Some Scholars did disservice To Bhagatas by declaring them “the devotees of established Devtas” by ignoring their [of Bhagatas] repeated statements “We worship who pervades everywhere”. Dr Sahib Singh Ji has done a wonderful job by proving that all Bhagatas were indeed devotees of one Creator, “Ikkankaar”, and He is the one who is, in the Bani of Bhagatas, addressed by many names; some people just have attached those “names” to Devtas forgetting that openly Bhagatas declare that their beloved Creator pervades all over. Those scholars, in my views, have no regards for Fifth Nanak who added Bani of Bhagatas in Sri Guru Granth Sahib after finding it very much aligned with Guru Nanak - thought which is centered at only One Creator who is all pervading, beyond birth and death and who is from Himself [Japji]. If one fails to understand repeated confession of Bhagatas, I feel, he or she should ask others as well before declaring their own judgments on Bhagatas of Sri Guru Granth Sahib. Today I am elaborating on a Shabada of Bhagat Ravidas Ji and Namdev Ji, the Shabadas are not about falling for His “Sargun/with form” but for His “Nirgun/Formless” who is invisible; their views in these Shabadas regarding for whom they fall for, are crystal clear and they are really an inspiration to others. For a beginner, a True Guru, who has envisioned Him and can show Him to others as well, is needed but there is no need to meditate on His Sargun form; this Shabada is on 1167 SGGS, in Raag Bhairo
ੴ ਸਤਿਗੁਰ ਪ੍ਰਸਾਦਿ ॥
Ik▫oaʼnkār saṯgur parsāḏ.
There is only one Akalpurakh through Guru Blessings He is obtained
ਬਿਨੁ ਦੇਖੇ ਉਪਜੈ ਨਹੀ ਆਸਾ ॥ ਜੋ ਦੀਸੈ ਸੋ ਹੋਇ ਬਿਨਾਸਾ ॥ ਬਰਨ ਸਹਿਤ ਜੋ ਜਾਪੈ ਨਾਮੁ ॥ ਸੋ ਜੋਗੀ ਕੇਵਲ ਨਿਹਕਾਮੁ ॥੧॥
Bin ḏekẖe upjai nahī āsā. Jo ḏīsai so ho▫e bināsā. Baran sahiṯ jo jāpai nām. So jogī keval nihkām. ||1||
In Essence: Without seeing Akalpurakh, longing for Him doesn’t develop within; whatever is visible is bound to perish. The one who expresses His virtues and utter His Name, that person is immaculate yogi.
Above, Bhagat Ravidas points out the truth we all face, it is the truth about His being invisible, and the truth about His being permeated in all and we often ignore the later truth and become victim or advocate of hatred. Whatever is seen is destined to perish, so how to get attached to Him who is invisible, answer is given here by stating that one who becomes immaculate and utters His Name, enjoys that longing for Him developed within. It is not necessary to see Him sitting right in front of us.
ਆਸਾ = (ਪਾਰਸ-ਪ੍ਰਭੂ ਨਾਲ ਛੋਹਣ ਦੀ) ਤਾਂਘ। ਬਰਨ = ਵਰਣਨ, ਪ੍ਰਭੂ ਦੇ ਗੁਣਾਂ ਦਾ ਵਰਣਨ, ਸਿਫ਼ਤਿ-ਸਾਲਾਹ। ਸਹਿਤ = ਸਮੇਤ। ਜਾਪੈ = ਜਪਦਾ ਹੈ। ਨਿਹਕਾਮੁ = ਕਾਮਨਾ-ਰਹਿਤ, ਵਾਸ਼ਨਾ-ਰਹਿਤ।੧।
(ਪਰ ਪਾਰਸ-ਪ੍ਰਭੂ ਦੇ ਚਰਨ ਛੋਹਣੇ ਸੌਖਾ ਕੰਮ ਨਹੀਂ ਹੈ, ਕਿਉਂਕਿ ਉਹ ਇਹਨਾਂ ਅੱਖਾਂ ਨਾਲ ਦਿੱਸਦਾ ਨਹੀਂ ਹੈ, ਤੇ) ਉਸ ਨੂੰ ਵੇਖਣ ਤੋਂ ਬਿਨਾ (ਉਸ ਪਾਰਸ-ਪ੍ਰਭੂ ਦੇ ਚਰਣ ਛੋਹਣ ਦੀ) ਤਾਂਘ ਪੈਦਾ ਨਹੀਂ ਹੁੰਦੀ, (ਇਸ ਦਿੱਸਦੇ ਸੰਸਾਰ ਨਾਲ ਹੀ ਮੋਹ ਬਣਿਆ ਰਹਿੰਦਾ ਹੈ,) ਤੇ, ਇਹ ਜੋ ਕੁਝ ਦਿੱਸਦਾ ਹੈ ਇਹ ਸਭ ਨਾਸ ਹੋ ਜਾਣ ਵਾਲਾ ਹੈ। ਜੋ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ, ਤੇ, ਪ੍ਰਭੂ ਦਾ ਨਾਮ ਜਪਦਾ ਹੈ, ਸਿਰਫ਼ ਉਹੀ ਅਸਲ ਜੋਗੀ ਹੈ ਤੇ ਉਹ ਕਾਮਨਾ-ਰਹਿਤ ਹੋ ਜਾਂਦਾ ਹੈ।੧।
ਪਰਚੈ ਰਾਮੁ ਰਵੈ ਜਉ ਕੋਈ ॥ ਪਾਰਸੁ ਪਰਸੈ ਦੁਬਿਧਾ ਨ ਹੋਈ ॥੧॥ ਰਹਾਉ ॥
Parcẖai rām ravai ja▫o ko▫ī. Pāras parsai ḏubiḏẖā na ho▫ī. ||1|| rahā▫o.
In Essence: [Stress is on getting involved with All pervading Akalpurakh] If one utters the Name of Akalpurakh, his/her mind gets involved with Him, thus when one comes contact with Him, gets rid of duality just as with the touch of philosopher’s stone, iron becomes gold. Pause
Bhagat ji expresses about powerful impact of Him on someone who gets involved with Him. When our attention is totally divided into many folds, what seriousness we can put in our efforts of meditating on Him? It is not necessary to see Him sitting before us in a little human form; instead our minds should be fixed on Him as an infinite power. Our minds should be totally involved with Him without any doubt or duality. Actually duality leads to physical form to contemplate on, if it is not there, pure love for Him leads to the peak of spirituality.
