20190630
Our Duality And The Creator - ਸਾਡਾ ਦ੍ਵੈਤਪੁਣਾ ਤੇ ਏਕੰਕਾਰ
ਬਸ ਇੱਕ ਲਕੀਰ ਟੱਪਣ ਵਰਗਾ ਕੰਮ ਹੈ ਗੁਰੂ ਨਾਲ ਜੁੜਕੇ ਆਪਣੀ ਦ੍ਵੈਤਪੁਣੇ ਨੂੰ ਤੋੜਨ ਦਾ ਤੇ ਚਾਰ ਚੁਫੇਰੇ ਫੈਲੇ ਰੱਬਜੀ ਦੇ ਪਿਆਰ ਵਿਚ ਗੁੱਮ ਹੋਕੇ ਜਿਉਣ ਦਾ; ਇਹ ਕਿਰਿਆ ਸਾਨੂੰ ਧਾਰਮਿਕਤਾ ਅਤੇ ਨੈਤਿਕਤਾ ਨਾਲ ਜੋੜਦੀ ਹੈ ਅਤੇ ਸਾਨੂੰ ਹਉਮੈ ਤੋਂ ਮੁਕਤੀ ਕਰਵਾ ਦੇਂਦੀ ਹੈ| ਆਓ ਇਸ ਨੂੰ ਵਿਸਥਾਰ ਵਿਚ ਵਿਚਾਰੀਏ ਗੁਰੂ ਜੀ ਦੇ ਇਸ ਸ਼ਬਦ ਰਾਹੀਂ ਜੋ ਅੰਗ ੨੨੩ ਉੱਤੇ ਦਰਜ ਹੈ:
ਗਉੜੀ ਮਹਲਾ ੧ ॥
ਦੂਜੀ ਮਾਇਆ ਜਗਤ ਚਿਤ ਵਾਸੁ ॥ ਕਾਮ ਕ੍ਰੋਧ ਅਹੰਕਾਰ ਬਿਨਾਸੁ ॥੧॥
ਅਰਥ ਨਚੋੜ : ਸੰਸਾਰ ਆਪਣਾ ਚਿੱਤ ਪ੍ਰਭ ਜੀ ਵਿੱਚ ਨਹੀਂ ਬਲਕਿ ਮਾਇਆ ਵਿੱਚ ਰੱਖੀਂ ਬੈਠਾ ਹੈ, ਇਸੇ ਕਰਕੇ ਮਾਇਆ ਦੇ ਰੂਪ ਕਾਮ, ਕ੍ਰੋਧ ਅਤੇ ਅਹੰਕਾਰ ਇਸ ਦਾ ਬਿਨਾਸ ਕਰਦੇ ਰਹਿੰਦੇ ਹਨ|
ਚੇਤੇ ਰੱਖਣਾ, ਗੁਰੂ ਜੀ ਦੁਨੀਆਂ ਨੂੰ ਛੱਡਣ ਦੇ ਹੱਕ ਵਿੱਚ ਨਹੀਂ ਬਲਕਿ ਅਕਾਲਪੁਰਖ ਨੂੰ ਭੁਲਾਕੇ ਜਿਉਣ ਉੱਤੇ ਕਿੰਤੂ ਕਰਦੇ ਹਨ, ਕਿਉਂਕਿ ਉਨਾਂ ਮੁਤਾਬਿਕ ਅਕਾਲਪੁਰਖ ਨੂੰ ਭੁਲਾਕੇ ਅਸੀਂ ਗਲਤ ਪਾਸੇ ਚਲਦੇ ਹਾਂ ਅਤੇ ਮਾਇਆ ਵਿੱਚ ਉਲਝੇ ਰਹਿੰਦੇ ਹਾਂ ਜੋ ਸਾਡੇ ਦੁਖਾਂ ਦਾ ਕਰਨ ਬਣ ਜਾਂਦੀ ਹੈ| ਉਨ੍ਹਾਂ ਨੂੰ ਯਾਦ ਰੱਖਕੇ ਜਿਉਣਾ ਜੇ ਆ ਜਾਵੇ, ਤਦ ਸਮਝ ਪੈ ਜਾਂਦੀ ਹੈ ਗੁਰੂ ਸਾਹਿਬ ਦੇ ਕਥਨ ਵਿਚ ਬੰਦ ਕੀਤੀ ਸਚਾਈ |
ਦੂਜਾ ਕਉਣੁ ਕਹਾ ਨਹੀ ਕੋਈ ॥ ਸਭ ਮਹਿ ਏਕੁ ਨਿਰੰਜਨੁ ਸੋਈ ॥੧॥ ਰਹਾਉ ॥
(ਅਸਲੀਅਤ ਹੋਰ ਹੈ) ਏਕੰਕਾਰ ਤੋਂ ਬਿਨਾ ਦੂਸਰਾ ਕੋਈ ਹੈ ਹੀ ਨਹੀਂ| ਓਹੋ ਪਵਿੱਤਰ ਏਕੰਕਾਰ ਜੀ ਸਭ ਵਿੱਚ ਰਚੇ ਹੋਏ ਹਨ |
