GURSOCH

20190901

The Guru And The Creator - ਗੁਰੂ ਜੀ ਤੇ ਕਰਤਾਰ 

www.gursoch.com

(Its English version is at the end)

ਗੁਰਬਾਣੀ ਮੁਤਾਬਿਕ ਗੁਰੂ ਬਿਨਾਂ ਸੰਸਾਰੀ ਮਾਇਆ ਸਮੁੰਦਰ ਵਿੱਚ ਰਹਿੰਦਿਆਂ  ਇਸ ਤੋਂ ਨਿਰਲੇਪਤਾ ਪਾਕੇ ਜੀਉਣਾ  ਸੰਭਵ ਨਹੀਂ ਕਿਉਂਕਿ ਇਹ ਇੱਕ ਉਹ  ਗਿਆਨ ਹੈ ਜੋ ਓਹੋ ਗੁਰੂ ਦੱਸ ਸਕਦਾ ਹੈ ਜਿਸ ਨੂੰ ਪਰਮੇਸ਼ਰ ਦਾ ਗਿਆਨ ਹੋਵੇ ਅਤੇ ਉਹ ਦੇਹਧਾਰੀ ਹੋਕੇ ਵੀ ਪਰਮੇਸ਼ਰ ਨਾਲ ਇੱਕ ਮਿਕ  ਹੋਇਆ ਹੋਵੇ| ਆਓ ਇਨ੍ਹਾਂ ਦੋਨਾਂ ਗੱਲਾਂ ਨੂੰ ਜਰਾ ਵਿਚਾਰੀਏ | ਪਹਿਲਾ ਨੁਕਤਾ ਹੈ: ਗੁਰੂ ਬਿਨ ਗਿਆਨ ਨਹੀਂ ਭਾਵ ਪ੍ਰਭਜੀ ਦਾ ਗਿਆਨ ਦਰਅਸਲ ਗੁਰੂ ਹੀ ਦੇ ਸਕਦਾ ਹੈ ਕਿਉਂਕਿ ਗੁਰੂ ਨੂੰ ਪ੍ਰਭ ਜੀ ਨਾਲ ਇੱਕ ਹੋਕੇ ਰਹਿਣ ਦਾ ਤਜੁਰਬਾ ਹੈ | ਗੁਰੂ ਬਚਨ ਹੈ ਅੰਗ ੪੬9   ਉੱਤੇ : ਮਃ ੧ ॥ ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ ॥ ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ ॥੫॥ {ਪੰਨਾ 469} ਅਰਥ: (ਜਿਵੇਂ) ਪਾਣੀ ਘੜੇ (ਆਦਿਕ ਭਾਂਡੇ) ਵਿਚ ਹੀ ਬੱਝਾ ਹੋਇਆ (ਭਾਵ, ਪਿਆ ਹੋਇਆ ਇਕ ਥਾਂ) ਟਿਕਿਆ ਰਹਿ ਸਕਦਾ ਹੈ, (ਤਿਵੇਂ) (ਗੁਰੂ ਦੇ) ਗਿਆਨ (ਭਾਵ, ਉਪਦੇਸ਼) ਦਾ ਬੱਝਾ ਹੋਇਆ ਹੀ ਮਨ (ਇਕ ਥਾਂ) ਟਿਕਿਆ ਰਹਿ ਸਕਦਾ ਹੈ, (ਭਾਵ, ਵਿਕਾਰਾਂ ਵਲ ਨਹੀਂ ਦੌੜਦਾ) । (ਜਿਵੇਂ) ਪਾਣੀ ਤੋਂ ਬਿਨਾ ਘੜਾ ਨਹੀਂ ਬਣ ਸਕਦਾ (ਤਿਵੇਂ) ਗੁਰੂ ਤੋਂ ਬਿਨਾ ਗਿਆਨ ਪੈਦਾ ਨਹੀਂ ਹੋ ਸਕਦਾ।4। (ਅਰਥ ਡਾਕਟਰ ਸਾਹਿਬ ਸਿੰਘ ਜੀ ਦੇ ਕੀਤੇ ਹੋਏ ਹਨ)
ਨੁਕਤਾ ਦੂਸਰਾ ਗੁਰੂ ਤੇ ਪ੍ਰਭਜੀ ਦੀ ਇੱਕਮੁਕਤਾ ਬਾਰੇ| ਗੁਰੂ ਜੀ ਇਸ ਦਾ ਉੱਤਰ ਦੇਂਦੇ ਹਨ  ੯੪੩ ਉੱਤੇ : ਅਨਹਤ ਸੁੰਨਿ ਰਤੇ ਸੇ ਕੈਸੇ ॥ ਜਿਸ ਤੇ ਉਪਜੇ ਤਿਸ ਹੀ ਜੈਸੇ ॥ ਅਰਥ :ਅਫੁਰ ਅਵਸਥਾ (ਪ੍ਰਭਜੀ ਨਾਲ ਜੁੜੇ ਹੋਏ ) ਵਿਚ ਜੁੜੇ ਹੋਏ ਬੰਦੇ ਕਿਹੋ ਜਿਹੇ ਹੁੰਦੇ ਹਨ?  ਇਸ ਦਾ ਉੱਤਰ ਇਹ ਹੈ ਕਿ ਉਹ ਮਨੁੱਖ ਉਸ ਪਰਮਾਤਮਾ ਵਰਗੇ ਹੀ ਹੋ ਜਾਂਦੇ ਹਨ ਜਿਸ ਤੋਂ ਉਹ ਪੈਦਾ ਹੋਏ ਹਨ।
