vad▫hans mėhlā 1 gẖar 2. Morī ruṇ jẖuṇ lā▫i▫ā bẖaiṇe sāvaṇ ā▫i▫ā. Ŧere munḏẖ katāre jevdā ṯin lobẖī lobẖ lubẖā▫i▫ā. Ŧere ḏarsan vitahu kẖannī▫ai vañā ṯere nām vitahu kurbāṇo. Jā ṯū ṯā mai māṇ kī▫ā hai ṯuḏẖ bin kehā merā māṇo.
Raag Wadhans, the bani of First Nanak: house second: In essence: oh Sister! The rainy season of Sawan (the name of a month) has come and the peacocks are singing sweetly. Oh Prabh! Your fascinating sharp - beauty has enticed this bride of yours (It has inspired me to see you; it is your captivating beauty that has enticed me); I am ready to be cut into pieces to have your vision and I sacrifice to your Naam. Because you are visible (realization) in this scene, I have felt proud of you (to tell about you); otherwise, without you, what honor I have?
The Guru creates a scene filled with Prabh’s presence all around; seeing that scene, the lover of the Creator gets enticed; as the feeling of love for the Creator is bottling up, a pride of Prabh’s presence makes the lover eager to utter a few words about His extremely captivating beauty. The birds are happy in the advent of Sawan, a month of rainy season. Obviously they become inspiration to think about the powerful Creator, who creates such scenes with His eminent. Then, the Guru, as a lover, thanks Prabh, who has blessed him to see Him eminently in His creation. Through this experience, Prabh’s fascinating personal touch becomes the seeker’s wealth.
ਹੇ ਭੈਣ! ਸਾਵਨ (ਦਾ ਮਹੀਨਾ) ਆ ਗਿਆ ਹੈ (ਸਾਵਨ ਦੀਆਂ ਕਾਲੀਆਂ ਘਟਾਂ ਵੇਖ ਕੇ ਸੋਹਣੇ) ਮੋਰਾਂ ਨੇ ਮਿੱਠੇ ਗੀਤ ਸ਼ੁਰੂ ਕਰ ਦਿੱਤੇ ਹਨ (ਤੇ ਪੈਲਾਂ ਪਾਣੀਆਂ ਸ਼ੁਰੂ ਕਰ ਦਿੱਤੀਆਂ ਹਨ)। (ਹੇ ਪ੍ਰਭੂ!) ਤੇਰੀ ਇਹ ਸੋਹਣੀ ਕੁਦਰਤਿ ਮੈਂ ਜੀਵ-ਇਸਤ੍ਰੀ ਵਾਸਤੇ, ਮਾਨੋ, ਕਟਾਰ ਹੈ (ਜੋ ਮੇਰੇ ਅੰਦਰ ਬਿਰਹੋਂ ਦੀ ਚੋਟ ਲਾ ਰਹੀ ਹੈ) ਫਾਹੀ ਹੈ, ਇਸ ਨੇ ਮੈਨੂੰ ਤੇਰੇ ਦੀਦਾਰ ਦੀ ਪ੍ਰੇਮਣ ਨੂੰ ਮੋਹ ਲਿਆ ਹੈ (ਤੇ ਮੈਨੂੰ ਤੇਰੇ ਚਰਨਾਂ ਵਿਚ ਖਿੱਚੀ ਜਾ ਰਹੀ ਹੈ)। (ਹੇ ਪ੍ਰਭੂ!) ਤੇਰੇ ਇਸ ਸੋਹਣੇ ਸਰੂਪ ਤੋਂ ਜੋ ਹੁਣ ਦਿੱਸ ਰਿਹਾ ਹੈ ਮੈਂ ਸਦਕੇ ਹਾਂ ਸਦਕੇ ਹਾਂ (ਤੇਰਾ ਇਹ ਸਰੂਪ ਮੈਨੂੰ ਤੇਰਾ ਨਾਮ ਚੇਤੇ ਕਰਾ ਰਿਹਾ ਹੈ, ਤੇ) ਮੈਂ ਤੇਰੇ ਨਾਮ ਤੋਂ ਕੁਰਬਾਨ ਹਾਂ। (ਹੇ ਪ੍ਰਭੂ!) ਚੂੰਕਿ ਤੂੰ (ਇਸ ਕੁਦਰਤਿ ਵਿਚ ਮੈਨੂੰ ਦਿੱਸ ਰਿਹਾ ਹੈਂ) ਮੈਂ ਇਹ ਆਖਣ ਦਾ ਹੌਸਲਾ ਕੀਤਾ ਹੈ (ਕਿ ਤੇਰੀ ਇਹ ਕੁਦਰਤਿ ਸੁਹਾਵਣੀ ਹੈ)। ਜੇ ਕੁਦਰਤਿ ਵਿਚ ਤੂੰ ਨ ਦਿੱਸੇਂ ਤਾਂ ਇਹ ਆਖਣ ਵਿਚ ਕੀਹ ਸਵਾਦ ਰਹਿ ਜਾਏ ਕਿ ਕੁਦਰਤਿ ਸੋਹਣੀ ਹੈ?