ਇਹ ਗੱਲ ਵਿਚਰਨ ਵਾਲੀ ਹੈ ਕਿ ਇਹ ਸਭ ਕੁਝ ਜੋ ਦਿਸਦਾ ਹੈ, ਜੇ ਉਹ ਸਭ ਕੁਝ ਪ੍ਰਭਜੀ ਹੀ ਹਨ, ਤਦ ਦੁਨੀਆਂ ਵਿੱਚ ਐਨੀ ਵਿਰੋਧਤਾ ਕਿਉਂ ਦਿਸਦੀ ਹੈ ? ਇੱਕ ਇਸ ਦਾ ਉੱਤਰ ਮਿਲਦਾ ਹੈ ਗੁਰੂ ਜੀ ਦੀਆਂ ਸਭ ਤੋਂ ਪਹਿਲੀਆਂ ਸਤਰਾਂ ਵਿੱਚ ਅਤੇ ਦੂਸਰਾ ਹੈ ਕਿ ਅਸੀਂ ਗੁਰੂ ਜੀ ਤੋਂ ਉਲਟ ਸਭ ਕੁਝ ਪ੍ਰਭ ਜੀ ਤੋਂ ਭਿੰਨ ਹੀ ਵੇਖਦੇ ਹਾਂ, ਕਿਉਂਕਿ ਅਸੀਂ ਰਹਿੰਦੇ ਹੀ ਦਵੈਤ ਸੋਚ ਅਧੀਨ ਹਾਂ; ਭਾਵ ਅਸੀਂ ਸਭ ਹਾਂ ਤਾਂ ਇੱਕ ਹੀ, ਪਰ ਆਪਣੀ ਵੱਖਰੀ ਹੈਸੀਅਤ ਵਿੱਚ ਗਲਤਾਨ ਹਾਂ | ਅਧਿਆਮਕਤਾ ਅਨੁਸਾਰ ਇਹੋ ਸਾਡਾ ਬਚਪਨਾ ਹੈ, ਕਿਓਂਕਿ ਗੁਰੂ ਜੀ ਦੀ ਸਿਖਿਆ ਲੈਕੇ ਵੀ ਅਸੀਂ ਆਪਣੀ ਸੋਚ ਨਹੀਂ ਛੱਡਦੇ ਜਿਵੇਂ ਬੱਚਾ ਅੱਗ ਨੂੰ ਹੱਥ ਪਾਉਣ ਤੋਂ ਨਹੀਂ ਝਿਜਕਦਾ| ਜੇ ਤੁਸੀਂ ਗੁਰੂ ਜੀ ਗੱਲ ਮੰਨ ਲਵੋਂ, ਪਰ ਮੈਂ ਨਾ ਮੰਨਾ, ਤਦ ਆਪਣਾ ਵਿਰੋਧ ਬਣਿਆ ਹੀ ਰਹੇਗਾ ਅਤੇ ਇਸ ਪ੍ਰਸੰਗ ਵਿੱਚ ਮੈਂ ਭਟਕਿਆ ਰਹਾਂਗਾ ਪਰ ਤੁਸੀਂ ਨਹੀਂ, ਕਿਉਂਕਿ ਤੁਸੀਂ ਸੰਤੁਸ਼ਟ ਸਤਿਥੀ ਵਿਚ ਟਿਕ ਜੋਵੋਗੇ ਤੇ ਤੁਸੀਂ ਪ੍ਰਭਜੀ ਦੀ ਇੱਕਮਿਕਤਾ ਵਿਚ ਮਗਨ ਰਹੋਗੇ ; ਮੈਂ ਤੁਹਾਡੇ ਵਿਚਲੀਆਂ ਊਣਤਾਈਆਂ ਲੱਭਣ ਵਿਚ ਅਟਕਿਆ ਰਹਾਂਗਾ; ਬਸ ਇਹੋ ਫਰਕ ਹੈ| ਇਸ ਗੱਲ ਨੂੰ ਗੁਰੂ ਜੀ ਅਗਲੀਆਂ ਤੁਕਾਂ ਵਿੱਚ ਸਮਝਾਉਂਦੇ ਹਨ
ਦੂਜੀ ਦੁਰਮਤਿ ਆਖੈ ਦੋਇ ॥ ਆਵੈ ਜਾਇ ਮਰਿ ਦੂਜਾ ਹੋਇ ॥੨॥
ਦੂਜਾ ਜੇ ਹੈ ਤਦ ਉਹ ਹੈ ਸਾਡੀ ਦੁਰਮਤਿ (ਦ੍ਵੈਤਪੁਣੇ ਨੂੰ ਬਰਕਰਾਰ ਰੱਖਣ ਵਾਲੀ), ਜੋ ਸਭ ਕੁਝ ਪ੍ਰਭ ਜੀ ਤੋਂ ਵੱਖ ਮਨੀਂ ਬੈਠੀ ਹੈ| ਇਸੇ ਕਾਰਣ ਇਨਸਾਨ ਆਉਂਦਾ ਜਾਂਦਾ ਰਹਿੰਦਾ ਅਤੇ ਮਰ ਕੇ ਫੇਰ ਦੂਜਾ ਹੋ ਨਿਬੜਦਾ ਹੈ |