ਪਰਚੈ = ਪਰਚ ਜਾਂਦਾ ਹੈ, ਗਿੱਝ ਜਾਂਦਾ ਹੈ, ਅਮੋੜ-ਪੁਣੇ ਵਲੋਂ ਹਟ ਜਾਂਦਾ ਹੈ, ਵਿਕਾਰਾਂ ਵਲੋਂ ਹਟ ਜਾਂਦਾ ਹੈ। ਜਉ = ਜਦੋਂ। ਪਰਸੈ = ਛੁੰਹਦਾ ਹੈ।੧।ਰਹਾਉ।
ਜਦੋਂ ਕੋਈ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਤਾਂ ਉਸ ਦਾ ਮਨ ਪ੍ਰਭੂ ਵਿਚ ਪਰਚ ਜਾਂਦਾ ਹੈ; ਜਦੋਂ ਪਾਰਸ-ਪ੍ਰਭੂ ਨੂੰ ਉਹ ਛੁੰਹਦਾ ਹੈ (ਉਹ, ਮਾਨੋ, ਸੋਨਾ ਹੋ ਜਾਂਦਾ ਹੈ), ਤੇ, ਉਸ ਦੀ ਮੇਰ-ਤੇਰ ਮੁੱਕ ਜਾਂਦੀ ਹੈ।੧।ਰਹਾਉ।
ਸੋ ਮੁਨਿ ਮਨ ਕੀ ਦੁਬਿਧਾ ਖਾਇ ॥ ਬਿਨੁ ਦੁਆਰੇ ਤ੍ਰੈ ਲੋਕ ਸਮਾਇ ॥ ਮਨ ਕਾ ਸੁਭਾਉ ਸਭੁ ਕੋਈ ਕਰੈ ॥ ਕਰਤਾ ਹੋਇ ਸੁ ਅਨਭੈ ਰਹੈ ॥੨॥
So mun man kī ḏubiḏẖā kẖā▫e. Bin ḏu▫āre ṯarai lok samā▫e. Man kā subẖā▫o sabẖ ko▫ī karai. Karṯā ho▫e so anbẖai rahai. ||2||
In Essence: That person is real Rishi [Silent sage] who eradicates duality from his mind and merges in the Formless Creator but present in three worlds. All follow their own minds and behave accordingly but who becomes like the Creator [immaculate/above Maya influences], becomes fearless.
Bhagat ji is talking about a real sage who eradicates duality, in other words, there should be love only for Akalpurakh in the heart, and to merge with the Formless Prabh whose light is present in three worlds, duality must be eradicated. [Do you see any sign of Bhagata Ji referring to a Devta?] Here is a hint towards our tragedy of not concentrating on Him; it is our own conceit that dominates our behavior and that is not which helps us to realize Him, we should adopt virtues as He has like being above anger, lust, greed, attachment and conceit. Devtas are creation of the Creator; then why not we should turn to Him who creates all and takes care of them, and who is eternal unlike any other entity that came and left this planet as per His Will.
ਖਾਇ = ਖਾ ਜਾਂਦਾ ਹੈ, ਮੁਕਾ ਦੇਂਦਾ ਹੈ। ਦੁਬਿਧਾ = ਦੁਚਿੱਤਾ-ਪਨ, ਮੇਰ-ਤੇਰ, ਪ੍ਰਭੂ ਨਾਲੋਂ ਵਖੇਵਾਂ। ਤ੍ਰੈਲੋਕ = ਤਿੰਨਾਂ ਲੋਕਾਂ ਵਿਚ ਵਿਆਪਕ ਪ੍ਰਭੂ ਵਿਚ। ਬਿਨੁ ਦੁਆਰੇ = ਜਿਸ ਪ੍ਰਭੂ ਦਾ ਦਸ ਦੁਆਰਿਆਂ ਵਾਲਾ ਸਰੀਰ ਨਹੀਂ ਹੈ। ਸਭੁ ਕੋਈ = ਹਰੇਕ ਜੀਵ। ਕਰਤਾ ਹੋਇ = (ਨਾਮ ਸਿਮਰਨ ਵਾਲਾ ਮਨੁੱਖ) ਕਰਤਾਰ ਦਾ ਰੂਪ ਹੋ ਜਾਂਦਾ ਹੈ। ਅਨਭੈ = ਭੈ-ਰਹਿਤ ਅਵਸਥਾ ਵਿਚ।੨।
(ਨਾਮ ਸਿਮਰਨ ਵਾਲਾ) ਉਹ ਮਨੁੱਖ (ਅਸਲ) ਰਿਸ਼ੀ ਹੈ, ਉਹ (ਨਾਮ ਦੀ ਬਰਕਤਿ ਨਾਲ) ਆਪਣੇ ਮਨ ਦੀ ਮੇਰ-ਤੇਰ ਮਿਟਾ ਲੈਂਦਾ ਹੈ, ਤੇ, ਉਸ ਪ੍ਰਭੂ ਵਿਚ ਸਮਾਇਆ ਰਹਿੰਦਾ ਹੈ ਜਿਸ ਦਾ ਕੋਈ ਖ਼ਾਸ ਸਰੀਰ ਨਹੀਂ ਹੈ। (ਜਗਤ ਵਿਚ) ਹਰੇਕ ਮਨੁੱਖ ਆਪੋ ਆਪਣੇ ਮਨ ਦਾ ਸੁਭਾਉ ਵਰਤਦਾ ਹੈ (ਆਪਣੇ ਮਨ ਦੇ ਪਿੱਛੇ ਤੁਰਦਾ ਹੈ; ਪਰ ਨਾਮ ਸਿਮਰਨ ਵਾਲਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਨ ਦੇ ਥਾਂ, ਨਾਮ ਦੀ ਬਰਕਤਿ ਨਾਲ) ਕਰਤਾਰ ਦਾ ਰੂਪ ਹੋ ਜਾਂਦਾ ਹੈ, ਤੇ, ਉਸ ਅਵਸਥਾ ਵਿਚ ਟਿਕਿਆ ਰਹਿੰਦਾ ਹੈ ਜਿੱਥੇ ਕੋਈ ਡਰ ਭਉ ਨਹੀਂ।੨।
ਫਲ ਕਾਰਨ ਫੂਲੀ ਬਨਰਾਇ ॥ ਫਲੁ ਲਾਗਾ ਤਬ ਫੂਲੁ ਬਿਲਾਇ ॥ ਗਿਆਨੈ ਕਾਰਨ ਕਰਮ ਅਭਿਆਸੁ ॥ ਗਿਆਨੁ ਭਇਆ ਤਹ ਕਰਮਹ ਨਾਸੁ ॥੩॥
Fal kāran fūlī banrā▫e. Fal lāgā ṯab fūl bilā▫e. Gi▫ānai kāran karam abẖi▫ās. Gi▫ān bẖa▫i▫ā ṯah karmah nās. ||3||
In Essence: The vegetation blooms to produce fruit but as it is materialized, the flowers decay [Please note down the comparison of existence of flowers to bring fruits and the deeds in concept of obtaining divine knowledge]; to obtain divine knowledge repeated efforts are made but when divine knowledge is obtained all interest in deeds ends.
As one realizes Akalpurakh, all interest in worldly acts, ceases. Is there any hint of at promoting special religious efforts to obtain Him? In fact, efforts will supposedly be ended if Braham Gyan [Divine knowledge about the Creator] is obtained, does this “Karam Abhyaas is necessary? Ravidas ji answers that there is only one Karam Abhyaas/deed and that is to “utter His Naam by becoming immaculate”, this is explicitly stated in the last Vaakas of this Shabada. If a person achieves the goal of realizing Him, his/her interest in worldly deeds goes away. Why? When the mind is in bliss after having that goal obtained, it doesn’t desire any other goal.
