude. The Gurbani strongly criticizes such beliefs; however, the Gurbani lovers are still inept to get out of the chains of the caste system and racism. Let us see how the Gurbani guides its followers:
ੴ ਸਤਿਗੁਰ ਪ੍ਰਸਾਦਿ ॥
Ik-oaʼnkār saṯgur parsāḏ.
There is only one all pervading Akalpurakh, who is known with the blessings of the Satiguru.
ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥ ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ ॥੧॥
Jāṯ kā garab na karī-ahu ko-ī. Barahm binḏe so barāhmaṇ ho-ī. ||1||
In essence: Do not ever take pride in the caste, because only that person, who knows Brahm (Ekankar), is a Brahmin.
ਜਾਤਿ ਕਾ ਗਰਬੁ ਨਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥੧॥ ਰਹਾਉ ॥
ਚਾਰੇ ਵਰਨ ਆਖੈਸਭੁ ਕੋਈ ॥ ਬ੍ਰਹਮੁ ਬਿੰਦ ਤੇ ਸਭ ਓਪਤਿ ਹੋਈ ॥੨॥
ਮਾਟੀ ਏਕ ਸਗਲ ਸੰਸਾਰਾ ॥ ਬਹੁ ਬਿਧਿਭਾਂਡੇ ਘੜੈ ਕੁਮ੍ਹ੍ਹਾਰਾ ॥੩॥
ਪੰਚ ਤਤੁ ਮਿਲਿ ਦੇਹੀ ਕਾ ਆਕਾਰਾ ॥ ਘਟਿ ਵਧਿ ਕੋ ਕਰੈਬੀਚਾਰਾ ॥੪॥
ਕਹਤੁ ਨਾਨਕ ਇਹੁ ਜੀਉ ਕਰਮ ਬੰਧੁ ਹੋਈ ॥ ਬਿਨੁ ਸਤਿਗੁਰ ਭੇਟੇ ਮੁਕਤਿ ਨ ਹੋਈ॥੫॥੧॥
Jāṯ kā garab na kar mūrakẖ gavārā. Is garab ṯe cẖalėh bahuṯ vikārā. ||1|| Rahā-o.
Cẖāre varan ākẖai sabẖ ko-ī. Barahm binḏ ṯe sabẖ opaṯ ho-ī. ||2||
Mātī ek sagal sansārā. Baho biḏẖ bẖāʼnde gẖaṛai kumĥārā. ||3||
Pancẖ ṯaṯ mil ḏehī kā ākārā. Gẖat vaḏẖ ko karai bīcẖārā. ||4||
Kahaṯ Nānak ih jī-o karam banḏẖ ho-ī. Bin saṯgur bẖete mukaṯ na ho-ī. ||5||1||
Oh ignorant fool! Do not take pride in your caste. This pride leads to many vices. Pause.
All are talking about the four castes (Indian caste system: Brahmin, Khatri, Vaiash and Sudra); however, all people emanate from the same Brahm .
The entire world is made of the same clay as a potter fashions various kinds of vessels.
Ekankar has fashioned the body from five elements; no one can say that anyone has less or more elements.
Nanak says that the living one is bound to its acts. Without meeting the Satiguru, there is no liberation.
Now see how Guru Nanak guides the follows to disregard these false assumptions: The following slok clearly states that a Sikh should not believe in the Mannu’s Simiriti, because the Guru speaks opposite to that. Tenth Nanak created Khalsa opposite to the caste system. I still wonder today why some Sikhs are still stuck to the castes.
ਸਲੋਕ ਮਃ ੧ ॥ ਫਕੜ ਜਾਤੀ ਫਕੜੁ ਨਾਉ ॥ ਸਭਨਾ ਜੀਆ ਇਕਾ ਛਾਉ ॥
ਆਪਹੁ ਜੇ ਕੋ ਭਲਾ ਕਹਾਏ ॥ ਨਾਨਕ ਤਾ ਪਰੁ ਜਾਪੈ ਜਾ ਪਤਿ ਲੇਖੈ ਪਾਏ ॥੧॥
Salok mehlaa 1. Fakarh jaatee fakarh naa-o.
Sabhnaa jee-aa ikaa chhaa-o. Aaphu jay ko bhalaa kahaa-ay.
Naanak taa par jaapai jaa pat laykhai paa-ay. ||1||
Slok of First Nanak.
In essence: Useless is the caste and glory of one’s name. All the beings have the support of the Creator. One who thinks as to be good cannot be good. Oh Nanak! One is good if the Creator accepts one as an honorable person.
Believing in the caste system is to turn one’s back toward the Guru in whom one believes to seek a divine path. It is idiocy and fault of the Sikhs to follow Mannu and his beliefs ignoring their Guru. It is to be measured against the civil world of today.
Wishes
Gurdeep Singh
www.gursoch.com