ਜੋ ਨੁਕਤਾ ਜ਼ਿਹਨ ਵਿੱਚ ਰੱਖਣ ਵਾਲਾ ਹੈ ਉਹ ਹੈ ਕਿ ਪ੍ਰਭਜੀ ਵਿੱਚ ਲੀਨ ਬੰਦੇ ਹੁੰਦੇ ਕਿਹੋ ਜਹੇ ਹਨ ? ਜਵਾਬ ਹੈ ਕਿ ਪ੍ਰਭ ਜੀ  ਵਰਗੇ  ਹੀ ਉਹ ਨਿਡਰ, ਨਿਰਵੈਰ ਅਤੇ ਨਿਰਲੇਪ ਹੋ ਜਾਂਦੇ ਹਨ| ਅਜਿਹੇ ਇਨਸਾਨ ਹੀ ਗੁਰੂ ਬਣ ਸਕਦੇ ਹਨ ਪਰ  ਜੋ ਮਾਇਆ ਵਿੱਚ ਮਸਤ ਹਨ , ਨਿਰਵੈਰ ਨਹੀਂ ਹਨ, ਉਹ ਆਪਣੇ ਗਿਆਨ ਨਾਲ ਆਪ ਹੀ ਮਾਇਆ ਵਿੱਚ ਡੁੱਬੇ ਹੋਏ ਹਨ ਅਤੇ ਦੂਸਰਿਆਂ ਨੂੰ ਡਬੋ ਦੇਂਦੇ ਹਨ |ਇਸੇ ਪ੍ਰਸੰਗ ਵਿੱਚ, ਪੰਜਵੇਂ ਗੁਰੂ ਜੀ ਅਸਲੀ ਗੁਰੂ ਉੱਤੇ ਤਿੰਨ ਸ਼ਬਦ  ਇੱਕਠੇ  ਹੀ ਲਿਖਦੇ ਹਨ ਜਿਨਾਂ ਵਿਚੋਂ  ਇੱਕ ਸ਼ਬਦ ਨੂੰ ਮੈਂ ਇਸ ਲੇਖ ਵਿੱਚ ਸ਼ਾਮਲ ਕਰਾਂਗਾ | ਕੀ ਸਾਨੂੰ ਪ੍ਰਭਜੀ ਨੂੰ ਛੱਡ ਕੇ ਸਿਰਫ ਸਭ ਕੁਝ ਜੋ ਅਸੀਂ ਆਸ ਕਰਦੇ ਰਹਿੰਦੇ ਹਾਂ, ਗੁਰੂ ਜੀ ਕੋਲੋਂ ਹੀ ਮੰਗਣੇ ਚਾਹੀਦੇ ਹਨ? ਗੁਰਬਾਣੀ ਆਖਦੀ ਹੈ ਕਿ ਆਪਣੀ ਅਰਦਾਸ ਗੁਰੂ ਨੂੰ ਸਨਮੁਖ ਰੱਖਕੇ ਪ੍ਰਭ ਜੀ ਕੋਲੇ ਕਰਨੀ ਚਾਹੀਦੀ ਹੈ; ਵੇਖੋ ਚੌਥੇ  ਗੁਰੂ ਕਿਵੇਂ ਸੌਖੇ ਤਰੀਕੇ ਨਾਲ ਸਾਨੂੰ ਸਮਝਾਉਂਦੇ ਹਨ ਅੰਗ ੯੧ ਉੱਤੇ :ਪਉੜੀ ॥ ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ॥ ਕਾਰਜੁ ਦੇਇ ਸਵਾਰਿ ਸਤਿਗੁਰ ਸਚੁ ਸਾਖੀਐ ॥ ਸੰਤਾ ਸੰਗਿ ਨਿਧਾਨੁ ਅੰਮ੍ਰਿਤੁ ਚਾਖੀਐ ॥ ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ ॥ ਨਾਨਕ ਹਰਿ ਗੁਣ ਗਾਇ ਅਲਖੁ ਪ੍ਰਭੁ ਲਾਖੀਐ ॥੨੦॥ {ਪੰਨਾ 91}
ਅਰਥ: ਜੇਹੜਾ ਕੰਮ ਤੋੜ ਚਾੜ੍ਹਨ ਦੀ ਇੱਛਾ ਹੋਵੇ, ਉਸਦੀ (ਪੂਰਨਤਾ ਲਈ) ਪ੍ਰਭੂ ਕੋਲ ਬੇਨਤੀ ਕਰਨੀ ਚਾਹੀਦੀ ਹੈ, (ਇਸ ਤਰ੍ਹਾਂ) ਸਤਿਗੁਰੂ ਦੀ ਸਿੱਖਿਆ ਦੀ ਰਾਹੀਂ ਸਦਾ-ਥਿਰ ਪ੍ਰਭੂ ਕਾਰਜ ਸਵਾਰ ਦੇਂਦਾ ਹੈ। ਸੰਤਾਂ ਦੀ ਸੰਗਤਿ ਵਿਚ ਨਾਮ-ਖ਼ਜ਼ਾਨਾ ਮਿਲਦਾ ਹੈ, ਤੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਚੱਖ ਸਕੀਦਾ ਹੈ। (ਸੋ ਇਹ ਬੇਨਤੀ ਕਰਨੀ ਚਾਹੀਦੀ ਹੈ ਕਿ) ਹੇ ਡਰ ਨਾਸ ਕਰਨ ਵਾਲੇ ਤੇ ਦਇਆ ਕਰਨ ਵਾਲੇ ਹਰੀ! ਦਾਸ ਦੀ ਲਾਜ ਰੱਖ ਲੌ। ਹੇ ਨਾਨਕ! (ਇਸ ਤਰ੍ਹ੍ਹਾਂ) ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤਿਆਂ ਅਲੱਖ ਪ੍ਰਭੂ ਨਾਲ ਸਾਂਝ ਪਾ ਲਈਦੀ ਹੈ। 