ਚੂੜਾ ਭੰਨੁ ਪਲੰਘ ਸਿਉ ਮੁੰਧੇ ਸਣੁ ਬਾਹੀ ਸਣੁ ਬਾਹਾ ॥ ਏਤੇ ਵੇਸ ਕਰੇਦੀਏ ਮੁੰਧੇ ਸਹੁ ਰਾਤੋ ਅਵਰਾਹਾ ॥ ਨਾ ਮਨੀਆਰੁ ਨ ਚੂੜੀਆ ਨਾ ਸੇ ਵੰਗੁੜੀਆਹਾ ॥ ਜੋ ਸਹ ਕੰਠਿ ਨ ਲਗੀਆ ਜਲਨੁ ਸਿ ਬਾਹੜੀਆਹਾ ॥ ਸਭਿ ਸਹੀਆ ਸਹੁ ਰਾਵਣਿ ਗਈਆ ਹਉ ਦਾਧੀ ਕੈ ਦਰਿ ਜਾਵਾ ॥ ਅੰਮਾਲੀ ਹਉ ਖਰੀ ਸੁਚਜੀ ਤੈ ਸਹ ਏਕਿ ਨ ਭਾਵਾ ॥ ਮਾਠਿ ਗੁੰਦਾਈ. ਪਟੀਆ ਭਰੀਐ ਮਾਗ ਸੰਧੂਰੇ ॥ ਅਗੈ ਗਈ ਨ ਮੰਨੀਆ ਮਰਉ ਵਿਸੂਰਿ ਵਿਸੂਰੇ ॥
Cẖūṛā bẖann palangẖ si▫o munḏẖe saṇ bāhī saṇ bāhā. Ėṯe ves kareḏī▫e munḏẖe saho rāṯo avrāhā. Nā manī▫ār na cẖūṛī▫ā nā se vangūṛī▫āhā. Jo sah kanṯẖ na lagī▫ā jalan sė bahṛī▫āhā. Sabẖ sahī▫ā saho rāvaṇ ga▫ī▫ā ha▫o ḏāḏẖī kai ḏar jāvā. Ammālī ha▫o kẖarī sucẖjī ṯai sah ek na bẖāvā. Māṯẖ guʼnḏā▫īʼn patī▫ā bẖarī▫ai māg sanḏẖūre. Agai ga▫ī na mannī▫ā mara▫o visūr visūre.
In essence: (now a reaction about the feelings of Prabh’s separation is expressed; such an expression is done only when one is truly in love with Prabh)) Oh bride! What is the use of your decoration if your Spouse is not with you? Break this coach along with its arms and your arms as well. What is the use of this bracelet and bangles if your arms cannot embrace your Spouse? Let such arms be burned. All my friends have come to enjoy the company of Prabh – spouse, where should I, an unfortunate one, go? Oh friend! I think that I have good conduct, but none of my merits has pleased my Spouse. I have decorated myself by weaving my hair into braids and applying vermillion in my partings (I have done all religious rites and also I have worn religiously accepted garbs), but my Beloved does not accept me; obviously I shall die in anguish.
As a bride, when a woman gets ready to see her spouse, but she finds out that her spouse doesn’t even acknowledge her, what avail is her decoration? Through this analogy, the Guru puts a question to those so-called religious zealots, who make a show of their divinity and call themselves to be perfect religiously, “ if you don’t realize the Creator, what is the use of your display of religious garbs, rites and rituals?” A bride gets sad after seeing her spouse indifferent toward her, what about you? Don’t you feel that way? Why have you remained enveloped in hypocrisy?
ਹੇ ਭੋਲੀ ਇਸਤ੍ਰੀਏ! (ਤੂੰ ਪਤੀ ਨੂੰ ਮਿਲਣ ਲਈ ਆਪਣੀਆਂ ਬਾਹਾਂ ਵਿਚ ਚੂੜਾ ਪਾਇਆ, ਤੇ ਹੋਰ ਭੀ ਕਈ ਸਿੰਗਾਰ ਕੀਤੇ, ਪਰ) ਹੇ ਇਤਨੇ ਸਿੰਗਾਰ ਕਰਦੀਏ ਨਾਰੇ! ਜੇ ਤੇਰਾ ਪਤੀ (ਫਿਰ ਭੀ) ਹੋਰਨਾਂ ਨਾਲ ਹੀ ਪਿਆਰ ਕਰਦਾ ਰਿਹਾ (ਤਾਂ ਇਹਨਾਂ ਸਿੰਗਾਰਾਂ ਦਾ ਕੀਹ ਲਾਭ?, ਫਿਰ) ਪਲੰਘ ਨਾਲ ਮਾਰ ਕੇ ਆਪਣਾ ਚੂੜਾ ਭੰਨ ਦੇ, ਪਲੰਘ ਦੀਆਂ ਹੀਆਂ ਭੀ ਭੰਨ ਦੇ ਤੇ ਆਪਣੀਆਂ ਸਜਾਈਆਂ ਬਾਹਾਂ ਭੀ ਭੰਨ ਦੇ ਕਿਉਂਕਿ ਨਾਹ ਇਹਨਾਂ ਬਾਹਾਂ ਨੂੰ ਸਜਾਣ ਵਾਲਾ ਮਨਿਆਰ ਹੀ ਤੇਰਾ ਕੁਝ ਸਵਾਰ ਸਕਿਆ, ਨਾਹ ਹੀ ਉਸ ਦੀਆਂ ਦਿੱਤੀਆਂ ਚੂੜੀਆਂ ਤੇ ਵੰਗਾਂ ਕਿਸੇ ਕੰਮ ਆਈਆਂ। ਸੜ ਜਾਣ ਉਹ (ਸਜਾਈਆਂ) ਬਾਹਾਂ ਜੋ ਖਸਮ ਦੇ ਗਲ ਨਾਹ ਲੱਗ ਸਕੀਆਂ। (ਭਾਵ, ਜੇ ਜੀਵ-ਇਸਤ੍ਰੀ ਸਾਰੀ ਉਮਰ ਧਾਰਮਿਕ ਭੇਖ ਕਰਨ ਵਿਚ ਹੀ ਗੁਜ਼ਾਰ ਦੇਵੇ, ਇਸ ਨੂੰ ਧਰਮ-ਉਪਦੇਸ਼ ਦੇਣ ਵਾਲਾ ਭੀ ਜੇ ਬਾਹਰਲੇ ਭੇਖ ਵਲ ਹੀ ਪ੍ਰੇਰਦਾ ਰਹੇ, ਤਾਂ ਇਹ ਸਾਰੇ ਉੱਦਮ ਵਿਅਰਥ ਚਲੇ ਗਏ, ਕਿਉਂਕਿ ਧਾਰਮਿਕ ਭੇਖਾਂ ਨਾਲ ਪਰਮਾਤਮਾ ਨੂੰ ਪ੍ਰਸੰਨ ਨਹੀਂ ਕਰ ਸਕੀਦਾ। ਉਸ ਦੇ ਨਾਲ ਤਾਂ ਸਿਰਫ਼ ਆਤਮਕ ਮਿਲਾਪ ਹੀ ਹੋ ਸਕਦਾ ਹੈ)। (ਪ੍ਰਭੂ-ਚਰਨਾਂ ਵਿਚ ਜੁੜਨ ਵਾਲੀਆਂ) ਸਾਰੀਆਂ ਸਹੇਲੀਆਂ (ਤਾਂ) ਪ੍ਰਭੂ-ਪਤੀ ਨੂੰ ਪ੍ਰਸੰਨ ਕਰਨ ਦੇ ਜਤਨ ਕਰ ਰਹੀਆਂ ਹਨ (ਪਰ ਮੈਂ ਜੇਹੜੀ ਨਿਰੇ ਵਿਖਾਵੇ ਦੇ ਹੀ ਧਰਮ-ਭੇਖ ਕਰਦੀ ਰਹੀ) ਮੈਂ ਸੜੇ ਕਰਮਾਂ ਵਾਲੀ ਕਿਸ ਦੇ ਦਰ ਤੇ ਜਾਵਾਂ? ਹੇ ਸਖੀ! ਮੈਂ (ਇਹਨਾਂ ਧਰਮ-ਭੇਖਾਂ ਤੇ ਹੀ ਟੇਕ ਰੱਖ ਕੇ) ਆਪਣੇ ਵਲੋਂ ਤਾਂ ਬੜੀ ਚੰਗੀ ਕਰਤੂਤ ਵਾਲੀ ਬਣੀ ਬੈਠੀ ਹਾਂ। ਪਰ, ਪ੍ਰਭੂ ਪਤੀ! ਕਿਸੇ ਇੱਕ ਭੀ ਗੁਣ ਕਰ ਕੇ ਮੈਂ ਤੈਨੂੰ ਪਸੰਦ ਨਹੀਂ ਆ ਰਹੀ। ਮੈਂ ਸਵਾਰ ਸਵਾਰ ਕੇ ਪੱਟੀਆਂ ਗੁੰਦਾਂਦੀ ਹਾਂ, ਮੇਰੀਆਂ ਪੱਟੀਆਂ ਦੇ ਚੀਰ ਵਿਚ ਸੰਧੂਰ ਭੀ ਭਰਿਆ ਜਾਂਦਾ ਹੈ, ਪਰ ਤੇਰੀ ਹਜ਼ੂਰੀ ਵਿਚ ਮੈਂ ਫਿਰ ਭੀ ਪ੍ਰਵਾਨ ਨਹੀਂ ਹੋ ਰਹੀ, (ਇਸ ਵਾਸਤੇ) ਝੂਰ ਝੂਰ ਕੇ ਮਰ ਰਹੀ ਹਾਂ।