ਭਾਵ ਇਹ ਕਿ ਸਾਡੀ ਦੁਰਮਤ ਮੁਤਾਬਿਕ ਬਣੀ ਦਵੈਤ ਹੀ ਸਾਨੂੰ ਵੱਖਰੀ ਹੈਸੀਅਤ ਨਾਲ ਜੋੜ ਰੱਖਦੀ ਹੈ ਅਤੇ ਸਾਨੂੰ ਕਰਤਾਰ ਜੀ ਨਾਲ ਜੁੜਨ ਨਹੀਂ ਦੇਂਦੀ| ਮਾਇਆ ਨੂੰ ਇੱਕ ਖੇਡ ਸਮਝੋ; ਜੋ ਇਸ ਵਿੱਚ ਮਸਤ ਹੋ ਗਿਆ, ਉਹ ਦਵੈਤ ਨੂੰ ਬਣਾਈ ਰੱਖੇਗਾ, ਕਿਉਂਕਿ ਖੇਡ ਦਾ ਅਧਾਰ ਹੀ ਦ੍ਵੈਤਪੁਣਾ ਹੈ| ਜੋ ਇਸ ਭਰਮ ਨੂੰ ਸਮਝ ਗਿਆ, ਉਹ ਇਸ ਖੇਡ ਵਿੱਚ ਗਲਤਾਨ ਨਹੀਂ ਹੋਏਗਾ ਅਤੇ ਕਦੇ ਰੱਬ ਜੀ ਨਾਲੋਂ ਆਪਣੀ ਵੱਖਰੀ ਹੋਂਦ ਨਹੀਂ ਮਹਿਸੂਸੇਗਾ | ਇਹ ਸਥਿਤੀ ਸਹਿਜ ਅਵਸਥਾ ਦੀ ਹੈ ਜੋ ਪ੍ਰਭਜੀ ਦੇ ਪਿਆਰ ਵਿੱਚ ਨਿਰਲੇਪ ਹੋਇਆਂ ਪਾਈਦੀ ਹੈ; ਕਠਨ ਹੈ ਪਰ ਅਸੰਭਵ ਨਹੀਂ|
ਧਰਣਿ ਗਗਨ ਨਹ ਦੇਖਉ ਦੋਇ ॥ ਨਾਰੀ ਪੁਰਖ ਸਬਾਈ ਲੋਇ ॥੩॥
ਮੈਂਨੂੰ ਤਾਂ ਧਰਤੋਂ ਤੋਂ ਅਸਮਾਨ ਤੀਕ ਹਰ ਔਰਤ, ਮਰਦ ਅਤੇ ਸੰਸਾਰ ਵਿੱਚ ਬਸ ਉਸੇ ਅਕਾਲਪੁਰਖ ਜੀ ਹੀ ਦਿਸਦੇ ਹਨ|
ਗੁਰੂ ਜੀ ਦਿਲ ਦੀ ਉਸ ਸਹਿਜ ਸਥਿਤੀ ਬਾਰੇ ਦੱਸਦੇ ਹਨ ਜਿਸ ਵਿੱਚ ਰਿਹਾਂ ਦਵੈਤ ਖਤਮ ਹੋ ਜਾਂਦੀ ਹੈ ਅਤੇ ਰੱਬ ਜੀ ਨਾਲ ਅਭੇਦਤਾ ਦਾ ਤਜੁਰਬਾ ਹੁੰਦਾ ਹੈ ਕਿਉਂਕਿ ਜਦੋਂ ‘ਮੈਂ’ ਹੀ ਨਾ ਰਹੇ, ਤਦ ਦੂਸਰਾ ਹੋਣ ਦਾ ਅਹਿਸਾਸ ਕਿਵੇਂ ਰਹੇਗਾ ? ਔਰਤ ਅਤੇ ਮਰਦ ਵੱਖਰੇ ਨਹੀਂ ਭਾਵੇਂ ਦਿਸਣ ਵਿੱਚ ਵੱਖ ਹਨ; ਇਹ ਦੁਰਮਤ ਹੈ ਜੋ ਦੋਨਾਂ ਨੂੰ ਵੀ ਦਵੈਤ ਨਾਲ ਵੇਖਦੀ ਹੈ|
ਰਵਿ ਸਸਿ ਦੇਖਉ ਦੀਪਕ ਉਜਿਆਲਾ ॥ ਸਰਬ ਨਿਰੰਤਰਿ ਪ੍ਰੀਤਮੁ ਬਾਲਾ ॥੪॥