Flowers of vegetation indicate about the forthcoming fruits, flowers become ready to decay for the fruits, when the mind becomes ready for Him, conceit and other negative forces go away, and goal is obtained and then no “Abhyaas” of any thing is needed, the mind settles stably in His love. Dr Sahib Singh discusses a vast application in context of “ਕਰਮਹ ਨਾਸੁ / karmah nās”, it is also true because by having that Braham Gyaan, the acts triggered by the interest of Sansari/worldly people, are ended.
ਕਾਰਨ = ਵਾਸਤੇ। ਬਨਰਾਇ = ਬਨਸਪਤੀ। ਫੂਲੀ = ਫੁੱਲਦੀ ਹੈ, ਖਿੜਦੀ ਹੈ। ਬਿਲਾਇ = ਦੂਰ ਹੋ ਜਾਂਦਾ ਹੈ। ਕਰਮ = ਦੁਨੀਆ ਦੀ ਕਿਰਤ-ਕਾਰ। ਅਭਿਆਸੁ = ਮੁੜ ਮੁੜ ਕਰਨਾ। ਕਰਮ ਅਭਿਆਸੁ = ਦੁਨੀਆ ਦੀ ਰੋਜ਼ਾਨਾ ਕਿਰਤ-ਕਾਰ। ਗਿਆਨੈ ਕਾਰਨ = ਗਿਆਨ ਦੀ ਖ਼ਾਤਰ, ਪ੍ਰਭੂ ਵਿਚ ਪਰਚਣ ਦੀ ਖ਼ਾਤਰ, ਉੱਚੇ ਜੀਵਨ ਦੀ ਸੂਝ ਵਾਸਤੇ, ਜੀਵਨ ਦਾ ਸਹੀ ਰਸਤਾ ਲੱਭਣ ਲਈ। ਤਹ = ਉਸ ਅਵਸਥਾ ਵਿਚ ਅੱਪੜ ਕੇ। ਕਰਮਹ ਨਾਸੁ = ਕਰਮਾਂ ਦਾ ਨਾਸ, ਕਿਰਤ-ਕਾਰ ਦਾ ਨਾਸ, ਕਿਰਤ-ਕਾਰ ਦੇ ਮੋਹ ਦਾ ਨਾਸ।੩।
(ਜਗਤ ਦੀ ਸਾਰੀ) ਬਨਸਪਤੀ ਫਲ ਦੇਣ ਦੀ ਖ਼ਾਤਰ ਖਿੜਦੀ ਹੈ; ਜਦੋਂ ਫਲ ਲੱਗਦਾ ਹੈ ਫੁੱਲ ਦੂਰ ਹੋ ਜਾਂਦਾ ਹੈ। ਇਸੇ ਤਰ੍ਹਾਂ ਦੁਨੀਆ ਦੀ ਰੋਜ਼ਾਨਾ ਕਿਰਤ-ਕਾਰ ਗਿਆਨ ਦੀ ਖ਼ਾਤਰ ਹੈ (ਪ੍ਰਭੂ ਵਿਚ ਪਰਚਣ ਲਈ ਹੈ, ਉੱਚ-ਜੀਵਨ ਦੀ ਸੂਝ ਲਈ ਹੈ), ਜਦੋਂ ਉੱਚ-ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ ਤਾਂ ਉਸ ਅਵਸਥਾ ਵਿਚ ਅੱਪੜ ਕੇ ਕਿਰਤ-ਕਾਰ ਦਾ (ਮਾਇਕ ਉੱਦਮਾਂ ਦਾ) ਮੋਹ ਮਿਟ ਜਾਂਦਾ ਹੈ।੩।
ਘ੍ਰਿਤ ਕਾਰਨ ਦਧਿ ਮਥੈ ਸਇਆਨ ॥ ਜੀਵਤ ਮੁਕਤ ਸਦਾ ਨਿਰਬਾਨ ॥ ਕਹਿ ਰਵਿਦਾਸ ਪਰਮ ਬੈਰਾਗ ॥ ਰਿਦੈ ਰਾਮੁ ਕੀ ਨ ਜਪਸਿ ਅਭਾਗ ॥੪॥੧॥
Gẖariṯ kāran ḏaḏẖ mathai sa▫i▫ān. Jīvaṯ mukaṯ saḏā nirbān. Kahi Raviḏās param bairāg. Riḏai rām kī na japas abẖāg. ||4||1||
In Essence: Wise people churn milk to have butter [Ghee], same way, the wise person who remains immaculate becomes liberated while alive [from the bonds of Maya]. Ravidas says that this is the highest detached state of mind, Oh unfortunate one! Why don’t you utter His Name? [Ponder over this idea and understand what real effort to obtain Him is, what real gyaan - abbhyaas is, what is the right path/way and what is real goal!]
Look at the above analogy of “churning milk for butter”; it is used to express to do the right thing by knowing that by churning milk, butter will be obtained. Churning - water will bring what? Think about it. Hint is to follow right path and that path is explained, and that is to become immaculate and utter His Naam. That is the highest state of being in His love.