20। (ਅਰਥ ਡਾਕਟਰ ਸਾਹਿਬ ਜੀ ਦੇ ਕੀਤੇ ਹੋਏ ਹਨ)
ਗੁਰੂ ਜੀ ਗਵਾਹੀ ਦੇਂਦੇ ਹਨ ਜਾਂ ਮੰਨ ਲਵੋ ਕਈ ਸਿਆਣੇ 'ਸਾਖੀਐ ' ਦਾ ਅਰਥ ਸਿਖਿਆ ਕਰਦੇ ਹਨ; ਗੱਲ ਇੱਕੋ ਹੈ ਕਿ ਅਰਦਾਸ ਪ੍ਰਭ ਜੀ ਕੋਲ ਕਰੋ ਅਤੇ ਗੁਰੂ ਜੀ ਨੂੰ ਕੁਝ ਆਖਣ ਲੱਗਿਆਂ ਪ੍ਰਭਜੀ ਨੂੰ ਨਹੀਂ ਭੁਲਣਾ ਕਿਉਂਕਿ:
 ਜਗਤੁ ਭਿਖਾਰੀ ਫਿਰਤੁ ਹੈ ਸਭ ਕੋ ਦਾਤਾ ਰਾਮੁ ॥ ਕਹੁ ਨਾਨਕ ਮਨ ਸਿਮਰੁ ਤਿਹ ਪੂਰਨ ਹੋਵਹਿ ਕਾਮ ॥੪੦॥ (੧੪੨੮)    
 ਅਰਥ :ਜਗਤ ਮੰਗਤਾ  ਭਟਕਦਾ ਫਿਰਦਾ ਹੈ |ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਆਪ ਹੈ। ਹੇ ਨਾਨਕ! ਆਖ– ਹੇ ਮਨ! ਉਸ ਦਾਤਾਰ ਪ੍ਰਭੂ ਦਾ ਸਿਮਰਨ ਕਰਦਾ ਰਿਹਾ ਕਰ, ਤੇਰੇ ਸਾਰੇ ਕੰਮ ਸਫਲ ਹੁੰਦੇ ਰਹਿਣਗੇ।40।
ਇਸ ਲਈ ਗੁਰੂ ਗਿਆਨ ਦਾ ਦਾਤਾ ਹੈ; ਪ੍ਰਭਜੀ ਨਾਲ ਜੋੜਨ ਵਾਲੀ ਸ਼ਕਤੀ ਹੈ | ਆਪਣੀ ਅਰਦਾਸ ਉਸ ਗੁਰੂ ਨੂੰ ਸਨਮੁਖ ਰੱਖਕੇ ਕਰੋ ਜੋ ਕਰਤਾਰ ਜੀ  ਦਾ ਹੀ ਇੱਕ ਰੂਪ ਹੈ, ਪਰ ਚੇਤੇ ਰੱਖਣਾ ਹਮੇਸ਼ਾ ਕਿ ਸਭਨਾ ਦਾ ਤੇ ਗੁਰੂ ਜੀ ਦਾ ਵੀ, ਦਾਤਾ ਇੱਕ ਹੀ ਹੈ ,ਉਹ ਹੈ ਕਰਤਾਰ ਜੀ | ਮੈਂ  ਇਸ ਗੱਲ ਉੱਤੇ   ਜ਼ੋਰ ਦੇ ਰਿਹਾ ਹਾਂ  ਕਿ ਜਿਸ ਕਰਤਾਰ ਜੀ ਨਾਲ ਗੁਰੂ ਜੀ ਜੋੜਦੇ ਹਨ, ਉਨਾਂ ਨੂੰ ਭੁਲਾਕੇ ਸਿਰਫ ਗੁਰੂਜੀ ਤੀਕ ਹੀ ਆਪਣੀ ਸ਼ਰਧਾ ਬੰਦ ਕਰ ਛੱਡਣੀ, ਗੁਰੂ ਜੀ ਦੀ ਸਿਖਿਆ ਨਹੀਂ ਬਲਕਿ ਇਹ ਤਾਂ ਗੁਰੂ ਜੀ ਦੀ ਮੱਤ ਵਿਰੋਧੀ ਧਰਨਾ ਹੋਈ ਅਤੇ ਸਾਡਾ ਇਹ ਵਤੀਰਾ ਸਾਨੂੰ ਬੁੱਤ ਪ੍ਰਸਤਾਂ ਦੀ ਕਤਾਰ ਵਿੱਚ ਖੜ੍ਹੇ ਕਰ ਦੇਂਦਾ ਹੈ | ਇਹ ਸਾਡਾ ਟੀਸੀ ਤੋਂ ਹੇਠਾਂ ਡਿਗਣਾ ਹੀ ਹੈ, ਕਿਓਂਕਿ ਜਦੋਂ ਰੱਬ ਜੀ ਨੂੰ ਹੀ ਭੁਲਾ ਦਿੱਤਾ ਜਿਨ੍ਹਾਂ ਸਾਨੂੰ ਰਾਹਗੀਰ ਗੁਰੂ ਦੀ ਦਾਤ ਦਿੱਤੀ, ਤਦ ਸਾਡੇ ਵਰਗਾ ਅਕ੍ਰਿਤਘਣ ਹੋਰ ਕੌਣ ਹੋ ਸਕਦਾ ਹੈ?