ਮੈਂ ਚੰਦ ਅਤੇ ਸੂਰਜ ਵਿੱਚ ਵੀ ਉਸੇ ਪ੍ਰਭਜੀ ਦੀ ਰੌਸ਼ਨੀ ਹੀ ਵੇਖਦਾ ਹਾਂ; ਮੈਂ ਉਹੋ ਅਮਰ ਪ੍ਰੀਤਮ ਜੀ ਨੂੰ ਸਾਰੀਆਂ ਵਿੱਚ ਵੱਸੇ ਵੇਖਦਾ ਹਾਂ|
ਫੇਰ ਸਭ ਕੁਝ ਦਿਸਦਾ ਅਤੇ ਅਣਦਿਖਦਾ ਰੱਬ ਜੀ ਵਿੱਚ ਸਮਾਇਆ ਹੋਣ ਦਾ ਹੀ ਅਹਿਸਾਸ ਹੁੰਦਾ ਹੈ | ਦ੍ਵੈਤਪੁਣਾ ਆਪਣੇ ਤੋਂ ਬਿਨਾਂ, ਸਭ ਕੁਝ ਪਰਾਇਆ ਹੋਣ ਦਾ ਯਕੀਨ ਕਰਵਾਉਂਦਾ ਹੈ| ਦੂਜਾ ਸੱਚ ਇਹ ਹੈ ਕਿ ਜੋ ਦਵੈਤ ਭਾਵਨਾ ਵਿੱਚ ਹਨ, ਉਹ ਸਭ ਪ੍ਰਭਜੀ ਵੱਲ ਪਿੱਠ ਕਰਕੇ ਜਿਉਂਦੇ ਹਨ| ਉਹ ਹਮੇਸ਼ਾ ਦੂਜੇ ਹੋਣ ਦੇ ਅਧੀਨ ਰਹਿੰਦੇ ਹਨ, ਗੁਰੂ ਜੀ ਦੇ ਦੱਸੇ ਆਤਮਕ ਸੱਚ ਤੋਂ ਲੱਖਾਂ ਮੀਲ ਦੂਰ| ਇਸੇ ਪ੍ਰਸੰਗ ਵਿੱਚ ਇਹ ਵੀ ਸੱਚ ਹੈ ਕਿ ਜੇ ਕੁਝ ਇਨਸਾਨ ਗੁਰੂ ਜੀ ਦੀ ਸਿਖਿਆ ਰਾਹੀਂ ਦੁਰਮੱਤ ਨੂੰ ਖਤਮ ਕਰਕੇ ਅਕਾਲਪੁਰਖ ਵਿੱਚ ਲੀਨ ਹੋ ਜਾਣ, ਤਦ ਵੀ ਸੰਸਾਰ ਵਿੱਚ ਵਿਰੋਧ ਬਣਿਆ ਰਹੇਗਾ|
ਕਰਿ ਕਿਰਪਾ ਮੇਰਾ ਚਿਤੁ ਲਾਇਆ ॥ ਸਤਿਗੁਰਿ ਮੋ ਕਉ ਏਕੁ ਬੁਝਾਇਆ ॥੫॥
ਮਿਹਰ ਕਰਕੇ ਸਤਿਗੁਰਾਂ ਨੇ ਮੈਨੂੰ ਏਕੰਕਾਰ ਦਰਸਾ ਦਿੱਤਾ ਹੈ ਅਤੇ ਮੇਰਾ ਚਿੱਤ ਉਨ੍ਹਾਂ ਵਿੱਚ ਲਾ ਦਿੱਤਾ ਹੈ|
ਇਹ ਦ੍ਵੈਤਪੁਣਾ ਸਤਿਗੁਰਾਂ ਦੇ ਰਾਹ ਉੱਤੇ ਚਲਦਿਆਂ ਖਤਮ ਕਰ ਸਕੀਦਾ ਹੈ; ਦੁਰਮੱਤ ਦ੍ਵੈਤਪੁਣੇ ਵਿੱਚ ਡਬੋ ਰੱਖਦੀ ਹੈ, ਪਰ ਸਤਿਗੁਰਾਂ ਦੀਆਂ ਦੁਆਵਾਂ ਨਾਲ ਅਕਾਲਪੁਰਖ ਦੇ ਦਰਸ਼ਨ ਵਿੱਚ ਜੀਵਨ ਗੁਜਰਦਾ ਹੈ | ਇਸ ਸਥਿਤੀ ਵਿੱਚ ਅਨੰਦ ਹੀ ਅਨੰਦ ਬਣਿਆਂ ਰਹਿੰਦਾ ਹੈ|
ਏਕੁ ਨਿਰੰਜਨੁ ਗੁਰਮੁਖਿ ਜਾਤਾ ॥ ਦੂਜਾ ਮਾਰਿ ਸਬਦਿ ਪਛਾਤਾ ॥੬॥