Mai rovanḏī sabẖ jag runā runnṛe vaṇhu pankẖerū. Ik na runā mere ṯan kā birhā jin ha▫o pirahu vicẖẖoṛī. Supnai ā▫i▫ā bẖī ga▫i▫ā mai jal bẖari▫ā ro▫e. Ā▫e na sakā ṯujẖ kan pi▫āre bẖej na sakā ko▫e. Ā▫o sabẖāgī nīḏ▫ṛī▫e maṯ saho ḏekẖā so▫e. Ŧai sāhib kī bāṯ jė ākẖai kaho Nānak ki▫ā ḏījai. Sīs vadẖe kar baisaṇ ḏījai viṇ sir sev karījai. Ki▫o na marījai jī▫aṛā na ḏījai jā saho bẖa▫i▫ā vidāṇā. ||1||3||
In essence: As I cry, the entire world cries with me (takes pity on me), so do the birds of the forest; only my bodily sense of separation (It is not helping me to end the separation, because having body awareness only, it has no effect of the separation.) because of which I am separated from my Spouse is not crying. My Spause, Prabh, came into my dream, and then went away, and I cried many tears. Oh beloved Prabh! I can neither come to you, nor I can send any one to you. Oh auspicious sleep! Please come to me so that I can see my spouse in my dream. Oh Nanak! What should be offered to that person, who gives me the message of my Master? (Answer) I would cut my head off and give to him to sit on it, and without my head, I shall serve him (Utter humility is expressed through a metaphoric expression; it means in utter humility, I shall serve that person like a slave). If our Spouse becomes stranger, shouldn’t we die? Why shouldn’t we sacrifice ourselves to Him (to get Him back)?