ਹੇਠਲੇ ਸ਼ਬਦ ਵਿੱਚ ਗੁਰੂ ਦੀ ਸੰਪੂਰਨ ਵੱਡਿਆਈ ਹੈ ਪਰ ਇਸ ਸ਼ਬਦ ਨੂੰ ਪੜ੍ਹਦਿਆਂ ਧਿਆਨ ਰੱਖਣਾ ਕਿ ਗੁਰੂ ਜੀ ਪ੍ਰਭ ਜੀ ਦੀ  ਦਾਤ ਹਨ  ਅਤੇ ਆਪਣੀ ਸੂਰਤ ਪ੍ਰਭਜੀ ਵਿੱਚ ਸੰਪੂਰਨਤਾ ਨਾਲ ਜੋੜਕੇ ਉਹ ਪ੍ਰਭ ਜੀ ਵਾਂਗ ਹੀ ਨਿਰਲੇਪ, ਨਿਡਰ ਅਤੇ ਨਿਰਵੈਰ ਹੋ ਗਏ ਹਨ; ਦੂਜੇ ਸ਼ਬਦਾਂ ਵਿੱਚ ਗੁਰੂ ਜੀ ਖੁਦ ਗੁਰੂ ਪਰਮੇਸ਼ਰ  ਦੇ ਪ੍ਰਸੰਗ ਵਿੱਚ  ਪ੍ਰਭਜੀ ਹੀ ਦਾ ਰੂਪ ਬਣ ਗਏ, ਪਰ  ਉਹ ਪ੍ਰਭੂ ਦੀ ਲੋਕਾਂ ਨੂੰ ਦਿੱਤੀ  ਇੱਕ ਦਾਤ ਹੀ ਰਹੇ | ਇਸਤਰ੍ਹਾਂ ਗੁਰੂ ਜੀ ਅਤੇ ਕਰਤਾਰ ਜੀ ਵਿੱਚ ਕੋਈ ਫਰਕ ਹੀ ਨਹੀਂ ਰਿਹਾ  ਭਾਵੇਂ  ਦਾਤੇ ਗੁਰੂ ਜੀ ਅਤੇ ਸਭਨਾ ਦੇ ਸਿਰਫ ਪ੍ਰਭਜੀ ਹੀ ਹਨ|
ਇਸ ਦਾ ਤੱਤ ਇਹ ਹੀ ਹੈ ਕਿ ਗੁਰੂ ਤੋਂ ਸਿੱਖਣਾ ਹੈ, ਇਸ ਲਈ ਆਪਣੀ ਮੱਤ ਨੂੰ ਪਿਛੇ ਰੱਖਕੇ, ਗੁਰੂ ਨੂੰ ਹੀ ਕਰਤਾਰ ਜੀ ਦਾ ਰੂਪ ਮੰਨੋਂ, ਕਿਉਂਕਿ ਗੁਰੂ ਨੇ ਕਰਤਾਰ ਜੀ ਨਾਲ ਮਿਲਾਉਣ ਦਾ ਜੋ ਤਰੀਕਾ ਦੱਸਣਾ ਹੈ, ਉਹ ਕਰਤਾਰ ਜੀ ਨੂੰ  ਵੀ ਪ੍ਰਵਾਨ ਹੈ ਗੁਰਮਤਿ ਅਨੁਸਾਰ| ਗੁਰੂ ਇੱਕ ਵਾਤਾਵਰਨ ਬਣ ਜਾਂਦਾ ਹੈ ਆਪਣੇ ਉਪਦੇਸ਼ ਰਾਹੀਂ, ਜਿਸ ਵਿੱਚ ਰੱਬ ਜੀ ਨਾਲ ਜੋੜਨ ਦੀ ਤਰੰਗ ਬੁਲੰਦ ਹੁੰਦੀ ਹੈ,ਕਰਤਾਰ ਜੀ ਦੇ ਪਿਆਰੇ ਨੂੰ ਨਿਖਾਰਕੇ ਉਨ੍ਹਾਂ ਨਾਲ ਜੋੜਦਾ ਹੈ| ਇਸ ਪ੍ਰਸੰਗ ਵਿੱਚ ਗੁਰੂ ਦੇ ਬਰਾਬਰ ਦਾ ਕੋਈ ਹੋਰ ਰਹਿੰਦਾ ਹੀ ਨਹੀਂ ਜਿਸ ਕੋਲੋਂ ਰੱਬ ਜੀ ਨਾਲ ਜੁੜਨ ਦੀ  ਜਾਚ ਸਿੱਖੀ ਜਾ ਸਕੇ| ਗੁਰੂ ਜੀ ਸੇਵਕ ਨੂੰ ਉਸ ਵਾਤਾਵਰਨ ਵਿੱਚ ਬਿਠਾ ਦੇਂਦੇ ਹਨ ਕਿ ਮਾਇਆ ਦਾ ਵੀ ਉਸ ਉੱਤੇ ਜ਼ੋਰ ਨਹੀਂ ਚੱਲ ਸਕਦਾ ਕਿਓਂਕਿ ਸੇਵਕ ਪ੍ਰਭਜੀ ਦੇ ਪਿਆਰ ਵਿੱਚ ਹੀ ਖਿੜ੍ਹਿਆ ਰਹਿੰਦਾ ਹੈ |
ਆਓ  ਇਸ ਸ਼ਬਦ ਨੂੰ ਵਿਚਾਰੀਏ ਜਿਨ੍ਹਾਂ ਨੂੰ ਪੜ੍ਹਕੇ ਕਈ ਸਿੱਖ ਬੁੱਤਪ੍ਰਸਤੀ ਵੱਲ ਝੁਕਣ ਦੀ ਗਲਤੀ ਕਰ ਬੈਠਦੇ ਹਨ:
ਗੋਂਡ ਮਹਲਾ ੫ ॥ ਗੁਰੁ ਮੇਰੀ ਪੂਜਾ ਗੁਰੁ ਗੋਬਿੰਦੁ ॥ ਗੁਰੁ ਮੇਰਾ ਪਾਰਬ੍ਰਹਮੁ ਗੁਰੁ ਭਗਵੰਤੁ ॥ ਗੁਰੁ ਮੇਰਾ ਦੇਉ ਅਲਖ ਅਭੇਉ ॥ ਸਰਬ ਪੂਜ ਚਰਨ ਗੁਰ ਸੇਉ ॥੧॥ ਗੁਰ ਬਿਨੁ ਅਵਰੁ ਨਾਹੀ ਮੈ ਥਾਉ ॥ ਅਨਦਿਨੁ ਜਪਉ ਗੁਰੂ ਗੁਰ ਨਾਉ ॥੧॥ ਰਹਾਉ ॥ ਗੁਰੁ ਮੇਰਾ ਗਿਆਨੁ ਗੁਰੁ ਰਿਦੈ ਧਿਆਨੁ ॥ ਗੁਰੁ ਗੋਪਾਲੁ ਪੁਰਖੁ ਭਗਵਾਨੁ ॥ ਗੁਰ ਕੀ ਸਰਣਿ ਰਹਉ ਕਰ ਜੋਰਿ ॥ ਗੁਰੂ ਬਿਨਾ ਮੈ ਨਾਹੀ ਹੋਰੁ ॥੨॥ ਗੁਰੁ ਬੋਹਿਥੁ ਤਾਰੇ ਭਵ ਪਾਰਿ ॥ ਗੁਰ ਸੇਵਾ ਜਮ ਤੇ ਛੁਟਕਾਰਿ ॥ ਅੰਧਕਾਰ ਮਹਿ ਗੁਰ ਮੰਤ੍ਰੁ ਉਜਾਰਾ ॥ ਗੁਰ ਕੈ ਸੰਗਿ ਸਗਲ ਨਿਸਤਾਰਾ ॥੩॥ ਗੁਰੁ ਪੂਰਾ ਪਾਈਐ ਵਡਭਾਗੀ ॥ ਗੁਰ ਕੀ ਸੇਵਾ ਦੂਖੁ ਨ ਲਾਗੀ ॥ ਗੁਰ ਕਾ ਸਬਦੁ ਨ ਮੇਟੈ ਕੋਇ ॥ ਗੁਰੁ ਨਾਨਕੁ ਨਾਨਕੁ ਹਰਿ ਸੋਇ ॥੪॥੭॥੯॥ (864)
ਅਰਥ: ਹੇ ਭਾਈ! ਮੇਰਾ) ਗੁਰੂ (ਗੁਰੂ ਦੀ ਸਰਨ ਹੀ) ਮੇਰੇ ਵਾਸਤੇ (ਦੇਵ-) ਪੂਜਾ ਹੈ, (ਮੇਰਾ) ਗੁਰੂ ਗੋਬਿੰਦ (ਦਾ ਰੂਪ) ਹੈ। ਮੇਰਾ ਗੁਰੂ ਪਰਮਾਤਮਾ (ਦਾ ਰੂਪ) ਹੈ, ਗੁਰੂ ਬੜੀ ਸਮਰਥਾ ਦਾ ਮਾਲਕ ਹੈ। ਮੇਰਾ ਗੁਰੂ ਉਸ ਪ੍ਰਕਾਸ਼-ਰੂਪ ਪ੍ਰਭੂ ਦਾ ਰੂਪ ਹੈ ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਅਤੇ ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ। ਮੈਂ ਤਾਂ ਉਹਨਾਂ ਗੁਰ-ਚਰਨਾਂ ਦੀ ਸਰਨ ਪਿਆ ਰਹਿੰਦਾ ਹਾਂ ਜਿਨ੍ਹਾਂ ਨੂੰ ਸਾਰੀ ਸ੍ਰਿਸ਼ਟੀ ਪੂਜਦੀ ਹੈ।੧।
ਹੇ ਭਾਈ! ਮਾਇਆ ਦੇ ਮੋਹ ਦੇ ਘੁੱਪ ਹਨੇਰੇ ਵਿਚੋਂ ਬਚਣ ਲਈ) ਗੁਰੂ ਤੋਂ ਬਿਨਾ ਮੈਨੂੰ ਕੋਈ ਹੋਰ ਥਾਂ ਨਹੀਂ ਸੁੱਝਦਾ (ਜਿਸ ਦਾ ਆਸਰਾ ਲੈ ਸਕਾਂ। ਸੋ) ਮੈਂ ਹਰ ਵੇਲੇ ਗੁਰੂ ਦਾ ਨਾਮ ਹੀ ਜਪਦਾ ਹਾਂ (ਗੁਰੂ ਦੀ ਓਟ ਤੱਕੀ ਬੈਠਾ ਹਾਂ) ।੧।ਰਹਾਉ।
ਹੇ ਭਾਈ! ਗੁਰੂ ਹੀ ਮੇਰੇ ਵਾਸਤੇ ਧਾਰਮਿਕ ਚਰਚਾ ਹੈ, ਗੁਰੂ (ਸਦਾ ਮੇਰੇ) ਹਿਰਦੇ ਵਿਚ ਟਿਕਿਆ ਹੋਇਆ ਹੈ, ਇਹੀ ਮੇਰੀ ਸਮਾਧੀ ਹੈ। ਗੁਰੂ ਉਸ ਭਗਵਾਨ ਦਾ ਰੂਪ ਹੈ ਜੋ ਸਰਬ-ਵਿਆਪਕ ਹੈ ਅਤੇ ਸ੍ਰਿਸ਼ਟੀ ਦਾ ਪਾਲਣਹਾਰ ਹੈ। ਮੈਂ (ਆਪਣੇ) ਦੋਵੇਂ ਹੱਥ ਜੋੜ ਕੇ (ਸਦਾ) ਗੁਰੂ ਦੀ ਸਰਨ ਪਿਆ ਰਹਿੰਦਾ ਹਾਂ। ਗੁਰੂ ਤੋਂ ਬਿਨਾ ਮੈਨੂੰ ਕੋਈ ਹੋਰ ਆਸਰਾ ਨਹੀਂ ਸੁੱਝਦਾ।੨।
ਹੇ ਭਾਈ! ਗੁਰੂ ਜਹਾਜ਼ ਹੈ ਜੋ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ। ਗੁਰੂ ਦੀ ਸਰਨ ਪਿਆਂ ਜਮਾਂ (ਦੇ ਡਰ) ਤੋਂ ਖ਼ਲਾਸੀ ਮਿਲ ਜਾਂਦੀ ਹੈ। (ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਵਿਚ ਗੁਰੂ ਦਾ ਉਪਦੇਸ਼ ਹੀ (ਆਤਮਕ ਜੀਵਨ ਦਾ) ਚਾਨਣ ਦੇਂਦਾ ਹੈ। ਗੁਰੂ ਦੀ ਸੰਗਤਿ ਵਿਚ ਰਿਹਾਂ ਸਾਰੇ ਜੀਵਾਂ ਦਾ ਪਾਰ-ਉਤਾਰਾ ਹੋ ਜਾਂਦਾ ਹੈ।੩।