ਗੁਰਮੁਖ ਗੁਰਾਂ ਦੇ ਸ਼ਬਦ ਰਾਹੀਂ ਆਪਣੀ ਦਵੈਤ ਨੂੰ ਮਾਰਕੇ ਕਰਤਾਰ ਜੀ ਨੂੰ ਜਾਣ ਲੈਂਦਾ ਹੈ (ਗੁਰਮੁਖ ਨੂੰ ਕਰਤਾਰ ਜੀ ਤੋਂ ਬਿਨਾ ਦੂਸਰਾ ਕੋਈ ਨਹੀਂ ਦਿਸਦਾ )| ਇੰਝ ਗੁਰੂ ਦੇ ਦਰਸਾਏ ਰਸਤੇ, ਜਿਸ ਵਿੱਚ ਆਪਣੀ ਹਉਮੈ ਨੂੰ ਖਤਮ ਕਰਕੇ ਜਿਉਣ ਦਾ ਉਪਦੇਸ਼ ਹੈ, ਉੱਤੇ ਚਲਕੇ ਗੁਰਮੁਖ ਲੋਕ ਦਵੈਤ ਤੋਂ ਮੁਕਤ ਹੋਕੇ ਰਹਿੰਦੇ ਹਨ, ਜਿਸ ਕਰਕੇ ਉਨ੍ਹਾਂ ਅੰਦਰ ਸਭ ਪਾਸੇ ਰੱਬ ਜੀ ਦੀਆਂ ਜੋਤਾਂ ਦਾ ਫਿਲਾਓ ਉਭਰਿਆ ਰਹਿੰਦਾ ਹੈ|
ਏਕੋ ਹੁਕਮੁ ਵਰਤੈ ਸਭ ਲੋਈ ॥ ਏਕਸੁ ਤੇ ਸਭ ਓਪਤਿ ਹੋਈ ॥੭॥
(ਗੁਰਾਂ ਦੀ ਦਿੱਤੀ ਸੋਝੀ ਰਾਹੀਂ ) ਇਸ ਗੱਲ ਦਾ ਵਿਸ਼ਵਾਸ਼ ਬਣ ਜਾਂਦਾ ਹੈ ਕਿ ਇੱਕੋ ਰੱਬ ਜੀ ਤੋਂ ਸਭ ਕੁਝ ਉਪਜਦਾ ਹੈ ਅਤੇ ਸਾਰੇ ਜਹਾਨਾਂ ਵਿੱਚ ਉਨ੍ਹਾਂ ਦਾ ਹੁਕਮ ਹੀ ਚਲਦਾ ਹੈ|
ਫੇਰ ਇਹ ਵੀ ਸਮਝ ਆ ਜਾਂਦੀ ਹੈ ਕਿ ਹਰ ਸ਼ੈ ਪਰਮਾਤਮਾ ਤੋਂ ਹੀ ਪੈਦਾ ਹੁੰਦੀ ਹੈ ਅਤੇ ਉਨਾਂ ਦੇ ਹੁਕਮ ਅਧੀਨ ਰਹਿੰਦੀ ਹੈ; ਇਸ ਲਈ ਇਹ ਵੀ ਸਮਝ ਲਵੋ ਕਿ ਇਹ ਦ੍ਵੈਤਪੁਨ ਦਾ ਅਹਿਸਾਸ ਵੀ ਉਨਾਂ ਦੀ ਸ਼ਕਤੀ ਅਧੀਨ ਕਾਇਮ ਹੈ |
ਰਾਹ ਦੋਵੈ ਖਸਮੁ ਏਕੋ ਜਾਣੁ ॥ ਗੁਰ ਕੈ ਸਬਦਿ ਹੁਕਮੁ ਪਛਾਣੁ ॥੮॥
(ਇਸ ਕਰਕੇ) ਇਹ ਜਾਣ ਲਵੋ ਕਿ ਦੋ ਹੀ ਰਸਤੇ ਹਨ (ਗੁਰਮੁਖਤਾ ਅਤੇ ਦੁਰਮਤਿ ਵਾਲਾ) ਪਰ ਮਾਲਕ ਦੋਨਾਂ ਦੇ ਇੱਕੋ ਰੱਬ ਜੀ ਹਨ | ਗੁਰੂ ਦੀ ਸਿਖਿਆ ਰਾਹੀਂ ਰੱਬ ਜੀ ਦੇ ਹੁਕਮ ਨੂੰ ਪਛਾਣੋ|
ਇਨਾਂ ਤੁਕਾਂ ਵਿੱਚ ਗੁਰੂ ਜੀ ਸਮਝਾਉਂਦੇ ਹਨ ਕਿ ਇਹ ਜੋ ਦੋ ਰਸਤੇ ਹਨ, ਇੱਕ ਦੁਰਮਤਿ ਵਾਲਾ ਅਤੇ ਦੂਸਰਾ ਗੁਰਮੁਖਤਾ| ਕਰਤਾਰ ਜੀ ਦੇ ਹੁਕਮ ਵਿੱਚ ਹੀ ਦ੍ਵੈਤਪੁਨ ਕਾਇਮ ਰਹਿੰਦਾ ਹੈ ਅਤੇ ਉਨਾਂ ਦੇ ਹੁਕਮ ਨਾਲ ਹੀ ਇਹ ਦ੍ਵੈਤਪੁਨ ਖਤਮ ਹੋ ਜਾਂਦਾ ਹੈ, ਕਿਉਂਕਿ ਇਨਾਂ ਦੋਨਾਂ ਰਸਤਿਆਂ ਦੇ ਮਲਿਕ ਕਰਤਾਰ ਜੀ ਹੀ ਹਨ| ਇਸੇ ਕਰਕੇ ਗੁਰੂ ਦੀ ਸਿਖਿਆ ਰਾਹੀਂ ਪ੍ਰਭ ਜੀ ਦੇ ਹੁਕਮ ਨੂੰ ਪਛਾਣੋ ਅਤੇ ਦ੍ਵੈਤਪਣੇ ਵਿਚੋਂ ਬਾਹਰ ਨਿਕਲਣਾ ਸਿੱਖੋ|
ਸਗਲ ਰੂਪ ਵਰਨ ਮਨ ਮਾਹੀ ॥ ਕਹੁ ਨਾਨਕ ਏਕੋ ਸਾਲਾਹੀ ॥੯॥੫॥
ਨਾਨਕ ਜੀ ਆਖਦੇ ਹਨ ਕਿ ਮੈਂ ਤਾਂ ਇੱਕੋ ਪ੍ਰਭ ਜੀ ਦੀ ਸਿਫਤ ਕਰਦਾ ਹਾਂ ਜਿਹੜੇ ਸਾਰੇ ਰੰਗਾ, ਸ਼ਕਲਾਂ ਅਤੇ ਦਿਲਾਂ ਵਿੱਚ ਵਸਦੇ ਹਨ|
ਜੇ ਗੁਰੂ ਜੀ ਰੱਬ ਜੀ ਹੋਰਾਂ ਅਤੇ ਆਪਣੇ ਆਪ ਵਿੱਚ ਕੋਈ ਅਭਿਨਤਾ ਨਹੀਂ ਵੇਖਦੇ, ਤਦ ਉਨ੍ਹਾਂ ਨੂੰ ਗੁਰੂ ਮੰਨਣ ਵਾਲੇ ਅਤੇ ਉਨਾਂ ਦੇ ਰਾਹ ਚਲਣ ਵਾਲੇ ਇੰਝ ਕਿਉਂ ਨਹੀਂ ਵੇਖਦੇ? ਗੁਰੂ ਜੀ ਸਮਝਾਉਂਦੇ ਹਨ ਕਿ ਕਰਤਾਰ ਜੀ ਦੀ ਹੀ ਸਿਫਤ ਕਰੋ ਜੋ ਹਰ ਥਾਂ, ਹਰ ਸ਼ੈ ਤੇ ਜੀਵ ਵਿੱਚ ਸਮਾਏ ਹੋਏ ਹਾਜਰ ਨਾਜਰ ਰਹਿੰਦੇ ਹਨ| ਗੁਰੂ ਜੀ ਪ੍ਰਭ ਜੀ ਦੇ ਬਣਾਏ ਦ੍ਵੈਤਪੁਣੇ ਦੇ ਅਸੂਲ ਨੂੰ ਸਮਝਕੇ ਤੇ ਇਸ ਵਿਚੋਂ ਨਿਕਲਕੇ, ਪ੍ਰਭਜੀ ਤੋਂ ਵੱਖਰੀ ਬਣਾਈ ਅਪਣੀ ਹਸਤੀ ਨੂੰ ਤੋੜਕੇ ਜਿਉਣ ਦੀ ਨਸੀਹਤ ਕਰਦੇ ਹਨ ਤਾਂਕਿ ਮਾਇਆ ਦੀ ਦੇਣ ਕਾਮ ਕ੍ਰੋਧ ਅਤੇ ਹੰਕਾਰ ਵਿਚੋਂ ਨਿਕਲਕੇ ਉਨਾਂ ਦੀ ਸਿਫਤ ਸਲਾਹ ਰਾਹੀਂ ਉਨਾਂ ਵਿੱਚ ਅਭੇਦ ਹੋਇਆ ਜਾ ਸਕੇ| ਕਰਤਾਰ ਜੀ ਵਿਚ ਅਭੇਦ ਹੋਕੇ ਜੀਣਾ ਹੀ ਸਿੱਖੀ ਦਾ ਆਖਰੀ ਮੰਤਵ ਹੈ, ਇਸੇ ਕਰਕੇ ਸਿੱਖੀ ਵਿਚ ਕਰਤਾਰ ਜੀ ਨਾਲ ਵਪਾਰ ਨੁਮਾ ਪਿਆਰ ਪਾਉਣ ਦਾ ਵਿਰੋਧ ਹੈ, ਭਾਵ ਇਹ ਸੋਚਣਾ ਕਿ ਇਹ ਕੰਮ ਹੋ ਜਾਵੇ ਤਦ ਅਸੀਂ ਐਨੀ ਤੁਹਾਡੀ ਸਿਫਤ ਕਰਾਂਗੇ ਵਗੈਰਾ ਵਗੈਰਾ |
ਸ਼ੁਭ ਇੱਛਾਵਾਂ!