ਘ੍ਰਿਤ = ਘਿਉ। ਦਧਿ = ਨਹੀਂ। ਮਥੈ = ਰਿੜਕਦੀ ਹੈ। ਸਇਆਨ = ਸਿਆਣੀ ਇਸਤ੍ਰੀ। ਨਿਰਬਾਨ = ਵਾਸ਼ਨਾ-ਰਹਿਤ। ਕੀ ਨ = ਕਿਉਂ ਨਹੀਂ? ਅਭਾਗ = ਹੇ ਭਾਗ ਹੀਣ!।੪।
ਸਿਆਣੀ ਇਸਤ੍ਰੀ ਘਿਉ ਦੀ ਖ਼ਾਤਰ ਦਹੀਂ ਰਿੜਕਦੀ ਹੈ (ਤਿਵੇਂ ਜੋ ਮਨੁੱਖ ਨਾਮ ਜਪ ਕੇ ਪ੍ਰਭੂ-ਚਰਨਾਂ ਵਿਚ ਪਰਚਦਾ ਹੈ ਉਹ ਜਾਣਦਾ ਹੈ ਕਿ ਦੁਨੀਆ ਦਾ ਜੀਵਨ-ਨਿਰਬਾਹ, ਦੁਨੀਆ ਦੀ ਕਿਰਤ-ਕਾਰ ਪ੍ਰਭੂ-ਚਰਨਾਂ ਵਿਚ ਜੁੜਨ ਵਾਸਤੇ ਹੀ ਹੈ। ਸੋ, ਉਹ ਮਨੁੱਖ ਨਾਮ ਦੀ ਬਰਕਤਿ ਨਾਲ) ਮਾਇਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਮੁਕਤ ਹੁੰਦਾ ਹੈ ਤੇ ਸਦਾ ਵਾਸ਼ਨਾ-ਰਹਿਤ ਰਹਿੰਦਾ ਹੈ। ਰਵਿਦਾਸ ਇਹ ਸਭ ਤੋਂ ਉੱਚੇ ਵੈਰਾਗ (ਦੀ ਪ੍ਰਾਪਤੀ) ਦੀ ਗੱਲ ਦੱਸਦਾ ਹੈ; ਹੇ ਭਾਗ-ਹੀਣ! ਪ੍ਰਭੂ ਤੇਰੇ ਹਿਰਦੇ ਵਿਚ ਹੀ ਹੈ, ਤੂੰ ਉਸ ਨੂੰ ਕਿਉਂ ਨਹੀਂ ਯਾਦ ਕਰਦਾ?।੪।੧। ❁ ਸ਼ਬਦ ਦਾ ਭਾਵ: ਸਿਮਰਨ ਦੀ ਵਡਿਆਈ-ਸਿਮਰਨ ਦੀ ਬਰਕਤਿ ਨਾਲ ਮਨੁੱਖ ਮਾਇਆ ਦੇ ਮੋਹ ਵਾਲਾ ਅਮੋੜਪੁਣਾ ਛੱਡ ਦੇਂਦਾ ਹੈ, ਵਾਸ਼ਨਾ-ਰਹਿਤ ਹੋ ਜਾਂਦਾ ਹੈ। ❁ ਮੁੱਖ-ਭਾਵ: ਜੋ ਮਨੁੱਖ ਨਾਮ ਸਿਮਰਦਾ ਹੈ ਉਸ ਦਾ ਮਨ ਪ੍ਰਭੂ ਵਿਚ ਪਰਚ ਜਾਂਦਾ ਹੈ; ਪਾਰਸ-ਪ੍ਰਭੂ ਨੂੰ ਛੋਹ ਕੇ ਉਹ, ਮਾਨੋ, ਸੋਨਾ ਹੋ ਜਾਂਦਾ ਹੈ। ਬਾਕੀ ਦੇ ਸ਼ਬਦ ਵਿਚ ਉਸ ਸੋਨਾ ਬਣ ਗਏ ਮਨੁੱਖ ਦੇ ਜੀਵਨ ਦੀ ਤਸਵੀਰ ਦਿੱਤੀ ਹੈ-(੧) 'ਨਿਹਕਾਮੁ', ਵਾਸ਼ਨਾ-ਰਹਿਤ ਹੋ ਜਾਂਦਾ ਹੈ; (੨) ਦੁਬਿਧਾ ਮਿਟ ਜਾਂਦੀ ਹੈ ਤੇ ਉਹ ਨਿਰਭਉ ਹੋ ਜਾਂਦਾ ਹੈ; (੩) ਕਿਰਤ-ਕਾਰ ਦਾ ਮੋਹ ਮਿਟ ਜਾਂਦਾ ਹੈ; (੪) ਮੁੱਕਦੀ ਗੱਲ ਇਹ ਕਿ ਜਿਊਂਦਾ ਹੀ ਮੁਕਤ ਹੋ ਜਾਂਦਾ ਹੈ। ❀ ਨੋਟ: ਸ਼ਬਦ ਦਾ ਮੁਖ-ਭਾਵ 'ਰਹਾਉ' ਦੀ ਤੁਕ ਵਿਚ ਹੋਇਆ ਕਰਦਾ ਹੈ, ਬਾਕੀ ਦੇ ਸ਼ਬਦ ਵਿਚ ਉਸ ਦੀ ਵਿਆਖਿਆ। ❀ ਨੋਟ: ਪਾਠਕ ਜਨ 'ਰਹਾਉ' ਦੀ ਤੁਕ ਦਾ ਧਿਆਨ ਰੱਖਣ। ਸਾਰੇ ਸ਼ਬਦ ਵਿਚ ਉਸ ਜੀਵਨ ਦਾ ਵਿਸਥਾਰ ਹੈ ਜੋ ਨਾਮ ਸਿਮਰਿਆਂ ਬਣਦਾ ਹੈ; ਇਸ ਕੇਂਦਰੀ ਖ਼ਿਆਲ ਦੇ ਦੁਆਲੇ ਹੀ ਸਾਰੇ ਸ਼ਬਦ ਨੇ ਰਹਿਣਾ ਹੈ। ਕਿਸੇ ਕਰਮ-ਕਾਂਡ ਦਾ ਕੋਈ ਜ਼ਿਕਰ ਰਵਿਦਾਸ ਜੀ ਨੇ 'ਰਹਾਉ' ਦੀ ਤੁਕ ਵਿਚ ਨਹੀਂ ਛੇੜਿਆ। ਇਸ ਬੰਦ ਨੰ: ੩ ਵਿਚ ਭੀ ਇਹ ਬੜੀ ਅਢੁਕਵੀਂ ਗੱਲ ਹੋਵੇਗੀ ਜੇ ਲਫ਼ਜ਼ 'ਕਰਮ' ਦਾ ਅਰਥ 'ਕਰਮ-ਕਾਂਡ' ਕੀਤਾ ਜਾਏ। ❀ ਨੋਟ: ਜਦ ਭੀ ਕਿਸੇ ਕਵੀ ਦੀ ਕਿਸੇ ਲਿਖਤ ਬਾਰੇ ਕੋਈ ਸ਼ੱਕ ਪਏ, ਤਾਂ ਉਸ ਨੂੰ ਸਮਝਣ ਲਈ ਸਹੀ ਤਰੀਕਾ ਇਹੀ ਹੋ ਸਕਦਾ ਹੈ ਕਿ ਉਸ ਗੁੰਝਲ ਨੂੰ ਉਸੇ ਦੀ ਬਾਕੀ ਦੀ ਹੋਰ ਰਚਨਾ ਵਿਚੋਂ ਸਮਝਿਆ ਜਾਵੇ। ਕਵੀ ਜਿੱਥੇ ਆਪਣੀ ਬੋਲੀ ਨੂੰ ਵਰਤਦਾ ਤੇ ਸੰਵਾਰਦਾ ਸ਼ਿੰਗਾਰਦਾ ਹੈ, ਉੱਥੇ ਉਹ ਪੁਰਾਣੇ ਲਫ਼ਜ਼ਾਂ, ਪੁਰਾਣੇ ਮੁਹਾਵਰਿਆਂ ਤੇ ਪੁਰਾਣੇ ਵਰਤੇ ਦ੍ਰਿਸ਼ਟਾਂਤਾਂ ਨੂੰ ਨਵੇਂ ਤਰੀਕੇ ਨਾਲ ਭੀ ਵਰਤਦਾ ਤੇ ਵਰਤ ਸਕਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਲਫ਼ਜ਼ 