ਹੇ ਭਾਈ! ਵੱਡੀ ਕਿਸਮਤ ਨਾਲ ਪੂਰਾ ਗੁਰੂ ਮਿਲ ਮਿਲਦਾ ਹੈ। ਗੁਰੂ ਦੀ ਸਰਨ ਪਿਆਂ ਕੋਈ ਦੁੱਖ ਪੋਹ ਨਹੀਂ ਸਕਦਾ। (ਜਿਸ ਮਨੁੱਖ ਦੇ ਹਿਰਦੇ ਵਿਚ) ਗੁਰੂ ਦਾ ਸ਼ਬਦ (ਵੱਸ ਪਏ ਉਸ ਦੇ ਅੰਦਰੋਂ) ਕੋਈ ਮਨੁੱਖ (ਆਤਮਕ ਜੀਵਨ ਦੇ ਉਜਾਰੇ ਨੂੰ) ਮਿਟਾ ਨਹੀਂ ਸਕਦਾ। ਹੇ ਭਾਈ! ਗੁਰੂ ਨਾਨਕ ਉਸ ਪਰਮਾਤਮਾ ਦਾ ਰੂਪ ਹੈ।੪।੭।੯।(ਅਰਥ ਡਾਕਟਰ ਸਾਹਿਬ ਜੀ ਦੇ ਕੀਤੇ ਹੋਏ ਹਨ)
ਇਥੇ ਸਮਝਣ ਵਾਲੀ ਗੱਲ ਹੈ ਕਿ  ਗੁਰੂ ਦੀ ਪ੍ਰਭਜੀ ਨਾਲ ਬਣੀਂ ਇੱਕਮਿਕਤਾ ਦਾ ਅਹਿਸਾਸ ਕਰਦਿਆਂ ਇਹ ਨਾ ਭੁੱਲਿਆ ਜਾਵੇ  ਕਿ ਕਰਤਾਰ ਜੀ ਤਾਂ ਅਜੂਨੀ ਹਨ ਅਤੇ ਅਕਾਲ ਹਨ ਇਸ ਲਈ ਉਨ੍ਹਾਂ ਵਿਚ ਅਭੇਧ ਹੋਏ ਗੁਰੂ ਉਨਾਂ ਦਾ ਸਿਰਫ  ਰੂਪ ਹੀ ਹਨ | “ ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ ॥੩॥ (1136) ਅਰਥ: ਉਹ ਮੂੰਹ ਸੜ ਜਾਏ ਜੋ ਇਹ ਆਖਦਾ ਹੈ ਕਿ ਕਰਤਾਰ ਜਨਮ ਲੈਂਦਾ ਹੈ |” ਇਹ ਆਖਣਾ ਗੁਰੂ ਜੀ ਖੁਦ ਕਰਤਾਰ ਜੀ ਹਨ, ਸਾਨੂੰ ਮਨਮੱਤੀਏ ਬਣਾ ਦੇਂਦਾ ਹੈ ਕਿਉਂਕਿ ਗੁਰੂ ਜੀ ਦਾ ਹੀ ਤਾਂ ਹੁਕਮ  ਕਿ ਉਹ ਮੂੰਹ ਜਲ ਜਾਏ ਜੋ ਕਰਤਾਰ ਨੂੰ ਜਨਮ ਲੈਂਦਾ ਆਖਦਾ |ਕਰਤਾਰ ਜੀ ਤਾਂ ਜਨਮ ਵਿੱਚ  ਆਉਂਦੇ ਹੀ ਨਹੀਂ, ਕਿਉਂਕਿ ਪਰਮੇਸ਼ਰ ਨੂੰ ਗੁਰੂ ਜੀ ਨੇ ਇੰਝ ਬਿਆਨਿਆ ਹੈ "ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥"| ਇਹ ਵਾਕ  "ਗੁਰੁ ਨਾਨਕੁ ਨਾਨਕੁ ਹਰਿ ਸੋਇ ॥“ਪੜ੍ਹਦਿਆਂ ਸਾਨੂੰ ਚੇਤੇ ਰੱਖਣਾ ਅਤਿ ਜਰੂਰੀ ਹੈ ਕਿ ਕਰਤਾਰ ਜੀ ਤਾਂ ਜਨਮ ਲੈਂਦੇ ਹੀ ਨਹੀਂ| ਪੰਜਵੇਂ ਗੁਰੂ  “ਨਾਨਕੁ ਹਰਿ ਸੋਇ” ਲਿਖਕੇ ਸਾਨੂੰ  ਗੁਰੂ ਜੀ ਦੇ ਇਸ ਹੁਕਮ ਕਿ ਕਰਤਾਰ ਜੀ ਜਨਮ ਮਰਨ ਵਿੱਚ ਨਹੀਂ ਨੂੰ ਮੰਨਣ ਤੋਂ ਨਹੀਂ ਹਟਾਉਂਦੇ, ਕਿਉਂਕਿ ਇਨ੍ਹਾਂ ਦਾ ਅਸਲ ਅਰਥ ਹੈ ਕਿ ਗੁਰੂ ਜੀ ਕਰਤਾਰ ਵਿੱਚ ਇੱਕਮਿੱਕ ਹੋਏ  ਹੋਏ ਹਨ ਅਤੇ ਉਨ੍ਹਾਂ ਦਾ ਹੀ ਰੂਪ ਹਨ; ਇਹ ਕਦੇ ਨਾ ਭੁੱਲੋ ਭਾਈ ਗੁਰਦਾਸ ਜੀ ਹੋਰਾਂ ਨੇ ਵੀ ਇਹੋ ਭੇਧ ਸਾਨੂੰ ਸਮਝਾਇਆ ਸੀ "ਇਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ|
ਸ਼ੁਭ ਇੱਛਾਵਾਂ!