ਗੁਰਦੀਪ ਸਿੰਘ
It is just like crossing a line to get attached to the Guru to eliminate duality and getting saturated in the love of Prabh who is all pervading. This act alone attaches us with religious and ethical feelings and breaks us away from the ego we are enveloped in. Let us ponder over this shabda of the Guru on 223, SGGS:
ਗਉੜੀ ਮਹਲਾ ੧ ॥
ਦੂਜੀ ਮਾਇਆ ਜਗਤ ਚਿਤ ਵਾਸੁ ॥ ਕਾਮ ਕ੍ਰੋਧ ਅਹੰਕਾਰ ਬਿਨਾਸੁ ॥੧॥
Ga-oṛī mėhlā 1.
Ḏūjī mā-i-ā jagaṯ cẖiṯ vās. Kām kroḏẖ ahaʼnkār binās. ||1||
Raag Gaurhi, the bani of First Nanak.
In essence: The heart of the world is in Maya, and because of that, it gets ruined in lust, wrath, and conceit.
Remember that the Guru doesn’t’ favor deserting the world, instead he questions our living without keeping His memory in our minds, because, according to him, we go astray as we start living forgetting Him by being indulged in the Maya pursuits. Thus, it becomes a cause of our pains and sufferings.
This idea is expressed in the following verses:
ਦੂਜਾ ਕਉਣੁ ਕਹਾ ਨਹੀ ਕੋਈ ॥ ਸਭ ਮਹਿ ਏਕੁ ਨਿਰੰਜਨੁ ਸੋਈ ॥੧॥ ਰਹਾਉ ॥
Ḏūjā ka-uṇ kahā nahī ko-ī. Sabẖ mėh ek niranjan so-ī. ||1|| Rahā-o.
How can I say there is another one? There is none other than Akalpurakh; only He, the immaculate one, permeates all. Pause.
Now this is to understand that if whatever we see is the Creator Himself, then why do we perceive so much conflicts in the world? A part of its answer lies in the first verses and the second one is this that unlike the Guru, we live in duality, because the base of Maya is duality; in other words, our source is only one: our Creator, but we are strongly convinced to have our separate existence than the Creator. As per the spiritualistic thought, our approach is immature, because after learning the reality from the Guru, we remain stuck with our own thoughts like a child who remains ready to touch the fire if not counselled. For example, if you believe in what the Guru says but I don’t, then our animosity will remain in existence; nonetheless, in this context I will remain in an exasperating situation but not you, since you will remain settle in a state of mind lacking duality. I will remain stuck in finding faults in you; however, you will remain engrossed in Prabh’s love; only this is the difference.
This is the basic principle of the Sikhi that everything, life, place and beyond is the Creator Himself; obviously, Maya is here as per His ‘will’.
ਦੂਜੀ ਦੁਰਮਤਿ ਆਖੈ ਦੋਇ ॥ ਆਵੈ ਜਾਇ ਮਰਿ ਦੂਜਾ ਹੋਇ ॥੨॥
Ḏūjī ḏurmaṯ ākẖai ḏo-e. Āvai jā-e mar ḏūjā ho-e. ||2||
It is the bad-intellect that causes the mortal to say that Akalpurakh’s creation is separate from Him; because of that bad thinking, the mortal comes and goes and remains separated (from Him).
It means that our tainted intellect retains our duality of being a separate existence from the Creator and doesn’t let us get coupled with Him. Deem it as a game of Maya; whoever got possessed with it will keep duality intact, because its base is Maya; however, the one who comprehends this illusion will not embrace duality; thus, one will never accept one’s separate existence from Him. This state of mind is attained through drenching in His love; it is very difficult but not impossible.
Above, it is made clear that those ones, who think that the Creator is totally separate from His creation, are in the duality. It is the mortal’s duality or faith, in other than the Creator that puts him/her on a wrong path. To realize the above idea, let’s understand the word, “ਦੋਇ /Doe”. It is explained in the following:
ਧਰਣਿ ਗਗਨ ਨਹ ਦੇਖਉ ਦੋਇ ॥ ਨਾਰੀ ਪੁਰਖ ਸਬਾਈ ਲੋਇ ॥੩॥
Ḏẖaraṇ gagan nah ḏekẖ-a-u ḏo-e. Nārī purakẖ sabā-ī lo-e. ||3||
I don’t see any other than Him on the earth or the sky; Akalpurakh permeates the women, the men, and the entire universe.
Above the Guru expresses that state of mind in which the duality is ended and an experience of being one with Akalpurakh is realized, because when the sense of ‘I’ is gone, then how a sense of being separate from Him can exist? There is no difference between a woman and a man though they look different; it is our ill intellect that makes us see them separate.
ਰਵਿ ਸਸਿ ਦੇਖਉ ਦੀਪਕ ਉਜਿਆਲਾ ॥ ਸਰਬ ਨਿਰੰਤਰਿ ਪ੍ਰੀਤਮੁ ਬਾਲਾ ॥੪॥
Rav sas ḏekẖ-a-u ḏīpak uji-ālā. Sarab niranṯar parīṯam bālā. ||4||
I see the light of the Sun and the Moon, but I see the young (ever fresh and evergreen) beloved Akalpurakh present in all.