'ਭਗੌਤੀ' ਵਰਤਣ ਤੋਂ ਕਈ ਲੋਕ ਇਹ ਟਪਲਾ ਖਾਣ ਲੱਗ ਪਏ ਕਿ ਸਤਿਗੁਰੂ ਜੀ ਨੇ ਦੇਵੀ-ਪੂਜਾ ਜਾਂ ਸ਼ਸਤ੍ਰ-ਪੂਜਾ ਕੀਤੀ। ਪਰ ਜਦੋਂ ਇਸ ਲਫ਼ਜ਼ ਨੂੰ ਉਹਨਾਂ ਦੀ ਆਪਣੀ ਹੀ ਰਚਨਾ ਵਿਚ ਵਰਤਿਆ ਗਹੁ ਨਾਲ ਵੇਖਿਆ ਜਾਏ ਤਾਂ ਸਾਫ਼ ਪ੍ਰਤੱਖ ਹੋ ਜਾਂਦਾ ਹੈ ਕਿ ਲਫ਼ਜ਼ 'ਭਗੌਤੀ' ਪਰਮਾਤਮਾ ਵਾਸਤੇ ਉਹਨਾਂ ਵਰਤਿਆ ਹੈ। ਰਾਮਕਲੀ ਰਾਗ ਵਿਚ ਦਿੱਤੀ ਬਾਣੀ 'ਸਦੁ' ਤੋਂ ਕਈ ਲੋਕ ਘਾਬਰਦੇ ਸਨ ਕਿ ਇਸ ਵਿਚ ਕਰਮ-ਕਾਂਡ ਕਰਨ ਦੀ ਆਗਿਆ ਕੀਤੀ ਹੈ, ਪਰ ਇਹ ਨਿਰਾ ਭੁਲੇਖਾ ਹੀ ਸੀ (ਪੜ੍ਹੋ ਮੇਰੀ ਪੁਸਤਕ 'ਸੱਦ ਸਟੀਕ')। ਇਹ ਬਾਣੀ ਉਹਨਾਂ ਮਹਾ ਪੁਰਖਾਂ ਦੀ ਹੈ ਜੋ ਸਾਥੋਂ ਦੂਰ ਉੱਚੀ ਚੋਟੀ ਤੇ ਖੇਡ ਰਹੇ ਸਨ, ਉੱਚੇ ਮੰਡਲਾਂ ਵਿਚ ਉਡਾਰੀਆਂ ਲਾ ਰਹੇ ਸਨ। ਇਸ ਨੂੰ ਸਮਝਣ ਲਈ ਇਸ ਵਿਚ ਜੁੜਨਾ ਪਏਗਾ, ਮਾਇਆ ਵਿਚ ਖੇਡਦੇ ਮਨ ਨੂੰ ਰਤਾ ਰੋਕ ਕੇ ਇਧਰ ਕਾਫ਼ੀ ਸਮਾ ਦੇਣਾ ਪਏਗਾ, ਤਾਂ ਹੀ ਉਹਨਾਂ ਦੀ ਡੂੰਘਾਈ ਵਿਚ ਅੱਪੜਨ ਦੀ ਆਸ ਹੋ ਸਕਦੀ ਹੈ। ਵੇਦਾਂਤੀ ਲੋਕਾਂ ਨੇ ਇਹ ਪਰਚਾਰ ਕੀਤਾ ਕਿ ਇਹ ਜਗਤ ਮਿਥਿਆ ਹੈ, ਅਸਲ ਵਿਚ ਇਸ ਜਗਤ ਦੀ ਕੋਈ ਹਸਤੀ ਹੀ ਨਹੀਂ ਹੈ, ਮਾਇਆ ਦਾ ਪਰਦਾ ਪੈਣ ਕਰਕੇ ਜੀਵ ਨੂੰ ਇਹ ਭਰਮ ਹੋ ਗਿਆ ਹੈ ਕਿ ਜਗਤ ਦੀ ਕੋਈ ਹਸਤੀ ਹੈ। ਉਹਨਾਂ ਇਹ ਗੱਲ ਸਮਝਾਉਣ ਲਈ ਰੱਸੀ ਤੇ ਸੱਪ ਦਾ ਦ੍ਰਿਸ਼ਟਾਂਤ ਦਿੱਤਾ ਕਿ ਹਨੇਰੇ ਦੇ ਕਾਰਨ ਰੱਸੀ ਨੂੰ ਸੱਪ ਸਮਝਿਆ ਗਿਆ, ਅਸਲ ਵਿਚ ਸੱਪ ਕਿਤੇ ਹੈ ਹੀ ਨਹੀਂ ਸੀ। ਰਵਿਦਾਸ ਜੀ ਨੇ ਭੀ ਇਹ ਦ੍ਰਿਸ਼ਟਾਂਤ ਵਰਤ ਲਿਆ; ਪਰ ਇਸ ਤੋਂ ਇਹ ਭਾਵ ਨਹੀਂ ਲਿਆ ਜਾ ਸਕਦਾ ਕਿ ਰਵਿਦਾਸ ਜੀ ਵੇਦਾਂਤੀ ਸਨ। ਇਹ ਦ੍ਰਿਸ਼ਟਾਂਤ ਵੇਦਾਂਤੀਆਂ ਦੀ ਮਲਕੀਅਤ ਨਹੀਂ ਹੋ ਗਿਆ। ਵੇਖੋ ਰਾਗ ਸੋਰਠਿ, ਸ਼ਬਦ-"ਜਬ ਹਮ ਹੋਤੇ"। ਕਰਮ-ਕਾਂਡੀਆਂ ਨੇ ਫੁੱਲ ਤੇ ਫਲ ਦਾ ਦ੍ਰਿਸ਼ਟਾਂਤ ਵਰਤਿਆ, ਰਵਿਦਾਸ ਜੀ ਨੇ ਭੀ ਇਸ ਨੂੰ ਵਰਤ ਲਿਆ; ਪਰ ਇਸ ਦਾ ਇਹ ਮਤਲਬ ਨਹੀਂ ਨਿਕਲ ਸਕਦਾ ਕਿ ਰਵਿਦਾਸ ਜੀ ਕਰਮ-ਕਾਂਡੀ ਸਨ। ਆਖ਼ਰ ਰਵਿਦਾਸ ਜੀ ਕਿਹੜੀ ਉੱਚੀ ਕੁਲ ਦੇ ਬ੍ਰਾਹਮਣ ਸਨ ਕਿ ਉਹ ਕਿਸੇ ਕਰਮ-ਕਾਂਡ ਨਾਲ ਚੰਬੜੇ ਰਹਿੰਦੇ? ਨਾਹ ਜਨੇਊ ਪਾਣ ਦਾ ਹੱਕ, ਨਾਹ ਮੰਦਰ ਵਿਚ ਵੜਨ ਦੀ ਆਗਿਆ, ਨਾਹ ਕਿਸੇ ਸਰਾਧ ਸਮੇ ਬ੍ਰਾਹਮਣ ਨੇ ਉਹਨਾਂ ਦੇ ਘਰ ਦਾ ਖਾਣਾ, ਨਾਹ ਸੰਧਿਆ ਤਰਪਣ ਗਾਇਤ੍ਰੀ ਆਦਿਕ ਦਾ ਉਹਨਾਂ ਨੂੰ ਕੋਈ ਅਧਿਕਾਰ। ਫਿਰ, ਉਹ ਕਿਹੜਾ ਕਰਮ-ਕਾਂਡ ਸੀ ਜਿਸ ਦਾ ਸ਼ੌਕ ਰਵਿਦਾਸ ਜੀ ਨੂੰ ਹੋ ਸਕਦਾ ਸੀ? ਰਵਿਦਾਸ ਜੀ ਨੇ ਇਸ ਸ਼ਬਦ ਵਿਚ ਨਾਮ ਸਿਮਰਨ ਵਾਲੇ ਬੰਦੇ ਦੇ ਉੱਚੇ ਜੀਵਨ ਦਾ ਜ਼ਿਕਰ ਕੀਤਾ ਹੈ। ਇਸੇ ਹੀ ਰਾਗ ਵਿਚ ਦਿੱਤਾ ਹੋਇਆ ਗੁਰੂ ਅਮਰਦਾਸ ਜੀ ਦਾ ਹੇਠ-ਲਿਖਿਆ ਸ਼ਬਦ ਰਵਿਦਾਸ ਜੀ ਦੇ ਇਸ ਸ਼ਬਦ ਦਾ ਆਨੰਦ ਲੈਣ ਵਾਸਤੇ ਬੜਾ ਸੁਆਦਲਾ ਸਹਾਈ ਬਣੇਗਾ। ਭੈਰਉ ਮਹਲਾ ੩ ॥ ਸੋ ਮੁਨਿ, ਜਿ ਮਨ ਕੀ ਦੁਬਿਧਾ ਮਾਰੇ ॥ ਦੁਬਿਧਾ ਮਾਰਿ ਬ੍ਰਹਮੁ ਬੀਚਾਰੇ ॥੧॥ ਇਸੁ ਮਨ ਕਉ ਕੋਈ ਖੋਜਹੁ ਭਾਈ ॥ ਮਨੁ ਖੋਜਤ ਨਾਮੁ ਨਉ ਨਿਧਿ ਪਾਈ ॥੧॥ ਰਹਾਉ ॥ ਮੂਲੁ ਮੋਹੁ ਕਰਿ ਕਰਤੈ ਲਾਇਆ ॥੨॥ ਇਸੁ ਮਨ ਤੇ ਸਭ ਪਿੰਡ ਪਰਾਣਾ ॥ ਮਨ ਕੈਜਗਤੁ ਉਪਾਇਆ ॥ ਮਮਤਾ ਲਾਇ ਭਰਮਿ ਭ ਵੀਚਾਰਿ ਹੁਕਮੁ ਬੁਝਿ ਸਮਾਣਾ ॥੩॥ ਕਰਮੁ ਹੋਵੈ ਗੁਰੁ ਕਿਰਪਾ ਕਰੈ ॥ ਇਹੁ ਮਨੁ ਜਾਗੈ ਇਸੁ ਮਨ ਕੀ ਦੁਬਿਧਾ ਮਰੈ ॥੪॥ ਮਨ ਕਾ ਸੁਭਾਉ ਸਦਾ ਬੈਰਾਗੀ ॥ ਸਭ ਮਹਿ ਵਸੈ ਅਤੀਤੁ ਅਨਰਾਗੀ ॥੫॥ ਕਹਤ ਨਾਨਕੁ ਜੋ ਜਾਣੈ ਭੇਉ ॥ ਆਦਿ ਪੁਰਖੁ ਨਿਰੰਜਨ ਦੇਉ ॥੬॥੫॥ (ਪੰਨਾ 1128)। ਜਿਸ ਮਨੁੱਖ ਉੱਤੇ ਪ੍ਰਭੂ ਦੀ ਮਿਹਰ ਹੋਵੇ ਉਸ ਉੱਤੇ ਗੁਰੂ ਕਿਰਪਾ ਕਰਦਾ ਹੈ, ਉਸ ਦਾ ਮਨ ਮਾਇਆ ਦੇ ਮੋਹ ਵਿਚੋਂ ਜਾਗ ਪੈਂਦਾ ਹੈ। ਜਿਹੜੀ ਗੱਲ ਰਵਿਦਾਸ ਜੀ ਨੇ 'ਕਰਮਹ ਨਾਸੁ' ਵਿਚ ਇਸ਼ਾਰੇ-ਮਾਤ੍ਰ ਦੱਸੀ ਹੈ, ਉਹ ਗੁਰੂ ਅਮਰਦਾਸ ਜੀ ਨੇ ਦੂਜੇ ਬੰਦ ਤੋਂ ਪੰਜਵੇਂ ਬੰਦ ਤਕ ਖੁਲ੍ਹੇ ਲਫ਼ਜ਼ਾਂ ਵਿਚ ਸਮਝਾ ਦਿੱਤੀ ਹੈ ਕਿ 'ਕਰਮਹ ਨਾਸੁ' ਦਾ ਭਾਵ ਹੈ 'ਮੋਹ ਮਮਤਾ ਦਾ ਨਾਸ'।
Here is another Shabada by Bhagat Namdev on 1167 SGGS
ਨਾਮਦੇਵ ॥ ਆਉ ਕਲੰਦਰ ਕੇਸਵਾ ॥ ਕਰਿ ਅਬਦਾਲੀ ਭੇਸਵਾ ॥ ਰਹਾਉ ॥
Nāmḏev. Ā▫o kalanḏar kesvā. Kar abḏālī bẖesvā. Rahā▫o.
Bani of Namdev: In Essence: Oh long-haired Prabh! Come wearing abdali - ascetic robe [Pause]
Above Namdev Ji is expressing his desire to see the Creator in person with long hair and in a robe of an ascetic. It is not a call to any Devta because Devtas are not described as abdali - ascetic. “Long - hair” word must not be interpreted as a reference to a Devta because the following Vaakas make it clear that this is simply a wish to see all pervading Creator in person. People in Bhagat ji times [even now] created their Gods and would go to see them, and Namdev just asks Prabh to come to him in a form of abdali – acestic, we shall love to see Him in human form, wont we? it is just a kind of fantasy through which we enjoy His memory. In Raag Wadhanse 557 SGGS, Guru Nanak Dev Ji wishes to see the Creator in his dream. Keep reading to find out how being a poet Namdev ji expresses his desire to see the Creator who is infinite.