ਗੁਰਦੀਪ ਸਿੰਘ


The Guru And The Creator

 According to the Gurbani, without the Guru, the worldly Maya ocean is not crossed by being an indifferent to it. The Guru, being one with the Creator though having a body, becomes one with Him. Let us now ponder over these points. The first point is that the knowledge about the Creator is only known through the Guru who has experienced Him. The verses supporting this are on 469, SGGS:
ਮਃ ੧ ॥  ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ ॥ 
ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ ॥੫॥
Mėhlā 1. Kumbẖe baḏẖā jal rahai jal bin kumbẖ na ho-e.
Gi-ān kā baḏẖā man rahai gur bin gi-ān na ho-e. ||5||
First Nanak.
In essence: Water is contained in a pitcher, but without water, there can be no pitcher; in the same way, the mind remains stilled only if it is controlled by the divine knowledge; however, without the Guru, the divine knowledge is not obtained.
The second point is the Creator and the Guru’s becoming one with Him. On 943, SGGS, the writes about it:
ਅਨਹਤ ਸੁੰਨਿ ਰਤੇ ਸੇ ਕੈਸੇ ॥ ਜਿਸ ਤੇ ਉਪਜੇ ਤਿਸ ਹੀ ਜੈਸੇ ॥
Anhaṯ sunn raṯe se kaise. Jis ṯe upje ṯis hī jaise.
In essence: Those who are imbued with Akalpurakh become like Him from whom they emanated (have control over their nine sensory doors (organs) reach to a state of stillness/total state of calm/void).
So those who are imbued with the Creator, they adopt His qualities like to be indifferent toward the worldly Maya, beyond animosity and fearless, kind and loving. Only such people can guide others, but those who are already drowned in the Maya love, they drown their followers as well. In the context of the true Guru and his becoming one with Him, Fifth Nanak has written many shabdas, but we will look at one only which is on 864, SGGS. In this contest, it is important to remember that the prayer is supposed to be said to the Creator by invoking the Guru’s blessing in it. Fourth Nanak writes about it on 91, SGGS
ਪਉੜੀ ॥  ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ॥ 
ਕਾਰਜੁ ਦੇਇ ਸਵਾਰਿ ਸਤਿਗੁਰ ਸਚੁ ਸਾਖੀਐ ॥  ਸੰਤਾ ਸੰਗਿ ਨਿਧਾਨੁ ਅੰਮ੍ਰਿਤੁ ਚਾਖੀਐ ॥ 
ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ ॥   ਨਾਨਕ ਹਰਿ ਗੁਣ ਗਾਇ ਅਲਖੁ ਪ੍ਰਭੁ ਲਾਖੀਐ ॥੨੦॥
Pa-oṛī. Kīṯā loṛī-ai kamm so har pėh ākẖī-ai.
Kāraj ḏe-e savār saṯgur sacẖ sākẖī-ai. Sanṯā sang niḏẖān amriṯ cẖākẖī-ai.
Bẖai bẖanjan miharvān ḏās kī rākẖī-ai. Nānak har guṇ gā-e alakẖ parabẖ lākẖī-ai. ||20||
Stanza.
In essence: To accomplish one’s affair, one should pray to Har; the Satiguru testifies that Har will accomplish the affair. (Therefore) In the company of Har’s Sants, the treasure of Har’s name-nectar should be tasted. Har, the merciful and the destroyer of fear, preserves the honor of His servant. Oh Nanak! By singing His virtues, one can see Har, who is invisible.
It is important to know that the Giver of all is the Creator, who should not be ignored in any situation; please on 1428, the Guru says about it:
ਜਗਤੁ ਭਿਖਾਰੀ ਫਿਰਤੁ ਹੈ ਸਭ ਕੋ ਦਾਤਾ ਰਾਮੁ ॥ 
ਕਹੁ ਨਾਨਕ ਮਨ ਸਿਮਰੁ ਤਿਹ ਪੂਰਨ ਹੋਵਹਿ ਕਾਮ ॥੪੦॥
Jagaṯ bẖikẖārī firaṯ hai sabẖ ko ḏāṯā rām.
Kaho Nānak man simar ṯih pūran hovėh kām. ||40||
In essence: The entire world is like a beggar; it is only Akalpurakh, who gives. Oh Nanak! Say this: oh mind! Contemplate Him so that your affairs are settled perfectly.
The Guru is the giver of the divine knowledge that connects us with the Creator and our prayer must be addressed to the Creator keeping our Guru in mind; if we ignore the Creator and start praying only to the Guru, we go against our own Guru’s teaching; I would rather consider it to be ungrateful to forget Him who has blessed us with the Guru.
In the following shabda, the importance to the Guru is given stating that the Guru must remain in our focus, because he is a form of the Creator; what he likes is liked by Him as well:
ਗੋਂਡ ਮਹਲਾ ੫ ॥  ਗੁਰੁ ਮੇਰੀ ਪੂਜਾ ਗੁਰੁ ਗੋਬਿੰਦੁ ॥  ਗੁਰੁ ਮੇਰਾ ਪਾਰਬ੍ਰਹਮੁ ਗੁਰੁ ਭਗਵੰਤੁ ॥
Gond mėhlā 5. Gur merī pūjā gur gobinḏ.  Gur merā pārbarahm gur bẖagvanṯ.