All what is seen or unseen motivates us to see Him present all over; nonetheless, duality makes a person realize to be of a separate being than the Creator. The other truth is this that those who live in duality have turned their backs toward Prabh. They live under it and remain far away from Him. In this context, it should be realized that if a few people succeed in eliminating their feelings of duality, still the worldly conflicts will stay. Throughout this Shabda, the Guru keeps identifying Him in all: everything and everywhere.
ਕਰਿ ਕਿਰਪਾ ਮੇਰਾ ਚਿਤੁ ਲਾਇਆ ॥ ਸਤਿਗੁਰਿ ਮੋ ਕਉ ਏਕੁ ਬੁਝਾਇਆ ॥੫॥
Kar kirpā merā cẖiṯ lā-i-ā. Saṯgur mo ka-o ek bujẖā-i-ā. ||5||
As Ekankar has showered mercy on me, I am attached to Him. I have realized Him through the Satiguru.
Duality is eliminated by treading on the Guru’s path; otherwise, ill intellect saturates us in duality; however, one spends life by envisioning Him all over with the Guru’s blessings. This situation is a state of bliss in which the mind settles down within.
ਏਕੁ ਨਿਰੰਜਨੁ ਗੁਰਮੁਖਿ ਜਾਤਾ ॥ ਦੂਜਾ ਮਾਰਿ ਸਬਦਿ ਪਛਾਤਾ ॥੬॥
Ėk niranjan gurmukẖ jāṯā. Ḏūjā mār sabaḏ pacẖẖāṯā. ||6||
Through the Guru Ekankar, the immaculate one, is known and the concept of ‘two’ (the Creation is distinct) is eradicated.
The Guru oriented one kills his/her duality through the Guru’s teachings (sees none but Him); thus, the Guru’s teaching is to live by eliminating self-conceit and duality and to become able to see Him all over.
ਏਕੋ ਹੁਕਮੁ ਵਰਤੈ ਸਭ ਲੋਈ ॥ ਏਕਸੁ ਤੇ ਸਭ ਓਪਤਿ ਹੋਈ ॥੭॥
Ėko hukam varṯai sabẖ lo-ī. Ėkas ṯe sabẖ opaṯ ho-ī. ||7||
Alone Har’s ordinance is prevalent in all the worlds, and from Him, all have emanated.
Then it is comprehended the source of all is the Creator and all remain under His ordinance; here it must be realized that duality is also a part of His ordinance.
ਰਾਹ ਦੋਵੈ ਖਸਮੁ ਏਕੋ ਜਾਣੁ ॥ ਗੁਰ ਕੈ ਸਬਦਿ ਹੁਕਮੁ ਪਛਾਣੁ ॥੮॥
Rāh ḏovai kẖasam eko jāṇ. Gur kai sabaḏ hukam pacẖẖāṇ. ||8||
There are two ways: the worldly way and the spiritual way. The master of both ways is Akalpurakh (both paths do exist as per His ‘will’). (Oh mortal!) through the Guru’s shabda, understand Akalpurakh’s ordinance (of the both paths).
In the above verses, the Guru says that there are only two paths: one is to live by being guided by ill intellect and the other one is to live as per the Guru’s advice; nonetheless, the creator of the two paths is Him. In his ordinance, the mortal embraces duality and in His ordinance, he forsakes it; therefore, through the Guru’s advice, we must recognize His ordinance and learn how to get out of our duality complex.
ਸਗਲ ਰੂਪ ਵਰਨ ਮਨ ਮਾਹੀ ॥ ਕਹੁ ਨਾਨਕ ਏਕੋ ਸਾਲਾਹੀ ॥੯॥੫॥
Sagal rūp varan man māhī. Kaho Nānak eko sālāhī. ||9||5||
Oh Nanak! Say this: I praise only Akalpurakh, who is in the all forms, castes, and the minds of all (because there is no other than Him in all, period).
If the Guru doesn’t see any difference between the creator and His creation, why those who are his followers don’t have that kind of attitude? The Guru counsels his followers to praise The Creator who is present in all and everywhere. He advises them to live by abandoning the conceit that deems a separate identity than the Creator so that through His praise they can absorb in Him. Living being one with the Creator is a Sikh’s ultimate goal; therefore, in the Sikhi, it is not valued to live while creating conflicts with Him and His creation or to love Him with an attitude to grind one’s ax, or in a trade behavior which means if He listens to our prayers we will praise Him.
Wishes!
Gurdeep Singh
Labels:
GURMAT VICHAR
20190614
Who Does Live Within?
In this book, through an analysis of some scientific findings in context of human psyche, a unique observation of the spiritual seers is expressed that surpasses the concept of human body from its conception to its end.
Read about their world embracing appeal for the goodwill of the universe contrary to the world leaders who bind the human race with conflicts.
Learn how the spiritual seers do not accept death as the end of a life and how they define a constant occurring change in the universe. Also learn how they see that the one who lives within is not the one who is known in a society.
Book name: Who Does Live Within?
Author: Gurdeep Singh
Author's Website : www. gursoch.com
Year of Publishing: 2019
Language : English
Publisher : Unistar Books Pvt. Ltd
Labels:
E-Books
Subscribe to:
Posts (Atom)