The entire shabda expresses the striking feelings of the Creator’s love; it is a vivid plight of the lover’s mind, which longs for the Creator but remains unable to see Him within; it expresses also how does the mind feel it and how does it question those, who are totally asleep in the Maya pleasures. The lover in monologue says, “ I am separated from my spouse and I feel that the entire creation feels for it except my body, which remains ineffective and unaware of His presence within, because it keeps me in duality. In a dream, I see my Master spouse, but the dream also ends leaving me sad. Simply in imagination, I visualize my Spouse, but a dream is not a reality, because my separation from Him remains intact. Pitiable are those ones, who wear garbs and perform rituals and rites, but never come out of the Maya slumber. It is not easy to approach to the inapproachable Creator; no messenger goes there. In this situation, isn’t it good if one gets in His love – slumber to envision Him? Someone is needed, who can lead me to that inapproachable Creator. If such a person (the Guru) is met, one should serve him in complete humility. If my spouse has turned away, shouldn’t I get rid of my demerits that have caused this separation? Shouldn’t I get detached toward those attractions that detour me away from my Prabh Spouse?”
ਰੁੰਨਾ = ਰੋ ਪਿਆ ਹੈ, ਤਰਸ ਕਰ ਰਿਹਾ ਹੈ। ਵਣਹੁ = ਜੰਗਲ ਵਿਚੋਂ। ਪੰਖੇਰੂ = ਪੰਛੀ। ਇਕੁ = ਸਿਰਫ਼। ਮੇਰੇ ਤਨ ਕਾ ਬਿਰਹਾ = ਮੇਰੇ ਅੰਦਰਲਾ ਤੇਰੇ ਚਰਨਾਂ ਤੋਂ ਵਿਛੋੜਾ। ਜਿਨਿ = ਜਿਸ (ਵਿਛੋੜੇ) ਨੇ। ਪਿਰਹੁ = ਪਤੀ (-ਪ੍ਰਭੂ) ਤੋਂ। ਸੁਪਨੈ = ਸੁਪਨੇ ਵਿਚ। ਭੀ = ਮੁੜ। ਜਲੁ ਭਰਿਆ ਰੋਇ = ਹੰਝੂ ਭਰ ਕੇ ਰੋਈ। ਤੁਝ ਕਨਿ = ਤੇਰੇ ਪਾਸ। ਕੋਇ = ਕਿਸੇ ਨੂੰ। ਮਤੁ ਦੇਖਾ = ਸ਼ਾਇਦ ਮੈਂ ਵੇਖ ਲਵਾਂ। ਜਿ = ਜੇਹੜਾ ਮਨੁੱਖ। ਦੀਜੈ = ਦੇਣਾ ਚਾਹੀਦਾ ਹੈ। ਵਢੇ ਕਰਿ = ਵੱਢ ਕੇ। ਬੈਸਣੁ = ਬੈਠਣ ਲਈ ਥਾਂ। ਕਿਉ ਨ ਮਰੀਜੈ = ਆਪਾ-ਭਾਵ ਕਿਉਂ ਨ ਮਾਰੀਏ? ਕਿਉ ਜੀਅੜਾ ਨ ਦੀਜੈ = ਜਿੰਦ ਕਿਉਂ ਨ ਸਦਕੇ ਕਰੀਏ? ਵਿਡਾਣਾ = ਓਪਰਾ, ਬਿਗਾਨਾ।੧।