Raag Gond, the bani of Fifth Nanak
In essence: The Guru is my worship and my Guru is a form of Akalpurakh. My Guru is a form of Akalpurakh and the Guru is omnipotent.
ਗੁਰੁ ਮੇਰਾ ਦੇਉ ਅਲਖ ਅਭੇਉ ॥  ਸਰਬ ਪੂਜ ਚਰਨ ਗੁਰ ਸੇਉ ॥੧॥
Gur merā ḏe-o alakẖ abẖe-o.  Sarab pūj cẖaran gur se-o. ||1||
My Guru is a form of Akalpurakh, who is imperceptible and inscrutable. In utter humbleness, I am in the refuge the Guru, whom all people adorn.
ਗੁਰ ਬਿਨੁ ਅਵਰੁ ਨਾਹੀ ਮੈ ਥਾਉ ॥  ਅਨਦਿਨੁ ਜਪਉ ਗੁਰੂ ਗੁਰ ਨਾਉ ॥੧॥ ਰਹਾਉ ॥
Gur bin avar nāhī mai thā-o.  An-ḏin japa-o gurū gur nā-o. ||1|| Rahā-o.
I don’t see any other place than the Guru (for help). I remember the Guru’s name day and night (It is about remembering the Guru with respect having faith in the Guru’s teaching, or to be the Guru’s follower strictly). Pause.
ਗੁਰੁ ਮੇਰਾ ਗਿਆਨੁ ਗੁਰੁ ਰਿਦੈ ਧਿਆਨੁ ॥  ਗੁਰੁ ਗੋਪਾਲੁ ਪੁਰਖੁ ਭਗਵਾਨੁ ॥
Gur merā gi-ān gur riḏai ḏẖi-ān.   Gur gopāl purakẖ bẖagvān.
The Guru has become my divine knowledge and I keep the Guru in my heart. The Guru is a form of Akalpurakh, who is all pervading and who cherishes all.
ਗੁਰ ਕੀ ਸਰਣਿ ਰਹਉ ਕਰ ਜੋਰਿ ॥  ਗੁਰੂ ਬਿਨਾ ਮੈ ਨਾਹੀ ਹੋਰੁ ॥੨॥
Gur kī saraṇ raha-o kar jor.  Gurū binā mai nāhī hor. ||2||
I remain in the Guru’s refuge in utter humbleness, because I don’t accept any other one’s support.
ਗੁਰੁ ਬੋਹਿਥੁ ਤਾਰੇ ਭਵ ਪਾਰਿ ॥  ਗੁਰ ਸੇਵਾ ਜਮ ਤੇ ਛੁਟਕਾਰਿ ॥
Gur bohith ṯāre bẖav pār.  Gur sevā jam ṯe cẖẖutkār.
The Guru is the boat to cross the dreadful world ocean; serving the Guru liberates the mortal from the fear of death.
ਅੰਧਕਾਰ ਮਹਿ ਗੁਰ ਮੰਤ੍ਰੁ ਉਜਾਰਾ ॥  ਗੁਰ ਕੈ ਸੰਗਿ ਸਗਲ ਨਿਸਤਾਰਾ ॥੩॥
Anḏẖkār mėh gur manṯar ujārā.  Gur kai sang sagal nisṯārā. ||3||
In the darkness of ignorance, the Guru’s teaching is a guiding light. With the Guru, all get saved.
ਗੁਰੁ ਪੂਰਾ ਪਾਈਐ ਵਡਭਾਗੀ ॥  ਗੁਰ ਕੀ ਸੇਵਾ ਦੂਖੁ ਨ ਲਾਗੀ ॥ 
ਗੁਰ ਕਾ ਸਬਦੁ ਨ ਮੇਟੈ ਕੋਇ ॥  ਗੁਰੁ ਨਾਨਕੁ ਨਾਨਕੁ ਹਰਿ ਸੋਇ ॥੪॥੭॥੯॥
Gur pūrā pā-ī-ai vadbẖāgī.  Gur kī sevā ḏūkẖ na lāgī.
Gur kā sabaḏ na metai ko-e.  Gur Nānak Nānak har so-e. ||4||7||9||
The perfect Guru is obtained with great luck. By following the Guru, the mortals do not suffer from pain, and no one can negate the effect of the Guru’s Shabda. Brother! Guru Nanak is himself a form of Akalpurakh (What Guru Nanak says is said by Akalpurakh).
 In the entire shabdas above about the Guru stresses on keeping faith in First Nanak and his teachings.
This is very important to understand that while realizing the Guru’s being one with the Creator, never ever forget that the Creator is above birth and death; therefore, the Guru being one with Him is only His form; what I am saying so? Here is the support I have taken from the Guru: ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ ॥੩॥ So mukẖ jala-o jiṯ kahėh ṯẖākur jonī. ||3||(1136) Burn that mouth that says the Creator takes birth.” Saying that our Guru is the Creator makes us not the Guru’s followers but to be followers of our own minds, because the Guru has already ordered us to believe that the Creator doesn’t take birth or die and the one who says so must suffer. In the prelude of the Japji, the Guru explains that the Creator is one, His existence is real, He is omnipresent but an eternal; He is beyond birth, death, fear and animosity. And this verse "ਗੁਰੁ ਨਾਨਕੁ ਨਾਨਕੁ ਹਰਿ ਸੋਇ ॥੪॥੭॥੯॥   doesn’t stop us following the Guru about what he says about the Creator; therefore, its real meaning is that the Guru Nanak is totally one with the Creator and His true form. Never forget what Bhai Gurdas says, “Ek Baba Akal roop, dooja rababi Mardana (There was Guru Nanak, a form of the Eternal Creator, and with him was Mardana, the Rabab player)”.
Wishes!
Gurdeep Singh