ਆਉ = ਜੀ ਆਇਆਂ ਨੂੰ। ਕਲੰਦਰ = ਹੇ ਕਲੰਦਰ! ਕੇਸਵਾ = ਹੇ ਕੇਸ਼ਵ! ਹੇ ਸੋਹਣੇ ਕੇਸਾਂ ਵਾਲੇ ਪ੍ਰਭੂ! ਕਰਿ = ਕਰ ਕੇ। ਅਬਦਾਲੀ ਭੇਸਵਾ = ਅਬਦਾਲੀ ਫ਼ਕੀਰਾਂ ਵਾਲਾ ਸੋਹਣਾ ਵੇਸ।ਰਹਾਉ।
ਹੇ (ਸੁਹਣੀਆਂ ਜ਼ੁਲਫ਼ਾਂ ਵਾਲੇ) ਕਲੰਦਰ-ਪ੍ਰਭੂ! ਹੇ ਸੁਹਣੇ ਕੇਸਾਂ ਵਾਲੇ ਪ੍ਰਭੂ! ਤੂੰ ਅਬਦਾਲੀ ਫ਼ਕੀਰਾਂ ਦਾ ਪਹਿਰਾਵਾ ਪਾ ਕੇ (ਆਇਆ ਹੈਂ); ਜੀ ਆਇਆਂ ਨੂੰ (ਆ, ਮੇਰੇ ਹਿਰਦੇ-ਮਸੀਤ ਵਿਚ ਆ ਬੈਠ)।ਰਹਾਉ।
ਜਿਨਿ ਆਕਾਸ ਕੁਲਹ ਸਿਰਿ ਕੀਨੀ ਕਉਸੈ ਸਪਤ ਪਯਾਲਾ ॥ ਚਮਰ ਪੋਸ ਕਾ ਮੰਦਰੁ ਤੇਰਾ ਇਹ ਬਿਧਿ ਬਨੇ ਗੁਪਾਲਾ ॥੧॥
Jin ākās kulah sir kīnī ka▫usai sapaṯ pa▫yālā. Cẖamar pos kā manḏar ṯerā ih biḏẖ bane gupālā. ||1||
In Essence: You are the one who has a hat of seven skies and wear seven underworlds as slippers, all beings are your houses to reside in. Oh protector of the Earth! This is the way you are!
Please just imagine a picture of the Creator who wears hat of the skies and whose shoes are the underworlds. Where do other entities stand compared to the Creator expressed by Namdev in above Vaakas?
ਜਿਨਿ = ਜਿਸ (ਤੈਂ) ਨੇ। ਕੁਲਹ = ਟੋਪੀ, ਕੁੱਲਾ। ਸਿਰਿ = ਸਿਰ ਉੱਤੇ। ਕਉਸੈ = ਖੜਾਵਾਂ। ਪਯਾਲਾ = ਪਤਾਲ। ਚਮਰ ਪੋਸ = ਚੰਮ ਦੀ ਪੁਸ਼ਾਕ ਵਾਲੇ, ਸਾਰੇ ਜੀਅ-ਜੰਤ। ਮੰਦਰੁ = ਘਰ। ਗੁਪਾਲਾ = ਹੇ ਧਰਤੀ ਦੇ ਰੱਖਿਅਕ!।੧।
(ਹੇ ਕਲੰਦਰ! ਹੇ ਕੇਸ਼ਵ! ਤੂੰ ਆ, ਤੂੰ) ਜਿਸ ਨੇ (ਸੱਤ) ਅਸਮਾਨਾਂ ਨੂੰ ਕੁੱਲਾ (ਬਣਾ ਕੇ ਆਪਣੇ) ਸਿਰ ਉੱਤੇ ਪਾਇਆ ਹੋਇਆ ਹੈ, ਜਿਸ ਨੇ ਸੱਤ ਪਤਾਲਾਂ ਨੂੰ ਆਪਣੀਆਂ ਖੜਾਵਾਂ ਬਣਾਇਆ ਹੋਇਆ ਹੈ। ਹੇ ਕਲੰਦਰ-ਪ੍ਰਭੂ! ਸਾਰੇ ਜੀਆ-ਜੰਤ ਤੇਰੇ ਵੱਸਣ ਲਈ ਘਰ ਹਨ। ਹੇ ਧਰਤੀ ਦੇ ਰੱਖਿਅਕ! ਤੂੰ ਇਸ ਤਰ੍ਹਾਂ ਦਾ ਬਣਿਆ ਹੋਇਆ ਹੈਂ।੧।
ਛਪਨ ਕੋਟਿ ਕਾ ਪੇਹਨੁ ਤੇਰਾ ਸੋਲਹ ਸਹਸ ਇਜਾਰਾ ॥ ਭਾਰ ਅਠਾਰਹ ਮੁਦਗਰੁ ਤੇਰਾ ਸਹਨਕ ਸਭ ਸੰਸਾਰਾ ॥੨॥
Cẖẖapan kot kā pehan ṯerā solah sahas ijārā. Bẖār aṯẖārah muḏgar ṯerā sahnak sabẖ sansārā. ||2||
In Essence: Fifty six thousand clouds are your gown and sixty thousand worlds are your Pajamas, eighteen loads of vegetation are your club and all the worlds are your plate!
Please look how Namdev is trying to express the enormous expansion of Akalpurakh, how any body can relate Bhagata ji to any deity?
ਛਪਨ ਕੋਟਿ = ਛਪੰਜਾ ਕਰੋੜ ਮੇਘ ਮਾਲਾ, ਛਪੰਜਾ ਕਰੋੜ ਬੱਦਲ। ਪੇਹਨ = ਚੋਗ਼ਾ। ਸੋਲਹ ਸਹਸ = ਸੋਲਾਂ ਹਜ਼ਾਰ (ਆਲਮ)। ਇਜਾਰਾ = ਤੰਬਾ। ਭਾਰ ਅਠਾਰਹ = ਬਨਸਪਤੀ ਦੇ ਅਠਾਰਾਂ ਭਾਰ, ਸਾਰੀ ਬਨਸਪਤੀ। ਮੁਦਗਰੁ = ਮੁਤਹਿਰਾ, ਸਲੋਤਰ, ਡੰਡਾ ਜੋ ਫ਼ਕੀਰ ਲੋਕ ਆਮ ਤੌਰ ਤੇ ਹੱਥ ਵਿਚ ਰੱਖਦੇ ਹਨ। ਸਹਨਕ = ਮਿੱਟੀ ਦੀ ਰਕੇਬੀ।੨।
(ਹੇ ਕਲੰਦਰ-ਪ੍ਰਭੂ!) ਛਪੰਜਾ ਕਰੋੜ (ਮੇਘ ਮਾਲਾ) ਤੇਰਾ ਚੋਗ਼ਾ ਹੈ, ਸੋਲਾਂ ਹਜ਼ਾਰ ਆਲਮ ਤੇਰਾ ਤੰਬਾ ਹੈ; ਹੇ ਕੇਸ਼ਵ! ਸਾਰੀ ਬਨਸਪਤੀ ਤੇਰਾ ਸਲੋਤਰ ਹੈ, ਤੇ ਸਾਰਾ ਸੰਸਾਰ ਤੇਰੀ ਸਹਣਕੀ (ਮਿੱਟੀ ਦੀ ਰਕੇਬੀ) ਹੈ।੨।
ਦੇਹੀ ਮਹਜਿਦਿ ਮਨੁ ਮਉਲਾਨਾ ਸਹਜ ਨਿਵਾਜ ਗੁਜਾਰੈ ॥ ਬੀਬੀ ਕਉਲਾ ਸਉ ਕਾਇਨੁ ਤੇਰਾ ਨਿਰੰਕਾਰ ਆਕਾਰੈ ॥੩॥
Ḏehī mėhjiḏ man ma▫ulānā sahj nivāj gujārai. Bībī ka▫ulā sa▫o kā▫in ṯerā nirankār ākārai. ||3||
In Essence: [Again addressing the Creator to explain how his mind and body is devoted to Him]: My body is like a Mosque and my mind is like a Mullah that offers prayer to you. Lady Maya is married to you oh Formless Prabh! [Means He is the Khasm/Master of Maya; remember, in old times, husband was referred as Khasam/Master]
In Above Vaakas, there is no doubt left for whom the heart of Bhagata Ji pines.