(ਪ੍ਰਭੂ-ਪਤੀ ਤੋਂ ਵਿਛੁੜ ਕੇ) ਮੈਂ ਇਤਨੀ ਦੁਖੀ ਹੋ ਰਹੀ ਹਾਂ (ਕਿ) ਸਾਰਾ ਜਗਤ ਮੇਰੇ ਉਤੇ ਤਰਸ ਕਰ ਰਿਹਾ ਹੈ, ਜੰਗਲ ਦੇ ਪੰਛੀ ਭੀ (ਮੇਰੀ ਦੁਖੀ ਹਾਲਤ ਤੇ) ਤਰਸ ਕਰ ਰਹੇ ਹਨ। ਸਿਰਫ਼ ਇਹ ਮੇਰੇ ਅੰਦਰਲਾ ਵਿਛੋੜਾ ਹੀ ਹੈ ਜੋ ਤਰਸ ਨਹੀਂ ਕਰਦਾ (ਜੋ ਮੇਰੀ ਖ਼ਲਾਸੀ ਨਹੀਂ ਕਰਦਾ), ਇਸੇ ਨੇ ਮੈਨੂੰ ਪ੍ਰਭੂ-ਪਤੀ ਤੋਂ ਵਿਛੋੜਿਆ ਹੋਇਆ ਹੈ। (ਹੇ ਪਤੀ!) ਮੈਨੂੰ ਤੂੰ ਸੁਪਨੇ ਵਿਚ ਮਿਲਿਆ (ਸੁਪਨਾ ਮੁੱਕਿਆ, ਤੇ ਤੂੰ) ਫਿਰ ਚਲਾ ਗਿਆ, (ਵਿਛੋੜੇ ਦੇ ਦੁੱਖ ਵਿਚ) ਮੈਂ ਹੰਝੂ ਭਰ ਕੇ ਰੋਈ। ਹੇ ਪਿਆਰੇ! ਮੈਂ (ਨਿਮਾਣੀ) ਤੇਰੇ ਪਾਸ ਅੱਪੜ ਨਹੀਂ ਸਕਦੀ, ਮੈਂ (ਗ਼ਰੀਬ) ਕਿਸੇ ਨੂੰ ਤੇਰੇ ਪਾਸ ਘੱਲ ਨਹੀਂ ਸਕਦੀ (ਜੋ ਮੇਰੀ ਹਾਲਤ ਤੈਨੂੰ ਦੱਸੇ। ਨੀਂਦ ਅੱਗੇ ਹੀ ਤਰਲੇ ਕਰਦੀ ਹਾਂ-) ਹੇ ਭਾਗਾਂ ਵਾਲੀ ਸੋਹਣੀ ਨੀਂਦ! ਤੂੰ (ਮੇਰੇ ਕੋਲ ਆ) ਸ਼ਾਇਦ (ਤੇਰੀ ਰਾਹੀਂ ਹੀ) ਮੈਂ ਆਪਣੇ ਖਸਮ-ਪ੍ਰਭੂ ਦਾ ਦੀਦਾਰ ਕਰ ਸਕਾਂ। ਹੇ ਨਾਨਕ! (ਪ੍ਰਭੂ-ਦਰ ਤੇ) ਆਖ-ਹੇ ਮੇਰੇ ਮਾਲਕ! ਜੇ ਕੋਈ ਗੁਰਮੁਖਿ ਮੈਨੂੰ ਤੇਰੀ ਕੋਈ ਗੱਲ ਸੁਣਾਵੇ ਤਾਂ ਮੈਂ ਉਸ ਅੱਗੇ ਕੇਹੜੀ ਭੇਟ ਧਰਾਂ! ਆਪਣਾ ਸਿਰ ਵੱਢ ਕੇ ਮੈਂ ਉਸ ਦੇ ਬੈਠਣ ਲਈ ਆਸਣ ਬਣਾ ਦਿਆਂ (ਭਾਵ,) ਆਪਾ-ਭਾਵ ਦੂਰ ਕਰ ਕੇ ਮੈਂ ਉਸ ਦੀ ਸੇਵਾ ਕਰਾਂ। ਜਦੋਂ ਸਾਡਾ ਪ੍ਰਭੂ-ਪਤੀ (ਸਾਡੀ ਮੂਰਖਤਾ ਦੇ ਕਾਰਨ) ਸਾਥੋਂ ਓਪਰਾ ਹੋ ਜਾਏ (ਤਾਂ ਉਸ ਨੂੰ ਮੁੜ ਆਪਣਾ ਬਨਾਣ ਲਈ ਇਹੀ ਇਕ ਤਰੀਕਾ ਹੈ ਕਿ) ਅਸੀਂ ਆਪਾ-ਭਾਵ ਮਾਰ ਦੇਈਏ, ਤੇ ਆਪਣੀ ਜਿੰਦ ਉਸ ਤੋਂ ਸਦਕੇ ਕਰ ਦੇਈਏ।੧।੩।
If truly one gets absorbed in Ekankaar’s love, only then one strongly misses the Creator and prepares to end one’s separation from Him by acquiring virtues and dumping hypocrisy. To become aware of His presence within, one needs to come out of outwardly shows, which remain a bar between Him and the seeker.
The Gurbani states again and again that experiencing the Creator is a phenomenon, which cannot be expressed in words completely. What we hear all the times from others about the Creator‘s union is nothing but their guesses. And, those ones, who had that experience, only tell us to become first worthy of the Creator by adopting virtues and shedding the skin of hypocrisy.
Partial interpretation in Punjabi is by Dr Sahib Singh
Humbly
G Singh