ਦੇਹੀ = (ਮੇਰਾ) ਸਰੀਰ। ਮਹਜਿਦਿ = ਮਸਜਦ, ਮਸੀਤ। ਮਉਲਾਨਾ = ਮੌਲਵੀ, ਮੁੱਲਾਂ। ਸਹਜ = ਅਡੋਲਤਾ। ਸਹਜ ਨਿਵਾਜ = ਅਡੋਲਤਾ-ਰੂਪ ਨਿਮਾਜ਼। ਕਉਲਾ = ਮਾਇਆ। ਸਉ = ਸਿਉ, ਨਾਲ। ਕਾਇਨੁ = ਨਕਾਹ, ਵਿਆਹ। ਨਿਰੰਕਾਰ = ਹੇ ਨਿਰੰਕਾਰ! ਹੇ ਆਕਾਰ-ਰਹਿਤ ਪ੍ਰਭੂ! ਆਕਾਰ = ਜਗਤ। ਨਿਰੰਕਾਰ ਆਕਾਰੈ = ਹੇ ਸਾਰੇ ਜਗਤ ਦੇ ਨਿਰੰਕਾਰ!।੩।
(ਹੇ ਕਲੰਦਰ-ਪ੍ਰਭੂ! ਆ, ਮੇਰੀ ਮਸੀਤੇ ਆ) ਮੇਰਾ ਸਰੀਰ (ਤੇਰੇ ਲਈ) ਮਸੀਤ ਹੈ, ਮੇਰਾ ਮਨ (ਤੇਰੇ ਨਾਮ ਦੀ ਬਾਂਗ ਦੇਣ ਵਾਲਾ) ਮੁੱਲਾਂ ਹੈ, ਤੇ (ਤੇਰੇ ਚਰਨਾਂ ਵਿਚ ਜੁੜਿਆ ਰਹਿ ਕੇ) ਅਡੋਲਤਾ ਦੀ ਨਿਮਾਜ਼ ਪੜ੍ਹ ਰਿਹਾ ਹੈ। ਹੇ ਸਾਰੇ ਜਗਤ ਦੇ ਮਾਲਕ ਨਿਰੰਕਾਰ! ਬੀਬੀ ਲੱਛਮੀ ਨਾਲ ਤੇਰਾ ਵਿਆਹ ਹੋਇਆ ਹੈ (ਭਾਵ, ਇਹ ਸਾਰੀ ਮਾਇਆ ਤੇਰੇ ਚਰਨਾਂ ਦੀ ਹੀ ਦਾਸੀ ਹੈ)।੩।
ਭਗਤਿ ਕਰਤ ਮੇਰੇ ਤਾਲ ਛਿਨਾਏ ਕਿਹ ਪਹਿ ਕਰਉ ਪੁਕਾਰਾ ॥ ਨਾਮੇ ਕਾ ਸੁਆਮੀ ਅੰਤਰਜਾਮੀ ਫਿਰੇ ਸਗਲ ਬੇਦੇਸਵਾ ॥੪॥੧॥
Bẖagaṯ karaṯ mere ṯāl cẖẖinā▫e kih pėh kara▫o pukārā. Nāme kā su▫āmī anṯarjāmī fire sagal beḏesvā. ||4||1||
In Essence: While I was performing devotional service, you got my cymbals snatched, so to whom should I complain? [There is no one but you to complain] Master of Namdev is knower of hearts and is pervading in all countries. [He is in all countries! Yes, because He pervades all over]
ਛਿਨਾਏ = ਖੁਹਾਏ। ਕਿਹ ਪਹਿ = ਹੋਰ ਕਿਸ ਪਾਸ? ਪੁਕਾਰਾ = ਫ਼ਰਿਆਦ, ਸ਼ਿਕੈਤ। ਫਿਰੇ = ਫਿਰਦਾ ਹੈ, ਵਿਆਪਕ ਹੈ। ਸਗਲ ਬੇਦੇਸਵਾ = ਸਾਰੇ ਦੇਸਾਂ ਵਿਚ।੪।
(ਹੇ ਕਲੰਦਰ-ਪ੍ਰਭੂ!) ਮੈਨੂੰ ਭਗਤੀ ਕਰਦੇ ਨੂੰ ਤੂੰ ਹੀ ਮੰਦਰ ਵਿਚੋਂ ਕਢਾਇਆ, (ਤੈਨੂੰ ਛੱਡ ਕੇ ਮੈਂ ਹੋਰ) ਕਿਸ ਅੱਗੇ ਦਿਲ ਦੀਆਂ ਗੱਲਾਂ ਕਰਾਂ? (ਹੇ ਭਾਈ!) ਨਾਮਦੇਵ ਦਾ ਮਾਲਕ-ਪਰਮਾਤਮਾ ਹਰੇਕ ਜੀਵ ਦੇ ਅੰਦਰ ਦੀ ਜਾਣਨ ਵਾਲਾ ਹੈ, ਤੇ ਸਾਰੇ ਦੇਸਾਂ ਵਿਚ ਵਿਆਪਕ ਹੈ।੪।੧।
In above Vaakas, It is very personal talk, he is expressing how His people react towards his sincere devotion. The people who behave like that are the people who are not even sincere in their pursuits but they have gained control over so called God – houses. In above quoted Shabadas, there is no expression of faith in any other entity but utter trust in the Creator of all.
Why should someone associate Ravidas Ji, Namdev Ji and any other Bhagatas of Sri Guru Granth Sahib to any devta or deity after reading these Shabadas? I wonder at the understanding of Gurbani of those people who do such injustice to Bhagatas! Fifth Nanak understood well the true message of Shabadas by all Bhagatas and found them well suitable and worthy of including in Sri Guru Granth Sahib. These scholars do not have better understanding of Bhagat - Bani than Fifth Nanak. I hope, people who play with words used by Bhagatas in their bani without caring about their usage in special contexts, will stop that practice and will honor Bhagatas’ unshakable love for all pervading one Creator.
[Interpretation in Punjabi is by Dr Sahib Singh Ji]
By
G Singh